ਜੈਤਸਰੀ ਮਹਲਾ ੫ ॥ ਆਏ ਅਨਿਕ ਜਨਮ ਭ੍ਰਮਿ ਸਰਣੀ ॥ ਉਧਰੁ ਦੇਹ ਅੰਧ ਕੂਪ ਤੇ ਲਾਵਹੁ ਅਪੁਨੀ ਚਰਣੀ ॥੧॥ ਰਹਾਉ ॥ ਗਿਆਨੁ ਧਿਆਨੁ ਕਿਛੁ ਕਰਮੁ ਨ ਜਾਨਾ ਨਾਹਿਨ ਨਿਰਮਲ ਕਰਣੀ ॥ ਸਾਧਸੰਗਤਿ ਕੈ ਅੰਚਲਿ ਲਾਵਹੁ ਬਿਖਮ ਨਦੀ ਜਾਇ ਤਰਣੀ ॥੧॥ ਸੁਖ ਸੰਪਤਿ ਮਾਇਆ ਰਸ ਮੀਠੇ ਇਹ ਨਹੀ ਮਨ ਮਹਿ ਧਰਣੀ ॥ ਹਰਿ ਦਰਸਨ ਤ੍ਰਿਪਤਿ ਨਾਨਕ ਦਾਸ ਪਾਵਤ ਹਰਿ ਨਾਮ ਰੰਗ ਆਭਰਣੀ ॥੨॥੮॥੧੨॥

ਅਰਥ : ਹੇ ਪ੍ਰਭੂ! ਅਸੀਂ ਜੀਵ ਕਈ ਜਨਮਾਂ ਵਿਚ ਭੌਂ ਕੇ ਹੁਣ ਤੇਰੀ ਸਰਨ ਆਏ ਹਾਂ। ਸਾਡੇ ਸਰੀਰ ਨੂੰ (ਮਾਇਆ ਦੇ ਮੋਹ ਦੇ) ਘੁੱਪ ਹਨੇਰੇ ਖੂਹ ਤੋਂ ਬਚਾ ਲੈ, ਆਪਣੇ ਚਰਨਾਂ ਵਿਚ ਜੋੜੀ ਰੱਖ।੧।ਰਹਾਉ। ਹੇ ਪ੍ਰਭੂ! ਮੈਨੂੰ ਆਤਮਕ ਜੀਵਨ ਦੀ ਸੂਝ ਨਹੀਂ, ਮੇਰੀ ਸੁਰਤਿ ਤੇਰੇ ਚਰਨਾਂ ਵਿਚ ਜੁੜੀ ਨਹੀਂ ਰਹਿੰਦੀ, ਮੈਨੂੰ ਕੋਈ ਚੰਗਾ ਕੰਮ ਕਰਨਾ ਨਹੀਂ ਆਉਂਦਾ, ਮੇਰਾ ਕਰਤੱਬ ਭੀ ਸੁੱਚਾ ਨਹੀਂ ਹੈ। ਹੇ ਪ੍ਰਭੂ! ਮੈਨੂੰ ਸਾਧ ਸੰਗਤਿ ਦੇ ਲੜ ਲਾ ਦੇ, ਤਾ ਕਿ ਇਹ ਔਖੀ (ਸੰਸਾਰ-) ਨਦੀ ਤਰੀ ਜਾ ਸਕੇ।੧। ਦੁਨੀਆ ਦੇ ਸੁਖ, ਧਨ, ਮਾਇਆ ਦੇ ਮਿੱਠੇ ਸੁਆਦ- ਪਰਮਾਤਮਾ ਦੇ ਦਾਸ ਇਹਨਾਂ ਪਦਾਰਥਾਂ ਨੂੰ (ਆਪਣੇ) ਮਨ ਵਿਚ ਨਹੀਂ ਵਸਾਂਦੇ। ਹੇ ਨਾਨਕ! ਪਰਮਾਤਮਾ ਦੇ ਦਰਸਨ ਨਾਲ ਹੀ ਉਹ ਸੰਤੋਖ ਹਾਸਲ ਕਰਦੇ ਹਨ, ਪਰਮਾਤਮਾ ਦੇ ਨਾਮ ਦਾ ਪਿਆਰ ਹੀ ਉਹਨਾਂ (ਦੇ ਜੀਵਨ) ਦਾ ਗਹਣਾ ਹੈ ॥੨॥੮॥੧੨॥

23 ਅਕਤੂਬਰ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਦੀਆਂ ਸਰਬੱਤ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਹੋਵਣ ਜੀ ।
ਲਿਖਤ ਪੂਰੀ ਪੜਿਉ ਬਹੁਤ ਕੁਝ ਸਿਖਣ ਲਈ ਮਿਲੇਗਾ ਜੀ ।
ਆਉ ਅੱਜ ਬ੍ਰਹਮ-ਗਿਆਨੀ ਬਾਬਾ ਬੱਢਾ ਸਾਹਿਬ ਜੀ ਦੇ ਪਰਿਵਾਰ ਬਾਰੇ ਜਾਣਕਾਰੀ ਪਰਾਪਤ ਕਰੀਏ ਜੀ ।
ਬਾਬਾ ਬੁੱਢਾ ਜੀ ਦਾ ਜਨਮ ਪਿੰਡ ਕਥੂਨੰਗਲ ਜਿਲਾ ਅਮ੍ਰਿਤਸਰ ਸਾਹਿਬ ਵਿਖੇ ਪਿਤਾ ਭਾਈ ਸੁੱਘਾ ਜੀ ਦੇ ਘਰ ਤੇ ਮਾਤਾ ਗੌਰਾਂ ਜੀ ਦੀ ਪਵਿੱਤਰ ਕੁਖ ਤੋ ਹੋਇਆ ਸੀ । ਬਾਬਾ ਜੀ ਦਾ ਬਚਪਨ ਦਾ ਨਾਮ ਬੂੜਾ ਸੀ ਪਰ ਗੁਰੂ ਨਾਨਕ ਸਾਹਿਬ ਜੀ ਨੇ ਜਦ ਬੂੜੇ ਦੀਆ ਬਹੁਤ ਸਿਆਣੀਆ ਗੱਲਾ ਸੁਣੀਆ ਤਾ ਗੁਰੂ ਜੀ ਕਹਿਣ ਲਗੇ ਤੁਹਾਡੀ ਤੇ ਮਤ ਬੁੱਢਿਆਂ ਵਾਗ ਸਿਆਣੀ ਹੈ । ਇਸ ਤੋ ਹੀ ਬਾਬਾ ਬੁੱਢਾ ਜੀ ਕਰਕੇ ਨਾਮ ਮਸਹੂਰ ਹੋਇਆ ।
ਬਾਬਾ ਬੁੱਢਾ ਜੀ ਗੁਰੂ ਨਾਨਕ ਸਾਹਿਬ ਜੀ ਦੀ ਸੇਵਾ ਵਿੱਚ ਏਨੇ ਲੀਨ ਹੋ ਗਏ ਸਨ ਉਹਨਾਂ ਨੂੰ ਵਿਆਹ ਬਾਰੇ ਕਦੇ ਖਿਆਲ ਹੀ ਨਹੀ ਆਇਆ । ਪਰ ਜਿਵੇ ਹਰ ਮਾਂ ਪਿਉ ਦੇ ਦਿਲ ਦੀ ਰੀਝ ਹੁੰਦੀ ਹੈ ਉਹਨਾਂ ਦਾ ਧੀ ਪੁੱਤਰ ਵਿਆਹਿਆ ਜਾਵੇ । ਉਹ ਜਲਦੀ ਤੋ ਜਲਦੀ ਕਿਸੇ ਦੋਹਤੇ ਦੋਹਤੀਆਂ – ਪੋਤੇ ਪੋਤੀਆਂ ਦਾ ਮੂੰਹ ਦੇਖ ਸਕਣ ਤੇ ਆਪਣੇ ਮਨ ਨੂੰ ਤਸੱਲੀ ਦੇ ਸਕਣ ਕਿ ਉਹਨਾਂ ਦੀ ਕੁਲ ਅਗੇ ਚਲ ਪਈ ਹੈ । ਏਸੇ ਮੋਹ ਵੱਸ ਹੋ ਬਾਬਾ ਬੁੱਢਾ ਜੀ ਨੂੰ ਜਵਾਨ ਹੁੰਦਿਆ ਦੇਖਕੇ ੳਹਨਾਂ ਦੇ ਪਿਤਾ ਸੁੱਘਾ ਜੀ ਤੇ ਮਾਤਾ ਗੌਰਾ ਜੀ ਦਾ ਖਿਆਲ ਰੁਕ ਨਾ ਸਕਿਆ। ਉਹਨਾ ਦੋਵਾ ਸੋਚਿਆ ਬਾਬਾ ਜੀ ਸੁਖ ਨਾਲ 17 ਕੁ ਸਾਲਾ ਦੇ ਹੋ ਗਏ ਹਨ ਇਸ ਲਈ ਇਹਨਾ ਦਾ ਵਿਆਹ ਕਰ ਦੇਣਾ ਚਾਹੀਦਾ ਹੈ । ਫੇਰ ਉਹਨਾ ਦੇ ਮਨ ਵਿੱਚ ਖਿਆਲ ਆਇਆ ਅਸੀ ਤਾ ਬਾਬਾ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਨੂੰ ਸੌਂਪ ਦਿੱਤਾ ਹੈ । ਇਹ ਤਾ ਗੁਰੂ ਨਾਨਕ ਸਾਹਿਬ ਦੀ ਮਹਾਨ ਕਿਰਪਾ ਅਥਵਾ ਲਿਹਾਜ ਹੈ ਕਿ ਬਾਬਾ ਬੁੱਢਾ ਜੀ ਨੂੰ ਉਹਨਾਂ ਮਾਂ ਪਿਉ ਨੂੰ ਮਿਲਣ ਤੇ ਉਹਨਾਂ ਦੇ ਕੰਮ ਕਾਜ ਕਰਨ ਦੀ ਆਗਿਆ ਦਿੱਤੀ ਹੋਈ ਸੀ । ਫੇਰ ਵੀ ਦੋਵੇ ਜੀਅ ਸਲਾਹ ਕਰਕੇ ਗੁਰੂ ਨਾਨਕ ਸਾਹਿਬ ਜੀ ਕੋਲ ਬਾਬਾ ਬੁੱਢਾ ਸਾਹਿਬ ਜੀ ਦੇ ਵਿਆਹ ਦੀ ਇਜਾਜ਼ਤ ਲੈਣ ਲਈ ਕਰਤਾਰਪੁਰ ਸਾਹਿਬ ( ਪਾਕਿਸਤਾਨ ) ਚਲੇ ਗਏ । ਭਾਈ ਸੁਘਾਂ ਜੀ ਤੇ ਮਾਤਾ ਗੌਰਾਂ ਜੀ ਨੇ ਪਹੁੰਚ ਕੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਸੰਗਤ ਵਿੱਚ ਬੈਠ ਕੇ ਕੀਰਤਨ ਸਰਵਨ ਕਰਨ ਲੱਗੇ । ਐਸਾ ਮਨ ਟਿਕਿਆ ਕੋਈ ਸੁਧ ਨਾ ਰਹੀ ਕੀਰਤਨ ਦੀ ਸਮਾਪਤੀ ਮਗਰੋ ਲੰਗਰ ਵਿਚ ਭਾਂਡੇ ਸਾਫ ਕਰਨ ਦੀ ਸੇਵਾ ਕੀਤੀ । ਦੋਵੇ ਜੀਅ ਆਪਸ ਵਿਚ ਕਹਿਣ ਲੱਗੇ ਅਸੀ ਕੁਝ ਚਿਰ ਕੀਰਤਨ ਸੁਣਿਆ ਤੇ ਸੇਵਾ ਕੀਤੀ ਹੈ ਸਾਡਾ ਮਨ ਇਕ ਦਮ ਸਾਂਤ ਹੋ ਗਿਆ ਹੈ ਜਿਹੜੇ ਰੋਜ ਕੀਰਤਨ ਸਰਵਨ ਕਰਦੇ ਤੇ ਸੇਵਾ ਕਰਦੇ ਹਨ ਉਹਨਾਂ ਦੀ ਅਵਸਥਾ ਕਿਥੇ ਹੋਵੇਗੀ । ਫੇਰ ਦੋਵੇ ਜੀਅ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਪਹੁੰਚੇ ਤੇ ਹੱਥ ਜੋੜ ਕੇ ਬੇਨਤੀ ਕੀਤੀ ਸਤਿਗੁਰੂ ਜੀ ਅਸੀ ਚਹੁੰਦੇ ਹਾ ਬੂੜੇ ਦਾ ਵਿਆਹ ਕਰ ਦਈਏ ਜੀ । ਤੁਹਾਡੀ ਇਜਾਜ਼ਤ ਲੈਣ ਵਾਸਤੇ ਆਏ ਹਾ ਤੁਸੀ ਜੋ ਹੁਕਮ ਕਰੋਗੇ ਉਦਾ ਹੀ ਹੋਵੇਗਾ । ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਵਿਆਹ ਕਰਵਾਉਣਾ ਕੋਈ ਮਾੜਾ ਕਰਮ ਨਹੀ ਸਗੋ ਗ੍ਰਿਹਸਤੀ ਤਾ ਤਿਆਗੀ ਨਾਲੋ ਕਈ ਗੁਣਾ ਚੰਗਾ ਹੁੰਦਾ ਹੈ । ਗੁਰੂ ਨਾਨਕ ਸਾਹਿਬ ਜੀ ਤੋ ਇਜਾਜ਼ਤ ਲੈ ਕੇ ਬਾਬਾ ਬੁੱਢਾ ਜੀ ਨੂੰ ਨਾਲ ਲੈ ਕੇ ਮਾਤਾ ਪਿਤਾ ਜੀ ਕਥੂਨੰਗਲ ਪਹੁੰਚ ਗਏ। ਬਾਬਾ ਬੁੱਢਾ ਸਾਹਿਬ ਜੀ ਦਾ ਰੋਕਾ ਬਟਾਲਾ ਨਗਰ ਜਿਲਾ ਗੁਰਦਾਸਪੁਰ ਦੇ ਜਿੰਮੀਦਾਰ ਦੀ ਪੁੱਤਰੀ ਬੀਬੀ ਮਿਰੋਆ ਜੀ ਨਾਲ ਹੋਇਆ। ਜਦੋ ਵਿਆਹ ਦਾ ਦਿਨ ਮਿਥਿਆ ਤੇ ਬਾਬਾ ਬੁੱਢਾ ਸਾਹਿਬ ਜੀ ਤੇ ਪਰਿਵਾਰ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਪਹੁੰਚ ਕੇ ਵਿਆਹ ਵਿਚ ਸ਼ਾਮਲ ਹੋਣ ਦੀ ਬੇਨਤੀ ਕੀਤੀ । ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਏਥੇ ਸੰਗਤ ਰੋਜ ਦਰਸ਼ਨ ਕਰਨ ਵਾਸਤੇ ਆਉਦੀ ਹੈ ਇਸ ਲਈ ਅਸੀ ਨਹੀ ਆ ਸਕਦੇ । ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਛੋਟੇ ਪੁੱਤਰ ਲਛਮੀ ਦਾਸ ਤੇ ਉਹਨਾ ਦੀ ਪਤਨੀ ਬੀਬੀ ਲਕਸ਼ਮੀ ਜੀ ਨੂੰ ਵਿਆਹ ਵਿੱਚ ਸ਼ਾਮਲ ਹੋਣ ਲਈ ਭੇਜਿਆ । ਬਾਬਾ ਬੁੱਢਾ ਜੀ ਦੀਆਂ ਵਿਆਹ ਦੀਆਂ ਤਿਆਰੀਆ ਮੁਕੰਮਲ ਕਰਕੇ ਬਰਾਤ ਕਥੂਨੰਗਲ ਤੋ ਬਟਾਲੇ ਵਾਸਤੇ ਰਵਾਨਾ ਹੋਈ । ਇਸ ਬਰਾਤ ਵਿੱਚ ਬਾਬਾ ਲਛਮੀ ਦਾਸ ਉਹਨਾਂ ਦੀ ਪਤਨੀ ਬੀਬੀ ਲਕਸ਼ਮੀ ਜੀ , ਗੁਰੂ ਨਾਨਕ ਸਾਹਿਬ ਜੀ ਦੇ ਬਹੁਤ ਪਿਆਰ ਵਾਲੇ ਸਿੱਖ , ਤੇ ਪਰਿਵਾਰਕ ਜੀਅ ਸਾਮਿਲ ਹੋਏ । ਗੁਰੂ ਨਾਨਕ ਸਾਹਿਬ ਜੀ ਦੇ ਦਸੇ ਅਨੁਸਾਰ ਕੀਰਤਨ ਕਰਦੀਆਂ ਸੰਗਤਾ ਬਟਾਲਾ ਨਗਰ ਵਿੱਚ ਪਹੁੰਚੀਆਂ । ਬਰਾਤ ਦਾ ਭਰਵਾਂ ਸਵਾਗਤ ਕੀਤਾ ਗਿਆ ਗੁਰੂ ਨਾਨਕ ਸਾਹਿਬ ਜੀ ਦੇ ਚਲਾਈ ਮਰਯਾਦਾ ਅਨੁਸਾਰ ਵਿਆਹ ਬੀਬੀ ਮਿਰੋਆ ਜੀ ਨਾਲ ਹੋਇਆ। ਬਰਾਤ ਨੇ ਕੁਝ ਦਿਨ ਬਟਾਲੇ ਨਗਰ ਵਿੱਚ ਹੀ ਠਹਿਰਿਆ ਕੀਤਾ ਤੇ ਫੇਰ ਵਾਪਿਸ ਕਥੂਨੰਗਲ ਪਹੁੰਚ ਗਈ । ਬਾਬਾ ਬੁੱਢਾ ਸਾਹਿਬ ਜੀ ਗ੍ਰਿਹਸਤੀ ਧਰਮ ਨਿਭਾਉਣ ਦੇ ਨਾਲ – ਨਾਲ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਹਾਜਰੀ ਵੀ ਲਾ ਕੇ ਆਉਦੇ ਸਨ । ਬਾਬਾ ਬੁੱਢਾ ਸਾਹਿਬ ਜੀ ਦੇ ਘਰ ਜਦੋ ਦੋ ਪੁੱਤਰਾ ਨੇ ਜਨਮ ਲਿਆ ਤਾ ਬਾਬਾ ਜੀ ਦੇ ਪਿਤਾ ਸੁੱਘਾ ਜੀ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ । ਅਜੇ ਪਿਤਾ ਜੀ ਦੀ ਸਤਾਰਵੀ ਨਹੀ ਕੀਤੀ ਕਿ ਮਾਤਾ ਗੌਰਾ ਜੀ ਵੀ ਪਤੀ ਦੇ ਪਿਛੇ ਸੱਚਖੰਡ ਜਾ ਬਿਰਾਜੇ ਗੁਰੂ ਨਾਨਕ ਸਾਹਿਬ ਜੀ ਆਏ ਤੇ ਹੱਥੀ ਦਸਤਾਰ ਸਜਾ ਕੇ ਘਰ ਦੀ ਸਾਰੀ ਜਿਮੇਵਾਰੀ ਬਾਬਾ ਬੁੱਢਾ ਜੀ ਮੋਢਿਆਂ ਤੇ ਪਾ ਦਿੱਤੀ । ਬਾਬਾ ਬੁੱਢਾ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਸਚੇ ਪਾਤਸ਼ਾਹ ਘਰ ਦੀ ਜਿੰਮੇਵਾਰੀ ਨਿਭਾਉਦੇ ਹੋਏ ਆਪ ਤੋ ਦੂਰ ਨਾ ਹੋ ਜਾਵਾ । ਮਿਹਰ ਕਰਿਉ ਆਪ ਜੀ ਦੇ ਚਰਨਾਂ ਨਾਲ ਜੁੜਿਆ ਰਹਾ ਗੁਰੂ ਜੀ ਨੇ ਖੁਸ਼ ਹੋ ਕੇ ਆਖਿਆ ਬਾਬਾ ਜੀ ਮੈ ਤੁਹਾਡੇ ਤੋ ਦੂਰ ਨਾ ਹੋਸਾਂ । ਬਾਬਾ ਬੁੱਢਾ ਜੀ ਦੇ ਦੋ ਪੁੱਤਰ ਹੋਰ ਹੋਏ ਜਿਨਾ ਦੇ ਨਾਮ ਇਸ ਤਰਾ ਹੈ ਭਾਈ ਸਿਧਾਰੀ ਜੀ ਭਾਈ ਭਿਖਾਰੀ ਜੀ ਭਾਈ ਮਹਿਮੂ ਜੀ ਤੇ ਸਭ ਤੋ ਛੋਟੇ ਭਾਈ ਭਾਨਾ ਜੀ । ਬਾਬਾ ਬੁੱਢਾ ਜੀ ਨੇ ਆਪਣਾ ਜੀਵਨ ਮਨੁੱਖਤਾ ਦੀ ਸੇਵਾ ਵਿੱਚ ਲਗਾਇਆ ਅਤੇ ਗੁਰੂ ਜੀ ਦੇ ‘ਨਾਮ ਜਪਣ, ਕਿਰਤ ਕਰਨ ਅਤੇ ਵੰਡ ਕੇ ਛਕਣ’ ਦੇ ਉਪਦੇਸ਼ ਨੂੰ ਕਮਾ ਕੇ ਦਿਖਾਇਆ। ਗੁਰੂ ਨਾਨਕ ਦੇਵ ਜੀ ਉਹਨਾਂ ਉੱਪਰ ਬਹੁਤ ਪ੍ਰਸੰਨ ਸਨ ਅਤੇ ਜਦੋਂ ਗੁਰੂ ਜੀ ਨੇ ਗੁਰਗੱਦੀ ਗੁਰੂ ਅੰਗਦ ਦੇਵ ਜੀ ਨੂੰ ਸੌਂਪੀ, ਤਾਂ ਗੁਰੂ ਜੀ ਨੇ ਗੁ‌ਰਿਆਈ ਦੀ ਰਸਮ ਬਾਬਾ ਬੁੱਢਾ ਜੀ ਪਾਸੋਂ ਅਦਾ ਕਰਵਾਈ ਸੀ। ਮਗਰੋਂ ਤੀਜੀ, ਚੌਥੀ, ਪੰਜਵੀਂ ਤੇ ਛੇਵੀਂ ਪਾਤਸ਼ਾਹੀ ਨੂੰ ਗੁਰਤਾ ਦੀ ਰਸਮ ਵੀ ਬਾਬਾ ਬੁੱਢਾ ਜੀ ਹੀ ਕਰਦੇ ਰਹੇ।
ਸਿੱਖ ਇਤਿਹਾਸਕਾਰਾਂ ਅਨੁਸਾਰ ਜਦੋਂ ਤੀਜੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਰਾਹੀਂ ਬਾਦਸ਼ਾਹ ਅਕਬਰ ਵੱਲੋਂ ਚਿਤੌੜ ਦਾ ਕਿਲ੍ਹਾ ਫਤਿਹ ਕਰਨ ਉਪਰੰਤ ਪ੍ਰਗਣਾ ਝਬਾਲ (12 ਪਿੰਡ) ਗੁਰੂ ਘਰ ਨੂੰ ਭੇਂਟ ਕੀਤੇ ਤਾਂ ਉਹਨਾਂ ਨੇ ਬਾਬਾ ਬੁੱਢਾ ਜੀ ਨੂੰ ਇਸ ਜਗੀਰ ਦਾ ਕਾਰ-ਮੁਖਤਿਆਰ ਬਣਾ ਕੇ ਇੱਥੇ ਬੀੜ ਵਿਖੇ ਡੇਰਾ ਲਾਉਣ ਦਾ ਹੁਕਮ ਦਿੱਤਾ। ਬਾਬਾ ਬੁੱਢਾ ਜੀ ਨੇ ਝਬਾਲ-ਢੰਡ-ਕਸੇਲ ਦੇ ਮੱਧ ਜਿਹੇ ਇੱਕ ਵਿਰਾਨ ਜਿਹੇ ਅਸਥਾਨ ’ਤੇ ਡੇਰਾ ਲਾਇਆ ਸੀ। ਇਸ ਜੰਗਲ ਜਿਹੇ ਅਸਥਾਨ ’ਤੇ ਅੱਜ ਮੰਗਲ ਬਣਿਆ ਹੋਇਆ ਹੈ। ਸਿੱਖ ਇਤਿਹਾਸ ਅਨੁਸਾਰ ਧੰਨ ਧੰਨ ਬਾਬਾ ਬੁੱਢਾ ਜੀ ਨੇ ਮਾਤਾ ਗੰਗਾ ਜੀ ਨੂੰ ਪੁੱਤਰ ਦੀ ਦਾਤ ਲਈ ਅਸ਼ੀਰਵਾਦ ਦਿੱਤਾ ਅਤੇ ਕਿਹਾ ਮਾਤਾ ਜੀ ਆਪ ਜੀ ਦੇ ਘਰ ‘ਚ ਮਹਾਨ ਯੋਧਾ ਪੈਦਾ ਹੋਵੇਗਾ, ਜੋ ਮਨੁੱਖਤਾ ਅਤੇ ਧਰਮ ਦੀ ਰਾਖੀ ਲਈ ਮੁਗਲਾਂ ਦੇ ਸਿਰ ਕੁਚਲੇਗਾ। ਉਸ ਤੋਂ ਬਾਅਦ ਮਾਤਾ ਗੰਗਾ ਜੀ ਦੇ ਘਰ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਨਮ ਲਿਆ।
ਦੂਸਰੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਗੁਰਿਆਈ ਰਸਮ ਨਿਭਾਉਣ ਦਾ ਸੁਭਾਗ ਬਾਬਾ ਬੁੱਢਾ ਜੀ ਨੂੰ ਪ੍ਰਾਪਤ ਹੋਇਆ ਹੈ। ਚੌਥੇ ਪੁੱਤਰ ਭਾਨਾਂ ਜੀ ਦੇ ਜਨਮ ਸਮੇਂ ਧੰਨ ਗੁਰੂ ਨਾਨਕ ਦੇਵ ਜੀ ਆਪ ਦੇ ਗ੍ਰਹਿ ਆਸ਼ੀਰਵਾਦ ਦੇਣ ਪਹੁੰਚੇ ਸਨ। ਆਪ ਜੀ ਦੇ ਪੁੱਤਰ ਭਾਨਾਂ ਜੀ ਦੇ ਨਾਂ ਅਤੇ ਆਪਣੇ ਨਗਰ ਤਲਵੰਡੀ ਦੇ ਨਾਂ ਤੇ ਇਸ ਨਗਰ ਦਾ ਨਾਂ ‘ਭਾਨਾਂ ਤਲਵੰਡੀ’ ਪਿਆ। ਬਾਬਾ ਭਾਨਾਂ ਜੀ ਨੇ ਆਪਣੀ ਜ਼ਿੰਦਗੀ ਦਾ ਕਾਫ਼ੀ ਸਮਾਂ ਛੇਵੇ ਗੁਰੂ ਸ੍ਰੀ ਹਰਗੋਬਿੰਦ ਸਾਹਿਬ ਜੀ ਦੀ ਸੇਵਾ ਵਿੱਚ ਬਤੀਤ ਕੀਤਾ। ਕੁੱਝ ਸਮੇਂ ਬਾਅਦ ਆਪ ਜੀ ਦੀ ਅੰਸ ਵੰਸ਼ ਵਿੱਚ ਬਾਬਾ ਝੰਡਾ ਜੀ ਨੇ ਜਨਮ ਲਿਆ ਅਤੇ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਇਸ ਨਗਰ ਵਿੱਚ ਬਾਬਾ ਬੁੱਢਾ ਜੀ ਦੇ ਗ੍ਰਹਿ ਵਿਖੇ ਆਸ਼ੀਰਵਾਦ ਦੇਣ ਲਈ ਆਏ ਸਨ।
