ਵਾਹਿਗੁਰੂ ਮਾਫ ਕਰੀਂ ।
ਹਰ ਚਮਕਣ ਵਾਲੀ ਚੀਜ਼ ਤੇ ਡੁੱਲ ਜਾਨੇ ਆਂ….
ਪੈਰ ਪੈਰ ਤੇ ਤੈਨੂੰ ਭੁੱਲ ਜਾਨੇ ਆਂ,.?
ਖੁਸ਼ੀ ਮਿਲੇ ਤਾ ਯਾਰਾ ਨਾਲ
ਪਾਰਟੀ ਕਰਨੀ ਨੀ ਭੁੱਲਦੇ…
ਪਰ ਤੇਰਾ ਸ਼ੁਕਰਾਨਾ ਕਰਨਾ ਅਕਸਰ
ਭੁੱਲ ਜਾਨੇ ਆਂ,..
ਆਵੇ ਔਖੀ ਘੜੀ ਤਾ ਤੈਨੰ ਉਸੇ ਵੇਲੇ
ਯਾਦ ਕਰਦੇ ਆਂ….
ਪਰ ਓਹ ਘੜੀ ਚੋ ਨਿਕਲਦੇ ਹੀ
ਤੈਨੁੰ ਭੁੱਲ ਜਾਨੇ ਆਂ….

