ਲੰਗਰ ਵਾਲੀ ਰੀਤ ਜਿਹਨੇ ਚਲਾਈ ਸੀ
ਭੁੱਖੇ ਸਾਧੂਆਂ ਨੂੰ ਜਿਹਨੇ ਲੰਗਰ ਛਕਾਇਆ ਸੀ
ਮਲਿਕ ਭਾਗੋ ਦਾ ਜਿਹਨੇ ਹੰਕਾਰ ਭੰਨਿਆ ਸੀ
ਭਾਈ ਲਾਲੋ ਜੀ ਨੂੰ ਜਿਸ ਨੇ ਤਾਰਿਆ ਸੀ
ਚਾਰ ਉਦਾਸੀਆਂ ਕਰਕੇ ਜਿਹਨੇ ਦੁਨੀਆਂ ਨੂੰ ਤਾਰਿਆਂ ਸੀ
ਭੈਣ ਨਾਨਕੀ ਜੀ ਦਾ🌹❤️ ਵੀਰ ਸੀ ਪਿਆਰਾ
ਸਭ ਦੇ ਦਿਲਾਂ ਦੀਆਂ ਜਾਨਣ ਵਾਲੇ
ਧੰਨ ਗੁਰੂ ਨਾਨਕ ਸਾਹਿਬ ਜੀ ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ 🌹❤️🌹❤️
ਵਾਹਿਗੁਰੂ ਜੀ ❤️🙏🌹 ਵਾਹਿਗੁਰੂ ਜੀ ❤️🙏🌹
Kaur Sandhu sardarni
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥
ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥
ਸਿੰਘ ਬੁਕੇ ਮਿਰਗਾਵਲੀ ਭੰਨੀ ਜਾਏ ਨ ਧੀਰ ਧਰੋਆ॥
ਜਿਥੈ ਬਾਬਾ ਪੈਰ ਧਰੈ ਪੂਜਾ ਆਸਣ ਥਾਪਣ ਸੋਆ॥
ਸਿਧ ਆਸਣ ਸਭ ਜਗਤ ਦੇ ਨਾਨਕ ਆਦ ਮਤੇ ਜੇ ਕੋਆ॥
ਘਰ ਘਰ ਅੰਦਰ ਧਰਮਸਾਲ ਹੋਵੈ ਕੀਰਤਨ ਸਦਾ ਵਿਸੋਆ॥
ਬਾਬੇ ਤਾਰੇ ਚਾਰ ਚਕ ਨੌ ਖੰਡ ਪ੍ਰਿਥਮੀ ਸਚਾ ਢੋਆ॥
ਗੁਰਮੁਖ ਕਲਿ ਵਿਚ ਪਰਗਟ ਹੋਆ ॥੨੭॥
ਤੇਰੇ ਨਾਮ ਤੇ ਪਖੰਡ ਅਸੀਂ ਕਰੀਏ
ਬਾਬਾ ਵੇ ਤਰਕ ਵਾਲਿਆ………..!
ਤੈਨੂੰ ਮੰਨੀਏ ਤੇਰੀ ਨਾ ਪਰ ਮੰਨੀਏ
ਹੈ ਪੱਕੀ ਬਾਬਾ ਸਾਡੀ ਸ਼ਰਧਾ……..!
ਤੇਰੀ ਸੋਚ ਤੇ ਦੇਵੇ ਕੌਣ ਪਹਿਰਾ
ਪਖੰਡਾਂ ਵਿੱਚ ਫਸੀ ਦੁਨੀਆਂ………!
ਨਿਗ੍ਹਾ ਸਾਡੀ ਤਾਂ ਪਖੰਡਾਂ ਨੇ ਘਟਾਤੀ
ਬਾਣੀ ਦਾ ਨਾ ਦਿਸੇ ਚਾਨਣਾ ………!
ਤੇਰੀ ਬਾਣੀ ਦੇ ਸਮੁੰਦਰਾਂ ਨੂੰ ਛੱਡਕੇ
ਛੱਪੜਾਂ ਚ ਲਾਈਏ ਤਾਰੀਆਂ……….!
ਸੁਮੱਤ ਨਾਨਕਾ ਤੂੰ ਦੁਨੀਆਂ ਬਖਸੀਂ
ਕਿ ਤੇਰੇ ਦੱਸੇ ਰਾਹ ਤੇ ਤੁਰੇ …………!
ਕੁਲਵਿੰਦਰ ਸਿੱਧੂ ਕਾਮੇ ਕਾ
ਬਾਬਾ ਨਾਨਕ
ਬਾਬਾ ਨਾਨਕ ਤੈਨੂੰ ਪੂਜਣ ਦਾ,
ਲੋਕਾਂ ਦੇ ਵਿੱਚ ਸਰੂਰ ਬੜਾ।
ਜੋ ਤੂੰ ਦੱਸਿਆ ਉਸ ਸੱਚ ਤੋਂ ਬੰਦਾ,
ਲੱਖਾਂ ਕੋਹਾਂ ਦੂਰ ਖੜ੍ਹਾ।
ਤੇਰੀ ਸੋਚ ਬੜੀ ਵਿਸ਼ਾਲ ਬਾਬਾ,
ਰਹਿ ਗਈ ਵਿੱਚ ਦੀਵਾਰਾਂ ਬੰਦ ਹੋ ਕੇ।
ਜਦ ਕੁਦਰਤ ਦੇ ਸਭ ਬੰਦੇ ਨੇ,
ਦਿਲ ਰਹਿ ਗਏ ਨੇ ਕਿਉਂ ਤੰਗ ਹੋ ਕੇ।
ਏਥੇ ਨਫ਼ਰਤ ਮਨਾਂ ਚ ਜ਼ਹਿਰ ਭਰੀ,
ਬਾਬਾ ਸਿੱਖ ਸਿੱਖੀ ਤੋਂ ਦੂਰ ਬੜਾ।
ਜੋ ਤੂੰ ਦੱਸਿਆ ਉਸ ਸੱਚ ਤੋਂ ਬੰਦਾ,
ਲੱਖਾਂ ਕੋਹਾਂ ਦੂਰ ਖੜ੍ਹਾ…..
