बेद पुरान सभै मत सुनि कै करी करम की आसा ॥ काल ग्रसत सभ लोग सिआने उठि पंडित पै चले निरासा ॥१॥ मन रे सरिओ न एकै काजा ॥ भजिओ न रघुपति राजा ॥१॥ रहाउ ॥ बन खंड जाइ जोगु तपु कीनो कंद मूलु चुनि खाइआ ॥ नादी बेदी सबदी मोनी जम के पटै लिखाइआ ॥२॥ भगति नारदी रिदै न आई काछि कूछि तनु दीना ॥ राग रागनी डि्मभ होइ बैठा उनि हरि पहि किआ लीना ॥३॥ परिओ कालु सभै जग ऊपर माहि लिखे भ्रम गिआनी ॥ कहु कबीर जन भए खालसे प्रेम भगति जिह जानी ॥४॥३॥*

*☬ हिंदी में अर्थ :- ☬*
*जिन समझदार मनुष्यों ने वेद पुरान आदि के सारे मत सुन के कर्म-काँड की आशा रखी, (यह आशा रखी कि कर्म-काँड के साथ जीवन सुधरेगा), वह सारे (आतमिक) मौत में ही ग्रसे रहे। पंडित लोग भी आशा पूरी होने के बिना ही उठ के चले गए (जगत* *त्याग गए) ॥१॥ हे मन! तुझ से यह एक काम भी (जो करने-योग्य था) नहीं हो सका, तुम ने प्रकाश-रूप परमात्मा का भजन नहीं किया ॥१॥ रहाउ ॥ कई लोगों ने जंगलों में जा के योग साधे, तप किए, गाजर-मूली आदि खा कर गुजारा किया; योगी, कर्म-काँडी, ‘अलख’ कहने वाले योगी, मोनधारी-यह सारे जम के लेखे में ही लिखे गए (भावार्थ, इन के साधन मौत के डर से बचा नहीं सकते) ॥२॥ जिस मनुष्य ने शरीर पर तो (धार्मिक चिन्ह) चक्र आदि लगा लिए हैं, पर प्रेम-भगती उस के हृदय में पैदा नहीं हुई, जो राग रागनियाँ तो गाता है पर निरा पाखंड-मूर्ती ही बन बैठा है, ऐसे मनुष्य को परमात्मा से कुछ नहीं मिलता ॥३॥ सारे जगत पर काल का सहम पड़ा हुआ है, भ्रमी ज्ञानी भी उसी ही लेखे में लिखे गए हैं (वह भी मौत के सहम में ही हैं)। कबीर जी कहते हैं – जिन मनुष्यों ने प्रेम-भगती करनी समझ लई है वह (मौत के सहम से) आज़ाद हो गए हैं ॥४॥३॥*

ਅੰਗ : 654

ਬੇਦ ਪੁਰਾਨ ਸਭੈ ਮਤ ਸੁਨਿ ਕੈ ਕਰੀ ਕਰਮ ਕੀ ਆਸਾ ॥ ਕਾਲ ਗ੍ਰਸਤ ਸਭ ਲੋਗ ਸਿਆਨੇ ਉਠਿ ਪੰਡਿਤ ਪੈ ਚਲੇ ਨਿਰਾਸਾ ॥੧॥ ਮਨ ਰੇ ਸਰਿਓ ਨ ਏਕੈ ਕਾਜਾ ॥ ਭਜਿਓ ਨ ਰਘੁਪਤਿ ਰਾਜਾ ॥੧॥ ਰਹਾਉ ॥ ਬਨ ਖੰਡ ਜਾਇ ਜੋਗੁ ਤਪੁ ਕੀਨੋ ਕੰਦ ਮੂਲੁ ਚੁਨਿ ਖਾਇਆ ॥ ਨਾਦੀ ਬੇਦੀ ਸਬਦੀ ਮੋਨੀ ਜਮ ਕੇ ਪਟੈ ਲਿਖਾਇਆ ॥੨॥ ਭਗਤਿ ਨਾਰਦੀ ਰਿਦੈ ਨ ਆਈ ਕਾਛਿ ਕੂਛਿ ਤਨੁ ਦੀਨਾ ॥ ਰਾਗ ਰਾਗਨੀ ਡਿੰਭ ਹੋਇ ਬੈਠਾ ਉਨਿ ਹਰਿ ਪਹਿ ਕਿਆ ਲੀਨਾ ॥੩॥ ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਰਮ ਗਿਆਨੀ ॥ ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ॥੪॥੩॥*

ਅਰਥ: ਜਿਨ੍ਹਾਂ ਸਿਆਣੇ ਬੰਦਿਆਂ ਨੇ ਵੇਦ ਪੁਰਾਨ ਆਦਿਕਾਂ ਦੇ ਸਾਰੇ ਮਤ ਸੁਣ ਕੇ ਕਰਮ-ਕਾਂਡ ਦੀ ਆਸ ਰੱਖੀ, (ਇਹ ਆਸ ਰੱਖੀ ਕਿ ਕਰਮ-ਕਾਂਡ ਨਾਲ ਜੀਵਨ ਸੌਰੇਗਾ) ਉਹ ਸਾਰੇ (ਆਤਮਕ) ਮੌਤ ਵਿਚ ਹੀ ਗ੍ਰਸੇ ਰਹੇ। ਪੰਡਿਤ ਲੋਕ ਭੀ ਆਸ ਪੂਰੀ ਹੋਣ ਤੋਂ ਬਿਨਾ ਹੀ ਉੱਠ ਕੇ ਚਲੇ ਗਏ (ਜਗਤ ਤਿਆਗ ਗਏ) ॥੧॥ ਹੇ ਮਨ! ਤੈਥੋਂ ਇਹ ਇੱਕ ਕੰਮ ਭੀ (ਜੋ ਕਰਨ-ਜੋਗ ਸੀ) ਨਹੀਂ ਹੋ ਸਕਿਆ, ਤੂੰ ਪ੍ਰਕਾਸ਼-ਰੂਪ ਪਰਮਾਤਮਾ ਦਾ ਭਜਨ ਨਹੀਂ ਕੀਤਾ ॥੧॥ ਰਹਾਉ ॥ ਕਈ ਲੋਕਾਂ ਨੇ ਜੰਗਲਾਂ ਵਿਚ ਜਾ ਕੇ ਜੋਗ ਸਾਧੇ, ਤਪ ਕੀਤੇ, ਗਾਜਰ-ਮੂਲੀ ਆਦਿਕ ਚੁਣ ਖਾ ਕੇ ਗੁਜ਼ਾਰਾ ਕੀਤਾ; ਜੋਗੀ, ਕਰਮ-ਕਾਂਡੀ, ‘ਅਲੱਖ’ ਆਖਣ ਵਾਲੇ ਜੋਗੀ, ਮੋਨਧਾਰੀ-ਇਹ ਸਾਰੇ ਜਮ ਦੇ ਲੇਖੇ ਵਿਚ ਹੀ ਲਿਖੇ ਗਏ (ਭਾਵ, ਇਹਨਾਂ ਦੇ ਸਾਧਨ ਮੌਤ ਦੇ ਡਰ ਤੋਂ ਬਚਾ ਨਹੀਂ ਸਕਦੇ) ॥੨॥ ਜਿਸ ਮਨੁੱਖ ਨੇ ਸਰੀਰ ਉੱਤੇ ਤਾਂ (ਧਾਰਮਿਕ ਚਿੰਨ੍ਹ) ਚੱਕਰ ਆਦਿਕ ਲਾ ਲਏ ਹਨ, ਪਰ ਪ੍ਰੇਮਾ-ਭਗਤੀ ਉਸ ਦੇ ਹਿਰਦੇ ਵਿਚ ਪੈਦਾ ਨਹੀਂ ਹੋਈ, ਜੋ ਰਾਗ ਰਾਗਨੀਆਂ ਤਾਂ ਗਾਉਂਦਾ ਹੈ ਪਰ ਨਿਰਾ ਪਖੰਡ-ਮੂਰਤੀ ਹੀ ਬਣ ਬੈਠਾ ਹੈ, ਅਜਿਹੇ ਮਨੁੱਖ ਨੂੰ ਪਰਮਾਤਮਾ ਪਾਸੋਂ ਕੁਝ ਨਹੀਂ ਮਿਲਦਾ ॥੩॥ ਸਾਰੇ ਜਗਤ ਉੱਤੇ ਕਾਲ ਦਾ ਸਹਿਮ ਪਿਆ ਹੋਇਆ ਹੈ, ਭਰਮੀ ਗਿਆਨੀ ਭੀ ਉਸੇ ਹੀ ਲੇਖੇ ਵਿਚ ਲਿਖੇ ਗਏ ਹਨ (ਉਹ ਭੀ ਮੌਤ ਦੇ ਸਹਿਮ ਵਿਚ ਹੀ ਹਨ)। ਕਬੀਰ ਜੀ ਆਖਦੇ ਹਨ – ਜਿਨ੍ਹਾਂ ਮਨੁੱਖਾਂ ਨੇ ਪ੍ਰੇਮਾ-ਭਗਤੀ ਕਰਨੀ ਸਮਝ ਲਈ ਹੈ ਉਹ (ਮੌਤ ਦੇ ਸਹਿਮ ਤੋਂ) ਆਜ਼ਾਦ ਹੋ ਗਏ ਹਨ ॥੪॥੩॥

84 ਵਿੱਚ ਗੋਰੇ ਅੰਗਰੇਜ਼ ਵੀ ਨਹੀਂ ਸੀ
ਜ਼ਹਿਰ ਸਾਨੂੰ ਫਿਰ ਵੀ ਨਫ਼ਰਤ ਦਾ ਪੈ ਗਿਆ
ਕਾਲੇ ਅੰਗਰੇਜਾਂ ਹੱਥੋਂ ਇਕ ਵਾਰ ਫਿਰ
ਸਾਡਾ ਸ੍ਰੀ ਅਕਾਲ ਤਖ਼ਤ ਸਾਹਿਬ ਢਹਿ ਗਿਆ
ਪਰ ਮਿਟ ਗਏ ਮਿਟਾਉਣ ਵਾਲੇ
ਸਾਡੇ ਅਮਰ ਲਫਜ਼ਾਂ ਵਿੱਚ ਲਿਖੇ ਨਸੀਬਾਂ ਨੂੰ
ਦਿਲ ਦੀਆਂ ਗਹਿਰਾਈਆਂ ਤੋਂ ਮੇਰੇ ਵਲੋਂ
ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ
ਧੰਨਵਾਦ ਸਹਿਤ
🙏ਗੁਰਲਾਲ ਸਿੰਘ ਕੰਗ ਰਾਊ ਵਾਲੀਆ 🙏

ਭਾਈ ਲਾਲੋ ਸੱਚੀ-ਸੁੱਚੀ ਕਿਰਤ ਕਰਨ ਵਾਲਾ ਗੁਰੂ ਦਾ ਸਿੱਖ ਸੀ, ਜਿਨ੍ਹਾਂ ਨੇ ਦਸਾਂ ਨਹੁੰਆਂ ਦੀ ਕਿਰਤ ਕੀਤੀ ਅਤੇ ਉਸ ਕਮਾਈ ਚੋਂ ਲੋੜਵੰਦਾਂ ਦੀ ਮਦਦ ਅਤੇ ਲੰਗਰ ਪਾਣੀ ਵੀ ਛਕਾਉਂਦੇ ਸਨ। ਉਨ੍ਹਾਂ ਦਾ ਜਨਮ ਸਾਲ 1452 ਈਸਵੀ ਚ ਸੈਦਪੁਰ, ਪਾਕਿਸਤਾਨ ਵਿਖੇ ਹੋਇਆ। ਉਨ੍ਹਾਂ ਦੇ ਪਿਤਾ ਭਾਈ ਜਗਤ ਰਾਮ ਸਨ, ਜੋ ਕਿ ਤਰਖਾਣ ਕਬੀਲੇ ਨਾਲ ਸੰਬੰਧਤ ਸਨ। ਭਾਈ ਲਾਲੋ ਨੂੰ ਸਿੱਖ ਇਤਿਹਾਸ ’ਚ ਬਹੁਤ ਜਾਣਿਆ ਜਾਂਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਲੋਧੀ ਤੋਂ ਜਗਤ ਦਾ ਉਧਾਰ ਕਰਨ ਲਈ ਭਾਈ ਮਰਦਾਨਾ ਨੂੰ ਲੈ ਕੇ ਨਿਕਲੇ ਤਾਂ ਪਹਿਲੀ ਉਦਾਸੀ ਦੌਰਾਨ ਉਹ ਸਭ ਤੋਂ ਪਹਿਲਾਂ ਸੈਦਪੁਰ ਵਿਖੇ ਭਾਈ ਲਾਲੋ ਦੇ ਗ੍ਰਹਿ ਵਿਖੇ ਗਏ। ਭਾਈ ਲਾਲੋ ਨੇ ਬਹੁਤ ਹੀ ਨਿਮਰਤਾ ਅਤੇ ਸਤਿਕਾਰ ਨਾਲ ਉਨ੍ਹਾਂ ਦਾ ਸੁਆਗਤ ਕੀਤਾ। ਗੱਲਬਾਤਾਂ ਕਰਦਿਆਂ ਭੋਜਨ ਤਿਆਰ ਹੋ ਗਿਆ। ਭੋਜਨ ਪਰੋਸਿਆ ਗਿਆ ਤਾਂ ਕੋਧਰੇ ਦੀ ਰੋਟੀ ਅਤੇ ਸਰ੍ਹੋਂ ਦਾ ਸਾਗ ਦੇਖ ਕੇ ਬਾਬੇ ਨਾਨਕ ਨੇ ਕਿਹਾ, ‘ਮਰਦਾਨਾ ਖਾਵੇਗਾ।’ ਜਦੋਂ ਮਰਦਾਨੇ ਨੇ ਰੋਟੀ ਦਾ ਇਕ ਟੁੱਕੜਾ ਮੂੰਹ ’ਚ ਪਾਇਆ ਤਾਂ ਅੰਮ੍ਰਿਤ ਦਾ ਸਵਾਦ ਆਇਆ। ਮਰਦਾਨੇ ਨੇ ਕਿਹਾ ਕੋਧਰੇ ਦੀ ਰੋਟੀ ਅਤੇ ਸਰ੍ਹੋਂ ਦੇ ਸਾਗ ਚ ਅੰਮਿ੍ਤ ਹੈ।

ਸੈਦਪੁਰ ਵਿਚ ਮਲਿਕ ਭਾਗੋ ਨਾਮ ਦਾ ਇਕ ਅਮੀਰ ਸਰਕਾਰੀ ਅਧਿਕਾਰੀ ਸੀ। ਉਹ ਇਕ ਵੱਡੀ ਦਾਵਤ ਦਾ ਆਯੋਜਨ ਕਰ ਰਿਹਾ ਸੀ। ਪੂਰੇ ਪਿੰਡ ਨੂੰ ਇਸ ਦਾਵਤ ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ। ਉਸ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਵੀ ਸੱਦਾ ਭੇਜਿਆ ਪਰ ਗੁਰੂ ਜੀ ਨਹੀਂ ਗਏ। ਜਦੋਂ ਮਲਿਕ ਭਾਗੋ ਨੇ ਆਪਣੇ ਆਦਮੀ ਨੂੰ ਸੰਦੇਸ਼ ਨਾਲ ਵਾਰ-ਵਾਰ ਭੇਜਿਆ, ਗੁਰੂ ਜੀ ਆਖਰਕਾਰ ਉਸ ਦੇ ਘਰ ਗਏ। ਗੁਰੂ ਨਾਨਕ ਪਾਤਸ਼ਾਹ ਚਲੇ ਤਾਂ ਲਾਲੋ ਤੋਂ ਰਿਹਾ ਨਾ ਗਿਆ ਤੇ ਬਾਬੇ ਨਾਨਕ ਦੇ ਨਾਲ ਹੀ ਚੱਲ ਪਏ। ਮਲਿਕ ਭਾਗੋ ਗੁਰੂ ਨਾਨਕ ਪਾਤਸ਼ਾਹ ਨਾਲ ਨਾਰਾਜ਼ ਸਨ ਅਤੇ ਉਨ੍ਹਾਂ ਨੂੰ ਪੁੱਛਿਆ ਕਿ ਉਹ ਸ਼ਾਹੀ ਖਾਣੇ ਦਾ ਆਨੰਦ ਲੈਣ ਲਈ ਕਿਉਂ ਨਹੀ ਆਏ। ਗੁਰੂ ਜੀ ਨੇ ਪੁੱਛਿਆ ਕਿ ਕੀ ਤੁਸੀਂ ਸੱਚਮੁੱਚ ਇਹ ਜਾਣਨਾ ਚਾਹੁੰਦੇ ਹੋ ਕਿ ਮੈਂ ਕਿਉਂ ਆਉਣ ਤੋਂ ਇਨਕਾਰ ਕਰ ਦਿੱਤਾ। ਮਲਿਕਾ ਭਾਗੋ ਨੇ ਜਵਾਬ ਦਿੱਤਾ, ਹਾਂ। ਮੈਂ ਇਹ ਜਾਣਨਾ ਚਾਹੁੰਦਾ ਹਾਂ ਕਿ ਤੁਸੀਂ ਮੇਰੀ ਦਾਵਤ ਨਾਲੋਂ ਭਾਈ ਲਾਲੋ ਦੀ ਰੋਟੀ ਨੂੰ ਕਿਉਂ ਤਰਜੀਹ ਦਿੱਤੀ।

ਗੁਰੂ ਜੀ ਨੇ ਮਲਿਕ ਭਾਗੋ ਨੂੰ ਆਪਣਾ ਭੋਜਨ ਲਿਆਉਣ ਲਈ ਕਿਹਾ ਅਤੇ ਭਾਈ ਲਾਲੋ ਨੂੰ ਵੀ ਅਜਿਹਾ ਕਰਨ ਲਈ ਕਿਹਾ। ਗੁਰੂ ਜੀ ਨੇ ਇਕ ਹੱਥ ’ਚ ਭਾਈ ਲਾਲੋ ਦੀ ਕੋਧਰੋ ਦੀ ਰੋਟੀ ਅਤੇ ਦੂਜੇ ਹੱਥ ਵਿਚ ਮਲਿਕ ਭਾਗੋ ਦਾ ਬ੍ਰਹਮ ਭੋਜ ਫੜਿਆ। ਗੁਰੂ ਜੀ ਨੇ ਉਨ੍ਹਾਂ ਨੂੰ ਘੁੱਟ ਕੇ ਨਿਚੋੜਿਆ ਤਾਂ ਭਾਈ ਲਾਲੋ ਦੀ ਰੋਟੀ ’ਚੋਂ ਦੁੱਧ, ਜਦ ਕਿ ਭਾਗੋ ਦੇ ਭੋਜਨ ’ਚ ਖੂਨ ਨਿਕਲਿਆ। ਇਹ ਦੇਖ ਕੇ ਸਾਰੇ ਹੈਰਾਨ ਰਹਿ ਗਏ। ਜਿਸ ਤੋਂ ਬਾਅਦ ਬਾਬਾ ਨਾਨਕ ਨੇ ਮਲਿਕ ਭਾਗੋ ਨੂੰ ਸਮਝਾਇਆ ਕਿ ਗਰੀਬ ਲੋਕਾਂ ਦਾ ਖੂਨ ਨਿਚੋੜ ਕੇ ਭਾਵ ਤੰਗ ਪਰੇਸ਼ਾਨ ਕਰ ਕੇ, ਗਰੀਬਾਂ ਦਾ ਹੱਕ ਮਾਰੇ ਇਕੱਠੇ ਕੀਤੇ ਪੈਸੇ ਤੋਂ ਕੀਤਾ ਬ੍ਰਹਮ ਭੋਜ ਕਿਤੇ ਵੀ ਪ੍ਰਵਾਨ ਨਹੀਂ ਹੁੰਦਾ।

