ਅੰਗ : 644
ਸਲੋਕੁ ਮਃ ੩ ॥*
*ਸਤਿਗੁਰ ਕੀ ਸੇਵਾ ਸਫਲੁ ਹੈ ਜੇ ਕੋ ਕਰੇ ਚਿਤੁ ਲਾਇ ॥ ਮਨਿ ਚਿੰਦਿਆ ਫਲੁ ਪਾਵਣਾ ਹਉਮੈ ਵਿਚਹੁ ਜਾਇ ॥ ਬੰਧਨ ਤੋੜੈ ਮੁਕਤਿ ਹੋਇ ਸਚੇ ਰਹੈ ਸਮਾਇ ॥ ਇਸੁ ਜਗ ਮਹਿ ਨਾਮੁ ਅਲਭੁ ਹੈ ਗੁਰਮੁਖਿ ਵਸੈ ਮਨਿ ਆਇ ॥ ਨਾਨਕ ਜੋ ਗੁਰੁ ਸੇਵਹਿ ਆਪਣਾ ਹਉ ਤਿਨ ਬਲਿਹਾਰੈ ਜਾਉ ॥੧॥ ਮਃ ੩ ॥ ਮਨਮੁਖ ਮੰਨੁ ਅਜਿਤੁ ਹੈ ਦੂਜੈ ਲਗੈ ਜਾਇ ॥ ਤਿਸ ਨੋ ਸੁਖੁ ਸੁਪਨੈ ਨਹੀ ਦੁਖੇ ਦੁਖਿ ਵਿਹਾਇ ॥ ਘਰਿ ਘਰਿ ਪੜਿ ਪੜਿ ਪੰਡਿਤ ਥਕੇ ਸਿਧ ਸਮਾਧਿ ਲਗਾਇ ॥ ਇਹੁ ਮਨੁ ਵਸਿ ਨ ਆਵਈ ਥਕੇ ਕਰਮ ਕਮਾਇ ॥ ਭੇਖਧਾਰੀ ਭੇਖ ਕਰਿ ਥਕੇ ਅਠਿਸਠਿ ਤੀਰਥ ਨਾਇ ॥ ਮਨ ਕੀ ਸਾਰ ਨ ਜਾਣਨੀ ਹਉਮੈ ਭਰਮਿ ਭੁਲਾਇ ॥ ਗੁਰ ਪਰਸਾਦੀ ਭਉ ਪਇਆ ਵਡਭਾਗਿ ਵਸਿਆ ਮਨਿ ਆਇ ॥ ਭੈ ਪਇਐ ਮਨੁ ਵਸਿ ਹੋਆ ਹਉਮੈ ਸਬਦਿ ਜਲਾਇ ॥ ਸਚਿ ਰਤੇ ਸੇ ਨਿਰਮਲੇ ਜੋਤੀ ਜੋਤਿ ਮਿਲਾਇ ॥ ਸਤਿਗੁਰਿ ਮਿਲਿਐ ਨਾਉ ਪਾਇਆ ਨਾਨਕ ਸੁਖਿ ਸਮਾਇ ॥੨॥ ਪਉੜੀ ॥ ਏਹ ਭੂਪਤਿ ਰਾਣੇ ਰੰਗ ਦਿਨ ਚਾਰਿ ਸੁਹਾਵਣਾ ॥ ਏਹੁ ਮਾਇਆ ਰੰਗੁ ਕਸੁੰਭ ਖਿਨ ਮਹਿ ਲਹਿ ਜਾਵਣਾ ॥ ਚਲਦਿਆ ਨਾਲਿ ਨ ਚਲੈ ਸਿਰਿ ਪਾਪ ਲੈ ਜਾਵਣਾ ॥ ਜਾਂ ਪਕੜਿ ਚਲਾਇਆ ਕਾਲਿ ਤਾਂ ਖਰਾ ਡਰਾਵਣਾ ॥ ਓਹ ਵੇਲਾ ਹਥਿ ਨ ਆਵੈ ਫਿਰਿ ਪਛੁਤਾਵਣਾ ॥੬॥*
ਅਰਥ: ਜੇ ਕੋਈ ਮਨੁੱਖ ਚਿੱਤ ਲਗਾ ਕੇ ਸੇਵਾ ਕਰੇ, ਤਾਂ ਸਤਿਗੁਰੂ ਦੀ (ਦੱਸੀ) ਸੇਵਾ ਜ਼ਰੂਰ ਫਲ ਲਾਂਦੀ ਹੈ; ਮਨ-ਇੱਛਿਆ ਫਲ ਮਿਲਦਾ ਹੈ, ਅਹੰਕਾਰ ਮਨ ਵਿਚੋਂ ਦੂਰ ਹੁੰਦਾ ਹੈ; (ਗੁਰੂ ਦੀ ਦੱਸੀ ਕਾਰ ਮਾਇਆ ਦੇ) ਬੰਧਨਾਂ ਨੂੰ ਤੋੜਦੀ ਹੈ (ਬੰਧਨਾਂ ਤੋਂ) ਖ਼ਲਾਸੀ ਹੋ ਜਾਂਦੀ ਹੈ ਤੇ ਸੱਚੇ ਹਰੀ ਵਿਚ ਮਨੁੱਖ ਸਮਾਇਆ ਰਹਿੰਦਾ ਹੈ। ਇਸ ਸੰਸਾਰ ਵਿਚ ਹਰੀ ਦਾ ਨਾਮ ਦੁਰਲੱਭ ਹੈ, ਸਤਿਗੁਰੂ ਦੇ ਸਨਮੁਖ ਮਨੁੱਖ ਦੇ ਮਨ ਵਿਚ ਆ ਕੇ ਵੱਸਦਾ ਹੈ; ਹੇ ਨਾਨਕ ਜੀ! (ਆਖੋ-) ਮੈਂ ਸਦਕੇ ਹਾਂ ਉਹਨਾਂ ਤੋਂ ਜੋ ਆਪਣੇ ਸਤਿਗੁਰੂ ਦੀ ਦੱਸੀ ਕਾਰ ਕਰਦੇ ਹਨ ॥੧॥ ਮਨਮੁਖ ਦਾ ਮਨ ਉਸ ਦੇ ਕਾਬੂ ਤੋਂ ਬਾਹਰ ਹੈ, ਕਿਉਂਕਿ ਉਹ ਮਾਇਆ ਵਿਚ ਜਾ ਕੇ ਲੱਗਾ ਹੋਇਆ ਹੈ; (ਸਿੱਟਾ ਇਹ ਕਿ) ਉਸ ਨੂੰ ਸੁਪਨੇ ਵਿਚ ਭੀ ਸੁਖ ਨਹੀਂ ਮਿਲਦਾ, (ਉਸ ਦੀ ਉਮਰ) ਸਦਾ ਦੁੱਖ ਵਿਚ ਹੀ ਗੁਜ਼ਰਦੀ ਹੈ। ਅਨੇਕਾਂ ਪੰਡਿਤ ਲੋਕ ਪੜ੍ਹ ਪੜ੍ਹ ਕੇ ਤੇ ਸਿੱਧ ਸਮਾਧੀਆਂ ਲਾ ਲਾ ਕੇ ਥੱਕ ਗਏ ਹਨ, ਕਈ ਕਰਮ ਕਰ ਕੇ ਥੱਕ ਗਏ ਹਨ; (ਪੜ੍ਹਨ ਨਾਲ ਤੇ ਸਮਾਧੀਆਂ ਨਾਲ) ਇਹ ਮਨ ਕਾਬੂ ਨਹੀਂ ਆਉਂਦਾ। ਭੇਖ ਕਰਨ ਵਾਲੇ ਮਨੁੱਖ (ਭਾਵ, ਸਾਧੂ ਲੋਕ) ਕਈ ਭੇਖ ਕਰ ਕੇ ਤੇ ਅਠਾਹਠ ਤੀਰਥਾਂ ਤੇ ਨ੍ਹਾ ਕੇ ਥੱਕ ਗਏ ਹਨ; ਹਉਮੈ ਤੇ ਭਰਮ ਵਿਚ ਭੁੱਲੇ ਹੋਇਆਂ ਨੂੰ ਮਨ ਦੀ ਸਾਰ ਨਹੀਂ ਆਈ। ਵੱਡੇ ਭਾਗ ਨਾਲ ਸਤਿਗੁਰੂ ਦੀ ਕਿਰਪਾ ਰਾਹੀਂ ਭਉ ਉਪਜਦਾ ਹੈ ਤੇ ਮਨ ਵਿਚ ਆ ਕੇ ਵੱਸਦਾ ਹੈ; (ਹਰੀ ਦਾ) ਭਉ ਉਪਜਿਆਂ ਹੀ, ਤੇ ਹਉਮੈ ਸਤਿਗੁਰੂ ਦੇ ਸ਼ਬਦ ਨਾਲ ਸਾੜ ਕੇ ਹੀ ਮਨ ਵੱਸ ਵਿਚ ਆਉਂਦਾ ਹੈ। ਜੋ ਮਨੁੱਖ ਜੋਤੀ-ਪ੍ਰਭੂ ਵਿਚ ਆਪਣੀ ਬ੍ਰਿਤੀ ਮਿਲਾ ਕੇ ਸੱਚੇ ਵਿਚ ਰੰਗੇ ਗਏ ਹਨ, ਉਹ ਨਿਰਮਲ ਹੋ ਗਏ ਹਨ; (ਪਰ) ਹੇ ਨਾਨਕ ਜੀ! ਸਤਿਗੁਰੂ ਦੇ ਮਿਲਿਆਂ ਹੀ ਨਾਮ ਮਿਲਦਾ ਹੈ ਤੇ ਸੁਖ ਵਿਚ ਸਮਾਈ ਹੁੰਦੀ ਹੈ ॥੨॥ ਰਾਜਿਆਂ ਤੇ ਰਾਣਿਆਂ ਦੇ ਇਹ ਰੰਗ ਚਾਰ ਦਿਨਾਂ (ਭਾਵ, ਥੋੜੇ ਚਿਰ) ਲਈ ਸੋਭਨੀਕ ਹੁੰਦੇ ਹਨ; ਮਾਇਆ ਦਾ ਇਹ ਰੰਗ ਕਸੁੰਭੇ ਦਾ ਰੰਗ ਹੈ (ਭਾਵ, ਕਸੁੰਭੇ ਵਾਂਗ ਛਿਨ-ਭੰਗੁਰ ਹੈ), ਛਿਨ ਮਾਤ੍ਰ ਵਿਚ ਲਹਿ ਜਾਏਗਾ, (ਸੰਸਾਰ ਤੋਂ) ਤੁਰਨ ਵੇਲੇ ਮਾਇਆ ਨਾਲ ਨਹੀਂ ਜਾਂਦੀ, (ਪਰ ਇਸ ਦੇ ਕਾਰਨ ਕੀਤੇ) ਪਾਪ ਆਪਣੇ ਸਿਰ ਤੇ ਲੈ ਜਾਈਦੇ ਹਨ। ਜਦੋਂ ਜਮ-ਕਾਲ ਨੇ ਫੜ ਕੇ ਅੱਗੇ ਲਾ ਲਿਆ, ਤਾਂ (ਜੀਵ) ਡਾਢਾ ਭੈ-ਭੀਤ ਹੁੰਦਾ ਹੈ; (ਮਨੁੱਖ-ਜਨਮ ਵਾਲਾ) ਉਹ ਸਮਾ ਫੇਰ ਮਿਲਦਾ ਨਹੀਂ, ਇਸ ਵਾਸਤੇ ਪਛੁਤਾਉਂਦਾ ਹੈ ॥੬॥
अंग : 644
सलोकु मः ३ ॥*
*सतिगुर की सेवा सफलु है जे को करे चितु लाइ ॥ मनि चिंदिआ फलु पावणा हउमै विचहु जाइ ॥ बंधन तोड़ै मुकति होइ सचे रहै समाइ ॥ इसु जग महि नामु अलभु है गुरमुखि वसै मनि आइ ॥ नानक जो गुरु सेवहि आपणा हउ तिन बलिहारै जाउ ॥१॥ मः ३ ॥ मनमुख मंनु अजितु है दूजै लगै जाइ ॥ तिस नो सुखु सुपनै नही दुखे दुखि विहाइ ॥ घरि घरि पड़ि पड़ि पंडित थके सिध समाधि लगाइ ॥ इहु मनु वसि न आवई थके करम कमाइ ॥ भेखधारी भेख करि थके अठिसठि तीरथ नाइ ॥ मन की सार न जाणनी हउमै भरमि भुलाइ ॥ गुर परसादी भउ पइआ वडभागि वसिआ मनि आइ ॥ भै पइऐ मनु वसि होआ हउमै सबदि जलाइ ॥ सचि रते से निरमले जोती जोति मिलाइ ॥ सतिगुरि मिलिऐ नाउ पाइआ नानक सुखि समाइ ॥२॥ पउड़ी ॥ एह भूपति राणे रंग दिन चारि सुहावणा ॥ एहु माइआ रंगु कसु्मभ खिन महि लहि जावणा ॥ चलदिआ नालि न चलै सिरि पाप लै जावणा ॥ जां पकड़ि चलाइआ कालि तां खरा डरावणा ॥ ओह वेला हथि न आवै फिरि पछुतावणा ॥६॥*
अर्थ: अगर कोई मनुष्य चित लगा कर सेवा करे, तो सतिगुरू की (बताई) सेवा जरूर फल लगाती है; मन-इच्छत फल मिलता है, अहंकार मन में से दूर होता है; (गुरू की बताई कार माया के) बंधनों को तोड़ती है (बंधनों से) खलासी हो जाती है और सच्चे हरी में मनुष्य समाया रहता है। इस संसार में हरी का नाम दुर्लभ है, सतिगुरू के सनमुख मनुष्य के मन में आ कर वसता है; हे नानक जी! (कहो-) मैं सदके हूँ उन से जो अपने सतिगुरू की बताई कार करते हैं ॥१॥ मनमुख का मन उस के काबू से बाहर है, क्योंकि वह माया में जा कर लगा हुआ है; (नतीजा यह कि) उस को सपने में भी सुख नहीं मिलता, (उस की उम्र) सदा दुख में ही गुज़रती है। अनेकों पंडित लोग पढ़ पढ़ कर और सिध समाधियाँ लगा लगा कर थक गए हैं, कई कर्म कर के थक गए हैं; (पढ़ने से और समाधियों से) यह मन काबू नहीं आता। भेख करने वाले मनुष्य (भावार्थ, साधू लोग) कई भेख कर के और अठाहठ तीरर्थों पर नहा कर थक गए हैं; हउमै और भ्रम में भुले होया को मन की सोझी नहीं आई। बड़े भाग्य से सतिगुरू की कृपा द्वारा प्रभू का डर पैदा होता है और प्रभू मन में आ कर वसता है। (हरी का) डर पैदा होने से ही, और हउमै सतिगुरू के श़ब्द से जला कर ही मन वस में आता है। जो मनुष्य ज्योती-प्रभू में अपनी बिरती मिला कर सच्चे में रंगे गए हैं, वह निर्मल हो गए हैं; (पर) हे नानक जी! सतिगुरू के मिलने पर ही नाम मिलता है और सुख में लीन हो जाते हैं ॥२॥ राजों और राणों के यह रंग चार दिनों (भावार्थ, थोड़े समय) के लिए शोभनीय होते हैं; माया का यह रंग कसुंभे का रंग है (भावार्थ कसुंभे की तरह खिन में उत्तर जाता है), थोड़े समय में लह जाता है, (संसार से) चलने के समय माया साथ नहीं जाती, (पर इस के कारण किए) पाप अपने सिर पर लै जाते हैं। जब जम-काल ने पकड़ कर आगे ला लिया, तो (जीव) बहुत भय-भीत होता है; (मनुष्य-जन्म वाला) वह समय फिर मिलता नहीं, इस लिए पछताता है ॥६॥
ਅੰਗ : 862
ਰਾਗੁ ਗੋਂਡ ਮਹਲਾ ੫ ਚਉਪਦੇ ਘਰੁ ੨ ੴ ਸਤਿਗੁਰ ਪ੍ਰਸਾਦਿ ॥ ਜੀਅ ਪ੍ਰਾਨ ਕੀਏ ਜਿਨਿ ਸਾਜਿ ॥ ਮਾਟੀ ਮਹਿ ਜੋਤਿ ਰਖੀ ਨਿਵਾਜਿ ॥ ਬਰਤਨ ਕਉ ਸਭੁ ਕਿਛੁ ਭੋਜਨ ਭੋਗਾਇ ॥ ਸੋ ਪ੍ਰਭੁ ਤਜਿ ਮੂੜੇ ਕਤ ਜਾਇ ॥੧॥ ਪਾਰਬ੍ਰਹਮ ਕੀ ਲਾਗਉ ਸੇਵ ॥ ਗੁਰ ਤੇ ਸੁਝੈ ਨਿਰੰਜਨ ਦੇਵ ॥੧॥ ਰਹਾਉ ॥ਜਿਨਿ ਕੀਏ ਰੰਗ ਅਨਿਕ ਪਰਕਾਰ ॥ ਓਪਤਿ ਪਰਲਉ ਨਿਮਖ ਮਝਾਰ ॥ ਜਾ ਕੀ ਗਤਿ ਮਿਤਿ ਕਹੀ ਨ ਜਾਇ ॥ ਸੋ ਪ੍ਰਭੁ ਮਨ ਮੇਰੇ ਸਦਾ ਧਿਆਇ ॥੨॥ ਆਇ ਨ ਜਾਵੈ ਨਿਹਚਲੁ ਧਨੀ ॥ ਬੇਅੰਤ ਗੁਨਾ ਤਾ ਕੇ ਕੇਤਕ ਗਨੀ ॥ ਲਾਲ ਨਾਮ ਜਾ ਕੈ ਭਰੇ ਭੰਡਾਰ ॥ ਸਗਲ ਘਟਾ ਦੇਵੈ ਆਧਾਰ ॥੩॥ ਸਤਿ ਪੁਰਖੁ ਜਾ ਕੋ ਹੈ ਨਾਉ ॥ ਮਿਟਹਿ ਕੋਟਿ ਅਘ ਨਿਮਖ ਜਸੁ ਗਾਉ ॥ ਬਾਲ ਸਖਾਈ ਭਗਤਨ ਕੋ ਮੀਤ ॥ ਪ੍ਰਾਨ ਅਧਾਰ ਨਾਨਕ ਹਿਤ ਚੀਤ ॥੪॥੧॥੩॥
ਅਰਥ: ਹੇ ਭਾਈ! ਮੈਂ ਤਾਂ ਪਰਮਾਤਮਾ ਦੀ ਭਗਤੀ ਵਿਚ ਲੱਗਣਾ ਚਾਹੁੰਦਾ ਹਾਂ। ਗੁਰੂ ਪਾਸੋਂ ਹੀ ਉਸ ਪ੍ਰਕਾਸ਼-ਰੂਪ ਮਾਇਆ-ਰਹਿਤ ਪ੍ਰਭੂ ਦੀ ਭਗਤੀ ਦੀ ਸੂਝ ਪੈ ਸਕਦੀ ਹੈ।੧।ਰਹਾਉ।
ਹੇ ਮੂਰਖ! ਜਿਸ ਪ੍ਰਭੂ ਨੇ (ਤੈਨੂੰ) ਪੈਦਾ ਕਰਕੇ ਤੈਨੂੰ ਜਿੰਦ ਦਿੱਤੀ ਤੈਨੂੰ ਪ੍ਰਾਣ ਦਿੱਤੇ, ਜਿਸ ਪ੍ਰਭੂ ਨੇ ਮੇਹਰ ਕਰ ਕੇ ਸਰੀਰ ਵਿਚ (ਆਪਣੀ) ਜੋਤਿ ਰੱਖ ਦਿੱਤੀ ਹੈ, ਵਰਤਣ ਵਾਸਤੇ ਤੈਨੂੰ ਹਰੇਕ ਚੀਜ਼ ਦਿੱਤੀ ਹੈ, ਅਤੇ ਅਨੇਕਾਂ ਕਿਸਮਾਂ ਦੇ ਭੋਜਨ ਤੈਨੂੰ ਖਵਾਂਦਾ ਹੈ, ਉਸ ਪ੍ਰਭੂ ਨੂੰ ਵਿਸਾਰ ਕੇ (ਤੇਰਾ ਮਨ) ਹੋਰ ਕਿੱਥੇ ਭਟਕਦਾ ਰਹਿੰਦਾ ਹੈ?।੧।
ਹੇ ਮੇਰੇ ਮਨ! ਸਦਾ ਉਸ ਪ੍ਰਭੂ ਦਾ ਧਿਆਨ ਧਰਿਆ ਕਰ, ਜਿਸ ਨੇ (ਜਗਤ ਵਿਚ) ਅਨੇਕਾਂ ਕਿਸਮਾਂ ਦੇ ਰੰਗ (-ਰੂਪ) ਪੈਦਾ ਕੀਤੇ ਹੋਏ ਹਨ, ਜੇਹੜਾ ਆਪਣੀ ਪੈਦਾ ਕੀਤੀ ਰਚਨਾ ਨੂੰ ਅੱਖ ਦੇ ਫੋਰ ਵਿਚ ਨਾਸ ਕਰ ਸਕਦਾ ਹੈ, ਅਤੇ ਜਿਸ ਦੀ ਬਾਬਤ ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਕਿਹੋ ਜਿਹਾ ਹੈ ਅਤੇ ਕੇਡਾ ਵੱਡਾ ਹੈ।੨।
ਹੇ ਮਨ! ਉਹ ਮਾਲਕ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਉਹ ਨਾਹ ਜੰਮਦਾ ਹੈ ਨਾਹ ਮਰਦਾ ਹੈ। ਮੈਂ ਉਸ ਦੇ ਕਿਤਨੇ ਕੁ ਗੁਣ ਗਿਣਾਂ? ਉਹ ਬੇਅੰਤ ਗੁਣਾਂ ਦਾ ਮਾਲਕ ਹੈ। ਉਸ ਦੇ ਘਰ ਵਿਚ ਉਸ ਦੇ ਗੁਣਾਂ-ਰੂਪ ਲਾਲਾਂ ਦੇ ਖ਼ਜ਼ਾਨੇ ਭਰੇ ਪਏ ਹਨ। ਉਹ ਪ੍ਰਭੂ ਸਭ ਜੀਵਾਂ ਨੂੰ ਆਸਰਾ ਦੇਂਦਾ ਹੈ।੩।
ਹੇ ਮਨ! ਜਿਸ ਪ੍ਰਭੂ ਦਾ ਨਾਮ (ਹੀ ਦੱਸਦਾ ਹੈ ਕਿ ਉਹ) ਸਦਾ ਕਾਇਮ ਰਹਿਣ ਵਾਲਾ ਹੈ ਅਤੇ ਸਰਬ-ਵਿਆਪਕ ਹੈ, ਉਸ ਦਾ ਜਸ ਹਰ ਵੇਲੇ ਗਾਇਆ ਕਰ, (ਉਸ ਦੀ ਸਿਫ਼ਤਿ-ਸਾਲਾਹ ਦੀ ਬਰਕਤ ਨਾਲ) ਕ੍ਰੋੜਾਂ ਪਾਪ ਮਿਟ ਜਾਂਦੇ ਹਨ। ਹੇ ਨਾਨਕ! ਆਪਣੇ ਚਿੱਤ ਵਿਚ ਉਸ ਪ੍ਰਭੂ ਦਾ ਪਿਆਰ ਪੈਦਾ ਕਰ, ਉਹ (ਹਰੇਕ ਜੀਵ ਦਾ) ਮੁੱਢ ਦਾ ਸਾਥੀ ਹੈ, ਭਗਤਾਂ ਦਾ ਮਿੱਤਰ ਹੈ ਅਤੇ (ਹਰੇਕ ਦੀ) ਜਿੰਦ ਦਾ ਆਸਰਾ ਹੈ।੪।੧।੩।
अंग : 862
