अंग : 669-670
धनासरी महला ४ ॥ इछा पूरकु सरब सुखदाता हरि जा कै वसि है कामधेना ॥ सो ऐसा हरि धिआईऐ मेरे जीअड़े ता सरब सुख पावहि मेरे मना ॥१॥ जपि मन सति नामु सदा सति नामु ॥ हलति पलति मुख ऊजल होई है नित धिआईऐ हरि पुरखु निरंजना ॥ रहाउ ॥ जह हरि सिमरनु भइआ तह उपाधि गतु कीनी वडभागी हरि जपना ॥ जन नानक कउ गुरि इह मति दीनी जपि हरि भवजलु तरना ॥२॥६॥१२॥
अर्थ: हे मेरी जिंदे! जो हरी सब कामनाए पूरी करने वाला है, जो सरे सुख देने वाला है, जिस के बसमे (स्वर्ग में रहने वाली समझी गयी) कामधेन है उस ऐसी समर्था वाले परमात्मा का सुमिरन करना चाहिए। हे मेरे मन! (जब तू परमात्मा का सुमिरन करेगा) तब सारे सुख हासिल कर लेगा।१। हे मन! सदा-थिर प्रभु का नाम सदा जपा करो। हे भाई! सरब-व्यापक निर्लेप हरी का सदा ध्यान करना चाहिए, (इस प्रकार) लोक परलोक में इज्जत कमा लेनी चाहिए।रहाउ। हे भाई! जिस हृदय में परमात्मा की भक्ति होती है उसमें से हरेक किस्म का झगड़ा-बखेड़ा निकल जाता है। (फिर भी) बहुत भाग्य से ही परमात्मा का भजन हो सकता है। हे भाई! दास नानक को (तो) गुरू ने ये समझ दी है कि परमात्मा का नाम जप के संसार समुंद्र से पार लांघ जाना है।2।6।12।