ਖ਼ਰੀਦਾਰ ਕੋਈ ਸੱਚ ਦਾ ਨਈਂ ਦਿਸਦਾ,
ਬੋਲੀ ਝੂਠ ਦੀ ਸਿਖ਼ਰ ਤੇ ਚੜ੍ਹੀ ਹੋਈ ਐ।
ਸੱਚ ਅੰਨਿਆਂ ਦੇ ਸ਼ਹਿਰ ਚ ਵਿਕ ਜਾਵੇ,
ਕਈਆਂ ਜਾਂਨ ਤਲ਼ੀ ਤੇ ਧਰੀ ਹੋਈ ਐ।
ਨਾਂ ਕੋਈ ਪਾਰਖੂ ਨਾਂ ਕੋਈ ਮੁੱਲ ਤਾਰੇ,
ਵਿਕੇ ਝੂਠ ਕੁਫ਼ਰ ਤੇ ਕੂੜ ਬੜਾ।
ਜੋ ਤੂੰ ਦੱਸਿਆ ਉਸ ਸੱਚ ਤੋਂ ਬੰਦਾ,
ਲੱਖਾਂ ਕੋਹਾਂ ਦੂਰ ਖੜ੍ਹਾ….
ਬਣੇ ਕਸਬੇ ਸ਼ਹਿਰ ਵਿਰਾਨ ਏਥੇ,
ਤੇਰ ਮੇਰ ਦਿਲਾਂ ਵਿੱਚ ਘਰ ਕਰ ਗਈ।
ਭਾਵੇਂ ਵਸਣ ਕਰੌੜਾਂ ਲੋਕ ਏਥੇ,
ਦੂਰੀ ਦਿਲਾਂ ਚ ਏਨੀਂ ਏ ਸੋਚ ਸੜ ਗਈ।
ਘਿਰਨਾਂ ਊਚ- ਨੀਚ ਵਿੱਚ ਪਏ ਗਰਕੇ,
ਬੰਦਾ ਵਿੱਚ ਹੰਕਾਰ ਦੇ ਚੂਰ ਬੜਾ।
ਜੋ ਤੂੰ ਦੱਸਿਆ ਉਸ ਸੱਚ ਤੋਂ ਬੰਦਾ,
ਲੱਖਾਂ ਕੋਹਾਂ ਦੂਰ ਖੜ੍ਹਾ….
ਧਰਤੀ ਨਰਕ ਜੋ ਸੁਰਗ ਬਣਾਈ ਤੂੰ,
ਲੋਕਾਂ ਫਿਰ ਨਰਕ ਬਣਾ ਲਈ ਏ।
ਬ੍ਰਹਮਣ ਦਾ ਕੂੜ ਕਵਾੜ ਸਾਰਾ,
ਬਿੱਪਰ ਦੀ ਰੀਤ ਨਿਭਾ ਰਹੀ ਏ।
ਤੇਰੇ ਗਿਆਨ ਦੀ ਕਿਧਰੇ ਬਾਤ ਨਹੀਂ,
ਬ੍ਰਹਮਾਂ, ਕਿਸ਼ਨ, ਵਿਸ਼ਨ ਮਸ਼ਹੂਰ ਬੜਾ।
ਜੋ ਤੂੰ ਦੱਸਿਆ ਉਸ ਸੱਚ ਤੋਂ ਬੰਦਾ,
ਲੱਖਾਂ ਕੋਹਾਂ ਦੂਰ ਖੜ੍ਹਾ…..
ਹੁੰਦਾ ਢੋਂਗ ਏ ਸਿਰਫ਼ ਦਿਖਾਵੇ ਦਾ,
ਬੜੇ ਲਾਊਡ ਸਪੀਕਰ ਵੱਜਦੇ ਨੇ।
ਗੁਰੂ ਘਰ ਤਿੰਨ-ਤਿੰਨ ਸ਼ਮਸ਼ਾਨ ਵੱਖਰੇ,
ਏਥੇ ਹੜ੍ਹ ਨਫ਼ਰਤ ਦੇ ਵਗਦੇ ਨੇ।
ਬੰਦੇ ਜ਼ਾਤ-ਪਾਤ ਵਿੱਚ ਗ਼ਰਕ ਗਏ,
ਜਾਤਾਂ ਦਾ ਦਿਸੇ ਹਜ਼ੂਮ ਬੜਾ।
ਜੋ ਤੂੰ ਦੱਸਿਆ ਉਸ ਸੱਚ ਤੋਂ ਬੰਦਾ,
ਲੱਖਾਂ ਕੋਹਾਂ ਦੂਰ ਖੜ੍ਹਾ…..
ਏਥੇ ਠੱਗ ਬਦਮਾਸ਼ ਲੁਟੇਰਿਆਂ ਦੀ,
ਬਾਬਾ ਨਿੱਤ ਹੀ ਤੂਤੀ ਬੋਲਦੀ ਏ।
ਦੱਬੇ-ਕੁਚਲੇ ਹੋਏ ਮਜ਼ਲੂਮਾਂ ਦੀ,
ਕੁੱਝ ਕਹਿਣ ਤੋਂ ਵੀ ਰੂਹ ਡੋਲਦੀ ਏ।
ਭਾਈ ਲਾਲੋ ਨੂੰ ਏਥੇ ਕੋਂਣ ਜਾਣੇਂ,
ਮਲਕ ਭਾਗੋ ਦਾ ਦਿਸੇ ਖ਼ਰੂਦ ਬੜਾ।
ਜੋ ਤੂੰ ਦੱਸਿਆ ਉਸ ਸੱਚ ਤੋਂ ਬੰਦਾ,
ਲੱਖਾਂ ਕੋਹਾਂ ਦੂਰ ਖੜ੍ਹਾ।….
ਤੇਰੇ ਨਾਂ ਤੇ ਧੰਦੇ ਚਲਦੇ ਨੇ,
ਠੱਗ ਚੋਰਾਂ ਦੀ ਭਰਮਾਰ ਬੜੀ।
ਲੇਬਲ ਅਮਿ੍ਤ ਦਾ ਜ਼ਹਿਰ ਦੀ ਬੋਤਲ,
ਕਰਦੀ ਕਾਰੋਬਾਰ ਪਈ।
ਅੰਧੇਰ ਨਗਰੀ ਚੌਪਟ ਰਾਜਾ,
ਬਾਬਾ ਸੱਚ ਤੇ ਉਤਰੇ ਕੋਂਣ ਖਰਾ।
ਜੋ ਤੂੰ ਦੱਸਿਆ ਉਸ ਤੋਂ ਬੰਦਾ,
ਲੱਖਾਂ ਕੋਹਾਂ ਦੂਰ ਖੜ੍ਹਾ…..