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸ੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ
ਮੰਨੋ ਜਾਂ ਨਾਂ ਮੰਨੋ ਪਰ ਇਹ ਸੱਚ ਸਦਾ ਹੀ ਰਹਿਣਾ,
ਜੀਵਨ ਸਿੰਘ ਦੀ ਧੰਨ ਕੁਰਬਾਨੀ ਕਹਿਣਾ ਹੀ ਇਹ ਪੈਣਾ।
1.ਪਟਨੇ ਦੇ ਵਿੱਚ ਜਨਮ ਹੋਇਆ, ਇਕ ਵੱਡੇ ਸੂਰੇ ਦਾ,
ਭਾਈ ਕਲਿਆਣਾ ਦੇ ਵਾਰਿਸ ਤੇ,ਸਦਾ ਨੰਦ ਦੇ ਨੂਰੇ ਦਾ।
ਗੁਰੂ ਤੇਗ ਬਹਾਦਰ ਨਾਮ ਦਿੱਤਾ,ਭਾਈ ਜੈਤਾ ਇਸ ਨੂੰ ਕਹਿਣਾ
ਮੰਨੋ ਜਾਂ ਨਾਂ ਮੰਨੋ ਪਰ ਇਹ ਸੱਚ ਸਦਾ ਹੀ ਰਹਿਣਾ,
ਜੀਵਨ ਸਿੰਘ ਦੀ ਧੰਨ ਕੁਰਬਾਨੀ, ਕਹਿਣਾ ਹੀ ਇਹ ਪੈਣਾ।
2. ਗੋਬਿੰਦ ਰਾਏ ਤੇ ਸੰਗਤ ਜੀ ਤੋਂ,ਛੇ ਸਾਲ ਸੀ ਵੱਡਾ।
ਅਸਤ੍ਰ ਸਸਤ੍ਰ ਨਾਲ ਖੇਡਦਾ,ਘੋੜਸਵਾਰ ਸੀ ਵੱਡਾ।
ਦੋਨੋਂ ਹੱਥ ਤਲਵਾਰਾਂ ਨੇ,ਫਿਰ ਵੀ ਥੱਕ ਕਦੇ ਨਾ ਬਹਿਣਾ।
ਮੰਨੋ ਜਾਂ ਨਾਂ ਮੰਨੋ, ਪਰ ਇਹ ਸੱਚ ਸਦਾ ਹੀ ਰਹਿਣਾ।
ਜੀਵਨ ਸਿੰਘ ਦੀ ਧੰਨ ਕੁਰਬਾਨੀ,ਕਹਿਣਾ ਹੀ ਇਹ ਪੈਣਾ।
3. ਚੌਂਕ ਚਾਂਦਨੀ ਗੁਰੂ ਤੇਗ ਬਹਾਦਰ,ਸ਼ਹੀਦੀ ਸੀ ਜਦ ਪਾਈ।
ਸੀਸ ਗੁਰਾਂ ਦਾ ਚੁੱਕ ਲਿਆ,ਜਿੰਦ ਭੋਰਾ ਨੀ ਘਬਰਾਈ।
ਵੈਰਾਗ ਗੁਰਾਂਦਾ ਸੀਨੇ ਭਰਿਆ,ਹੁਣ ਕਦ ਇਸ ਰੁੱਕ ਕੇ ਬਹਿਣਾ।
ਮੰਨੋ ਜਾਂ ਨਾਂ ਮੰਨੋ, ਪਰ ਇਹ ਸੱਚ ਸਦਾ ਹੀ ਰਹਿਣਾ
ਜੀਵਨ ਸਿੰਘ ਦੀ ਧੰਨ ਕੁਰਬਾਨੀ, ਕਹਿਣਾ ਹੀ ਇਹ ਪੈਣਾ।
4. ਦਿੱਲੀਓਂ ਚੁੱਕ ਅਨੰਦਪੁਰ ਵਿੱਚ,ਸੀਸ ਗੁਰਾਂ ਦਾ ਲਿਆਇਆ।
ਨੌਂ ਛਾਲਾ ਗੁਰੂ ਗੋਬਿੰਦ ਰਾਏ, ਹੱਸ ਕੇ ਛਾਤੀ ਲਾਇਆ।
ਕਹਿੰਦੇ ਇਸ ਯੋਧੇ ਨੂੰ, ਰੰਘਰੇਟਾ,ਗੁਰੂ ਕਾ ਬੇਟਾ ਕਹਿਣਾ।
ਮੰਨੋ ਜਾਂ ਨਾਂ ਮੰਨੋ, ਪਰ ਇਹ ਸੱਚ ਸਦਾ ਹੀ ਰਹਿਣਾ।
ਜੀਵਨ ਸਿੰਘ ਦੀ ਧੰਨ ਕੁਰਬਾਨੀ, ਕਹਿਣਾ ਹੀ ਇਹ ਪੈਣਾ।
5. ਚੌਦਾਂ ਵਿੱਚ ਜੰਗਾਂ ਦੇ ਸੂਰਾ ,ਵਾਂਗ ਜੋਧਿਆਂ ਖੜਿਆ।
ਦੋਨੋਂ ਹੱਥ ਤਲਵਾਰਾਂ ਨਾਂ ,ਸੂਰਾ ਚਾਰ ਘੰਟੇ ਤੱਕ ਲੜਿਆ।
ਗੋਲੀ ਵੱਜ ਗਈ ਸੀਨੇ ਵਿੱਚ, ਸੀ ਚਮਕੌਰ ਗੜੀ ਦਾ ਕਹਿਣਾ।
ਮੰਨੋ ਜਾਂ ਨਾਂ ਮੰਨੋ, ਪਰ ਇਹ ਸੱਚ ਸਦਾ ਹੀ ਰਹਿਣਾ।
ਜੀਵਨ ਸਿੰਘ ਦੀ ਧੰਨ ਕੁਰਬਾਨੀ, ਕਹਿਣਾ ਹੀ ਇਹ ਪੈਣਾ।
6.ਓਸ ਬਖਸਕੇ ਤੁਸ ਬੁੱਧੀ,ਬਾਬਾ ਸਬਦ ਸੀ ਆਪ ਲਿਖਾਇਆ।
ਗੁਰਪ੍ਰੀਤ ਕਲਿਆਣਾ ਨੂੰ,ਆਪਣਾ ਪੈਰੋਕਾਰ ਬਣਾਇਆ।
ਘਰੇ ਦੱਸਿਓ ਬੱਚਿਆਂ ਨੂੰ,ਬਾਬਾ ਜੀ ਦਾ ਰਹਿਣਾ ਸਹਿਣਾ।
ਮੰਨੋ ਜਾਂ ਨਾਂ ਮੰਨੋ, ਪਰ ਇਹ ਸੱਚ ਸਦਾ ਹੀ ਰਹਿਣਾ।
ਜੀਵਨ ਸਿੰਘ ਦੀ ਧੰਨ ਕੁਰਬਾਨੀ, ਕਹਿਣਾ ਹੀ ਇਹ ਪੈਣਾ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
ਗੁਰਪ੍ਰੀਤ ਸਿੰਘ ਕਲਿਆਣ 9463257832