ਗੁਰੂ ਅਰਜਨ ਦੇਵ ਜੀ ਦਾ ਜਨਮ ਵੈਸਾਖ ਮਹੀਨੇ ਦਾ ਹੈ। ਇਸੇ ਮਹੀਨੇ ਗੁਰੂ ਅੰਗਦ ਦੇਵ ਜੀ ਦਾ ਵੀ ਪ੍ਰਕਾਸ਼ ਹੋਇਆ। ਉਸ ਦਿਨ 5 ਵੈਸਾਖ ਸੀ। ਭਾਵੇਂ ਅਸੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਕੱਤਕ ਦੀ ਪੂਰਨਮਾਸ਼ੀ ਵਾਲੇ ਦਿਨ ਮਨਾਉਂਦੇ ਹਾਂ ਪਰ ਕਈ ਪੁਰਾਤਨ ਲਿਖਤਾਂ ਵਿਚ ਗੁਰੂ ਸਾਹਿਬ ਦਾ ਪ੍ਰਕਾਸ਼ 20 ਵੈਸਾਖ ਨੂੰ ਹੋਇਆ ਲਿਖਿਆ ਮਿਲਦਾ ਹੈ। ਗੁਰੂ ਅਰਜਨ ਦੇਵ ਜੀ ਦਾ ਜਨਮ 19 ਵੈਸਾਖ ਸੰਮਤ 1620 ਨੂੰ ਹੋਇਆੀ, ਈਸਵੀ ਸੰਨ 1563 ਸੀ ਤੇ ਅਪ੍ਰੈਲ ਮਹੀਨੇ ਦੀ 15 ਤਰੀਕ ਸੀ। ਗੁਰੂ ਜੀ ਬੀਬੀ ਭਾਨੀ ਜੀ ਅਤੇ ਗੁਰੂ ਰਾਮਦਾਸ ਜੀ ਦੇ ਸਪੁੱਤਰ ਸਨ। ਨਾਨਾ-ਨਾਨੀ ਜੀ ਦਾ ਨਾਂ ਕ੍ਰਮਵਾਰ ਗੁਰੂ ਅਮਰਦਾਸ ਜੀ ਤੇ ਮਨਸਾ ਦੇਵੀ ਜੀ ਸੀ। ਬੀਬੀ ਅਨੂਪੀ ਤੇ ਹਰਿਦਾਸ ਜੀ ਦਾਦੀ-ਦਾਦਾ ਜੀ ਸਨ। ਗੁਰੂ ਸਾਹਿਬ ਦੇ ਦਾਦਕੇ ਲਾਹੌਰ ਤੇ ਨਾਨਕੇ ਗੋਇੰਦਵਾਲ ਸਨ। ਗੁਰੂ ਸਾਹਿਬ ਦਾ ਜਨਮ ਗੋਇੰਦਵਾਲ ਵਿਖੇ ਹੋਇਆ। ਉਨ੍ਹਾਂ ਦਾ ਬਚਪਨ ਇਥੇ ਹੀ ਬੀਤਿਆ। ਗੁਰੂ ਜੀ ਤਿੰਨ ਭਰਾ ਸਨ। ਗੁਰੂ ਜੀ ਸਭ ਤੋਂ ਛੋਟੇ ਸਨ। ਵੱਡੇ ਭਰਾ ਦਾ ਨਾਂ ਪ੍ਰਿਥੀ ਚੰਦ ਸੀ ਤੇ ਉਸ ਤੋਂ ਛੋਟੇ ਮਹਾਦੇਵ ਸਨ। ਪ੍ਰਿਥੀ ਚੰਦ ਨੇ ਗੁਰੂ ਗੱਦੀ ਲਈ ਬੇਅੰਤ ਲਲਕ ਵਿਖਾਈ ਪਰ ਉਹ ਗੁਰੂ ਅਰਜਨ ਦੇਵ ਜੀ ਦੇ ਸਹਿਜ ਅੱਗੇ ਮਿੱਟੀ ਹੋ ਗਿਆ। ਗੁਰੂ ਜੀ ਅੰਦਰ ਵਸਦੇ ਸਹਿਜ ਦੇ ਝਲਕਾਰੇ ਉਨ੍ਹਾਂ ਬਾਰੇ ਪ੍ਰਚਲਤ ਬਾਲ ਸਾਖੀਆਂ ਤੋਂ ਪ੍ਰਤੱਖ ਹੁੰਦੇ ਹਨ।
ਇਕ ਵਾਰ ਬਾਲ (ਗੁਰੂ) ਅਰਜਨ ਦੇਵ ਜੀ ਵਿਹੜੇ ‘ਚ ਗੇਂਦ ਨਾਲ ਖੇਡ ਰਹੇ ਸਨ। ਖੇਡਦੇ ਸਮੇਂ ਗੇਂਦ ਰੁੜ੍ਹਦੀ-ਰੁੜ੍ਹਦੀ ਗੁਰੂ ਅਮਰਦਾਸ ਜੀ ਦੇ ਕਮਰੇ ਅੰਦਰ ਚਲੀ ਗਈ। ਬਾਲ ਅਰਜਨ ਦੇਵ ਵੀ ਗੇਂਦ ਦੇ ਮਗਰ ਰਿੜ੍ਹਦੇ ਹੋਏ ਅੰਦਰ ਜਾ ਵੜੇ। ਬਾਲ ਅਰਜਨ ਦੇਵ ਜੀ ਨੂੰ ਅੰਦਰ ਗੇਂਦ ਨਾ ਦਿਸੀ। ਉਨ੍ਹਾਂ ਸੋਚਿਆ ਗੇਂਦ ਪਲੰਘ ਉੱਪਰ ਹੋਵੇਗੀ। ਪਲੰਘ ਉੱਪਰ ਗੁਰੂ ਅਮਰਦਾਸ ਜੀ ਆਰਾਮ ਕਰ ਰਹੇ ਸਨ। ਬਾਲ ਅਰਜਨ ਦੇਵ ਪਲੰਘ ‘ਤੇ ਚੜ੍ਹਨ ਲਈ ਪਾਵੇ ਦਾ ਸਹਾਰਾ ਲੈ ਕੇ ਖੜ੍ਹੇ ਹੋਏ ਤੇ ਫਿਰ ਬਾਹੀ ਨਾਲ ਲਟਕ ਕੇ ਉੱਤੇ ਚੜ੍ਹਨ ਦਾ ਯਤਨ ਕਰਨ ਲੱਗੇ। ਇਸ ਨਾਲ ਪਲੰਘ ਹਿੱਲਿਆ ਤੇ ਗੁਰੂ ਅਮਰਦਾਸ ਜੀ ਧਿਆਨ ਅੰਦਰੋਂ ਬੋਲੇ, ‘ਇਹ ਕੌਣ ਵੱਡਾ ਪੁਰਖ ਹੈ, ਜਿਸ ਨੇ ਸਾਡਾ ਪਲੰਘ ਹਿਲਾ ਦਿੱਤਾ!’ ਉਨ੍ਹਾਂ ਦੇਖਿਆ ਤਾਂ ਬਾਲ ਅਰਜਨ ਦੇਵ ਜੀ ਪਲੰਘ ‘ਤੇ ਚੜ੍ਹਨ ਦਾ ਯਤਨ ਕਰ ਰਹੇ ਸਨ। ਨਾਨਾ ਗੁਰੂ ਬਾਲ ਅਰਜਨ ਜੀ ਨੂੰ ਦੇਖ ਕੇ ਮੁਸਕਰਾਏ ਤੇ ਉਨ੍ਹਾਂ ਦੇ ਮੂੰਹੋਂ ਸਹਿਜ ਭਾਅ ਨਿਕਲਿਆ, ”ਕਾਹਲਾ ਨਾ ਪੈ, ਸਮਾਂ ਆਉਣ ‘ਤੇ ਇਸ ਆਸਣ ਦਾ ਵੀ ਮਾਲਕ ਹੋ ਜਾਵੇਂਗਾ।”
ਜਦੋਂ ਬੀਬੀ ਭਾਨੀ ਜੀ ਦੀ ਨਿਗਾਹ ਉਸ ਪਾਸੇ ਗਈ ਤਾਂ ਉਹ ਬਾਲ ਅਰਜਨ ਨੂੰ ਫੜਨ ਲਈ ਦੌੜ੍ਹੇ ਮਤੇ ਉਹ ਪਲੰਘ ‘ਤੇ ਚੜ੍ਹ ਕੇ ਪਿਤਾ ਗੁਰੂ ਦੇ ਵਸਤਰ ਮੈਲੇ ਨਾ ਕਰ ਦੇਣ ਤੇ ਪਿਤਾ ਗੁਰੂ ਦੀ ਨੀਂਦ ਨਾ ਖ਼ਰਾਬ ਹੋ ਜਾਵੇ ਪਰ ਪਿਤਾ ਗੁਰੂ ਨੇ ਬੀਬੀ ਭਾਨੀ ਨੂੰ ਰੋਕ ਦਿੱਤਾ ਤੇ ਖ਼ੁਦ ਬਾਲ ਅਰਜਨ ਨੂੰ ਚੁੱਕਣ ਲਈ ਬਾਹਾਂ ਪਸਾਰੀਆਂ। ਬਾਲ ਅਰਜਨ ਸਰੀਰੋਂ ਭਾਰੇ ਸਨ। ਨਾਨਾ ਗੁਰੂ ਦੇ ਮੁੱਖੋਂ ਫਿਰ ਨਿੱਕਲਿਆ, ‘ਐਨਾ ਗਹੁਰਾ, ਬੋਹਿਥ ਜਿੰਨਾ, ਵੱਡਾ ਹੋ ਬਾਣੀ ਦਾ ਵੀ ਬੋਹਿਥ ਹੋਵੇਗਾ।” ਹੁਣ ਇਹ ਸ਼ਬਦ ‘ਦੋਹਤਾ ਬਾਣੀ ਦਾ ਬੋਹਿਥਾ’ ਪੰਜਾਬੀ ਬੋਲੀ ਦਾ ਮੁਹਾਵਰਾ ਹੀ ਬਣ ਗਿਆ ਹੈ।
ਨਾਨਾ ਗੁਰੂ ਦੇ ਦੋਵੇਂ ਬਚਨ ਪੂਰੇ ਹੋਏ। ਬਾਲ ਅਰਜਨ ਗੁਰੂ ਰਾਮਦਾਸ ਜੀ ਤੋਂ ਬਾਅਦ ਪੰਜਵੇਂ ਗੁਰੂ ਹੋਏ ਤੇ ਬਾਣੀ ਬੋਹਿਥ ਪੱਖੋਂ ਉਨ੍ਹਾਂ ਨੇ ਆਦਿ ਗ੍ਰੰਥ ਜੀ ਦੀ ਸਾਜਨਾ ਹੀ ਨਹੀਂ ਕੀਤੀ ਸਗੋਂ ਇਸ ਅੰਦਰ ਦਰਜ ਬਾਣੀ ਵਿਚ ਉਨ੍ਹਾਂ ਦਾ ਖ਼ੁਦ ਦਾ ਬਾਣੀ ਭਾਗ ਕਰੀਬ 40 ਫ਼ੀਸਦੀ ਹੈ।
ਇਕ ਹੋਰ ਸਾਖੀ ਪ੍ਰਸਿੱਧ ਹੈ ਕਿ ਨਾਨਾ ਗੁਰੂ ਲੰਗਰ ਛਕਣ ਲਈ ਪੰਗਤ ‘ਚ ਬੈਠੇ ਸਨ। ਖੇਡ ਰਹੇ ਬਾਲ ਅਰਜਨ ਦੀ ਨਿਗਾਹ ਉਨ੍ਹਾਂ ‘ਤੇ ਪਈ। ਉਹ ਰਿੜ੍ਹਦੇ-ਰਿੜ੍ਹਦੇ ਨਾਨਾ ਗੁਰੂ ਕੋਲ ਆ ਗਏ। ਬਾਲ ਅਰਜਨ ਨੇ ਨਾਨਾ ਗੁਰੂ ਦਾ ਪ੍ਰਸ਼ਾਦੀ ਥਾਲ ਨੰਨ੍ਹੇ ਹੱਥਾਂ ਨਾਲ ਖਿਲਾਰ ਦਿੱਤਾ। ਮੁਸਕਰਾਉਂਦੇ ਨਾਨਾ ਗੁਰੂ ਬਾਲ ਅਰਜਨ ਨੂੰ ਨਿਹਾਰਦੇ ਰਹੇ। ਇਕ ਸੇਵਕ ਨੇ ਜਦੋਂ ਇਹ ਵੇਖਿਆ ਤਾਂ ਉਹ ਬਾਲ ਅਰਜਨ ਨੂੰ ਚੁੱਕ ਕੇ ਲੰਗਰ ਹਾਲ ਤੋਂ ਬਾਹਰ ਛੱਡ ਆਇਆ ਪਰ ਬਾਲ ਅਰਜਨ ਫਿਰ ਆਏ ਤੇ ਨਾਨਾ ਗੁਰੂ ਦਾ ਥਾਲ ਦੁਬਾਰਾ ਖਿਲਾਰਨ ਲੱਗੇ। ਸੇਵਕ ਰੋਕਣ ਦਾ ਯਤਨ ਕਰਨ ਲੱਗਾ ਪਰ ਨਾਨਾ ਗੁਰੂ ਨੇ ਉਸ ਨੂੰ ਵਰਜ ਦਿੱਤਾ। ਗੁਰੂ ਅਮਰਦਾਸ ਜੀ ਦੇ ਮੁੱਖੋਂ ਨਿਕਲਿਆ, ”ਠਹਿਰ ਓਏ ਥਾਲ ਦਿਆ ਮਾਲਕਾ, ਐਨਾ ਕਾਹਲਾ ਨਾ ਪੈ, ਖਿਲਾਰ ਲੈ, ਖਿਲਾਰ ਲੈ। ਇਹ ਥਾਲ ਤੈਨੂੰ ਹੀ ਸਾਂਭਣਾ ਤੇ ਪਰੋਸਣਾ ਪੈਣਾ ਹੈ।” ਬਾਅਦ ਵਿਚ ਨਾਨਾ ਗੁਰੂ ਦੇ ਇਨ੍ਹਾਂ ਬੋਲਾਂ ਨੇ ਆਦਿ ਬੀੜ ਦੀ ਸਾਜਨਾ ਦੇ ਰੂਪ ਰਾਹੀਂ ਮੁੰਦਾਵਣੀ ਦੇ ਸ਼ਬਦ ਬਣ ਪ੍ਰਕਾਸ਼ ਧਾਰਿਆ :
ਥਾਲ ਵਿਚਿ ਤਿਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ।।
ਅੰਮ੍ਰਿਤ ਨਾਮੁ ਠਾਕੁਰ ਕਾ ਪਈਓ ਜਿਸ ਕਾ ਸਭਸੁ ਅਧਾਰੋ।।
ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਇ ਉਧਾਰੋ।।
ਏਹੁ ਵਸਤੁ ਤਜੀ ਨਹ ਜਾਈ ਨਿਤ ਨਿਤ ਰਖੁ ਉਰਿ ਧਾਰੋ।।
ਤਮ ਸੰਸਾਰੁ ਚਰਨ ਲਗਿ ਤਰੀਐ ਸਭੁ ਨਾਨਕ ਬ੍ਰਹਮ ਪਸਾਰੋ।।
ਗੁਰੂ ਅਰਜਨ ਦੇਵ ਜੀ ਜਦੋਂ ਬਾਲ ਸਨ ਤਾਂ ਗੋਇੰਦਵਾਲ ਵਿਖੇ ਮਾਤਾ ਬੀਬੀ ਭਾਨੀ ਜੀ ਦੇ ਪਿੱਛੇ ਪਿੱਛੇ ਤੁਰਦੇ ਰਹਿੰਦੇ ਸਨ। ਬੀਬੀ ਜੀ ਚੁੱਲ੍ਹੇ-ਚੌਂਕੇ ਦਾ ਕੰਮ ਕਰਦੇ ਤਾਂ ਬਾਲ ਅਰਜਨ ਹਰ ਕੰਮ ਨੂੰ ਨੀਝ ਨਾਲ ਦੇਖਦੇ। ਸਿੱਖ ਸਾਹਿਤ ਦੱਸਦਾ ਹੈ ਕਿ ਬੀਬੀ ਜੀ ਜਦੋਂ ਰੋਟੀ-ਟੁੱਕ ਬਣਾਉਂਦੇ ਸਨ ਤਾਂ ਬਾਲ ਅਰਜਨ ਚੁਪਕੇ ਜਿਹੇ ਚੌਂਕੇ ਦੁਆਲੇ ਬਣਾਏ ਓਟੀਏ ਨਾਲ ਲੱਗ ਕੇ ਖੜ੍ਹੇ ਹੋ ਜਾਂਦੇ ਤੇ ਧਿਆਨ ਨਾਲ ਚੁੱਲ੍ਹੇ ਵਿਚ ਬਲਦੀ ਅੱਗ, ਉੱਤੇ ਧਰੀ ਤਵੀ ਤੇ ਤਵੀ ‘ਤੇ ਪੱਕਦੀ ਰੋਟੀ ਨੂੰ ਨਿਹਾਰਦੇ ਰਹਿੰਦੇ। ਮੱਠੇ-ਮੱਠੇ ਸੇਕ ਨਾਲ ਤਪਦੀ ਤਵੀ ‘ਤੇ ਪੱਕਦੀ ਰੋਟੀ ਦੇ ਧਿਆਨ ਅੰਦਰ ਉਹ ਵਰਤਮਾਨ ਤੋਂ ਕਿੰਨ੍ਹੇ ਸਾਲ ਅਗਾਂਹ ਵੇਖਣ ਲੱਗ ਜਾਂਦੇ, ਜਦੋਂ ਉਨ੍ਹਾਂ ਸਿੱਖੀ ਦੀ ਰੋਟੀ ਪਕਾਉਣ ਲਈ ਖ਼ੁਦ ਤਪਤੀ ਤਵੀ ਉੱਤੇ ਜਾ ਬੈਠਣਾ ਸੀ। ਬੀਬੀ ਜੀ ਨੇ ਪੁੱਛਣਾ, ਅਰਜਨ! ਕੀ ਵੇਖਦਾ ਹੈਂ? ਤਾਂ ਬਾਲ ਅਰਜਨ ਬੋਲਦੇ : ”ਮਾਂ, ਰੋਟੀ ਨੂੰ ਪੱਕਣ ਲਈ ਕਿੰਨੇ ਕੁ ਸੇਕ ਦੀ ਲੋੜ ਹੁੰਦੀ ਹੈ?”
ਲਾਹੌਰ ਵਿਖੇ ਉਨ੍ਹਾਂ ਨੂੰ ਤੱਤੀ ਤਵੀ ਉੱਤੇ ਬੈਠਾ ਕੇ ਤਸੀਹੇ ਦਿੱਤੇ ਗਏ। ਉਨ੍ਹਾਂ ਨੇ ਛਾਲੇ-ਛਾਲੇ ਹੋਇਆ ਆਪਣਾ ਤਨ ਰਾਵੀ ਅੰਦਰ ਸਮਾ ਲਿਆ ਸੀ। ਇਸ ਤੋਂ ਬਾਅਦ ਤੱਤੀ ਤਵੀ ਪੰਜਾਬੀ ਬੋਲੀ ਦਾ ਤੇਜੱਸਵੀ ਸ਼ਬਦ ਬਣ ਗਿਆ। ਅੱਜ ਜਦੋਂ ਵੀ ਇਹ ਸ਼ਬਦ ਕਿਸੇ ਲਿਖਤ ਜਾਂ ਬੋਲਾਂ ਅੰਦਰ ਆਉਂਦਾ ਹੈ ਤਾਂ ਇਸ ਦਾ ਅਰਥ ਗੁਰੂ ਅਰਜਨ ਦੇਵ ਜੀ ਦੇ ਲਟ-ਲਟ ਬਲਦੇ ਸ਼ਹਾਦਤੀ ਬਿੰਬ ਨੂੰƒ ਪ੍ਰਕਾਸ਼ਮਾਨ ਕਰਦਾ ਹੈ ਤੇ ਸਾਡੇ ਦਿਲਾਂ ਅੰਦਰ ਅਣਖ ਨਾਲ ਜਿਉਂਣ ਤੇ ਜੂਝਣ ਦਾ ਜਜ਼ਬਾ ਪੈਦਾ ਕਰਦਾ ਹੈ ਅਤੇ ਓਟੀਏ ਨਾਲ ਖੜ੍ਹੇ ਬਾਲ ਅਰਜਨ ਤੱਤੇ ਰਾਹਾਂ ਉੱਤੇ ਤੁਰਦੇ ਹੋਏ ਗੁਰੂ ਬਣ ਦੁਨੀਆ ਦੇ ਹਰ ਪ੍ਰਾਣੀ ਲਈ ਜ਼ਿੰਦਗੀ ਦਾ ਸੋਮਾਂ ਹੋ ਜਾਂਦੇ ਹਨ।