रागु गोंड महला ५ चउपदे घरु २ ੴ सतिगुर प्रसादि ॥ जीअ प्रान कीए जिनि साजि ॥ माटी महि जोति रखी निवाजि ॥ बरतन कउ सभु किछु भोजन भोगाइ ॥ सो प्रभु तजि मूड़े कत जाइ ॥१॥ पारब्रहम की लागउ सेव ॥ गुर ते सुझै निरंजन देव ॥१॥ रहाउ ॥ जिनि कीए रंग अनिक परकार ॥ ओपति परलउ निमख मझार ॥ जा की गति मिति कही न जाइ ॥ सो प्रभु मन मेरे सदा धिआइ ॥२॥ आइ न जावै निहचलु धनी ॥ बेअंत गुना ता के केतक गनी ॥ लाल नाम जा कै भरे भंडार ॥ सगल घटा देवै आधार ॥३॥ सति पुरखु जा को है नाउ ॥ मिटहि कोटि अघ निमख जसु गाउ ॥ बाल सखाई भगतन को मीत ॥ प्रान अधार नानक हित चीत ॥४॥१॥३॥
अर्थ: हे भाई! मैं तो परमात्मा की भक्ति में लगना चाहता हॅूँ। गुरू से ही उस प्रकाश-रूप माया-रहित प्रभू की भगती की समझ पड़ सकती है।1। रहाउ।
हे मूर्ख! जिस प्रभू ने (तुझे) पैदा करके तुझे जिंद दी, तुझे प्राण दिए, जिस प्रभू ने मेहर करके शरीर में (अपनी) ज्योति रख दी है, बरतने के लिए हरेक चीज दी है, और अनेकों किस्मों के भोजन तुझे खिलाता है, उस प्रभू को बिसार के (तेरा मन) और कहाँ भटकता है?।1।
हे मेरे मन! सदा उस प्रभू का ध्यान धरा कर, जिसने (जगत में) अनेकों किस्मों के रंग (-रूप) पैदा किए हुए हैं, जो अपनी पैदा की हुई रचना को आँख झपकने जितने समय में नाश कर सकता है, और जिसकी बाबत ये नहीं कहा जा सकता कि वह कैसा है और कितना बड़ा है।2।
हे मन! वह मालिक प्रभू सदा कायम रहने वाला है, वह ना पैदा होता है ना मरता है। मैं उसके कितने गुण गिनूँ? वह बेअंत गुणों का मालिक है। उसके घर में उसके गुण-रूपी रत्न-जवाहरात के खजाने भरे पड़े हैं। वह प्रभू सब जीवों को आसरा देता है।3।
हे मन! जिस प्रभू का नाम (ही बताता है कि वह) सदा कायम रहने वाला है और सर्व-व्यापक है, उसका यश हर वक्त गाया कर, (उसकी सिफत-सालाह की बरकति से) करोड़ों पाप मिट जाते हैं। हे नानक! अपने चिक्त में उस प्रभू का प्यार पैदा कर, वह (हरेक जीव का) आरम्भ से ही साथी है, भक्तों का मित्र है और (हरेक की) जीवात्मा का आसरा है।4।1।3।
26 ਅਪ੍ਰੈਲ ਨੂੰ ਪੈਂਦੇ ਖਾਨ ਜਲੰਧਰ ਤੋ ਮੁਗਲ ਫੌਜਾ ਚੜਾ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਕਰਤਾਰਪੁਰ ਜੰਗ ਵਾਸਤੇ ਆਇਆ ਸੀ ਆਉ ਇਤਿਹਾਸ ਸਰਵਨ ਕਰੋ ਜੀ ।
ਸਾਰਿਆ ਵੀਰਾਂ ਭੈਣਾ ਨੂੰ ਬੇਨਤੀ ਹੈ ਇਤਿਹਾਸ ਜਰੂਰ ਪੜਿਆ ਕਰੋ ਕਈ ਵੀਰ ਭੈਣਾ ਪੜਨ ਤੋ ਬਗੈਰ ਹੀ ਲਾਇਕ ਕੁਮੈਟ ਕਰਦੇ ਰਹਿਦੇ ਹਨ ਇਹ ਪੇਜ ਸਿਰਫ ਸੰਗਤ ਨੂੰ ਇਤਿਹਾਸ ਸਰਵਨ ਕਰਵਾਉਣ ਵਾਸਤੇ ਬਣਾਇਆ ਹੈ ਨਾ ਕਿ ਕਿਸੇ ਪੈਸੇ ਜਾ ਪਬਲਿਕਸਿਟੀ ਵਾਸਤੇ ਜਰੂਰ ਆਪਣੇ ਵੱਡਿਆ ਦਾ ਇਤਿਹਾਸ ਪੜਿਆ ਕਰੋ ਜੀ ।
ਗੁਰੁ ਹਰਗੋਬਿੰਦ ਸਾਹਿਬ ਜੀ ਦਾ ਦਰਬਾਰ ਸਜਿਆ ਹੈ ।ਸਿੱਖ ਸੂਰਮੇ ਆਲੇ ਦੁਆਲੇ ਸੁਚੇਤ ਹੋਏ ਖੜੇ ਹਨ । ਸੰਗਤਾਂ ਆ ਰਹੀਆਂ ਦਰਸ਼ਨ ਪਾ ਰਹੀਆਂ , ਭੇਟਾ ਚੜ੍ਹਾ ਰਹੀਆਂ ; ਬੈਠਦੀਆਂ ਜਾ ਰਹੀਆਂ । ਗੁਰੁ ਪਾਤਸ਼ਾਹ ਨੇ ਲੰਮੀ ਨਜ਼ਰ ਮਾਰੀ ;ਦ੍ਰਿਸ਼ਟੀ ਸ੍ਹਾਮਣੇ ਸ਼ਸ਼ਤਰਧਾਰੀ ਚੋਣਵੇ ਗਭਰੂ ਖੜੇ ਹਨ ।ਗੁਰੁ ਪਾਤਸ਼ਾਹ ਪੁੱਛਦੇ – ਇਹ ਬਾਂਕੇ ਭਰਵੇਂ ਜੁੱਸੇ ਵਾਲੇ ਕੌਣ ਹਨ ? ਬੁਲਾ ਕੇ ਲਿਆਵੋ -। ਟੋਲੀ ਦਾ ਸਰਦਾਰ ਅੱਗੇ ਲੱਗ ਕੇ ਸਾਰਿਆਂ ਨੂੰ ਨਾਲ ਲੈ ਕੇ ਹਾਜ਼ਰ ਹੋ ਜਾਂਦਾ ; – ਸਲਾਮ ਏ ਲੇਕਮ – ਫਰਮਾਉਂਦਾ । ਗੁਰੁ ਪਾਤਸ਼ਾਹ ਵੀ “ਜੀ ਆਇਆਂ ‘ ਆਖ ਪੁੱਛਣਾ ਕਰਦੇ -ਆਪ ਕੌਣ ਹੌ ਕਿਥੌਂ ਆਏ ਹੋ ?। ਸਰਦਾਰ ਦਾ ਜਵਾਬ ਹੁੰਦਾ – ਅਸੀਂ ਪਠਾਣ ਲੋਕ ਹਾਂ ਜੀ। ਛੋਟੇ ਮੀਰ ਪਿੰਡ ਦੇ ਵਾਸੀ ਹਾਂ ।ਕੰਮ ਸਾਡਾ ਜੰਗਾਂ-ਜੁੱਧਾਂ ਵਿਚ ਮਰਨਾ ਮਾਰਨਾ ਹੈ । ਗੁਰੁ ਪਾਤਸ਼ਾਹ ਸੁਣ ਕੇ ਆਖਦੇ – ਚਾਕਰੀ ਕਰੋਗੇ ਫੌਜ ‘ਚ ਰਹੋਗੇ -?। ਸਰਦਾਰ ਬੋਲਦਾ – ਇਹ ਹੀ ਸਾਡਾ ਕੰਮ ਹੈ ਇਹ ਸਾਡਾ ਕਿਤਾ ਹੈ: ਜੀਵਪਾਲਿਕਾ ਹਿਤ ਇਸ ਖਾਤਰ ਹੀ ਆਪ ਦੇ ਹਜ਼ੂਰ ਪਹੁੰਚੇ ਹਾਂ -.
ਉਨ੍ਹਾਂ ਵਿਚ ਇਕ ਸੋਲਾਂ ਕੁ ਸਾਲ ਦਾ ਉਚੀ ਲੰਮੀ ਡੀਲ ਡੌਲ ਵਾਲਾ ਗਭਰੂ ਨੌਜਵਾਨ ਹੁੰਦਾ ; ਵੇਖ ਕੇ ਗੁਰੁ ਪਾਤਸ਼ਾਹ ਪੁੱਛਦੇ ਇਹ ਚੋਬਰ ਕੌਣ ਹੈ ? ਇਸਮਾਈਲ ਖਾਨ ਦੇ ਮੁਖੌਂ ਨਿਕਲਦਾ – ਹਜ਼ੂਰ !ਇਸ ਦਾ ਨਾਮ ਪੈਂਦੇ ਖਾਨ ਹੈ । ਇਹ ਜਲੰਧਰ ਦੇ ਨਜ਼ਦੀਕ ਆਲਮਪੁਰ ਗਿਲਜੀਆਂ ਪਿੰਡ ਦਾ ਹੈ । ਛੋਟੀ ਉਮਰੇ ਮਾਤਾ ਪਿਤਾ ਤੋਂ ਮਹਿਰੂਮ ਹੋ ਗਿਆ; ਇਹ ਮੇਰਾ ਭਣੇਵਾਂ ਮੇਰੀ ਭੈਣ ਦਾ ਪੁੱਤਰ ਹੈ । ਮੈਂ ਇਸ ਨੂੰ ਆਪਣੇ ਘਰੇ ਲੈ ਆਇਆ ਅਤੇ ਮੈਂ ਹੀ ਇਸ ਨੂੰ ਪਾਲਦਾ ਹਾਂ ; ਮਾਮਾ ਹਾਂ ਮੈਂ ਇਸ ਦਾ -।ਆਪ ਦੀ ਨਜ਼ਰ ਸਵੱਲੀ ਹੋਵੇ ਆਪ ਦੇ ਹਜ਼ੂਰ ਸਮਰਪਤ ਹੈ ; ਯੁੱਧ ਦੇ ਮੈਦਾਨ ਵਿਚ ਖੂਬ ਕੰਮ ਆਏਗਾ ।
ਹਰਵਾਨਗੀ ਆਪ ਜਿ ਧਰਿਹੋ। ਰਾਖਹੁ ਢਿਗ ਪ੍ਰਤਿਪਾਰਨ ਕਰਿਹੋ।ਇਹ ਪਠਾਨ ਕੋ ਪੁਤਾ ਮਹਾਨੋ। ਕਰਹਿ ਕਾਜ ਜਬਿ ਤੁਮ ਰਣ ਠੱਨੋ॥11॥
ਗੁਰੁ ਪਾਤਸ਼ਾਹ , ਹੋਰਨਾਂ ਸਣੇ ਪੈਂਦੇ ਖਾਨ ਨੂੰ ਨੌਕਰ ਰੱਖ ਲੈਂਦਾ । ਪੈਂਦੇ ਖਾਨ ਨੂੰ ਚੋਟੀ ਦਾ ਜੋਧਾ ਬਣਾਉਣ ਦੀ ਮਨ ਵਿਚ ਧਾਰ ਲੈਂਦੇ ; ਉਸ ਨੂੰ ਪੂਰੀ ਤਰਾਂ ਰਿਸ਼ਟਪੁਸ਼ਟ ਬਲਵਾਨ ਬਣਾਉਣ ਲਈ ਖਾਸ ਖੁਰਾਕ ਅਤੇ ਵਰਜ਼ਿਸ ਦੇ ਸਾਰੇ ਇੰਤਜ਼ਾਮ ਕਰ ਦਿੱਤੇ ਜੱਦੇ.