ਖੜਗ ਕੇਤ ਮੈਂ ਸ਼ਰਨਿ ਤਿਹਾਰੀ ॥
ਆਪ ਹਾਥ ਦੈ ਲੇਹੁ ਉਬਾਰੀ ॥
ਧੰਨ ਸਤਿਗੁਰੂ ਗੋਬਿੰਦ ਸਿੰਘ ਜੀ ਅਕਾਲਪੁਰਖ ।

ਹੇ ਭਾਈ ਸਿੱਖਾ ਤੂੰ ਸੁਆਸ ਸੁਆਸ ਉਸ ਸੱਚੇ ਗੁਰਾਂ ਦੀ ਅਰਾਧਨਾ ਕਰ,,ਗੁਰਮੁਖ ਰੋਮ ਰੋਮ ਹਰਿ ਧਿਆਵੈ।।
ਜਾਗਦਿਆਂ ਤੇ ਧਿਆਉਣਾ ਹੀ ਹੈ ਕੋਸ਼ਿਸ਼ ਕਰ ਕਿ ਸੁਤਿਆਂ ਵੀ ਸੁਰਤ ਗੁਰੂ ਨਾਲ ਜੁੜੀ ਰਵ੍ਹੇ,,, ਅਸੀਂ ਕਹਿੰਦੇ ਹਾਂ ਕਿ ਜੀ ਕੰਮ ਕਾਰ ਹੀ ਐਨੇ ਹਨ, ਰੱਬ ਦਾ ਨਾਂ ਲੈਣ ਦਾ ਟੈਮ ਈ ਹੈਨੀ, ਆਹ ਜ਼ਿੰਦਗੀ ਦੇ ਝਮੇਲਿਆਂ ਤੋਂ ਥੋੜੇ ਵਿਹਲੇ ਹੋਈਏ ਫਿਰ ਅੰਮ੍ਰਿਤ ਛਕ ਕੇ ਪੂਜਾ ਪਾਠ ਕਰਿਆ ਕਰਾਂਗੇ, ਪਰ ਪਾਤਸ਼ਾਹ ਕਹਿੰਦੇ,,, ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ।।
ਬੀ ਤੂੰ ਭਾਈ ਨਾਲੇ ਆਵਦੇ ਕੰਮ ਕਾਰ ਕਰੀ ਚੱਲ ਨਾਲੇ ਰੱਬ ਰੱਬ ਕਰੀ ਚੱਲ,,ਬੱਸ ਕੁਛ ਨਹੀਂ ਕਰਨਾ ਸਿਰਫ ਰੱਬ ਸੱਚੇ ਨੂੰ ਚੇਤੇ ਰੱਖਣਾ ਹੈ, ਬੇਸ਼ੱਕ ਵਾਹਿਗੁਰੂ ਵੀ ਨਹੀਂ ਜਪਿਆ ਜਾਂਦਾ , ਬੱਸ ਚਿੱਤ ਸੁਰਤ ਵਿੱਚ ਵਸਾ ਕੇ ਰੱਖ, ਇਸ ਗੱਲ ਦਾ ਅਹਿਸਾਸ ਕਰ ਕਿ,, ਹਾਂ ਹੈ,,,,ਉਹ ਹੈ।
ਪਾਤਸ਼ਾਹ ਕਹਿੰਦੇ ਜੇ ਕੋਈ ਐਸਾ ਗੁਰਮੁਖ ਸੱਜਣ ਮਿਲ ਜਾਵੇ ਜਿਹੜਾ ਉਸ ਰੱਬ ਸੱਚੇ ਦੇ ਨਾਲ ਜੁੜਨ ਦੀ ਜੁਗਤ ਦੱਸ ਦੇਵੇ ਤਾਂ ਮੈਂ ਉਹਦੇ ਚਰਨਾਂ ਵਿੱਚ ਢਹਿ ਕੇ ਉਹਦੇ ਪੈਰ ਵੀ ਧੋਵਾਂ।
ਹੁਣ ਸਾਡੀ ਬੋਲਚਾਲ ਵਿੱਚ ਜੇ ਕਹੀਏ ਕਿ ਬਾਈ ਜਰ ਜੇ ਫਲਾਣਾ ਬੰਦਾ ਮੇਰਾ ਫਲਾਣਾ ਕੰਮ ਕਰ ਦੇਵੇ ਤਾਂ ਮੈਂ ਉਹਦੇ ਪੈਰ ਧੋ ਧੋ ਪੀਵਾਂ। ਮਤਲਬ ਕਿ ਉਹਦੇ ਤੋਂ ਬਲਿਹਾਰੇ ਜਾਵਾਂ, ਐਨਾ ਅਹਿਸਾਨ ਮੰਨਾਂ,,,,ਪਰ ਅੱਜ ਕੱਲ੍ਹ ਦੇ ਤਰਕਵਾਦੀ ਗੁਰੂ ਸਾਹਿਬ ਵੱਲੋਂ ਵਰਤੇ ਗਏ ਅਜਿਹੇ ਕਈ ਲਫ਼ਜ਼ਾਂ ਤੇ ਵੀ ਕਿੰਤੂ ਪ੍ਰੰਤੂ ਤਰਕ ਬਿਤਰਕ ਕਰਦੇ ਦੇਖੇ ਸੁਣੇ ਹਨ, ਕਿ ਜੀ ਕਿਸੇ ਦੇ ਪੈਰ ਧੋਣੇ ਜਾਂ ਪੈਰ ਧੋ ਕੇ ਪੀਣ ਦਾ ਕੀ ਮਤਲਬ, ਜਾਂ ਇੱਥੇ ਤੱਕ ਕਿ ਉਨ੍ਹਾਂ ਸਮਿਆਂ ਵਿੱਚ ਚਲਦੀ ਚਰਨ ਪਾਹੁਲ ਤੇ ਵੀ ਕਿੰਤੂ ਕੀਤਾ ਜਾਂਦਾ ਹੈ।
ਪਰ ਸੱਚੇ ਅਤੇ ਸ਼ਰਧਾਵਾਨ ਸਿੱਖ ਨੂੰ ਕਦੇ ਵੀ ਇਹਨਾਂ ਲੋਕਾਂ ਦੀਆਂ ਗੱਲਾਂ ਵਿੱਚ ਆ ਕੇ ਸ਼ੰਕਾ ਨਹੀਂ ਕਰਨਾ ਚਾਹੀਦਾ।ਹੋਰ ਇਤਿਹਾਸਕ ਪੋਸਟਾਂ ਦੇਖਣ ਲਈ ਪੇਜ ਨੂੰ ਫੌਲੋ ਕਰੋ ਜੀ🙏