ਬਾਬਾ ਤੈਨੂੰ ਪੂਜਣ ਵਾਲਿਆਂ ਨੇ,
ਤੇਰੀ ਗੱਲ ਕਦੇ ਵੀ ਮੰਨੀ ਨਈਂ।
ਕਹੀ ਵਾਰ-ਵਾਰ ਤੂੰ ਗੱਲ ਜਿਹੜੀ,
ਉਹ ਕਿਸੇ ਵੀ ਪੱਲੇ ਬੰਨ੍ਹੀ ਨਈਂ।
ਤੂੰ ਤੇ ਏਕੇ ਦੀ ਗੱਲ ਕਰਦਾ ਸੈਂ,
ਏਥੇ ਵੰਡੀਆਂ ਦਾ ਦਸਤੂਰ ਬੜਾ।
ਜੋ ਤੂੰ ਦੱਸਿਆ ਉਸ ਤੋਂ ਬੰਦਾ,
ਲੱਖਾਂ ਕੋਹਾਂ ਦੂਰ ਖੜ੍ਹਾ….
ਤੇਰਾ ਨਾਮ ਜੱਪਣ ਤੇ ਪਾਠ ਪੂਜਾ,
ਇੰਨ੍ਹਾਂ ਭਗਤੀ ਤੇਰੀ ਸਮਝ ਲਈ।
ਤੂੰ ਤੇ ਕਿਹਾ ਸੀ ਸੱਚ ਤੇ ਚੱਲਣ ਲਈ,
ਉੱਚੇ ਸੁੱਚੇ ਸ਼ੁਭ ਕਰਮ ਲਈ।
ਤੇਰੇ ਸੱਚ ਨੂੰ ਕੋਈ ਕਬੂਲਦਾ ਨਈਂ,
ਕਰਮਾਂ-ਕਾਂਡਾਂ ਵਿੱਚ ਮਗ਼ਰੂਰ ਬੜਾ।
ਜੋ ਤੂੰ ਦੱਸਿਆ ਉਸ ਸੱਚ ਤੋਂ ਬੰਦਾ,
ਲੱਖਾਂ ਕੋਹਾਂ ਦੂਰ ਖੜ੍ਹਾ…..
ਬਾਬਾ ਤੂੰ ਤੇ ਨੀਚ ਨਿਮਾਣਿਆਂ ਨੂੰ,
ਲੈਅ ਲਿਆ ਸੀ ਵਿੱਚ ਕੁਲਾਵੇ ਦੇ।
ਖੰਭ ਲਾ ਕੇ ਉੱਡ ਗਈ ਪ੍ਰੀਤ ਏਥੇ,
ਲੋਕਾਂ ਦੇ ਝੂਠੇ ਦਾਅਵੇ ਨੇ।
ਏਥੇ ਸਾਂਝ ਪਿਆਰ ਦੀ ਗੱਲ ਮੁੱਕ ਗਈ,
ਬੰਦਾ-ਬੰਦੇ ਤੋਂ ਦੂਰ ਬੜਾ।
ਜੋ ਤੂੰ ਦੱਸਿਆ ਉਸ ਸੱਚ ਤੋਂ ਬੰਦਾ,
ਲੱਖਾਂ ਕੋਹਾਂ ਦੂਰ ਖੜ੍ਹਾ….
ਤੈਨੂੰ ਹੀ ਪੂਜਣ ਵਾਲਿਆਂ ਨੇ,
ਬਾਬਾ ਕੀਤੀ ਹੁਕਮ ਅਦੂਲੀ ਏ।
ਫਿਰ ਦੱਸ ਬਾਬਾ ਹਰਦਾਸਪੁਰੀ,
ਏਥੇ ਕਿਹੜੇ ਬਾਗ ਦੀ ਮੂਲੀ ਏ।
ਤੇਰਾ ਰਸਤਾ ਖੰਡੇ ਦੀ ਧਾਰ ਤਿੱਖਾ,
ਕਿਸੇ ਨੂੰ ਚੱਲਣਾਂ ਨਈਂ ਮਨਜ਼ੂਰ ਜ਼ਰਾ।
ਜੋ ਤੂੰ ਦੱਸਿਆ ਉਸ ਸੱਚ ਤੋਂ ਬੰਦਾ,
ਲੱਖਾਂ ਕੋਹਾਂ ਦੂਰ ਖੜ੍ਹਾ।….
ਮਲਕੀਤ ਹਰਦਾਸਪੁਰੀ ਗਰੀਸ।
ਫੋਨ-0306947249768
ਸੱਚਾ ਸੌਦਾ
ਗੁਰੂ ਨਾਨਕ ਦੇਵ ਜੀ ਨੇ ਸੱਚਾ ਸੌਦਾ ਕੀਤਾ ਸੀ
ਭੁੱਖੇ ਸਾਧੂਆਂ ਨੂੰ ਲੰਗਰ ਛਕਾਇਆ ਸੀ
ਮਲਕ ਭਾਗੋ ਦੇ ਵੰਨ ਸੁਵੰਨੇ ਖਾਣਿਆਂ ਨੂੰ ਮਾਰੀ ਸੀ ਠੋਕਰ
ਭਾਈ ਲਾਲੋ ਦੀ ਸੁੱਕੀ ਮਿੱਸੀ ਰੋਟੀ ਦਾ ਅਨੰਦ ਮਾਣਿਆ ਸੀ
ਪਰ
ਸੱਚੇ ਸੌਦੇ ਦੇ ਅਰਥ ਹੀ ਬਦਲ ਦਿੱਤੇ
ਘਰ ਘਰ ਵਿੱਚ ਚੁੱਲ੍ਹਾ ਬੱਲੇ
ਸਿਰ ਤੇ ਹਰ ਇਕ ਤੇ ਦੇ ਛੱਤ ਹੋਵੇ
ਪਿੰਡਾ ਢੱਕਣ ਲਈ ਹਰ ਇੱਕ ਕੋਲ ਵਸਤਰ ਹੋਵੇ
ਪਰ
ਅਸੀਂ ਬੁੱਧ ਹੀਣ ਬੰਦੇ
ਗੁਰਦੁਆਰੇ ਜਾ ਕੇ ਕੁਝ ਸਿੱਖਦੇ ਹੀ ਨਹੀਂ
ਅਸੀਂ ਵੱਡੇ ਵੱਡੇ ਲੰਗਰ ਹਾਲਾਂ ਦੀ ਵਿਵਸਥਾ ਕਰਦੇ ਹਾਂ
ਹਰ ਇੱਕ ਨੂੰ ਰੋਟੀ ਮਿਲੇ ਸੋਚਦੇ ਹੀ ਨਹੀਂ
ਚੜ੍ਹਾਉਂਦੇ ਹਾਂ ਮਹਿੰਗੇ ਮਹਿੰਗੇ ਪੁਸ਼ਾਕਾਂ ਵਸਤਰ
ਪਰ ਕਿਸੇ ਗ਼ਰੀਬ ਦੇ ਗਲ ਕੱਪੜਾ ਪਾਉਣ ਦੀ ਕੋਸ਼ਿਸ਼ ਕਰਦੇ ਹੀ ਨਹੀਂ
ਇਮਾਰਤਾਂ ਹੀ ਇਮਾਰਤਾਂ ਬਣਾਉਣ ਤੇ ਜ਼ੋਰ ਹੈ
ਸੜਕਾਂ ਫੁੱਟਪਾਥਾਂ ਤੇ ਸੌਣ ਵਾਲੇ ਬੰਦਿਆਂ ਲਈ