ਗੁਰੁ ਪਾਤਸ਼ਾਹ ਦਾ ਅਗਲਾ ਪਰੋਗਰਾਮ ਨਾਨਕਮੱਤੇ ਤੇ ਫਿਰ ਡਰੋਲੀ ਭਾਈ ਜਾਣ ਦਾ ਬਣ ਜਾਂਦਾ । ਕਰਤਾਰਪੁਰ ਦਾ ਸਾਰਾ ਪ੍ਰਬੰਧ ਅਤੇ ਫੌਜ ਨੂੰ ਬਾਬਾ ਬੁਢਾ ਜੀ ਦੇ ਹਵਾਲੇ ਕਰ ਗੁਰੂ ਪਾਤਸ਼ਾਹ ਆਪ ਨਾਨਕਮੱਤੇ ਦੇ ਪੰਧ ‘ਤੇ ਟੁਰ ਪੈਂਦੇ ।ਉਥੇ ਕੰਮ ਨਿਪਟ ਜਾਂਦਾ ਹੈ ਤਾਂ ਗੁਰੁ ਪਾਤਸ਼ਾਹ ਉਥੋਂ ਸਿੱਧੇ ਡਰੋਲੀ ਭਾਈ ( ਮੋਗਾ ਪੰਜਾਬ ) ਆਪਣੇ ਸਾਂਢੂ ਭਾਈ ਸਾਈਂਦਾਸ ਕੋਲ ਆ ਬਿਰਾਜਦੇ । ਗੁਰੁ ਪਰਿਵਾਰ ਪਹਿਲਾਂ ਹੀ ਅੰਮ੍ਰਿਤਸਰ ਤੋਂ ਡਰੋਲੀ ਭਾਈ ਪਹੁੰਚ ਚੁੱਕਾ ਹੁੰਦਾ । ਡਰੋਲੀ ਭਾਈ ਗੁਰੂ ਪਾਤਸ਼ਾਹ ਦੇ ਚਰਨ ਪੈਦਿਆ ਆਸ ਪਾਸ ਸਿੱਖੀ ਦਾ ਪਰਚਾਰ ਪਸਾਰ ਹੁੰਦਾ ; ਮਾਲਵੇ ਦੇ ਇਲਾਕੇ ਵਿਚ ਡਰੋਲੀ ਭਾਈ ਸਥਾਨ ਇਤਿਾਹਸਕ ਹੋ ਜਾਂਦਾ ਸਿੱਖੀ ਦਾ ਕੇਂਦਰ ਬਣ ਜਾਂਦਾ ।
ਸਮਾਂ ਕਰਵਟ ਲੈਂਦਾ 1607-1608 ਈ: ਤੋਂ ਬਾਅਦ ਅੰਮ੍ਰਿਤਸਰ ਦੇ ਹਾਲਾਤ ਸੁਖਾਵੇ ਹੋ ਜਾਂਦੇ । ਪੰਜਾਬ ਦਾ ਗਵਰਨਰ ਬਦਲ ਜਾਂਦਾ ਨਵਾਂ ਗਵਰਨਰ ਕੁਲੀਜ਼ ਖਾਂ ਆ ਜਾਦਾ ; ਪਹਿਲੇ ਵਾਂਗ ਉਹ ਕੱਟੜ ਜ਼ਨੂੰਨੀ ਨਹੀਂ ਹੁੰਦਾ । ਮੁਆਸੁਰ -ਉਲ-ਉਮਰਾ ਅਨੁਸਾਰ ਕੁਲੀਜ਼ ਖਾਂ ਬੜਾ ਦਰਵੇਸ਼ੀ, ਤਿਆਗੀ ਤੇ ਸੰਜਮੀ ਹੁੰਦਾ .
ਸ਼ਾਹੀ ਪ੍ਰਬੰਧਾਂ ਵਿਚ ਤਬਦੀਲੀ ਆ ਜਾਂਦੀ ;ਹਾਲਾਤ ਬਦਲ ਜਾਂਦੇ ; ਅੰਮ੍ਰਿਤਸਰ ਵਸਦੇ ਸ਼੍ਰੇਸਟ ਸਿੱਖਾਂ ਦੀ ਡਰੋਲੀ ਭਾਈ ਅਰਜ਼ ਪਹੁੰਚਦੀ ਹੈ ; । ਗੁਰੁ ਪਾਤਸ਼ਾਹ, ਪਰਵਾਰ ਸਮੇਤ ਡਰੋਲੀ ਭਾਈ ਤੋਂ ਵਾਪਸ ਅ੍ਰੰਮਿਤਸਰ ਆ ਪਹੁੰਚਦੇ ਹਨ । ਬਾਬਾ ਬੁਢਾ ਜੀ ਨੂੰ ਫੌਜ ਸਮੇਤ ਕਰਤਾਰਪੁਰ ਤੋਂ ਅੰਮ੍ਰਿਤਸਰ ਵਾਪਸ ਬੁਲਾ ਲਿਆ ਜਾਦਾ । ਭਰਤੀ ਹੋਇਆ ਪਠਾਣ ਪੈਂਦੇ ਖਾਨ ਗੁਰੂ ਪਾਤਸ਼ਾਹ ਦੇ ਦੀਦਾਰ ਕਰਦਾ ।ਉਹ ਖੂਬ ਜ਼ੋਰਾਵਰ ਬਲ ਧਾਰ ਵੱਡੀ ਡੀਲ ਡੌਲ ਵਾਲਾ ;ਖੁਰਾਕਾਂ ਖਾ ਖਾ ਭਰ ਗਿਆ ਹੁੰਦਾ । ਮੁੱਛ-ਫੁੱਟ ਜਵਾਨ ਕੱਦ ਕੱਢ ਗਿਆ ਹੁੰਦਾ ।ਗੁਰੁ ਪਾਤਸ਼ਾਹ ਵੇਖ ਕੇ ਖੁਸ ਹੁੰਦੇ ਗੁਰੁ ਸਾਹਿਬ ਨੂੰ ਆਪਣੀ ਚੋਣ ਯੋਗ ਜਾਪਦੀ ਹੈ -ਇਹ ਸ਼ਕਤੀਸ਼ਾਲੀ ਜੋਧਾ ਬਣੇਗਾ ਜੰਗ ਦੇ ਮੈਦਾਨ ਵਿਚ ਚੰਗੇ ਹੱਥ ਵਖਾਏਗਾ ਲੋਹੇ ਨਾਲ ਲੋਹਾ ਖੜਕਾਏਗਾ .
ਦੇਖਿ ਪ੍ਰਸੰਨ ਭਏ ਗੁਰ ਸਾਈਂ ।-ਬਨਹਿ ਬਲੀ ਜੋਧਾ ਰਣ ਥਾਈਂ .38.
ਗੁਰੁ ਪਾਤਸ਼ਾਹ ਦੀ ਪੈਂਦੇ ਖਾਨ ਵੱਲ ਤਵੱਜੋ ਹੋਰ ਵਧ ਜਾਦੀ ; ਪੈਂਦੇ ਖਾਨ ਨੂੰ ਆਦੇਸ਼ ਹੁੰਦਾ ; ਉਹ ਦਿਨ ‘ਚ ਦੋ ਵਾਰ ਵਰਜ਼ਿਸ਼ ਕਰੇ ਸਰੀਰ ਨੁੰ ਖੂਬ ਕਮਾਵੇ ;ਪੈਂਦੇ ਖਾਨ ਦੋ ਦੋ ਮਣ ਦੀਆਂ ਮੂੰਗਲੀਆਂ ਫੇਰਦਾ ;ਮੂੰਗਲੀਆਂ ਦੇ ਬਾਲੇ ਕੱਡਦਾ ; ਮੂੰਗਲੀਆਂ ਨੂੰ ਸਿਰ ਦੇ ਉਪਰੋਂ ਦੀ ਲਿਆ ਕੇ ਘੁਮਾਂਉਂਦਾ । ਰੇਤ ਦੇ ਘੜੇ ਭਰਵਾਉਂਦਾ ;ਆਪਣੀਆਂ ਮਜ਼ਬੂਤ ਬਾਹ੍ਹਾਂ ਨਾਲ ਬੰਨ੍ਹਾਉਂਦਾ ; ਫਿਰ ਵੀ ਤੇਜ਼ੀ ਨਾਲ ਮੂੰਗਲੀਆਂ ਘੁਮਾਉਂਦਾ ;ਉਹ ਮੁਗਦਰ ਚੁੱਕਦਾ ।ਭਲਵਾਨ ਬੁਲਾਏ ਜਾਂਦੇ ;ਦੋਨੋ ਪੈਂਦੇ ਖਾਨ ਦੀਆਂ ਬਾਹਾਂ ਨਾਲ ਲਮਕਾਏ ਜਾਂਦੇ । ਪੈਂਦੇ ਖਾਨ ਜੋਰ ਮਾਰ ਕੇ ਉਨ੍ਹਾਂ ਦੋਨਾਂ ਨੂੰ ਉਪਰ ਚੁੱਕ ਲੈਂਦਾ ; ਮੂੰਗਲੀਆਂ ਘੁਮਾਉਂਦਾ ਸਿਰ ਦੇ ਉਪਰੋਂ ਦੀ ਲਿਆਂਉਂਦਾ ।ਉਸ ਦੀ ਵਧੀਆ ਖੁਰਾਕ ਦਾ, ਦੁਧ ਘਿਉ ਦਾ ,ਹੋਰ ਪ੍ਰਬੰਧ ਕੀਤਾ ਜਾਂਦਾ ।ਪੈਂਦੇ ਖਾਨ ਇਸ ਕਦਰ ਬਲਵਾਨ ਹੋ ਜਾਂਦਾ ; ਉਹ ਢਾਲ ਨੂੰ ਫੜ੍ਹ ਕੇ ਮਰੋੜ ਦਿੰਦਾ ; ਮਸਲ ਕੇ ਸਿਕੇ ਦੇ ਅੱਖਰ ਢਾਹ ਦਿੰਦਾ ਮਿਟਾ ਦਿੰਦਾ । ਉਸ ਦੇ ਬਲ ਦੀ ਇਕ ਦਿਨ ਪਰਖਣਾ ਹੁੰਦੀ ;ਦੋ ਸੰਢੇ ਆਉਂਦੇ ; ਭਿੜਨ ਲਈ ਅੱਗੇ ਵਧਦੇ ; ਪੈਂਦੇ ਖਾਨ ਵਿਚਕਾਰ ਖੜੋ ਜਾਂਦਾ ਸਿੰਗਾਂ ਤੋਂ ਫੜ ਕੇ ਦੋਨਾਂ ਨੂੰ ਪੈਰ ਨਹੀਂ ਪੁੱਟਣ ਦਿੰਦਾ ।