ਗੁਰੂ ਲਾਧੋ ਰੇ ਦਿਵਸ ਦੇ ਸਬੰਧ ਵਿੱਚ ਮੇਰੀ ਇੱਕ ਰਚਨਾ
ਸਾਖੀ ਬਾਬਾ ਮੱਖਣ ਸ਼ਾਹ ਲੁਬਾਣਾ ਜੀ
ਜਹਾਜ਼ ਸਮੁੰਦਰ ‘ਚ ਫਸ ਗਿਆ ਮੱਖਣ ਸ਼ਾਹ ਪਿਆ ਪੁਕਾਰੇ,
ਮੇਰਾ ਬੇੜਾ ਬੰਨੇ ਲਾ ਦਿਓ ਆਵਾਂਗਾ ਗੁਰੂ ਦਰਬਾਰੇ,
ਮੇਰੀ ਡੋਰ ਤੇਰੇ ਹੱਥ ਦਾਤਿਆ ਸੱਭ ਹੈ ਤੇਰੇ ਸਹਾਰੇ,
ਪੰਜ ਸੌ ਮੋਹਰਾ ਗੁਰੂ ਘਰ ਦੇਵਾਂਗਾ ਮਨ ਵਿੱਚ ਸੋਚ ਵਿਚਾਰੇ,
ਅਰਦਾਸ ਧੁਰ ਦਰਗਾਹੇ ਪਹੁੰਚ ਗਈ ਸੱਚੇ ਗੁਰੂ ਸਹਾਰੇ,
ਬੇੜਾ ਬੰਨੇ ਲੱਗ ਗਿਆ ਮੱਖਣ ਸ਼ਾਹ ਜਾਵੇ ਬਲਿਹਾਰੇ,
ਮੱਖਣ ਸ਼ਾਹ ਨੰਗੇ ਪੈਰੀਂ ਪਹੁੰਚ ਗਿਆ ਬਾਬੇ ਬਕਾਲੇ,
ਉੱਥੇ ਸੰਗਤਾਂ ਸਨ ਘੱਟ ਤੇ ਗੁਰੂ ਸੀ ਵਾਹਲੇ,
ਸ਼ਾਹ ਜੀ ਸੋਚਾਂ ਵਿੱਚ ਪੈ ਗਏ ਕੋਈ ਤਰਕੀਬ ਲਗਾਵੇ,
ਸੱਭ ਅੱਗੇ ਦੋ ਦੋ ਮੋਹਰਾਂ ਰੱਖ ਕੇ ਨਮਸਕਾਰ ਗੁਜਾਰੇ,
ਹਰ ਕੋਈ ਦੇਈ ਜਾਵੇ ਅਸੀਸਾਂ ਅਸਲ ਨਜ਼ਰ ਨਾ ਆਵੇ,
ਹੈ ਕੋਈ ਹੋਰ ਗੁਰੂ ਮੱਖਣ ਸ਼ਾਹ ਪੁਛਦਾ ਜਾਵੇ,
ਇੱਕ ਆਦਮੀ ਆ ਕਹਿੰਦਾ ਸੁਣ ਐ ਸਿੱਖ ਪਿਆਰੇ,
ਤੇਗਾ ਮਾਂ ਨਾਨਕੀ ਦਾ ਜਾਇਆ ਰਹਿੰਦਾ ਭੋਰੇ ਵਿਚਕਾਰੇ,
ਮੱਖਣ ਸ਼ਾਹ ਦਰਸ਼ਨ ਲਈ ਪਹੁੰਚਿਆ ਓਸ ਦਵਾਰੇ,
ਗੁਰੂ ਦਰਸ਼ਨਾਂ ਨੂੰ ਆਇਆ ਮਾਂ ਨਾਨਕੀ ਤਾਈਂ ਪੁਕਾਰੇ,
ਗੁਰੂ ਦਾ ਤੇਗ ਚਿਹਰੇ ਤੇ ਝਲਕਦਾ ਮਨ ਜਾਵੇ ਬਲਿਹਾਰੇ,
ਇਹੀ ਸੱਚਾ ਗੁਰੂ ਲੱਗਦਾ ਮਨ ਵਿੱਚ ਸੋਚ ਵਿਚਾਰੇ,
ਦੋ ਮੋਹਰਾਂ ਅੱਗੇ ਰੱਖ ਕੇ ਗੁਰਾਂ ਵੱਲ ਤੱਕੀ ਜਾਵੇ,
ਜਾਣੀ ਜਾਣ ਗੁਰੂ ਜੀ ਸਮਝ ਗਏ ਮੁੱਖੋਂ ਮੁਸਕਰਾਵੇ,
ਭਾਵੇਂ ਲੋੜ ਨਹੀਂ ਤੇਰੀਆਂ ਮੋਹਰਾਂ ਦੀ ਐ ਸਿਖ ਪਿਆਰੇ,
ਵਾਅਦਾ ਕਰਕੇ ਪੰਜ ਸੌ ਮੋਹਰਾਂ ਦਾ ਹੁਣ ਦੋ ਨਾਲ ਸਾਰੇਂ,
ਮੱਖਣ ਸ਼ਾਹ ਜੀ ਪੈਰਾਂ ਉੱਪਰ ਡਿੱਗ ਕੇ ਪਿਆ ਭੁੱਲ ਬਖਸ਼ਾਵੇ,
ਪਹਿਚਾਨ ਨਾ ਸਕਿਆ ਤੁਹਾਨੂੰ ਬਖਸ਼ੋ ਮੇਰੇ ਗੁਰੂ ਪਿਆਰੇ,
ਪੰਜ ਸੌ ਮੋਹਰਾਂ ਅੱਗੇ ਰੱਖ ਮੱਖਣ ਸ਼ਾਹ ਪੈਰੀਂ ਹੱਥ ਲਾਵੇ,
ਖੁਸ਼ੀ ਵਿੱਚ ਕੋਠੇ ਉੱਪਰ ਚੜ੍ਹ ਪੱਲਾ ਹਿਲਾਵੇ,
ਗੁਰੂ ਲਾਧੋ ਰੇ ਗੁਰੂ ਲਾਧੋ ਰੇ ਮੁੱਖੋਂ ਪਿਆ ਪੁਕਾਰੇ,
‘ਸ਼ਿਵ’ ਸੱਚਾ ਗੁਰੂ ਮਿਲ ਜਾਂਵਦਾ ਜੇ ਕੋਈ ਮਨੋ ਧਿਆਵੇ।