ਉਸ ਸਮੇਂ ਧੰਨ ਬਾਬਾ ਬੁੱਢਾ ਜੀ ਨੇ ਗੁਰੂ ਰਾਮਦਾਸ ਜੀ ਨੂੰ ਬੇਨਤੀ ਕੀਤੀ ਕਿ ਨਗਰ ਦਾ ਨਾਮ ਆਪ ਜੀ ਦੇ ਨਾਮ ਤੇ ਰੱਖਣਾ ਹੈ। ਪਰ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਹੁਕਮ ਕੀਤਾ ਕਿ ਇਸ ਨਗਰ ਦਾ ਨਾਮ ‘ਝੰਡਾ ਰਮਦਾਸਪੁਰ’ ਰੱਖਿਆ ਜਾਵੇ ਅਤੇ ਹੁਣ ਇਸ ਨਗਰ ਦਾ ਨਾਮ ਰਮਦਾਸ ਜੀ ਦੇ ਨਾਮ ਕਰਕੇ ਪ੍ਰਸਿੱਧ ਹੈ। ਧੰਨ ਬਾਬਾ ਬੁੱਢਾ ਸਾਹਿਬ ਜੀ ਦੀ ਛੇਵੀਂ ਪੀੜ੍ਹੀ ਵਿੱਚੋਂ ਭਾਈ ਰਾਮ ਕੁਇਰ ਜੀ ਹੋਏ ਜੋ ਬਾਅਦ ਵਿੱਚ ਖੰਡੇ ਦੀ ਪਾਹੁਲ ਲੈ ਕੇ ਗੁਰਬਖਸ਼ ਸਿੰਘ ਨਾਮ ਨਾਲ ਪ੍ਰਸਿੱਧ ਹੋਏ। ਇਹਨਾਂ ਨੇ ਹੀ ਦਸ਼ਮ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਲਾਇਆ ਸੀ।
ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਅੰਤਿਮ ਸਮੇਂ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਯਾਦ ਕੀਤਾ ਸੀ। ਉਸ ਸਮੇਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਚੱਲ ਕੇ ਬਾਬਾ ਬੁੱਢਾ ਜੀ ਦੇ ਗ੍ਰਹਿ ਰਮਦਾਸ ਵਿਖੇ ਪਹੁੰਚੇ ਸਨ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬਾਬਾ ਬੁੱਢਾ ਜੀ ਦਾ ਸੀਸ ਆਪਣੀ ਗੋਦ ਵਿੱਚ ਲੈ ਕੇ ਪਲੋਸਦੇ ਹਨ ਅਤੇ ਬਾਬਾ ਬੁੱਢਾ ਸਾਹਿਬ ਜੀ ਸੰਮਤ 1688 ਬਿਕਰਮੀ (ਸੰਨ 1631 ਈ:) ਨੂੰ 125 ਸਾਲ ਦੀ ਉਮਰ ਵਿੱਚ ਆਖਰੀ ਸਵਾਸ ਤਿਆਗਦੇ ਹਨ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਹੱਥੀ ਬਾਬਾ ਬੁੱਢਾ ਜੀ ਦਾ ਅੰਤਿਮ ਸੰਸਕਾਰ ਕੀਤਾ ਸੀ। ਉਸ ਸਮੇਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਬਾਬਾ ਬਿਧੀ ਚੰਦ ਜੀ, ਭਾਈ ਗੁਰਦਾਸ ਜੀ, ਭਾਈ ਲੰਗਾਹ ਜੀ, ਭਾਈ ਜੇਠਾ ਜੀ ਅਤੇ ਹੋਰ ਗੁਰਸਿੱਖ ਵੀ ਹਾਜ਼ਰ ਸਨ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਤਾਰਾਂ ਦਿਨ ਨਗਰ ਰਮਦਾਸ ਵਿਖੇ ਰਹਿ ਕੇ ਬਾਬਾ ਬੁੱਢਾ ਸਾਹਿਬ ਜੀ ਦੀਆਂ ਅੰਤਿਮ ਰਸਮਾਂ ਪੂਰੀਆਂ ਕੀਤੀਆਂ ਸਨ। ਹੁਣ ਇਹ ਅਸਥਾਨ ਗੁਰਦੁਆਰਾ ਤੱਪ ਅਸਥਾਨ ਬਾਬਾ ਬੁੱਢਾ ਸਾਹਿਬ ਜੀ ਸੁਸ਼ੋਭਿਤ ਹੈ।
ਭਾਈ ਭਾਨਾ ਜੀ ਨੇ ਗੁਰੂ ਹਰਿਰਾਇ ਸਾਹਿਬ ਜੀ ਨੂੰ ਗੁਰਤਾਗੱਦੀ ਦਾ ਤਿਲਕ ਲਾਇਆ ਇੰਝ ਇਹਨਾ ਨੇ ਆਪਣੀ ਖਾਨਦਾਨੀ ਡਿਉਟੀ ਨਿਭਾਹੀ । ਭਾਈ ਭਾਨਾ ਜੀ ਤੇ ਇਹਨਾ ਦੇ ਵੱਡੇ ਪੁੱਤਰ ਭਾਈ ਜਲਾਲ ਜੀ ਪ੍ਰਲੋਕ ਸਿਧਾਰ ਗਏ। ਤੇ ਇਹਨਾ ਮਗਰੋ ਇਹ ਗੁਰੂ ਘਰ ਦੀ ਸੇਵਾ ਭਾਈ ਭਾਨਾ ਜੀ ਦੇ ਛੋਟੇ ਪੁੱਤਰ ਭਾਈ ਸਰਵਨ ਜੀ ਵੱਧ ਚੜ ਕੇ ਨਿਭਾਉਣ ਲਗੇ 7-8 ਸਾਲ ਗੁਰੂ ਹਰਿਰਾਇ ਸਾਹਿਬ ਜੀ ਦੇ ਚਰਨਾਂ ਵਿੱਚ ਸੇਵਾ ਕਰਦਿਆ ਸੰਮਤ 1702 ਵਿੱਚ ਪ੍ਰਲੋਕ ਸਿਧਾਰ ਗਏ। ਇਹਨਾ ਤੋ ਬਾਅਦ ਆਪਣੀ ਪ੍ਪੰਰਾਗਤ ਡਿਊਟੀ ਨੂੰ ਸੰਭਾਲਣ ਲਈ ਬਾਬਾ ਬੁੱਢਾ ਜੀ ਦੇ ਪੜਪੋਤੇ ਅਤੇ ਭਾਈ ਸਰਵਨ ਜੀ ਦੇ ਸਪੁੱਤਰ ਭਾਈ ਝੰਡਾ ਜੀ ਮੈਦਾਨ ਵਿੱਚ ਆਣ ਨਿਤਰੇ ਅਤੇ ਸੇਵਾ ਦਾ ਝੰਡਾ ਬੁਲੰਦ ਰਖਣ ਲਈ ਦਿਨ ਰਾਤ ਇਕ ਕਰਨ ਲਗੇ । ਬਾਬਾ ਬੁੱਢਾ ਜੀ ਨੇ ਇਸ ਪੜਪੋਤੇ ਦਾ ਅਨੰਦ ਕਾਰਜ ਆਪਣੇ ਹੱਥੀ ਕੀਤਾ ਸੀ ਭਾਈ ਝੰਡਾ ਜੀ ਦੇ ਜਨਮ ਵੇਲੇ ਗੁਰੂ ਰਾਮਦਾਸ ਜੀ ਬਾਬਾ ਬੁੱਢਾ ਜੀ ਕੋਲ ਰਮਦਾਸ ਗਏ ਸੀ ਇਸ ਭਾਈ ਝੰਡੇ ਦੇ ਨਾ ਉਤੇ ਹੀ ਗੁਰੂ ਰਾਮਦਾਸ ਸਾਹਿਬ ਜੀ ਨੇ ਰਮਦਾਸ ਦਾ ਨਾ ਝੰਡਾ ਨਗਰ ਰਖਿਆ ਸੀ । ਪਰ ਬਾਬਾ ਬੁੱਢਾ ਜੀ ਦੇ ਕਹਿਣ ਤੇ ਹੀ ਗੁਰੂ ਰਾਮਦਾਸ ਜੀ ਦੇ ਨਾ ਉਤੇ ਰਮਦਾਸ ਝੰਡਾ ਕਰਕੇ ਨਗਰ ਦਾ ਨਾਮ ਰਖਿਆ ਗਿਆ। ਜਦੋ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਗੁਰਗੱਦੀ ਉਤੇ ਬਿਰਾਜਮਾਨ ਹੋਏ ਤਾ ਭਾਈ ਝੰਡਾ ਜੀ ਨੇ ਹੀ ਗੁਰਗੱਦੀ ਤਿਲਕ ਦੀ ਰਸਮ ਪੂਰੀ ਕੀਤੀ ਸੀ । ਭਾਈ ਝੰਡਾ ਜੀ ਗੁਰੂ ਹਰਗੋਬਿੰਦ ਸਾਹਿਬ ਨਾਲ ਵੀ ਜੰਗਾਂ ਵਿੱਚ ਹਿਸਾ ਲੈਦੇ ਰਹੇ ਸਨ । ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਗੁਰਗੱਦੀ ਤਿਲਕ ਦੀ ਰਸਮ ਤੋ ਕੁਝ ਸਮੇ ਬਾਅਦ ਭਾਈ ਝੰਡਾ ਜੀ ਵੀ ਪ੍ਰਲੋਕ ਸਿਧਾਰ ਗਏ। ਬਾਅਦ ਵਿੱਚ ਬਾਬਾ ਬੱਢਾ ਜੀ ਦੇ ਖਾਨਦਾਨ ਵਿੱਚੋ ਪੰਜਵੇ ਅਸਥਾਨ ਤੇ ਭਾਈ ਗੁਰਦਿੱਤਾ ਜੀ ਗੁਰੂ ਘਰ ਦੀ ਸੇਵਾ ਵਿੱਚ ਲਗ ਗਏ । ਭਾਈ ਗੁਰਦਿੱਤਾ ਜੀ ਦਾ ਸਮਾਂ ਬੜਾ ਪ੍ਖਿਆ ਵਾਲਾ ਸੀ ਉਸ ਸਮੇ 22 ਮੰਜੀਆਂ ਹੋ ਗਈਆ ਸਨ ਬਕਾਲੇ ਨਗਰ ਵਿੱਚ ਬਾਈ ਦੇ ਬਾਈ ਹੀ ਤਿਲਕ ਦੀ ਰਸਮ ਭਾਈ ਗੁਰਦਿੱਤਾ ਜੀ ਪਾਸੋ ਕਰਵਾਉਣਾ ਚਹੁੰਦੇ ਸਨ । ਪਰ ਭਾਈ ਗੁਰਦਿੱਤਾ ਜੀ ਆਪਣੇ ਆਪ ਵਿੱਚ ਕਾਇਮ ਰਹੇ ਤੇ ਕਿਸੇ ਵੱਲ ਨਹੀ ਗਏ ਫੇਰ ਜਦੋ ਗੁਰੂ ਤੇਗ ਬਹਾਦਰ ਸਾਹਿਬ ਜੀ ਪ੍ਰਗਟ ਹੋਏ ਤਾ ਭਾਈ ਗੁਰਦਿੱਤਾ ਜੀ ਵਲੋ ਗੁਰਗੱਦੀ ਦਾ ਤਿਲਕ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਦਿੱਤਾ ਗਿਆ । ਫਿਰ ਭਾਈ ਗੁਰਦਿੱਤਾ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਕੋਲ ਰਹਿਣ ਦਾ ਫੈਸਲਾ ਕੀਤਾ ਬਹੁਤ ਸਮਾ ਗੁਰੂ ਜੀ ਦੀ ਸੰਗਤ ਕੀਤੀ ਜਦੋ ਗੁਰੂ ਤੇਗ ਬਹਾਦਰ ਜੀ ਕੀਰਤਪੁਰ ਤੋ ਅਗਾਹ ਚਲੇ ਗਏ ਤਾ ਭਾਈ ਗੁਰਦਿੱਤਾ ਜੀ ਵਾਪਸ ਰਮਦਾਸ ਆ ਗਏ। ਪਰ ਫੇਰ ਮਨ ਨੇ ੳਛਾਲਾ ਖਾਦਾ ਤਾ ਆਪ ਅਨੰਦਪੁਰ ਸਾਹਿਬ ਫੇਰ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਆ ਗਏ। ਜਦੋ ਔਰੰਗਜ਼ੇਬ ਨੇ ਗੁਰੂ ਜੀ ਨੂੰ ਦਿੱਲੀ ਗ੍ਰਿਫਤਾਰ ਕਰ ਲਿਆ ਤਾ ਭਾਈ ਗੁਰਦਿੱਤਾ ਜੀ ਵੀ ਨਾਲ ਸਨ । ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਨੂੰ ਜਦੋ ਸ਼ਹੀਦ ਕੀਤਾ ਗਿਆ ਤਾ ਗੁਰੂ ਤੇਗ ਬਹਾਦਰ ਸਾਹਿਬ ਦੀ ਆਗਿਆ ਮੰਨ ਕੇ ਆਪ ਅਨੰਦਪੁਰ ਸਾਹਿਬ ਵਾਪਸ ਆ ਗਏ। ਆਪ ਦਰਿਆ ਜਮਨਾਂ ਦੇ ਕੰਢੇ ਪੁਜੇ ਅਤੇ ਉਥੇ ਸਮਾਧੀ ਲੀਨ ਹੋ ਕੇ ਬਿਕ੍ਰਮੀ 1732 ਵਿੱਚ ਸਰੀਰ ਤਿਆਗ ਗਏ।
ਬਾਬਾ ਬੁੱਢਾ ਸਾਹਿਬ ਤੋ ਬਾਅਦ ਛੇਵੀ ਥਾਂ ਐਸੇ ਮਹਾਂਪੁਰਸ ਪੈਦਾ ਹੋਏ ਜਿਨਾ ਦਾ ਜਸ ਸਭ ਪਾਸੇ ਦੂਰ ਦੂਰ ਤਕ ਫੈਲ ਗਿਆ ਜਿਨਾ ਦਾ ਹਿੰਦੂ ਮੁਸਲਮਾਨ ਸਭ ਆਦਰ ਸਤਿਕਾਰ ਕਰਦੇ ਸਨ। ਇਹਨਾ ਦਾ ਨਾਮ ਭਾਈ ਰਾਮ ਕੋਇਰ ਜੀ ਸੀ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਪਾਸੋ ਅੰਮ੍ਰਿਤ ਛਕ ਕੇ ਨਾਮ ਭਾਈ ਗੁਰਬਖਸ਼ ਸਿੰਘ ਜੀ ਰਖਿਆ ਗਿਆ। ਇਹ ਗੁਰੂ ਗੋਬਿੰਦ ਸਿੰਘ ਜੀ ਤੋ ਲਗਭਗ 6 ਸਾਲ ਛੋਟੇ ਸਨ । ਬਾਬਾ ਬੱਢਾ ਸਾਹਿਬ ਦੇ ਵੰਸ ਵਿੱਚੋ ਹੋਣ ਕਰਕੇ ਪੌਣੇ ਤਿੰਨ ਸਾਲ ਦੀ ਉਮਰ ਵਿੱਚ ਹੀ ਗੁਰੂ ਗੋਬਿੰਦ ਸਿੰਘ ਜੀ ਦੀ ਗੁਰਤਾਗੱਦੀ ਦਾ ਤਿਲਕ ਆਪ ਜੀ ਦੇ ਹੀ ਹੱਥੋ ਕਰਵਾਇਆ ਗਿਆ ਸੀ ।ਇਕ ਵਾਰ ਮਾਤਾ ਗੁਜਰ ਕੌਰ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਪੂਰਨ ਬ੍ਰਹਮ-ਗਿਆਨੀ ਦੇ ਦਰਸ਼ਨ ਕਰਵਾਉਣ ਵਾਸਤੇ ਬੇਨਤੀ ਕੀਤੀ ਤਾ ਗੁਰੂ ਗੋਬਿੰਦ ਸਿੰਘ ਜੀ ਰਾਮ ਕੋਇਰ ਜੀ ਨੂੰ ਮਾਤਾ ਜੀ ਕੋਲ ਲੈ ਕੇ ਆ ਗਏ। ਤੇ ਆਖਿਆ ਇਸ ਸਮੇ ਇਹਨਾ ਤੋ ਵੱਡਾ ਹੋਰ ਕੋਈ ਬ੍ਰਹਮ-ਗਿਆਨੀ ਨਹੀ ਹੈ ।
ਭਾਈ ਰਾਮ ਕੋਇਰ ਜੀ ਨਾਲ ਹੋਰ ਵੀ ਬਹੁਤ ਸਾਖੀਆ ਜੁੜੀਆ ਹਨ 300 ਸਾਖੀ ਵੀ ਭਾਈ ਰਾਮ ਕੋਇਰ ਜੀ ਨੇ ਹੀ ਲਿਖੀ ਸੀ ਜੋ ਭਵਿਖਤ ਬਚਨ ਸਨ । ਕਹਿਦੇ ਹਨ ਜਦੋ ਗੁਰੂ ਗੋਬਿੰਦ ਸਿੰਘ ਜੀ ਨੰਦੇੜ ਸਾਹਿਬ ਨੂੰ ਚਾਲੇ ਪਾਉਣ ਲਗੇ ਤਾ ਭਾਈ ਰਾਮ ਕੋਇਰ ਜੀ ਨੂੰ ਵਾਪਸ ਰਮਦਾਸ ਭੇਜ ਦਿਤਾ । ਤੇ ਗੁਰੂ ਗੋਬਿੰਦ ਸਿੰਘ ਜੀ ਨੇ ਦੋ ਵਰ ਦਿਤੇ ਕਿ ਜਦੋ ਤੁਸੀ ਕਥਾ ਕਰਿਆ ਕਰੋਗੇ ਤੁਹਾਡੀ ਜਬਾਨ ਤੇ ਅਸੀ ਬਿਰਾਜਮਾਨ ਹੋ ਕੇ ਕਥਾ ਕਰਵਾਇਆ ਕਰਾਗੇ । ਦੂਸਰਾ ਜਦੋ ਸਾਡੇ ਦਰਸ਼ਨ ਕਰਨ ਨੂੰ ਦਿਲ ਕਰੇ ਸ਼ਸਤਰ ਧਾਰਨ ਕਰਕੇ ਸਿਕਾਰ ਨੂੰ ਨਿਕਲਿਆ ਕਰਿਉ ਸਾਡੇ ਦਰਸ਼ਨ ਹੋਇਆ ਕਰਨਗੇ । ਭਾਈ ਰਾਮ ਕੋਇਰ ਦੇ ਚਲਾਣੇ ਤੋ ਬਾਅਦ ਰਮਦਾਸ ਡੇਰੇ ਦੀ ਜਇਆਦਾਦ ਦਾ ਵਾਰਸ ਉਹਨਾ ਦਾ ਪੁੱਤਰ ਭਾਈ ਮੇਹਰ ਸਿੰਘ ਜੀ ਬਣੇ ਜਿਨਾ ਡੇਰੇ ਦੀ ਸੰਭਾਲ ਬਿਕ੍ਰਮੀ 1820 ਤਕ ਕੀਤੀ । ਉਪਰੰਤ ਉਹਨਾ ਦਾ ਸਪੁੱਤਰ ਭਾਈ ਸ਼ਾਮ ਸਿੰਘ ਜੀ ਵਾਰਿਸ ਬਣ ਗਏ ਭਾਈ ਸ਼ਾਮ ਸਿੰਘ ਜੀ ਚਲਾਣਾ ਕਰ ਜਾਣ ਬਾਅਦ ਉਹਨਾ ਦੇ ਜਵਾਨ ਪੁੱਤਰ ਭਾਈ ਕਾਹਨ ਸਿੰਘ ਜਵਾਨ ਉਮਰੇ ਉਸੇ ਸਾਲ ਹੀ ਚਲਾਣਾ ਕਰ ਗਏ। ਅਗੋ ਉਹਨਾ ਦੇ ਪੁੱਤਰ ਭਾਈ ਸੁਜਾਨ ਸਿੰਘ ਅਜੇ ਬਾਲ ਹੀ ਸਨ ਜਇਆਦਾਦ ਤੇ ਪ੍ਬੰਧ ਸੰਭਾਲਣ ਜੋਗੇ ਨਹੀ ਸਨ ਹੋਏ । ਜਦ ਤਕ ਬਣ ਚੁਕੀਆਂ ਸਿੱਖ ਮਿਸਲਾਂ ਦੀ ਆਪਸੀ ਲੜਾਈ ਸੁਰੂ ਹੋ ਗਈ ਉਹਨਾ ਨੇ ਡੇਰੇ ਤੇ ਕਬਜਾ ਕਰ ਲਿਆ ਪਰ ਛੇਤੀ ਹੀ ਗਲਤੀ ਦਾ ਅਹਿਸਾਸ ਹੋ ਗਿਆ । ਬਾਬਾ ਬੁੱਢਾ ਸਾਹਿਬ ਦੀ ਨਿਸ਼ਨੀ ਨੂੰ ਕਾਇਮ ਰੱਖਣ ਲਈ ਡੇਰੇ ਦਾ ਪ੍ਰਬੰਧ ਚਰਨ ਦਾਸ ਨਾਮ ਦੇ ਮਹੰਤ ਦੇ ਸਪੁਰਦ ਕਰ ਦਿਤਾ ।ਮਹੰਤ ਚਰਨ ਦਾਸ ਤੋ ਬਾਅਦ ਤਰਤੀਬਵਾਰ ਮਹੰਤ ਬ੍ਰਹਮ ਪ੍ਕਾਸ, ਮਹੰਤ ਰਾਮ ਪ੍ਸਾਦ , ਮਹੰਤ ਠਾਕੁਰ ਦਾਸ , ਅਤੇ ਅਖੀਰ ਵਿੱਚ ਰਘਬੀਰ ਦਾਸ ਉਸ ਸਮੇ ਤਕ ਬਾਬਾ ਬੁੱਢਾ ਸਾਹਿਬ ਜੀ ਦੀ ਲੱਖਾ ਰੁਪਇਆ ਦੀ ਜਇਆਦਾਦ ਦੀ ਸੰਭਾਲ ਕਰਦੇ ਰਹੇ ਅਤੇ ਡੇਰੇ ਦੀ ਸੰਭਾਲ ਬੜੇ ਸੁਚੱਜੇ ਢੰਗ ਨਾਲ ਨਿਭਾਉਦੇ ਰਹੇ । ਜਦੋ ਅਕਾਲੀ ਲਹਿਰ ਚਲੀ ਤਾ ਮਹੰਤ ਰਘੁਬੀਰ ਦਾਸ ਨੇ ਗੁਰਦੁਵਾਰੇ ਦਾ ਸਾਰਾ ਪ੍ਰਬੰਧ ਅਕਾਲੀਆ ਅਥਵਾ ਸਰੋਮਣੀ ਗੁਰਦੁਵਾਰਾ ਪਰਬੰਧਕ ਕਮੇਟੀ ਨੂੰ ਸੌਂਪ ਦਿੱਤਾ । ਬਾਅਦ ਵਿੱਚ ਬਾਬਾ ਖੜਕ ਸਿੰਘ ਜੀ ਨੇ ਰਾਤ ਦਿਨ ਇਕ ਕਰਕੇ ਬਾਬਾ ਬੁੱਢਾ ਸਾਹਿਬ ਜੀ ਦਾ ਇਹ ਰਮਦਾਸ ਵਾਲਾ ਅਸਥਾਨ , ਸਰੋਵਰ ਤੇ ਲੰਗਰ ਹਾਲ ਸੰਗਤਾ ਲਈ ਬਣਾ ਕੇ ਤਿਆਰ ਕਰ ਦਿੱਤਾ ਸੀ ।
ਭੁੱਲ ਚੁੱਕ ਦੀ ਮੁਆਫੀ ਦਾਸ ਜੋਰਾਵਰ ਸਿੰਘ ਤਰਸਿੱਕਾ ।

ਬੰਦੀ ਛੋੜ ਦਿਵਸ ਤੇ ਰੋਸ਼ਨੀ ਦਾ ਤਿਉਹਾਰ ਦੀਵਾਲੀ ਦੀਆਂ ਸਰਬੱਤ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਹੋਵਣ ਜੀ ਆਉ ਬੰਦੀ ਛੋੜ ਦਿਵਸ ਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਪਵਿੱਤਰ ਯਾਦ ਨਾਲ ਜੁੜਨ ਦਾ ਯਤਨ ਕਰੀਏ ਜੀ ।
ਜਹਾਂਗੀਰ ਨੇ ਆਪਣੇ ਰਾਜ ਨੂੰ ਮਜਬੂਤ ਕਰਨ ਲਈ ਆਪਣੀ ਫੌਜ ਨੂੰ ਵੱਖ ਵੱਖ ਇਲਾਕਿਆਂ ਵਿੱਚ ਭੇਜਿਆ ਤੇ ਆਖਿਆ ਜਿਹੜਾ ਸਾਡੀ ਅਧੀਨਗੀ ਕਬੂਲ ਲਵੇ ਉਸ ਨੂ ਛੱਡ ਦਿੱਤਾ ਜਾਵੇ । ਜਿਹੜਾ ਸਾਡੇ ਵਿਰੁਧ ਖੜਾ ਹੋਵੇ ਉਸ ਨੂੰ ਜਾਂ ਤੇ ਮਾਰ ਦਿੱਤਾ ਜਾਵੇ ਜਾ ਉਸ ਨੂੰ ਬੰਦੀ ਬਣਾ ਕੇ ਸਾਡੇ ਸਾਹਮਣੇ ਲਿਆਂਦਾ ਜਾਵੇ , ਫੌਜ ਨੇ ਬਹੁਤ ਸਾਰੇ ਰਾਜੇ ਜੰਗ ਵਿੱਚ ਮਾਰ ਦਿੱਤੇ ਤੇ ਕੁਝ ਫੜ ਕੇ ਜਹਾਂਗੀਰ ਦੇ ਸਾਹਮਣੇ ਲਿਆਦੇ ਗਏ । ਜਿਨਾਂ ਦੀ ਕੁਲ ਗਿਣਤੀ 52 ਇਤਿਹਾਸ ਵਿੱਚ ਆਉਦੀ ਹੈ ਇਹਨਾਂ ਵਿੱਚੋ ਕੁਝ ਪਹਾੜੀ ਰਾਜੇ ਸਨ ਤੇ ਕੁਝ ਰਾਜਪੂਰ ਰਾਜੇ ਸਨ । ਇਹਨਾਂ ਰਾਜਿਆ ਨੂੰ ਐਸੀ ਮਜਬੂਤ ਜਗਾ ਤੇ ਰੱਖਣ ਦੀ ਯੋਜਨਾਂ ਬਣਾਈ ਗਈ ਜਿਥੋ ਇਹ ਮਰਨ ਤੱਕ ਨਿਕਲ ਨਾ ਸਕਣ । ਜਹਾਂਗੀਰ ਦੇ ਅਧਿਕਾਰੀਆਂ ਨੇ ਆਖਿਆ ਇਹਨਾਂ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤਾ ਜਾਵੇ । ਕਿਉਕਿ ਗਵਾਲੀਅਰ ਦਾ ਕਿਲਾ ਸਭ ਤੋ ਮਜਬੂਤ ਹੈ , ਦੂਸਰਾ ਇਹ ਪਹਾੜੀ ਉਤੇ ਹੋਣ ਕਰਕੇ ਦੁਸ਼ਮਨ ਇਸ ਤੇ ਹਮਲਾਂ ਕਰਨ ਤੋ ਵੀ ਡਰਦੇ ਹਨ । ਸਾਰਿਆ ਦੀ ਸਲਾਹ ਲੈ ਕੇ ਜਹਾਂਗੀਰ ਨੇ ਇਹਨਾਂ 52 ਰਾਜਿਆ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰ ਦਿੱਤਾ ਤੇ ਨਾਲ ਹੀ ਹੁਕਮ ਕਰ ਦਿੱਤਾ ਜਿਨਾ ਚਿਰ ਇਹ ਮਰ ਨਹੀ ਜਾਦੇ ਇਹਨਾਂ ਨੂੰ ਛੱਡਿਆ ਨਹੀ ਜਾਵੇਗਾ ।