ਅੰਮ੍ਰਿਤਸਰ ‘ਚ ਗੁਰੁ ਪਾਤਸ਼ਾਹ ਦਾ ਦਰਬਾਰ ਫਿਰ ਸਜਣ ਲਗ ਪੈਂਦਾ ;ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਅਤੇ ਅਦਭੁਤ ਵਸਤਾਂ ਲਿਆਉਂਦੀਆਂ । ਪੈਂਦੇ ਖਾਨ ‘ਤੇ ਗੁਰੁ ਪਾਤਸ਼ਾਹ ਦਾ ਦਿਲ ਆ ਚੁੱਕਿਆ ਹੁੰਦਾ । ਗੁਰੁ ਪਾਤਸ਼ਾਹ , ਪੈਂਦੇ ਨੂੰ ਬੁਲਾਉਂਦੇ ; ਸੱਭ ਤੋ ਪਹਿਲਾਂ ਸਭ ਤੋਂ ਵਧੀਆ ਵਸਤੂ ਉਸ ਨੂੰ ਦੁਆਉਂਦੇ । ਪੈਂਦੇ ਖਾਨ, ਤੌੜੀਆਂ ਦੁੱਧਾਂ ਦੀਆਂ ਪੀਂਦਾ ; ਰੱਜਵੇਂ ਖੋਏ ਖਾਂਦਾ ; ਕਸਰਤਾਂ ਕਰਦਾ ਜਿਥੇ ਮੂੰਗਲੀਆਂ ਫੇਰਦਾ ਉਥੇ ਡੁੰਘੇ ਟੋਏ ਪੈ ਜਾਂਦੇ । ਨਰੋਈ ਖੁਰਾਕ ;ਪੈਂਦੇ ਖਾਨ ਜਰਵਾਣਾ ਹੋ ਜਾਂਦਾ ਘੋੜੇ ਨਾਲੋਂ ਤਾਕਤ ਵਿਚ ਦੂਣਾ ; ਪੈਰ ਨਾ ਪੱਟਣ ਦਿੰਦਾ ਘੋੜੇ ਨੁੰ ਥਾਂ ਤੋਂ ਹਿਲਣ ਨਹੀਂ ਦਿੰਦਾ ।ਸਵਾਰ ਸਣੇ ਘੋੜੇ ਨੁੰ ਹੇਠ ਸੁੱਟ ਲੈਂਦਾ ।
ਗੁਰੁ ਪਾਤਸ਼ਾਹ ਸਿਫਤ ਕਰਦੇ ਹੋਇਆ ਆਖਦੇ : ਪੈਂਦੇ ਖਾਨ ਦੁਨੀਆ ਵਿਚ ਤੇਰੇ ਵਰਗਾ ਹੋਰ ਕੋਈ ਨਹੀਂ -। ਪੈਦੇ ਖਾਨ ਬੋਲਦਾ – ਆਪ ਜੀ ਦੁਆਰਾ ਕੀਤੀ ਪਾਲਣਾ ਪੋਸਣਾ ਦਾ ਸਬਬ ਹੈ ; ਜੰਗ ਵਿਚ ਮੇਰੇ ਹੱਥ ਵੇਖਣੇ ਮੈਦਾਨ ਵਿਚ ਤਬਾਹੀ ਮਚਾ ਦੇਵਾਂਗਾ ;ਆਪ ਦੇ ਦਿਤੇ-ਖਾਧੇ ਦਾ ਮੁੱਲ ਤਾਰ ਦੇਵਾਂਗਾ ।
ਫਿਰ ਉਹ ਸਮਾਂ ਵੀ ਆ ਜਾਂਦਾ ਜਦ ਸ਼ਾਹੀ ਦਰਬਾਰ ਦੀ ਗੁਰੂ ਪਾਤਸ਼ਾਹ ਨਾਲ ਠਨਕ ਜਾਂਦੀ ਹੈ ।ਮੁਗਲ ਨੂੰ ਗੁਰੁ ਘਰ ਦੀ ਪੀਰੀ ‘ਤੇ ਕੋਈ ਅਤਰਾਜ਼ ਨਹੀਂ ਹੁੰਦਾ ਗੁਰੁ ਸਾਹਿਬ ਦੀ ਮੀਰੀ ਰੜਕਣ ਲੱਗ ਪੈਂਦੀ ਹੈ ।ਕਾਰਨ ਲੜਨ ਦਾ ਬਹਾਨਾ ਬਣ ਜਾਂਦਾ ।ਮੁਗਲ ਸਲਤਨਤ ਨੂੰ ਗੁਰੁ ਪਾਤਸ਼ਾਹ ਦੀ ਮੀਰੀ ਦਾ ਸੰਕਲਪ ਡਰਾਉਣਾ ਲੱਗਣ ਲੱਗ ਪੈਂਦਾ । ਗੁਰੁ ਪਾਤਸ਼ਾਹ ਦਾ ਘੋੜੇ ‘ਤੇ ਸਵਾਰ ਹੋਣਾ ਹੱਥ ‘ਚ ਬਾਜ਼ ਰੱਖਣਾ, ਨਗਾਰਾ ਵਜਾਉਣਾ ਤਖਤ ‘ਤੇ ਬੈਠਣਾ ਇਸਲਾਮੀ ਅਸੂਲ ਦੀ ਬਰਖਿਲਾਫੀ ਜਾਪਣ ਲਗਦਾ ।ਫਿਰ ਇਕ ਵੇਲੇ ਗੁਰੂ ਪਾਤਸ਼ਾਹ ਨਾਲ ਲੜਨ ਦਾ ਕਾਰਨ ਮਿਥਿਆ ਜਾਂਦਾ ; ਗੁਰੁ ਪਾਤਸ਼ਾਹ ‘ਤੇ ਦੋਸ਼ ਨਾਫਿਜ਼ ਹੋ ਜਾਂਦਾ ਇਨ੍ਹਾਂ ਬਾਦਸ਼ਾਹ ਦੇ ਬਾਜ਼ ‘ਤੇ ਕਬਜ਼ਾ ਕਰ ਲਿਆ ਹੈ ।ਸ਼ਾਹੀ ਫਰਮਾਨ ਜਾਰੀ ਹੋ ਜਾਂਦਾ ਹੈ। ਰਾਤ ਦਾ ਵਕਤ ਹੁੰਦਾ ਤੁਰਕ ਜਰਨੈਲ ਮੁਖਲਿਸ ਖਾਨ ਦੀ ਕਮਾਂਡ ਹੇਠ ਸ਼ਾਹੀ ਲਸਕਰ ਚੜ੍ਹ ਆਉਂਦਾ । ਅੰਮ੍ਰਿਤਸਰ ਤੇ ਲਾਹੌਰ ਦੇ ਵਿਚਕਾਰ ਲੋਹਗੜ੍ਹ ਦੇ ਸਥਾਨ ‘ਤੇ ਦੋਹਾਂ ਧਿਰਾਂ ਵਿਚ ਖੜਕ ਪੈਂਦੀ ਹੈ । ਸ਼ਾਹੀ ਸੈਨਾ ਵਿਚ ਗੁਰੂ ਪਾਤਸ਼ਾਹ ਦੇ ਸੁਰਮਿਆਂ ਵਰਗੀ ਮਰ ਮਿਟਣ ਵਾਲੀ ਦ੍ਰਿੜਤਾ ਨਹੀਂ ਹੁੰਦੀ । ਉਨਾਂ ਦਾ ਗੁਰੂ ਪਾਤਸ਼ਾਹ ਦੇ ਸੂਰਮਿਆਂ ਅੱਗੇ ਵੱਸ ਨਹੀਂ ਚੱਲਦਾ । ਤੁਰਕਾਂ ਦੇ ਪੈਰ ਨਹੀਂ ਜੰਮਦੇ ਜਖਮ ਖਾ ਜਾਂਦੇ ਹਨ । ਅਨਵਰ ਖਾਨ , ਸ਼ਮਸ ਖਾਨ , ਅਲੀ ਮੁਹੰਮਦ , ਲੁਤਫ ਖਾਨ, ਦਵੰਦੇ ਖਾਨ ,ਇਸਮਾਈਲ ਖਾਨ , ਬਲੀ ਬੇਗ ਜੈਨ ਖਾਨ ਵਰਗੇ ਤੁਰਕ ਜਰਨੈਲ ਇਕ ਇਕ ਕਰਕੇ ਜੰਗ ਦੀ ਭੇਟ ਹੋ ਜਾਂਦੇ । ਜਰਨੈਲ ਮੁਖਲਿਸ ਖਾਨ ਬਾਜ਼ੀ ਹੱਥੋਂ ਜਾਂਦੀ ਵੇਖਦਾ ; ਵੱਟ ਖਾਂਦਾ ; ਪੰਜ ਹਜ਼ਾਰ ਹੋਰ ਸੈਨਾ ਝੋਕ ਦਿੰਦਾ ।ਗੁਰੁ ਪਾਤਸ਼ਾਹ, ਸ਼ਾਹੀ ਸੈਨਾ ਭਾਰੀ ਪੈਂਦੀ ਵੇਖਦੇ ਤਾਂ ਹੁਕਮ ਕਰਦਾ – ਪੈਂਦੇ ਖਾਨ! ਤੇਰਾ ਦੋ ਹੱਥ ਕਰਨ ਦਾ ਵੇਲਾ ਆ ਗਿਆ ਹੈ ਮੈਦਾਨ ਵਿਚ ਜਾਉ ਤੇ ਮਾਰ ਮਚਾ ਦਿਉ
-ਕਹਿ ਗੁਰੁ ਪੈਂਦੇ ਖਾਨ ਕੋ ਤੁਰਕ ਸੈਨ ਸਮੁਦੱਇ.
ਹੋਹਿ ਨਬੇਰੋ ਹਤੇ ਤੇ ਇਸ ਬਿਧਿ ਕੀਜੈ ਦਾਇ –.
ਪੈਂਦੇ ਖਾਨ ਮੈਦਾਨ ਵਿਚ ਜਾ ਕੁਦਦਾ ; ਤੁਰਕਾਂ ਦੇ ਖਿਲਾਰੇ ਪਾ ਦਿੰਦਾ ;ਸਰੋਹੀ ਤਲਵਾਰ ਦੇ ਵਾਰ ਹੁੰਦੇ ; ਦੁਸ਼ਮਨ ਨੂੰ ਖਦੇੜ ਦਿੰਦਾ ;ਮੈਦਾਨ ਸੱਖਣਾ ਹੋ ਜਾਂਦਾ ;ਫਿਰ ਤੁਰਕ ਜਰਨੈਲ ਦਿਦਾਰ ਅਲੀ ਚੜ੍ਹ ਆਉਂਦਾ ।ਗੁਰੂ ਪਾਤਸ਼ਾਹ ਦਾ ਫਿਰ ਹੁਕਮ ਹੁੰਦਾ -ਦੁਸ਼ਮਣ ਜੰਮ ਨਾ ਸਕੇ ਇਕ ਪਾਸੇ ਪੈਂਦੇ ਖਾਨ ਡਟ ਜਾਵੇ ਦੂਜੇ ਪਾਸੇ ਬਿਧੀ ਚੰਦ .
ਭਟ ਪੈਂਦ ਖਾਨ ਨਿਜ ਬਾਮ ਕੀਨਿ।ਭਟ ਬਿਧੀਚੰਦ ਦਾਇਂ ਸੁ ਲੀਨਿ। 35॥
ਪੈਂਦੇ ਖਾਨ ਵਿਚ ਅਥਾਹ ਬਲ ; ਵੱਡੇ ਤੋਂ ਵੱਡੇ ਘੋੜੇ ਨੂੰ ਮੋਢੇ ‘ਤੇ ਰੱਖ ਲੈਣ ਦੇ ਸਮਰੱਥ ; ਉਹ ਜੱਫਾ ਮਾਰਦਾ , ਦਿਦਾਰ ਅਲੀ ਨੂੰ ਘੋੜੇ ਤੋਂ ਥੱਲੇ ਸੁਟ ਲੈਂਦਾ । ਦੋਨੋਂ ਘੋੜਿਆਂ ਤੋਂ ਥੱਲੇ ਆ ਜਾਂਦੇ; ਆਹਮੋ ਸਾਮਣੇ ਤਲਵਾਰਾਂ ਸੂਤ ਲੈਂਦੇ । ਸੈਨਿਕ ਰੁਕ ਜਾਂਦੇ । ਵਾਰ ਪੈਂਦੇ ਖਾਨ ਨੂੰ ਮਿਲ ਜਾਂਦਾ ; ਦਿਦਾਰ ਅਲੀ ਪਾਰ ਹੋ ਜਾਂਦਾ । ਤੁਰਕ ਲਸ਼ਕਰ ਮੈਦਾਨ ਛੱਡ ਭਜ ਜਾਂਦਾ ; ਨਗਾਰਾ ਵੱਜ ਪੈਂਦਾ ਗੁਰੂ ਪਾਤਸ਼ਾਹ ਜਿੱਤ ਜਾਂਦੇ । ਲੋਹਗੜ੍ਹ ਦੀ ਲੜਾਈ ;ਪੈਦੇ ਖਾਨ ਦਾ ਮੁੱਲ ਪੈ ਜਾਂਦਾ ; ਪੈਂਦੇ ਖਾਨ ਖਾਧੀਆਂ ਖੁਰਾਕਾਂ ਦਾ ਪਹਿਲੇ ਹੱਲੇ ਹੀ ਗੁਰੂ ਪਾਤਸ਼ਾਹ ਦਾ ਇਵਜਾਨਾ ਉਤਾਰ ਦਿੰਦਾ .
ਸਮਾਂ ਬੜਾ ਬਲਵਾਨ ਕਿਸੇ ਦੇ ਵਸ ਨਹੀਂ ਹੋਇਆ ਕਰਦਾ ।ਵਕਤ ਫਿਰ ਅਤਿ ਤਲਖ ਹੋ ਜਾਂਦਾ ਗੁਰੁ ਘਰ ਲਈ ਅੰਮ੍ਰਿਤਸਰ ਬਹੁਤਾ ਚਿਰ ਸੁਖਾਵਾਂ ਨਹੀਂ ਰਹਿੰਦਾ ।ਫਿਰ ਬਚਾਅ ਵਿਚ ਹੀ ਬਚਾਅ ਸਮਝਿਆ ਜਾਂਦਾ ; ਰੱਖਿਆਤਮਿਕ ਰਵੱਈਆ ਅਖਤਿਆਰ ਕਰਨਾ ਬੇਹਤਰ ਜਾਣਿਆ ਜਾਂਦਾ ; ਗੁਰੁ ਪਰਿਵਾਰ ਲਈ ਫਿਰ ਅੰਮ੍ਰਿਤਸਰ ਤੋਂ ਪਾਸੇ ਹੋ ਜਾਣ ਯੋਗ ਸਮਝਿਆ ਜਾਂਦਾ । ਸੁਰੱਖਿਅਤ ਸਥਾਨ ਫਿਰ ਮਾਲਵਾ ਹੀ ਹੁੰਦਾ ।ਗੁਰੁ ਸਾਹਿਬ ਅਤੇ ਸਮੁੱਚਾ ਪਰਿਵਾਰ ਡਰੋਲੀਭਾਈ ( ਮੋਗਾ ) ਵੱਲ ਰਵਾਨਾ ਹੋ ਜਾਂਦਾ ; ਫਰਕ ਇਸ ਵਾਰ ਇਹ ਹੁੰਦਾ ਕਿ ਸਾਰੀ ਸੈਨਾ ਨਾਲ ਹੁੰਦੀ ; ਪੈਂਦੇ ਖਾਨ ਵੀ ਨਾਲ ਹੁੰਦਾ।ਗੁਰੁ ਪਾਤਸ਼ਾਹ ਮਾਲਵਾ ਖੇਤਰ ਵਿਚ ਵਿਚਰਦੇ ਜਿਥੇ ਜਾਂਦਾ ਪੈਂਦੇ ਖਾਨ ਗੁਰੁ ਸਾਹਿਬ ਦੇ ਨਾਲ ਹੁੰਦਾ ਮੋਹਰੀਆਂ ਵਿਚ ਹੁੰਦਾ ।ਡਰੋਲੀ ਭਾਈ ਰਹਿੰਦਿਆਂ ਘਟਨਾ ਵਾਪਰਦੀ ਹੈ ਗੁਰੂ ਪਾਤਸ਼ਾਹ ਅਚਾਨਕ ਬਿਨਾ ਦੱਸੇ ਸੱਭ ਨੂੰ ਛੱਡ ਕੇ ਭਾਈ ਰੂਪੇ ਚਲੇ ਜਾਂਦਾ ਤਾਂ ਪੈਂਦੇ ਖਾਨ ਹੁਰਾਂ ਦੀ ਚਿੰਤਾ ਵਧ ਜਾਂਦੀ ।ਪੈਂਦੇ ਖਾਨ ਘੋੜਾ ਦੁੜਾਉਂਦਾ ਹੋਇਆ ਹਿਫਾਜ਼ਤ ਵਜੋਂ ਗੁਰੁ ਪਾਤਸ਼ਾਹ ਦੇ ਪਿੱਛੇ ਜਾਂਦਾ ।
ਬਿਧੀਚੰਦ ਪੈਂਦੇ ਖਾਂ ਆਦਿਕ।ਆਇ ਪਹੁੰਚੇ ਢਿਗ ਸੁਖ ਸੱਧਕ॥
ਮਾਤਾ ਦਮੋਦਰੀ ਜੀ ਜਦ ਪਹਿਲਾਂ ਇਥੇ ਡਰੋਲੀ ਭਾਈ ਆਏ ਸਨ ਤਾਂ ਉਸ ਵੇਲੇ ਉਨ੍ਹਾਂ ਦੀ ਕੁੱਖੋਂ ਇਸ ਸਥਾਨ ‘ਤੇ ਗੁਰਦਿਤਾ ਜੀ ਜਨਮੇ ਸਨ । ਇਸ ਦੂਜੀ ਵਾਰ ਮਾਤਾ ਦਮੋਦਰੀ ਜੀ ਦਾ ਇਥੇ ਦੇਹਾਂਤ ਹੋ ਜਾਂਦਾ ।ਉਸ ਦੇ ਅਚਾਨਕ ਚਲੇ ਜਾਣ ਦਾ ਸਦਮਾ ਨਾ ਸਹਿੰਦੇ ਹੋਏ ਗੁਰੁ ਪਾਤਸ਼ਾਹ ਦਾ ਸਾਂਢੂ ਸਾਈਂਦਾਸ ‘ਤੇ ਗੁਰੁ ਦੀ ਸਾਲੀ ਬੀਬੀ ਰਾਮੋ ਜੋ ਮਾਤਾ ਦਮੋਦਰੀ ਜੀ ਦੀ ਭੈਣ ਸੀ ਉਹ ਵੀ ਚੱਲ ਵਸਦੇ । ਗੁਰੁ ਪਾਤਸ਼ਾਹ, ਸੋਚ ਵਿਚਾਰ ਕੇ ਫਿਰ ਡਰੋਲੀ ਭਾਈ ਛਡ ਦੇਣ ਦਾ ਮਨ ਬਣਾ ਲੈਂਦੇ ਤੇ ਅੱਗੇ ਜਾਣ ਦਾ ਫੈਸਲਾ ਕਰ ਲੈਂਦਾ।ਉਨੀਂ ਦਿਨੀ ਗੁਰੁ ਪਾਤਸ਼ਾਹ ਦਾ ਜੇਠਾ ਪੁਤਰ ਬਾਬਾ ਗੁਰਦਿੱਤਾ ਜੋ ਕਰਤਾਰਪੁਰ ਨਿਵਾਸ ਕਰ ਰਿਹਾ ਹੁੰਦਾ ਉਹ ਆਪਣੇ ਪਰਿਵਾਰ ਸਹਿਤ ਮਿਲਣ ਲਈ ਡਰੋਲੀ ਭਾਈ ਆਇਆ ਹੁੰਦਾ ; ਗੁਰੁ ਪਾਤਸ਼ਾਹ ਦੀ ਉਸ ਨੂੰ ਆਗਿਆ ਹੁੰਦੀ – ਗੁਰਦਿਤਾ ਜੀ ! ਪਰਵਾਰ ਦਾ ਵਾਪਸ ਅ੍ਰੰਮਿਤਸਰ ਜਾਣਾ ਉਚਿਤ ਨਹੀਂ ਹੈ । ਆਪ ਆਪਣੀ ਮਾਤਾ ਮਰਵਾਹੀ, ਮਾਤਾ ਨਾਨਕੀ ਅਤੇ ਅਣੀਰਾਇ , ਸੁਰਜਮੱਲ , ਤੇਗ ਬਹਾਦੁਰ ਆਦਿ ਸਾਰੇ ਪਰਵਾਰ ਨੂੰ ਨਾਲ ਲਵੋ ; ਸਿੱਧੇ ਕਰਤਾਰਪੁਰ ਚਲੇ ਜਾਉ ; ਉਥੇ ਵਸਣਾ ਕਰੋ । ਹਿਫਾਜ਼ਤ ਲਈ ਬਲਧਾਰੀ ਸਿੱਖ ਸੂਰਮੇ ਤੇ ਪੈਂਦੇ ਖਾਨ ਤੁਹਾਡੇ ਨਾਲ ਹੋਵੇਗਾ ।ਬਾਕੀ ਦੀ ਸਾਰੀ ਸੈਨਾ ਸਾਡੇ ਨਾਲ ਰਹੇਗੀ ਅਸੀਂ ਅੱਗੇ ਕੂਚ ਕਰਨਾ ਹੈ ਹਾਲਾਤ ਸੁਖਾਵੇਂ ਨਹੀਂ ਹਨ ।