ਦੁਨਿਆਂ ਦੇ ਮਾਲਕਾਂ,ਫੇਰ ਧਰਤੀ ਤੇ ਆ ਜਾ ਤੂੰ,
ਡੁੱਬਦੀ ਏ ਦੁਨਿਆਂ ਨੂੰ,ਆਣ ਕੇ। ਬਚਾ ਜਾ ਤੂੰ।
ਦੁਨਿਆਂ ਦੇ ਮਾਲਕਾਂ,,,,
ਵੱਧ ਗਈਆਂ ਧਰਤੀ ਤੇ,ਬਹੁਤ ਹੇਰਾ ਫੇਰੀਆਂ,
ਰਹਿਆਂ ਨਾ ਉਹ ਗੱਲਾ ਬਾਬਾ, ਪਹਿਲਾ ਹੀ ਸੀ ਜਿਹੜੀਆ।
ਪੈ ਗਈਆਂ ਜੋ ਦੂਰੀਆਂ,ਭਾਈ ਭਾਈ ਚ ਮਿਟਾ ਜਾ ਤੂੰ,
ਦੁਨਿਆਂ ਦੇ ਮਾਲਕਾਂ,,,,,
ਇੱਕ ਦੂਜੇ ਦੇ ਜੋ,ਦੁੱਖ ਸੁੱਖ ਨੂੰ ਵੰਡਾਉਦੇ ਸੀ,
ਸੱਚ ਦੇ ਪੁਜਾਰੀ,ਕਦੇ ਦਗਾ ਨਾ ਕਮਾਉਦੇ ਸੀ।।
ਸਾਂਝ ਪਿਆਰਾ ਵਾਲੀ,ਇੱਕ ਦੂਜੇ ਚ ਵਧਾ ਜਾ ਤੂੰ,
ਦੁਨਿਆਂ ਦੇ ਮਾਲਕਾਂ,,,,
ਸੰਧੂ ਹਰਜੀਤ ,ਹੋਰ ਕੁੱਝ ਨਾ ਮੈ ਮੰਗਦੀ,
ਤੇਰਾ ਨਾਮ ਜੱਪਦੀ ਦੀ, ਜਿੰਦ ਜਾਵੇ ਲੰਘਦੀ।
ਕੋਟਲੇ ਬਥੁੰਨ ਗੜ ,ਬੂਟਾ ਐਸਾ ਲਾ ਜਾ ਤੂੰ,
ਦੁਨਿਆਂ ਦੇ ਮਾਲਕਾਂ,ਫੇਰ ਧਰਤੀ ਤੇ ਆ ਜਾ ਤੂੰ,,,,,

ਤੂੰ ਘਟਾਂ ਘਟਾਂ ਵਿੱਚ ਵੱਸਦਾ ਏ ,
ਸਾਨੂੰ ਜਾਚ ਜਿਉਣ ਦੀ ਦੱਸਦਾ ਏ ਦੁੱਖ ਵਿੱਚ ਤੂੰ ਏ,
ਸੁੱਖ ਵਿੱਚ ਤੂੰ ਏ ਸਾਹ ਵਿੱਚ ਤੇਰੇ ਵਾਸੇ ਵੇ ,
ਤੂਹੀਂ ਚਾਰੇ ਪਾਸੇ ਵੇ ਬਾਬਾ ਨਾਨਕਾ.

30 ਅਗਸਤ , ਦਿਨ ਬੁੱਧਵਾਰ
ਦਸਾਂ ਪਾਤਸ਼ਾਹੀਆਂ ਦੀ ਜੋਤ
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ
ਸੰਪੂਰਨਤਾ ਦਿਵਸ ਦੀਆਂ ਆਪ ਸਭ
ਸਮੂਹ ਸੰਗਤਾਂ ਨੂੰ ਲੱਖ ਲੱਖ
ਵਧਾਈਆਂ ਹੋਣ ਜੀ

ਸਭੁ ਤੇ ਵਡਾ ਸਤਿਗੁਰੁ ਨਾਨਕ*
*ਜਿਨਿ ਕਲ ਰਾਖੀ ਮੇਰੀ ।*

ਜਿਸ ਦੈ ਹੋਵੈ ਵਲਿ ਸੁ ਕਦੇ ਨ ਹਾਰਦਾ ||
🙏 ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਸ਼ਹੀਦ 🙏

Begin typing your search term above and press enter to search. Press ESC to cancel.

Back To Top