ਬਾਬਾ ਨਾਨਕ
ਔਰਤ ਨੂੰ ਆਰਕਸ਼ਣ ਮਿਲਿਆ
ਸਭ ਪਾਸੇ ਖੁਸ਼ੀਆਂ ਵੰਡੀਆਂ ਜਾ ਰਹੀਆਂ ਨੇ
ਬਾਬਾ ਤੂੰ ਆਰਕਸ਼ਣ ਤਾਂ ਕੀ
ਔਰਤ ਨੂੰ ਅਸਮਾਨ ਤੇ ਬਿਠਾ ਦਿੱਤਾ
ਇਹ ਆਖ ਕੇ
ਸੋ ਕਿਉ ਮੰਦਾ ਆਖੀਐ
ਜਿਤੁ ਜੰਮਿਹ ਰਾਜਾਨ
ਬਾਬਾ ਇਹ ਗੱਲ ਗਵਾਰਾ ਨਹੀਂ ਹੋਵੇਗੀ
ਪੁੱਛਿਆ ਜਾਵੇ
ਆਰਕਸ਼ਣ ਕਿਨੂੰ ਮਿਲਣਾ ਚਾਹੀਦਾ ਹੈ?
ਮੈਂ ਅਤੇ ਨਾਨਕ…
ਓਹ ਆਪ ਤਾਂ ਕੁਝ ਵੀ ਨਹੀਂ
ਨਾ ਮੁਸਲਮਾਨ, ਹਿੰਦੂ ਨਾ ਸਿੱਖ
ਮੈਂ ਹੀ ਕੁਝ ਬਣਨਾ ਜਰੂਰੀ ਸਮਝਦਾ ਹਾਂ…
ਮੈਂ ਓਹਦੇ ਬਾਰੇ ਅਪਸ਼ਬਦ ਸੁਣਦਾਂ
ਓਹਦੀ ਪੱਤ ਰੱਖਣ ਲਈ ਹਥਿਆਰ ਚੁੱਕ ਲੈਨਾਂ,
ਓਹਦੀ ਪੱਤ ਮੇਰੀ ਮੁਹਤਾਜ ਨਹੀਂ ਐ…
ਮੈਂ ਓਹਦੀ ਗੱਲ ਕਰਨ ਵਾਲੇ
ਸਾਰਿਆਂ ਨੂੰ ਸੁਣਦਾਂ,
ਬਸ ਓਸੇ ਨੂੰ ਹੀ ਨਹੀਂ ਸੁਣਦਾ…
ਓਹ ਵੇਈਂਆਂ ਵਿੱਚ ਡੁੱਬਦਾ ਹੈ
ਖ਼ਾਨਾਬਦੋਸ਼ ਹੋ ਜਾਂਦਾ ਹੈ,
ਮੈਂ ਉਸਦੀ ਬਾਣੀ ਦਾ ਗੁਟਕਾ ਫ਼ੜਦਾ ਹਾਂ
ਬੂਹਾ ਢੋਅ ਕੇ ਬੈਠ ਜਾਂਦਾ ਹਾਂ…
ਉਸਦੇ ਆਖਿਆਂ ਰੱਬ ਨੂੰ ਇੱਕ ਮੰਨਦਾਂ
ਰੱਬ ਦੇ ਬੰਦਿਆਂ ਨੂੰ ਇੱਕ ਨਹੀਂ ਸਮਝਦਾ
ਉਦਾਸੀਆਂ ਕਰਨ ਵਾਲੇ ਨੂੰ ਮੈਂ ਉਦਾਸ ਕਰ ਦਿੱਤਾ ਹੈ…
ਮੈਂ ਉਸਦਾ ਸਿੱਖ ਹੋਣ ਦੀ ਕੋਸ਼ਿਸ਼ ਕਰਦਾ ਹਾਂ,
ਓਹ ਮੇਰੇ ਨਾਨਕ ਹੋਣ ਦੀ ਉਡੀਕ ਕਰਦਾ ਹੈ…
— ਸੁਖਪਾਲ
ਬੇ-ਪੱਤਿਆ ਦੀ ਪੱਤ ਗੁਰੂ ਰਾਮਦਾਸ ਜੀ