ਇਹ ਭੋਜਨ ਲਹੂ ਪੀਣ ਦੇ ਬਰਾਬਰ ਹੈ ਅਤੇ ਦਸਾਂ ਨਹੁੰਆਂ ਦੀ ਕਿਰਤ ਕਰ ਕੇ ਈਮਾਨਦਾਰੀ ਨਾਲ ਵੰਡ ਛਕਣ ਵਾਲਾ ਰੁੱਖਾ ਸਿੱਸਾ ਭੋਜਨ ਵੀ ਦੁੱਧ ਅੰਮ੍ਰਿਤ ਦੇ ਬਰਾਬਰ ਹੈ। ਇਸ ਤਰ੍ਹਾਂ ਬਾਬੇ ਨਾਨਕ ਨੇ ਮਲਿਕ ਭਾਗੋ ਨੂੰ ਸਿੱਖਿਆ ਦਿੰਦੇ ਹੋਏ ਦਸਾਂ ਨਹੁੰਆਂ ਦੀ ਕਿਰਤ ਕਰ ਕੇ ਵੰਡ ਛਕਣ ਦਾ ਉਪਦੇਸ਼ ਦਿੱਤਾ। ਗੁਰੂ ਜੀ ਦਾ ਉਪਦੇਸ਼ ਸੁਣ ਕੇ ਮਲਿਕ ਭਾਗੋ ਸ਼ਰਮਿੰਦਾ ਹੋ ਗਿਆ ਅਤੇ ਗੁਰੂ ਜੀ ਦੇ ਪੈਰੀ ਪੈ ਗਿਆ🙏

#—ਸੁੱਖਵੀਰ ਸਿੰਘ ਖੈਹਿਰਾ ✍🏻✍🏻✍🏻

रागु सोरठि बाणी भगत नामदे जी की घरु २ ੴ सतिगुर प्रसादि ॥ सुख सागरु सुरतर चिंतामनि कामधेनु बसि जा के ॥ चारि पदारथ असट दसा सिधि नव निधि कर तल ता के ॥१॥ हरि हरि हरि न जपहि रसना ॥ अवर सभ तिआगि बचन रचना ॥१॥ रहाउ ॥ नाना खिआन पुरान बेद बिधि चउतीस अखर मांही ॥ बिआस बिचारि कहिओ परमारथु राम नाम सरि नाही ॥२॥ सहज समाधि उपाधि रहत फुनि बडै भागि लिव लागी ॥ कहि रविदास प्रगासु रिदै धरि जनम मरन भै भागी ॥३॥४॥

अर्थ : (हे पण्डित!) जो प्रभू सुखों का समुंद्र है, जिस प्रभू के वश में स्वर्ग के पाँचों वृक्ष, चिंतामणि और कामधेनु हैं, धर्म-अर्थ-काम-मोक्ष चारों पदार्थ, अठारहों सिद्धियां और नौ निधियां ये सब उसी के हाथों की तलियों पर हैं।1। (हे पण्डित!) तू और सारी फोकियां बातें छोड़ के (अपनी) जीभ से सदा एक परमात्मा का नाम क्यों नहीं सिमरता?।1। रहाउ। (हे पण्डित!) पुराणों के अनेक किस्म के प्रसंग, वेदों की बताई हुई विधियां, ये सब वाक्य-रचना ही हैं (अनुभवी ज्ञान नहीं जो प्रभू की रचना में जुड़ने से हृदय में पैदा होता है)। (हे पण्डित! वेदों के खोजी) व्यास ऋषि ने सोच-विचार के यही धर्म-तत्व बताया है कि (इन पुस्तकों के पाठ आदि) परमात्मा के नाम का सिमरन करने के की बराबरी नहीं कर सकते। (फिर तू क्यों नाम नहीं सिमरता?)।2। रविदास कहता है– बड़ी किस्मत से जिस मनुष्य की सुरति प्रभू-चरणों में जुड़ती है उसका मन आत्मिक अडोलता में टिका रहता है। कोई विकार उसमें नहीं उठता, वह मनुष्य अपने हृदय में रोशनी प्राप्त करता है, और, जनम-मरण (भाव, सारी उम्र) के उसके डर नाश हो जाते हैं।3।4।

ਅੰਗ : 658

ਰਾਗੁ ਸੋਰਠਿ ਬਾਣੀ ਭਗਤ ਰਵਿਦਾਸ ਜੀ ਕੀ ੴ ਸਤਿਗੁਰ ਪ੍ਰਸਾਦਿ ॥ ਸੁਖ ਸਾਗਰੁ ਸੁਰਤਰ ਚਿੰਤਾਮਨਿ ਕਾਮਧੇਨੁ ਬਸਿ ਜਾ ਕੇ ॥ ਚਾਰਿ ਪਦਾਰਥ ਅਸਟ ਦਸਾ ਸਿਧਿ ਨਵ ਨਿਧਿ ਕਰ ਤਲ ਤਾ ਕੇ ॥੧॥ ਹਰਿ ਹਰਿ ਹਰਿ ਨ ਜਪਹਿ ਰਸਨਾ ॥ ਅਵਰ ਸਭ ਤਿਆਗਿ ਬਚਨ ਰਚਨਾ ॥੧॥ ਰਹਾਉ ॥ ਨਾਨਾ ਖਿਆਨ ਪੁਰਾਨ ਬੇਦ ਬਿਧਿ ਚਉਤੀਸ ਅਖਰ ਮਾਂਹੀ ॥ ਬਿਆਸ ਬਿਚਾਰਿ ਕਹਿਓ ਪਰਮਾਰਥੁ ਰਾਮ ਨਾਮ ਸਰਿ ਨਾਹੀ ॥੨॥ ਸਹਜ ਸਮਾਧਿ ਉਪਾਧਿ ਰਹਤ ਫੁਨਿ ਬਡੈ ਭਾਗਿ ਲਿਵ ਲਾਗੀ ॥ ਕਹਿ ਰਵਿਦਾਸ ਪ੍ਰਗਾਸੁ ਰਿਦੈ ਧਰਿ ਜਨਮ ਮਰਨ ਭੈ ਭਾਗੀ ॥੩॥੪॥

ਅਰਥ: (ਹੇ ਪੰਡਿਤ!) ਜੋ ਪ੍ਰਭੂ ਸੁਖਾਂ ਦਾ ਸਮੁੰਦਰ ਹੈ, ਜਿਸ ਪ੍ਰਭੂ ਦੇ ਵੱਸ ਵਿਚ ਸੁਰਗ ਦੇ ਪੰਜੇ ਰੁੱਖ, ਚਿੰਤਾਮਣਿ ਤੇ ਕਾਮਧੇਨ ਹਨ, ਧਰਮ ਅਰਥ ਕਾਮ ਮੋਖ ਚਾਰੇ ਪਦਾਰਥ, ਅਠਾਰਾਂ ਸਿੱਧੀਆਂ ਤੇ ਨੌ ਨਿਧੀਆਂ ਇਹ ਸਭ ਉਸੇ ਦੇ ਹੱਥਾਂ ਦੀਆਂ ਤਲੀਆਂ ਉੱਤੇ ਹਨ।੧। (ਹੇ ਪੰਡਿਤ!) ਤੂੰ ਹੋਰ ਸਾਰੀਆਂ ਫੋਕੀਆਂ ਗੱਲਾਂ ਛੱਡ ਕੇ (ਆਪਣੀ) ਜੀਭ ਨਾਲ ਸਦਾ ਇਕ ਪਰਮਾਤਮਾ ਦਾ ਨਾਮ ਕਿਉਂ ਨਹੀਂ ਸਿਮਰਦਾ?।੧।ਰਹਾਉ। (ਹੇ ਪੰਡਿਤ!) ਪੁਰਾਣਾਂ ਦੇ ਅਨੇਕ ਕਿਸਮਾਂ ਦੇ ਪ੍ਰਸੰਗ, ਵੇਦਾਂ ਦੀਆਂ ਦੱਸੀਆਂ ਹੋਈਆਂ ਵਿਧੀਆਂ, ਇਹ ਸਭ ਵਾਕ-ਰਚਨਾ ਹੀ ਹਨ (ਅਨੁਭਵੀ ਗਿਆਨ ਨਹੀਂ ਜੋ ਪ੍ਰਭੂ ਦੇ ਚਰਨਾਂ ਵਿਚ ਜੁੜਿਆਂ ਹਿਰਦੇ ਵਿਚ ਪੈਦਾ ਹੁੰਦਾ ਹੈ) । (ਹੇ ਪੰਡਿਤ! ਵੇਦਾਂ ਦੇ ਖੋਜੀ) ਵਿਆਸ (ਰਿਸ਼ੀ) ਨੇ ਸੋਚ ਵਿਚਾਰ ਕੇ ਇਹੀ ਧਰਮ-ਤੱਤ ਦੱਸਿਆ ਹੈ ਕਿ (ਇਹਨਾਂ ਪੁਸਤਕਾਂ ਦੇ ਪਾਠ ਆਦਿਕ) ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਦੀ ਬਰਾਬਰੀ ਨਹੀਂ ਕਰ ਸਕਦੇ। (ਫਿਰ, ਤੂੰ ਕਿਉਂ ਨਾਮ ਨਹੀਂ ਸਿਮਰਦਾ?) ।੨। ਰਵਿਦਾਸ ਆਖਦਾ ਹੈ-ਵੱਡੀ ਕਿਸਮਤ ਨਾਲ ਜਿਸ ਮਨੁੱਖ ਦੀ ਸੁਰਤਿ ਪ੍ਰਭੂ-ਚਰਨਾਂ ਵਿਚ ਜੁੜਦੀ ਹੈ ਉਸ ਦਾ ਮਨ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ। ਕੋਈ ਵਿਕਾਰ ਉਸ ਵਿਚ ਨਹੀਂ ਉੱਠਦਾ, ਉਹ ਮਨੁੱਖ ਆਪਣੇ ਹਿਰਦੇ ਵਿਚ ਚਾਨਣ ਪ੍ਰਾਪਤ ਕਰਦਾ ਹੈ, ਤੇ, ਜਨਮ ਮਰਨ (ਭਾਵ, ਸਾਰੀ ਉਮਰ) ਦੇ ਉਸ ਦੇ ਡਰ ਨਾਸ ਹੋ ਜਾਂਦੇ ਹਨ।੩।੪।

ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਹਮਲੇ ਬਾਰੇ ਤਾਂ ਕਈ ਮਹੀਨੇ ਪਹਿਲਾਂ ਹੀ ਸੋਚਿਆ ਹੋਇਆ ਸੀ ਜਨਰਲ ਸਿਨਹਾ ਅਨੁਸਾਰ ਤਾਂ 18/20 ਮਹੀਨੇ (ਡੇਢ ਪਉਣੇ ਦੋ ਸਾਲ)ਪਹਿਲਾਂ ਉਸ ਨੂੰ ਫੋਨ ਤੇ ਦੱਸਿਆ ਗਿਆ ਸੀ ਪਰ ਉਸ ਨੇ ਗੱਲ ਟਾਲ ਦਿੱਤੀ ਹਾਮੀ ਨਾ ਭਰੀ ਫਿਰ ਫੌਜ ਮੁਖੀ ਜਨਰਲ ਵੈਦਿਆ (ਜਿਸ ਨੂੰ ਬਾਅਦ ਵਿੱਚ ਸਰਦਾਰ ਸੁੱਖੇ ਜਿੰਦੇ ਨੇ ਪੂਣੇ ਚ ਸੋਧਿਆ ਸੀ ) ਨੂੰ 15 ਜਨਵਰੀ 1984 ਵਿੱਚ ਹੀ ਦੱਸ ਦਿੱਤਾ ਸੀ ਵੈਦਿਆ ਨੇ ਛੇਤੀ ਹੀ ਫੌਜੀ ਟੁਕੜੀਆਂ ਨੂੰ ਚਕਰਾਤਾ (ਦੇਹਰਾਦੂਨ ਵਿਖੇ ) ਤੇ ਸਰਸਾਸਾ (ਸਹਾਰਨਪੁਰ) ਚ ਦਰਬਾਰ ਸਾਹਿਬ ਬਿਲਡਿੰਗ ਬਣਾ ਕੇ ਅਭਿਆਸ ਦੀ ਤਿਆਰੀ ਸ਼ੁਰੂ ਕਰ ਦਿੱਤਾ ਪੰਜਾਬ ਦੇ ਵਿੱਚ ਫ਼ੌਜ ਭੇਜਣੀ ਸ਼ੁਰੂ ਕੀਤੀ ਬਹਾਨਾ ਇਹ ਬਣਾਇਆ ਕਿ ਸਰਹੱਦੋਂ ਪਾਰ ਹੁੰਦੀ ਘੁਸਪੈਠ ਨੂੰ ਬੰਦ ਕਰਨ ਖਾਤਰ ਸਰਹੱਦ ਤੇ ਤਾਇਨਾਤ ਕਰਨ ਲਈ ਫ਼ੌਜ ਭੇਜੀ ਜਾ ਰਹੀ ਆ ਇਸ ਲਈ ਭਾਰੀ ਤੋਪਾਂ ਵਿਜੰਤਾ ਟੈਂਕ ਬਖ਼ਤਰਬੰਦ ਗੱਡੀਆਂ ਹਲਕੀਆਂ ਤੋਂ ਭਾਰੀ ਮਸ਼ੀਨਗੰਨਾਂ ਲਾਈਟ ਮਸ਼ੀਨ ਗੰਨਾਂ ਆਦਿਕ ਸੜਕ ਰਸਤੇ ਪਹੁੰਚੀਆਂ ਜਲ ਸੈਨਾ ਦੀਆ ਵਿਸ਼ੇਸ਼ ਟੁਕੜੀਆਂ ਤੇ ਵਿਸ਼ੇਸ਼ ਸਿਖਲਾਈ ਵਾਲੇ ਕੁੱਤੇ ਜਹਾਜ਼ ਰਾਹੀਂ ਅੰਮ੍ਰਿਤਸਰ ਪਹੁੰਚੇ
ਇਹ ਵੀ ਚਾਣਕਯ ਨੀਤੀ ਦਾ ਇੱਕ ਪਹਿਲੂ ਸੀ ਕਿ
3 ਮੁਖੀ ਜਰਨੈਲਾਂ ਵਿੱਚੋ ਦੋ ਤਾਂ ਭੇਖੀਂ ਸਿੱਖ ਜਰਨਲ ਦਿਆਲ ਸਿੰਘ ਤੇ ਕੁਲਦੀਪ ਸਿੰਘ ਬਰਾੜ ਨੂੰ ਚੁਣਿਆ ਗਿਆ ਬਰਾੜ ਦੇ ਅਨੁਸਾਰ ਛੇ ਲੱਖ ਫ਼ੌਜ ਪੰਜਾਬ ਵਿੱਚ ਭੇਜੀ ਗਈ ਸਵਾ ਲੱਖ ਤੋਂ ਵੱਧ ਫ਼ੌਜ ਤਾਂ ਦਰਬਾਰ ਸਾਹਿਬ ਦੇ ਆਲੇ ਦੁਆਲੇ ਸੀ ਬਹੁਤ ਸਾਰੀ ਕਮਾਂਡੋ ਫੋਰਸ ਵੀ ਸੀ ਜਲ ਸੈਨਾ ਥਲ ਸੈਨਾ ਹਵਾਈ ਸੈਨਾ ਸਭ ਵਰਤੀ ਗਈ
ਇੱਕ ਜੂਨ ਤੋਂ ਪਹਿਲਾਂ ਦਰਬਾਰ ਸਾਹਿਬ ਦੇ ਚਾਰੇ ਪਾਸੇ ਫੌਜ ਨੇ ਆਪਣੇ ਮੋਰਚੇ ਬਣਾ ਲੈ ਸੀ ਆਸ ਪਾਸ ਦੀਆਂ ਬਹੁਤ ਸਾਰੀਆਂ ਉੱਚੀਆਂ ਬਿਲਡਿੰਗਾਂ ਖਾਲੀ ਕਰਵਾ ਲਈ ਕੁਝ ਨੇ ਤੇ ਆਪ ਹੀ ਕਰ ਦਿੱਤੀਆ ਕੁਝ ਤੋਂ ਧੱਕੇ ਨਾਲ ਕਰਵਾ ਲਈ
ਇੱਕ ਜੂਨ 1984 ਨੂੰ ਦੁਪਹਿਰੇ 12:40 ਤੇ ਇਕਦਮ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ ਜੋ ਤਕਰੀਬਨ 8 /8:30 ਤੱਕ ਹੁੰਦੀ ਰਹੀ ਗੋਲੀ ਦੇ ਨਾਲ ਨਾਲ ਦਰਬਾਰ ਸਾਹਿਬ ਕੰਪਲੈਕਸ ਉੱਪਰ ਹੈਲੀਕਾਪਟਰ ਵੀ ਘੁੰਮਦੇ ਰਹੇ ਜੋ ਸਿੰਘਾਂ ਵੱਲੋਂ ਲਾਏ ਸਾਰੇ ਮੋਰਚਿਆਂ ਤੇ ਨਜ਼ਰ…

ਰੱਖ ਰਹੇ ਸੀ ਤੇ ਇਸ ਉਡੀਕ ਵਿੱਚ ਸੀ ਕੇ ਕਿੱਥੋਂ ਕਿੱਥੋਂ ਕਿਹੜੇ ਕਿਹੜੇ ਹਥਿਆਰਾਂ ਦੀ ਫਾਇਰਿੰਗ ਦਾ ਜਵਾਬ ਆਉਂਦਾ ਪਰ ਸਰਦਾਰ ਸੁਬੇਗ ਸਿੰਘ ਨੇ ਸਿੰਘਾਂ ਨੂੰ ਸਮਝਾਇਆ ਸੀ ਇਸ ਲਈ ਸਿੰਘਾਂ ਨੇ ਕੋਈ ਖਾਸ ਜਵਾਬ ਨਹੀਂ ਦਿੱਤਾ
ਇੱਕ ਜੂਨ ਦੀ ਇਸ ਫਾਇਰਿੰਗ ਨਾਲ ਦਰਬਾਰ ਸਾਹਿਬ ਦੇ ਸੁਨਹਿਰੀ ਗੁੰਬਦ ਨੂੰ ਵੀ 32 ਗੋਲੀਆਂ ਲੱਗੀਆਂ ਗੋਲੀਆਂ ਦੇ ਨਿਸ਼ਾਨਾਂ ਦੁਆਲੇ ਚੱਕਰ ਲਗਾ ਕੇ 1 ਜੂਨ 1984 ਲਿਖ ਦਿੱਤਾ ਲੌਂਗੋਵਾਲ ਨੇ ਕਿਹਾ ਇਹ ਨਿਸ਼ਾਨੀਆਂ ਸਾਂਭ ਕੇ ਰੱਖੀਆਂ ਜਾਣਗੀਆਂ ਜੋ ਇਤਿਹਾਸ ਬਣੇਗਾ ਪਰ ਏ ਕੇਵਲ ਕਹਿਣਾ ਹੀ ਸੀ ਹਰਿਮੰਦਰ ਸਾਹਿਬ ਦਰਵਾਜ਼ੇ ਨਾਲ ਢੋਅ ਲਾ ਕੇ ਬੈਠੇ ਇੱਕ ਸਿੱਖ ਦੇ ਮੋਢੇ ਵਿੱਚ ਵੀ ਗੋਲੀ ਵੱਜੀ
ਕਾਫ਼ੀ ਸਾਰੇ ਯਾਤਰੂ ਜ਼ਖ਼ਮੀ ਹੋਏ 26 ਸਿਖ ਤਾਂ ਦਰਬਾਰ ਸਾਹਿਬ ਦੇ ਅੰਦਰ ਹੀ ਜ਼ਖ਼ਮੀ ਹੋਏ 11 ਸ਼ਹੀਦ ਹੋਏ ਜਿਨ੍ਹਾਂ ਦੇ ਵਿੱਚ ਦੋ ਬੀਬੀਆਂ ਵੀ ਸੀ ਜ਼ਖ਼ਮੀਆਂ ਨੂੰ ਵੀ ਗੋਲੀਬਾਰੀ ਬੰਦ ਹੋਣ ਤੋਂ ਬਾਅਦ ਹੀ ਹਸਪਤਾਲ ਲੈ ਜਾਣ ਦੀ ਆਗਿਆ ਮਿਲੀ ਸੂਰਮੇ ਸਿੰਘਾਂ ਚੋਂ ਭਾਈ ਮਹਿੰਗਾ ਸਿੰਘ ਬੱਬਰ ਜਿਨ੍ਹਾਂ ਦਾ ਅਸਲ ਨਾਮ ਭਾਈ ਕੁਲਵੰਤ ਸਿੰਘ ਸੀ ਭਾਈ ਸਾਬ ਗੁ: ਬਾਬਾ ਅਟੱਲ ਰਾਏ ਜੀ ਵਾਲੇ ਮੋਰਚੇ ਤੇ ਸੀ ਉਥੇ ਹੀ ਸ਼ਹੀਦੇ ਹੋਏ ਭਾਈ ਮਹਿੰਗਾ ਸਿੰਘ 84 ਘੱਲੂਘਾਰੇ ਦਾ ਪਹਿਲੇ ਸ਼ਹੀਦ ਕਰਕੇ ਜਾਣਿਆ ਜਾਂਦੇ ਹੈ ਭਾਈ ਮਹਿੰਗਾ ਸਿੰਘ ਜੀ ਦਾ ਅਗਲੇ ਦਿਨ 2 ਜੂਨ ਨੂੰ ਦੀਵਾਨ ਮੰਜੀ ਹਾਲ ਦੇ ਨੇੜੇ ਸਸਕਾਰ ਕੀਤਾ ਰਾਤ 9 ਵਜੇ ਤੋਂ 32 ਘੰਟਿਆਂ ਲਈ ਕਰਫਿਊ ਲਗਾ ਦਿੱਤਾ
ਦਰਬਾਰ ਸਾਹਿਬ ਤੇ ਏ ਹਮਲਾ 222 ਸਾਲਾਂ ਬਾਅਦ ਹੋਇਆ
ਕੁਝ ਲਿਖਤਾਂ ਅਨੁਸਾਰ ਇਸ ਹਮਲੇ ਸਬੰਧੀ ਬਾਰੇ ਪੁਛਣ ਲਈ ਲੌਂਗੋਵਾਲ ਨੇ ਰਾਸ਼ਟਰਪਤੀ ਜ਼ੈਲ ਸਿੰਘ ਨੂੰ ਕਈ ਵਾਰ ਫੋਨ ਲਗਾਏ ਪਰ ਜ਼ੈਲੇ ਨੇ ਗੱਲ ਨਹੀਂ ਕੀਤੀ
ਭਾਈ ਮਹਿੰਗਾ ਸਿੰਘ ਜੀ ਤੇ ਬਾਕੀ ਸ਼ਹੀਦਾਂ ਦੇ ਚਰਨਾਂ ਚ ਵਾਰ ਵਾਰ ਨਮਸਕਾਰ
ਭੁੱਲ ਚੁੱਕ ਦੀ ਖਿਮਾ
ਮੇਜਰ ਸਿੰਘ
ਗੁਰੂ ਕਿਰਪਾ ਕਰੇ

ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਹਮਲੇ ਬਾਰੇ ਤਾਂ ਕਈ ਮਹੀਨੇ ਪਹਿਲਾਂ ਹੀ ਸੋਚਿਆ ਹੋਇਆ ਸੀ ਜਨਰਲ ਸਿਨਹਾ ਅਨੁਸਾਰ ਤਾਂ 18/20 ਮਹੀਨੇ (ਡੇਢ ਪਉਣੇ ਦੋ ਸਾਲ)ਪਹਿਲਾਂ ਉਸ ਨੂੰ ਫੋਨ ਤੇ ਦੱਸਿਆ ਗਿਆ ਸੀ ਪਰ ਉਸ ਨੇ ਗੱਲ ਟਾਲ ਦਿੱਤੀ ਹਾਮੀ ਨਾ ਭਰੀ ਫਿਰ ਫੌਜ ਮੁਖੀ ਜਨਰਲ ਵੈਦਿਆ (ਜਿਸ ਨੂੰ ਬਾਅਦ ਵਿੱਚ ਸਰਦਾਰ ਸੁੱਖੇ ਜਿੰਦੇ ਨੇ ਪੂਣੇ ਚ ਸੋਧਿਆ ਸੀ ) ਨੂੰ 15 ਜਨਵਰੀ 1984 ਵਿੱਚ ਹੀ ਦੱਸ ਦਿੱਤਾ ਸੀ ਵੈਦਿਆ ਨੇ ਛੇਤੀ ਹੀ ਫੌਜੀ ਟੁਕੜੀਆਂ ਨੂੰ ਚਕਰਾਤਾ (ਦੇਹਰਾਦੂਨ ਵਿਖੇ ) ਤੇ ਸਰਸਾਸਾ (ਸਹਾਰਨਪੁਰ) ਚ ਦਰਬਾਰ ਸਾਹਿਬ ਬਿਲਡਿੰਗ ਬਣਾ ਕੇ ਅਭਿਆਸ ਦੀ ਤਿਆਰੀ ਸ਼ੁਰੂ ਕਰ ਦਿੱਤਾ ਪੰਜਾਬ ਦੇ ਵਿੱਚ ਫ਼ੌਜ ਭੇਜਣੀ ਸ਼ੁਰੂ ਕੀਤੀ ਬਹਾਨਾ ਇਹ ਬਣਾਇਆ ਕਿ ਸਰਹੱਦੋਂ ਪਾਰ ਹੁੰਦੀ ਘੁਸਪੈਠ ਨੂੰ ਬੰਦ ਕਰਨ ਖਾਤਰ ਸਰਹੱਦ ਤੇ ਤਾਇਨਾਤ ਕਰਨ ਲਈ ਫ਼ੌਜ ਭੇਜੀ ਜਾ ਰਹੀ ਆ ਇਸ ਲਈ ਭਾਰੀ ਤੋਪਾਂ ਵਿਜੰਤਾ ਟੈਂਕ ਬਖ਼ਤਰਬੰਦ ਗੱਡੀਆਂ ਹਲਕੀਆਂ ਤੋਂ ਭਾਰੀ ਮਸ਼ੀਨਗੰਨਾਂ ਲਾਈਟ ਮਸ਼ੀਨ ਗੰਨਾਂ ਆਦਿਕ ਸੜਕ ਰਸਤੇ ਪਹੁੰਚੀਆਂ ਜਲ ਸੈਨਾ ਦੀਆ ਵਿਸ਼ੇਸ਼ ਟੁਕੜੀਆਂ ਤੇ ਵਿਸ਼ੇਸ਼ ਸਿਖਲਾਈ ਵਾਲੇ ਕੁੱਤੇ ਜਹਾਜ਼ ਰਾਹੀਂ ਅੰਮ੍ਰਿਤਸਰ ਪਹੁੰਚੇ
ਇਹ ਵੀ ਚਾਣਕਯ ਨੀਤੀ ਦਾ ਇੱਕ ਪਹਿਲੂ ਸੀ ਕਿ
3 ਮੁਖੀ ਜਰਨੈਲਾਂ ਵਿੱਚੋ ਦੋ ਤਾਂ ਭੇਖੀਂ ਸਿੱਖ ਜਰਨਲ ਦਿਆਲ ਸਿੰਘ ਤੇ ਕੁਲਦੀਪ ਸਿੰਘ ਬਰਾੜ ਨੂੰ ਚੁਣਿਆ ਗਿਆ ਬਰਾੜ ਦੇ ਅਨੁਸਾਰ ਛੇ ਲੱਖ ਫ਼ੌਜ ਪੰਜਾਬ ਵਿੱਚ ਭੇਜੀ ਗਈ ਸਵਾ ਲੱਖ ਤੋਂ ਵੱਧ ਫ਼ੌਜ ਤਾਂ ਦਰਬਾਰ ਸਾਹਿਬ ਦੇ ਆਲੇ ਦੁਆਲੇ ਸੀ ਬਹੁਤ ਸਾਰੀ ਕਮਾਂਡੋ ਫੋਰਸ ਵੀ ਸੀ ਜਲ ਸੈਨਾ ਥਲ ਸੈਨਾ ਹਵਾਈ ਸੈਨਾ ਸਭ ਵਰਤੀ ਗਈ
ਇੱਕ ਜੂਨ ਤੋਂ ਪਹਿਲਾਂ ਦਰਬਾਰ ਸਾਹਿਬ ਦੇ ਚਾਰੇ ਪਾਸੇ ਫੌਜ ਨੇ ਆਪਣੇ ਮੋਰਚੇ ਬਣਾ ਲੈ ਸੀ ਆਸ ਪਾਸ ਦੀਆਂ ਬਹੁਤ ਸਾਰੀਆਂ ਉੱਚੀਆਂ ਬਿਲਡਿੰਗਾਂ ਖਾਲੀ ਕਰਵਾ ਲਈ ਕੁਝ ਨੇ ਤੇ ਆਪ ਹੀ ਕਰ ਦਿੱਤੀਆ ਕੁਝ ਤੋਂ ਧੱਕੇ ਨਾਲ ਕਰਵਾ ਲਈ
ਇੱਕ ਜੂਨ 1984 ਨੂੰ ਦੁਪਹਿਰੇ 12:40 ਤੇ ਇਕਦਮ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ ਜੋ ਤਕਰੀਬਨ 8 /8:30 ਤੱਕ ਹੁੰਦੀ ਰਹੀ ਗੋਲੀ ਦੇ ਨਾਲ ਨਾਲ ਦਰਬਾਰ ਸਾਹਿਬ ਕੰਪਲੈਕਸ ਉੱਪਰ ਹੈਲੀਕਾਪਟਰ ਵੀ ਘੁੰਮਦੇ ਰਹੇ ਜੋ ਸਿੰਘਾਂ ਵੱਲੋਂ ਲਾਏ ਸਾਰੇ ਮੋਰਚਿਆਂ ਤੇ ਨਜ਼ਰ ਰੱਖ ਰਹੇ ਸੀ ਤੇ ਇਸ ਉਡੀਕ ਵਿੱਚ ਸੀ ਕੇ ਕਿੱਥੋਂ ਕਿੱਥੋਂ ਕਿਹੜੇ ਕਿਹੜੇ ਹਥਿਆਰਾਂ ਦੀ ਫਾਇਰਿੰਗ ਦਾ ਜਵਾਬ ਆਉਂਦਾ ਪਰ ਸਰਦਾਰ ਸੁਬੇਗ ਸਿੰਘ ਨੇ ਸਿੰਘਾਂ ਨੂੰ ਸਮਝਾਇਆ ਸੀ ਇਸ ਲਈ ਸਿੰਘਾਂ ਨੇ ਕੋਈ ਖਾਸ ਜਵਾਬ ਨਹੀਂ ਦਿੱਤਾ
ਇੱਕ ਜੂਨ ਦੀ ਇਸ ਫਾਇਰਿੰਗ ਨਾਲ ਦਰਬਾਰ ਸਾਹਿਬ ਦੇ ਸੁਨਹਿਰੀ ਗੁੰਬਦ ਨੂੰ ਵੀ 32 ਗੋਲੀਆਂ ਲੱਗੀਆਂ ਗੋਲੀਆਂ ਦੇ ਨਿਸ਼ਾਨਾਂ ਦੁਆਲੇ ਚੱਕਰ ਲਗਾ ਕੇ 1 ਜੂਨ 1984 ਲਿਖ ਦਿੱਤਾ ਲੌਂਗੋਵਾਲ ਨੇ ਕਿਹਾ ਇਹ ਨਿਸ਼ਾਨੀਆਂ ਸਾਂਭ ਕੇ ਰੱਖੀਆਂ ਜਾਣਗੀਆਂ ਜੋ ਇਤਿਹਾਸ ਬਣੇਗਾ ਪਰ ਏ ਕੇਵਲ ਕਹਿਣਾ ਹੀ ਸੀ ਹਰਿਮੰਦਰ ਸਾਹਿਬ ਦਰਵਾਜ਼ੇ ਨਾਲ ਢੋਅ ਲਾ ਕੇ ਬੈਠੇ ਇੱਕ ਸਿੱਖ ਦੇ ਮੋਢੇ ਵਿੱਚ ਵੀ ਗੋਲੀ ਵੱਜੀ
ਕਾਫ਼ੀ ਸਾਰੇ ਯਾਤਰੂ ਜ਼ਖ਼ਮੀ ਹੋਏ 26 ਸਿਖ ਤਾਂ ਦਰਬਾਰ ਸਾਹਿਬ ਦੇ ਅੰਦਰ ਹੀ ਜ਼ਖ਼ਮੀ ਹੋਏ 11 ਸ਼ਹੀਦ ਹੋਏ ਜਿਨ੍ਹਾਂ ਦੇ ਵਿੱਚ ਦੋ ਬੀਬੀਆਂ ਵੀ ਸੀ ਜ਼ਖ਼ਮੀਆਂ ਨੂੰ ਵੀ ਗੋਲੀਬਾਰੀ ਬੰਦ ਹੋਣ ਤੋਂ ਬਾਅਦ ਹੀ ਹਸਪਤਾਲ ਲੈ ਜਾਣ ਦੀ ਆਗਿਆ ਮਿਲੀ ਸੂਰਮੇ ਸਿੰਘਾਂ ਚੋਂ ਭਾਈ ਮਹਿੰਗਾ ਸਿੰਘ ਬੱਬਰ ਜਿਨ੍ਹਾਂ ਦਾ ਅਸਲ ਨਾਮ ਭਾਈ ਕੁਲਵੰਤ ਸਿੰਘ ਸੀ ਭਾਈ ਸਾਬ ਗੁ: ਬਾਬਾ ਅਟੱਲ ਰਾਏ ਜੀ ਵਾਲੇ ਮੋਰਚੇ ਤੇ ਸੀ ਉਥੇ ਹੀ ਸ਼ਹੀਦੇ ਹੋਏ ਭਾਈ ਮਹਿੰਗਾ ਸਿੰਘ 84 ਘੱਲੂਘਾਰੇ ਦਾ ਪਹਿਲੇ ਸ਼ਹੀਦ ਕਰਕੇ ਜਾਣਿਆ ਜਾਂਦੇ ਹੈ ਭਾਈ ਮਹਿੰਗਾ ਸਿੰਘ ਜੀ ਦਾ ਅਗਲੇ ਦਿਨ 2 ਜੂਨ ਨੂੰ ਦੀਵਾਨ ਮੰਜੀ ਹਾਲ ਦੇ ਨੇੜੇ ਸਸਕਾਰ ਕੀਤਾ ਰਾਤ 9 ਵਜੇ ਤੋਂ 32 ਘੰਟਿਆਂ ਲਈ ਕਰਫਿਊ ਲਗਾ ਦਿੱਤਾ
ਦਰਬਾਰ ਸਾਹਿਬ ਤੇ ਏ ਹਮਲਾ 222 ਸਾਲਾਂ ਬਾਅਦ ਹੋਇਆ
ਕੁਝ ਲਿਖਤਾਂ ਅਨੁਸਾਰ ਇਸ ਹਮਲੇ ਸਬੰਧੀ ਬਾਰੇ ਪੁਛਣ ਲਈ ਲੌਂਗੋਵਾਲ ਨੇ ਰਾਸ਼ਟਰਪਤੀ ਜ਼ੈਲ ਸਿੰਘ ਨੂੰ ਕਈ ਵਾਰ ਫੋਨ ਲਗਾਏ ਪਰ ਜ਼ੈਲੇ ਨੇ ਗੱਲ ਨਹੀਂ ਕੀਤੀ
ਭਾਈ ਮਹਿੰਗਾ ਸਿੰਘ ਜੀ ਤੇ ਬਾਕੀ ਸ਼ਹੀਦਾਂ ਦੇ ਚਰਨਾਂ ਚ ਵਾਰ ਵਾਰ ਨਮਸਕਾਰ
ਭੁੱਲ ਚੁੱਕ ਦੀ ਖਿਮਾ
ਮੇਜਰ ਸਿੰਘ
ਗੁਰੂ ਕਿਰਪਾ ਕਰੇ

ਅੰਮ੍ਰਿਤਸਰ ਦੀ ਪਵਿੱਤਰ ਧਰਤੀ, ਜਿਸ ਨੂੰ ਗੁਰੂ ਨਗਰੀ ਹੋਣ ਦਾ ਮਾਣ ਪ੍ਰਾਪਤ ਹੈ। ਅੰਮ੍ਰਿਤਸਰ ਤੋਂ ਥੋੜੀ ਹੀ ਦੂਰ ਪਿੰਡ ਹੈ ਗੁਰੂ ਕੀ ਵਡਾਲੀ। ਇਸ ਪਿੰਡ ਵਿਚ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਘਰ ਅਤੇ ਮਾਤਾ ਗੰਗਾ ਜੀ ਦੀ ਕੁੱਖੋਂ ਪ੍ਰਕਾਸ਼ ਹਾੜ ਵਦੀ 7, 21 ਹਾੜ ਸੰਮਤ 1652 ਬਿਕ੍ਰਮੀ ਮੁਤਾਬਕ 19 ਜੂਨ 1595 ਈ ਨੂੰ ਜਨਮ ਲਿਆ। ਇਸੇ ਕਰਕੇ ਉਸ ਨਗਰ ਨੂੰ ਅੱਜ ‘ਗੁਰੂ ਕੀ ਵਡਾਲੀ’ ਕਿਹਾ ਜਾਂਦਾ ਹੈ।

ਸ੍ਰੀ ਗੁਰੂ ਅਰਜੁਨ ਦੇਵ ਜੀ ਨੇ ਬਚਪਨ ਤੋਂ ਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਬਾਣੀ ਪੜ੍ਹਨ ਅਤੇ ਵਿਦਿਆ ਸਿੱਖਣ ਲਈ ਬਾਬਾ ਬੁੱਢਾ ਸਾਹਿਬ ਜੀ ਦੇ ਲੜ ਲਗਾ ਦਿੱਤਾ। ਉਨ੍ਹਾਂ ਨੇ ਹਰਿਗੋਬਿੰਦ ਜੀ ਨੂੰ ਧਾਰਮਿਕ ਵਿਦਿਆ ਦੇ ਨਾਲ-ਨਾਲ ਸ਼ਸਤਰ ਵਿਦਿਆ ਦਾ ਅਭਿਆਸ ਵੀ ਕਰਨ ਲਈ ਕਿਹਾ। ਸੰਨ 1603 ਵਿਚ (ਗੁਰੂ) ਹਰਗੋਬਿੰਦ ਜੀ ਦੀ ਵਿਦਿਆ ਅਤੇ ਸ਼ਸਤਰਾਂ ਦੀ ਸਿਖਲਾਈ ਲਈ ਬਾਬਾ ਬੁੱਢਾ ਜੀ ਨੂੰ ਜ਼ਿੰਮੇਵਾਰੀ ਸੌਂਪੀ ਗਈ। ਸ਼ਸਤਰ ਵਿਦਿਆ ਦਾ ਆਪ ਜੀ ਨੂੰ ਬਹੁਤ ਸ਼ੌਕ ਸੀ ਅਤੇ ਜਲਦੀ ਹੀ ਇਸ ਕਲਾ ਵਿਚ ਨਿਪੁੰਨ ਹੋ ਗਏ। ਬਾਬਾ ਬੁੱਢਾ ਜੀ ਆਪ ਜੀ ਨੂੰ ਦੇਖ ਕੇ ਮਹਾਂਬਲੀ ਯੋਧਾ ਨਾਂ ਨਾਲ ਪੁਕਾਰਦੇ ਸਨ।

ਆਪ ਦਾ ਵਿਆਹ ਗੁਰੂ ਮਹਿਲ ਦਮੋਦਰੀ ਜੀ, ਮਾਤਾ ਨਾਨਕੀ ਜੀ ਅਤੇ ਮਾਤਾ ਮਹਾਂ ਦੇਵੀ (ਮਰਵਾਹੀ) ਨਾਲ ਹੋਇਆ। ਆਪ ਜੀ ਦੇ ਘਰ ਪੰਜ ਪੁੱਤਰਾਂ- ਬਾਬਾ ਗੁਰਦਿੱਤਾ ਜੀ, ਬਾਬਾ ਸੂਰਜ ਮੱਲ ਜੀ, ਬਾਬਾ ਅਣੀ ਰਾਇ ਜੀ, ਬਾਬਾ ਅਟੱਲ ਰਾਇ ਜੀ, ਬਾਬਾ ਤੇਗ ਮੱਲ ਜੀ (ਗੁਰੂ ਤੇਗ ਬਹਾਦਰ ਜੀ) ਅਤੇ ਇਕ ਪੁੱਤਰੀ ਬੀਬੀ ਵੀਰੋ ਜੀ ਨੇ ਜਨਮ ਲਿਆ।

ਜੋ ਸਿੱਖ ਸ਼ਸਤਰ ਜਾਂ ਘੋੜਾ ਗੁਰੂ ਸਾਹਿਬ ਨੂੰ ਭੇਟ ਕਰਦਾ, ਮਹਾਰਾਜ ਉਸ ਉੱਤੇ ਬਹੁਤ ਪ੍ਰਸੰਨ ਹੁੰਦੇ ਤੇ ਸਿਮਰਨ ਦੇ ਨਾਲ-ਨਾਲ ਅੰਦਰ ਸ਼ਕਤੀ ਪੈਦਾ ਕਰਨ ਦੀ ਪ੍ਰੇਰਨਾ ਦਿੰਦੇ। ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਦੇ ਮੰਨੇ ਹੋਏ ਪੰਜ ਤਖ਼ਤਾਂ ਵਿਚੋਂ ਪਹਿਲਾ ਸਰਵ-ਉੱਚ ਤਖ਼ਤ ਹੈ ਜਿਸ ਨੂੰ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ, ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਆਪਣੇ ਕਰ-ਕਮਲਾਂ ਨਾਲ ਉਸਾਰਿਆ। 6 ਸਾਵਣ ਸੰਮਤ 1663, 5 ਜੁਲਾਈ 1606 ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਨੂੰ ਦੋ ਤਲਵਾਰਾਂ ਪੇਸ਼ ਕਰਨ ਲਈ ਕਿਹਾ। ਉਨ੍ਹਾਂ ਫ਼ੁਰਮਾਇਆ ਕਿ ਅਸੀਂ ਇਹ ਦੋ ਤਲਵਾਰਾਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਆਗਿਆ ਅਨੁਸਾਰ ਹੀ ਪਹਿਨੀਆਂ ਹਨ, ਜਿਨ੍ਹਾਂ ਵਿਚੋਂ ਇਕ ਮੀਰੀ ਦੀ ਪ੍ਰਤੀਕ ਹੈ ਤੇ ਦੂਜੀ ਪੀਰੀ ਦੀ। ਇਸ ਦਾ ਵਰਣਨ ਢਾਡੀ ਅਬਦੁੱਲਾ ਨੇ ਇਸ ਤਰ੍ਹਾਂ ਕੀਤਾ ਹੈ:

ਦੋ ਤਲਵਾਰਾਂ ਬੱਧੀਆਂ, ਇਕ ਮੀਰੀ ਦੀ ਇਕ ਪੀਰੀ ਦੀ।
ਇਕ ਅਜ਼ਮਤ ਦੀ, ਇਕ ਰਾਜ ਦੀ, ਇਕ ਰਾਖੀ ਕਰੇ ਵਜ਼ੀਰ ਦੀ।

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਫੁਰਮਾਇਆ ਕਿ ਗੁਰੂ-ਘਰ ਵਿਚ ਇਹ ਦੋਵੇਂ ਸ਼ਕਤੀਆਂ ਸੰਤ-(ਪੀਰੀ) ਤੇ ਸਿਪਾਹੀ (ਰਾਜਸੀ ਤਾਕਤ- ਮੀਰੀ) ਇਕੱਠੇ ਕੰਮ ਕਰਨਗੇ; ਚੰਗਾ ਸੰਤ ਹੀ ਚੰਗਾ ਸਿਪਾਹੀ ਹੋ ਸਕਦਾ ਹੈ ਤੇ ਚੰਗਾ ਸਿਪਾਹੀ ਹੀ ਚੰਗਾ ਸੰਤ। ਇਨ੍ਹਾਂ ਤੋਂ ਪਹਿਲਾਂ ਦੋਹਾਂ ਨੂੰ ਇਕੱਠਿਆਂ ਕਰਨ ਦਾ ਕਿਸੇ ਨੇ ਵੀ ਯਤਨ ਨਹੀਂ ਸੀ ਕੀਤਾ ਸਗੋਂ ਇਸ ਦਾ ਵਿਰੋਧ ਕਰਦਿਆਂ ਦੋਹਾਂ ਗੁਣਾਂ ਨੂੰ ਵੱਖ-ਵੱਖ ਰੱਖਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਦਾ ਵਿਚਾਰ ਸੀ ਕਿ ਸਿਮਰਨ ਤੇ ਤਲਵਾਰ ਇਕੱਠੀਆਂ ਨਹੀਂ ਰਹਿ ਸਕਦੀਆਂ।

ਗੁਰੂ ਸਾਹਿਬ ਜੀ ਨੇ ਫ਼ੁਰਮਾਇਆ ਕਿ ਅੱਜ ਤੋਂ ਸਿੱਖ ਸ਼ਸਤਰ ਵੀ ਪਹਿਨਿਆ ਕਰਨ, ਸਿਮਰਨ ਦੇ ਨਾਲ ਸ਼ਸਤਰ ਅਭਿਆਸ ਵੀ ਕਰਨ। ਅੱਗੋਂ ਤੋਂ ਸਾਡਾ ਧਰਮ ਤੇ ਰਾਜਨੀਤੀ ਇਕ ਹੋਣਗੇ ਪਰ ਧਰਮ ਰਾਜਨੀਤੀ ਦੇ ਅਧੀਨ ਨਹੀਂ ਹੋਵੇਗਾ ਬਲਕਿ ਧਰਮ ਤੋਂ ਸੇਧ ਲੈ ਕੇ ਰਾਜਨੀਤੀ ਕੀਤੀ ਜਾਵੇਗੀ।

1606 ਨੂੰ ਜਹਾਂਗੀਰ ਦਾ ਪੁੱਤਰ ਖੁਸਰੋ ਬਾਗ਼ੀ ਹੋ ਕੇ ਆਗਰੇ ਤੋਂ ਪੰਜਾਬ ਆ ਗਿਆ। ਤਿੰਨ ਕੁ ਹਫ਼ਤਿਆਂ ਬਾਅਦ ਉਹ ਦਰਿਆ ਝਨਾਂ ਪਾਰ ਕਰਦਾ ਫੜਿਆ ਗਿਆ। ਸ਼ੇਖ ਅਹਿਮਦ ਸਰਹਿੰਦੀ ਤੇ ਹੋਰ ਕੱਟੜਵਾਦੀਆਂ ਨੇ ਜਹਾਂਗੀਰ ਦੇ ਕੰਨ ਭਰੇ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਖੁਸਰੋ ਦੀ ਮਦਦ ਕੀਤੀ ਹੈ। ਜਹਾਂਗੀਰ ਨੇ ਗੁਰੂ ਜੀ ਨੂੰ ਗ੍ਰਿਫ਼ਤਾਰ ਕਰਨ ਦਾ ਹੁਕਮ ਦੇ ਦਿੱਤਾ।

15 ਮਈ 1606 ਦੇ ਆਖ਼ਰੀ ਹਫ਼ਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ ਤੇ ਹੋਰ ਸਿੱਖਾਂ ਨਾਲ ਚਰਚਾ ਕੀਤੀ ਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰਿਆਈ ਦੀ ਜ਼ਿੰਮੇਵਾਰੀ ਸ੍ਰੀ ਗੁਰੂ ਹਰਗੋਬਿੰਦ ਜੀ ਨੂੰ ਸੌਂਪ ਦਿੱਤੀ। ਉਸ ਸਮੇਂ ਗੁਰੂ ਸਾਹਿਬ ਜੀ ਦੀ ਉਮਰ 11 ਕੁ ਸਾਲ ਦੀ ਸੀ। ਛੇਵੇਂ ਪਾਤਸ਼ਾਹ ਜੀ ਨੇ ਸੱਤਾ ਦੇ ਅਤਿਆਚਾਰਾਂ ਖ਼ਿਲਾਫ਼ ਹਥਿਆਰਬੰਦ ਸੰਘਰਸ਼ ਦਾ ਰਾਹ ਚੁਣਿਆ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਉਨ੍ਹਾਂ ਨੇ ਆਪਣੇ ਸਿੱਖਾਂ ਨੂੰ ਦਸਵੰਧ ਦੇ ਨਾਲ-ਨਾਲ ਵਧੀਆ ਘੋੜੇ ਤੇ ਸ਼ਸਤਰ ਗੁਰੂ ਘਰ ‘ਚ ਭੇਟ ਕਰਨ ਦੇ ਹੁਕਮਨਾਮੇ ਜਾਰੀ ਕੀਤੇ। ਸਿਖਾਂ ਸੇਵਕਾਂ ਨੂੰ ਹਥਿਆਰ ਚਲਾਉਣੇ ਸਿਖਾਉਣ ਦਾ ਯੋਗ ਪ੍ਰਬੰਧ ਕੀਤਾ। ਹੌਲੀ-ਹੌਲੀ ਸਿੱਖ ਸੈਨਿਕਾਂ ਦੀ ਗਿਣਤੀ ਵਧਣ ਲੱਗੀ। ਸੱਤਾ ਦੇ ਮੁਕਾਬਲੇ ਆਪ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਉਸਾਰੀ ਕਰਵਾਈ।

ਸਿੱਖਾਂ ਨੂੰ ਸ਼ਿਕਾਰ ਅਤੇ ਸ਼ਸਤਰ ਵਿਦਿਆ ਸਿਖਾਉਣ ਲਈ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਭਾਈ ਬਿਧੀ ਚੰਦ ਵਰਗੇ ਚੋਣਵੇਂ ਸੂਰਮਿਆਂ ਦੀ ਨਿਗਰਾਨੀ ਹੇਠ ਗੱਭਰੂਆਂ ਦੀ ਸਿਖਲਾਈ ਦਾ ਪ੍ਰਬੰਧ ਕੀਤਾ। ਇਸ ਤਰ੍ਹਾਂ ਸਿੱਖ ਫ਼ੌਜ ਦੀ ਨੀਂਹ ਰੱਖੀ। ਗੁਰੂ ਸਾਹਿਬ ਜੀ ਦੀ ਇਹ ਰੁਚੀ ਦੇਖ ਕੇ ਮਾਝੇ, ਮਾਲਵੇ ਅਤੇ ਦੁਆਬੇ ਵਿਚੋਂ ਕੋਈ ਪੰਜ ਸੌ ਨੌਜਵਾਨ ਆਪ ਦੀ ਸ਼ਰਨ ਵਿਚ ਇਕੱਠੇ ਹੋ ਗਏ। ਕਾਲ ਦੇ ਸਮੇਂ ਮੁਸਲਮਾਨ ਹਕੂਮਤ ਨੇ ਗਰੀਬਾਂ ਦੀ ਬਿਲਕੁਲ ਕੋਈ ਸਾਰ ਨਹੀਂ ਲਈ ਸੀ ਇਸ ਕਰਕੇ ਕਈ ਮੁਸਲਮਾਨ ਭੀ ਸਤਿਗੁਰੂ ਜੀ ਦੀ ਨਵੀਂ ਬਣ ਰਹੀ ਫੌਜ ਵਿਚ ਭਰਤੀ ਹੋ ਗਏ।

