ਖੇਡਣ ਵਾਲੀਆਂ ਉਮਰਾਂ ਦੇ ਵਿੱਚ
ਆਪਣੀਆਂ ਜਾਨਾ ਵਾਰ ਗਏ,
ਦੋ ਨਿੱਕੇ ਦੋ ਵੱਡੇ ਸਾਡੀ ਕੌਮ ਦੇ ਛਿਪ 🙏
ਚੰਨ ਚਾਰ ਗਏ।।
ਤ੍ਰਿਪਤਿ ਭਈ ਸਚੁ ਭੋਜਨੁ ਖਾਇਆ ॥
ਮਨਿ ਤਨਿ ਰਸਨਾ ਨਾਮੁ ਧਿਆਇਆ ॥੧॥
ਜੀਵਨਾ ਹਰਿ ਜੀਵਨਾ ॥
ਜੀਵਨੁ ਹਰਿ ਜਪਿ ਸਾਧਸੰਗਿ ॥੧॥ ਰਹਾਉ ll
ਹੌਲੀਆਂ ਨੇ ਜ਼ਿੰਦਾ ਮਾਏਂ ਇੱਟਾਂ ਉੱਤੇ ਭਾਰੀਆਂ
ਜਾਣੀਆਂ ਮਾਸੂਮਾਂ ਤੋਂ ਨਹੀਂ ਚੋਟਾਂ ਇਹ ਸਹਾਰੀਆਂ
ਪੁੱਤਾਂ ਨਾਲੋਂ ਪੋਤਰੇ ਪਿਆਰੇ ਮਾਤਾ ਬਹੁਤ ਹੁੰਦੇ ,
ਕਾਹਨੂੰ ਸੁੱਟੀ ਜਾਣਾ ਐਂਵੇ ਕਾਲਜਾ ਮਰੋੜ ਕੇ
ਗੁਜਰੀ ਨੂੰ ਆਖਦਾ ਜਲਾਦ ਹੱਥ ਜੋੜ ਕੇ
ਅੰਮੀਏ ਮਾਸੂਮਾਂ ਤਾਈਂ ਲੈ ਜਾ ਘਰ ਮੋੜ ਕੇ
ਗੁਰੂ ਰੂਪ ਸਾਧ ਸੰਗਤ ਜੀਓ ਸੌਣ ਤੋਂ ਪਹਿਲਾਂ
ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੀਏ ਕਿ
ਇਹ ਸਾਹ ਤੁਹਾਡੇ ਹੀ ਦਿੱਤੇ ਹਨ,
ਅੱਜ ਦਿਨ ਦੀਆਂ ਭੁੱਲਾਂ ਚੁੱਕਾਂ ਦੀ ਮਾਫੀ ਲਈ
ਵਾਹਿਗੁਰੂ ਜੀ ਲਿਖੋ 🙏
ਲੇਖੈ ਕਤਹਿ ਨ ਛੂਟੀਐ ਖਿਨੁ ਖਿਨੁ ਭੂਲਨਹਾਰ ॥
ਬਖਸਨਹਾਰ ਬਖਸਿ ਲੈ ਨਾਨਕ ਪਾਰਿ ਉਤਾਰ ॥
20 ਦਸੰਬਰ 2024
ਅੱਜ ਦੇ ਦਿਨ ਦਸ਼ਮੇਸ਼ ਪਿਤਾ ਨੇ
ਸਿੰਘਾਂ ਤੇ ਪਰਿਵਾਰ ਸਮੇਤ
ਅਨੰਦਪੁਰ ਦਾ ਕਿਲ੍ਹਾ ਛੱਡਿਆ ਸੀ
ਇਥੋਂ ਹੀ ਸ਼ੁਰੂਆਤ ਹੋਈ ਸੀ
ਸਫ਼ਰ-ਏ-ਸ਼ਹਾਦਤ ਦੀ
ਪੱਥਰ ਦੇ ਜਿਗਰੇ ਡੋਲੇ ਸੀ
ਅੰਬਰ ਵੀ ਧਾਹਾਂ ਮਾਰ ਗਿਆ
ਧੰਨ ਜਿਗਰਾ ਕਲਗੀਆਂ ਵਾਲੇ ਦਾ
ਪੁੱਤ ਚਾਰ ਧਰਮ ਤੋਂ ਵਾਰ ਗਿਆ
21 ਦਸੰਬਰ ਦਾ ਇਤਿਹਾਸ
ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ)
ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ
ਸੀਸ ਲਿਆਉਣ ਵਾਲੇ ਭਾਈ ਜੈਤਾ ਜੀ
ਦੇ ਸ਼ਹੀਦੀ ਦਿਹਾੜੇ ਤੇ ਉਹਨਾਂ ਨੂੰ
ਕੋਟਿ ਕੋਟਿ ਪ੍ਰਣਾਮ
🙏 ਵਾਹਿਗੁਰੂ ਵਿੱਚ ਭਰੋਸਾ ਹੀ ਜੀਵਨ ਦਾ ਸਾਰ ਹੈ ਜੀ 🙏
🙏 ਵਾਹਿਗੁਰੂ ਸਾਹਿਬ ਜੀ ਤੁਹਾਡਾ ਹੀ ਆਸਰਾ ਹੈ ਜੀ 🙏
6 ਪੋਹ (20 ਦਸੰਬਰ)
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਨੇ
ਅੱਜ ਦੇ ਦਿਨ ਆਪਣੇ ਪੂਰੇ ਪਰਿਵਾਰ ਸਮੇਤ,
ਆਪਣੀ ਕਲਗੀ ਭਾਈ ਜੈਤਾ ਜੀ ਨੂੰ ਸੌਂਪ ਕੇ
ਸ਼੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਸੀ