ਅੰਗ : 709

ਸਲੋਕ ॥ ਸੰਤ ਉਧਰਣ ਦਇਆਲੰ ਆਸਰੰ ਗੋਪਾਲ ਕੀਰਤਨਹ ॥ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸੁਰਹ ॥੧॥ ਚੰਦਨ ਚੰਦੁ ਨ ਸਰਦ ਰੁਤਿ ਮੂਲਿ ਨ ਮਿਟਈ ਘਾਂਮ ॥ ਸੀਤਲੁ ਥੀਵੈ ਨਾਨਕਾ ਜਪੰਦੜੋ ਹਰਿ ਨਾਮੁ ॥੨॥ ਪਉੜੀ ॥ ਚਰਨ ਕਮਲ ਕੀ ਓਟ ਉਧਰੇ ਸਗਲ ਜਨ ॥ ਸੁਣਿ ਪਰਤਾਪੁ ਗੋਵਿੰਦ ਨਿਰਭਉ ਭਏ ਮਨ ॥ ਤੋਟਿ ਨ ਆਵੈ ਮੂਲਿ ਸੰਚਿਆ ਨਾਮੁ ਧਨ ॥ ਸੰਤ ਜਨਾ ਸਿਉ ਸੰਗੁ ਪਾਈਐ ਵਡੈ ਪੁਨ ॥ ਆਠ ਪਹਰ ਹਰਿ ਧਿਆਇ ਹਰਿ ਜਸੁ ਨਿਤ ਸੁਨ ॥੧੭॥

ਅਰਥ: ਸਲੋਕ ॥ ਜੋ ਸੰਤ ਜਨ ਗੋਪਾਲ-ਪ੍ਰਭੂ ਦੇ ਕੀਰਤਨ ਨੂੰ ਆਪਣੇ ਜੀਵਨ ਦਾ ਸਹਾਰਾ ਬਣਾ ਲੈਂਦੇ ਹਨ, ਦਿਆਲ ਪ੍ਰਭੂ ਉਹਨਾਂ ਸੰਤਾਂ ਨੂੰ (ਮਾਇਆ ਦੀ ਤਪਸ਼ ਤੋਂ) ਬਚਾ ਲੈਂਦਾ ਹੈ, ਉਹਨਾਂ ਸੰਤਾਂ ਦੀ ਸੰਗਤਿ ਕੀਤਿਆਂ ਪਵਿਤ੍ਰ ਹੋ ਜਾਈਦਾ ਹੈ । ਹੇ ਨਾਨਕ! (ਤੂੰ ਭੀ ਅਜੇਹੇ ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ) ਪਰਮੇਸਰ ਦਾ ਪੱਲਾ ਫੜ ।੧। ਭਾਵੇਂ ਚੰਦਨ (ਦਾ ਲੇਪ ਕੀਤਾ) ਹੋਵੇ ਚਾਹੇ ਚੰਦ੍ਰਮਾ (ਦੀ ਚਾਨਣੀ) ਹੋਵੇ, ਤੇ ਭਾਵੇਂ ਠੰਢੀ ਰੁੱਤ ਹੋਵੇ—ਇਹਨਾਂ ਦੀ ਰਾਹੀਂ ਮਨ ਦੀ ਤਪਸ਼ ਉੱਕਾ ਹੀ ਮਿਟ ਨਹੀਂ ਸਕਦੀ । ਹੇ ਨਾਨਕ! ਪ੍ਰਭੂ ਦਾ ਨਾਮ ਸਿਮਰਿਆਂ ਹੀ ਮਨੁੱਖ (ਦਾ ਮਨ) ਸ਼ਾਂਤ ਹੁੰਦਾ ਹੈ ।੨। ਪਉੜੀ ॥ ਪ੍ਰਭੂ ਦੇ ਸੋਹਣੇ ਚਰਨਾਂ ਦਾ ਆਸਰਾ ਲੈ ਕੇ ਸਾਰੇ ਜੀਵ (ਦੁਨੀਆ ਦੀ ਤਪਸ਼ ਤੋਂ) ਬਚ ਜਾਂਦੇ ਹਨ । ਗੋਬਿੰਦ ਦੀ ਵਡਿਆਈ ਸੁਣ ਕੇ (ਬੰਦਗੀ ਵਾਲਿਆਂ ਦੇ) ਮਨ ਨਿਡਰ ਹੋ ਜਾਂਦੇ ਹਨ । ਉਹ ਪ੍ਰਭੂ ਦਾ ਨਾਮ-ਧਨ ਇਕੱਠਾ ਕਰਦੇ ਹਨ ਤੇ ਉਸ ਧਨ ਵਿਚ ਕਦੇ ਘਾਟਾ ਨਹੀਂ ਪੈਂਦਾ । ਅਜੇਹੇ ਗੁਰਮੁਖਾਂ ਦੀ ਸੰਗਤਿ ਬੜੇ ਭਾਗਾਂ ਨਾਲ ਮਿਲਦੀ ਹੈ, ਇਹ ਸੰਤ ਜਨ ਅੱਠੇ ਪਹਿਰ ਪ੍ਰਭੂ ਨੂੰ ਸਿਮਰਦੇ ਹਨ ਤੇ ਸਦਾ ਪ੍ਰਭੂ ਦਾ ਜਸ ਸੁਣਦੇ ਹਨ ।੧੭।

रागु सोरठि बाणी भगत भीखन की
ੴ सतिगुर प्रसादि ॥
नैनहु नीरु बहै तनु खीना भए केस दुध वानी ॥
रूधा कंठु सबदु नही उचरै अब किआ करहि परानी ॥१॥ राम राइ होहि बैद बनवारी ॥
अपने संतह लेहु उबारी ॥१॥ रहाउ ॥
माथे पीर सरीरि जलनि है करक करेजे माही ॥
ऐसी बेदन उपजि खरी भई वा का अउखधु नाही ॥२॥ हरि का नामु अम्रित जलु निरमलु इहु अउखधु जगि सारा ॥
गुर परसादि कहै जनु भीखनु पावउ मोख दुआरा ॥३॥१॥
अंग-६५९

ਅੰਗ : 659

ਰਾਗੁ ਸੋਰਠਿ ਬਾਣੀ ਭਗਤ ਭੀਖਨ ਕੀ
ੴ ਸਤਿਗੁਰ ਪ੍ਰਸਾਦਿ ॥
ਨੈਨਹੁ ਨੀਰੁ ਬਹੈ ਤਨੁ ਖੀਨਾ ਭਏ ਕੇਸ ਦੁਧ ਵਾਨੀ ॥
ਰੂਧਾ ਕੰਠੁ ਸਬਦੁ ਨਹੀ ਉਚਰੈ ਅਬ ਕਿਆ ਕਰਹਿ ਪਰਾਨੀ ॥੧॥ ਰਾਮ ਰਾਇ ਹੋਹਿ ਬੈਦ ਬਨਵਾਰੀ ॥
ਅਪਨੇ ਸੰਤਹ ਲੇਹੁ ਉਬਾਰੀ ॥੧॥ ਰਹਾਉ ॥
ਮਾਥੇ ਪੀਰ ਸਰੀਰਿ ਜਲਨਿ ਹੈ ਕਰਕ ਕਰੇਜੇ ਮਾਹੀ ॥
ਐਸੀ ਬੇਦਨ ਉਪਜਿ ਖਰੀ ਭਈ ਵਾ ਕਾ ਅਉਖਧੁ ਨਾਹੀ ॥੨॥ ਹਰਿ ਕਾ ਨਾਮੁ ਅੰਮ੍ਰਿਤ ਜਲੁ ਨਿਰਮਲੁ ਇਹੁ ਅਉਖਧੁ ਜਗਿ ਸਾਰਾ ॥
ਗੁਰ ਪਰਸਾਦਿ ਕਹੈ ਜਨੁ ਭੀਖਨੁ ਪਾਵਉ ਮੋਖ ਦੁਆਰਾ ॥੩॥੧॥

ਅਰਥ: ਰਾਗ ਸੋਰਠਿ ਸ਼ਬਦ ਸੰਤ ਬੀਖਨ ਦੇ।
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
ਮੇਰੀਆਂ ਅੱਖਾਂ ਵਿਚੋਂ ਪਾਣੀ ਵਗਦਾ ਹੈ, ਮੇਰੀ ਦੇਹ ਕਮਜ਼ੋਰ ਹੋ ਗਈ ਹੈ ਅਤੇ ਮੇਰੇ ਵਾਲ ਦੁੱਧ ਰੰਗੇ ਹੋ ਗਏ ਹਨ।
ਮੇਰਾ ਗਲਾ ਰੁਕ ਗਿਆ ਹੈ। ਮੈਂ ਇਕ ਲਫਜ਼ ਭੀ ਬੋਲ ਨਹੀਂ ਸਕਦਾ। ਮੇਰੇ ਵਾਰਗਾ ਫਾਨੀ ਜੀਵ, ਹੁਣ ਕੀ ਕਰ ਸਕਦਾ ਹੈ?
ਹੇ ਪਾਤਿਸ਼ਾਹ ਪ੍ਰਮੇਸ਼ਰ ਜਗਤ ਦੇ ਮਾਲੀ, ਤੂੰ ਮੇਰਾ ਹਕੀਮ ਥੀ ਵੰਞ,
ਅਤੇ ਆਪਣੇ ਸੰਤਾਂ ਤਾ ਪਾਰ ਕਰ ਦੇ। ਠਹਿਰਾਉ।
ਮੇਰੇ ਮੱਥੇ ਵਿੱਚ ਪੀੜ, ਤਨ ਅੰਦਰ ਸੜਨ ਅਤੇ ਦਿਲ ਵਿੱਚ ਦਰਦ ਹੈ।
ਮੇਰੇ ਅੰਦਰ ਐਹੋ ਜੇਹੀ ਬੀਮਾਰੀ ਉਠ ਖੜੀ ਹੋਈ ਹੈ ਕਿ ਜਿਸ ਦੀ ਦੀ ਕੋਈ ਦਵਾਈ ਨਹੀਂ।
ਵਾਹਿਗੁਰੂ ਦੇ ਨਾਮ ਦਾ ਪਵਿੱਤਰ ਅੰਮ੍ਰਿਤ ਸਰੂਪ ਪਾਣੀ, ਇਸ ਸਸਾਰ ਵਿੱਚ ਸਭ ਤੋਂ ਸ੍ਰੇਸ਼ਟ ਦਵਾਈ ਹੈ।
ਦਾਸ ਭੀਖਣ ਆਖਦਾ ਹੈ, ਗੁਰਾਂ ਦੀ ਮਿਹਰ ਸਦਕਾ ਮੈਂ ਮੁਕਤੀ ਦਾ ਦਰਵਾਜਾ ਪ੍ਰਾਪਤ ਕਰ ਲਿਆ ਹੈ।

ਇਹ ਦਿਨ ਬਾਬਾ ਬਿਧੀ ਚੰਦ ਜੀ ਦੀ ਉਸ ਬਹਾਦਰੀ ਨੂੰ ਯਾਦ ਕਰਕੇ ਮਨਾਇਆ ਜਾਦਾ ਹੈ ਜੋ ਬਾਬਾ ਬਿਧੀ ਚੰਦ ਜੀ ਨੇ ਪੱਟੀ ਦੇ ਹਾਕਮਾ ਵਲੋ ਗੁਰੂ ਘਰ ਦੇ ਖੋਹੇ ਦੁਸ਼ਾਲੇ ਫੇਰ ਵਾਪਿਸ ਗੁਰੂ ਘਰ ਲਿਆਦੇ ਸਨ । ਆਉ ਸੰਖੇਪ ਝਾਤ ਮਾਰੀਏ ਭਾਈ ਸਾਹਿਬ ਜੀ ਦੇ ਇਤਿਹਾਸ ਤੇ ਜੀ ।
ਭਾਈ ਬਿਧੀ ਚੰਦ ਦਾ ਜਨਮ 1640 ਈਸਵੀ ਨੂੰ ਸੁਰ ਸਿੰਘ ਪਿੰਡ ਵਿੱਚ ਭਾਈ ਵਸਣ ਜੀ ਦੇ ਘਰ ਵਿਚ ਹੋਇਆ। ਉਹ ਭਾਈ ਭਿਖੀ ਜੀ ਦੇ ਪੋਤੇ ਸਨ। ਉਹ ਉਚੇ ਲੰਬੇ ਕਦ ਦੇ ਦਲੇਰ ਸ਼ਖਸੀਅਤ ਸਨ ਪਰ ਸਰਹਾਲੀ ਆਪਣੇ ਨਾਨਕੇ ਰਹਿੰਦਿਆ, ਓਹ ਗਲਤ ਸੰਗਤ ਵਿਚ ਪੈ ਜਾਣ ਕਰ ਕੇ ਚੋਰ ਬਣ ਗਏ। ਭਾਈ ਅਦਲੀ ਜੋ ਗੁਰੂ ਰਾਮ ਦਾਸ ਜੀ ਦੇ ਆਤਮ ਗਿਆਨੀ ਸਿੱਖ ਸੀ ,ਪਿੰਡ ਭੈਣੀ ( ਚੋਲਾ ਸਾਹਿਬ ) ਸਹਿਬ ਦੇ ਵਸਨੀਕ ਨੇ ਬਿਧੀ ਚੰਦ ਨੂੰ ਮਾੜਾ ਧੰਦਾ ਛਡ ਕੇ ਗੁਰੂ ਵਾਲਾ ਬੰਨਣ ਲਈ ਪ੍ਰੇਰਿਆ ਤੇ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਲ ਭੇਜ ਦਿਤਾ। ਦਰਬਾਰ ਲਗਾ ਹੋਇਆ ਸੀ ਗੁਰੂ ਸਾਹਿਬ ਪ੍ਰਵਚਨ ਕਰ ਰਹੇ ਸਨ।
ਚੋਰ ਕੀ ਹਾਮਾ ਭਰੇ ਨ ਕੋਇ । ਚੋਰੁ ਕੀਆ ਚੰਗਾ ਕਿਉ ਹੋਇ॥
ਗੁਰੂ ਸਾਹਿਬ ਨੇ ਕਿਹਾ,: “ਮਨੁੱਖਾਂ ਨੂੰ ਆਪਣੀ ਜੀਵਿਕਾ ਵਿਵੇਕ ਬੁੱਧੀ ਵਲੋਂ ਅਰਜਿਤ ਕਰਣੀ ਚਾਹੀਦੀ ਹੈ ਜੋ ਵੀ ਵਿਅਕਤੀ ਅਧਰਮ ਦੇ ਕਾਰਜ ਕਰਕੇ ਆਪਣਾ ਅਤੇ ਆਪਣੇ ਪਰਵਾਰ ਦੀ ਪੋਸ਼ਣਾ ਕਰਦਾ ਹੈ ਉਹ ਸਮਾਜ ਵਿੱਚ ਇੱਜ਼ਤ ਦਾ ਸਥਾਨ ਪ੍ਰਾਪਤ ਨਹੀਂ ਕਰ ਸਕਦਾ। ਅੱਜ ਨਹੀਂ ਤਾਂ ਕੱਲ ਕਦੇ ਨਾ ਕਦੇ ਅਜਿਹਾ ਸਮਾਂ ਆਉਂਦਾ ਹੈ ਜਦੋਂ ਰਹੱਸ ਖੁੱਲ ਜਾਂਦਾ ਹੈ ਅਤੇ ਉਸ ਵਿਅਕਤੀ ਨੂੰ ਅਪਮਾਨਿਤ ਹੋਣਾ ਪੈਂਦਾ ਹੈ। ਇਹ ਤਾਂ ਇਸ ਸੰਸਾਰ ਦੀਆਂ ਗੱਲਾਂ ਹਨ ਪਰ ਆਤਮਕ ਦੁਨੀਆਂ ਵਿੱਚ ਅਜਿਹੇ ਵਿਅਕਤੀ ਅਪਰਾਧੀ ਹੋਣ ਦੇ ਕਾਰਣ ਪਸ਼ਚਾਤਾਪ ਵਿੱਚ ਜੱਲਦੇ ਹਨ। ਜਦੋਂ ਚੋਰ ਨੇ ਇਹ ਪ੍ਰਵਚਨ ਸੁਣੇਂ ਤਾਂ ਉਸਨੂੰ ਆਪਣੇ ਕੀਤੇ ਉੱਤੇ ਬਹੁਤ ਪਛਤਾਵਾ ਹੋਇਆ। ਉਸਦਾ ਕਠੋਰ ਦਿਲ ਸੰਗਤ ਦੇ ਪ੍ਰਭਾਵ ਵਲੋਂ ਪਲ ਭਰ ਵਿੱਚ ਪਿਘਲ ਕੇ ਮੋਮ ਹੋ ਗਿਆ ਅਤੇ ਨੇਤਰਾਂ ਵਿੱਚ ਹੰਜੂ ਧਾਰਾ ਪ੍ਰਵਾਹਿਤ ਹੋਣ ਲੱਗੀ।
ਗੁਰੂ ਸਾਹਿਬ ਨੇ ਜਦ ਉਣ ਨੂੰ ਦੇਖਿਆ ਤੇ ਉਸਤੋਂ ਉਸਦਾ ਪੇਸ਼ਾ ਪੁਛਿਆ ਤਾ ਉਸਨੇ ਆਪਣਾ ਪੈਸ਼ਾ ਚੋਰੀ ਦਸਿਆ ਤੇ ਬੇਨਤੀ ਕੀਤੀ ਕਿ ਅਜ ਤੋਂ ਬਾਅਦ ਮੈਂ ਕਦੀ ਚੋਰੀ ਨਹੀਂ ਕਰਾਂਗਾ। ਤੁਸੀਂ ਮੈਨੂੰ ਚੋਰ ਸਮਝ ਕੇ ਆਪਣੇ ਘਰ ਦਾ ਚੋਰ ਸਿਖ ਬਣਾ ਕੇ ਰਖ ਲਉ। ਗੁਰੂ ਅਰਜਨ ਦੇਵ ਜੀ ਮੁਸਕਰਾਏ ਤੇ ਬਚਨ ਕੀਤੇ ਜਿਸਦਾ ਉਸਦੇ ਮੰਨ ਤੇ ਇਤਨਾ ਡੂੰਘਾ ਅਸਰ ਹੋਇਆ ਕਿ ਚੋਰੀ ਹਮੇਸ਼ਾਂ ਲਈ ਛਡਕੇ ਗੁਰੂ ਦਾ ਸਚਾ ਸਿਖ ਤੇ ਸੇਵਕ ਬਣ ਗਿਆ ਤੇ ਗੁਰੂ ਘਰ ਵਿਚ ਰਹਿ ਕੇ ਸੇਵਾ ਵਿਚ ਜੁਟ ਗਿਆ।
ਭਾਈ ਜੀ ਦਾ ਹਰ ਕੰਮ ਜਿਥੇ ਜੁਰਰਤ ਦੀਆਂ ਹਦਾਂ ਟਪਦਾ ਉਥੇ ਉਨ੍ਹਾ ਦਾ ਗੁਰਬਾਣੀ ਨਾਲ ਪ੍ਰੇਮ ਦੇਖਣ ਵਾਲਾ ਸੀ। ਜਿਸ ਕੰਮ ਲਈ ਜਾਂਦੇ ਗੁਰਬਾਣੀ ਦਾ ਓਟ ਤੇ ਆਸਰਾ ਲੈ ਕੇ ਜਾਂਦੇ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਜਦ ਸਿਖਾਂ ਵਿਚ ਮਾਯੂਸੀ ਆ ਗਈ ਤਾਂ ਇਨ੍ਹਾ ਨੇ ਬਾਬਾ ਬੁਢਾ ਜੀ ਤੇ ਭਾਈ ਗੁਰਦਾਸ ਜੀ ਨਾਲ ਰਲਕੇ ਪਿੰਡ-ਪਿੰਡ ਵਿਚ ਜਾ ਕੇ ਲੋਕਾਂ ਦੇ ਦਿਲਾਂ ਵਿਚ ਉਤਸ਼ਾਹ ਭਰਿਆ ਤੇ ਸਿਖਾਂ ਨੂੰ ਢਹਿੰਦੀਆਂ ਕਲਾਂ ਵਲ ਨਾ ਜਾਣ ਦਿਤਾ। ਢਾਡੀਆਂ ਨੂੰ ਗੁਰੂ ਜਸ ਗਾਣ ਲਈ ਪ੍ਰੇਰਿਆ ਤੇ ਸਿਖਾਂ ਵਿਚ ਨਵਾਂ ਜੋਸ਼ ਭਰਿਆ। ਜਦ ਉਨ੍ਹਾ ਨੇ ਦੇਖਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲੋਕਾ ਤਕ ਨਹੀ ਪਹੁੰਚ ਰਹੀ , ਉਨ੍ਹਾ ਨੇ ਆਪਣੀ ਨਿਗਰਾਨੀ ਹੇਠ ਗੁਰੂ ਗਰੰਥ ਸਾਹਿਬ ਦੇ ਉਤਾਰੇ ਤੇ ਸੈਂਚੀਆਂ ਦੇ ਰੂਪ ਵਿੱਚ ਬਣਵਾ ਕੇ ਦੂਰ ਦੂਰ ਸੰਗਤਾਂ ਵਲ ਭੇਜੀਆਂ।
ਜਦ ਗੁਰੂ ਹਰਗੋਬਿੰਦ ਸਾਹਿਬ ਨੇ ਗਿਣਤੀ ਵਧ ਜਾਣ ਕਰਕੇ ਸਾਰੇ ਸਿਖਾਂ ਨੂੰ ਪੰਜ ਜਥਿਆਂ ਵਿਚ ਵੰਡ ਦਿਤਾ ਤਾਂ ਦੂਸਰਾ ਜਥੇ ਦਾ ਸਰਦਾਰ ਭਾਈ ਬਿਧੀਚੰਦ ਨੂੰ ਬਣਾ ਦਿਤਾ ਜਿਸਦਾ ਕੰਮ ਸੀ ਗੁਰੀਲਾ ਜੰਗ ਕਰਕੇ ਦੁਸ਼ਮਨਾਂ ਨੂੰ ਭਾਜੜਾਂ ਪਾਣੀਆਂ। ਪਹਿਲੇ ਜਥੇ ਦਾ ਜਥੇਦਾਰ ਭਾਈ ਲੰਗਾਹ ਸੀ ਜੋ ਕੀ ਅਗੇ ਹੋਕੇ ਲੜਦੇ ਸੀ ,। ਭਾਈ ਪਰਾਣਾ ਕਿਓਂਕਿ ਪੰਜਾਬ ਦੇ ਚਪੇ ਚਪੇ ਤੋਂ ਜਾਣੁ ਸੀ ਨੂੰ ਖਬਰਾਂ ਲਿਆਉਣ ਤੇ ਪਹੁੰਚਾਉਣ ਦਾ ਕੰਮ ਸੋਂਪਿਆ। ਭਾਈ ਪਰਾਗਾ ਦੇ ਸਪੁਰਦ ਰਸਦ-ਪਾਣੀ ,ਹਥਿਆਰ ਤੇ ਬਾਰੂਦ ਪਹੁੰਚਾਣ ਦਾ ਕੰਮ ਸੀ। ਭਾਈ ਜੇਠਾ ਰਸਾਲੇ ਦੇ ਜਥੇਦਰ ਸੀ। ਇਨ੍ਹਾ ਪੰਜਾਂ ਜਥਿਆਂ ਨੇ ਆਪਣਾ ਕੰਮ ਇਤਨੇ ਉਤਸ਼ਾਹ ਤੇ ਜੋਸ਼ ਨਾਲ ਕੀਤਾ ਕੀ ਹਰ ਤਰਫ਼ ਸਿਖਾਂ ਦੀ ਚੜਦੀ ਕਲਾ ਵਿਚਰਨ ਲਗੀ।
ਭਾਈ ਬਿਧੀਚੰਦ ਦੇ ਜਥੇ ਨੇ ਸਿਖੀ ਨੂੰ ਚੜਦੀ ਕਲਾ ਵਿਚ ਰਖਣ ਲਈ ਨਵੇਂ ਨੇਵੇਂ ਢੰਗ ਅਪਨਾਏ। ਗੁਰ ਹਰਗੋਬਿੰਦ ਸਾਹਿਬ ਦੀ ਗਵਾਲੀਅਰ ਦੀ ਗ੍ਰਿਫਤਾਰੀ ਵਕਤ ਇਨ੍ਹਾ ਨੇ ਪਿੰਡਾਂ ਵਿਚ ਫਿਰ ਫਿਰ ਕੇ ਗੁਰੂ-ਪਿਆਰ ਕਾਇਮ ਰਖਿਆ। ਭਾਈ ਬੁਢਾ ਜੀ ਆਪਣੀ ਵਿਦਵਤਾ ਤੇ ਸ਼ਖਸ਼ੀਅਤ ਨਾਲ ਸੰਗਤਾ ਦੇ ਦਿਲਾਂ ਤੇ ਪ੍ਰਭਾਵ ਪਾਂਦੇ ਤੇ ਬਿਧੀਚੰਦ ਢਾਡੀਆਂ ਨੂੰ ਨਾਲ ਲੈ ਕੇ ਗੁਰੂ-ਘਰ ਦੇ ਜਸ ਦਾ ਐਸਾ ਮਹੌਲ ਤਿਆਰ ਕਰਦੇ ਕੀ ਦੂਰੋਂ ਦੂਰੋਂ ਸੰਗਤਾ ਆ ਜੁੜਦੀਆਂ। ਐਸਾ ਗੁਰੂ ਜਸ ਹੋਇਆ ਕਿ ਪੰਜਾਬ ਦੇ ਪਿੰਡਾ ਦੇ ਪਿੰਡ ਢੋਲਕੀਆਂ ਛੇਣਿਆਂ ਨਾਲ ਕੀਰਤਨ ਕਰਦੇ ਗਵਾਲਿਆ ਪਹੁੰਚਦੇ ਤੇ ਜੇਲ ਦੀ ਪ੍ਰਕਰਮਾ ਕਰਕੇ , ਮਥਾ ਟੇਕ ਕੇ ਵਾਪਸ ਮੁੜ ਆਉਂਦੇ। ਇਸਦਾ ਜਹਾਂਗੀਰ ਤੇ ਬੜਾ ਗਹਿਰਾ ਅਸਰ ਹੋਇਆ ਤੇ ਆਪਣੀ ਬੇਗਮ ਤੇ ਵਜੀਰ ਖਾਨ ਦੇ ਕਹਿਣ ਤੇ ਇਕ ਦਮ ਗੁਰੂ ਸਾਹਿਬ ਨੂੰ ਰਿਹਾਈ ਦਾ ਹੁਕਮ ਦੇ ਦਿਤਾ। ਮੁਹਿਸਨ ਫਾਨੀ ਵੀ ਇਸ ਗਲ ਦੀ ਗਵਾਹੀ ਭਰਦਾ ਹੈ।
ਗੁਰੂ ਸਾਹਿਬ ਦੀ ਰਿਹਾਈ ਤੋਂ ਬਾਅਦ ਇਹ ਗੁਰੂ ਸਾਹਿਬ ਦੇ ਅੰਗ-ਰਖਿਅਕ ਬਣੇ। ਜਹਾਂਗੀਰ ਨੇ ਜਦੋਂ ਪਛਤਾਵਾ ਕਰਨ ਵਜੋਂ ਚੰਦੂ ਨੂੰ ਗੁਰੂ ਸਾਹਿਬ ਦੇ ਹਵਾਲੇ ਕੀਤਾ ਤਾਂ ਗੁਰੂ ਸਾਹਿਬ ਨੇ ਉਸ ਨੂੰ ਭਾਈ ਬਿਧਿਚੰਦ ਤੇ ਭਾਈ ਜੇਠਾ ਜੀ ਨੂੰ ਇਸਦੇ ਕੀਤੇ ਦੀ ਸਜ਼ਾ ਦੇਣ ਦੀ ਜਿੰਮੇਵਾਰੀ ਸੋਂਪੀ। ਇਨ੍ਹਾ ਨੇ ਲਾਹੌਰ, ਸਭ ਦੇ ਸਾਮਣੇ ਉਸਦਾ ਮੂੰਹ ਕਲਾ ਕਰਵਾਕੇ , ਉਸਤੋਂ ਭੀਖ ਮੰਗਵਾਈ ਤਕਿ ਬਾਕੀਆਂ ਨੂੰ ਵੀ ਸਿਖਿਆ ਮਿਲੇ। ਜਦ ਪ੍ਰਿਥੀਏ ਦੇ ਪੁਤਰ ਮੇਹਰਬਾਨ ਨੇ ਲਾਹੌਰ ਖਰੂਦ ਮਚਾਣ ਦੀ ਕੋਸ਼ਿਸ਼ ਕੀਤੀ ਤਾਂ ਗੁਰੂ ਸਾਹਿਬ ਨੇ ਬਿਧੀਚੰਦ ਨੂੰ ਉਸਨੂੰ ਸਮਝਾਉਣ ਲਈ ਭੇਜਿਆ।
ਬੀਬੀ ਕੋਲਾਂ ਦਾ ਗੁਰੂ ਸਹਿਬ ਦੀ ਸ਼ਰਨ ਆਉਣ ਤੇ ਲੜਾਈ ਦੀ ਸੰਭਾਵਨਾ ਹੋਣ ਕਰਕੇ ਬਿਧੀ ਚੰਦ ਨੇ ਆਪਣਾ ਡੇਰਾ ਪਿਪਲੀ ਸਾਹਿਬ ਲਗਾ ਲਿਆ ਤੇ ਹਰ ਇਕ ਹਲਚਲ ਦੀ ਪੂਰੀ ਸੂਚਨਾ ਗੁਰੂ ਸਾਹਿਬ ਨੂੰ ਦਿਤੀ ਤੇ ਇਸ ਅਮ੍ਰਿਤਸਰ ਦੀ ਲੜਾਈ ਵਿਚ ਗੁਰੂ ਸਾਹਿਬ ਦੀ ਜਿੱਤ ਹੋਈ। ਜਦੋਂ ਬਾਜ਼ ਦੀ ਖਾਤਿਰ 14 ਮਈ 1629 ਅਮ੍ਰਿਤਸਰ ਸ਼ਾਹੀ ਫੌਜਾਂ ਚੜ ਆਈਆਂ ਤਾਂ ਪਹਿਲੀ ਟਕਰ ਭਾਈ ਬਿਧੀਚੰਦ ਨਾਲ ਹੋਈ। ਉਨ੍ਹਾ ਦੇ ਜਥੇ ਨੇ ਫੌਜਾਂ ਦਾ ਰਾਹ ਰੋਕ ਲਿਆ ਤੇ ਗੁਰੂ ਸਾਹਿਬ ਨੂੰ ਸਨੇਹਾ ਭੇਜ ਦਿਤਾ। ਇਹ ਅਚਨਚੇਤ ਹਮਲਾ ਸੀ -ਕਿਓਂਕਿ ਦੂਜੇ ਦਿਨ ਬੀਬੀ ਵੀਰੋ ਦੀ ਸ਼ਾਦੀ ਸੀ ਤੇ ਬਰਾਤ ਵੀ ਅਮ੍ਰਿਤਸਰ ਵਲ ਚਲ ਚੁਕੀ ਸੀ। ਭਾਈ ਬਿਧੀ ਚੰਦ, ਸਿਖ ਫੌਜਾਂ ਨਾਲ ਦੁਸ਼ਮਨ ਤੇ ਐਸੇ ਟੁਟੇ ਕੀ ਸ਼ਾਹੀ ਫੌਜਾਂ ਵਿਚ ਖਲਬਲੀ ਮਚ ਗਈ। ਮੁਖਲਿਸ ਖਾਨ ਨੇ ਫੌਜੀਆਂ ਨੂੰ ਵੰਗਾਰ ਕੇ ਕਿਹਾ ,” ਤੁਸੀਂ ਸੂਰਮਿਆਂ ਦੀ ਉਲਾਦ ਹੋ, ਉਧਰ ਫਕੀਰਾਂ ਦਾ ਟੋਲਾ ਹੈ” ਪਰ ਉਨ੍ਹਾਂ ਫਕੀਰਾਂ ਦੇ ਡੋਲੇ ਨੇ ਐਸੀ ਜੰਗ ਲੜੀ ਕੀ ਇਤਿਹਾਸ ਦੇ ਨਵੇਂ ਪੰਨੇ ਲਿਖ ਦਿਤੇ। ਜੰਗ ਤੋਂ ਦੂਸਰੇ ਦਿਨ ਭਾਈ ਬਿਧਿ ਚੰਦ ਨੇ ਸੁਲਤਾਨ ਬੇਗ ਨੂੰ ਵੰਗਾਰਿਆ ਪਰ ਥੋੜੀ ਦੇਰ ਤੋਂ ਬਾਅਦ ਹੀ ਉਹ ਪਿਠ ਦਿਖਾਕੇ ਚਲਾ ਗਿਆ ਜਦ ਗੁਰੂ ਸਾਹਿਬ ਨੇ ਉਸ ਨੂੰ ਕਾਇਰ ਕਿਹਾ ਤੇ ਉਹ ਮੁੜ ਆਇਆ ਪਰ ਗੁਰੂ ਸਾਹਿਬ ਦੇ ਇਕ ਹੀ ਤੀਰ ਨਾਲ ਉਸਦਾ ਅੰਤ ਹੋ ਗਿਆ। ਫਿਰ ਮੁਖਲਿਸ ਖਾਨ ਗੁਰੂ ਸਾਹਿਬ ਨਾਲ ਸਿਧਾ ਟਾਕਰਾ ਆਪ ਕਰਨ ਆਇਆ ਪਰ ਇਕੋ ਵਾਰ ਨਾਲ ਉਹ ਵੀ ਇਸ ਦੁਨੀਆਂ ਤੋਂ ਚਲਦਾ ਬਣਿਆ।
ਜਦ ਜਲੰਧਰ ਦਾ ਸੂਬੇਦਾਰ ਅਬਦੁਲਾ ਖਾਨ ਫੌਜਾਂ ਲੇਕੇ ਚੜ ਆਇਆ ਤਾਂ ਗੁਰੂ ਸਾਹਿਬ ਦੀ ਫੌਜ਼ ਦੀ ਕਮਾਨ ਭਾਈ ਜਟੂ ਤੇ ਹਥ ਵਿਚ ਦਿਤੀ ਤੇ ਬਿਧੀਚੰਦ ਦੇ ਜਥੇ ਨੂੰ ਰਾਖਵਾਂ ਰਖ ਲਿਆ। ਵਿਰੋਧੀਆਂ ਦੇ ਲਗਾਤਾਰ ਹਮਲਿਆਂ ਕਾਰਣ ਪਹਿਲੇ ਭਾਈ ਜਟੂ ਫਿਰ ਭਾਈ ਮਥੁਰਾ ਤੇ ਫਿਰ ਭਾਈ ਨਾਨੂੰ ਜੰਗ ਵਿਚ ਸ਼ਹੀਦ ਹੋ ਗਏ ਤਾਂ ਬਿਥੀ ਚੰਦ ਲੜਾਈ ਦੇ ਮੈਦਾਨ ਵਿਚ ਉਤਰੇ। ਕਰਮ ਚੰਦ ਚੰਦੂ ਦਾ ਪੁਤਰ ਦਾ ਤੀਰ ਭਾਈ ਬਿਧੀਚੰਦ ਦੇ ਸਰੀਰ ਵਿਚ ਖੁਬ ਗਿਆ , ਉਨ੍ਹਾ ਨੇ ਕਢ ਕੇ ਵਗਾਹ ਮਾਰਿਆ। ਕਰਮ ਚੰਦ ਤਾਂ ਬਚ ਗਿਆ ਪਰ ਉਸਦਾ ਘੋੜਾ ਡਿਗ ਪਿਆ। ਡਿਗਦੇ ਕਰਮ ਚੰਦ ਨੂੰ ਘਸੀਟ ਕੇ ਗੁਰੂ ਚਰਨਾ ਵਿਚ ਲਿਆ ਸੁਟਿਆ ਤੇ ਜਾਨੋ ਮੁਕਾਣ ਦੀ ਆਗਿਆ ਮੰਗੀ ਪਰ ਗੁਰੂ ਸਾਹਿਬ ਨੇ ਉਸ ਨੂੰ ਨਿਹਥਾ ਸੋਚ ਕੇ ਛੋੜ ਦਿਤਾ। ਕਰਮ ਚੰਦ ਨੇ ਭਜ ਕੇ ਨਵਾਬ ਨੂੰ ਦ੍ਸ਼ਿਆ ਕੀ ਗੁਰੂ ਸਾਹਿਬ ਕੋਲ ਫੌਜ਼ ਬਹੁਤ ਥੋੜੀ ਹੈ। ਉਸਨੇ ਬੜਾ ਭਰਪੂਰ ਹਲਾ ਕੀਤਾ ਪਰ ਓਹ ਆਪ, ਆਪਣੇ ਪੁਤਰ ਤੇ ਆਪਣੇ ਬਹੁਤ ਸਾਰੇ ਸਾਥੀਆਂ ਨੂੰ ਮੈਦਾਨ-ਏ-ਜੰਗ ਵਿਚ ਗਵਾ ਬੈਠਾ ,ਮੈਦਾਨ ਗੁਰੂ ਸਾਹਿਬ ਦੇ ਹਥ ਆਇਆ।
ਗੁਰੂ ਹਰਗੋਬਿੰਦ ਸਾਹਿਬ ਬਿਧੀਚੰਦ ਨੂੰ ਆਪਣੇ ਪੁਤਰਾਂ ਦੀ ਤਰਹ ਪਿਆਰ ਕਰਦੇ ਸਨ। ਜਦੋਂ ਗੁਰੂ ਹਰਗੋਬਿੰਦ ਸਾਹਿਬ ਨੂੰ ਭਾਈ ਸੁਭਾਗ ਜੀ ਨੇ ਪੰਜ ਇਰਾਕੀ ਘੋੜੇ ਪੇਸ਼ ਕੀਤੇ ਤੇ ਗੁਰੂ ਸਾਹਿਬ ਨੇ ਇਕ ਬਾਬਾ ਗੁਰਦਿਤਾ ਜੀ ਨੂੰ ,ਇਕ ਬਾਬਾ ਸੁਰ੍ਜ੍ਮਲ ਨੂੰ ਤੇ ਇਕ ਭਾਈ ਬਿਧੀਚੰਦ ਨੂੰ ਦਿਤਾ ਤੇ ਦੋ ਆਪਣੇ ਪਾਸ ਰਖੇ। ਜਦੋਂ ਗੁਰੂਸਰ ਸਿਧਾਰ ਭਾਈ ਦਿਆਲ ਸਿੰਘ ਤੇ ਬਖਤ ਮੱਲ ਨੇ ਕਾਬਲੀ ਸੰਗਤਾਂ ਵਲੋਂ ਸੁਗਾਤਾਂ ਭੇਟ ਕੀਤੀਆਂ ਤਾਂ ਉਨ੍ਹਾ ਨੇ ਗੁਰੂ ਸਾਹਿਬ ਨੂੰ ਦਸਿਆ ਕੀ ਕਰੋੜੀ ਜੀ ਵੀ ਦੋ ਘੋੜੇ ਦਿਲਬਾਗ ਤੇ ਗੁਲਬਾਗ ਆਪਜੀ ਨੂੰ ਭੇਟਾ ਕਰਨ ਲਈ ਲਿਆ ਰਹੇ ਸੀ ਪਰ ਲਾਹੌਰ ਵਿਖੇ ਸ਼ਾਹਜਹਾਂ ਦੇ ਨੋਕਰ ਅਨਾਇਤ ਖਾਨ ਨੇ ਖੋਹ ਲਏ। ਗੁਰੂ ਸਾਹਿਬ ਨੇ ਉਨ੍ਹਾ ਨੂੰ ਧੀਰਜ ਦਿੰਦਿਆ ਕਿਹਾ ਕੀ ਇਨ੍ਹਾ ਦੀ ਭੇਟਾ ਸਾਨੂੰ ਪੁਜ ਗਈ ਹੈ। ਬਿਧੀਚੰਦ ਆਪੇ ਵਾਪਸ ਲੈ ਆਵੇਗਾ।
ਭਾਈ ਬਿਧੀ ਚੰਦ ਗੁਰੂ ਸਾਹਿਬ ਦੇ ਚਰਨਾ ਤੇ ਮਥਾ ਟੇਕ ਕੇ ਤੇ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਲੈਕੇ ਲਾਹੌਰ ਵਲ ਚੱਲ ਪਏ। ਲਾਹੌਰ ਓਨ੍ਹਾ ਨੇ ਭਾਈ ਜੇਠਾ ਜੀ ਦੇ ਘਰ ਟਿਕਾਣਾ ਕੀਤਾ ਤੇ ਆਪਣੇ ਅਉਣ ਦਾ ਕਾਰਣ ਦਸਿਆ। ਉਸ ਤੋਂ ਇਕ ਦਾਤੀ ਤੇ ਰੰਬਾ ਲੈ ਕੇ ਹਰੇ -ਭਰੇ ਸਾਫ਼ -ਸੁਥਰੇ ਘਾਹ ਦੀ ਪੰਡ ਬੰਨਕੇ ਕਿਲੇ ਦੀ ਦੀਵਾਰ ਨਾਲ ਬੈਠ ਗਏ। ਘੋੜਿਆਂ ਦੇ ਦਰੋਗੇ ਸੋੰਧੇ ਖਾਨ ਨੇ ਘਾਹ ਤੇ ਘਾਹੀ ਵਲ ਦੇਖਕੇ ਮੁਲ ਕੀਤਾ ਤੇ ਖਰੀਦ ਲਿਆ। ਬਿਧੀ ਚੰਦ ਘਾਹ ਨੂੰ ਚੁਕ ਕੇ ਘੋੜਿਆਂ ਤਕ ਲੈ ਗਏ। ਉਸ ਨੇ ਪਹਿਲਾਂ ਘੋੜੇ ਦੇ ਪੈਰ ਚੁੰਮੇ ਫਿਰ ਉਨ੍ਹਾ ਨੂੰ ਪਲੋਸ ਕੇ ਘਾਹ ਪਾ ਦਿੱਤਾ, ਘੋੜੇ ਰੱਜ ਕੇ ਘਾਹ ਖਾਣ ਲੱਗੇ। ਕੁਝ ਦਿਨਾਂ ਵਿਚ ਘੋੜੇ ਉਨ੍ਹਾ ਨਾਲ ਪਰਚ ਗਏ। ਉਸਦਾ ਘੋੜਿਆਂ ਨਾਲ ਪਿਆਰ ਦੇਖ ਕੇ ਉਸ ਨੂੰ ਪੱਕੀ ਨੌਕਰੀ ਤੇ ਰਖ ਲਿਆ। ਭਾਈ ਬਿਧੀ ਚੰਦ ਘੋੜਿਆਂ ਦੀ ਸੇਵਾ ਵੀ ਕਰਦੇ ਤੇ ਆਸ ਪਾਸ ਦੀ ਟੋਹ ਵੀ ਰਖਦੇ। ਰੋਜ ਇਕ ਪਥਰ ਘਾਹ ਦੀ ਪੰਡ ਵਿਚ ਲੈ ਆਓਂਦੇ ਤੇ ਅਧੀ ਰਾਤ ਨੂੰ ਪਥਰ ਕਿਲੇ ਨਾਲ ਲਗਦੀ ਨਦੀ ਚ ਸੁੱਟ ਦਿੰਦੇ। ਹਲ -ਚਲ ਹੁੰਦੀ ਪਰ ਸਾਰੇ ਇਹੀ ਸੋਚਦੇ ਕੀ ਕੋਈ ਦਰਿਆ ਜਾਨਵਰ ਹੋਏਗਾ ਜੋ ਕਿਲੇ ਦੀ ਦੀਵਾਰ ਨਾਲ ਟਕਰਾਂਦਾ ਹੈ।
ਭਾਈ ਬਿਧੀ ਚੰਦ ਆਪਣੀ ਹਰ ਮਹੀਨੇ ਦੀ ਤਨਖਾਹ ਨੌਕਰਾਂ ਤੇ ਖਰਚ ਕਰ ਦਿੰਦੇ ਤੇ ਆਪਣੇ ਆਪ ਉਨ੍ਹਾ ਦੇ ਸਾਮਣੇ ਕਮਲੇ ਬਤੋਰ ਦਿਖਾਂਦੇ। ਇਕ ਦਿਨ ਜਦ ਤਨਖਾਹ ਦੇ ਨਾਲ ਦਰੋਗੇ ਨੇ ਖੁਸ਼ ਹੋਕੇ 1000 ਰੁਪਿਆ ਇਨਾਮ ਵਜੋਂ ਦਿਤਾ ਤਾਂ ਨੋਕਰਾਂ ਦੇ ਮੰਗਣ ਤੇ ਉਨ੍ਹਾ ਨੇ ਤਕੜੀ ਜਿਆਫਤ ਕੀਤੀ। ਨੋਕਰਾਂ ਨੇ ਰਾਤ ਨੂੰ ਰਜ ਕੇ ਸ਼ਰਾਬ ਪੀਤੀ ਤੇ ਬੇਸੁਰਤ ਹੋਕੇ ਪੈ ਗਏ। ਭਾਈ ਬਿਧਿ ਚੰਦ ਨੇ ਚਾਬੀਆਂ ਕਢੀਆਂ , ਨੋਕਰਾਂ ਨੂੰ ਬਾਹਰੋ ਜੰਦਰਾ ਲਗਾ ਦਿੱਤਾ ਤੇ ਘੋੜੇ ਸਮੇਤ ਕਿਲੇ ਦੀ ਦੀਵਾਰ ਤੋਂ ਨਦੀ ਵਿਚ ਛਲਾਂਗ ਮਾਰ ਕੇ ਰਾਤੋ ਰਾਤ ਗੁਰੂ ਸਾਹਿਬ ਦੇ ਕੋਲ ਪਹੁੰਚ ਗਏ। ਗੁਰੂ ਸਾਹਿਬ ਜੀ ਖੁਸ਼ ਹੋਏ, ਆਸ਼ੀਰਵਾਦ ਦਿਤਾ।
ਘੋੜਾ ਆਪਣੇ ਸਾਥੀ ਨਾਲ ਵਿਛੜ ਕਰ ਕੇ ਕੁਝ ਨਹੀਂ ਸੀ ਖਾ ਰਿਹਾ। ਸੋ ਗੁਰੂ ਸਾਹਿਬ ਦੀ ਆਗਿਆ ਪਾ ਕੇ ਬਿਧੀ ਚੰਦ ਦੂਜਾ ਘੋੜਾ ਲੈਣ ਲਈ ਲਾਹੌਰ ਪਹੁੰਚ ਗਿਆ। ਓਥੇ ਓਹ ਰਾਤ ਭਾਈ ਬੋਹੜੂ ਦੇ ਘਰ ਰਹੇ ਤੇ ਉਸਨੂੰ ਆਪਣੇ ਅਓਣ ਦਾ ਕਾਰਣ ਦੱਸ ਕੇ ਉਸ ਤੋ ਇਕ ਪਗੜੀ ਇਕ ਧੋਤੀ ਤੇ ਇਕ 30 ਗਜ ਦੀ ਮਲਮਲ ਦੀ ਪੱਗ ਲੈ ਕੇ ਸਵੇਰੇ ਚੱਲ ਪਏ। ਭਾਈ ਸਾਹਿਬ ਓਥੇ ਰਾਹ ਚ ਬੈਠ ਗਏ ਜਿਥੋ ਦਰੋਗਾ ਰੋਜ ਲੰਘਦਾ ਹੁੰਦਾ ਸੀ। ਭਾਈ ਸਾਹਿਬ ਆਪਣੇ ਅੰਦਾਜੇ ਤੇ ਗੁਰੂ ਸਾਹਿਬ ਤੇ ਭਰੋਸਾ ਰਖ ਕੇ ਸਭ ਦੇ ਦੁਖਾਂ ਦਾ ਕਾਰਣ ਦੱਸ ਰਹੇ ਸੀ। ਓਸੇ ਸਮੇ ਦਰੋਗਾ ਵੀ ਓਥੇ ਆਇਆ। ਲੋਕਾਂ ਤੋਂ ਬਾਬੇ ਦੀ ਸਿਫਤ ਸੁਣ ਕੇ ਉਸ ਨੇ ਘੋੜਿਆ ਬਾਰੇ ਪੁਛ ਲਿਆ। ਭਾਈ ਬਿਧੀ ਚੰਦ ਨੇ ਉਸ ਨੋਕਰ ਘਾਹੀ ਦਾ ਨਾਂ, ਉਸਦਾ ਹੁਲੀਆ ਤੇ ਖੋੜਾ ਲਿਜਾਣ ਦੀ ਸਾਰੀ ਤਰਤੀਬ ਦਸ ਦਿਤੀ। ਕਿਹਾ ਕਿ ਇਸ ਵਕਤ ਜਰਾ ਦਸਣਾ ਔਖਾ ਹੈ ਕਿ ਘੋੜਾ ਕਿਥੇ ਹੈ , ਜੇਕਰ ਉਹੀ ਜਗਹ ਤੇ ਉਹੀ ਵਕਤ ਤੇ ਉਹੀ ਪਹਿਰੇਦਾਰ ਆਪਣੀ ਆਪਣੀ ਥਾਂ ਤੇ ਹੋਣ ਤਾਂ ਦਸਿਆ ਜਾ ਸਕਦਾ ਹੈ। ਦਰੋਗਾ ਰਾਤ ਦੇ ਵਕਤ ਭਾਈ ਬਿਧੀਚੰਦ ਨੂੰ ਬੁਲਾ ਕੇ ਲੈ ਆਇਆ ਤੇ ਤਬੇਲੇ ਦਾ ਉਸੇ ਤਰਹ ਦਾ ਮਹੋਲ ਬਣਾ ਦਿਤਾ। ਭਾਈ ਜੀ ਨੇ ਦਸਣ ਲਈ ਘੋੜਾ ਖੋਲਿਆ ਤੇ ਉਤੇ ਚੜ ਕੇ ਇਹ ਕਹਿਕੇ ਕਿ ਮੈ ਓਹੀ ਸਿਖ ਹਾਂ ਜੋ ਗੁਰੂ ਦਾ ਪਹਿਲਾ ਘੋੜਾ ਭਜਾ ਕੇ ਲੈ ਗਿਆ ਸੀ, ਜਿਸ ਵਿਚ ਹਿੰਮਤ ਹੈ ਤਾਂ ਰੋਕ ਲਵੋ। “ਸੇਵਕ ਦੀ ਪੈਜ ਰਖੀ ਆਖ ਕੇ ਛਲਾਂਗ ਲਗਾ ਦਿਤੀ। ਇਸ ਤਰਾ ਦੂਜਾ ਘੋੜਾ ਵੀ ਲੈ ਕੇ ਗੁਰੂ ਸਾਹਿਬ ਕੋਲ ਪਹੁੰਚ ਗਏ ਤੇ ਗੁਰੂ ਸਾਹਿਬ ਜੀ ਨੇ ਭਾਈ ਸਾਹਿਬ ਨੂੰ ਆਪਣੇ ਗਲ ਨਾਲ ਲਾ ਲਿਆ ਤੇ ਆਸ਼ੀਰਵਾਦ ਦਿਤਾ ਤੇ ਕਿਹਾ ਸਿਖਾ ਕੁਝ ਮੰਗ ਲੈ ?
ਬਿਧੀ ਚੰਦ ਨੇ ਕੀ ਮੰਗਿਆ :
ਸਤਿਗੁਰਾਂ ਦਾ ਅੰਗ। ਸਾਧ ਦਾ ਸੰਗ
ਨਾਮ ਦਾ ਰੰਗ। ਨਿਸਚਾ ਅਭੰਗ
ਗੁਰੂ ਸਾਹਿਬ ਨੇ ਉਨ੍ਹਾ ਨੂੰ ਗਲੇ ਨਾਲ ਲਗਾਇਆ ਤੇ ਬਚਨ ਕੀਤੇ:
ਬਿਧੀ ਚੰਦ ਛੀਨਾਂ ਗੁਰੂ ਦਾ ਸੀਨਾਂ ।
ਅੱਜ ਤੱਕ ਇਹ ਸਨਮਾਣ ਕਿਸੇ ਹੋਰ ਨੂੰ ਨਹੀ ਮਿਲਿਆ।
ਕਿਸ ਤਰ੍ਹਾਂ️ ਪੱਟੀ ਦੇ ਹਾਕਮ ਤੋ ਦੁਸ਼ਾਲੇ ਵਾਪਸ ਲਿਆਂਦੇ
ਇਤਿਹਾਸਕਾਰਾਂ ਮੁਤਾਬਿਕ ਇਕ ਵਾਰ ਦੂਰ ਦੇਸ਼ ਦੀ ਸੰਗਤ ਸ੍ਰੀ ਗੁਰੁ ਹਰਿਗੋਬਿੰਦ ਸਾਹਿਬ ਜੀ ਦੇ ਦਰਸ਼ਨਾਂ ਨੂੰ ਆ ਰਹੀ ਸੀ।ਰਸਤੇ ਵਿਚ ਬਾਰਿਸ਼ ਹੋਣ ਕਾਰਨ ਸੰਗਤ ਪਾਸ ਜੋ ਭੇਟਾ ਅਤੇ ਕੀਮਤੀ ਦੁਸ਼ਾਲੇ ਸਨ ਉਹ ਗਿੱਲੇ ਹੋ ਗਏ।ਜਿਸ ਵਕਤ ਸੰਗਤ ਪੱਟੀ ਪਹੁਚੀ ਉਸ ਵੇਲੇ ਬਾਰਿਸ਼ ਬੰਦ ਹੋ ਗਈ।ਪੱਟੀ ਦੇ ਬਦਾਮੀ ਬਾਗ ਵਿਚ ਸੰਗਤ ਨੇ ਆਪਣਾ ਸਮਾਨ ਤੇ ਕੀਮਤੀ ਦੁਸ਼ਾਲੇ ਸੁਕਣੇ ਪਾ ਦਿੱਤੇ।ਪੱਟੀ ਦੇ ਹੁਕਮਰਾਨ ਮਿਰਜ਼ਾ ਬੇਗ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸਨੇ ਸੰਗਤ ਪਾਸੋਂ ਧਕੋਂ-ਜੋਰੀ ਸੁੰਦਰ ਵਸਤਾਂ ਤੇ ਦੁਸ਼ਾਲੇ ਖੋਹ ਲਏ।ਇਕ ਦੁਸ਼ਾਲਾ ਸੰਗਤ ਨੇ ਕਿਸੇ ਢੰਗ ਨਾਲ ਛੁਪਾ ਕੇ ਬਚਾ ਲਿਆ ਸੰਗਤ ਭਾਈ ਕੀ ਡਰੋਲੀ ਪਹੁੰਚੀ ਆਪਣੇ ਪਾਸ ਬਚੀ ਹੋਈ ਭੇਟਾ ਇਕ ਦੁਸ਼ਾਲਾ ਤੇ ਮਾਇਆ ਅਰਪਨ ਕਰਕੇ ਪੱਟੀ ਵਿਚ ਵਾਪਰਿਆ ਦੁਖਾਂਤ ਉਦਾਸ ਮਨ ਨਾਲ ਸਤਿਗੁਰੂ ਜੀ ਨੁੰ ਸੁਣਾਇਆ।
ਸਤਿਗੁਰੂ ਜੀ ਨੇ ਸੰਗਤ ਨੁੰ ਦਿਲਾਸਾ ਦਿਤਾ ਅਤੇ ਸੱਜੇ ਹੋਏ ਦੀਵਾਨ ਵਿਚ ਆਪਣੇ ਅਨਿਨ ਪਿਆਰੇ ਵਧੀਆਂ ਨਿਪੁੰਨ ਮੁਖੀ ਗੁਰਸਿੱਖ ਬ੍ਰਹਮ ਅਵਸਥਾ ਨੂੰ ਪ੍ਰਾਪਤ ਬਹਾਦਰ ਬਾਬਾ ਬਿਧੀ ਚੰਦ ਜੀ ਨੂੰ ਦੋਨੋਂ ਦੁਸ਼ਾਲੇ ਗੁਰੁ ਘਰ ਵਿਚ ਵਾਪਿਸ ਲਿਆਉਣ ਦਾ ਹੁਕਮ ਦੇ ਦਿਤਾ।ਹੁਕਮ ਸੁਣਦਿਆਂ ਹੀ ਬਾਬਾ ਜੀ ਨੇ ਸਤਿਗੁਰੂ ਨੂੰ ਬੇਨਤੀ ਕੀਤੀ ਕੀ ਮਹਾਰਾਜ ਮੈਨੂੰ ਇਹ ਦੁਸ਼ਾਲਾ ਨਾਲ ਲੈ ਜਾਣ ਵਾਸਤੇ ਦੇ ਦਿਉ।ਸਤਿਗੁਰੂ ਜੀ ਨੂੰ ਨਮਸਕਾਰ ਕਰਕੇ ਅਗਿਆ ਲੈ ਕੇ ਬਾਬਾ ਜੀ ਪੱਟੀ ਪਹੁੰਚ ਗਏ।ਪੱਟੀ ਪਹੁੰਚ ਕੇ ਬਾਬਾ ਜੀ ਵਪਾਰੀ ਬਣ ਗਏ ਤੇ ਗਲੀਆਂ ਬਾਜਾਰਾਂ ਵਿਚ ਦੁਸ਼ਾਲਾ ਵੇਚਣ ਦੀ ਆਵਾਜ਼ ਦੇਣ ਲੱਗੇ।ਮਿਰਜ਼ਾ ਬੇਗ ਨੇ ਦੁਸ਼ਾਲੇ ਦੀ ਅਵਾਜ਼ ਸੁਣ ਕੇ ਵਪਾਰੀ ਨੂੰ ਘਰ ਬੁਲਾ ਲਿਆ ਤੇ ਦੁਸ਼ਾਲੇ ਦੀ ਕੀਮਤ ਪੁੱਛੀ। ਜਿਤਨੀ ਕੀਮਤ ਦਾ ਦੁਸ਼ਾਲਾ ਸੀ ਬਾਬਾ ਜੀ ਨੇ ਉਸ ਤੋਂ ਕਈ ਗੁਣਾ ਜਿਆਦਾ ਦਸੀ।ਮਿਰਜ਼ਾ ਬੇਗ ਨੇ ਕਿਹਾ ਤੁੂੰ ਇਤਨੀ ਕੀਮਤ ਦੱਸੀ ਹੈ, ਸਾਡੇ ਪਾਸ ਵੀ ਐਸੇ ਹੀ ਦੁਸ਼ਾਲੇ ਹਨ। ਬਾਬਾ ਜੀ ਨੇ ਕਿਹਾ, ਤੁਸੀਂ ਵੀ ਆਪਣੇ ਦੁਸ਼ਾਲੇ ਲਿਆ ਕੇ ਦਿਖਾਉ, ਚੀਜ਼-ਚੀਜ਼ ਦੀ ਕੀਮਤ ਹੁੰਦੀ ਹੈ। ਬਾਬਾ ਜੀ ਨੇ ਦੇਖਿਆ ਕਿ ਇਹ ਉਹੀ ਦੁਸ਼ਾਲੇ ਹਨ ਜੋ ਸੰਗਤ ਪਾਸੋਂ ਖੋਹੇ ਗਏ ਹਨ, ਫੇਰ ਇਕ ਦਿਨ ਬਾਬਾ ਜੀ ਇਹ ਦੁਸ਼ਾਲੇ ਪ੍ਰਾਪਤ ਕਰਨ ਲਈ ਕਾਲੇ ਰੰਗ ਦਾ ਤੁਰਕਾਨੀ ਬੁਰਕਾ ਅਤੇ ਜਨਾਨਾ ਜੁੱਤੀ ਪਹਿਨ ਕੇ ਬੇਗਮ ਦੇ ਲਿਬਾਸ ਵਿਚ ਮਿਰਜ਼ਾ ਬੇਗ ਦੇ ਘਰ ਜਾ ਕੇ ਬੇਗਮਾਂ ਦੇ ਕਮਰੇ ਵਿਚ ਪਹੁੰਚ ਗਏ (ਜਿੱਥੇ ਯਾਦਗਾਰ ਚੁਬਾਰਾ ਸਾਹਿਬ ਸੁਭਾਇਮਾਨ ਹੈ) ਅਤੇ ਬੇਗਮਾਂ ਨੂੰ ਕੁਝ ਭੈ ਦਿੰਦਿਆਂ ਹੋਇਆਂ ਕਿਹਾ, ਜੋ ਦੁਸ਼ਾਲੇ ਸੰਗਤ ਪਾਸੋਂ ਖੋਹੇ ਗਏ ਹਨ ਉਹ ਦੁਸ਼ਾਲੇ ਅਤੇ ਆਪਣੇ ਗਹਿਣੇ,ਸੋਨਾ,ਚਾਂਦੀ ਸਭ ਮੈਂਨੰ ਦੇ ਦਿਉ। ਡਰਦੀਆਂ ਹੋਈਆ ਬੇਗਮਾਂ ਨੇ ਸੁੰਦਰ ਦੁਸ਼ਾਲੇ ਅਤੇ ਆਪਣੇ ਕੀਮਤੀ ਜ਼ੇਵਰ ਬਾਬਾ ਜੀ ਨੂੰ ਦੇ ਦਿਤੇ ਅਤੇ ਚੱਲਣ ਸਮੇਂ ਬਾਬਾ ਜੀ ਨੇ ਬੇਗਮਾਂ ਨੂੰ ਕੁਝ ਭੈ-ਰੂਪੀ ਬਚਨ ਕਿਹਾ ਤਾਂ ਕਿ ਉਹ ਰੌਲਾ ਨਾ ਪਾਉਣ ਅਤੇ ਆਪ ਜਲਦੀ ਨਾਲ ਮੁਗਲਾਂ ਦੇ ਘਰੋਂ ਬਾਹਰ ਨਿਕਲ ਆਏ।
ਕੁਝ ਸਮੇਂ ਬਾਦ ਬੇਗਮਾਂ ਨੇ ਦੁਸ਼ਾਲੇ ਲੈ ਜਾਣ ਦੀ ਗੱਲ ਮਿਰਜ਼ਾ ਬੇਗ ਨੂੰ ਦੱਸੀ।ਉਸੇ ਵਕਤ ਸ਼ਹਿਰ ਦੀ ਨਾਕਾ-ਬੰਦੀ ਹੋ ਕੇ ਘਰ-ਘਰ ਦੀ ਤਲਾਸ਼ੀ ਸੁਰੂ ਹੋ ਗਈ। ਸ਼ਹਿਰ ਵਿਚੋਂ ਬਾਹਰ ਨਿਕਲਣ ਦਾ ਕੋਈ ਰਸਤਾ ਨਾ ਰਿਹਾ।ਉਸ ਵਕਤ ਬਾਬਾ ਜੀ ਇਸ ਅਸਥਾਨ ਤੇ ਪਹੁੰਚੇ (ਜਿੱਥੇ ਹੁਣ ਗੁਰਦੁਆਰਾ ਭੱਠ ਸਾਹਿਬ ਸਸ਼ੋਬਿਤ ਹੈ),ਇਥੇ ਦਾਣੇ ਭੁਨਦੇ ਹੋਏ ਉਮਰਾ ਨਾਮ ਦੇ ਭਠਿਆਰੇ ਤੋਂ ਬਾਬਾ ਜੀ ਨੇ ਲੁਕਣ ਵਾਸਤੇ ਜਗ੍ਹਾ ਪੁਛੀ ਤਾਂ ਉਸ ਨੇ ਕਿਹਾ ਕਿ ਮੇਰੇ ਕੋਲ ਤਾਂ ਬਲਦਾ ਭੱਠ ਹੀ ਹੈ,ਤਾਂ ਬਾਬਾ ਜੀ ਨੇ ਗੁਰੁ ਚਰਨਾਂ ਦਾ ਆਸਰਾ ਲੈ ਕੇ ਬਲਦੇ ਭੱਠ ਵਿਚ ਬੈਠ ਗਏ।ਭਠਿਆਰਾ ਦਾਣੇ ਭੂੰਨੀ ਜਾਂਦਾ ਹੈ। ਉਧਰ ਭਾਈ ਕੀ ਡਰੋਲੀ ਵਿਖੇ ਗੁਰੁ ਹਰਿਗੋਬਿੰਦ ਸਾਹਿਬ ਜੀ ਨੇ ਸੰਗਤਾਂ ਨੂੰ ਕਿਹਾ ਸਾਡੇ ਸਰੀਰ ਨੁੰ ਸੇਕ ਲੱਗ ਰਿਹਾ ਹੈ। ਸਾਡੇ ਉਪਰ ਜਲ ਪਾਓ।ਸਤਿਗੁਰੂ ਜੀ ਨੇ ਆਪਣੇ ਸਰੀਰ ਉਪਰ ਜਲ ਪੁਆਇਆ, ਇਥੇ ਬਲਦੇ ਭੱਠ ਵਿਚ ਬੈਠੇ ਬਾਬਾ ਬਿਧੀ ਚੰਦ ਅਤੇ ਦੁਸ਼ਾਲਿਆਂ ਨੂੰ ਸੇਕ ਨਾ ਲੱਗਣ ਦਿਤਾ।ਪਰ ਬੇਗਮਾਂ ਪਾਸੋਂ ਜੋ ਸੋਨੇ ਚਾਂਦੀ ਦੇ ਗਹਿਣੇ ਲਿਆਏ ਸਨ ਉਹ ਅਗਨੀ ਦੇ ਸੇਕ ਨਾਲ ਪਿਗਲ ਗਏ ਕਿਉਕਿ ਪਰਾਈ ਅਮਾਨਤ ਸੀ।ਹਨੇਰਾ ਹੋਣ ਤੇ ਬਾਬਾ ਜੀ ਬਲਦੇ ਹੋਏ ਭੱਠ ਵਿਚੋਂ ਬਾਹਰ ਨਿਕਲੇ ਅਤੇ ਭਠਿਆਰੇ ਨੂੰ ਕਿਹਾ ਕਿ ਇਸ ਭੱਠ ਵਿਚ ਕੁਝ ਕੀਮਤੀ ਸਮਾਨ ਸੋਨਾ, ਚਾਂਦੀ ਹੈ ਉਹ ਭੱਠ ਠੰਡਾ ਕਰਕੇ ਕੱਢ ਲੈਣਾ ਅਤੇ ਬਾਬਾ ਜੀ ਇਕ ਬੁਢੜੀ ਦੇ ਭੇਸ ਵਿਚ ਦਰਵਾਜੇ ਵੱਲ ਗਏ ਤੇ ਦਰਵਾਜੇ ਪਾਸ ਖੜੇ ਸਿਪਾਹੀ ਨੂੰ ਕਿਹਾ!
ਵੇ ਵੀਰਾ ਮੇਂ ਬੀਮਾਰ ਹਾਂ ਬਾਹਰ ਜਾਣਾ ਚਾਹੁੰਦੀ ਹਾਂ ਪਹਿਰੇਦਾਰ ਨੇ ਬੀਮਾਰ ਬੁਢੜੀ ਜਾਣ ਕੇ ਦਰਵਾਜ਼ਾ ਖੋਲ ਦਿਤਾ ਤੇ ਬਾਬਾ ਜੀ ਨੇ ਬਾਹਰ ਨਿਕਲ ਕੇ ਲਲਕਾਰਦਿਆਂ ਹੋਇਆਂ ਕਿਹਾ ਮੈਂ ਕੋਈ ਬੇਗਮ ਜਾਂ ਬੁਢੜੀ ਨਹੀਂ, ਮੈਂ ਤਾਂ ਸ੍ਰੀ ਗੁਰੁ ਹਰਿਗੋਬਿੰਦ ਸਾਹਿਬ ਜੀ ਦਾ ਸਿੱਖ ਹਾਂ।ਮੇਰਾ ਨਾਮ ਬਿਧੀ ਚੰਦ ਹੈ।ਜੋ ਦੁਸ਼ਾਲੇ ਤੁਸੀਂ ਸੰਗਤ ਪਾਸੋਂ ਖੋਹ ਕੇ ਗੁਰੁ ਘਰ ਨੂੰ ਵੰਗਾਰਿਆ ਹੈ, ਉਹ ਮੈਂ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਦੁਆਰਾ ਵਾਪਿਸ ਲੈ ਜਾ ਰਿਹਾਂ ਹਾਂ।ਇਤਨੀ ਗੱਲ ਕਹਿ ਕੇ ਬਾਬਾ ਜੀ ਰਾਤੋਂ ਰਾਤ ਭਾਈ ਕੀ ਡਰੋਲੀ ਪਹੁੰਚ ਗਏ ਅਤੇ ਗੁਰੁ ਸਾਹਿਬ ਜੀ ਨੂੰ ਦੁਸ਼ਾਲੇ ਅਰਪਨ ਕੀਤੇ।ਸਤਿਗੁਰੂ ਜੀ ਨੇ ਬਹੁਤ ਪ੍ਰਸੰਨ ਹੋ ਕੇ ਕਿਹਾ, ਭਾਈ ਬਿਧੀ ਚੰਦ! ਆਪ ਧੰਨ ਹੋ।ਤੁਹਾਡਾ ਜਨਮ ਗੁਰੁ ਘਰ ਦੇ ਕਾਰਜਾਂ ਨੂੰ ਸੁਧਰਾਣ ਹਿੱਤ ਹੋਇਆ ਹੈ।
ਗੁਰੂ ਸਾਹਿਬ ਕਰਤਾਰ ਪੁਰ ਛਡਕੇ ਕੇ ਕੀਰਤ ਪੁਰ ਆ ਗਏ। ਇਥੇ ਬੁਢ਼ਣ ਸ਼ਾਹ ਦਾ ਚੇਲਾ ਦਿਓ ਨਗਰ ਤੋਂ ਕੀਰਤਪੁਰ ਆ ਗਿਆ। ਭਾਈ ਬੁਡਣ ਸ਼ਾਹ ਦੀ ਕਬਰ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਖਰਚੇ ਵਿਚੋਂ ਬਨਵਾਈ ਸੀ। ਜਦ ਉਸਨੇ ਗੁਰੂ ਸਾਹਿਬ ਦੀ ਰਹਿਣੀ ਬਹਿਣੀ ਤੇ ਸਿਖਾਂ ਦਾ ਜੀਵਨ ਡਿਠਾ ਤੇ ਆਪਣੇ ਆਪ ਨੂੰ ਸਿਖੀ ਪ੍ਰਚਾਰ ਲਈ ਪੇਸ਼ ਕਰ ਦਿਤਾ। ਭਾਈ ਬਿਧੀ ਚੰਦ ਨਾਲ ਉਸਦਾ ਬਹੁਤ ਪਿਆਰ ਪੈ ਗੀਆ। ਇਤਨਾ ਕੀ ਦੋਨੋਂ ਨੇ ਸਰੀਰ ਇੱਕਠੇ ਛਡਣ ਦਾ ਪ੍ਰਣ ਕਰ ਲਿਆ। ਭਾਈ ਜੀ ਨੂੰ ਪ੍ਰਚਾਰ ਲਈ ਗੁਰੂ ਸਾਹਿਬ ਨੇ ਦਿਓ ਨਗਰ ਹੀ ਭੇਜ ਦਿਤਾ। ਗੁਰੂ ਸਾਹਿਬ ਸਮਝ ਗਏ ਕਿ ਬਿਧੀਚੰਦ ਦਾ ਵਕਤ ਨੇੜੇ ਹੈ ਜਦ ਭਾਈ ਬਿਧੀਚੰਦ ਨੂੰ ਦਿਓ ਨਗਰ ਭੇਜਣ ਲਗੇ ਤਾਂ ਉਨ੍ਹਾ ਨੇ ਬਚਨ ਕੀਤੇ,” ਭਾਈ ਬਿਧੀਚੰਦ ਜੇ ਕੋਈ ਤੇਰੇ ਮੇਰੇ ਵਿਚ ਭੇਦ ਮਨੇਗਾ ਉਸ ਨੂੰ ਸਿਖੀ ਸਿਦਕ ਪ੍ਰਾਪਤ ਨਹੀਂ ਹੋਵੇਗਾ ਤੇ ਗੁਰੂ ਜੀ ਦੂਰ ਤਕ ਉਸ ਨੂੰ ਛਡਣ ਗਏ। ਸੁੰਦਰ ਸ਼ਾਹ ਗੁਰੂ ਤੇ ਸਿਖ ਦਾ ਪਿਆਰ ਤੇ ਸਿਖ ਤੇ ਗੁਰੂ ਦਾ ਪਿਆਰ ਦੇਖ ਕੇ ਹੈਰਾਨ ਹੋ ਗਿਆ। ਦੁਨੀਆਂ ਨੇ ਇੰਤਹਾ ਤਦ ਦੇਖੀ ਜਦੋਂ ਇਕੋ ਸਮੇ 1638 ਭਾਈ ਬਿਧੀ ਚੰਦ ਤੇ ਭਾਈ ਬੁਡਣ ਸ਼ਾਹ ਦਾ ਚੇਲਾ ਦੋਨੋਂ ਨੇ ਇਕੋ ਥਾਂ ਇਕੋ ਸਮੇਂ ਸਰੀਰ ਛਡੇ। ਦਿਓਨਗਰ ਵਿਚ ਦੋਨੋ ਦੀਆਂ ਕਬਰ ਤੇ ਯਾਦਗਾਰ ਇੱਕਠੀ ਹੈ।
ਗੁਰੂ ਸਾਹਿਬ ਆਪਣੀ ਤਸਵੀਰ ਬਨਵਾਉਣ ਤੋਂ ਹਮੇਸ਼ਾ ਸੰਕੋਚ ਕਰਦੇ ਸੀ। ਪਰ ਜਦੋਂ ਬਿਧੀ ਚੰਦ ਦੀ ਇਜਾਜ਼ਤ ਲੈਕੇ ਗੁਰੂ ਸਾਹਿਬ ਦੀ ਤਸਵੀਰ ਬਣਾਈ ਗਈ ਤਾਂ ਗੁਰੂ ਸਾਹਿਬ ਨੇ ਹੋਰ ਤਸਵੀਰ ਬਣਾਨ ਲਈ ਮਨਾ ਕਰ ਦਿਤਾ ਤੇ ਉਹ ਤਸਵੀਰ ਬਿਧੀਚੰਦ ਨੂੰ ਦੇ ਦਿਤੀ ਜੋ ਅਜ ਵੀ ਉਨ੍ਹਾ ਦੇ ਖਾਨਦਾਨ ਦੇ ਕੋਲ ਹੈ।
ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਗੁਰੂ ਜੀ ਕੀ ਫਤਹਿ ।

राग रामकली में गुरु अरजन देव जी की बाणी ‘ रती सलोक अकाल पुरख एक है और सतगुरु की किरपा से मिलता है। हे नानक। (कह- हे भाई) पारब्रहम प्रभु को नमस्कार कर के में ( उस के दर से ) संत जना के चरणे की धुल मांगता हु, और आपा-भाव दुर कर के में उस सरब-वियापक प्रभु का नाम जपता हा ।੧। प्रभु पातशाह सारे पाप काटने वाला है, सारे डर दूर करने वाला है, सुखो का समुन्दर है, गरीबो पर दया कारण वाला है, (गरीबो के) दुख नास करने वाला है। हे नानक। उस को सदा सिमरता रह ।੨। छंतु ॥ जसु गावहु वडभागीहो करि किरपा भगवंत जीउ ॥ रुती माह मूरत घड़ी गुण उचरत सोभावंत जीउ ॥ गुण रंगि राते धंनि ते जन जिनी इक मनि धिआइआ ॥ सफल जनमु भइआ तिन का जिनी सो प्रभु पाइआ ॥ पुंन दान न तुलि किरिआ हरि सरब पापा हंत जीउ ॥ बिनवंति नानक सिमरि जीवा जनम मरण रहंत जीउ ॥१॥

रामकली महला ५ रुती सलोकु ੴ सतिगुर प्रसादि ॥ करि बंदन प्रभ पारब्रहम बाछउ साधह धूरि ॥ आपु निवारि हरि हरि भजउ नानक प्रभ भरपूरि ॥१॥ किलविख काटण भै हरण सुख सागर हरि राइ ॥ दीन दइआल दुख भंजनो नानक नीत धिआइ ॥२॥ छंतु। हे अति भाग्यशालियो! परमात्मा की महिमा के गीत गाते रहा करो। हे भगवान! (मेरे पर) मेहर कर (मैं भी) तेरा यश गाता रहूँ। हे भाई! जो ऋतुएं, जो महूरत, जो घड़ियाँ परमात्मा के गुण उचारते हुए बीतें, वह समय शोभा वाले होते हैं।

हे भाई! जो लोग परमात्मा के गुणों के प्यार-रंग में रंगे रहते हैं, जिस लोगों ने एक-मन हो परमात्मा का स्मरण किया है, वे लोग भाग्यशाली हैं। हे भाई! (नाम-जपने की इनायत से) जिन्होंने परमात्मा का मिलाप हासिल कर लिया है उनका मानव जीवन कामयाब हो गया है। हे भाई! परमात्मा (का नाम) सारे पापों को नाश करने वाला है, कोई पुण्य-दान, कोई धार्मिक कर्म हरि-नाम स्मरण के बराबर नहीं है। नानक विनती करता है: हे भाई! परमात्मा का नाम स्मरण करके मैं आत्मिक जीवन प्राप्त करता हूँ। (नाम-जपने की इनायत से) जनम-मरन (के चक्कर) समाप्त हो जाते हैं।੧।

ਅੰਗ : 927

ਰਾਮਕਲੀ ਮਹਲਾ ੫ ਰੁਤੀ ਸਲੋਕੁ ੴ ਸਤਿਗੁਰ ਪ੍ਰਸਾਦਿ ॥ ਕਰਿ ਬੰਦਨ ਪ੍ਰਭ ਪਾਰਬ੍ਰਹਮ ਬਾਛਉ ਸਾਧਹ ਧੂਰਿ ॥ ਆਪੁ ਨਿਵਾਰਿ ਹਰਿ ਹਰਿ ਭਜਉ ਨਾਨਕ ਪ੍ਰਭ ਭਰਪੂਰਿ ॥੧॥ ਕਿਲਵਿਖ ਕਾਟਣ ਭੈ ਹਰਣ ਸੁਖ ਸਾਗਰ ਹਰਿ ਰਾਇ ॥ ਦੀਨ ਦਇਆਲ ਦੁਖ ਭੰਜਨੋ ਨਾਨਕ ਨੀਤ ਧਿਆਇ ॥੨॥ ਛੰਤੁ ॥ ਜਸੁ ਗਾਵਹੁ ਵਡਭਾਗੀਹੋ ਕਰਿ ਕਿਰਪਾ ਭਗਵੰਤ ਜੀਉ ॥ ਰੁਤੀ ਮਾਹ ਮੂਰਤ ਘੜੀ ਗੁਣ ਉਚਰਤ ਸੋਭਾਵੰਤ ਜੀਉ ॥ ਗੁਣ ਰੰਗਿ ਰਾਤੇ ਧੰਨਿ ਤੇ ਜਨ ਜਿਨੀ ਇਕ ਮਨਿ ਧਿਆਇਆ ॥ ਸਫਲ ਜਨਮੁ ਭਇਆ ਤਿਨ ਕਾ ਜਿਨੀ ਸੋ ਪ੍ਰਭੁ ਪਾਇਆ ॥ ਪੁੰਨ ਦਾਨ ਨ ਤੁਲਿ ਕਿਰਿਆ ਹਰਿ ਸਰਬ ਪਾਪਾ ਹੰਤ ਜੀਉ ॥ ਬਿਨਵੰਤਿ ਨਾਨਕ ਸਿਮਰਿ ਜੀਵਾ ਜਨਮ ਮਰਣ ਰਹੰਤ ਜੀਉ ॥੧॥

ਅਰਥ: ਰਾਗ ਰਾਮਕਲੀ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ ‘ਰੁਤੀ ਸਲੋਕੁ’। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਨਾਨਕ! (ਆਖ-ਹੇ ਭਾਈ!) ਪਾਰਬ੍ਰਹਮ ਪ੍ਰਭੂ ਨੂੰ ਨਮਸਕਾਰ ਕਰ ਕੇ ਮੈਂ (ਉਸ ਦੇ ਦਰ ਤੋਂ) ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ, ਅਤੇ ਆਪਾ-ਭਾਵ ਦੂਰ ਕਰ ਕੇ ਮੈਂ ਉਸ ਸਰਬ-ਵਿਆਪਕ ਪ੍ਰਭੂ ਦਾ ਨਾਮ ਜਪਦਾ ਹਾਂ।੧। ਪ੍ਰਭੂ ਪਾਤਿਸ਼ਾਹ ਸਾਰੇ ਪਾਪ ਕੱਟਣ ਵਾਲਾ ਹੈ, ਸਾਰੇ ਡਰ ਦੂਰ ਕਰਨ ਵਾਲਾ ਹੈ, ਸੁਖਾਂ ਦਾ ਸਮੁੰਦਰ ਹੈ, ਗਰੀਬਾਂ ਉਤੇ ਦਇਆ ਕਰਨ ਵਾਲਾ ਹੈ, (ਗਰੀਬਾਂ ਦੇ) ਦੁੱਖ ਨਾਸ ਕਰਨ ਵਾਲਾ ਹੈ। ਹੇ ਨਾਨਕ! ਉਸ ਨੂੰ ਸਦਾ ਸਿਮਰਦਾ ਰਹੁ।੨। ਛੰਤੁ। ਹੇ ਵੱਡੇ ਭਾਗਾਂ ਵਾਲਿਓ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦੇ ਰਿਹਾ ਕਰੋ। ਹੇ ਭਗਵਾਨ! (ਮੇਰੇ ਉਤੇ) ਮਿਹਰ ਕਰ (ਮੈਂ ਭੀ ਤੇਰਾ ਜਸ ਗਾਂਦਾ ਰਹਾਂ। ਹੇ ਭਾਈ! ਜਿਹੜੀਆਂ ਰੁੱਤਾਂ, ਜਿਹੜੇ ਮੁਹੂਰਤ, ਜਿਹੜੀਆਂ ਘੜੀਆਂ ਪਰਮਾਤਮਾ ਦੇ ਗੁਣ ਉਚਾਰਦਿਆਂ ਬੀਤਣ, ਉਹ ਸਮੇ ਸੋਭਾ ਵਾਲੇ ਹੁੰਦੇ ਹਨ। ਹੇ ਭਾਈ! ਜਿਹੜੇ ਬੰਦੇ ਪਰਮਾਤਮਾ ਦੇ ਗੁਣਾਂ ਦੇ ਪਿਆਰ-ਰੰਗ ਵਿਚ ਰੰਗੇ ਰਹਿੰਦੇ ਹਨ, ਜਿਨ੍ਹਾਂ ਬੰਦਿਆਂ ਨੇ ਇਕ-ਮਨ ਹੋ ਕੇ ਪਰਮਾਤਮਾ ਦਾ ਸਿਮਰਨ ਕੀਤਾ ਹੈ, ਉਹ ਬੰਦੇ ਭਾਗਾਂ ਵਾਲੇ ਹਨ। ਹੇ ਭਾਈ! (ਸਿਮਰਨ ਦੀ ਬਰਕਤਿ ਨਾਲ) ਜਿਨ੍ਹਾਂ ਨੇ ਪਰਮਾਤਮਾ ਦਾ ਮਿਲਾਪ ਹਾਸਲ ਕਰ ਲਿਆ ਹੈ ਉਹਨਾਂ ਦਾ ਮਨੁੱਖਾ ਜੀਵਨ ਕਾਮਯਾਬ ਹੋ ਗਿਆ ਹੈ। ਹੇ ਭਾਈ! ਪਰਮਾਤਮਾ (ਦਾ ਨਾਮ) ਸਾਰੇ ਪਾਪਾਂ ਦਾ ਨਾਸ ਕਰਨ ਵਾਲਾ ਹੈ, ਕੋਈ ਪੁੰਨ-ਦਾਨ ਕੋਈ ਧਾਰਮਿਕ ਕਰਮ ਹਰਿ-ਨਾਮ ਸਿਮਰਨ ਦੇ ਬਰਾਬਰ ਨਹੀਂ ਹਨ। ਨਾਨਕ ਬੇਨਤੀ ਕਰਦਾ ਹੈ– ਹੇ ਭਾਈ! ਪਰਮਾਤਮਾ ਦਾ ਨਾਮ ਸਿਮਰ ਕੇ ਮੈਂ ਆਤਮਕ ਜੀਵਨ ਪ੍ਰਾਪਤ ਕਰਦਾ ਹਾਂ। (ਸਿਮਰਨ ਦੀ ਬਰਕਤ ਨਾਲ) ਜਨਮ ਮਰਨ (ਦੇ ਗੇੜ) ਮੁੱਕ ਜਾਂਦੇ ਹਨ।੧।

सोरठि महला ५ ॥
ठाढि पाई करतारे ॥ तापु छोडि गइआ परवारे ॥ गुरि पूरै है राखी ॥ सरणि सचे की ताकी ॥१॥ परमेसरु आपि होआ रखवाला ॥ सांति सहज सुख खिन महि उपजे मनु होआ सदा सुखाला ॥ रहाउ ॥ हरि हरि नामु दीओ दारू ॥ तिनि सगला रोगु बिदारू ॥ अपणी किरपा धारी ॥ तिनि सगली बात सवारी ॥२॥ प्रभि अपना बिरदु समारिआ ॥ हमरा गुणु अवगुणु न बीचारिआ ॥ गुर का सबदु भइओ साखी ॥ तिनि सगली लाज राखी ॥३॥ बोलाइआ बोली तेरा ॥ तू साहिबु गुणी गहेरा ॥ जपि नानक नामु सचु साखी ॥ अपुने दास की पैज राखी ॥४॥६॥५६॥

ਅੰਗ : 622

ਸੋਰਠਿ ਮਹਲਾ ੫ ॥
ਠਾਢਿ ਪਾਈ ਕਰਤਾਰੇ ॥ ਤਾਪੁ ਛੋਡਿ ਗਇਆ ਪਰਵਾਰੇ ॥ ਗੁਰਿ ਪੂਰੈ ਹੈ ਰਾਖੀ ॥ ਸਰਣਿ ਸਚੇ ਕੀ ਤਾਕੀ ॥੧॥ ਪਰਮੇਸਰੁ ਆਪਿ ਹੋਆ ਰਖਵਾਲਾ ॥ ਸਾਂਤਿ ਸਹਜ ਸੁਖ ਖਿਨ ਮਹਿ ਉਪਜੇ ਮਨੁ ਹੋਆ ਸਦਾ ਸੁਖਾਲਾ ॥ ਰਹਾਉ ॥ ਹਰਿ ਹਰਿ ਨਾਮੁ ਦੀਓ ਦਾਰੂ ॥ ਤਿਨਿ ਸਗਲਾ ਰੋਗੁ ਬਿਦਾਰੂ ॥ ਅਪਣੀ ਕਿਰਪਾ ਧਾਰੀ ॥ ਤਿਨਿ ਸਗਲੀ ਬਾਤ ਸਵਾਰੀ ॥੨॥ ਪ੍ਰਭਿ ਅਪਨਾ ਬਿਰਦੁ ਸਮਾਰਿਆ ॥ ਹਮਰਾ ਗੁਣੁ ਅਵਗੁਣੁ ਨ ਬੀਚਾਰਿਆ ॥ ਗੁਰ ਕਾ ਸਬਦੁ ਭਇਓ ਸਾਖੀ ॥ ਤਿਨਿ ਸਗਲੀ ਲਾਜ ਰਾਖੀ ॥੩॥ ਬੋਲਾਇਆ ਬੋਲੀ ਤੇਰਾ ॥ ਤੂ ਸਾਹਿਬੁ ਗੁਣੀ ਗਹੇਰਾ ॥ ਜਪਿ ਨਾਨਕ ਨਾਮੁ ਸਚੁ ਸਾਖੀ ॥ ਅਪੁਨੇ ਦਾਸ ਕੀ ਪੈਜ ਰਾਖੀ ॥੪॥੬॥੫੬॥

ਅਰਥ: ਸੋਰਠਿ ਮਹਲਾ ੫ ॥
ਹੇ ਭਾਈ! ਜਿਸ ਮਨੁੱਖ ਦੇ ਅੰਦਰ ਕਰਤਾਰ ਨੇ ਠੰਡ ਵਰਤਾ ਦਿੱਤੀ, ਉਸ ਦੇ ਪਰਵਾਰ ਨੂੰ (ਉਸ ਦੇ ਗਿਆਨ-ਇੰਦ੍ਰਿਆਂ ਨੂੰ ਵਿਕਾਰਾਂ ਦਾ) ਤਾਪ ਛੱਡ ਜਾਂਦਾ ਹੈ । ਹੇ ਭਾਈ! ਪੂਰੇ ਗੁਰੂ ਨੇ ਜਿਸ ਮਨੁੱਖ ਦੀ ਮਦਦ ਕੀਤੀ, ਉਸ ਨੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਆਸਰਾ ਤੱਕ ਲਿਆ ।੧। ਹੇ ਭਾਈ! ਜਿਸ ਮਨੁੱਖ ਦਾ ਰਾਖਾ ਪਰਮਾਤਮਾ ਆਪ ਬਣ ਜਾਂਦਾ ਹੈ, ਉਸ ਦਾ ਮਨ ਸਦਾ ਵਾਸਤੇ ਸੁਖੀ ਹੋ ਜਾਂਦਾ ਹੈ (ਕਿਉਂਕਿ ਉਸ ਦੇ ਅੰਦਰ) ਇਕ ਛਿਨ ਵਿਚ ਆਤਮਕ ਅਡੋਲਤਾ ਦੇ ਸੁਖ ਤੇ ਸ਼ਾਂਤੀ ਪੈਦਾ ਹੋ ਜਾਂਦੇ ਹਨ ।ਰਹਾਉ। ਹੇ ਭਾਈ! (ਵਿਕਾਰ-ਰੋਗਾਂ ਦਾ ਇਲਾਜ ਕਰਨ ਵਾਸਤੇ ਗੁਰੂ ਨੇ ਜਿਸ ਮਨੁੱਖ ਨੂੰ) ਪਰਮਾਤਮਾ ਦਾ ਨਾਮ-ਦਵਾਈ ਦਿੱਤੀ ਉਸ ਨਾਮ-ਦਾਰੂ ਨੇ ਉਸ ਮਨੁੱਖ ਦਾ ਸਾਰਾ ਹੀ (ਵਿਕਾਰ-) ਰੋਗ ਕੱਟ ਦਿੱਤਾ । ਜਦੋਂ ਪ੍ਰਭੂ ਨੇ ਉਸ ਮਨੁੱਖ ਉਤੇ ਆਪਣੀ ਮੇਹਰ ਕੀਤੀ, ਤਾਂ ਉਸ ਨੇ ਆਪਣੀ ਸਾਰੀ ਜੀਵਨ-ਕਹਾਣੀ ਹੀ ਸੋਹਣੀ ਬਣਾ ਲਈ (ਆਪਣਾ ਸਾਰਾ ਜੀਵਨ ਸੰਵਾਰ ਲਿਆ) ।੨। ਹੇ ਭਾਈ! ਪ੍ਰਭੂ ਨੇ (ਸਦਾ ਹੀ) ਆਪਣੇ ਮੁੱਢ-ਕਦੀਮਾਂ ਦੇ (ਪਿਆਰ ਵਾਲੇ) ਸੁਭਾਵ ਨੂੰ ਚੇਤੇ ਰੱਖਿਆ ਹੈ । ਉਹ ਸਾਡਾ ਜੀਵਾਂ ਦਾ ਕੋਈ ਗੁਣ ਜਾਂ ਔਗੁਣ ਦਿਲ ਤੇ ਲਾ ਨਹੀਂ ਰੱਖਦਾ । (ਪ੍ਰਭੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ ਅੰਦਰ) ਗੁਰੂ ਦੇ ਸ਼ਬਦ ਨੇ ਆਪਣਾ ਪ੍ਰਭਾਵ ਪਾਇਆ, ਸ਼ਬਦ ਨੇ ਉਸ ਦੀ ਸਾਰੀ ਇੱਜ਼ਤ ਰੱਖ ਲਈ (ਉਸ ਨੂੰ ਵਿਕਾਰਾਂ ਦੇ ਢਹੇ ਚੜ੍ਹਨ ਤੋਂ ਬਚਾ ਲਿਆ) ।੩। ਹੇ ਪ੍ਰਭੂ! ਜਦੋਂ ਤੂੰ ਪ੍ਰੇਰਨਾ ਦੇਂਦਾ ਹੈਂ ਤਦੋਂ ਹੀ ਮੈਂ ਤੇਰੀ ਸਿਫ਼ਤਿ-ਸਾਲਾਹ ਕਰ ਸਕਦਾ ਹਾਂ । ਤੂੰ ਸਾਡਾ ਮਾਲਕ ਹੈਂ, ਤੂੰ ਗੁਣਾਂ ਦਾ ਖ਼ਜ਼ਾਨਾ ਹੈਂ, ਤੂੰ ਡੂੰਘੇ ਜਿਗਰੇ ਵਾਲਾ ਹੈਂ । ਹੇ ਨਾਨਕ! ਸਦਾ-ਥਿਰ ਪ੍ਰਭੂ ਦਾ ਨਾਮ ਜਪਿਆ ਕਰ, ਇਹੀ ਸਦਾ ਹਾਮੀ ਭਰਨ ਵਾਲਾ ਹੈ । ਪ੍ਰਭੂ ਆਪਣੇ ਸੇਵਕ ਦੀ (ਸਦਾ) ਇੱਜ਼ਤ ਰੱਖਦਾ ਆਇਆ ਹੈ ।੪।੬।੫੬।

बिलावलु महला ५ ॥ सिमरि सिमरि प्रभु आपना नाठा दुख ठाउ ॥ बिस्राम पाए मिलि साधसंगि ता ते बहुड़ि न धाउ ॥१॥ बलिहारी गुर आपने चरनन्ह बलि जाउ ॥ अनद सूख मंगल बने पेखत गुन गाउ ॥१॥ रहाउ ॥ कथा कीरतनु राग नाद धुनि इहु बनिओ सुआउ ॥ नानक प्रभ सुप्रसंन भए बांछत फल पाउ ॥२॥६॥७०॥ {पन्ना 818}

अर्थ: हे भाई! मैं अपने गुरू से कुर्बान जाता हूँ, मैं (अपने गुरू के) चरणों से सदके जाता हूँ। गुरू के दर्शन करके मैं प्रभू की सिफत-सालाह के गीत गाता हूँ, और मेरे अंदर सारे आनंद, सारे सुख सारे चाव-हिल्लोरे बने रहते हैं।1। रहाउ।
हे भाई! गुरू की संगति में मिल के मैंने प्रभू के चरणों में निवास हासिल कर लिया है (इस वास्ते) उस (साध-संगति) से कभी परे नहीं भागता। (गुरू की संगति की बरकति से) मैं अपने प्रभू का हर वक्त सिमरन करके (ऐसी अवस्था में पहुँच गया हूँ कि मेरे अंदर से) दुखों का ठिकाना ही दूर हो गया है।1।
हे नानक! (कह- हे भाई! गुरू की कृपा से) प्रभू की कथा-कहानियाँ, कीर्तन, सिफत-सालाह की लगन – यही मेरी जिंदगी का निशाना बन गए हैं। (गुरू की मेहर से) प्रभू जी (मेरे पर) बहुत खुश हो गए हैं, मैं अब मन-माँगा फल प्राप्त कर रहा हूँ।2।6।70।

ਅੰਗ : 818

ਬਿਲਾਵਲੁ ਮਹਲਾ ੫ ॥ ਸਿਮਰਿ ਸਿਮਰਿ ਪ੍ਰਭੁ ਆਪਨਾ ਨਾਠਾ ਦੁਖ ਠਾਉ ॥ ਬਿਸ੍ਰਾਮ ਪਾਏ ਮਿਲਿ ਸਾਧਸੰਗਿ ਤਾ ਤੇ ਬਹੁੜਿ ਨ ਧਾਉ ॥੧॥ ਬਲਿਹਾਰੀ ਗੁਰ ਆਪਨੇ ਚਰਨਨੑ ਬਲਿ ਜਾਉ ॥ ਅਨਦ ਸੂਖ ਮੰਗਲ ਬਨੇ ਪੇਖਤ ਗੁਨ ਗਾਉ ॥੧॥ ਰਹਾਉ ॥ ਕਥਾ ਕੀਰਤਨੁ ਰਾਗ ਨਾਦ ਧੁਨਿ ਇਹੁ ਬਨਿਓ ਸੁਆਉ ॥ ਨਾਨਕ ਪ੍ਰਭ ਸੁਪ੍ਰਸੰਨ ਭਏ ਬਾਂਛਤ ਫਲ ਪਾਉ ॥੨॥੬॥੭੦॥

ਅਰਥ: ਹੇ ਭਾਈ! ਗੁਰੂ ਦੀ ਸੰਗਤਿ ਵਿਚ ਮਿਲ ਕੇ ਮੈਂ ਪ੍ਰਭੂ ਦੇ ਚਰਨਾਂ ਵਿਚ ਨਿਵਾਸ ਪ੍ਰਾਪਤ ਕਰ ਲਿਆ ਹੈ (ਇਸ ਵਾਸਤੇ) ਉਸ (ਸਾਧ ਸੰਗਤਿ) ਤੋਂ ਕਦੇ ਪਰੇ ਨਹੀਂ ਭੱਜਦਾ। (ਗੁਰੂ ਦੀ ਸੰਗਤਿ ਦੀ ਬਰਕਤਿ ਨਾਲ) ਮੈਂ ਆਪਣੇ ਪ੍ਰਭੂ ਦਾ ਹਰ ਵੇਲੇ ਸਿਮਰਨ ਕਰ ਕੇ (ਅਜੇਹੀ ਅਵਸਥਾ ਤੇ ਪਹੁੰਚ ਗਿਆ ਹਾਂ ਕਿ ਮੇਰੇ ਅੰਦਰੋਂ) ਦੁੱਖਾਂ ਦਾ ਟਿਕਾਣਾ ਹੀ ਦੂਰ ਹੋ ਗਿਆ ਹੈ।੧।
ਹੇ ਨਾਨਕ! ਆਖ-ਹੇ ਭਾਈ! ਗੁਰੂ ਦੀ ਕਿਰਪਾ ਨਾਲ) ਪ੍ਰਭੂ ਦੀਆਂ ਕਥਾ-ਕਹਾਣੀਆਂ, ਕੀਰਤਨ, ਸਿਫ਼ਤਿ-ਸਾਲਾਹ ਦੀ ਲਗਨ-ਇਹੀ ਮੇਰੀ ਜ਼ਿੰਦਗੀ ਦਾ ਨਿਸ਼ਾਨਾ ਬਣ ਗਏ ਹਨ। (ਗੁਰੂ ਦੀ ਮੇਹਰ ਨਾਲ) ਪ੍ਰਭੂ ਜੀ (ਮੇਰੇ ਉਤੇ) ਬਹੁਤ ਖ਼ੁਸ਼ ਹੋ ਗਏ ਹਨ, ਮੈਂ ਹੁਣ ਮਨ-ਮੰਗਿਆ ਫਲ ਪ੍ਰਾਪਤ ਕਰ ਰਿਹਾ ਹਾਂ।੨।੬।੭੦।

Begin typing your search term above and press enter to search. Press ESC to cancel.

Back To Top