ਗੁਰੂ ਸਾਹਿਬ ਜੀ ਨੇ ਚਾਰ ਜੰਗਾਂ ਲੜੀਆਂ ਤੇ ਚਾਰਾਂ ਵਿੱਚ ਜਿੱਤ ਪ੍ਰਾਪਤ ਕੀਤੀ। ਪਹਿਲੀ ਜੰਗ 27 ਸਤੰਬਰ 1621 ਈ: ਨੂੰ ਰੁਹੇਲਾ ’ਤੇ ਹੋਈ, ਜਿਸ ਦਾ ਕਾਰਨ ਉਸ ਇਲਾਕੇ ਦੇ ਚੌਧਰੀ ਭਗਵਾਨ ਦਾਸ ਘੇਰੜ (ਚੰਦੂ ਦਾ ਕੁੜਮ) ਦਾ ਹੰਕਾਰ ਸੀ, ਜੋ ਗੁਰੂ ਜੀ ਦੇ ਜੇਲ੍ਹ ਜਾਣ ਉਪਰੰਤ ਗੁਰੂ ਘਰ ਦੀ ਜ਼ਮੀਨ ਦਾ ਮਾਲਕ ਬਣ ਬੈਠਾ ਸੀ। ਭਗਵਾਨ ਦਾਸ ਦੇ ਪੁੱਤਰ ਰਤਨ ਚੰਦ ਦੀ ਚੁੱਕਣਾ ’ਤੇ ਜਲੰਧਰ ਦਾ ਫੌਜਦਾਰ ਅਬਦੁੱਲਾ ਖ਼ਾਨ ਫੌਜ ਸਮੇਤ ਗੁਰੂ ਜੀ ’ਤੇ ਚੜ੍ਹਾਈ ਕਰਕੇ ਆਇਆ ਤੇ ਗੁਰੂ ਜੀ ਨੂੰ ਇਲਾਕਾ ਛੱਡ ਜਾਣ ਲਈ ਕਿਹਾ, ਇਸ ਲੜਾਈ ਵਿੱਚ ਭਗਵਾਨ ਦਾਸ, ਰਤਨ ਚੰਦ ਤੇ ਚੰਦੂ ਦਾ ਪੁੱਤਰ ਕਰਮ ਚੰਦ ਮਾਰੇ ਗਏ ।
28 ਅਕਤੂਬਰ 1627 ਨੂੰ ਜਹਾਂਗੀਰ ਦੀ ਮੌਤ ਹੋ ਗਈ। ਜਹਾਂਗੀਰ ਦਾ ਪੁੱਤਰ ਬਾਦਸ਼ਾਹ ਸ਼ਾਹਜਹਾਨ ਵੀ ਹੌਲ਼ੀ ਹੌਲ਼ੀ ਮੁਤੱਸਬੀ ਮੁਸਲਮਾਨਾਂ ਦੇ ਪ੍ਰਭਾਵ ਹੇਠ ਆ ਗਿਆ।

ਇਤਿਹਾਸ ਗਵਾਹ ਹੈ ਕਿ ਚਾਹੇ ਜ਼ਕਰੀਆ ਖਾਨ, ਮੀਰ ਮੰਨੂ ਹੋਵੇ ਜਾਂ ਅਹਿਮਦ ਸ਼ਾਹ ਅਬਦਾਲੀ ਜਾਂ 1984 ਦੀ ਭਾਰਤ ਸਰਕਾਰ, ਸਭਨਾਂ ਨੇ ਸਿੱਖ ਕੌਮ ਨੂੰ ਦਬਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਨਿਸ਼ਾਨਾ ਬਣਾਇਆ। ਸਮਾਂ ਬੀਤਦਾ ਗਿਆ ਪਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਵੀ ਦਿਨ ਪ੍ਰਤੀ-ਦਿਨ ਨਿਖਰਦੀ ਗਈ।

ਗੁਰੂ ਸਾਹਿਬ ਜੀ ਨੇ ਹਰ ਪਾਸੇ ਸਿੱਖੀ ਦਾ ਪਰਚਾਰ ਕੀਤਾ ਅਤੇ ਆਮ ਜਨਤਾ ਨੂੰ ਕਰਮ ਕਾਂਡਾਂ ਅਤੇ ਵਹਿਮਾਂ ਭਰਮਾਂ ਤੋਂ ਕਢਿਆ। 1635 ਵਿਚ ਦਾਰਾ ਸ਼ਿਕੋਹ ਪੰਜਾਬ ਦਾ ਗਵਰਨਰ ਬਣਿਆ ਅਤੇ ਜੋ ਧਾਰਮਿਕ ਪੱਖ ਤੋਂ ਤੰਗ ਦਿਲ ਨਹੀਂ ਸੀ। ਸੋ 1644 ਤੱਕ ਅਮਨ ਸ਼ਾਂਤੀ ਦੇ ਸਮੇਂ ਸਿੱਖ ਧਰਮ ਦਾ ਪਰਚਾਰ ਜਾਰੀ ਰਿਹਾ। ਅੰਤ ਵੇਲਾ ਨੇੜੇ ਜਾਣਕੇ ਗੁਰੂ ਸਾਹਿਬ ਜੀ ਨੇ ਗੁਰਗੱਦੀ ਆਪਣੇ ਪੋਤਰੇ ਹਰਿ ਰਾਏ ਜੀ ਨੂੰ ਸੌਂਪੀ ਅਤੇ 3 ਮਾਰਚ 1644 ਨੂੰ 49 ਸਾਲ ਦੀ ਉਮਰ ਵਿਚ ਜੋਤੀ ਜੋਤ ਸਮਾ ਗਏ।

सोरठि महला ४ ॥ आपे कंडा आपि तराजी प्रभि आपे तोलि तोलाइआ ॥ आपे साहु आपे वणजारा आपे वणजु कराइआ ॥ आपे धरती साजीअनु पिआरै पिछै टंकु चड़ाइआ ॥१॥ मेरे मन हरि हरि धिआइ सुखु पाइआ ॥ हरि हरि नामु निधानु है पिआरा गुरि पूरै मीठा लाइआ ॥ रहाउ ॥ आपे धरती आपि जलु पिआरा आपे करे कराइआ ॥ आपे हुकमि वरतदा पिआरा जलु माटी बंधि रखाइआ ॥ आपे ही भउ पाइदा पिआरा बंनि बकरी सीहु हढाइआ ॥२॥ आपे कासट आपि हरि पिआरा विचि कासट अगनि रखाइआ ॥ आपे ही आपि वरतदा पिआरा भै अगनि न सकै जलाइआ ॥ आपे मारि जीवाइदा पिआरा साह लैदे सभि लवाइआ ॥३॥ आपे ताणु दीबाणु है पिआरा आपे कारै लाइआ ॥ जिउ आपि चलाए तिउ चलीऐ पिआरे जिउ हरि प्रभ मेरे भाइआ ॥ आपे जंती जंतु है पिआरा जन नानक वजहि वजाइआ ॥४॥४॥

अर्थ: वह तराजू भी प्रभू आप ही है, उस तराजू की सुई भी प्रभू आप ही है, प्रभू ने आप ही वट्टे से (इस सृष्टि को) तोला हुआ है (अपने हुक्म में रखा हुआ है)। प्रभू आप ही (इस धरती पर व्यापार करने वाला) साहूकार है, आप ही (जीव-रूप हो कर) व्यापार​ करने वाला है, आप ही व्यापार कर रहा है। हे भाई! प्रभू ने आप ही धरती पैदा की हुई है (अपनी मर्यादा रूप तराजू के) पिछले छाबे में चार मासे का तोल रख कर (प्रभू ने आप ही इस सृष्टि को अपनी मर्यादा में रखा हुआ है। यह काम उस प्रभू के लिए बहुत साधारण और आसान है) ॥१॥ हे मेरे मन! सदा परमात्मा का सिमरन कर, (जिस किसी ने परमात्मा को सिमरिया है, उस ने) सुख पाया है। हे भाई! परमात्मा का नाम (सभी) सुखों का ख़ज़ाना है (जो मनुष्य​ गुरू की शरण आया है) पूरे गुरू ने उस को परमात्मा का नाम मीठा अनुभव करा दिया है ॥ रहाउ ॥ हे भाई! प्रभू प्यारा आप ही धरती पैदा करने वाला है, आप ही पानी पैदा करने​ वाला है, आप ही सब कुछ करता है आप ही (जीवों से सब कुछ) कराता है। आप ही अपने हुक्म अनुसार हर जगह कार्य चला रहा है, पानी को मिट्टी से (उस ने अपने हुक्म में ही) बांध रखा है (पानी मिट्टी को रोड़ नहीं सकता।) (पानी में उस ने) आप ही अपना डर पा रखा है, (मानों बकरी शेर को बांध कर फिरा रही है ॥२॥ हे भाई! प्रभू आप ही लकड़ी (पैदा करने​ वाला) है, (आप ही आग बनाने वाला है) लकड़ी में उस ने अाप ही आग टिका रखी है। प्रभू प्यारा आप ही अपना हुक्म चला रहा है (उस के हुक्म में) आग (लकड़ को) जला नहीं सकती। प्रभू आप ही मार के जीवालण वाला है। सारे जीव उस के प्रेरे होए ही स्वास ले रहे हैं ॥३॥ हे भाई! प्रभू आप ही ताकत है, आप ही (ताकत वरतने वाला) हाकम है, (सारे जगत को उस ने) आप ही कार्य में लगाया हुआ है। हे प्यारे सजन! जैसे प्रभू आप जीवों को चलाता है, जैसे मेरे हरी-प्रभू को अच्छा लगता है, वैसे ही चला​ सकता है। दास नानक जी! प्रभू आप ही (जीव-) वाजा (बनाने वाला) है, आप वाजा वजाने वाला है, सारे जीव-वाजे उसे के वजाए वज रहे हैं ॥४॥४॥

Begin typing your search term above and press enter to search. Press ESC to cancel.

Back To Top