ਸੰਨ 1664 ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਅਨੰਦਪੁਰ ਸਾਹਿਬ ਗੁਰਦੁਆਰੇ ਦੀ ਉਸਾਰੀ ਕਰਵਾਈ ਸੀ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਗੁਰਦੁਆਰੇ ਵਿੱਚ 25 ਸਾਲ ਤੋਂ ਵੱਧ ਸਮਾਂ ਬਿਤਾਇਆ ਸੀ।
1699 ਵਿਚ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਿਚ ਇਕ ਮਹਾਨ ਸਭਾ ਬੁਲਾਈ ਸੀ, ਇਸ ਸਭਾ ਵਿਚ ਵੱਖ-ਵੱਖ ਥਾਵਾਂ ਤੋਂ ਲਗਭਗ 80 ਹਜ਼ਾਰ ਸਿੱਖ ਇਕੱਠੇ ਹੋਏ। ਜਦੋਂ ਸਭਾ ਸ਼ੁਰੂ ਹੋਈ ਤਾਂ ਗੁਰੂ ਸਾਹਿਬ ਨੇ ਮਿਆਨ ਵਿਚੋਂ ਤਲਵਾਰ ਕੱਢਦੇ ਹੋਏ ਕਿਹਾ, ਹੈ ਕੋਈ ਅਜਿਹਾ ਸਿੱਖ ਜੋ ਧਰਮ ਲਈ ਆਪਣੇ ਪ੍ਰਾਣਾਂ ਦਾ ਬਲਿਦਾਨ ਦੇ ਸਕੇ। ਇਹ ਸੁਣ ਕੇ ਸਭਾ ਸ਼ਾਂਤ ਹੋ ਗਈ ਅਤੇ ਪੰਜ ਸਿੱਖ ਵਾਰੋ ਵਾਰੀ ਉੱਠੇ ਅਤੇ ਉਹਨਾਂ ਨੇ ਗੁਰੂ ਸਾਹਿਬ ਨੂੰ ਆਪਣਾ ਆਪ ਸੌਂਪ ਦਿੱਤਾ ਅਤੇ ਆਪ ਜੀ ਨੇ ਸਭ ਤੋਂ ਪਹਿਲਾਂ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਖਾਲਸਾ ਸਾਜਿਆ।
ਗੁਰੂ ਸਾਹਿਬ ਨੇ ਉਹਨਾਂ ਪੰਜਾ ਸਿੰਘਾਂ ਨੂੰ ਅੰਮ੍ਰਿਤ ਛਕਾ ਕੇ ਪੰਜ ਪਿਆਰਿਆਂ ਦੀ ਪਦਵੀ ਦਿੱਤੀ ਅਤੇ ਬਾਅਦ ਵਿਚ ਉਹਨਾਂ ਪਾਸੋਂ ਆਪ ਅੰਮ੍ਰਿਤ ਛਕਿਆ। ਖਾਲਸੇ ਦੀ ਸਥਾਪਨਾ ਕਰ ਕੇ ਗੁਰੂ ਸਾਹਿਬ ਨੇ ਇਕ ਨਵਾਂ ਪੰਥ ਸਿਰਜਿਆ ਅਤੇ ਜਾਤ-ਪਾਤ, ਰੰਗ-ਭੇਦ ਆਦਿ ਦੇ ਵਿਤਕਰੇ ਨੂੰ ਖਤਮ ਕਰ ਦਿੱਤਾ। ਗੁਰੂ ਸਾਹਿਬ ਨੇ ਅੰਮ੍ਰਿਤ ਛਕਾਉਣ ਤੋਂ ਬਾਅਦ ਮਰਦਾਂ ਦੇ ਨਾਂਅ ਪਿੱਛੇ ‘ਸਿੰਘ’ ਅਤੇ ਔਰਤਾਂ ਦੇ ਨਾਂਅ ਪਿੱਛੇ ‘ਕੌਰ’ ਲਗਾਉਣ ਦਾ ਹੁਕਮ ਦਿੱਤਾ। ਅੰਮ੍ਰਿਤ ਛਕਾਉਣ ਤੋਂ ਬਾਅਦ ਕੇਸ, ਕੰਘਾ, ਕੜਾ, ਕਿਰਪਾਨ ਅਤੇ ਕਛਹਿਰਾ ਹਰ ਸਿੱਖ ਦੀ ਪੋਸ਼ਾਕ ਦਾ ਜ਼ਰੂਰੀ ਹਿੱਸਾ ਬਣ ਗਿਆ।
13 ਅਪ੍ਰੈਲ ਦਾ ਦਿਨ ਸਿੱਖ ਇਤਿਹਾਸ ਵਿੱਚ ਬਹੁਤ ਅਹਿਮ ਸਥਾਨ ਰੱਖਦਾ ਹੈ। ਵੱਖ ਵੱਖ ਸਮੇਂ ਅਤੇ ਵੱਖ ਵੱਖ ਥਾਵਾਂ ਉੱਤੇ ਇਸ ਦਿਨ ਬਹੁਤ ਕੁਝ ਅਜਿਹਾ ਹੋਇਆ ਜੋ ਸਿੱਖ ਕਦੇ ਵੀ ਨਹੀਂ ਭੁੱਲਣਗੇ।
1699 ਈ: ਵਿੱਚ ਇਸੇ ਦਿਨ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ। ਇਹ ਓਹ ਦਿਨ ਸੀ ਜਦੋਂ ਮੁਗਲ ਹਕੂਮਤ ਦੇ ਪਤਨ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਦਿਨ ਭਾਰਤ ਦੇ ਲੋਕਾਂ ਨੇ ਆਪਣਾ ਗੁਲਾਮੀ ਵਾਲਾ ਸੁਭਾਅ ਬਦਲਿਆ ਅਤੇ ਅਜ਼ਾਦੀ ਦੀ ਰਾਹ ਚੁਣੀ।
ਅੱਜ ਤੋਂ 103 ਸਾਲ ਪਹਿਲਾਂ 1919 ਈ: ਨੂੰ ਇਸੇ ਦਿਨ ਜਲ੍ਹਿਆਂਵਾਲਾ ਬਾਗ ਦਾ ਖੂਨੀ ਸਾਕਾ ਵਾਪਰਿਆ। ਇਸ ਦਿਨ ਅੰਗ੍ਰੇਜ਼ ਸਰਕਾਰ ਦੇ ਵਿਰੋਧ ਵਿੱਚ ਜਲਿਆਂਵਾਲੇ ਬਾਗ ਵਿੱਚ ਇਕੱਠੇ ਹੋਏ ਪੰਜਾਬੀਆਂ ‘ਤੇ ਜਨਰਲ ਡਾਇਰ ਦੇ ਹੁਕਮ ਨਾਲ ਗੋਲੀ ਚਲਾ ਦਿੱਤੀ ਗਈ ਜਿਸ ਕਾਰਨ ਤਕਰੀਬਨ 1000 ਵੀਰ-ਭੈਣਾਂ ਮੌਕੇ ਤੇ ਸ਼ਹੀਦ ਹੋ ਗਏ ਅਤੇ ਕੁਝ ਜਖਮੀ ਵੀਰ-ਭੈਣਾਂ ਕੁਝ ਸਮੇਂ ਮਗਰੋਂ ਦਮ ਤੋੜ ਗਏ। ਆਪਣੀਆਂ ਜਿੰਦਗੀਆਂ ਬਚਾਉਣ ਲਈ ਕਈਆਂ ਨੇ ਖੂਹ ਵਿੱਚ ਛਾਲਾਂ ਮਾਰ ਦਿੱਤੀਆਂ ਸਨ ਜਿਸ ਕਰਕੇ ਖੂਹ ਵਿਚੋਂ ਵੀ ਤਕਰੀਬਨ 120 ਲਾਸ਼ਾਂ ਮਿਲੀਆਂ ਸਨ। ਇਤਿਹਾਸ ਮੁਤਾਬਿਕ ਪੁਲਿਸ ਵੱਲੋਂ ਤਕਰੀਬਨ 1650 ਗੋਲੀਆਂ 10 ਮਿੰਟਾਂ ਵਿੱਚ ਚਲਾਈਆਂ ਗਈਆਂ ਸਨ।
44 ਸਾਲ ਪਹਿਲਾਂ 1978 ਈ: ਵਿੱਚ ਵੀ ਏਸੇ ਦਿਨ ਨਕਲੀ ਨਿਰੰਕਾਰੀ ਦੇ ਖਿਲਾਫ ਸਿੰਘ ਧਰਨੇ ‘ਤੇ ਬੈਠੇ ਕੀਰਤਨ ਕਰ ਰਹੇ ਸਨ। ਇਸ ਦੇ ਵਿਰੋਧ ਵਿੱਚ ਨਕਲੀ ਨਿਰੰਕਾਰੀਆਂ ਨੇ ਬੈਠੇ ਸਿੰਘਾਂ ਉੱਤੇ ਗੋਲੀਆਂ ਚਲਾ ਦਿੱਤੀਆਂ ਜਿਸ ਵਿੱਚ 13 ਸਿੰਘ ਸ਼ਹੀਦ ਹੋ ਗਏ। ਇਸ ਜੱਥੇ ਦੀ ਅਗਵਾਈ ਭਾਈ ਫੌਜਾ ਸਿੰਘ ਜੀ ਕਰ ਰਹੇ ਸਨ।
(ਰਣਜੀਤ ਸਿੰਘ ਮੋਹਲੇਕੇ)
13 ਅਪ੍ਰੈਲ ਦਾ ਦਿਨ ਸਿੱਖ ਇਤਿਹਾਸ ਵਿੱਚ ਬਹੁਤ ਅਹਿਮ ਸਥਾਨ ਰੱਖਦਾ ਹੈ। ਵੱਖ ਵੱਖ ਸਮੇਂ ਅਤੇ ਵੱਖ ਵੱਖ ਥਾਵਾਂ ਉੱਤੇ ਇਸ ਦਿਨ ਬਹੁਤ ਕੁਝ ਅਜਿਹਾ ਹੋਇਆ ਜੋ ਸਿੱਖ ਕਦੇ ਵੀ ਨਹੀਂ ਭੁੱਲਣਗੇ।
1699 ਈ: ਵਿੱਚ ਇਸੇ ਦਿਨ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ। ਇਹ ਓਹ ਦਿਨ ਸੀ ਜਦੋਂ ਮੁਗਲ ਹਕੂਮਤ ਦੇ ਪਤਨ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਦਿਨ ਭਾਰਤ ਦੇ ਲੋਕਾਂ ਨੇ ਆਪਣਾ ਗੁਲਾਮੀ ਵਾਲਾ ਸੁਭਾਅ ਬਦਲਿਆ ਅਤੇ ਅਜ਼ਾਦੀ ਦੀ ਰਾਹ ਚੁਣੀ।
ਅੱਜ ਤੋਂ 103 ਸਾਲ ਪਹਿਲਾਂ 1919 ਈ: ਨੂੰ ਇਸੇ ਦਿਨ ਜਲ੍ਹਿਆਂਵਾਲਾ ਬਾਗ ਦਾ ਖੂਨੀ ਸਾਕਾ ਵਾਪਰਿਆ। ਇਸ ਦਿਨ ਅੰਗ੍ਰੇਜ਼ ਸਰਕਾਰ ਦੇ ਵਿਰੋਧ ਵਿੱਚ ਜਲਿਆਂਵਾਲੇ ਬਾਗ ਵਿੱਚ ਇਕੱਠੇ ਹੋਏ ਪੰਜਾਬੀਆਂ ‘ਤੇ ਜਨਰਲ ਡਾਇਰ ਦੇ ਹੁਕਮ ਨਾਲ ਗੋਲੀ ਚਲਾ ਦਿੱਤੀ ਗਈ ਜਿਸ ਕਾਰਨ ਤਕਰੀਬਨ 1000 ਵੀਰ-ਭੈਣਾਂ ਮੌਕੇ ਤੇ ਸ਼ਹੀਦ ਹੋ ਗਏ ਅਤੇ ਕੁਝ ਜਖਮੀ ਵੀਰ-ਭੈਣਾਂ ਕੁਝ ਸਮੇਂ ਮਗਰੋਂ ਦਮ ਤੋੜ ਗਏ। ਆਪਣੀਆਂ ਜਿੰਦਗੀਆਂ ਬਚਾਉਣ ਲਈ ਕਈਆਂ ਨੇ ਖੂਹ ਵਿੱਚ ਛਾਲਾਂ ਮਾਰ ਦਿੱਤੀਆਂ ਸਨ ਜਿਸ ਕਰਕੇ ਖੂਹ ਵਿਚੋਂ ਵੀ ਤਕਰੀਬਨ 120 ਲਾਸ਼ਾਂ ਮਿਲੀਆਂ ਸਨ। ਇਤਿਹਾਸ ਮੁਤਾਬਿਕ ਪੁਲਿਸ ਵੱਲੋਂ ਤਕਰੀਬਨ 1650 ਗੋਲੀਆਂ 10 ਮਿੰਟਾਂ ਵਿੱਚ ਚਲਾਈਆਂ ਗਈਆਂ ਸਨ।
44 ਸਾਲ ਪਹਿਲਾਂ 1978 ਈ: ਵਿੱਚ ਵੀ ਏਸੇ ਦਿਨ ਨਕਲੀ ਨਿਰੰਕਾਰੀ ਦੇ ਖਿਲਾਫ ਸਿੰਘ ਧਰਨੇ ‘ਤੇ ਬੈਠੇ ਕੀਰਤਨ ਕਰ ਰਹੇ ਸਨ। ਇਸ ਦੇ ਵਿਰੋਧ ਵਿੱਚ ਨਕਲੀ ਨਿਰੰਕਾਰੀਆਂ ਨੇ ਬੈਠੇ ਸਿੰਘਾਂ ਉੱਤੇ ਗੋਲੀਆਂ ਚਲਾ ਦਿੱਤੀਆਂ ਜਿਸ ਵਿੱਚ 13 ਸਿੰਘ ਸ਼ਹੀਦ ਹੋ ਗਏ। ਇਸ ਜੱਥੇ ਦੀ ਅਗਵਾਈ ਭਾਈ ਫੌਜਾ ਸਿੰਘ ਜੀ ਕਰ ਰਹੇ ਸਨ।
(ਰਣਜੀਤ ਸਿੰਘ ਮੋਹਲੇਕੇ)
ਸਿਦਕ ਅਤੇ ਅਡੋਲ ਸਹਿਣਸ਼ੀਲਤਾ ਦੇ ਧਾਰਨੀ
ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ
ਗੁਰਗੱਦੀ ਦਿਵਸ ਦੀਆਂ
ਦੇਸ਼ ਵਿਦੇਸ਼ ਵਿੱਚ ਵਸਦੀਆਂ ਸਮੂਹ ਸੰਗਤਾਂ ਨੂੰ
ਲੱਖ ਲੱਖ ਵਧਾਈਆਂ
ਅੰਗ : 501
ਗੂਜਰੀ ਮਹਲਾ ੫ ॥
ਆਪਨਾ ਗੁਰੁ ਸੇਵਿ ਸਦ ਹੀ ਰਮਹੁ ਗੁਣ ਗੋਬਿੰਦ ॥ ਸਾਸਿ ਸਾਸਿ ਅਰਾਧਿ ਹਰਿ ਹਰਿ ਲਹਿ ਜਾਇ ਮਨ ਕੀ ਚਿੰਦ ॥੧॥ ਮੇਰੇ ਮਨ ਜਾਪਿ ਪ੍ਰਭ ਕਾ ਨਾਉ ॥ ਸੂਖ ਸਹਜ ਅਨੰਦ ਪਾਵਹਿ ਮਿਲੀ ਨਿਰਮਲ ਥਾਉ ॥੧॥ ਰਹਾਉ ॥ ਸਾਧਸੰਗਿ ਉਧਾਰਿ ਇਹੁ ਮਨੁ ਆਠ ਪਹਰ ਆਰਾਧਿ ॥ ਕਾਮੁ ਕ੍ਰੋਧੁ ਅਹੰਕਾਰੁ ਬਿਨਸੈ ਮਿਟੈ ਸਗਲ ਉਪਾਧਿ ॥੨॥ ਅਟਲ ਅਛੇਦ ਅਭੇਦ ਸੁਆਮੀ ਸਰਣਿ ਤਾ ਕੀ ਆਉ ॥ ਚਰਣ ਕਮਲ ਅਰਾਧਿ ਹਿਰਦੈ ਏਕ ਸਿਉ ਲਿਵ ਲਾਉ ॥੩॥ ਪਾਰਬ੍ਰਹਮਿ ਪ੍ਰਭਿ ਦਇਆ ਧਾਰੀ ਬਖਸਿ ਲੀਨੇ੍ ਆਪਿ ॥ ਸਰਬ ਸੁਖ ਹਰਿ ਨਾਮੁ ਦੀਆ ਨਾਨਕ ਸੋ ਪ੍ਰਭੁ ਜਾਪਿ ॥੪॥੨॥੨੮॥