ਸੱਚਾ ਸੌਦਾ – ਸੇਵਾ ਦੀ ਸ਼ੁਰੂਆਤ

ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਮਰ 18 ਸਾਲ ਦੀ ਹੋਈ ਦੱਸੀ ਜਾਂਦੀ ਹੈ , ਤਾਂ ਉਨ੍ਹਾਂ ਦੇ ਪਿਤਾ ਮਹਿਤਾ ਕਾਲੂ ਜੀ ਨੇ ਸੋਚਿਆ ਕਿ ਹੁਣ ਗੁਰੂ ਜੀ ਨੂੰ ਵਪਾਰ ਵਿੱਚ ਲਾਇਆ ਜਾਵੇ ਤਾਂ ਜੋ ਉਹ ਸੰਸਾਰਕ ਜੀਵਨ ਦੀ ਸਮਝ ਲੈ ਸਕਣ। ਇਸ ਲਈ ਉਨ੍ਹਾਂ ਨੇ ਗੁਰੂ ਜੀ ਨੂੰ 20 ਰੁਪਏ ਦਿੱਤੇ ਅਤੇ ਕਿਹਾ ਕਿ ਮੰਡੀ ਚੂਹੜਕਾਣਾ ਜਾ ਕੇ ਕੋਈ ਵਧੀਆ ਸੌਦਾ ਕਰ ਕੇ ਆਉਣ।