ਜਦੋ ਇਹ 52 ਰਾਜੇ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰ ਦਿਤੇ ਇਹਨਾਂ ਦੇ ਭੋਜਨ ਵਿੱਚ ਮਿਠਾ ਜ਼ਹਿਰ ਮਿਲਾ ਕੇ ਦਿਤਾ ਜਾਣ ਲੱਗਾ । ਜਿਸ ਜ਼ਹਿਰ ਨਾਲ ਹੌਲੀ ਹੌਲੀ ਸਰੀਰ ਕਮਜ਼ੋਰ ਹੁੰਦਾ ਜਾਂਦਾ ਤੇ ਅਖੀਰ ਉਸ ਦੀ ਮੌਤ ਹੋ ਜਾਂਦੀ। ਜਦੋ ਰਾਜਿਆਂ ਨੇ ਦੇਖਿਆ ਹੁਣ ਸਾਡਾ ਬਚਣ ਦਾ ਕੋਈ ਰਾਹ ਨਹੀ ਰਹਿ ਗਿਆ ਫੇਰ ਸਾਰਿਆ ਨੇ ਸਲਾਹ ਕੀਤੀ ਹੁਣ ਭਗਵਾਨ ਹੀ ਸਾਡੀ ਰੱਖਿਆ ਕਰ ਸਕਦਾ ਹੈ । ਇਸ ਲਈ ਹੁਣ ਸਾਰੇ ਰਲ ਕੇ ਉਸ ਪ੍ਰਮੇਸ਼ਰ ਨੂੰ ਯਾਦ ਕਰਨ ਲਗੇ ਸਾਰੇ ਰਾਜੇ ਰਾਤ ਦਿਨ ਉਸ ਪ੍ਰਮੇਸ਼ਰ ਨੂੰ ਯਾਦ ਕਰਦੇ ਰਹਿੰਦੇ । ਜਦੋ ਸੱਚੇ ਹਿਰਦੇ ਤੋ ਅਰਦਾਸ ਨਿਕਲਦੀ ਹੈ ਉਹ ਉਸ ਪ੍ਰਮੇਸ਼ਰ ਦੇ ਦਰਬਾਰ ਵਿੱਚ ਜਰੂਰ ਮਨਜ਼ੂਰ ਹੁੰਦੀ ਹੈ । ਉਸ ਸਮੇ ਇਸ ਧਰਤੀ ਤੇ ਪ੍ਰਮੇਸ਼ਰ ਰੂਪ ਗੁਰੂ ਹਰਿਗੋਬਿੰਦ ਸਾਹਿਬ ਜੀ ਇਸ ਸੰਸਾਰ ਤੇ ਵਿਚਰ ਰਹੇ ਸਨ । ਗੁਰੂ ਜੀ ਨੇ ਇਹਨਾਂ ਦੇ ਕਲਿਆਣ ਵਾਸਤੇ ਐਸੀ ਖੇਡ ਰਚਾਈ ਜਹਾਂਗੀਰ ਨੂੰ ਐਸੀ ਬਿਮਾਰੀ ਲੱਗੀ ਜਿਸ ਦਾ ਇਲਾਜ ਵੱਡੇ ਹਕੀਮ , ਮੌਲਵੀ , ਸੂਫੀ ਫਕੀਰ ਕੋਈ ਨਾ ਕਰ ਸਕੇ। ਫੇਰ ਕੁਝ ਫਕੀਰਾਂ ਨੇ ਸਲਾਹ ਦਿੱਤੀ ਕੋਈ ਮਹਾਨ ਮਹਾਂਪੁਰਸ਼ 40 ਦਿਨ ਇਕਾਂਤ ਵਿੱਚ ਬੈਠ ਕੇ ਉਸ ਅੱਲਾ ਦੀ ਇਬਾਦਤ ਕਰੇ ਫੇਰ ਇਹ ਦੁਖ ਦੂਰ ਹੋ ਸਕਦਾ ਹੈ । ਉਸ ਸਮੇ ਜਹਾਂਗੀਰ ਦੇ ਕੋਲ ਹੀ ਚੰਦੂ ਖਲੋਤਾ ਸੀ ਜੋ ਗੁਰੂ ਘਰ ਦਾ ਦੋਖੀ ਸੀ ਉਸ ਨੇ ਸੋਚਿਆ ਕਿਉ ਨਾ ਗੁਰੂ ਹਰਿਗੋਬਿੰਦ ਸਾਹਿਬ ਦਾ ਨਾ ਲਿਆ ਜਾਵੇ ਜੇ ਉਹ ਇਕ ਵਾਰ ਆ ਜਾਣਗੇ ਫੇਰ ਨਹੀ ਮੈ ਉਸ ਨੂੰ ਏਥੋ ਨਿਕਲਣ ਦੇਂਦਾ । ਇਹ ਸੋਚ ਕੇ ਚੰਦੂ ਨੇ ਜਹਾਂਗੀਰ ਨੂੰ ਆਖਿਆ ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ ਬਹੁਤ ਸ਼ਕਤੀ ਹੈ ਉਹਨਾ ਦੀ ਗੱਦੀ ਤੇ ਛੇਵੇ ਗੁਰੂ ਹਰਿਗੋਬਿੰਦ ਸਾਹਿਬ ਬਿਰਾਜਮਾਨ ਹਨ । ਜੇ ਉਹ ਆਣ ਕੇ ਆਪ ਜੀ ਲਈ 40 ਦਿਨ ਇਬਾਦਤ ਕਰਨ ਮੈਨੂੰ ਲਗਦਾ ਤੁਸੀ ਜਰੂਰ ਠੀਕ ਹੋ ਸਕਦੇ ਹੋ । ਜੇ ਤੁਸੀ ਇਕਾਂਤ ਜਗਾ ਬਾਰੇ ਸੋਚਦੇ ਹੋਵੋ ਤਾ ਗਵਾਲੀਅਰ ਦੇ ਕਿਲੇ ਨਾਲੋ ਵੱਧ ਸਾਂਤੀ ਕਿਥੋ ਮਿਲ ਸਕਦੀ ਹੈ । ਏਥੇ ਸੋਚਣ ਵਾਲੀ ਗੱਲ ਇਹ ਹੈ ਕਈ ਕਹਿਣਗੇ ਗੁਰੂ ਜੀ ਨੂੰ ਕੈਦ ਕਰ ਲਿਆ ਮੈ ਆਖਦਾ ਗੁਰੂ ਨੂੰ ਕੈਦ ਕਰਨ ਵਾਲਾ ਤਿੰਨਾਂ ਲੋਕਾਂ ਵਿੱਚ ਕੌਣ ਜੰਮਿਆ। ਗੁਰੂ ਆਪਣੀ ਮਰਜੀ ਦਾ ਆਪ ਮਾਲਕ ਹੈ ਗੁਰੂ ਜੀ ਨੇ ਉਹਨਾ ਰਾਜਿਆਂ ਦੀਆਂ ਅਰਦਾਸਾਂ ਸੁਣ ਕੇ ਉਹਨਾਂ ਨੂੰ ਮੁਕਤ ਕਰਨ ਦਾ ਸੋਚ ਲਿਆ। ਫੇਰ ਸਤਿਗੁਰੂ ਜੀ ਨੇ ਦੁਸ਼ਮਨਾਂ ਦੇ ਦਿਮਾਗ ਦੇ ਵਿੱਚ ਵੀ ਉਹੋ ਈ ਖਿਆਲ ਲਿਆ ਦਿਤਾ ਜੋ ਗੁਰੂ ਚਾਹੁੰਦੇਂ ਸਨ । ਗੁਰੂ ਜੀ ਨੂੰ ਮੁਗ਼ਲ ਰਾਜ ਵੱਲੋ ਇਕ ਚਿਠੀ ਆਈ ਤੇ ਨਾਲ ਜਹਾਂਗੀਰ ਦੇ ਅਹਿਲਕਾਰ ਆਏ ਤੇ ਬੇਨਤੀ ਕੀਤੀ ਤੁਸੀ ਜਹਾਂਗੀਰ ਦੇ ਲਈ 40 ਦਿਨ ਗਵਾਲੀਅਰ ਦੇ ਕਿਲੇ ਵਿੱਚ ਇਬਾਦਤ ਕਰੋ ਜੀ । ਗੁਰੂ ਜੀ ਨੇ ਬੇਨਤੀ ਮੰਨ ਲਈ ਤੇ ਗਵਾਲੀਅਰ ਲਈ ਅੰਮ੍ਰਿਤਸਰ ਸਾਹਿਬ ਤੋ ਰਵਾਨਾ ਹੋ ਗਏ। ਜਦੋ ਗੁਰੂ ਜੀ ਗਵਾਲੀਅਰ ਦੇ ਕਿਲੇ ਵਿੱਚ ਪਹੁੰਚੇ ਤਾ ਉਹ ਦੁਖੀ ਰਾਜੇ ਜਿਹੜੇ ਜਿਉਣ ਦੀ ਆਸ ਛੱਡ ਕੇ ਪ੍ਰਮੇਸ਼ਰ ਦੀ ਬੰਦਗੀ ਕਰ ਰਹੇ ਸਨ । ਇਕ ਦਮ ਉਹਨਾਂ ਦੇ ਮਨ ਸਾਂਤ ਹੋ ਗਏ ਅੰਦਰ ਏਉ ਲੱਗਾ ਜਿਵੇ ਪ੍ਰਮੇਸ਼ਰ ਨੇ ਸਾਡੀ ਅਰਦਾਸ ਸੁਣ ਲਈ ਹੋਵੇ ਤੇ ਸਾਨੂੰ ਕਿਸੇ ਵੇਲੇ ਵੀ ਇਸ ਨਰਕ ਤੋ ਮੁਕਤ ਕਰਵਾ ਦੇਣਗੇ । ਗੁਰੂ ਹਰਿਗੋਬਿੰਦ ਸਾਹਿਬ ਜੀ ਅੰਮ੍ਰਿਤ ਵੇਲੇ ਇਸਨਾਨ ਕਰਕੇ ਜਪੁਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ । ਜਦੋ ਇਹ ਜਾਪ ਉਹਨਾ ਰਾਜਿਆ ਨੇ ਸੁਣਿਆ ਕੋਈ ਸੁਦ ਬੁਧ ਨਾ ਰਹੀ ਕਿਉਕਿ ਪ੍ਰਮੇਸ਼ਰ ਦੀ ਬਾਣੀ ਖੁਦ ਪ੍ਰਮੇਸ਼ਰ ਹੀ ਸੁਣਾ ਰਹੇ ਸਨ । ਬਾਣੀ ਦੀ ਸਮਾਪਤੀ ਮਗਰੋ ਰਾਜੇ ਗੁਰੂ ਜੀ ਦੇ ਚਰਨਾਂ ਉਤੇ ਡਿੱਗ ਪਏ ਤੇ ਗੁਰੂ ਜੀ ਦੇ ਸ਼ਰਧਾਲੂ ਬਣ ਗਏ ਹਰ ਰੋਜ ਗੁਰੂ ਜੀ ਦੇ ਪਾਸੋ ਬਾਣੀ ਸਰਵਨ ਕਰਨੀ ਤੇ ਗੁਰੂ ਜੀ ਦੇ ਬਚਨ ਸੁਣਦੇ ਰਹਿਣਾ । ਹੌਲੀ ਹੌਲੀ ਦਿਨ ਬੀਤਦੇ ਗਏ 40 ਦਿਨ ਤੋ ਸਮਾਂ ਉਤੇ ਹੋ ਗਿਆ ਗੁਰੂ ਜੀ ਨੂੰ ਵਾਪਿਸ ਭੇਜਣ ਦਾ ਕੋਈ ਫੁਰਮਾਨ ਜਾਰੀ ਨਾ ਹੋਇਆ । ਅੱਜ ਵੀ ਸਰਕਾਰਾ ਏਹੋ ਕੁਝ ਕਰ ਰਹੀਆਂ ਹਨ ਬੰਦੀ ਸਿੰਘ ਆਪਣੀਆ ਸਜਾਵਾ ਤੋ ਡਬਲ ਸਜਾਵਾ ਭੁਗਤ ਚੁੱਕੇ ਹਨ ਪਰ ਕੋਈ ਸੁਣਵਾਈ ਨਹੀ ਹੋਈ ਅਜੇ ਤੱਕ। ਜਦੋ ਗੁਰੂ ਜੀ ਦੇ ਵਾਪਸ ਆਉਣ ਦੀ ਕੋਈ ਖਬਰ ਨਾ ਆਈ ਸੰਗਤਾਂ ਗੁਰੂ ਜੀ ਦੇ ਦਰਸ਼ਨਾਂ ਤੋ ਬਗੈਰ ਵਿਆਕੁਲ ਹੋ ਗਈਆ । ਐਸੀ ਪ੍ਰਮੇਸ਼ਰ ਦੀ ਕਰਨੀ ਹੋਈ ਜਹਾਂਗੀਰ ਰਾਤ ਨੂੰ ਸੁਪਨੇ ਵਿੱਚ ਡਰਨ ਲੱਗ ਪਿਆ ਜਦੋ ਸੌਣ ਲਗੇ ਉਸੇ ਸਮੇ ਇਉ ਜਾਪੇ ਜਿਵੇ ਜਹਾਂਗੀਰ ਨੂੰ ਕੋਈ ਮਾਰ ਰਿਹਾ ਹੋਵੇ । ਨਾ ਦਿਨ ਵੇਲੇ ਨੀਦ ਨਾ ਰਾਤ ਵੇਲੇ ਨੀਦ ਜਹਾਂਗੀਰ ਦਾ ਪਾਗਲਾਂ ਵਾਲਾ ਹਾਲ ਹੋ ਗਿਆ। ਏਧਰ ਬਾਬਾ ਬੁੱਢਾ ਸਾਹਿਬ ਜੀ ਭਾਈ ਜੇਠਾ ਜੀ ਬਾਬਾ ਬਿਧੀ ਚੰਦ ਹੋਰ ਮਹਾਂਪੁਰਸ਼ ਸਾਂਈ ਮੀਆਂ ਮੀਰ ਨੂੰ ਮਿਲੇ ਤੇ ਗੁਰੂ ਜੀ ਨੂੰ ਰਿਹਾਅ ਕਰਵਾਉਣ ਦਾ ਮਤਾ ਪਕਾਇਆ ਏਧਰ ਜਹਾਂਗੀਰ ਦੀ ਹਾਲਤ ਖਰਾਬ ਹੁੰਦੀ ਵੇਖ ਸਾਈ ਮੀਆਂ ਮੀਰ ਜੀ ਨੂੰ ਜਹਾਂਗੀਰ ਨੇ ਆਪਣੇ ਕੋਲ ਬਲਾਇਆ ਤੇ ਸਾਰੀ ਵਿਥਿਆ ਦਸੀ । ਸਾਈ ਮੀਆਂ ਮੀਰ ਜੀ ਨੇ ਆਖਿਆ ਬਾਦਸ਼ਾਹ ਤੇਰੇ ਕੋਲੋ ਬਹੁਤ ਵੱਡੀ ਭੁੱਲ ਹੋਈ ਹੈ ਤੂੰ ਪ੍ਰਮੇਸ਼ਰ ਨੂੰ ਗਵਾਲੀਅਰ ਦੇ ਕਿਲੇ ਵਿੱਚ ਰੱਖਿਆ ਹੈ ਉਸ ਨੂੰ ਜਲਦੀ ਨਾਲ ਛੱਡਣ ਦਾ ਹੁਕਮ ਦੇਣਾ ਕਰ ਫੇਰ ਤੂੰ ਠੀਕ ਹੋਵੇਗਾਂ । ਜਹਾਂਗੀਰ ਨੇ ਉਸੇ ਵੇਲੇ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਛੱਡਣ ਦਾ ਹੁਕਮ ਜਾਰੀ ਕਰ ਦਿਤਾ ਜਦੋ ਗੁਰੂ ਜੀ ਦੇ ਜਾਣ ਦੀ ਖਬਰ ਉਹਨਾਂ ਰਾਜਿਆ ਨੇ ਸੁਣੀ ਉਹ ਅੰਦਰੋ ਟੁੱਟ ਗਏ। ਸਾਡੇ ਕੋਲ ਇਕ ਹੀ ਸਹਾਰਾ ਸੀ ਜਿਉਣ ਦਾ ਜੇ ਗੁਰੂ ਜੀ ਵੀ ਚਲੇ ਗਏ ਅਸੀ ਤੇ ਜਿਉਦੇ ਹੀ ਮਰ ਜਾਵਾਗੇ । ਇਹ ਸੋਚ ਕੇ ਸਾਰੇ ਰਾਜੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਚਰਨਾਂ ਤੇ ਜਾ ਡਿਗੇ ਤੇ ਰੋਂਦੇ ਹੋਏ ਬੇਨਤੀ ਕਰਨ ਲੱਗੇ ਗੁਰੂ ਜੀ ਸਾਨੂੰ ਛੱਡ ਕੇ ਨਾ ਜਾਉ ਜੇ ਜਾਣਾ ਹੈ ਤਾਂ ਸਾਨੂੰ ਵੀ ਨਾਲ ਲੈ ਕੇ ਜਾਇਉ । ਨਹੀ ਤੇ ਅਸੀ ਜਿਉਦੇ ਜੀਅ ਹੀ ਮਰ ਜਾਵਾਗੇ ਇਕ ਤੁਸੀ ਹੀ ਸਾਡੇ ਜਿਉਣ ਦੇ ਆਸਰੇ ਹੋ । ਗੁਰੂ ਜੀ ਨੇ ਸਾਰਿਆ ਨੂੰ ਧਰਵਾਸ ਦਿੱਤੀ ਰੋਵੋ ਨਾ ਅਸੀ ਤਹਾਡੇ ਕਰਕੇ ਹੀ ਏਥੇ ਆਏ ਸੀ ਤੇ ਤਹਾਨੂੰ ਨਾਲ ਲੈ ਕੇ ਹੀ ਜਾਵਾਂਗੇ। ਇਹ ਕਹਿ ਕੇ ਗੁਰੂ ਜੀ ਨੇ ਉਸ ਅਧਿਕਾਰੀ ਨੂੰ ਆਖਿਆ ਜਾ ਕੇ ਜਹਾਂਗੀਰ ਨੂੰ ਸਾਡੇ ਵਲੋ ਕਹਿ ਦੇ ਗੁਰੂ ਜੀ ਆਖਦੇ ਹਨ ਅਸੀ ਕੱਲੇ ਨਹੀ ਜਾਵਾਂਗੇ ਸਾਡੇ ਨਾਲ ਇਹ 52 ਰਾਜੇ ਵੀ ਜਾਣਗੇ । ਇਹ ਸੁਣ ਕੇ ਜਹਾਂਗੀਰ ਬਹੁਤ ਉਦਾਸ ਹੋਇਆ ਪਰ ਮਰਦਾ ਕੀ ਨਾ ਕਰਦਾ ਫੇਰ ਇਕ ਸ਼ਰਤ ਰੱਖੀ ਜਿਹੜਾ ਗੁਰੂ ਜੀ ਦਾ ਪੱਲਾ ਫੜ ਕੇ ਬਾਹਰ ਆ ਜਾਵੇ ਉਸ ਨੂੰ ਛੱਡ ਦਿਓ। ਜਦੋ ਗੁਰੂ ਜੀ ਨੂੰ ਇਹ ਪਤਾ ਲੱਗਾ ਤਾ ਗੁਰੂ ਜੀ ਨੇ 52 ਕਲੀਆਂ ਵਾਲਾ ਚੋਲਾ ਸੁਵਾਇਆਂ । ਤੇ ਹਰ ਇਕ ਰਾਜੇ ਨੂੰ ਉਸ ਚੋਗੇ ਦੀ ਲੜੀ ਫੜ ਕੇ ਬਾਹਰ ਆਉਣ ਬਾਰੇ ਆਖਿਆ 52 ਰਾਜਿਆ ਨੇ 52 ਲੜੀਆ ਚੋਲੇ ਦੀਆਂ ਫੜੀਆਂ ਤੇ ਗੁਰੂ ਜੀ ਨਾਲ ਬਾਹਰ ਆ ਗਏ। ਆਪ ਸਭ ਸੋਚ ਹੀ ਸਕਦੇ ਹੋ ਉਸ ਸਮੇ ਜੋ ਰਾਜਿਆ ਨੂੰ ਖੁਸ਼ੀ ਹੋਵੇਗੀ ਉਸ ਦੀ ਕੋਈ ਸੀਮਾਂ ਹੋਵੇਗੀ । ਜਦੋ ਗੁਰੂ ਜੀ ਪੜਾਅ ਦਰ ਪੜਾਅ ਕਰਦੇ ਸੰਗਤਾਂ ਨੂੰ ਉਪਦੇਸ਼ ਦੇਂਦੇ ਅੰਮ੍ਰਿਤਸਰ ਸਾਹਿਬ ਆਏ ਸੰਗਤਾਂ ਨੇ ਖੁਸ਼ੀ ਵਿੱਚ ਦੇਸੀ ਘਿਉ ਦੇ ਦੀਵੇ ਜਗਾਏ । ਸਾਰੇ ਪਾਸੇ ਰੋਸ਼ਨੀ ਹੀ ਰੋਸ਼ਨੀ ਹੋ ਗਈ ਉਸ ਦਿਨ ਦਿਵਾਲੀ ਦਾ ਵੀ ਤਿਉਹਾਰ ਸੀ ਬੰਦੀ ਛੋੜ ਤੇ ਦਿਵਾਲੀ ਇਕ ਦਿਨ ਹੋਣ ਕਰਕੇ ਸੰਗਤਾਂ ਅੱਜ ਵੀ ਇਹ ਦਿਨ ਬਹੁਤ ਖੁਸ਼ੀ ਨਾਲ ਮਨਾਉਦੀਆਂ ਹਨ ।
ਜੋਰਾਵਰ ਸਿੰਘ ਤਰਸਿੱਕਾ ।

ਸਤਿਗੁਰ ਬੰਦੀ ਛੋੜ ਹੈ, ਜੀਵਣ ਮੁਕਤਿ ਕਰੈ ਉਡੀਣਾ ।।
“ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ ”
ਬੰਦੀ ਛੋੜ ਦਿਵਸ ਦੀਆਂ ਸਿੱਖ ਸੰਗਤਾਂ ਨੂੰ ਲੱਖ – ਲੱਖ ਵਧਾਈਆਂ ।
ਇਸ ਦਿਨ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ
ਗਵਾਲੀਅਰ ਕਿਲ੍ਹੇ ਵਿਚੋਂ 52 ਰਾਜਿਆਂ ਸਮੇਤ ਰਿਹਾਅ ਹੋ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਸਨ ।
ਇਸ ਖੁਸ਼ੀ ਵਿਚ ਸਿੱਖ ਸੰਗਤਾਂ ਨੇ ਘਿਓ ਦੇ ਦੀਵੇ ਜਗਾ ਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਪਮਾਲਾ ਕੀਤੀ ਸੀ । 🪔🏮🕯💡

ਬੰਦੀ ਛੋੜ ਦਿਵਸ ਦੀਆਂ
ਲੱਖ – ਲੱਖ ਵਧਾਈਆਂ ਹੋਣ ਜੀ

बिलावलु महला ४ ॥ हरि हरि नामु सीतल जलु धिआवहु हरि चंदन वासु सुगंध गंधईआ ॥ मिलि सतसंगति परम पदु पाइआ मै हिरड पलास संगि हरि बुहीआ ॥१॥ जपि जगंनाथ जगदीस गुसईआ ॥ सरणि परे सेई जन उबरे जिउ प्रहिलाद उधारि समईआ ॥१॥ रहाउ ॥ भार अठारह महि चंदनु ऊतम चंदन निकटि सभ चंदनु हुईआ ॥ साकत कूड़े ऊभ सुक हूए मनि अभिमानु विछुड़ि दूरि गईआ ॥२॥ रतन पदारथ गुरमति पावै सागर भगति भंडार खुल्हईआ ॥ गुर चरणी इक सरधा उपजी मै हरि गुण कहते त्रिपति न भईआ ॥४॥ परम बैरागु नित नित हरि धिआए मै हरि गुण कहते भावनी कहीआ ॥ बार बार खिनु खिनु पलु कहीऐ हरि पारु न पावै परै परईआ ॥५॥ सासत बेद पुराण पुकारहि धरमु करहु खटु करम द्रिड़ईआ ॥ मनमुख पाखंडि भरमि विगूते लोभ लहरि नाव भारि बुडईआ ॥६॥ नामु जपहु नामे गति पावहु सिम्रिति सासत्र नामु द्रिड़ईआ ॥ हउमै जाइ त निरमलु होवै गुरमुखि परचै परम पदु पईआ ॥७॥ इहु जगु वरनु रूपु सभु तेरा जितु लावहि से करम कमईआ ॥ नानक जंत वजाए वाजहि जितु भावै तितु राहि चलईआ ॥८॥२॥५॥

अर्थ: हे भाई! जगत के नाथ, जगत के ईश्वर, धरती के पति प्रभू का नाम जपा कर। जो मनुष्य प्रभू की शरण आ पड़ते हैं, वह मनुष्य (संसार-समुंद्र में से) बच निकलते हैं, जैसे प्रहलाद (आदि भक्तों) को (परमात्मा ने संसार-समुंद्र से) पार लंघा के (अपने चरणों में) लीन कर लिया।1। रहाउ। हे प्रभू! प्रभू का नाम सिमरा करो, ये नाम ठंडक पहुँचाने वाला जल है, ये नाम चंदन की सुगंधि है जो (सारी बनस्पति को) सुगन्धित कर देती है। हे भाई! साध-संगति में मिल के सभ से ऊँचा आत्मिक दर्जा हासिल किया जा सकता है। जैसे अरण्डी और पलाह (आदि निकम्मे पौधे चंदन की संगति में) सुगंधित हो जाते हैं, (वैसे ही) मेरे जैसे जीव (हरी नाम की बरकति से ऊँचे जीवन वाले बन जाते हैं)।1। हे भाई! सारी बनस्पतियों में चंदन सबसे श्रेष्ठ (वृक्ष) है, चंदन के नजदीक (उगा हुआ) हरेक पौधा चंदन बन जाता है। पर परमात्मा से टूटे हुए माया-ग्रसित प्राणी (उन पौधों जैसे हैं जो धरती से खुराक मिलने पर भी) खड़े हुए ही सूख जाते हैं, (उनके) मन में अहंकार बसता है, (इस वास्ते परमात्मा से) विछुड़ केवे कहीं दूर पड़े रहते हैं।2। हरि गति मिति करता आपे जाणै सभ बिधि हरि हरि आपि बनईआ ॥ जिसु सतिगुरु भेटे सु कंचनु होवै जो धुरि लिखिआ सु मिटै न मिटईआ ॥३॥ हे भाई! परमात्मा कैसा है और कितना बड़ा है- यह बात वह स्वयं ही जानता है। (जगत की) सारी मर्यादाएं उसने खुद ही बनाई हुई हैं। (उस मर्यादा के अनुसार) जिस मनुष्य को गुरू मिल जाता है, वह सोना बन जाता है (स्वच्छ जीवन वाला बन जाता है)। हे भाई! धुर दरगाह से (जीवों के किए कर्मों के अनुसार जीवों के माथे ऊपर जो लेख) लिखे जाते हैं, वह लेख (किसी के अपने उद्यम से) मिटाए मिट नहीं सकता (गुरू को मिल के ही लोहे से कंचन बनता) है।3। हे भाई! (गुरू के अंदर) भगती के समुंद्र (भरे पड़े) हैं, भगती के खजाने खुले पड़े हैं, गुरू की मति पर चल के ही मनुष्य (ऊँचे आत्मिक गुण) रत्न प्राप्त कर सकता है। (देखो) गुरू के चरणों में लग के (ही मेरे अंदर) एक परमात्मा के लिए प्यार पैदा हुआ है (अब) परमात्मा के गुण गाते हुए मेरा मन भरता नहीं है।4। हे भाई! जो मनुष्य सदा ही परमात्मा का ध्यान धरता रहता है उसके अंदर सबसे ऊँची लगन बन जाती है। प्रभू के गुण गाते-गाते जो प्यार मेरे अंदर बना है, (मैंने तुम्हें उसका हाल) बताया है। सो, हे भाई! बार बार, हरेक पल, हरेक छिन, परमात्मा का नाम जपना चाहिए (पर, यह याद रखो कि) परमात्मा परे से परे है, कोई जीव उस (की हस्ती) का परला छोर ढूँढ नहीं सकता।5। हे भाई! वेद-पुरान-शास्त्र (आदि धर्म पुस्तकें इसी बात पर) जोर देते हैं (कि खट-कर्मी) धर्म कमाया करो, इन छह धार्मिक कर्मों के बारे में ही दृढ़ करते हैं। अपने मन के पीछे चलने वाले मनुष्य (इसी) पाखण्ड में भटकना में (पड़ कर) दुखी होते रहते हैं, (उनकी जिंदगी की) बेड़ी (अपने ही पाखण्ड के) भार से लोभ की लहर में डूब जाती है।6। हे भाई! परमात्मा का नाम जपा करो, नाम में जुड़ के ही उच्च आत्मिक अवस्था प्राप्त करोगे। (अपने हृदय में परमात्मा का) नाम दृढ़ करके टिकाए रखो, (गुरू के सन्मुख रहने वाले मनुष्य के लिए ये हरी-नाम ही) स्मृतियों-शास्त्रों का उपदेश है। (हरी-नाम के द्वारा ही जब मनुष्य के अंदर से) अहंकार दूर हो जाता है, तब मनुष्य पवित्र जीवन वाला बन जाता है। गुरू की शरण पड़ कर मनुष्य (परमात्मा के नाम में) पतीजता है, तब सबसे ऊँचा आत्मिक दर्जा हासिल कर लेता है।7। हे नानक! (कह- हे प्रभू!) यह सारा जगत तेरा ही रूप है तेरा ही रंग है। जिस तरफ तू (जीवों को) लगाता है, जीव वही कर्म करते है। जीव (तेरे बाजे हैं) जैसे तू बजाता है, वैसे ही बजते हैं। जिस राह पर चलाना तुझे अच्छा लगता है, उसी राह पर जीव चलते हैं।8।2।

ਬਿਲਾਵਲੁ ਮਹਲਾ ੪ ॥ ਹਰਿ ਹਰਿ ਨਾਮੁ ਸੀਤਲ ਜਲੁ ਧਿਆਵਹੁ ਹਰਿ ਚੰਦਨ ਵਾਸੁ ਸੁਗੰਧ ਗੰਧਈਆ ॥ ਮਿਲਿ ਸਤਸੰਗਤਿ ਪਰਮ ਪਦੁ ਪਾਇਆ ਮੈ ਹਿਰਡ ਪਲਾਸ ਸੰਗਿ ਹਰਿ ਬੁਹੀਆ ॥੧॥ ਜਪਿ ਜਗੰਨਾਥ ਜਗਦੀਸ ਗੁਸਈਆ ॥ ਸਰਣਿ ਪਰੇ ਸੇਈ ਜਨ ਉਬਰੇ ਜਿਉ ਪ੍ਰਹਿਲਾਦ ਉਧਾਰਿ ਸਮਈਆ ॥੧॥ ਰਹਾਉ ॥ਭਾਰ ਅਠਾਰਹ ਮਹਿ ਚੰਦਨੁ ਊਤਮ ਚੰਦਨ ਨਿਕਟਿ ਸਭ ਚੰਦਨੁ ਹੁਈਆ ॥ ਸਾਕਤ ਕੂੜੇ ਊਭ ਸੁਕ ਹੂਏ ਮਨਿ ਅਭਿਮਾਨੁ ਵਿਛੁੜਿ ਦੂਰਿ ਗਈਆ ॥੨॥ ਹਰਿ ਗਤਿ ਮਿਤਿ ਕਰਤਾ ਆਪੇ ਜਾਣੈ ਸਭ ਬਿਧਿ ਹਰਿ ਹਰਿ ਆਪਿ ਬਨਈਆ ॥ ਜਿਸੁ ਸਤਿਗੁਰੁ ਭੇਟੇ ਸੁ ਕੰਚਨੁ ਹੋਵੈ ਜੋ ਧੁਰਿ ਲਿਖਿਆ ਸੁ ਮਿਟੈ ਨ ਮਿਟਈਆ ॥੩॥ ਰਤਨ ਪਦਾਰਥ ਗੁਰਮਤਿ ਪਾਵੈ ਸਾਗਰ ਭਗਤਿ ਭੰਡਾਰ ਖੁਲ੍ਹ੍ਹਈਆ ॥ ਗੁਰ ਚਰਣੀ ਇਕ ਸਰਧਾ ਉਪਜੀ ਮੈ ਹਰਿ ਗੁਣ ਕਹਤੇ ਤ੍ਰਿਪਤਿ ਨ ਭਈਆ ॥੪॥ ਪਰਮ ਬੈਰਾਗੁ ਨਿਤ ਨਿਤ ਹਰਿ ਧਿਆਏ ਮੈ ਹਰਿ ਗੁਣ ਕਹਤੇ ਭਾਵਨੀ ਕਹੀਆ ॥ ਬਾਰ ਬਾਰ ਖਿਨੁ ਖਿਨੁ ਪਲੁ ਕਹੀਐ ਹਰਿ ਪਾਰੁ ਨ ਪਾਵੈ ਪਰੈ ਪਰਈਆ ॥੫॥ ਸਾਸਤ ਬੇਦ ਪੁਰਾਣ ਪੁਕਾਰਹਿ ਧਰਮੁ ਕਰਹੁ ਖਟੁ ਕਰਮ ਦ੍ਰਿੜਈਆ ॥ ਮਨਮੁਖ ਪਾਖੰਡਿ ਭਰਮਿ ਵਿਗੂਤੇ ਲੋਭ ਲਹਰਿ ਨਾਵ ਭਾਰਿ ਬੁਡਈਆ ॥੬॥ ਨਾਮੁ ਜਪਹੁ ਨਾਮੇ ਗਤਿ ਪਾਵਹੁ ਸਿਮ੍ਰਿਤਿ ਸਾਸਤ੍ਰ ਨਾਮੁ ਦ੍ਰਿੜਈਆ ॥ ਹਉਮੈ ਜਾਇ ਤ ਨਿਰਮਲੁ ਹੋਵੈ ਗੁਰਮੁਖਿ ਪਰਚੈ ਪਰਮ ਪਦੁ ਪਈਆ ॥੭॥ ਇਹੁ ਜਗੁ ਵਰਨੁ ਰੂਪੁ ਸਭੁ ਤੇਰਾ ਜਿਤੁ ਲਾਵਹਿ ਸੇ ਕਰਮ ਕਮਈਆ ॥ ਨਾਨਕ ਜੰਤ ਵਜਾਏ ਵਾਜਹਿ ਜਿਤੁ ਭਾਵੈ ਤਿਤੁ ਰਾਹਿ ਚਲਈਆ ॥੮॥੨॥੫॥