ਸੋਚਣ ਦੀ ਲੋੜ ਹੈ
ਅਸੀਂ ਗੁਰਦੁਆਰੇ( ਸਕੂਲ) ਜਾਂਦੇ ਤਾਂ ਹਾਂ
ਬਿਸਰ ਗਈ ਸਭ ਤਾਤ ਪਰਾਈ
ਸਿਰਫ ਸੁਣ ਲੈਂਦੇ ਹਾਂ
ਅਮਲ ਨਹੀਂ ਕਰ ਪਾਉਂਦੇ ਹਾਂ
ਗੁਰੂਆਂ ਨੇ ਉਪਦੇਸ਼ ਦਿੱਤਾ ਸੀ
ਸਿੱਧਾ ਸਰਲ ਜੀਵਨ ਜਿਊਣ ਦੇ ਲਈ
ਪਰ
ਤੇਰੀ ਮੇਰੀ ਮੇਰੀ ਤੇਰੀ ਦੇ ਵਿਚੋਂ
ਅਸੀਂ ਆਪਣੇ ਆਪ ਨਹੀਂ ਕੱਢ ਪਾਏ ਹਾਂ
ਇਹ ਸੋਨਾ ਗਹਿਣੇ ਚਾਂਦੀ ਦੇ ਬਰਤਨ
ਚੰਦ ਲੋਕ ਹੀ ਭੇਟ ਕਰ ਸਕਦੇ ਨੇ
ਇਹਦੇ ਤੋਂ ਵੱਡਾ ਗ਼ਰੀਬੀ ਦਾ ਮਜ਼ਾਕ ਕੀ ਏ
ਕਰਨ ਤੇ ਉਨ੍ਹਾਂ ਦਾ ਵੀ ਦਿਲ ਤਾਂ ਕਰਦਾ ਹੋਣੈ
ਪਹਿਲਾਂ ਰੋਟੀ ਦਾ ਜੁਗਾੜ ਸੋਚਣਗੇ
ਸਾਡੇ ਦਿਖਾਵੇ ਵਿਚ ਫੰਕਸ਼ਨਾਂ ਵੇਲੇ ਦੇ ਜੂਠੇ ਖਾਣੇ ਡਸਟਬਿਨਾਂ ਵਿੱਚ
ਇਨ੍ਹਾਂ ਭੁੱਖ ਨਾਲ ਮਰਦੇ ਬੰਦਿਆਂ ਤੇ ਹੱਸਦੇ ਨੇ
ਧਰਮ ਨੇ ਤਾਂ ਧਾਰਮਿਕਤਾ ਸਿਖਾਈ
ਪਰ
ਜਿੱਥੇ ਸਾਡੀ ਭੇਟਾਂ ਨੂੰ ਨਿਵਾਜਿਆ ਨਹੀਂ ਜਾਂਦਾ
ਸਤਿਕਾਰਿਆ ਨਹੀਂ ਜਾਂਦਾ
ਸਾਡੀ ਸੇਵਾ ਦਾ ਬੋਲ ਬਾਲਾ ਨਹੀਂ ਹੁੰਦਾ
ਅਸੀਂ ਬਾਬੇ ਦੇ ਦਰ ਤੇ ਮੱਥਾ ਟੇਕਦੇ ਵੀ ਰਹਾਂਗੇ
ਸਕੂਲ ਵਿੱਚ ਜਾਵਾਂਗੇ ਤਾਂ ਸਹੀ
ਪਰ ਉਸ ਸਿੱਖਿਆ ਨੂੰ ਕਦੇ ਅਪਣਾਵਾਂਗੇ ਨਹੀਂ ।
ਸਾਰੇ ਦਿਨ ‘ਚ ਕੀਤੀਆਂ ਭੁੱਲਾਂ-ਚੁੱਕਾਂ ਦੀ ਮੁਆਫੀ ਲਈ
ਇਕ ਵਾਰ ਸੱਚੇ ਦਿਲੋਂ ਲਿਖੋ ਵਾਹਿਗੁਰੂ
ਸਤਿਗੁਰ ਨਾਨਕ ਪ੍ਰਗਟਿਆ
ਮਿਟੀ ਧੁੰਦ ਜਗ ਚਾਨਣ ਹੋਇਆ
ਜਿਉਂ ਕਰਿ ਸੂਰਜ ਨਿਕਲਿਆ
ਤਾਰੇ ਛੁਪੇ ਅੰਧੇਰ ਪਲੋਆ”
ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ
ਬਾਣੀ ਤੇ ਪ੍ਰਾਣੀ
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ
ਨਿੱਤ ਪੜ੍ਹਦੇ ਸੁਣਦੇ ਗੁਰੂ ਦੀ ਬਾਣੀ
ਫਿਰ ਵੀ ਦੂਸਿਤ ਹੋਏ ਧਰਤੀ ਹਵਾ ਤੇ ਪਾਣੀ
ਲਾਉਂਦੇ ਅੱਗ ਪਰਾਲੀ ਨੂੰ ਸਾੜਦੇ ਜ਼ਰੂਰੀ ਤੱਤ
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥
ਬੰਦੇ ਹੋ ਗਏ ਸੱਪਾਂ ਤੋਂ ਵੱਧ ਜ਼ਹਿਰੀ
ਧਰਮ ਦੇ ਆਗੂ ਘੁੰਮਦੇ ਵਿਚ ਕੋਰਟ ਕਚਹਿਰੀ
ਦਿੰਦੇ ਤੱਤੇ ਤੱਤੇ ਭਾਸਣ ਲਾਉਂਦੇ ਕਲੇਜੇ ਫੱਟ
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ
ਧਰਮਾਂ ਨੂੰ ਬਣਾ ਲਿਆ ਏ ਹੁਣ ਧੰਦਾ
ਠੱਗੀਆਂ ਚੋਰੀਆਂ ਕਰਨ ਤੋਂ ਨਾ ਡਰੇ ਬੰਦਾ
ਮੁਆਫ਼ ਕਰੀਂ ਮੰਨਦੇ ਨ੍ਹੀਂ ਤੇਰੀ ਦਿੱਤੀ ਹੋਈ ਮੱਤ
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ
ਜੱਗ ਜਨਣੀ ਨੂੰ ਮਾਰਦੇ ਵਿਚ ਇਹ ਕੁੱਖ
ਭਾਲਦੇ ਫਿਰ ਇਹ ਛਾਂਵਾਂ ਵੱਢ ਕੇ ਰੁੱਖ
ਕੁਲਵਿੰਦਰ ਨਾੜੂ ਖਨਾਲ ਜੋੜੇ ਤੇਰੇ ਅੱਗੇ ਹੱਥ
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ
ਕੁਲਵਿੰਦਰ ਸਿੰਘ ਨਾੜੂ
ਖਨਾਲ ਕਲਾਂ ਸੰਗਰੂਰ
ਮੋ.9781844700
ਗੁਰੂ ਗੋਬਿੰਦ ਸਿੰਘ ਵਰਗਾ
ਨਾ ਹੋਇਆ ਨਾ ਕੋਈ ਹੋਣਾ
ਗਿਆਨੀ ਸੰਤ ਸਿੰਘ ਮਸਕੀਨ
ਸਿੱਖ ਵਿਦਵਾਨ ਅਤੇ ਬ੍ਰਹਮ ਗਿਆਨੀ
ਗਿਆਨੀ ਸੰਤ ਸਿੰਘ ਮਸਕੀਨ ਪੰਥ ਦੇ ਪ੍ਰਸਿੱਧ ਵਿਆਖਿਆਕਾਰ, ਮਹਾਨ ਕਥਾਵਾਚਕ, ਗੁਰਮਤਿ ਪ੍ਰਚਾਰ, ਦਲੇਰ ਤੇ ਧਾਰਮਿਕ ਜੀਵਨ ਵਾਲੇ ਪੂਰਨ ਗੁਰਸਿੱਖ ਸਨ।
ਜਨਮ :- ਸੰਤ ਸਿੰਘ 1 ਜਨਵਰੀ 1934
ਲਕੀ ਮਰਵਾਤ, ਬਨੂ, ਪਾਕਿਸਤਾਨ
ਮੌਤ :- ਫਰਵਰੀ 18, 2005 (ਉਮਰ 71)ਇਟਾਵਾ,ਉੱਤਰਪ੍ਰਦੇਸ਼
ਪੇਸ਼ਾ
ਸਿੱਖ ਧਰਮ ਸ਼ਾਸ਼ਤਰੀ ਅਤੇ ਵਿਦਵਾਨ
ਸਰਗਰਮੀ ਦੇ ਸਾਲ :- 1950-2005
ਜਪੁ ਨੀਸਾਣ, ਗੁਰੂ ਚਿੰਤਨ, ਗੁਰੂ ਜੋਤੀ , ਤੀਜਾ ਨੇਤਰ, ਚੌਥਾ ਪਦ, ਪੰਚ ਪਰਵਾਨ, ਖੱਟ ਦਰਸ਼ਨ, ਪ੍ਰਭੂ ਸਿਮਰਨ, ਗੁਰਦੁਆਰਿਆਂ ਦਾ ਪ੍ਰਬੰਧਕੀ ਢਾਂਚਾ, ਪੰਜ ਵਿਕਾਰ ਤੇ ਚਾਰ ਜੁਗ, ਰਤਨਾਕਰ, ਰਸ ਧਾਰਾ, ਰਹਿਰਾਸ ਸਮਾਜ ਅਤੇ ਕਥਾਵਾਂ ਦੀਆਂ ਅਨੇਕਾਂ ਸੀਡੀਆਂ
ਜੀਵਨ ਸਾਥੀ :- ਸੁੰਦਰ ਕੌਰ
ਧਰਮ ਸੰਬੰਧੀ ਕੰਮ
ਲਹਿਰ
ਸਿੱਖੀ
ਮੁੱਖ ਰੂਚੀਆਂ
ਕਥਾ
ਪ੍ਰਸਿੱਧ ਵਿਚਾਰ
ਧਾਰਮਿਕ ਪ੍ਰਚਾਰ
ਮੁਢਲਾ ਜੀਵਨ
ਗਿਆਨੀ ਸੰਤ ਸਿੰਘ ਮਸਕੀਨ ਦਾ ਜਨਮ 1934 ਈ. ਨੂੰ ਪਿਤਾ ਕਰਤਾਰ ਸਿੰਘ ਦੇ ਗ੍ਰਹਿ ਮਾਤਾ ਰਾਮ ਕੌਰ ਜੀ ਦੀ ਕੁੱਖੋਂ ਕਸਬਾ ਲੱਕ ਮਰਵਤ ਜ਼ਿਲ੍ਹਾ ਬੰਨੂ (ਪਾਕਿਸਤਾਨ) ਵਿੱਚ ਹੋਇਆ। ਉਹਨਾਂ ਨੇ ਮੁੱਢਲੀ ਵਿੱਦਿਆ ਖਾਲਸਾ ਸਕੂਲ ਪਾਕਿਸਤਾਨ ਤੋਂ ਪ੍ਰਾਪਤ ਕੀਤੀ। ਉਪਰੰਤ ਗੌਰਮਿੰਟ ਹਾਈ ਸਕੂਲ ਵਿੱਚ ਦਾਖਲ ਹੋ ਗਏ, ਪਰ 1947 ਵਿੱਚ ਦੇਸ਼ ਦੀ ਵੰਡ ਹੋਣ ਕਾਰਨ ਮੈਟ੍ਰਿਕ ਦਾ ਇਮਤਿਹਾਨ ਨਾ ਦੇ ਸਕੇ। ਦੇਸ਼ ਵੰਡ ਤੋਂ ਬਾਅਦ ਗਿਆਨੀ ਜੀ ਰਾਜਸਥਾਨ ਦੇ ਜ਼ਿਲ੍ਹਾ ਅਲਵਰ ਵਿਖੇ ਵੱਸ ਗਏ।[2][3]
ਧਾਰਮਿਕ ਸੰਤ
ਗਿਆਨੀ ਜੀ ਰੁਚੀਆਂ ਦੀ ਪ੍ਰਬਲਤਾ ਦੇ ਕਾਰਨ ਧਾਰਮਿਕ ਸੰਤ ਬਣ ਗਏ। ਬੈਜਨਾਥ ਧਾਮ ਤੇ ਕਟਕ ਆਦਿ ਥਾਵਾਂ ’ਤੇ ਸਾਧੂਆਂ ਨਾਲ ਵਿਚਰਦੇ ਰਹੇ। ਉਹਨਾਂ ਨਿਰਮਲੇ ਸੰਤ ਗਿਆਨੀ ਬਲਵੰਤ ਸਿੰਘ ਪਾਸੋਂ ਬ੍ਰਹਮ ਵਿੱਦਿਆ, ਗੁਰਬਾਣੀ ਦੇ ਅਰਥ ਤੇ ਗੁਰਮਤਿ ਵਿੱਦਿਆ ਹਾਸਲ ਕੀਤੀ। ਸੰਤਾਂ ਦੀ ਸੰਗਤ ਸਦਕਾ ਕਥਾ ਕਰਨੀ ਆਰੰਭ ਕਰ ਦਿੱਤੀ। ਗੁਰਮਤਿ ਦੇ ਧਾਰਨੀ ਹੋਣ ਦੇ ਨਾਲ ਨਾਲ ਪੂਰਨ ਤਿਆਗੀ, ਸੰਜਮੀ, ਨਾਮਬਾਣੀ ਦੇ ਰਸੀਏ ਤੇ ਨਿਮਰਤਾ ਦੇ ਪੁੰਜ ਸਨ। ਉਹਨਾਂ ਦੀ ਕਥਾ ਵਿੱਚ ਇੰਨਾ ਰਸ ਸੀ ਕਿ ਦੂਰ-ਦੂਰ ਤੋਂ ਕਥਾ ਸੁਣਨ ਲਈ ਸੰਗਤਾਂ ਆਉਂਦੀਆਂ ਸਨ। ਮਸਕੀਨ ਜੀ ਦੇ ਕਥਾ ਕਰਨ ਦਾ ਢੰਗ ਆਮ ਕਥਾਕਾਰਾਂ ਨਾਲੋਂ ਨਿਵੇਕਲਾ ਸੀ। ਉਹ ਸੰਗਤਾਂ ਨੂੰ ਬਹੁਤ ਹੀ ਨਿਮਰਤਾ ਨਾਲ ਸਟੀਕ ਟਿੱਪਣੀਆਂ ਕਰਿਆ ਕਰਦੇ ਸਨ।
ਧਾਰਮਿਕ ਸਕੂਲ
ਗਿਆਨੀ ਜੀ ਨੂੰ ‘ਮਸਕੀਨ’ ਲਕਬ ਬਾਬਾ ਬਲਵੰਤ ਸਿੰਘ ਜੀ ਨੇ ਆਪ ਦਿੱਤਾ। 1958 ਵਿੱਚ ਉਹਨਾਂ ਦਾ ਵਿਆਹ ਬੀਬੀ ਸੁੰਦਰ ਕੌਰ ਨਾਲ ਹੋਇਆ। ਉਹਨਾਂ ਗ੍ਰਹਿਸਥੀ ਜੀਵਨ ਦੇ ਨਾਲ ਨਾਲ ਪ੍ਰਚਾਰ ਕਰਨ ਦਾ ਕੰਮ ਵੀ ਜਾਰੀ ਰੱਖਿਆ। 1960 ਵਿੱਚ ਉਹਨਾਂ ਆਪਣੇ ਗ੍ਰਹਿ ਵਿਖੇ ਗੁਰਮਤਿ ਸਮਾਗਮਾਂ ਦੀ ਸ਼ੁਰੂਆਤ ਕੀਤੀ। ਅਲਵਰ ਵਿਖੇ ਗੁਰੂ ਨਾਨਕ ਪਬਲਿਕ ਸਕੂਲ ਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਗਿਆਨੀ ਜੀ ਦੀ ਦੇਖ-ਰੇਖ ਵਿੱਚ ਚੱਲ ਰਹੇ ਸਨ। ਇਨ੍ਹਾਂ ਸਕੂਲਾਂ ਵਿੱਚ ਪੜ੍ਹਦੇ ਗਰੀਬ ਬੱਚਿਆਂ ਨੂੰ ਮੁਫਤ ਕਿਤਾਬਾਂ ਤੇ ਵਰਦੀਆਂ ਦਿੰਦੇ ਸਨ। ਇਨ੍ਹਾਂ ਸਕੂਲਾਂ ਦਾ ਖਰਚਾ ਵੀ ਜ਼ਿਆਦਾਤਰ ਗਿਆਨੀ ਜੀ ਆਪ ਕਰਦੇ ਸਨ। ਅਲਵਰ ਵਿਖੇ ਮਸਕੀਨ ਜੀ ਦੀ ਸਰਪ੍ਰਸਤੀ ਹੇਠ ਸਾਲਾਨਾ ਗੁਰਮਤਿ ਸਮਾਗਮ ਮਨਾਇਆ ਜਾਂਦਾ ਸੀ।
ਨਿੱਤ ਕਿਰਿਆ ਤੇ ਜੀਵਨ ਢੰਗ
ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਉਪਰੰਤ ਉੱਚਾ ਤੇ ਵਜਦ ਵਿੱਚ ਨਿੱਤ-ਨੇਮ ਕਰਨਾ ਫਿਰ ਸਿਮਰਨ ਵਿੱਚ ਲੀਨ ਹੋ ਜਾਣਾ ਉਨ੍ਹਾਂ ਦਾ ਨਿੱਤ ਦਾ ਕਰਮ ਸੀ।ਗੁਰਦੁਆਰੇ ਜਾ ਕੇ ਕੁੱਝ ਦੇਰ ਕੀਰਤਨ ਜ਼ਰੂਰ ਸੁਨਣਾ ਫਿਰ ਹੀ ਕਥਾ ਤੇ ਬੈਠਣਾ। ਆਪ ਸਿੱਖੀ ਨਿਯਮਾਂ ਵਿੱਚ ਪਰਪੱਕ ਹੋਣ ਕਾਰਨ ਦੇਹਧਾਰੀ ਗੁਰੂਆਂ , ਪਖੰਡੀ ਸਾਧਾਂ, ਗੁਰਦੁਆਰਾ ਪ੍ਰਧਾਨਾਂ,ਸਕੱਤਰਾਂ ਆਦੀ ਦੇ ਪਾਜ ਉਜਾਗਰ ਕਰਨ ਤੋਂ ਸੰਕੋਚ ਨਹੀਂ ਕਰਦੇ ਸਨ।ਗੁਰਪੁਰਬਾਂ ਤੇ ਵਿਸ਼ੇਸ਼ ਸਮਾਗਮਾਂ ਤੇ ਭਾਰਤ ਤੋਂ ਬਿਨਾ ਬਾਹਰਲੇ ਦੇਸ਼ਾਂ ਕਾਬਲ, ਕੰਧਾਰ, ਕੁਵੈਤ, ਸਿੰਘਾਪੁਰ, ਮਲੇਸ਼ੀਆ, ਇੰਗਲੈਂਡ , ਈਰਾਨ ,ਕੈਨੇਡਾ,ਅਮਰੀਕਾ ਆਦਿ ਵਿੱਚ ਵੀ ਉਨ੍ਹਾਂ ਨੂੰ ਪ੍ਰਚਾਰ ਤੇ ਕਥਾ ਕਰਨ ਦੇ ਅਵਸਰ ਪ੍ਰਾਪਤ ਹੋਏ।
ਇਨਸਾਈਕਲੋਪੀਡੀਆ