ਗੁਰੂ ਨਾਨਕ ਦੇਵ ਜੀ ਆਪਣੇ ਪਿਆਰੇ ਸਾਥੀ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਚਲੇ। ਪਰ ਮੰਡੀ ਪਹੁੰਚਣ ਤੋਂ ਪਹਿਲਾਂ, ਰਸਤੇ ਵਿੱਚ ਜੰਗਲ ਦੇ ਇੱਕ ਹਿੱਸੇ ਵਿੱਚ ਉਨ੍ਹਾਂ ਨੇ ਕੁਝ ਸਾਧੂਆਂ ਨੂੰ ਬਹੁਤ ਹੀ ਦੁਖੀ, ਭੁੱਖੇ ਅਤੇ ਲਾਚਾਰ ਵੇਖਿਆ। ਉਨ੍ਹਾਂ ਦੀ ਹਾਲਤ ਦੇਖ ਕੇ ਗੁਰੂ ਜੀ ਦੇ ਦਿਲ ਵਿੱਚ ਦਇਆ ਆਈ। ਉਨ੍ਹਾਂ ਨੂੰ ਲੱਗਿਆ ਕਿ ਇਥੇ ਅਸਲ ਸੇਵਾ ਦੀ ਲੋੜ ਹੈ।

ਇਸ ਲਈ ਗੁਰੂ ਜੀ ਨੇ ਉਹ 20 ਰੁਪਏ ਸਾਧੂਆਂ ਦੀ ਭੁੱਖ ਮਿਟਾਉਣ ਲਈ ਖਰਚ ਕਰ ਦਿੱਤੇ। ਉਨ੍ਹਾਂ ਲਈ ਲੰਗਰ ਬਣਾਇਆ ਗਿਆ, ਭੋਜਨ ਬਣਾਇਆ ਗਿਆ ਅਤੇ ਉਨ੍ਹਾਂ ਨੂੰ ਪਿਆਰ ਨਾਲ ਖਵਾਇਆ ਗਿਆ। ਇਹੀ ਸੀ ਗੁਰੂ ਜੀ ਦਾ “ਸੱਚਾ ਸੌਦਾ” — ਭੁੱਖਿਆਂ ਨੂੰ ਰੋਟੀ ਖਵਾਉਣ ਦੀ ਸੇਵਾ।

ਗੁਰੂ ਜੀ ਦੇ ਪਿਤਾ ਦੀ ਨਰਾਜ਼ਗੀ ਅਤੇ ਗੁਰੂ ਜੀ ਦੀ ਸਿੱਖਿਆ

ਜਦ ਗੁਰੂ ਨਾਨਕ ਜੀ ਦੇ ਘਰ ਪਹੁੰਚਣ ‘ਤੇ ਉਨ੍ਹਾਂ ਦੇ ਪਿਤਾ ਨੂੰ ਇਹ ਪਤਾ ਲੱਗਾ ਕਿ ਉਨ੍ਹਾਂ ਨੇ ਕੋਈ ਵਪਾਰ ਨਾ ਕਰਕੇ ਸਾਰੇ ਪੈਸੇ ਭੁੱਖਿਆਂ ਨੂੰ ਲੰਗਰ ਵਿੱਚ ਲਾ ਦਿਤੇ, ਤਾਂ ਉਹ ਕਾਫੀ ਨਰਾਜ ਹੋਏ। ਪਰ ਗੁਰੂ ਨਾਨਕ ਜੀ ਨੇ ਬੜੀ ਨਿਮਰਤਾ ਨਾਲ ਉਨ੍ਹਾਂ ਨੂੰ ਸਮਝਾਇਆ ਕਿ ਇਹ ਹੀ ਅਸਲ ਸੌਦਾ ਸੀ — ਸੱਚਾ ਸੌਦਾ। ਮਾਇਆ ਨਾਲ ਮਨੁੱਖੀ ਭਲਾ ਕਰਨਾ, ਲੋਕਾਂ ਦੀ ਸੇਵਾ ਕਰਨੀ — ਇਹ ਸਭ ਤੋਂ ਉੱਚਾ ਵਪਾਰ ਹੈ।

ਗੁਰਦੁਆਰਾ ਸੱਚਾ ਸੌਦਾ

ਜਿਥੇ ਗੁਰੂ ਜੀ ਨੇ ਇਹ ਲੰਗਰ ਛਕਾਇਆ ਸੀ, ਉਸ ਥਾਂ ਨੂੰ ਬਾਅਦ ਵਿਚ ਗੁਰਦੁਆਰਾ ਸੱਚਾ ਸੌਦਾ ਦੇ ਨਾਮ ਨਾਲ ਜਾਣਿਆ ਗਿਆ। ਇਹ ਗੁਰਦੁਆਰਾ ਹੁਣ ਲਾਹੌਰ, ਪਾਕਿਸਤਾਨ ਦੇ ਨਜ਼ਦੀਕ, ਫਿਰੋਜ਼ਪੁਰ ਰੋਡ ਉੱਤੇ ਮੌਜੂਦ ਹੈ। ਇਹ ਇਮਾਰਤ ਇੱਕ ਕਿਲੇ ਵਰਗੀ ਸੁੰਦਰ ਅਤੇ ਵਿਸ਼ਾਲ ਬਣਤਰ ਵਾਲੀ ਹੈ, ਜਿਸਦੀ ਨੀਂਹ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਵਿੱਚ ਪਈ।

ਇਸ ਗੁਰਦੁਆਰੇ ਨੂੰ ਲਗਭਗ 250 ਵਿਘੇ ਜ਼ਮੀਨ ਮਿਲੀ ਹੋਈ ਹੈ। ਇਥੇ ਪਹਿਲਾਂ ਵਿਸਾਖੀ, ਮਾਘ ਸੁਦੀ 1 ਅਤੇ ਕੱਤਕ ਪੁੰਨਿਆ ਨੂੰ ਵੱਡਾ ਮੇਲਾ ਲਗਦਾ ਸੀ। ਪਰ 1947 ਦੀ ਵੰਡ ਤੋਂ ਬਾਅਦ ਇਹ ਗੁਰਦੁਆਰਾ ਬੰਦ ਪੈ ਗਿਆ ਸੀ।

ਪੁਨਰੋਜਾਗਰਣ ਅਤੇ ਨਵੀਂ ਰੌਣਕ

1993 ਦੀ ਵਿਸਾਖੀ ਦੇ ਦਿਨ ਦੁਨੀਆਂ ਭਰ ਤੋਂ ਆਈ ਸੰਗਤਾਂ ਦੀ ਕੋਸ਼ਿਸ਼ ਅਤੇ ਮਿਹਨਤ ਨਾਲ ਇਸ ਗੁਰਦੁਆਰੇ ਦੇ ਦਰਸ਼ਨ ਦੁਬਾਰਾ ਖੋਲ੍ਹੇ ਗਏ। ਇੰਗਲੈਂਡ ਤੋਂ ਆਈ ਸੰਗਤ ਦੇ ਸਹਿਯੋਗ ਨਾਲ ਲੱਖਾਂ ਰੁਪਏ ਖਰਚ ਕਰਕੇ ਗੁਰਦੁਆਰੇ ਦੀ ਮੁਰੰਮਤ ਕੀਤੀ ਗਈ। ਨਵਾਂ ਲੰਗਰ ਹਾਲ ਅਤੇ ਸਰੋਵਰ ਵੀ ਉਸਾਰਿਆ ਗਿਆ।