ਅਰਥ: ਹੇ ਭਾਈ! ਜਗਤ ਦੇ ਨਾਥ, ਜਗਤ ਦੇ ਈਸ਼੍ਵਰ, ਧਰਤੀ ਦੇ ਖਸਮ ਪ੍ਰਭੂ ਦਾ ਨਾਮ ਜਪਿਆ ਕਰ। ਜਿਹੜੇ ਮਨੁੱਖ ਪ੍ਰਭੂ ਦੀ ਸਰਨ ਆ ਪੈਂਦੇ ਹਨ, ਉਹ ਮਨੁੱਖ (ਸੰਸਾਰ-ਸਮੁੰਦਰ ਵਿਚੋਂ) ਬਚ ਨਿਕਲਦੇ ਹਨ, ਜਿਵੇਂ ਪ੍ਰਹਿਲਾਦ (ਆਦਿਕ ਭਗਤਾਂ) ਨੂੰ (ਪਰਮਾਤਮਾ ਨੇ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਕੇ (ਆਪਣੇ ਚਰਨਾਂ ਵਿਚ) ਲੀਨ ਕਰ ਲਿਆ।੧।ਰਹਾਉ। ਹੇ ਭਾਈ! ਪ੍ਰਭੂ ਦਾ ਨਾਮ ਸਿਮਰਿਆ ਕਰੋ, ਇਹ ਨਾਮ ਠੰਢ ਪਾਣ ਵਾਲਾ ਜਲ ਹੈ, ਇਹ ਨਾਮ ਚੰਦਨ ਦੀ ਸੁਗੰਧੀ ਹੈ ਜਿਹੜੀ (ਸਾਰੀ ਬਨਸਪਤੀ ਨੂੰ) ਸੁਗੰਧਿਤ ਕਰ ਦੇਂਦੀ ਹੈ। ਹੇ ਭਾਈ! ਸਾਧ ਸੰਗਤਿ ਵਿਚ ਮਿਲ ਕੇ ਸਭ ਤੋਂ ਉੱਚਾ ਆਤਮਕ ਦਰਜਾ ਪ੍ਰਾਪਤ ਕਰ ਲਈਦਾ ਹੈ। ਜਿਵੇਂ ਅਰਿੰਡ ਤੇ ਪਲਾਹ (ਆਦਿਕ ਨਿਕੰਮੇ ਰੁੱਖ ਚੰਦਨ ਦੀ ਸੰਗਤਿ ਨਾਲ) ਸੁਗੰਧਿਤ ਹੋ ਜਾਂਦੇ ਹਨ, (ਤਿਵੇਂ) ਮੇਰੇ ਵਰਗੇ ਜੀਵ (ਹਰਿ ਨਾਮ ਦੀ ਬਰਕਤਿ ਨਾਲ ਉੱਚੇ ਜੀਵਨ ਵਾਲੇ ਬਣ ਜਾਂਦੇ ਹਨ) ।੧। ਹੇ ਭਾਈ! ਸਾਰੀ ਬਨਸਪਤੀ ਵਿਚ ਚੰਦਨ ਸਭ ਤੋਂ ਸ੍ਰੇਸ਼ਟ (ਰੁੱਖ) ਹੈ, ਚੰਦਨ ਦੇ ਨੇੜੇ (ਉੱਗਾ ਹੋਇਆ) ਹਰੇਕ ਬੂਟਾ ਚੰਦਨ ਬਣ ਜਾਂਦਾ ਹੈ। ਪਰ ਪਰਮਾਤਮਾ ਨਾਲੋਂ ਟੁੱਟੇ ਹੋਏ ਮਾਇਆ-ਵੇੜ੍ਹੇ ਪ੍ਰਾਣੀ (ਉਹਨਾਂ ਰੁੱਖਾਂ ਵਰਗੇ ਹਨ ਜੋ ਧਰਤੀ ਵਿਚੋਂ ਖ਼ੁਰਾਕ ਮਿਲ ਸਕਣ ਤੇ ਭੀ) ਖਲੋਤੇ ਹੀ ਸੁੱਕ ਜਾਂਦੇ ਹਨ, (ਉਹਨਾਂ ਦੇ) ਮਨ ਵਿਚ ਅਹੰਕਾਰ ਵੱਸਦਾ ਹੈ, (ਇਸ ਵਾਸਤੇ ਪਰਮਾਤਮਾ ਤੋਂ) ਵਿਛੁੱੜ ਕੇ ਉਹ ਕਿਤੇ ਦੂਰ ਪਏ ਰਹਿੰਦੇ ਹਨ।੨। ਹੇ ਭਾਈ! ਪਰਮਾਤਮਾ ਕਿਹੋ ਜਿਹਾ ਹੈ ਤੇ ਕੇਡਾ ਵੱਡਾ ਹੈ-ਇਹ ਗੱਲ ਉਹ ਆਪ ਹੀ ਜਾਣਦਾ ਹੈ। (ਜਗਤ ਦੀ) ਸਾਰੀ ਮਰਯਾਦਾ ਉਸ ਨੇ ਆਪ ਹੀ ਬਣਾਈ ਹੋਈ ਹੈ (ਉਸ ਮਰਯਾਦਾ ਅਨੁਸਾਰ) ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਉਹ ਸੋਨਾ ਬਣ ਜਾਂਦਾ ਹੈ (ਸੁੱਚੇ ਜੀਵਨ ਵਲ ਬਣ ਜਾਂਦਾ ਹੈ। ਹੇ ਭਾਈ! ਧੁਰ ਦਰਗਾਹ ਤੋਂ (ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਜੀਵਾਂ ਦੇ ਮੱਥੇ ਉਤੇ ਜੋ ਲੇਖ) ਲਿਖਿਆ ਜਾਂਦਾ ਹੈ, ਉਹ ਲੇਖ (ਕਿਸੇ ਦੇ ਆਪਣੇ ਉੱਦਮ ਨਾਲ) ਮਿਟਾਇਆਂ ਮਿਟ ਨਹੀਂ ਸਕਦਾ (ਗੁਰੂ ਦੇ ਮਿਲਣ ਨਾਲ ਹੀ ਲੋਹੇ ਤੋਂ ਕੰਚਨ ਬਣਦਾ) ਹੈ।੩। ਹੇ ਭਾਈ! ਗੁਰੂ ਦੇ ਅੰਦਰ) ਭਗਤੀ ਦੇ ਸਮੁੰਦਰ (ਭਰੇ ਪਏ) ਹਨ, ਭਗਤੀ ਦੇ ਖ਼ਜ਼ਾਨੇ ਖੁਲ੍ਹੇ ਪਏ ਹਨ, ਗੁਰੂ ਦੀ ਮਤਿ ਉਤੇ ਤੁਰ ਕੇ ਹੀ ਮਨੁੱਖ (ਉੱਚੇ ਆਤਮਕ ਗੁਣ-) ਰਤਨ ਪ੍ਰਾਪਤ ਕਰ ਸਕਦਾ ਹੈ। (ਵੇਖੋ) ਗੁਰੂ ਦੀ ਚਰਨੀਂ ਲੱਗ ਕੇ (ਹੀ ਮੇਰੇ ਅੰਦਰ) ਇਕ ਪਰਮਾਤਮਾ ਵਾਸਤੇ ਪਿਆਰ ਪੈਦਾ ਹੋਇਆ ਹੈ (ਹੁਣ) ਪਰਮਾਤਮਾ ਦੇ ਗੁਣ ਗਾਂਦਿਆਂ ਮੇਰਾ ਮਨ ਰੱਜਦਾ ਨਹੀਂ ਹੈ।੪। ਹੇ ਭਾਈ! ਜਿਹੜਾ ਮਨੁੱਖ ਸਦਾ ਹੀ ਪਰਮਾਤਮਾ ਦਾ ਧਿਆਨ ਧਰਦਾ ਰਹਿੰਦਾ ਹੈ ਉਸਦੇ ਅੰਦਰ ਸਭ ਤੋਂ ਉੱਚੀ ਲਗਨ ਬਣ ਜਾਂਦੀ ਹੈ। ਪ੍ਰਭੂ ਦੇ ਗੁਣ ਗਾਂਦਿਆਂ ਗਾਂਦਿਆਂ ਜਿਹੜਾ ਪਿਆਰ ਮੇਰੇ ਅੰਦਰ ਬਣਿਆ ਹੈ, ਮੈਂ (ਤੁਹਾਨੂੰ ਉਸ ਦਾ ਹਾਲ) ਦੱਸਿਆ ਹੈ। ਸੋ, ਹੇ ਭਾਈ! ਮੁੜ ਮੁੜ, ਹਰੇਕ ਖਿਨ, ਹਰੇਕ ਪਲ, ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ (ਪਰ, ਇਹ ਚੇਤੇ ਰੱਖੋ) ਪਰਮਾਤਮਾ ਪਰੇ ਤੋਂ ਪਰੇ ਹੈ, ਕੋਈ ਜੀਵ ਉਸ (ਦੀ ਹਸਤੀ) ਦਾ ਪਾਰਲਾ ਬੰਨ੍ਹਾ ਲੱਭ ਨਹੀਂ ਸਕਦਾ।੫। ਹੇ ਭਾਈ! ਵੇਦ ਸ਼ਾਸਤ੍ਰ ਪੁਰਾਣ (ਆਦਿਕ ਧਰਮ ਪੁਸਤਕ ਇਸੇ ਗੱਲ ਉੱਤੇ) ਜ਼ੋਰ ਦੇਂਦੇ ਹਨ (ਕਿ ਖਟ-ਕਰਮੀ) ਧਰਮ ਕਮਾਇਆ ਕਰੋ, ਉਹ ਇਹਨਾਂ ਛੇ ਧਾਰਮਿਕ ਕਰਮਾਂ ਬਾਰੇ ਹੀ ਪਕਿਆਈ ਕਰਦੇ ਹਨ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਇਸੇ) ਪਾਖੰਡ ਵਿਚ ਭਟਕਣਾ ਵਿਚ (ਪੈ ਕੇ) ਖ਼ੁਆਰ ਹੁੰਦੇ ਹਨ, (ਉਹਨਾਂ ਦੀ ਜ਼ਿੰਦਗੀ ਦੀ) ਬੇੜੀ (ਆਪਣੇ ਹੀ ਪਾਖੰਡ ਦੇ) ਭਾਰ ਨਾਲ ਲੋਭ ਦੀ ਲਹਿਰ ਵਿਚ ਡੁੱਬ ਜਾਂਦੀ ਹੈ।੬। ਹੇ ਭਾਈ! ਪਰਮਾਤਮਾ ਦਾ ਨਾਮ ਜਪਿਆ ਕਰੋ, ਨਾਮ ਵਿਚ ਜੁੜ ਕੇ ਹੀ ਉੱਚੀ ਆਤਮਕ ਅਵਸਥਾ ਪ੍ਰਾਪਤ ਕਰੋਗੇ। (ਆਪਣੇ ਹਿਰਦੇ ਵਿਚ ਪਰਮਾਤਮਾ ਦਾ) ਨਾਮ ਪੱਕਾ ਟਿਕਾਈ ਰੱਖੋ, (ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਵਾਸਤੇ ਇਹ ਹਰਿ-ਨਾਮ ਹੀ) ਸਿਮ੍ਰਿਤੀਆਂ ਸ਼ਾਸਤ੍ਰਾਂ ਦਾ ਉਪਦੇਸ ਹੈ। (ਹਰਿ-ਨਾਮ ਦੀ ਰਾਹੀਂ ਜਦੋਂ ਮਨੁੱਖ ਦੇ ਅੰਦਰੋਂ) ਹਉਮੈ ਦੂਰ ਹੋ ਜਾਂਦੀ ਹੈ, ਤਦੋਂ ਮਨੁੱਖ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ। ਗੁਰੂ ਦੀ ਸਰਨ ਪੈ ਕੇ ਜਦੋਂ ਮਨੁੱਖ (ਪਰਮਾਤਮਾ ਦੇ ਨਾਮ ਵਿਚ) ਪਤੀਜਦਾ ਹੈ, ਤਦੋਂ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ।੭। ਹੇ ਨਾਨਕ! ਆਖ-ਹੇ ਪ੍ਰਭੂ!) ਇਹ ਸਾਰਾ ਜਗਤ ਤੇਰਾ ਹੀ ਰੂਪ ਹੈ ਤੇਰਾ ਹੀ ਰੰਗ ਹੈ। ਜਿਸ ਪਾਸੇ ਤੂੰ (ਜੀਵਾਂ ਨੂੰ) ਲਾਂਦਾ ਹੈਂ, ਉਹੀ ਕਰਮ ਜੀਵ ਕਰਦੇ ਹਨ। ਜੀਵ (ਤੇਰੇ ਵਾਜੇ ਹਨ) ਜਿਵੇਂ ਤੂੰ ਵਜਾਂਦਾ ਹੈਂ, ਤਿਵੇਂ ਵੱਜਦੇ ਹਨ। ਜਿਸ ਰਾਹ ਤੇ ਤੋਰਨਾ ਤੈਨੂੰ ਚੰਗਾ ਲੱਗਦਾ ਹੈ, ਉਸੇ ਰਾਹ ਤੇ ਜੀਵ ਤੁਰਦੇ ਹਨ।੮।੨।

Begin typing your search term above and press enter to search. Press ESC to cancel.

Back To Top