22 ਦਸੰਬਰ ਦਾ ਇਤਿਹਾਸ
ਧੰਨ ਧੰਨ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ
ਬਾਬਾ ਜੁਝਾਰ ਸਿੰਘ ਜੀ ਦੀ
ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ

13 ਪੋਹ ਸਿਆਲਾਂ ਦੀਆਂ ਤਾਂ ਰਾਤਾਂ ਹੀ ਐਨੀਆਂ ਲੰਬੀਆਂ ਹੁੰਦੀਆਂ ਨੇ ਕਿ ਮੁੱਕਣ ਤੇ ਨਹੀਂ ਆਉਂਦੀਆਂ, ਉਹ ਵੀ ਜਦ ਬਾਹਰ ਬੈਠੇ ਹੋਈਏ, ਹਥ ਪੈਰ ਸੁੰਨ ਹੋ ਜਾਂਦੇ ਨੇ, ਕੜਾਕੇ ਦੀ ਠੰਡ ਵਿੱਚ ਤਾਂ ਬਿਨਾਂ ਅੱਗ ਦੇ ਤਾਂ ਹਥ ਪੈਰ ਵੀ ਸਿੱਧੇ ਨਹੀਂ ਹੁੰਦੇ, ਧੰਨ ਹਨ ਸਾਹਿਬਜ਼ਾਦੇ ਜੋ ਨਿੱਕੀਆਂ ਨਿੱਕੀਆਂ ਉਮਰਾਂ ਵਿੱਚ ਵੀ ਜ਼ਰਾ ਜਿਹਾ ਵੀ ਡੋਲੇ ਨਹੀਂ, ਡੋਲਣ ਵੀ ਕਿਵੇਂ, ਉਹਨਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਖੂਨ ਅਤੇ ਰਗਾਂ ਵਿੱਚ ਦਾਦੇ ਦੀ ਸ਼ਹਾਦਤ, ਦਾਦੀ ਦੀ ਸਿੱਖਿਆ ਅਤੇ ਰੋਮ ਰੋਮ ਵਿੱਚ ਗੁਰਬਾਣੀ ਵੱਸੀ ਹੋਈ ਹੈ !!ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫ਼ਤਹਿ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੇ ਸ਼ਹੀਦੀ ਦਿਹਾੜੇ ‘ਤੇ ਉਨ੍ਹਾਂ ਦੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ। ਸਿੱਦਕ, ਸਬਰ ਅਤੇ ਜਜ਼ਬੇ ਦਾ ਇਤਿਹਾਸ ਰਚਣ ਵਾਲੀ ਇਹ ਵੀਰ ਗਾਥਾ ਸਾਨੂੰ ਹਮੇਸ਼ਾ ਪ੍ਰੇਰਿਤ ਕਰਦੀ ਰਹੇਗੀ।

14 ਪੋਹ (28 ਦਸੰਬਰ) ਦਾ ਇਤਿਹਾਸ
ਅੱਜ ਦੇ ਦਿਨ ਦੀਵਾਨ ਟੋਡਰ ਮੱਲ ਜੀ ਨੇ ਸੋਨੇ ਦੀਆਂ
ਮੋਹਰਾਂ ਵਿਛਾ ਕੇ ਜ਼ਮੀਨ ਖਰੀਦੀ ਸੀ ਅਤੇ ਛੋਟੇ
ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦਾ ਬੜੇ ਹੀ
ਅਦਬ ਅਤੇ ਸਤਿਕਾਰ ਨਾਲ ਅੰਤਿਮ ਸੰਸਕਾਰ ਕੀਤਾ ਸੀ