ਹੁਣ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਅਤੇ ਸਾਲ ਵਿੱਚ ਚਾਰ ਵਾਰ ਅਖੰਡ ਪਾਠ ਸਾਹਿਬ ਵੀ ਅਰੰਭ ਕੀਤੇ ਜਾਂਦੇ ਹਨ। ਇਹ ਥਾਂ ਗੁਰੂ ਨਾਨਕ ਦੇਵ ਜੀ ਦੀ ਦਇਆ, ਸੇਵਾ ਅਤੇ ਸੱਚਾਈ ਦੀ ਜੀਵੰਤ ਨਿਸ਼ਾਨੀ ਹੈ।

ਅੰਗ : 654
ਰਾਗੁ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰੁ ੧ ੴ ਸਤਿਗੁਰ ਪ੍ਰਸਾਦਿ ॥
ਜਬ ਜਰੀਐ ਤਬ ਹੋਇ ਭਸਮ ਤਨੁ ਰਹੈ ਕਿਰਮ ਦਲ ਖਾਈ ॥ ਕਾਚੀ ਗਾਗਰਿ ਨੀਰੁ ਪਰਤੁ ਹੈ ਇਆ ਤਨ ਕੀ ਇਹੈ ਬਡਾਈ ॥੧॥ ਕਾਹੇ ਭਈਆ ਫਿਰਤੌ ਫੂਲਿਆ ਫੂਲਿਆ ॥ ਜਬ ਦਸ ਮਾਸ ਉਰਧ ਮੁਖ ਰਹਤਾ ਸੋ ਦਿਨੁ ਕੈਸੇ ਭੂਲਿਆ ॥੧॥ ਰਹਾਉ ॥ ਜਿਉ ਮਧੁ ਮਾਖੀ ਤਿਉ ਸਠੋਰਿ ਰਸੁ ਜੋਰਿ ਜੋਰਿ ਧਨੁ ਕੀਆ ॥ ਮਰਤੀ ਬਾਰ ਲੇਹੁ ਲੇਹੁ ਕਰੀਐ ਭੂਤੁ ਰਹਨ ਕਿਉ ਦੀਆ ॥੨॥ ਦੇਹੁਰੀ ਲਉ ਬਰੀ ਨਾਰਿ ਸੰਗਿ ਭਈ ਆਗੈ ਸਜਨ ਸੁਹੇਲਾ ॥ ਮਰਘਟ ਲਉ ਸਭੁ ਲੋਗੁ ਕੁਟੰਬੁ ਭਇਓ ਆਗੈ ਹੰਸੁ ਅਕੇਲਾ ॥੩॥ ਕਹਤੁ ਕਬੀਰ ਸੁਨਹੁ ਰੇ ਪ੍ਰਾਨੀ ਪਰੇ ਕਾਲ ਗ੍ਰਸ ਕੂਆ ॥ ਝੂਠੀ ਮਾਇਆ ਆਪੁ ਬੰਧਾਇਆ ਜਿਉ ਨਲਨੀ ਭ੍ਰਮਿ ਸੂਆ ॥੪॥੨॥

ਅਰਥ: ਮਰਨ ਪਿਛੋਂ) ਜੇ ਸਰੀਰ (ਚਿਖਾ ਵਿਚ) ਸਾੜਿਆ ਜਾਏ ਤਾਂ ਇਹ ਸੁਆਹ ਹੋ ਜਾਂਦਾ ਹੈ, ਜੇ (ਕਬਰ ਵਿਚ) ਟਿਕਿਆ ਰਹੇ ਤਾਂ ਕੀੜਿਆਂ ਦਾ ਦਲ ਇਸ ਨੂੰ ਖਾ ਜਾਂਦਾ ਹੈ। (ਜਿਵੇਂ) ਕੱਚੇ ਘੜੇ ਵਿਚ ਪਾਣੀ ਪੈਂਦਾ ਹੈ (ਤੇ ਘੜਾ ਗਲ ਕੇ ਪਾਣੀ ਬਾਹਰ ਨਿਕਲ ਜਾਂਦਾ ਹੈ ਤਿਵੇਂ ਸੁਆਸ ਮੁੱਕ ਜਾਣ ਤੇ ਸਰੀਰ ਵਿਚੋਂ ਭੀ ਜਿੰਦ ਨਿਕਲ ਜਾਂਦੀ ਹੈ, ਸੋ,) ਇਸ ਸਰੀਰ ਦਾ ਇਤਨਾ ਕੁ ਹੀ ਮਾਣ ਹੈ (ਜਿਤਨਾ ਕੱਚੇ ਘੜੇ ਦਾ) ।੧।ਹੇ ਭਾਈ! ਤੂੰ ਕਿਸ ਗੱਲੇ ਹੰਕਾਰ ਵਿਚ ਆਫਰਿਆ ਫਿਰਦਾ ਹੈਂ? ਤੈਨੂੰ ਉਹ ਸਮਾ ਕਿਉਂ ਭੁਲ ਗਿਆ ਹੈ ਜਦੋਂ ਤੂੰ (ਮਾਂ ਦੇ ਪੇਟ ਵਿਚ) ਦਸ ਮਹੀਨੇ ਉਲਟਾ ਟਿਕਿਆ ਰਿਹਾ ਸੈਂ?।੧।ਰਹਾਉ।ਜਿਵੇਂ ਮੱਖੀ (ਫੁੱਲਾਂ ਦਾ) ਰਸ ਜੋੜ ਜੋੜ ਕੇ ਸ਼ਹਿਦ ਇਕੱਠਾ ਕਰਦੀ ਹੈ, ਤਿਵੇਂ ਮੂਰਖ ਬੰਦੇ ਨੇ ਸਰਫ਼ੇ ਕਰ ਕਰ ਕੇ ਧਨ ਜੋੜਿਆ (ਪਰ ਆਖ਼ਰ ਉਹ ਬਿਗਾਨਾ ਹੀ ਹੋ ਗਿਆ) । ਮੌਤ ਆਈ, ਤਾਂ ਸਭ ਇਹੀ ਆਖਦੇ ਹਨ-ਲੈ ਚੱਲੋ, ਲੈ ਚੱਲੋ, ਹੁਣ ਇਹ ਬੀਤ ਚੁਕਿਆ ਹੈ, ਬਹੁਤਾ ਚਿਰ ਘਰ ਰੱਖਣ ਦਾ ਕੋਈ ਲਾਭ ਨਹੀਂ।੨।ਘਰ ਦੀ (ਬਾਹਰਲੀ) ਦਲੀਜ਼ ਤਕ ਵਹੁਟੀ (ਉਸ ਮੁਰਦੇ ਦੇ) ਨਾਲ ਜਾਂਦੀ ਹੈ, ਅਗਾਂਹ ਸੱਜਣ ਮਿੱਤਰ ਚੁੱਕ ਲੈਂਦੇ ਹਨ, ਮਸਾਣਾਂ ਤਕ ਪਰਵਾਰ ਦੇ ਬੰਦੇ ਤੇ ਹੋਰ ਲੋਕ ਜਾਂਦੇ ਹਨ, ਪਰ ਪਰਲੋਕ ਵਿਚ ਤਾਂ ਜੀਵ-ਆਤਮਾ ਇਕੱਲਾ ਹੀ ਜਾਂਦਾ ਹੈ।੩।ਕਬੀਰ ਆਖਦਾ ਹੈ-ਹੇ ਬੰਦੇ! ਸੁਣ, ਤੂੰ ਉਸ ਖੂਹ ਵਿਚ ਡਿੱਗਾ ਪਿਆ
ਹੈਂ ਜਿਸ ਨੂੰ ਮੌਤ ਨੇ ਘੇਰਿਆ ਹੋਇਆ ਹੈ (ਭਾਵ, ਮੌਤ ਅਵੱਸ਼ ਆਉਂਦੀ ਹੈ) । ਪਰ, ਤੂੰ ਆਪਣੇ ਆਪ ਨੂੰ ਇਸ ਮਾਇਆ ਨਾਲ ਬੰਨ੍ਹ ਰੱਖਿਆ ਹੈ ਜਿਸ ਨਾਲ ਸਾਥ ਨਹੀਂ ਨਿਭਣਾ, ਜਿਵੇਂ ਤੋਤਾ ਮੌਤ ਦੇ ਡਰ ਤੋਂ ਆਪਣੇ ਆਪ ਨੂੰ ਨਲਨੀ ਨਾਲ ਚੰਬੋੜ ਰੱਖਦਾ ਹੈ (ਨੋਟ: ਨਲਨੀ ਨਾਲ ਚੰਬੜਨਾ ਤੋਤੇ ਦੀ ਫਾਹੀ ਦਾ ਕਾਰਨ ਬਣਦਾ ਹੈ, ਮਾਇਆ ਨਾਲ ਚੰਬੜੇ ਰਹਿਣਾ ਮਨੁੱਖ ਦੀ ਆਤਮਕ ਮੌਤ ਦਾ ਕਾਰਨ ਬਣਦਾ ਹੈ) ।੪।੨।