ਅਰਥ: ਹੇ ਭਾਈ! ਆਪਣੇ ਗੁਰੂ ਦੀ ਸਰਨ ਪੈ ਕੇ ਸਦਾ ਹੀ ਗੋਵਿੰਦ ਦੇ ਗੁਣ ਯਾਦ ਕਰਦਾ ਰਹੁ, ਆਪਣੇ ਹਰੇਕ ਸਾਹ ਦੇ ਨਾਲ ਪਰਮਾਤਮਾ ਦਾ ਆਰਾਧਨ ਕਰਦਾ ਰਹੁ, ਤੇਰੇ ਮਨ ਦੀ ਹਰੇਕ ਚਿੰਤਾ ਦੂਰ ਹੋ ਜਾਇਗੀ।੧। ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਜਪਦਾ ਰਹੁ (ਸਿਮਰਨ ਦੀ ਬਰਕਤਿ ਨਾਲ) ਸੁਖ, ਆਤਮਕ ਅਡੋਲਤਾ, ਅਨੰਦ ਪ੍ਰਾਪਤ ਕਰੇਂਗਾ, ਤੈਨੂੰ ਉਹ ਥਾਂ ਮਿਲਿਆ ਰਹੇਗਾ ਜੇਹੜਾ ਤੈਨੂੰ ਸਦਾ ਸੁੱਚਾ ਰੱਖ ਸਕੇ।੧। ਰਹਾਉ। ਹੇ ਭਾਈ! ਗੁਰੂ ਦੀ ਸੰਗਤਿ ਵਿਚ ਟਿਕ ਕੇ ਆਪਣੇ ਇਸ ਮਨ ਨੂੰ (ਵਿਕਾਰਾਂ ਤੋਂ) ਬਚਾਈ ਰੱਖ, ਅੱਠੇ ਪਹਰ ਪਰਮਾਤਮਾ ਦਾ ਆਰਾਧਨ ਕਰਦਾ ਰਹੁ, (ਤੇਰੇ ਅੰਦਰੋਂ) ਕਾਮ ਕ੍ਰੋਧ ਅਹੰਕਾਰ ਨਾਸ ਹੋ ਜਾਇਗਾ, ਤੇਰਾ ਹਰੇਕ ਰੋਗ ਦੂਰ ਹੋ ਜਾਇਗਾ।੨। ਹੇ ਭਾਈ! ਉਸ ਮਾਲਕ-ਪ੍ਰਭੂ ਦੀ ਸਰਨ ਵਿਚ ਟਿਕਿਆ ਰਹੁ ਜੋ ਸਦਾ ਕਾਇਮ ਰਹਿਣ ਵਾਲਾ ਹੈ ਜੋ ਨਾਸ-ਰਹਿਤ ਹੈ ਜਿਸ ਦਾ ਭੇਤ ਨਹੀਂ ਪਾਇਆ ਜਾ ਸਕਦਾ। ਹੇ ਭਾਈ! ਆਪਣੇ ਹਿਰਦੇ ਵਿਚ ਪ੍ਰਭੂ ਦੇ ਸੋਹਣੇ ਕੋਮਲ ਚਰਨਾਂ ਦਾ ਆਰਾਧਨ ਕਰਿਆ ਕਰ, ਪਰਮਾਤਮਾ ਦੇ ਚਰਨਾਂ ਨਾਲ ਪਿਆਰ ਪਾਈ ਰੱਖ।੩। ਹੇ ਭਾਈ! ਪਾਰਬ੍ਰਹਮ ਪ੍ਰਭੂ ਨੇ ਜਿਨ੍ਹਾਂ ਮਨੁੱਖਾਂ ਉਤੇ ਮੇਹਰ ਕੀਤੀ ਉਹਨਾਂ ਨੂੰ ਉਸ ਨੇ ਆਪ ਬਖ਼ਸ਼ ਲਿਆ (ਉਹਨਾਂ ਦੇ ਪਿਛਲੇ ਪਾਪ ਖਿਮਾ ਕਰ ਦਿੱਤੇ) ਉਹਨਾਂ ਨੂੰ ਉਸਨੇ ਸਾਰੇ ਸੁਖਾਂ ਦਾ ਖ਼ਜ਼ਾਨਾ ਆਪਣਾ ਹਰਿ-ਨਾਮ ਦੇ ਦਿੱਤਾ। ਹੇ ਨਾਨਕ! (ਆਖ—ਹੇ ਭਾਈ!) ਤੂੰ ਭੀ ਉਸ ਪ੍ਰਭੂ ਦਾ ਨਾਮ ਜਪਿਆ ਕਰ।੪।੨। ੨੮।
ਭਨਿ ਮਥੁਰਾ ਕਛੁ ਭੇਦੁ ਨਹੀ ਗੁਰੁ ਅਰਜੁਨੁ ਪਰਤਖ´ ਹਰਿ ॥੭॥
12 ਅਪ੍ਰੈਲ ਗੁਰੂ ਅਰਜਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਰਬੱਤ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਹੋਵਣ ਜੀ ।