ਮਸਕੀਨ ਜੀ ਗਿਆਨ ਦੇ ਭੰਡਾਰ ਸਨ। ਉਹਨਾਂ ਨੂੰ ਅੰਗਰੇਜ਼ੀ, ਪੰਜਾਬੀ, ਹਿੰਦੀ, ਉਰਦੂ, ਅਰਬੀ, ਫਾਰਸੀ ਭਾਸ਼ਾਵਾਂ ਦਾ ਗੂੜ੍ਹਾ ਗਿਆਨ ਸੀ।ਿੲਸ ਤੌ ਇਲਾਵਾ ਆਪ ਜੀ ਨੇ ਹਰ ਧਰਮ ਦੇ ਧਾਰਮਿਕ ਗੰਥਾਂ ਦਾ ਅਧੀਐਨ ਵੀ ਕੀਤਾ। ਮਸਕੀਨ ਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਿੱਖ ਇਤਿਹਾਸ ਅਤੇ ਸਿੱਖ ਧਰਮ ਨਾਲ ਸਬੰਧਤ ਪੁਰਾਤਨ ਤੇ ਵਰਤਮਾਨ ਗ੍ਰੰਥਾਂ ਦਾ ਡੂੰਘਾ ਗਿਆਨ ਸੀ। ਉਹ ਕਥਾ ਕਰਦੇ ਸਮੇਂ ਅਨੇਕਾਂ ਹੀ ਅਰਬੀ, ਫਾਰਸੀ ਦੇ ਸ਼ੇਅਰ ਪੇਸ਼ ਕਰਕੇ ਉਹਨਾਂ ਦੇ ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ। ਉਹਨਾਂ ਨੇ ਦਸਮ ਗ੍ਰੰਥ, ਵੇਦ, ਉਪਨਿਸ਼ਦ ਅਤੇ ਹੋਰ ਸੰਸਕ੍ਰਿਤ ਸਾਹਿਤ ਦਾ ਮੁਤਾਲਿਆ ਕੀਤਾ ਹੋਇਆ ਸੀ। ਗਿਆਨ ਦਾ ਸਾਗਰ ਹੋਣ ਕਰਕੇ ਆਪ ਜੀ ਪੜ੍ਹੇ ਲਿਖੇ ਤੇ ਵੱਖੋ ਵੱਖ ਧਰਮਾਂ ਦੇ ਧਾਰਮਿਕ ਆਗੂਆਂ ਨੂੰ ਵੀ ਪੜ੍ਹਨੇ ਪਾ ਦਿੰਦੇ ।ਡਾ. ਅਲਾਮਾ ਇਕਬਾਲ, ਮਿਰਜ਼ਾ ਗ਼ਾਲਿਬ, ਮੀਰ ਤਕੀ ਮੀਰ ਵਰਗੇ ਉਸਤਾਦ ਸ਼ਾਇਰਾਂ ਦੇ ਕਲਾਮ ਉਹਨਾਂ ਨੂੰ ਜ਼ੁਬਾਨੀ ਯਾਦ ਸੀ। ਉਹ ਸਿੱਖ ਧਰਮ ਦੇ ਇਨਸਾਈਕਲੋਪੀਡੀਆ ਸਨ। ਉਹਨਾਂ ਸਿੱਖ ਧਰਮ ਦੇ ਪ੍ਰਚਾਰ, ਪਸਾਰ ਅਤੇ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਪੂਰੇ ਸੰਸਾਰ ਵਿੱਚ ਫੈਲਾਉਣ ਲਈ ਵਰਨਣਯੋਗ ਕੰਮ ਕੀਤਾ। ਮਸਕੀਨ ਜੀ ਨੇ 50 ਸਾਲ ਤਕ ਦੇਸ਼ਾਂ-ਵਿਦੇਸ਼ਾਂ ਵਿੱਚ ਗੁਰਮਤਿ ਦਾ ਪ੍ਰਚਾਰ ਕੀਤਾ। ਉਹਨਾਂ ਆਪਣੀ ਗੱਲ ਨੂੰ ਬਹੁਤ ਹੀ ਸਰਲ ਤੇ ਸਾਦੇ ਸ਼ਬਦਾਂ ਵਿੱਚ ਅਤੇ ਵੱਖ-ਵੱਖ ਦ੍ਰਿਸ਼ਟਾਂਤ ’ਤੇ ਵਾਰ-ਵਾਰ ਗੱਲ ਕਰਕੇ ਦੱਸਣ ਦੀ ਨਿਵੇਕਲੀ ਸ਼ੈਲੀ ਵਿਕਸਤ ਕੀਤੀ ਹੋਈ ਸੀ। ਉਹ ਇੱਕ ਗੱਲ ਨੂੰ ਵਾਰ-ਵਾਰ ਕਰਦੇ ਤਾਂ ਜੋ ਸੰਗਤਾਂ ਨੂੰ ਉਹਨਾਂ ਦਾ ਦੱਸਿਆ ਨੁਕਤਾ ਸਮਝ ਆ ਸਕੇ। ਮਸਕੀਨ ਜੀ ਜੋ ਕਹਿੰਦੇ, ਉਸ ’ਤੇ ਅਮਲ ਵੀ ਕਰਦੇ ਸਨ। ਇਹੀ ਕਾਰਨ ਹੈ ਕਿ ਉਹਨਾਂ ਦੀ ਕਥਾ ਵਿਆਖਿਆ ਦਾ ਅਸਰ ਸੰਗਤਾਂ ਵਿੱਚ ਰਚ-ਮਿਚ ਜਾਂਦਾ ਸੀ। ਉਹਨਾਂ ਦਾ ਲਿਬਾਸ ਬਹੁਦ ਸਾਦਾ ਸੀ। ਮਸਕੀਨ ਜੀ ਦੇਸ਼-ਵਿਦੇਸ਼ ਵਿੱਚ ਪ੍ਰਚਾਰ ਕਰਨ ਲਈ ਜਿੱਥੇ ਵੀ ਜਾਂਦੇ, ਰਿਹਾਇਸ਼ ਉਹ ਆਪਣੀ ਗੁਰਦੁਆਰੇ ਹੀ ਰੱਖਦੇ ਸਨ। ਪ੍ਰਸ਼ਾਦਾ ਵੀ ਉਹ ਗੁਰਦੁਆਰੇ ਦੇ ਲੰਗਰ ਵਿੱਚ ਹੀ ਛਕਦੇ ਸਨ। ਮਸਕੀਨ ਜੀ ਵੱਲੋਂ ਭਾਰਤ ਵਿੱਚ ਹਰ ਸਾਲ ਬਹੁਤ ਥਾਵਾਂ ’ਤੇ ਗੁਰਮਤਿ ਸਮਾਗਮ ਕਰਵਾਏ ਜਾਂਦੇ ਸਨ। ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਵਸ ’ਤੇ ਪਟਨਾ ਸਾਹਿਬ ਵਿਖੇ, ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਅਤੇ ਦੀਵਾਲੀ ’ਤੇ ਸਿੱਖਾਂ ਦੇ ਕੇਂਦਰੀ ਧਾਰਮਿਕ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਅਤੇ ਮੰਜੀ ਸਾਹਿਬ ਦੇ ਦੀਵਾਨ ਹਾਲ ਵਿੱਚ ਸਵੇਰੇ ਸ਼ਾਮ ਕਥਾ ਅਤੇ ਗੁਰਬਾਣੀ ਦੀ ਵਿਆਖਿਆ 40 ਸਾਲ ਤੋਂ ਕਰਦੇ ਰਹੇ ਹਨ।
ਲਿਖਾਰੀ
ਮਸਕੀਨ ਜੀ ਜਿੱਥੇ ਚੰਗੇ ਬੁਲਾਰੇ ਸਨ, ਉਥੇ ਉਹ ਕਲਮ ਦੇ ਧਨੀ ਵੀ ਸਨ। ਉਨ੍ਹਾਂ ਦਾ ਕਥਾ ਢੰਗ ਆਮ ਕਥਾ-ਵਾਚਕਾਂ ਤੋਂ ਨਵੇਕਲਾ ਹੈ। ਸ਼ੁਰੂ ਕੀਤੇ ਮਜ਼ਮੂਨ ਨੂੰ ਅਨੇਕ ਉਦਾਹਰਣ ਦੇਣ ਬਾਦ ਉੱਥੇ ਵਾਪਸ ਆ ਜਾਣਾ ਉਨ੍ਹਾਂ ਦੀ ਵਿਸ਼ੇਸ਼ਤਾ ਸੀ। ਸਰੋਤੇ ਬੁੱਤ ਬਣ ਕੇ ਚੁੱਪ-ਚਾਪ ਉਨ੍ਹਾਂ ਦੀ ਕਥਾ ਦਾ ਅਨੰਦ ਮਾਣਦੇ। ਉਹਨਾਂ ਨੇ ਜਪੁ ਨੀਸਾਣ, ਗੁਰੂ ਚਿੰਤਨ, ਗੁਰੂ ਜੋਤੀ, ਬ੍ਰਹਮ ਗਿਆਨ, ਤੀਜਾ ਨੇਤਰ, ਪੰਜ ਤੱਤ, ਧਰਮ ਤੇ ਮਨੁੱਖ, ਮਸਕੀਨ ਜੀ ਦੇ ਲੈਕਚਰ ਸਮੇਤ ਇੱਕ ਦਰਜਨ ਤੋਂ ਵੀ ਵੱਧ ਪੁਸਤਕਾਂ ਸਿੱਖ ਜਗਤ ਨੂੰ ਭੇਟ ਕੀਤੀਆਂ ਹਨ। ਮਸਕੀਨ ਜੀ ਦੇ ਲੈਕਚਰ ਕੈਸੇਟਾਂ ਅਤੇ ਸੀਡੀਜ਼ ਰਾਹੀਂ ਵੀ ਮਾਰਕੀਟ ਵਿੱਚ ਉਪਲਬਧ ਹਨ।[4] ਈ.ਟੀ.ਸੀ. ਚੈਨਲ ਪੰਜਾਬੀ ਤੋਂ ਰੋਜ਼ਾਨਾ ਸਵੇਰੇ ਉਹਨਾਂ ਦੀ ਲੜੀਵਾਰ ਕਥਾ ਆਉਂਦੀ ਰਹੀ।
ਸਨਮਾਨ
ਸ
ਮਸਕੀਨ ਜੀ ਨੂੰ ਪੰਥ ਰਤਨ ਦੀ ਉਪਾਧੀ ਤੇ ਦੇਸ਼-ਵਿਦੇਸ਼ ਵਿੱਚ ਅਨੇਕਾਂ ਮਾਣ-ਸਨਮਾਨਾਂ ਨਾਲ ਸਨਮਾਨਤ ਕੀਤਾ ਗਿਆ।
20 ਮਾਰਚ 2005 ਨੂੰ ਸ੍ਰੀ ਅਕਾਲ ਤਖ਼ਤ ਅੰਮ੍ਰਿਤਸਰ ਤੋਂ ਮਸਕੀਨ ਜੀ ਦੀ ਮੌਤ ਉਪਰੰਤ ‘ਗੁਰਮਤਿ ਵਿੱਦਿਆ ਮਾਰਤੰਡ’ ਦੀ ਉਪਾਧੀ ਨਾਲ ਨਿਵਾਜਿਆ ਗਿਆ। [5]
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਵੱਲੋਂ ਸਨਮਾਨ ਪੱਤਰ, ਤਸ਼ਤਰੀ, ਸਿਰੋਪਾਓ, ਸਿਰੀ ਸਾਹਿਬ ਨਾਲ ਮਸਕੀਨ ਜੀ ਦੀ ਧਰਮ ਪਤਨੀ ਬੀਬੀ ਸੁੰਦਰ ਕੌਰ ਨੂੰ ਸਨਮਾਨਤ ਕੀਤਾ ਗਿਆ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ‘ਭਾਈ ਗੁਰਦਾਸ ਪੁਰਸਕਾਰ’ ਨਾਲ ਸਨਮਾਨਤ ਕੀਤਾ ਗਿਆ।
ਮੌਤ
ਪੰਥ ਦੇ ਪ੍ਰਸਿੱਧ ਵਿਦਵਾਨ, ਕਥਾਵਾਚਕ, ਗਿਆਨੀ ਸੰਤ ਸਿੰਘ ਜੀ ਮਸਕੀਨ 18 ਫਰਵਰੀ, 2005 ਈ. ਦਿਨ ਸ਼ੁੱਕਰਵਾਰ ਨੂੰ 71 ਸਾਲ ਦੀ ਉਮਰ ਬਤੀਤ ਕਰਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ।