ਦੂਖ ਦੀਨ ਨ ਭਾਉ ਬਿਆਪੈ ਮਿਲੈ ਸੁਖ ਬਿਸ੍ਰਾਮੁ ॥
ਗੁਰ ਪ੍ਰਸਾਦਿ ਨਾਨਕੁ ਬਖਾਨੈ ਹਰਿ ਭਜਨੁ ਤਤੁ ਗਿਆਨੁ ॥

ਪਲ ਪਲ ਯਾਦ ਕਰਾ ਮੈ ਤੈਨੂੰ ਹੋਰ ਨਾ ਦਿਸੇ ਸਹਾਰਾ ਮੈਨੂੰ 🙏☺
ਜਦਵੀ ਕੋਈ ਸੰਕਟ ਆਵੇ ਦੇਕੇ ਹੱਥ ਬਚਾਈ 🙏☺🙏☺🙏
ਤੂੰ ਮੇਰਾ ਰਾਖਾ ਸਭਨੀ ਥਾਈ

ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ
ਪ੍ਰਕਾਸ਼ ਪੁਰਬ ਦੀਆਂ
ਲੱਖ ਲੱਖ ਵਧਾਈਆਂ ਹੋਣ ਜੀ

ਅਚਾਨਕ ਹੀ ਬੱਦਲ ਹੋ ਗਏ ਤੇ ਗੜਿਆਂ ਦੀ ਵਰਖਾ ਹੋਣ ਲੱਗ ਗਈ
ਮੀਂਹ ਗੜੇ ਬਹੁਤ ਤੇਜ਼ੀ ਨਾਲ ਪੈਣੇ ਸ਼ੁਰੂ ਹੋਏ ।
ਸਿੰਘਾ ਨੇ ਇਕ ਕੰਬਲ ਲਿਆ ਤੇ ਤੇਜੀ ਨਾਲ ਚਾਰ ਕੋਨਿਆਂ ਤੋ ਫੜ ਕੇ
ਕਲਗੀਧਰ ਜੀ ਉੱਪਰ ਕੀਤਾ ਕਿ ਉਹਨਾਂ ਦੇ ਸਰੀਰ ਤੇ ਗੜੇ ਨਾ ਵੱਜਣ ।
ਗੁਰੂ ਗੋਬਿੰਦ ਸਿੰਘ ਜੀ ਨੇ ਭੱਥੇ ਵਿੱਚੋਂ ਇਕ ਤੀਰ ਕੱਢਿਆ
ਜਿਸਦਾ ਮੂੰਹ ਬਹੁਤ ਚੌੜਾ ਸੀ , ਗੁਰੂ ਜੀ ਨੇ ਉਹ ਤੀਰ ਆਪਣੇ ਘੋੜੇ ਦੇ ਸਿਰ ਉਪਰ ਕਰ ਦਿੱਤਾ ਤਾਂ ਜੋ ਗੜ੍ਹੇ ਘੋੜੇ ਦੇ ਸਿਰ ਉੱਪਰ ਨਾ ਵੱਜਣ ।
ਨਹੀਂ ਤਾਂ ਘੋੜੇ ਨੂੰ ਤਕਲੀਫ ਹੋਵੇਗੀ ।
ਮੈੰ ਦੁਨੀਆਂ ਦੇ ਲੋਕਾਂ ਨੂੰ ਪੁੱਛਦਾ ਹਾਂ ਮੈਨੂੰ ਏਹ ਦੱਸੋ
ਹੋਰ ਮੁੱਹਬਤ ਕੀ ਹੁੰਦੀ ਹੈ । ਏਹ ਮੁੱਹਬਤ ਦਾ ਸਿਖਰ ਹੈ ।
ਬਹੁਤ ਔਖਾ ਹੁੰਦਾ ਆਪਣੇ ਗੁਰੂ ਦਾ ਹੋ ਕੇ ਮਰਨਾ ।
..💐

ਬਾਬੁਲੁ ਮੇਰਾ ਵਡ ਸਮਰਥਾ
ਕਰਣ ਕਾਰਣ ਪ੍ਰਭੁ ਹਾਰਾ ॥
ਜਿਸੁ ਸਿਮਰਤ ਦੁਖੁ ਕੋਈ ਨ ਲਾਗੈ
ਭਉਜਲੁ ਪਾਰਿ ਉਤਾਰਾ ॥

ਗੁਰੁ ਨਾਨਕ ਜਾ ਕਉ ਭਇਆ ਦਇਆਲਾ ॥
ਸੋ ਜਨੁ ਹੋਆ ਸਦਾ ਨਿਹਾਲਾ ॥

ਕਾਰਣੁ ਕਰਤਾ ਜੋ ਕਰੈ ਸਿਰਿ ਧਰਿ ਮੰਨਿ ਕਰੈ ਸੁਕਰਾਣਾ।
ਰਾਜੀ ਹੋਇ ਰਜਾਇ ਵਿਚਿ ਦੁਨੀਆਂ ਅੰਦਰਿ ਜਿਉ ਮਿਹਮਾਣਾ।

ਸਰੂਬ ਰੋਗੁ ਕਾ ਅਉਖਧੁ ਨਾਮ ,
ਕਲਿਆਣੁ ਰੂਪ ਮੰਗਲੁ ਗੁਣ ਗਾਮੁ ll
ਧੰਨ ਧੰਨ ਗੁਰੂ ਗਾੋਬਿਦ ਸਿੰਘ ਜੀ ॥

ਅੰਮ੍ਰਿਤੁ ਹਰਿ ਕਾ ਨਾਮੁ ਹੈ ਜਿਤੁ ਪੀਤੈ ਤਿਖ ਜਾਇ॥
ਨਾਨਕ ਗੁਰਮੁਖਿ ਜਿਨ੍ਹ੍ਹ ਪੀਆ ਤਿਨ੍ਹ੍ਹ ਬਹੁੜਿ ਨ ਲਾਗੀ ਆਇ॥

ਸਰੂਬ ਰੋਗੁ ਕਾ ਅਉਖਧੁ ਨਾਮ ,
ਕਲਿਆਣੁ ਰੂਪ ਮੰਗਲੁ ਗੁਣ ਗਾਮੁ ll
ਧੰਨ ਧੰਨ ਗੁਰੂ ਗਾੋਬਿਦ ਸਿੰਘ ਜੀ ॥

Begin typing your search term above and press enter to search. Press ESC to cancel.

Back To Top