ਆਗੈ ਸੁਖੁ ਮੇਰੇ ਮੀਤਾ ।।
ਪਾਛੇ ਆਨਦੁ ਪ੍ਰਭਿ ਕੀਤਾ ।।
ਸਾਨੂੰ ਗੁਰੂ ਤੋਂ ਵੱਧ ਪਿਆਰਾ ਨਹੀਂ ਕੋਈ…..
ਧੌਣ ਗੁਰੂ ਬਿਨ ਝੁੱਕਣੀ ਨਹੀਂ 🙏
ਤੂ ਕਾਹੇ ਡੋਲਹਿ ਪ੍ਰਾਣੀਆ ਤੁਧੁ ਰਾਖੈਗਾ ਸਿਰਜਣਹਾਰੁ ॥
ਜਿਨਿ ਪੈਦਾਇਸਿ ਤੂ ਕੀਆ ਸੋਈ ਦੇਇ ਆਧਾਰੁ ॥
ਮੇਰੇ ਸਤਿਗੁਰ ਪਿਤਾ
ਸਦੀਵ ਸਹਾਰਾ ਦੇਈ ਰੱਖਣਾ ਜੀ ।
ਦਿਨ ਮੂਡ ਤੋ ਆ ਗਏ ਪੋਹ ਦੇ
ਸਰਸਾ ਕਂਡੇ ਵਿਛੜ ਜਾਣਾ ਪਰਵਾਰ ਹੈ।
ਵਡਿਆਂ ਕਰ ਜਾਨਾ ਮੈਦਾਨ ਫਤਿਹ
ਛੋਟੇਆਂ ਦਾ ਚਿਨੀਆਂ ਜਾਣਾ ਸਦਾ ਸਾਡੇ ਦਿਲਾਂ ਵਿੱਚ ਇਤਿਹਾਸ ਹੈ।
ਮੋਤੀ ਮਹਿਰਾ ਨੇ ਕਰ ਕੇ ਸੇਵਾ ਵਾਰ ਦੇਣਾ ਆਪਣਾ ਪਰਿਵਾਰ ਏ
ਗੰਗੂ ਨੇ ਦੇ ਕੇ ਵਜ਼ੀਰ ਨੂੰ ਖਬਰ ਸਦਾ ਲਈ ਬਨ ਜਾਨਾ ਪੰਜਾਬ ਦਾ ਗਦਾਰ ਹੈ ।
ਲੈ ਕੇ ਗੁਰੂ ਤੋ ਥਾਪਡਾ ਹਾਜੇ ਆਉਣਾ ਦੱਖਣ ਤੋ ਬੰਦੇ ਨੇ ਤੇ ਜਿਤਨਾ ਓਸ ਨੇ ਪੰਜਾਬ ਹੈ
ਇਹ ਇਤਹਾਸ ਨੀ ਕੁਰਬਾਨੀਆਂ ਨੇ ਸਾਡੀਆਂ ਜਿਸ ਕਰਕੇ ਵਸਦਾ ਇਹ ਸੰਸਾਰ ਹੈ।
ਕਲਗੀਆਂ ਵਾਲਿਆ ਤੇਰੇ ਸਕੂਲ ਅੰਦਰ
ਮੈਂ ਤਾਂ ਸੁਣਿਆ ਸੀ ਲਗਦੀ ਫੀਸ ਕੋਈ ਨਾ
ਸੋਭਾ ਸੁਣ ਕੇ ਦਾਖਲ ਮੈਂ ਆਣ ਹੋਇਆ
ਦੇਣੇ ਪੈਣਗੇ ਬੀਸ ਤੇ ਤੀਸ ਕੋਈ ਨਾ
ਐਸੀ ਜੱਗ ਤੇ ਕਾਇਮ ਮਿਸਾਲ ਕੀਤੀ
ਜੀਹਦੀ ਦੁਨੀਆਂ ਤੇ ਕਰਦਾ ਰੀਸ ਕੋਈ ਨਾ
ਝਾਤੀ ਮਾਰੀ ਮੈਂ ਜਦੋਂ ਜਮਾਤ ਅੰਦਰ
ਪੜਨ ਵਾਲਿਆਂ ਦੇ ਸਿਰਾਂ ਤੇ ਸੀਸ ਕੋਈ ਨਾ
ਪ੍ਰਿਥਮੇ ਗੁਰੂ ਗੋਬਿੰਦ ਸਿੰਘ ਸੋਢੀ ਜਿਹ ਜਾਮਾ ।।
ਪਟਨੇ ਲਿਆ ਅਵਤਾਰ ਬਹੁਰ ਅਨੰਦਪੁਰ ਧਾਮਾ ।।
🙏🎉🙏 ਕਲਗ਼ੀਧਰ ਪ੍ਰੀਤਮ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ
ਪਾਵਨ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਬਹੁਤ ਬਹੁਤ ਵਧਾਈਆਂ । 🙏🥳🙏
ਜਿਸ ਕੇ ਸਿਰ ਉੱਪਰ ਤੂੰ ਸਵਾਮੀ ਸੋ ਕੈਸਾ ਦੁੱਖ ਪਾਵੇ….
ਆਇਓ ਸਤਿਗੁਰ ਸਰਣਿ ਤੁਮਾਰੀ….
ਵਾਹਿਗੁਰੂ ਵਾਹਿਗੁਰੂ ਜੀਓ…
ਉੱਠਦੇ ਬਹਿਦੇ ਸ਼ਾਮ ਸਵੇਰੇ ਵਹਿਗੁਰੂ ਵਹਿਗੁਰ ਕਹਿੰਦੇ,
ਬਖਸ਼ ਗੁਨਾਹ ਨੂੰ ਮੇਰੇ ਤੇਨੂੰ ਬਖਸ਼ਹਾਰਾ ਕਹਿੰਦੇ ਵਹਿਗੁਰੂ ਵਹਿਗੁਰੂ
ਜੋ ਕਿਛੁ ਕਰੇ ਸੁ ਆਪੇ ਸੁਆਮੀ ਹਰਿ ਆਪੇ ਕਾਰ ਕਮਾਵੈ ॥
ਹਰਿ ਆਪੇ ਹੀ ਮਤਿ ਦੇਵੈ ਸੁਆਮੀ ਹਰਿ ਆਪੇ ਬੋਲਿ ਬੁਲਾਵੈ ॥ 🌷🌹🙏
ਕਿਵੇਂ ਦੇਵਾਂ ਮੈਂ ਵਧਾਈਆਂ
ਨਵੇਂ ਸਾਲ ਦੀਆਂ….
ਹਾਲੇ ਬੁਝੀਆਂ ਨਹੀਂ ਚਿਤਾਵਾਂ
ਗੁਰੂ ਜੀ ਦੇ ਲਾਲ਼ਾਂ ਦੀਆਂ….
ਸਰਬੱਤ ਸੰਗਤ ਨੂੰ ਨਵੇਂ ਸਾਲ ਦੀ ਲੱਖ ਲੱਖ ਵਧਾਈ ਹੋਵੇ ਜੀ
ਗੁਰੂ ਸਾਹਿਬ ਜੀ ਤੰਦਰੁਸਤੀ, ਖੁਸ਼ਹਾਲ ਜੀਵਨ ਅਤੇ ਨਾਮ ਬਾਣੀ ਦੀ ਦਾਤ ਬਖ਼ਸਣ ਜੀ 🙏🏻