ਨਿਥਾਵਿਆਂ ਲਈ ਛੱਤ ਗੁਰੂ ਰਾਮਦਾਸ ਜੀ
ਭੁੱਖਿਆਂ ਲਈ ਅੰਨ ਗੁਰੂ ਰਾਮਦਾਸ ਜੀ
ਨਿਰਧਨਾ ਲਈ ਧੰਨ ਗੁਰੂ ਰਾਮਦਾਸ ਜੀ
ਰੋਗੀਆਂ ਦੇ ਦਾਰੂ ਗੁਰੂ ਰਾਮਦਾਸ ਜੀ
🙏 ਬੋਲੋ ਧੰਨ ਗੁਰੂ ਰਾਮਦਾਸ ਜੀ 🙏
ਮੇਰੇ ਸੱਚੇ ਪਾਤਸ਼ਾਹ ,
ਤੇਰੇ ਹੱਥ ਹੈ ਮੇਰੀ ਡੋਰ ਕਦੇ ਇਸਨੂੰ ਛੱਡੀ ਨਾ
ਵਜ਼ੀਰ ਖਾਂ ਦੀ ਬੇਗ਼ਮ ਜੈਨਬ ਨੇ
ਛੋਟੇ ਸਾਹਿਬਜਾਦਿਆਂ ਦੀ ਸਜ਼ਾ ਏ ਮੌਤ
ਦੇ ਹੁਕਮ ਦਾ ਵਿਰੋਧ ਕੀਤਾ ਤੇ
ਮਹਿਲ ਦੀ ਛੱਤ ਤੋਂ ਛਾਲ ਮਾਰ ਕੇ
ਆਪਣੀ ਜਾਨ ਦੇ ਦਿੱਤੀ
ਤੁਧੁ ਭਾਵੈ ਤਾਂ ਨਾਮੁ ਜਪਾਵਹਿ
ਸੁੱਖ ਤੇਰਾ ਦਿੱਤਾ ਲਹੀਐ ॥
👏 ਇੱਕ ਪ੍ਰਮਾਤਮਾ ਹੀ ਮੇਰੇ ਮਨ ਦੀ ਹਰ ਅਰਦਾਸ ਨੂੰ ਜਾਣਦਾ ਹੈ ਹੋਰ ਕੋਈ ਨਹੀਂ 👏
22 ਅਪ੍ਰੈਲ , 2024
ਧੰਨ ਧੰਨ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ
ਦੇ ਗੁਰਗੱਦੀ ਗੁਰਪੁਰਬ ਦੀਆਂ ਸਮੂਹ ਸੰਗਤਾਂ
ਨੂੰ ਲੱਖ ਲੱਖ ਮੁਬਾਰਕਾਂ ਹੋਵਣ ਜੀ 🙏🙏
।।ਤੇਰੇ ਲਾਲੇ ਕਿਆ ਚਤੁਰਾਈ।।
।।ਸਾਹਿਬ ਕਾ ਹੁਕਮਿ ਨਾ ਕਰਣਾ ਜਾਈ।।
ਤੁਧੁ ਭਾਵੈ ਤਾ ਨਾਮੁ ਜਪਾਵਹਿ
ਸੁਖੁ ਤੇਰਾ ਦਿਤਾ ਲਹੀਐ ॥੧॥ ਰਹਾਉ ॥
42 ਸਾਲ ਦੀ ਉਮਰ ਵਿੱਚ 14 ਜੰਗਾਂ ਲੜਨ ਵਾਲੇ
ਦਸ਼ਮੇਸ਼ ਪਿਤਾ ਜੀ ਨੇ ਆਪਣੀ ਹਰ ਜੰਗ ਫਤਹਿ ਕੀਤੀ ਸੀ
ਉਨ੍ਹਾਂ ਲਈ ਇੱਕ ਵਾਰ #ਵਾਹਿਗੁਰੂ ਲਿਖੋ ਜੀ🌹🙏