ਗੁਰਬਾਣੀ ਅਨੁਸਾਰ ਹਰ ਜੀਵ ਲਈ ਸਭ ਤੋ ਵੱਡਾ ਦੁੱਖ ਜਨਮ ਤੇ ਮਰਨ ਦਾ ਹੁੰਦਾ ਹੈ ।
ਜਮਿ ਜਮਿ ਮਰੈ ਮਰੈ ਫਿਰਿ ਜੰਮੈ ॥ ਬਹੁਤੁ ਸਜਾਇ ਪਇਆ ਦੇਸਿ ਲੰਮੈ ॥
ਪਰ ਭੱਟ ਸਹਿਬਾਨ ਆਖਦੇ ਹਨ ਜਿਨਾ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਯਾਦ ਕੀਤਾ ਉਸ ਤੇ ਕੀ ਮਿਹਰ ਹੁੰਦੀ ਹੈ । ਭੱਟ ਜੀ ਆਖਦੇ ਹਨ ਉਸ ਤੇ ਜਿਉਦੇ ਜੀਅ ਤੇ ਮਰਨ ਤੋ ਬਾਅਦ ਵੀ ਕੋਈ ਸੰਕਟ ਨਹੀ ਆਉਦਾ , ਨਾ ਉਹ ਜੂਨਾਂ ਵਿੱਚ ਆਉਦਾ ਹੈ । ਉਸ ਦਾ ਜਨਮ ਮਰਨ ਮਿਟ ਜਾਦਾ ਹੈ ਉਹ ਕਿਸੇ ਗਰਭ ਵਿੱਚ ਨਹੀ ਪੈਂਦਾ ।
ਜਪਉ ਜਿਨ ਅਰਜੁਨ ਦੇਵ ਗੁਰੂ ਫਿਰਿ ਸੰਕਟ ਜੋਨਿ ਗਰਭ ਨ ਆਯਉ ॥੬॥
ਗੁਰੂ ਅਰਜਨ ਸਾਹਿਬ ਜੀ ਦਾ ਪ੍ਰਕਾਸ਼ ਗੋਇੰਦਵਾਲ ਸਾਹਿਬ ਦੀ ਪਵਿੱਤਰ ਧਰਤੀ ਤੇ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਮਾਤਾ ਭਾਨੀ ਜੀ ਦੀ ਪਵਿੱਤਰ ਕੁੱਖ ਤੋ ਹੋਇਆ। ਤੁਸੀ ਜਦੋ ਵੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਦਰਸ਼ਨ ਕਰਨ ਜਾਵੋ ਬਾਉਲੀ ਸਾਹਿਬ ਗੁਰਦੁਆਰਾ ਸਾਹਿਬ ਤੋ ਥੋੜੀ ਦੂਰੀ ਤੇ ਪਿੰਡ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਦਾ ਘਰ ਚੁਬਾਰਾ ਸਾਹਿਬ ਦੇ ਦਰਸ਼ਨ ਜਰੂਰ ਕਰਕੇ ਆਇਉ । ਜਦੋ ਤੁਸੀ ਚੁਬਾਰਾ ਸਾਹਿਬ ਦੇ ਅੰਦਰ ਜਾਉਗੇ ਖੱਬੇ ਹੱਥ ਪਹਿਲਾ ਅਸਥਾਨ ਗੁਰੂ ਅਰਜਨ ਸਾਹਿਬ ਜੀ ਦੇ ਮਾਮਾ ਜੀ ਬਾਬਾ ਮੋਹਨ ਜੀ ਦਾ ਹੈ । ਸਾਹਮਣੇ ਘਰ ਦੀ ਖੂਹੀ ਹੈ ਜਿਸ ਤੋ ਗੁਰੂ ਸਾਹਿਬ ਵੇਲੇ ਜਲ ਕੱਢਿਆ ਜਾਦਾ ਸੀ । ਸੱਜੇ ਹੱਥ ਉਹ ਪਵਿੱਤਰ ਅਸਥਾਨ ਹੈ ਜਿਸ ਵਿੱਚ ਗੁਰੂ ਅਰਜਨ ਸਾਹਿਬ ਜੀ ਨੇ ਪ੍ਰਕਾਸ਼ ਧਾਰਿਆ ਸੀ ਨਾਲ ਹੀ ਉਹ ਕਮਰਾ ਹੈ ਜਿਸ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਨੇ ਤਈਆ ਤਾਪ ਕੈਦ ਕੀਤਾ ਸੀ । ਨਾਲ ਦੇ ਕਮਰੇ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਦੇ ਪਵਿੱਤਰ ਕੇਸ ਤੇ ਚੋਲਾ ਸਾਹਿਬ ਦੇ ਨਾਲ ਹੀ ਉਹ ਰੱਥ ਹੈ ਜਿਸ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਮਾਮਾ ਮੋਹਨ ਜੀ ਪਾਸੋ ਪਹਿਲੇ ਤਿੰਨ ਗੁਰੂ ਸਹਿਬਾਨ ਦੀਆਂ ਗੁਰਬਾਣੀ ਵਾਲੀਆਂ ਪੋਥੀਆਂ ਅੰਮ੍ਰਿਤਸਰ ਸਾਹਿਬ ਖੜੀਆ ਸਨ । ਖੱਬੇ ਹੱਥ ਮਾਤਾ ਭਾਨੀ ਜੀ ਦਾ ਚੁੱਲਾ ਤੇ ਗੁਰੂ ਜੀ ਦੇ ਵੇਲੇ ਦਾ ਥੰਮ ਹੈ । ਨਾਲ ਹੀ ਸੱਜੇ ਹੱਥ ਉਹ ਅਸਥਾਨ ਹੈ ਜਿਥੇ ਗੁਰੂ ਅਮਰਦਾਸ ਸਾਹਿਬ ਜੀ ਨੇ ਬਾਈ ਮੰਜੀਆਂ ਥਾਪੀਆਂ ਸਨ ( 22 ਮੰਜੀਆਂ ਦੀ ਪੋਸਟ ਕੁਝ ਦਿਨ ਪਹਿਲਾ ਪਾ ਚੁਕੇ ਹਾ ) ਸਾਹਮਣੇ ਉਹ ਕਿੱਲੀ ਹੈ ਜਿਸ ਨੂੰ ਫੜ ਕੇ ਬਿਰਧ ਉਮਰ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਅਕਾਲ ਪੁਰਖ ਦਾ ਧਿਆਨ ਕਰਦੇ ਸਨ । ਨਾਲ ਹੀ ਗੁਰੂ ਅਮਰਦਾਸ ਸਾਹਿਬ ਜੀ ਦਾ ਉਹ ਅਸਥਾਨ ਹੈ ਜਿਥੇ ਬੀਬੀ ਭਾਨੀ ਜੀ ਨੇ ਗੁਰੂ ਪਿਤਾ ਅਮਰਦਾਸ ਸਾਹਿਬ ਜੀ ਦਾ ਇਸ਼ਨਾਨ ਕਰਵਾਇਆ ਸੀ ਤੇ ਘਰ ਦੀ ਘਰ ਵਿੱਚ ਗੁਰਗੱਦੀ ਦਾ ਵਰ ਪ੍ਰਾਪਤ ਕੀਤਾ ਸੀ । ਇਸ ਤੋ ਥੋੜੀ ਦੂਰੀ ਤੇ ਬਾਹਰ ਵਾਰ ਭਾਈ ਗੁਰਦਾਸ ਜੀ ਦਾ ਉਹ ਅਸਥਾਨ ਹੈ ਜਿਥੇ ਉਹਨਾ ਦਾ ਅੰਤਿਮ ਸੰਸਕਾਰ ਕੀਤਾ ਸੀ ਨਾਲ ਹੀ ਗੁਰੂ ਰਾਮਦਾਸ ਮਹਾਰਾਜ ਦਾ ਖੂਹ ਹੈ । ਆਉ ਗੁਰੂ ਅਰਜਨ ਸਾਹਿਬ ਜੀ ਦੀ ਇਕ ਛੋਟੀ ਜਹੀ ਸਾਖੀ ਦੀ ਸਾਂਝ ਪਾਈਏ ਗੁਰੂ ਅਮਰਦਾਸ ਸਾਹਿਬ ਜੀ ਆਪਣੇ ਘਰ ਚੁਬਾਰਾ ਸਾਹਿਬ ਵਾਲੇ ਅਸਥਾਨ ਤੇ ਪ੍ਰਸਾਦਾ ਛੱਕ ਰਹੇ ਸਨ ਬੀਬੀ ਭਾਨੀ ਜੀ ਬੜੇ ਪਿਆਰ ਵਿੱਚ ਗਰਮ – ਗਰਮ ਪ੍ਰਸਾਦਾ ਗੁਰੂ ਜੀ ਨੂੰ ਛਕਾ ਰਹੇ ਸਨ । ਏਨੇ ਚਿਰ ਵਿੱਚ ਅਰਜਨ ਦੇਵ ਮਹਾਰਾਜ ਰਿੜਦੇ ਹੋਏ ਗੁਰੂ ਅਮਰਦਾਸ ਸਾਹਿਬ ਜੀ ਦੇ ਪਲੰਘ ਕੋਲ ਗਏ ਤੇ ਜੋਰ ਨਾਲ ਪਲੰਘ ਫੜ ਕੇ ਖੜੇ ਹੋਣ ਲਗੇ । ਜਦੋ ਪਲੰਘ ਹਿਲਿਆ ਤਾ ਗੁਰੂ ਅਮਰਦਾਸ ਮਹਾਰਾਜ ਨੇ ਸੁਭਾਵਿਕ ਹੀ ਆਖ ਦਿੱਤਾ ਇਹ ਕੌਣ ਮਹਾਨ ਪੁਰਖ ਹੈ ਜਿਸ ਨੇ ਸਾਡਾ ਪਲੰਘ ਹਿਲਾ ਦਿੱਤਾ ਹੈ । ਨਜਦੀਕ ਹੀ ਬੀਬੀ ਭਾਨੀ ਜੀ ਪ੍ਰਸਾਦਾ ਤਿਆਰ ਕਰ ਰਹੇ ਸਨ ਉਹ ਭੱਜ ਕੇ ਗਏ ਤੇ ਅਰਜਨ ਦੇਵ ਸਾਹਿਬ ਜੀ ਨੂੰ ਚੁੱਕ ਕੇ ਗੁਰੂ ਅਮਰਦਾਸ ਸਾਹਿਬ ਨੂੰ ਆਖਿਆ ਪਿਤਾ ਜੀ ਇਹ ਆਪ ਜੀ ਦਾ ਦੋਹਤਾ ਹੈ । ਗੁਰੂ ਜੀ ਖੁਸ਼ੀ ਦੇ ਘਰ ਵਿੱਚ ਆ ਕੇ ਆਖਣ ਲਗੇ ਦੋਹਿਤਾ ਬਾਣੀ ਕਾ ਬੋਹਿਥਾ , ਗੁਰੂ ਅਮਰਦਾਸ ਸਾਹਿਬ ਜੀ ਨੇ ਪਿਆਰ ਨਾਲ ਅਰਜਨ ਦੇਵ ਸਾਹਿਬ ਜੀ ਨੂੰ ਚੁਕਿਆ ਤੇ ਬਖਸ਼ਿਸ਼ ਕਰਨ ਲੱਗੇ । ਇਹ ਪਲੰਘ ਤੇ ਚੜਨ ਲਈ ਤੁਸੀ ਅਜੇ ਛੋਟੇ ਹੋ ਸਮਾਂ ਆਵੇਗਾ ਜਦੋ ਤੁਸੀ ਇਸ ਦੇ ਮਾਲਿਕ ਬਣੋਗੇ ।
ਗੁਰ ਅਰਜੁਨ ਸਿਰਿ ਛਤ੍ਰੁ ਆਪਿ ਪਰਮੇਸਰਿ ਦੀਅਉ ॥ ਪੰਨਾ ੧੪੦੯
ਗੁਰੂ ਅਰਜਨ ਸਾਹਿਬ ਜੀ ਨੇ ਆਪਣੇ ਨਾਨਾ ਗੁਰੂ ਅਮਰਦਾਸ ਸਾਹਿਬ ਜੀ ਦਾ ਪਿਆਰ ਲਿਆ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਦੀ ਸੰਗਤ ਕੀਤੀ ਫੇਰ ਆਪ ਗੁਰੂ ਬਣੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾਂ ਕੀਤੀ । ਬਹੁਤ ਧਾਰਮਿਕ ਅਸਥਾਨ ਤੇ ਸਰੋਵਰ ਬਣਵਾਏ ਅਖੀਰ ਆਪ ਜੀ ਨੇ ਐਸੀ ਸ਼ਹਾਦਤ ਦਿੱਤੀ ਜਿਸ ਤੋ ਪ੍ਰੇਰਨਾਂ ਲੈ ਕੇ ਅਣਗਿਣਤ ਸਿੱਖ ਸਹਾਦਤਾਂ ਦੇ ਗਏ ਤੇ ਦਿੰਦੇ ਰਹਿਣਗੇ । ਐਸੇ ਦੀਨ ਦੁਨੀ ਦੇ ਮਾਲਿਕ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਰਬੱਤ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਵਣ ਜੀ ।
ਜੋਰਾਵਰ ਸਿੰਘ ਤਰਸਿੱਕਾ ।
ਧੰਨੁ ਧੰਨੁ ਸੋ ਗੁਰਸਿਖੁ ਕਹੀਐ ਜੋ ਸਤਿਗੁਰ ਚਰਣੀ ਜਾਇ ਪਇਆ ॥
ਉਸ ਗੁਰਸਿੱਖ ਨੂੰ ਧੰਨ ਧੰਨ ਆਖਣਾ ਚਾਹੀਦਾ ਹੈ ਜੋ ਆਪਣੇ ਸਤਿਗੁਰੂ ਦੀ ਚਰਨੀਂ ਜਾ ਲੱਗਦਾ ਹੈ।
ਵਾਹਿਗੁਰੂ ਜੀ ਦਾ ਨਾਮ ਜਪਣ ਨਾਲ
ਮਨ ਨੂੰ ਸ਼ਾਂਤੀ ਪ੍ਰਾਪਤ ਹੁੰਦੀ ਹੈ ਅਤੇ
ਦੁੱਖ ਤਕਲੀਫ਼ਾਂ ਨਾਲ ਲੜਨ ਦਾ
ਹੌਂਸਲਾ ਮਿਲਦਾ ਹੈ
ਲਿਖੋ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਪਾਠ ਕਰ,ਅਰਦਾਸ ਕਰ,
ਨਾ ਕੱਢ ਅੱਖਾਂ ਦਾ ਪਾਣੀ…
ਜਦ ਗੁਰੂ ਦੀ ਕਿਰਪਾ ਹੋਗੀ,
ਉਹਨੇ ਬਦਲ ਦੇਣੀ ਕਹਾਣੀ।
ਅੰਗ : 518
ਸਲੋਕ ਮਃ ੫ ॥
