ਜੈਸੇ ਜਲ ਤੇ ਬੁਦਬੁਦਾ
ਉਪਜੈ ਬਿਨਸੈ ਨੀਤ
ਜਗ ਰਚਨਾ ਤੈਸੇ ਰਚੀ
ਕਹੁ ਨਾਨਕ ਸੁਨਿ ਮੀਤ (ਮਹਲਾ ੯ )
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਉਤਰੇ ਪਾਰ
ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ ਹਾਰ
ਹੰਝੂ ਪੂੰਝ ਕੇ ਹਸਾਇਆ ਹੈ ਮੈਨੂੰ
ਮੇਰੀ ਗਲਤੀ ਤੇ ਵੀ ਗਲ ਲਾਇਆ ਹੈ ਮੈਨੂੰ
ਕਿਵੇਂ ਪਿਆਰ ਨਾ ਕਰਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ
ਜਿਸਦੀ ਬਾਣੀ ਨੇ ਜੀਣਾ ਸਿਖਾਇਆ ਹੈ ਮੈਨੂੰ
” ਭਰੇ ਖਜਾਨੇ ਸਾਹਿਬ ਦੇ ਤੂੰ ਨੀਵਾਂ ਹੋ ਕੇ ਲੁੱਟ 🙏🏼
ਵਾਹਿਗੁਰੂ ਸਭ ਤੇਰੀ ਦਾਤ ਹੈ 👏🌹👏
ਬਿਨ ਤੇਰੇ ਮੇਰੀ ਕੀ ਔਕਾਤ ਹੈ
ਮਨ ਤੂੰ ਜੋਤਿ ਸਰੂਪੁ ਹੈ
ਆਪਣਾ ਮੂਲੁ ਪਛਾਣੁ ।।
ਮਨ ਹਰਿ ਕੇ ਨਾਮ ਕੀ ਪ੍ਰੀਤਿ ਸੁਖਦਾਈ ।।
ਕਰਿ ਕਿਰਪਾ ਨਾਨਕ ਆਪਿ ਲਏ ਲਾਈ ।।੩।।
ਅੰਤਰਜਾਮੀ ਕਰਣੈਹਾਰਾ ਸੋਈ ਖਸਮੁ ਹਮਾਰਾ ॥
ਨਿਰਭਉ ਭਏ ਗੁਰ ਚਰਣੀ ਲਾਗੇ ਇਕ ਰਾਮ ਨਾਮ ਆਧਾਰਾ ॥
ਪਰਮਾਤਮਾ ਤੋਂ ਪਹਿਲਾਂ ਵੀ ਕੁਝ ਨਹੀਂ
ਪਰਮਾਤਮਾ ਤੋਂ ਬਾਅਦ ਵੀ ਕੁਝ ਨਹੀਂ
ਜੇ ਚੱਲੇ ਓ ਸਰਹੰਦ ਨੂੰ ਮੇਰੇ ਪਿਆਰਿਓ
ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ
ਜਦ ਹਵਾ ਚੱਲੇਗੀ ਠੰਢੀ ਤਨ ਨੂੰ ਝੰਬਦੀ
ਅਹਿਸਾਸ ਕਰੋ ਉਹ ਮੇਰੀ ਮਾਂ ਹੈ ਕੰਬਦੀ