अंग : 654
रागु सोरठि बाणी भगत कबीर जी की घरु १ ੴ सतिगुर प्रसादि ॥जब जरीऐ तब होए भसम तनु रहै किरम दल खाई ॥ काची गागरि नीरु परतु है इआ तन की इहै बडाई ॥१॥ काहे भईआ फिरतौ फूलिआ फूलिआ ॥ जब दस मास उरध मुख रहता सो दिनु कैसे भूलिआ ॥१॥ रहाउ ॥ जिउ मधु माखी तिउ सठोरि रसु जोरि जोरि धनु कीआ ॥ मरती बार लेहु लेहु करीऐ भूतु रहन किउ दीआ ॥२॥ देहुरी लउ बरी नारि संगि भई आगै सजन सुहेला ॥ मरघट लउ सभु लोगु कुट्मबु भइओ आगै हंसु अकेला ॥३॥ कहतु कबीर सुनहु रे प्रानी परे काल ग्रस कूआ ॥ झूठी माइआ आपु बंधाइआ जिउ नलनी भ्रमि सूआ ॥४॥२॥
अर्थ: (मरने के बाद) अगर शरीर (चिखा में) जला दिया जाए तो ये राख हो जाता है, अगर (कब्र में) टिका रहे तो कीड़ियों का दल इसे खा जाता है। (जैसे) कच्चे घड़े में पानी डाला जाता है (तो घड़ा गल जाता है और पानी बाहर निकल जाता है वैसे ही सांसें समाप्त हो जाने पर शरीर में से जीवात्मा निकल जाती है, सो,) इस शरीर का इतना सा ही माण है (जितना कि कच्चे घड़े का)।1।हे भाई! तू किस बात पे अहंकार में अफरा फिरता है? तूझे वह समय क्यों भूल गया जब तू (माँ के पेट में) दस महीने उल्टा लटका हुआ था?।1। रहाउ।जैसे मक्खी (फूलों का) रस जोड़ जोड़ के शहद इकट्ठा करती है, वैसे ही मूर्ख बँदे ने कंजूसी कर करके धन जोड़ा (पर, आखिर वह बेगाना ही हो गया)। मौत आई, तो सब यही कहते हैं– ले चलो, ले चलो, अब ये बीत चुका है(मर चुका है), ज्यादा समय घर रखने का कोई लाभ नहीं।2।घर की (बाहरी) दहलीज तक पत्नी (उस मुर्दे के) साथ जाती है, आगे सज्जन-मित्र उठा लेते हैं, मसाणों तक परिवार के व अन्य लोग जाते हैं, पर परलोक में तो जीवात्मा अकेली ही जाती है।3।कबीर कहता है–हे बँदे! सुन, तू उस कूएं में गिरा पड़ा है जिसे मौत ने घेरा डाल रखा है (भाव, मौत अवश्य आती है)। पर, तूने अपने आप को इस माया से बाँध रखा है जिसने साथ नहीं निभाना, जैसे तोता मौत के डर से अपने आप को नलिनी से चिपकाए रखता है ।4।2।

ਅੰਗ : 619
ਸੋਰਠਿ ਮਹਲਾ ੫ ॥ ਸੂਖ ਮੰਗਲ ਕਲਿਆਣ ਸਹਜ ਧੁਨਿ ਪ੍ਰਭ ਕੇ ਚਰਣ ਨਿਹਾਰਿਆ ॥ਰਾਖਨਹਾਰੈ ਰਾਖਿਓ ਬਾਰਿਕੁ ਸਤਿਗੁਰਿ ਤਾਪੁ ਉਤਾਰਿਆ ॥੧॥ ਉਬਰੇ ਸਤਿਗੁਰ ਕੀ ਸਰਣਾਈ ॥ ਜਾ ਕੀ ਸੇਵ ਨ ਬਿਰਥੀ ਜਾਈ ॥ ਰਹਾਉ ॥ ਘਰ ਮਹਿ ਸੂਖ ਬਾਹਰਿ ਫੁਨਿ ਸੂਖਾ ਪ੍ਰਭ ਅਪੁਨੇ ਭਏ ਦਇਆਲਾ ॥ ਨਾਨਕ ਬਿਘਨੁ ਨ ਲਾਗੈ ਕੋਊ ਮੇਰਾ ਪ੍ਰਭੁ ਹੋਆ ਕਿਰਪਾਲਾ ॥੨॥੧੨॥੪੦॥

ਅਰਥ: (ਹੇ ਭਾਈ! ਗੁਰੂ ਦੀ ਸ਼ਰਨ ਪੈ ਕੇ ਜਿਸ ਮਨੁੱਖ ਨੇ) ਪਰਮਾਤਮਾ ਦੇ ਚਰਨਾਂ ਦਾ ਦਰਸਨ ਕਰ ਲਿਆ, ਉਸ ਦੇ ਅੰਦਰ ਸੁਖ ਖ਼ੁਸ਼ੀ ਆਨੰਦ ਤੇ ਆਤਮਕ ਅਡੋਲਤਾ ਦੀ ਰੌ ਚੱਲ ਪਈ। (ਜੇਹੜਾ ਭੀ ਮਨੁੱਖ ਗੁਰੂ ਦੀ ਸ਼ਰਨ ਆ ਪਿਆ) ਗੁਰੂ ਨੇ ਉਸ ਦਾ ਤਾਪ (ਦੁੱਖ-ਕਲੇਸ਼) ਲਾਹ ਦਿੱਤਾ, ਰੱਖਿਆ ਕਰਨ ਦੀ ਸਮਰਥਾ ਵਾਲੇ ਗੁਰੂ ਨੇ ਉਸ ਬਾਲਕ ਨੂੰ (ਵਿਘਨਾਂ ਤੋਂ) ਬਚਾ ਲਿਆ (ਉਸ ਨੂੰ ਇਉਂ ਬਚਾਇਆ ਜਿਵੇਂ ਪਿਤਾ ਆਪਣੇ ਪੁੱਤਰ ਦੀ ਰੱਖਿਆ ਕਰਦਾ ਹੈ) ॥੧॥ ਹੇ ਭਾਈ! ਉਸ ਗੁਰੂ ਦੀ ਸ਼ਰਨ ਜੇਹੜੇ ਮਨੁੱਖ ਪੈਂਦੇ ਹਨ ਉਹ (ਆਤਮਕ ਜੀਵਨ ਦੇ ਰਸਤੇ ਵਿਚ ਆਉਣ ਵਾਲੀਆਂ ਰੁਕਾਵਟਾਂ ਤੋਂ) ਬਚ ਜਾਂਦੇ ਹਨ ਜਿਸ ਗੁਰੂ ਦੀ ਕੀਤੀ ਹੋਈ ਸੇਵਾ ਖ਼ਾਲੀ ਨਹੀਂ ਜਾਂਦੀ (ਉਸ ਦੀ ਸ਼ਰਨ ਪ੍ਰਾਪਤ ਕਰ।) ॥ ਰਹਾਉ॥ (ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਉਸ ਦੇ) ਹਿਰਦੇ ਵਿਚ ਆਤਮਕ ਆਨੰਦ ਬਣਿਆ ਰਹਿੰਦਾ ਹੈ, ਬਾਹਰ (ਦੁਨੀਆ ਨਾਲ ਵਰਤਣ ਵਿਹਾਰ ਕਰਦਿਆਂ) ਭੀ ਉਸ ਨੂੰ ਆਤਮਕ ਸੁਖ ਮਿਲਿਆ ਰਹਿੰਦਾ ਹੈ, ਉਸ ਉਤੇ ਪ੍ਰਭੂ ਸਦਾ ਦਇਆਵਾਨ ਰਹਿੰਦਾ ਹੈ। ਹੇ ਨਾਨਕ! ਉਸ ਮਨੁੱਖ ਦੀ ਜ਼ਿੰਦਗੀ ਦੇ ਰਸਤੇ ਵਿਚ ਕੋਈ ਰੁਕਾਵਟ ਨਹੀਂ ਆਉਂਦੀ, ਉਸ ਉਤੇ ਪਰਮਾਤਮਾ ਕਿਰਪਾਲ ਹੋਇਆ ਰਹਿੰਦਾ ਹੈ ॥੨॥੧੨॥੪੦॥