ਸਾਜਨ ਤੇਰੇ ਚਰਨ ਕੀ ਹੋਇ ਰਹਾ ਸਦ ਧੂਰਿ ॥ ਨਾਨਕ ਸਰਣਿ ਤੁਹਾਰੀਆ ਪੇਖਉ ਸਦਾ ਹਜੂਰਿ ॥੧॥
ਮਃ ੫ ॥ਪਤਿਤ ਪੁਨੀਤ ਅਸੰਖ ਹੋਹਿ ਹਰਿ ਚਰਣੀ ਮਨੁ ਲਾਗ ॥ ਅਠਸਠਿ ਤੀਰਥ ਨਾਮੁ ਪ੍ਰਭ ਜਿਸੁ ਨਾਨਕ ਮਸਤਕਿ ਭਾਗ ॥੨॥ਪਉੜੀ ॥ਨਿਤ ਜਪੀਐ ਸਾਸਿ ਗਿਰਾਸਿ ਨਾਉ ਪਰਵਦਿਗਾਰ ਦਾ ॥ ਜਿਸ ਨੋ ਕਰੇ ਰਹੰਮ ਤਿਸੁ ਨ ਵਿਸਾਰਦਾ ॥ ਆਪਿ ਉਪਾਵਣਹਾਰ ਆਪੇ ਹੀ ਮਾਰਦਾ ॥ਸਭੁ ਕਿਛੁ ਜਾਣੈ ਜਾਣੁ ਬੁਝਿ ਵੀਚਾਰਦਾ ॥ ਅਨਿਕ ਰੂਪ ਖਿਨ ਮਾਹਿ ਕੁਦਰਤਿ ਧਾਰਦਾ ॥ ਜਿਸ ਨੋ ਲਾਇ ਸਚਿ ਤਿਸਹਿ ਉਧਾਰਦਾ ॥ ਜਿਸ ਦੈ ਹੋਵੈ ਵਲਿ ਸੁ ਕਦੇ ਨ ਹਾਰਦਾ ॥ ਸਦਾ ਅਭਗੁ ਦੀਬਾਣੁ ਹੈ ਹਉ ਤਿਸੁ ਨਮਸਕਾਰਦਾ ॥੪॥
ਅਰਥ: ਹੇ ਸੱਜਣ! ਮੈਂ ਸਦਾ ਤੇਰੇ ਪੈਰਾਂ ਦੀ ਖ਼ਾਕ ਹੋਇਆ ਰਹਾਂ,
ਨਾਨਕ ਅਰਦਾਸਦਾ ਹੈ ਕਿ ਮੈਂ ਤੇਰੀ ਸਰਨ ਪਿਆ ਰਹਾਂ ਅਤੇ ਤੈਨੂੰ ਹੀ ਆਪਣੇ ਅੰਗ-ਸੰਗ ਵੇਖਾਂ ॥੧॥(ਵਿਕਾਰਾਂ ਵਿਚ) ਡਿੱਗੇ ਹੋਏ ਭੀ ਬੇਅੰਤ ਜੀਵ ਪਵਿਤ੍ਰ ਹੋ ਜਾਂਦੇ ਹਨ ਜੇ ਉਹਨਾਂ ਦਾ ਮਨ ਪ੍ਰਭੂ ਦੇ ਚਰਨਾਂ ਵਿਚ ਲੱਗ ਜਾਏ,ਪ੍ਰਭੂ ਦਾ ਨਾਮ ਹੀ ਅਠਾਹਠ ਤੀਰਥ ਹੈ, ਪਰ, ਹੇ ਨਾਨਕ! (ਇਹ ਉਸ ਨੂੰ ਮਿਲਦਾ ਹੈ) ਜਿਸ ਦੇ ਮੱਥੇ ਤੇ ਭਾਗ (ਲਿਖੇ) ਹਨ ॥੨॥ਪਾਲਣਹਾਰ ਪ੍ਰਭੂ ਦਾ ਨਾਮ ਰੋਜ਼ ਸਾਹ ਲੈਂਦਿਆਂ ਤੇ ਖਾਂਦਿਆਂ ਹਰ ਵੇਲੇ ਜਪਣਾ ਚਾਹੀਦਾ ਹੈ,ਉਹ ਪ੍ਰਭੂ ਜਿਸ ਬੰਦੇ ਉੱਤੇ ਮਿਹਰ ਕਰਦਾ ਹੈ ਉਸ ਨੂੰ (ਆਪਣੇ ਮਨੋਂ) ਭੁਲਾਂਦਾ ਨਹੀਂ,ਉਹ ਆਪ ਜੀਵਾਂ ਨੂੰ ਪੈਦਾ ਕਰਨ ਵਾਲਾ ਹੈ ਤੇ ਆਪ ਹੀ ਮਾਰਦਾ ਹੈ,ਉਹ ਅੰਤਰਜਾਮੀ (ਜੀਵਾਂ ਦੇ ਦਿਲ ਦੀ) ਹਰੇਕ ਗੱਲ ਜਾਣਦਾ ਹੈ ਤੇ ਉਸ ਨੂੰ ਸਮਝ ਕੇ (ਉਸ ਤੇ) ਵਿਚਾਰ ਭੀ ਕਰਦਾ ਹੈ, ਇਕ ਪਲਕ ਵਿਚ ਕੁਦਰਤਿ ਦੇ ਅਨੇਕਾਂ ਰੂਪ ਬਣਾ ਦੇਂਦਾ ਹੈ,ਜਿਸ ਮਨੁੱਖ ਨੂੰ ਉਹ ਸੱਚ ਵਿਚ ਜੋੜਦਾ ਹੈ ਉਸ ਨੂੰ (ਵਿਕਾਰਾਂ ਤੋਂ) ਬਚਾ ਲੈਂਦਾ ਹੈ ।ਪ੍ਰਭੂ ਜਿਸ ਜੀਵ ਦੇ ਪੱਖ ਵਿਚ ਹੋ ਜਾਂਦਾ ਹੈ ਉਹ ਜੀਵ (ਵਿਕਾਰਾਂ ਨੂੰ ਕਾਬੂ ਕਰਨ ਦੀ ਬਾਜ਼ੀ) ਕਦੇ ਹਾਰਦਾ ਨਹੀਂ,ਉਸ ਪ੍ਰਭੂ ਦਾ ਦਰਬਾਰ ਸਦਾ ਅਟੱਲ ਹੈ, ਮੈਂ ਉਸ ਨੂੰ ਨਮਸਕਾਰ ਕਰਦਾ ਹਾਂ ॥੪॥