ਸਫ਼ਰ ਏ ਸ਼ਹਾਦਤ
ਅਨੰਦਪੁਰ ਛੱਡਣ ਸਮੇ ਕਲਗੀਧਰ ਪਾਤਸ਼ਾਹ ਦਾ
ਸਾਥੀ ਸਿੰਘਾਂ ਨੂੰ ਕਹਿਣਾ ……
ਛੱਡ ਜਾਣੀ ਅਨੰਦਪੁਰ ਦੀ ਧਰਤੀ ਮੁੜਕੇ ਐਥੇ
ਆਉਣਾ ਨਾ, ਪਰਮ ਪਿਤਾ ਦੇ ਪਾਕ ਅੰਗੀਠੇ ਨੂੰ ਮੁੜ
ਸੀਸ਼ ਝੁਕਾਉਣਾ ਨਾ ,
ਅੰਤਿਮ ਵਾਰੀ ਸ਼ਰਧਾ ਦੇ ਫੁੱਲ ਆਪਾਂ ਭੇਟ ਝੜਾ ਚਲੀਏ
ਚੱਲੋ ਸਿੰਘੋ ਗੁਰਦੇਵ ਪਿਤਾ ਨੂੰ ਅੰਤਿਮ ਫ਼ਤਿਹ ਬੁਲਾ ਚਲੀਏ

ਨੂਰੀ ਮੁਖੜਾ ਵਿਖਾ ਜਾ ਬਾਜਾਂ ਵਾਲਿਆ ! ਸੁੰਝਾ ਛੱਡ ਕੇ ਅਨੰਦਪੁਰ ਸ਼ਹਿਰ ਨੂੰ, ਏਨਾ ਦਸ ਜਾ ਤੂੰ ਡੇਰਾ ਕਿਥੇ ਲਾ ਲਿਆ।
ਓ ਬਾਜਾਂ ਵਾਲਿਆ !
ਵੱਡਾ ਜੂਝ ਕੇ ਸ਼ਹੀਦ ਜਦੋਂ ਹੋ ਗਿਆ। ਛੋਟਾ ਸਾਹਿਬਜ਼ਾਦਾ ਉਠ ਕੇ ਖਲੋ ਗਿਆ। ਗੁਰਾਂ ਖਿੜੇ ਮੱਥੇ ਤੋਰਿਆ ਜੁਝਾਰ ਨੂੰ, ਕੋਈ ਕਹੇ ਨਾ ਕਿ ਇਕ ਨੂੰ ਲੁਕਾ ਲਿਆ।
ਓ ਬਾਜਾਂ ਵਾਲਿਆ !
ਮਾਹੀ ਮਾਛੀਵਾੜੇ ਕੰਡਿਆਂ ਤੇ ਸੌਂ ਗਿਆ। ਰੰਗ ਚੰਦ ਤੇ ਸਤਾਰਿਆਂ ਦਾ ਭੌਂ ਗਿਆ। ਸੂਲਾਂ ਤਿੱਖੀਆਂ ਸਰੀਰ ਵਿਚ ਚੁਭੀਆਂ, ਮਾਨੋਂ ਕੰਡਿਆਂ ਨੇ ਗੰਗਾ ਵਿਚ ਨਹਾ ਲਿਆ।
ਓ ਬਾਜਾਂ ਵਾਲਿਆ !
ਆ ਕੇ ਨੀਂਹ ਥੱਲੇ ਫਤਹਿ ਸਿੰਘ ਬੋਲਿਆ। ਮੈਂ ਨਹੀਂ ਪੱਥਰਾਂ ਦੇ ਭਾਰ ਥੱਲੇ ਡੋਲਿਆ। ਜਿਹੜੇ ਅੱਥਰੂ ਬ੍ਰਾਹਮਣਾਂ ਦੇ ਡਿੱਗਦੇ, ਭਾਰ ਉਨ੍ਹਾਂ ਦਾ ਨੀ ਜਾਂਦਾ ਓ ਸੰਭਾਲਿਆ।
ਓ ਬਾਜਾਂ ਵਾਲਿਆ !

Begin typing your search term above and press enter to search. Press ESC to cancel.

Back To Top