अंग : 619
सोरठि महला ५ ॥ सूख मंगल कलिआण सहज धुनि प्रभ के चरण निहारिआ ॥ राखनहारै राखिओ बारिकु सतिगुरि तापु उतारिआ ॥१॥ उबरे सतिगुर की सरणाई ॥ जा की सेव न बिरथी जाई ॥ रहाउ ॥ घर महि सूख बाहरि फुनि सूखा प्रभ अपुने भए दइआला ॥ नानक बिघनु न लागै कोऊ मेरा प्रभु होआ किरपाला ॥२॥१२॥४०॥
अर्थ: ( हे भाई! गुरु की शरण आ कर जिस मनुष ने) परमात्मा के चरणों का दर्शन कर लिया, उस के अंदर सुख खुशी आनंद और आत्मक अडोलता की लहर चल पड़ी। ( जो भी मनुष गुरु की शरण आ पड़ा) गुरु ने उस का ताप (दुःख-कलेश) खत्म कर दिया, रक्षा करने का समर्थय रखने वाले गुरु ने उस बालक को (विघ्नों से) बचा लिया (उस को इस प्रकार बचाया जैसे पिता अपने पुत्र की रक्षा करता है) ॥१॥ हे भाई! उस गुरु की शरण जो मनुख आते हैं (आत्मिक जीवन के रास्तेमें आने वाली रुकावटों से ) बच जाते हैं जिस गुरु कि की हुई सेवा खाली नहीं जाती (उस की शरण प्राप्त कर।)॥रहाउ॥ (हे भाई! जो मनुख गुरु की शरण आते हैं उन के) हृदय में आत्मिक आनंद बना रहता है, उस ऊपर प्रभू सदा दयावान रहता है। बाहर (दुनिया से बरत-विहार करते) भी उस को आत्मिक सुख मिलता रहता है, उस ऊपर परभू सदा दयावान रहता है। हे नानक! उस मनुख की जिंदगी के रास्ते में कोई रुकावट नहीं आती, उस ऊपर परमात्मा किरपाल हुआ रहता है॥२॥१२॥४०॥

ਵਿਆਹ ਛੇਵੇ ਪਾਤਸ਼ਾਹ ਤੇ ਮਾਤਾ ਨਾਨਕੀ ਜੀ
21ਅਪਰੈਲ 1613 ਈ:
ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਤਿੰਨ ਵਿਆਹ ਹੋਏ ਦੂਸਰਾ ਆਨੰਦ ਕਾਰਜ 8 ਵਸਾਖ 1613 ਨੂੰ ਮਾਤਾ ਨਾਨਕੀ ਜੀ ਨਾਲ ਹੋਇਆ
ਮਾਤਾ ਨਾਨਕੀ ਜੀ ਬਾਬਾ ਬਕਾਲੇ ਨਗਰ ਦੇ ਵਾਸੀ ਬਾਬਾ ਹਰਿਚੰਦ ਜੀ ਤੇ ਮਾਤਾ ਹਰਿਦੇਈ ਜੀ ਦੀ ਸਪੁੱਤਰੀ ਸੀ ਰਿਸ਼ਤਾ ਤੈਅ ਹੋਣ ਤੋ ਕੁਝ ਸਮਾਂ ਬਾਦ ਵਿਆਹ ਲਈ 8 ਵਿਸਾਖੀ ਦਾ ਦਿਨ ਤਹਿ ਕਰਕੇ ਬਾਬਾ ਹਰਿਚੰਦ ਜੀ ਨੇ ਲਾਗੀ ਰਾਹੀ ਅੰਮ੍ਰਿਤਸਰ ਸਾਹਿਬ ਸੁਨੇਹਾਂ ਭੇਜਿਆ ਮਾਤਾ ਗੰਗਾ ਜੀ ਹੋਰ ਪਰਿਵਾਰ ਸਿੱਖ ਸੰਗਤ ਬੜੇ ਖੁਸ਼ ਹੋਏ ਵਿਆਹ ਦੀਆਂ ਤਿਆਰੀਆਂ ਹੋਣ ਲੱਗੀਆਂ ਵੱਡੇ ਸਤਿਗੁਰਾਂ ਦੇ ਪਰਿਵਾਰ ਬੇਦੀ, ਤੇਹਣ, ਭੱਲੇ , ਸੋਢੀ, ਹੋਰ ਸਾਕ ਸਬੰਧੀ ਤੇ ਮੁਖੀ ਗੁਰਸਿੱਖਾਂ ਨੂੰ ਸੁਨੇਹੇ ਭੇਜੇ ਸਾਰੇ ਸ੍ਰੀ ਅੰਮ੍ਰਿਤਸਰ ਸਾਹਿਬ ਇਕੱਤਰ ਹੋੋਏ ਬਰਾਤ ਦੀ ਤਿਆਰੀ ਹੋਈ ਛੇਵੇਂ ਸਤਿਗੁਰੂ ਮਹਾਰਾਜੇ ਨੇ ਪੀਲੇ ਬਸਤਰ ਪਾਏ ਸੋਹਣੀ ਪੱਗ ਬੰਨੀ ਕਲਗੀ ਸਜਾਈ ਸ੍ਰੀ ਦਰਬਾਰ ਸਾਹਿਬ ਨਮਸਕਾਰ ਕਰਕੇ ਬਰਾਤ ਬਕਾਲੇ ਨਗਰ ਨੂੰ ਤੁਰੀ ਬਾਬਾ ਬੁੱਢਾ ਜੀ, ਬਿਧੀ ਚੰਦ ਜੀ ਭਾਈ ਗੁਰਦਾਸ ਜੇਠਾ ਜੀ ਆਦਿਕ ਗੁਰਸਿੱਖ ਪਿਆਰੇ ਨਾਲ ਨੇ ਚਲਦਿਆਂ ਬਰਾਤ ਬਕਾਲੇ ਪਹੁੰਚੀ ਉਧਰ ਜਦੋਂ ਬਾਬਾ ਹਰਿਚੰਦ ਜੀ ਨੂੰ ਖਬਰ ਮਿਲੀ ਬੜੇ ਚਾਅ ਨਾਲ ਅੱਗੋ ਲੈਣ ਆਏ ਅਗੇ ਹੋ ਸਤਿਗੁਰਾਂ ਚਰਨਾਂ ਨੂੰ ਨਮਸਕਾਰ ਕੀਤੀ ਪਾਤਸ਼ਾਹ ਲਈ ਸੋਹਣਾ ਆਸਣ ਤਿਆਰ ਸੀ ਉਥੇ ਬਿਠਾਇਆ ਬਾਕੀ ਸਭ ਬਰਾਤ ਦਾ ਯਥਾ ਯੋਗ ਸਤਿਕਾਰ ਕੀਤਾ ਪ੍ਰਸ਼ਾਦਾ ਪਾਣੀ ਛਕਾਇਆ ਘੋੜੇ ਹਾਥੀਆਂ ਨੂੰ ਦਾਣਾ ਪਾਣੀ ਦਿੱਤਾ ਅਗਲੇ ਦਿਨ ਕੀਰਤਨ ਤੋ ਬਾਦ ਲਾਵਾਂ ਹੋਈਆਂ ਉਸ ਸਮੇ ਦੇ ਰਿਵਾਜ ਅਨੁਸਾਰ ਤਿੰਨ ਦਿਨ ਬਰਾਤ ਦਾ ਬਕਾਲੇ ਨਗਰ ਰਹੀ ਬਾਬੇ ਹਰਿਚੰਦ ਨੇ ਰੱਜ ਕੇ ਸੇਵਾ ਕੀਤਾ
ਕਰ ਭੋਜਨ ਜਨ ਵਾਸੇ ਆਏ।
ਲਾਵਾਂ ਸਮਾਂ ਭਯੋ ਸੁਖ ਦਾਏ
ਹਰਿਗੋਬਿੰਦ ਗੁਰ ਲਾਵਾਂ ਲੀਨੀ ।
ਸੁਭ ਗ੍ਰਿਹ ਬੈਠੇ ਪਤਿ ਕਉ ਚੀਨੀ ।
ਤੀਨ ਦਿਵਸ ਇਸ ਭਾਂਤ ਬਿਤਾਏ ।
ਗੁਰ ਬਿਲਾਸ ਪਾਤਸ਼ਾਹੀ ੬ (6)
ਚੌਥੇ ਦਿਨ ਵਪਾਸੀ ਸਮੇ ਬਾਬੇ ਹਰਿਚੰਦ ਜੀ ਨੇ ਕਿਹਾ ਮਹਾਰਾਜ ਮੇਰੇ ਕੋਲੋਂ ਕੋਈ ਸੇਵਾ ਨਹੀ ਹੋਈ ਹੋਰ ਕੁਝ ਨਹੀ ਬਸ ਆ ਧੀ ਆਪ ਜੀ ਦੇ ਚਰਨਾਂ ਦੀ ਸੇਵਾ ਲਈ ਹਾਜ਼ਰ ਹੈ ਅਸੀ ਭੁਲਣਹਾਰ ਹਾਂ ਜੀ ਆਪ ਜੀ ਆਪਣੇ ਬਿਰਧ ਬਾਣੇ ਦੀ ਲਾਜ ਰੱਖੀਉ
ਮਾਤਾ ਹਰਦੇਈ ਜੀ ਨੇ ਨਾਨਕੀ ਜੀ ਨੂੰ ਸਮਝਾਉਂਦਿਆਂ ਕਿਆ ਧੀਏ ਪਤਨੀ ਲਈ ਪਤੀ ਰੱਬ ਰੂਪ ਹੁੰਦਾ ਪਰ ਤੂੰ ਤੇ ਵੱਡੇ ਭਾਗਾਂ ਵਾਲੀ ਅੈ ਸੱਚੇ ਪਾਤਸ਼ਾਹ ਦੇ ਚਰਨੀਂ ਲੱਗੀ ਆ ਤਨੋਂ ਮਨੋਂ ਪਤੀ ਗੁਰਦੇਵ ਦੀ ਸੇਵਾ ਕਰੀ ਫਿਰ ਮਾਤਾ ਪਿਤਾ ਨੇ ਘੁੱਟ ਘੁੱਟ ਕੇ ਸੀਨੇ ਨਾਲ ਲਾ ਧੀ ਦੀ ਡੋਲੀ ਤੋਰੀ ਹੌਲੀ ਹੌਲੀ ਸਾਰਾ ਸਫ਼ਰ ਤੈਅ ਕਰਦਿਆਂ ਬਰਾਤ ਬਕਾਲੇ ਤੋ ਅੰਮ੍ਰਿਤਸਰ ਸਾਹਿਬ ਪਹੁੰਚੀ ਇੱਥੇ ਵੀ ਸਭ ਤੋਂ ਪਹਿਲਾ ਦਰਬਾਰ ਸਾਹਿਬ ਨਮਸਕਾਰ ਕਰਕੇ ਸ਼ੁਕਰਾਨੇ ਦੀ ਅਰਦਾਸ ਕੀਤੀ
ਸ਼ਾਮ ਨੂੰ ਵਿਆਹ ਵਾਲੇ ਬਸਤਰਾਂ ਚ ਹੀ ਮੀਰੀ ਪੀਰੀ ਦੇ ਮਾਲਕ ਨੇ ਤਖ਼ਤ ਸਾਹਿਬ ਤੇ ਬਿਰਾਜਮਾਨ ਹੋ ਸਭ ਸੰਗਤ ਨੂੰ ਖੁਲੇ ਦਰਸ਼ਨ ਦੀਦਾਰ ਬਖਸ਼ ਨਿਹਾਲ ਕੀਤਾ ਮਠਿਆਈਆਂ ਵੰਡੀਆਂ ਹੋਲੀ ਹੌਲੀ ਸਭ ਬਰਾਤੀ ਰਿਸ਼ਤੇਦਾਰ ਵਿਦਾਇਗੀ ਲੈ ਗੁਣ ਗਉਦੇ ਘਰਾਂ ਨੂੰ ਮੁੜ ਗਏ
ਸਮੇਂ ਨਾਲ ਮਾਤਾ ਨਾਨਕੀ ਜੀ ਦੀ ਪਾਵਨ ਕੁਖੋਂ ਦੋ ਪੁੱਤਰਾਂ ਨੇ ਜਨਮ ਲਿਆ ਪਹਿਲੇ ਬਾਬਾ ਅਟੱਲ ਰਾਏ ਜੀ ਜੋ ਗੁਰੂ ਪਿਤਾ ਦੇ ਹੁਕਮਾਂ ਨਾਲ ਬਚਪਨ ਚ ਸਰੀਰ ਤਿਆਗ ਗਏ ਦੂਸਰੇ ਸਨ ਨੌਵੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ
ਧੰਨ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਤੇ ਮਾਤਾ ਨਾਨਕੀ ਜੀ ਦੇ ਵਿਆਹ ਦੀਆਂ ਸਭ ਨੂੰ ਲੱਖ ਲੱਖ ਮੁਬਾਰਕਾਂ
ਨੋਟ ਕੁਝ ਨੇ ਵਿਆਹ ਦੀ ਤਰੀਕ 1ਵਸਾਖ ਲਿਖੀ ਹੈ ਕੁਝ ਨੇ 13 ਵਸਾਖ ਪਰ ਜ਼ਿਆਦਾ ਪ੍ਰਚੱਲਤ ਤੇ ਮਹਾਨ ਕੋਸ਼ ਦੀ ਲਿਖਤ 8 ਵੈਸਾਖ ਬਿਕਰਮੀ ਸੰਮਤ 1670 ਈਸਵੀ 1613 ਹੈ
ਮੇਜਰ ਸਿੰਘ
ਗੁਰੂ ਕਿਰਪਾ ਕਰੇ

Begin typing your search term above and press enter to search. Press ESC to cancel.

Back To Top