ਉਨ੍ਹਾਂ ਦਿਨਾਂ ਵਿਚ ਦੋ ਆਹਲਾ ਨਸਲ ਦੇ ਅਰਬੀ ਘੋੜੇ ਦਿਲਬਾਗ ਅਤੇ ਗੁਲਬਾਗ ਗੁਰੂ ਪਾਤਸ਼ਾਹ ਲਈ ਕੋਈ ਗੁਰੁ ਘਰ ਦਾ ਸੇਵਕ ਕਾਬੁਲ ਵੱਲੋਂ ਲਿਆ ਰਿਹਾ ਹੁੰਦਾ ਜਿਨ੍ਹਾ ਨੂੰ ਧੱਕੇ ਨਾਲ ਤੁਰਕ ਰਾਹ ਵਿਚ ਹੀ ਖੋਹ ਲੈਂਦੇ ਅਤੇ ਲਾਹੌਰ ਸ਼ਾਹੀ ਅਸਤਬਲ ਵਿਚ ਡੱਕ ਲਏ ਜਾਂਦੇ । ਉਨ੍ਹਾਂ ਨੂੰ ਲਿਆਉਣ ਲਈ ਬਿਧੀ ਚੰਦ ਸ਼ਾਹੀ ਕਿਲੇ ਲਾਹੌਰ ਜਾਂਦੇ ।ਉਹ ਸ਼ਾਹੀ ਕਿਲੇ ਵਿਚੋਂ ਘੋੜੇ ਕੱਢ ਕੇ ਲਿਆਉਣ ਵਿਚ ਸਫਲ ਹੋ ਜਾਂਦੇ । ਮੁਗਲ ਹਾਕਮ ਨੂੰ ਘੋੜਿਆਂ ਦੇ ਚੋਰੀ ਹੋਣ ਦੀ ਸੂਹ ਲਗਦੀ ਹੈ। ਫਲਸਰੂਪ ਮਾਲਵੇ ਦਾ ਨਿਥਾਨੇ- ਮਹਿਰਾਜ ਦਾ ਸਥਾਨ ਮੁਗਲਾਂ ਦਾ ਗੁਰੁ ਪਾਤਸ਼ਾਹ ਨਾਲ ਇਕ ਹੋਰ ਭਿਆਨਕ ਜੰਗ ਦਾ ਕਾਰਨ ਬਣ ਜਾਂਦਾ ।ਤੁਰਕ ਅੰਦਰ ਬਦਲਾ ਲਊ ਭਾਵਨਾ ਹੋਰ ਪਰਚੰਡ ਹੋ ਜਾਂਦੀ । ਲਾਹੌਰ ਸ਼ਾਹੀ ਦਰਬਾਰ ਲਗਦਾ । ਗੁਰੁ ਸਾਹਿਬ ‘ਤੇ ਚੜ੍ਹਾਈ ਕਰਨ ਦਾ ਫੈਸਲਾ ਲੈ ਲਿਆ ਜਾਂਦਾ ; ਕਾਬੁਲ ਦਾ ਹਾਕਮ ਲਲਾਬੇਗ ਸੈਨਿਕ ਮੁਖੀ ਵਜੋਂ ਤਲਵਾਰ ਅਤੇ ਪਾਨਾਂ ਦਾ ਬੀੜਾ ਚੁੱਕ ਲੈਂਦਾ । ਸ਼ਾਹੀ ਸੈਨਾ ਲਾਹੌਰ ਤੋਂ ਚੜ੍ਹ ਪੈਂਦੀ । ਦੋਨਾਂ ਧਿਰਾਂ ਦੀ ਮਾਲਵੇ ‘ਚ ਗਹਿ ਗੱਡਵੀ ਲੜਾਈ ਹੁੰਦੀ । ਤੁਰਕ ਸੈਨਾ ਦਾ ਬਹੁਤ ਘਾਣ ਹੁੰਦਾ । ਸ਼ਮਸ ਬੇਗ, ਕਾਸਮ ਬੇਗ, ਕੰਬਰ ਬੇਗ, ਕਾਬਲੀ ਬੇਗ ਅਤੇ ਲਲਾ ਬੇਗ ਵਰਗੇ ਸੈਨਾ ਸਮੇਤ ਸਾਰੇ ਤੁਰਕ ਸਰਦਾਰ ਮੌਤ ਦੇ ਘਾਟ ਉਤਰ ਜਾਂਦੇ ।ਗੁਰੁ ਦੀ ਵੱਡੀ ਜਿੱਤ ਹੁੰਦੀ ਹੈ ।
ਮਾਲਵੇ ਦੀ ਜੰਗ ਤੋਂ ਬਾਅਦ ਗੁਰੁ ਪਾਤਸ਼ਾਹ ਤੁਰੰਤ ਸੈਨਾ ਸਮੇਤ ਕਰਤਾਰਪੁਰ ਆ ਜਾਂਦਾ ।ਮਾਲਵੇ ਦੀ ਨਿਥਾਨਾ – ਮਹਿਰਾਜ਼ ਦੀ ਜੰਗ ਵਿਚ ਪੈਂਦੇ ਖਾਨ ਸ਼ਾਮਲ ਨਹੀਂ ਹੁੰਦਾ ਜਾਂ ਕੀਤਾ ਨਹੀਂ ਜਾਂਦਾ । ਉਸ ਨੂੰ ਤਾਂ ਪਹਿਲਾਂ ਹੀ ਪਰਿਵਾਰ ਨਾਲ ਬਾਬਾ ਗੁਰਦਿਤਾ ਨਾਲ ਕਰਤਾਰਪੁਰ ਭੇਜ ਦਿਤਾ ਗਿਆ ਸੀ । ਪੈਂਦੇ ਖਾਨ ਦੇ ਮਨ ਵਿਚ ਮਾਲਵੇ ਦੀ ਵੱਡੀ ਜੰਗ ਵਿਚ ਸ਼ਾਮਲ ਨਾ ਕੀਤੇ ਜਾਣ ਦਾ ਬਹੁਤ ਅਫਸੋਸ ਹੁੰਦਾ ; ਉਸ ਦੇ ਹਿਰਦੇ ‘ਚ ਬਹੁਤ ਰੰਜ ਉਪਜਦਾ । ਪੈਂਦੇ ਖਾਨ , ਬਿਧੀ ਚੰਦ ਕੋਲ ਜਾਂਦਾ ਤੇ ਗੁੱਸਾ ਪਰਗਟ ਕਰਦਾ ਹੋਇਆ ਆਖਦਾ – ਮੈਨੂੰ ਜੰਗ ਵਿਚ ਨਾ ਲੜਾ ਕੇ ਗੁਰੁ ਨੇ ਚੰਗਾ ਨਹੀਂ ਕੀਤਾ । ਜੇ ਮੈਂ ਜੰਗ ਦੇ ਮੈਦਾਨ ਵਿਚ ਹੁੰਦਾ ਤਾਂ ਗੁਰੁ ਜੀ ਦਾ ਐਨਾ ਨੁਕਸਾਨ ਨਹੀਂ ਸੀ ਹੋਣਾ । ਮੈਂ ਇਕੱਲੇ ਨੇ ਜੰਗ ਦਾ ਮੁੱਖ ਮੋੜ ਦੇਣਾ ਸੀ । ਗੁਰੁ ਜੀ ਨੂੰ ਮੇਰੀ ਤਾਕਤ ਦਾ ਫਾਇਦਾ ਉਠਾਉਣਾ ਚਾਹੀਦਾ ਸੀ ਜੇ ਮੈਨੂੰ ਨਾਲ ਰੱਖਿਆ ਹੁੰਦਾ ਤਾਂ ਜੰਗ ਵਿਚ ਭਾਈ ਜੇਠਾ ਵਰਗੇ ਅਤੇ ਹੋਰ ਸੂਰਮੇ ਮੌਤ ਦੇ ਮੂੰਹ ਵਿਚ ਨਾ ਜਾਂਦੇ ; ਗੁਰੁ ਜੀ ਦਾ ਅਣਮੁੱਲਾ ਘੋੜਾ ਵੀ ਨਾ ਮਾਰਿਆ ਜਾਦਾ।
ਸੁਨ ਪੈਂਦੇ ਖਾਂ ਕਹਤਿ ਭਾ “ ਕਯਾ ਕਰੋਂ ਉਚਾਰੇ .
ਮੈਂ ਹੋਤੋ ਜੇ ਰਣ ਬਿਖੈ ਬਲਿ ਕਰਤਿ ਘਨੇਰੇ.
ਨਿਕਟਿ ਨ ਹੋਨੇ ਦੇਤਿ ਰਿਪੁ ਘਾਲਿਤ ਘਮਸਾਨਾ ।ਕਯੋਂ ਜੇਠਾ, ਹਯ ਮਰਤਿ ਕਯਾ ਕਰੋਂ ਬਖਾਨਾ .
ਗੁਰੁ ਪਾਤਸ਼ਾਹ ਕਰਤਾਪੁਰ ਨਿਵਾਸ ਕਰ ਰਿਹਾ ਹੁੰਦਾ ਤਾਂ ਇਕ ਦਿਨ ਦਰਬਾਰ ਲੱਗਾ ਹੁੰਦਾ ।ਵਿਸਾਖੀ ਦਾ ਦਿਹਾੜਾ ਹੁੰਦਾ ।ਗੁਰ ਦਰਬਾਰ ਵਿਚ ਬਦਖਸ਼ਾਂ ਨਗਰ ਦਾ ਇਕ ਵਪਾਰੀ ਚਤਰ ਸੈਨ ਬਹੁਤ ਹੀ ਕੀਮਤੀ ਤੋਹਫੇ ਲੈ ਕੇ ਆਉਂਦਾ ।ਵੱਡਮੁੱਲਾ ਘੋੜਾ , ਚਿੱਟਾ ਬਾਜ਼ . ਜ਼ਰੀਦਾਰ ਕੀਮਤੀ ਪੁਸ਼ਾਕਾ , ਸੋਨੇ ਦੀ ਮੁੱਠ ਵਾਲੀ ਤਲਵਾਰ ਅਤੇ ਆਹਲਾ ਢਾਲ ; ਓਹ ਇਹ ਸਾਰਾ ਸਾਮਾਨ ਗੁਰੁ ਦੇ ਹਜ਼ੂਰ ਭੇਟ ਕਰ ਦਿੰਦਾ ।
ਗੁਰ ਪਾਤਸ਼ਾਹ , ਆਹਲਾ ਚਿੱਟੇ ਬਾਜ਼ ਨੂੰ ਬਾਬਾ ਗੁਰਦਿੱਤਾ ਦੇ ਹਵਾਲੇ ਕਰ ਦਿੰਦਾ ਅਤੇ ਆਦੇਸ਼ ਕਰਦੇ – ਕੱਲ ਨੂੰ ਸ਼ਿਕਾਰ ‘ਤੇ ਜਾਣਾ , ਬਾਜ਼ ਨੂੰ ਜਾਨਵਰਾਂ ਮਗਰ ਛੱਡ ਕੇ ਪਰਖ ਕਰਨੀ ਫਿਰ ਪੈਂਦੇ ਖਾਨ ਨੂੰ ਬੁਲਾਇਆ ਜਾਂਦਾ । ਬਾਕੀ ਦਾ ਕੀਮਤੀ ਸਮਾਨ ਪਹਿਲਾਂ ਵਾਂਗ ਹੀ ਆਪਣੇ ਸਿੱਖ ਸੂਰਮਿਆਂ ਨੂੰ ਦੇਣ ਦੀ ਬਜਾਏ ਗੁਰੂ ਪਾਤਸ਼ਾਹ, ਪੈਂਦੇ ਖਾਨ ਨੂੰ ਬਖਸ਼ ਦਿੰਦੇ ਤੇ ਕਹਿੰਦੇ -ਇਹ ਪੁਸ਼ਾਕਾ ਸ਼ਸਤਰ ਪਹਿਨੋ ਅਤੇ ਘੋੜੇ ‘ਤੇ ਚੜ੍ਹ ਕੇ ਵਿਖਾਵੋ- ।ਪੈਂਦੇ ਖਾਨ ਆਗਿਆ ਦਾ ਪਾਲਣ ਕਰਦਾ ; ਘੋੜੇ ਨੂੰ ਅੱਡੀ ਲਾਉਂਦਾ ;ਘੋੜਾ ਬਹੁਤ ਹੀ ਕਮਾਲ ਦਾ ਹੁੰਦਾ ,ਪਲ ‘ਚ ਹਵਾ ਬਣ ਜਾਂਦਾ ;ਗੁਰੁ ਪਾਤਸ਼ਾਹ ਖੁਸ਼ ਹੋ ਕੇ ਸਿਫਤ ਕਰਦੇ ਹੋਏ ਘੋੜੇ ਦਾ ਨਾ ‘ਵਰੋਲਾ‘ ਰੱਖ ਦਿੰਦੇ । ਗੁਰੁ ਪਾਤਸ਼ਾਹ ਦਾ ਹੁਕਮ ਹੁੰਦਾ – ਪੈਂਦੇ ਖਾਨ!ਇਹ ਸੱਭ ਕੁਝ ਲੈ ਕੇ ਹੁਣ ਆਪਣੇ ਘਰ ਚਲੇ ਜਾਉ ਕੱਲ੍ਹ ਨੂੰ ਸ਼ਿਕਾਰ ‘ਤੇ ਬਾਬਾ ਗੁਰਦਿਤਾ ਕੋਲ ਆ ਜਾਣਾ -। ਇਸ ਤੋਂ ਇਲਾਵਾ , ਪੈਂਦੇ ਖਾਨ ਨੂੰ ਹਦਾਇਤ ਹੁੰਦੀ ਹੈ -ਪੈਂਦੇ ਖਾਨ ਸੁਣੋ ! ਅੱਗੇ ਤੋਂ ਜਦ ਵੀ ਸਾਡੇ ਕੋਲ ਆਉਣਾ ਤਾਂ ਏਸੇ ਕੀਮਤੀ ਲਿਬਾਸ ਵਿਚ ਅਤੇ ਏਸੇ ਵਰੋਲੇ ਘੋੜੇ ‘ਤੇ ਸਵਾਰ ਹੋਕੇ ਵਸਤਰਾਂ ਸ਼ਸਤਰਾਂ ਨਾਲ ਸਜ ਕੇ ਆਉਣਾ .
ਭਏ ਪ੍ਰਸੰਨ ਬਹੁਰ ਸਮੁਝਾਵਹਿਂ।“ਜਬਿ ਤੂੰ ਹਮਰੇ ਢਿਗ ਚਲਿ
ਆਵਹਿਂ। ਇਹ ਪੋਸ਼ਿਸ਼ ਤਨ ਪਹਿਰ ਸੁ ਆਵਹੁ। ਖੜਗ ਸਿਪਰ ਤਬਿ ਅੰਗ ਸਜਾਵਹੁ।
ਪੈਂਦੇ ਖਾਨ ਸੱਜ ਧਜ ਕੇ ਆਪਣੇ ਪਿੰਡ ਛੋਟੇ ਮੀਰ ਵੱਲ ਜਾ ਰਿਹਾ ਹੁੰਦਾ ਤਾਂ ਉਸ ਦੇ ਮਨ ਵਿਚ ਹੰਕਾਰ ਆ ਜਾਂਦਾ – ਗੁਰੁ ਮੇਰੀ ਬਲਵਾਨੀ ‘ਤੇ ਖੁਸ਼ ਹੈ ਕਿ ਇਹ ਜੰਗ ਵਿਚ ਘਮਸਾਨ ਦਾ ਜੁੱਧ ਕਰਦਾ ਇਸ ਕਰਕੇ ਸੱਭ ਤੋਂ ਪਹਿਲਾਂ ਮੈਨੂੰ ਹੀ ਕੀਮਤੀ ਤੋਹਫੇ ਦਿਤੇ ਜਾਂਦੇ ਹੋਰਨਾ ਸਿੱਖਾਂ ਨੂੰ ਨਹੀਂ ।ਮੇਰੇ ਵਰਗਾ ਸੂਰਮਾ ਜਹਾਨ ਵਿਚ ਹੋਰ ਨਹੀਂ ਹੈ।
ਜੇ ਗੁਰੁ ਨ ਰਖੈਂ ਮੁਹਿ ਰਾਜ਼ੀ। ਤੌ ਮੈਂ ਉਲਟੈਹੋਂ ਬੱਜੀ.
ਉਹ ਪਿੰਡਾਂ ਵਿਚ ਦੀ ਘੋੜੇ ‘ਤੇ ਸਵਾਰ ਹੋਇਆ ਆਪਣੇ ਪਿੰਡ ਵੱਲ ਜਾ ਰਿਹਾ ਹੁੰਦਾ ਤਾਂ ਰਾਹ ਵਿਚ ਉਸ ਦੇ ਘਰ-ਜਵਾਈ ਅਸਮਾਨ ਖਾਨ ਮਿਲ ਜਾਂਦਾ । ਉਹ ,ਪੈਂਦੇ ਖਾਨ ਦੇ ਪਹਿਨਿਆ ਕੀਮਤੀ ਪੁਸ਼ਾਕਾ ਅਤੇ ਹੇਠ ਆਹਲਾ ਨਸਲ ਦਾ ਘੋੜਾ ਵੇਖ ਕੇ ਲਲਚਾ ਜਾਂਦਾ । ਉਹ ਪੈਂਦੇ ਖਾਨ ਪਾਸੋਂ ਕੀਮਤੀ ਪੁਸ਼ਾਕਾ ਅਤੇ ਘੋੜਾ ਲੈਣ ਦੀ ਕੋਸ਼ਿਸ ਕਰਦਾ । ਪੈਂਦੇ ਖਾਨ ਮਨ੍ਹਾ ਕਰ ਦਿੰਦਾ । ਜਵਾਈ, ਅਸਮਾਨ ਖਾਨ ਘਰ ਜਾ ਕੇ ਆਪਣੀ ਸੱਸ ਕੋਲ ਰੋਣਾ ਰੋਂਦਾ ਹੋਇਆ ਆਖਦਾ – ਪੁਸ਼ਾਕਾ ਤੇ ਘੋੜਾ ਮੈਨੂੰ ਦਿੱਤਾ ਜਾਵੇ ਨਹੀਂ ਤਾਂ ਮੈਂ ਤੁਹਾਡੀ ਲੜਕੀ ਛੱਡ ਕੇ ਚਲਾ ਜਾਂਵਾਗਾ ਫਕੀਰ ਹੋ ਜਾਵਾਂਗਾ -। ਉਸ ਦੀ ਸੱਸ ਆਪਣੇ ਪਤੀ ਪੈਂਦੇ ਖਾਨ ਨਾਲ ਮਿੱਠੀ ਪਿਆਰੀ ਹੋ ਕੇ ਸਾਰਾ ਸਮਾਨ ਜਵਾਈ ਨੂੰ ਦੁਆ ਦਿੰਦੀ ਹੈ .।
ਉਧਰ ਅਗਲੇ ਦਿਨ ਸਵੇਰ ਵੇਲੇ ਬਾਬਾ ਗੁਰਦਿਤਾ ‘ਜੀ ਤੇ ਉਨ੍ਹਾ ਦੇ ਹੋਰ ਸਾਥੀ ਬਾਜ਼ ਦੀ ਪਰਖ ਕਰਨ ਲਈ ਬਾਹਰ ਜੰਗਲ ਵਿਚ ਸ਼ਿਕਾਰ ਖੇਡਣ ਚਲੇ ਜਾਂਦੇ । ਪੈਂਦੇ ਖਾਨ ਨਹੀਂ ਜਾਂਦਾ ; ਉਸ ਦਾ ਸਾਰਾ ਸਮਾਨ ਖੁੱਸ ਗਿਆ ਹੁੰਦਾ । ਜਦ ਬਾਬਾ ਗੁਰਦਿੱਤਾ ਹੁਰੀਂ ਸ਼ਿਕਾਰ ਖੇਡ ਵਾਪਸ ਮੁੜਦੇ ਹਨ ਤਾਂ ਰਾਹ ਵਿਚ ਉਨ੍ਹਾਂ ਨੂੰ ਇਕ ਜਗ੍ਹਾ ਸੁਖਰਾਬ ਪੰਛੀ ਉਡਦਾ ਦਿਸਦਾ । ਬਾਜ ਨੂੰ ਉਸ ਸੁਖਰਾਬ ਦੇ ਪਿਛੇ ਛੱਡ ਦਿਤਾ ਜਾਂਦਾ।ਬਾਜ ਸ਼ਿਕਾਰ ਕਰਦਾ ਹੋਇਆ ਪਹਿਲਾਂ ਬਹੁਤ ਜ਼ਿਆਦਾ ਰੱਜ ਚੁੱਕਿਆ ਹੁੰਦਾ ;ਉਹ ਸ਼ਿਕਾਰ ਦਾ ਪਿੱਛਾ ਕਰਨ ਦੀ ਬਜਾਏ ਇਕ ਬਾਗ ਵਿਚ ਜਾ ਬੈਠਦਾ ।ਉਧਰ ਕਿਧਰੇ ਪੈਂਦੇ ਖਾਨ ਦਾ ਜਵਾਈ ਅਸਮਾਨ ਖਾਨ ਉਸੇ ਵਰੋਲੇ ਘੋੜੇ ‘ਤੇ ਸਵਾਰ ਹੋਇਆ ਘੁੰਮਦਾ ਫਿਰਦਾ ਉਥੇ ਆ ਜਾਂਦਾ ।ਉਹ ਬਾਗ ਵਿਚ ਚਿਟਾ ਬਾਜ ਬੈਠਾ ਵੇਖਦਾ ਤਾਂ ਜਾ ਕੇ ਉਸ ਨੂੰ ਕਬਜ਼ੇ ਵਿਚ ਕਰ ਲੈਂਦਾ ਅਤੇ ਚੁੱਪ ਕਰਕੇ ਆਪਣੇ ਘਰ ਲੈ ਜਾਂਦਾ। ਘਰੇ ਜਾ ਕੇ ਉਹ ਆਪਣੀ ਸੱਸ ਨੂੰ ਦੱਸਦਾ -ਵੇਖੋ ਖੁਦਾ ਨੇ ਸਾਨੂੰ ਕਿੰਨਾ ਵਧੀਆ ਬਾਜ਼ ਦਿਤਾ ਹੈ -।ਉਸ ਵੇਲੇ ਪੈਂਦੇ ਖਾਨ ਜੋ ਘਰੇ ਆਰਾਮ ਕਰ ਰਿਹਾ ਹੁੰਦਾ ; ਉਹ ਸੁਣ ਕੇ ਉਠ ਪੈਂਦਾ ਅਤੇ ਬਾਜ ਨੂੰ ਵੇਖਣ ਲਈ ਆ ਜਾਂਦਾ ; ਬਾਜ ਨੂੰ ਵੇਖ ਕੇ ਉਹ ਪਛਾਣ ਜਾਂਦਾ ਤੇ ਬੋਲਦਾ – ਇਹ ਚਿੱਟਾ ਬਾਜ ਤਾਂ ਗੁਰੁ ਦਾ ਹੈ ਮੇਰੇ ਸਾਮ੍ਹਣੇ ਬਾਬਾ ਗੁਰਦਿਤਾ ਨੂੰ ਦਿੱਤਾ ਸੀ ; ਚੰਗਾ ਹੋਇਆ ਮੈਂ ਗੁਰੁ ਨੂੰ ਵਾਪਸ ਦੇ ਕੇ ਆਪਣੀ ਭੁੱਲ ਬਖਸ਼ਾ ਲਵਾਂਗਾ । ਤਾਂ ਸੁਣ ਕੇ ਉਸ ਦਾ ਜਵਾਈ ਅਸਮਾਨ ਖਾਨ ਆਖਦਾ- ਅਸੀਂ ਬਾਜ ਬਿਲਕੁਲ ਵਾਪਸ ਨਹੀਂ ਕਰਾਂਗੇ ਅਸੀਂ ਚੁਰਾਇਆ ਨਹੀਂ ;ਸਾਨੂੰ ਤਾਂ ਬਾਗ ਚੋਂ ਮਿਲਿਆ ਹੈ -। ਉਹ, ਪੈਂਦੇ ਖਾਨ ਨੂੰ ਬਹੁਤ ਲਾਹਨਤਾਂ ਪਾਉਂਦਾ ਹੋਇਆ ਆਖਣ ਲੱਗ ਪੈਂਦਾ – ਤੂੰ ਪਠਾਣ ਹੋ ਕੇ ਗੁਰੁ ਦਾ ਗੁਲਾਮ ਬਣਿਆਂ ਫਿਰਦਾ ਹੈਂ। ਤੇਰੇ ਵਿਚ ਭੋਰਾ ਜਿੰਨ੍ਹੀ ਵੀ ਗੈਰਤ ਨਹੀਂ ਰਹੀ । ਹੋਰ ਪਠਾਣ ਲੋਕ ਵੀ ਤਾਂ ਰਹਿ ਹੀ ਰਹੇ ਹਨ ਕੀ ਉਹ ਗੁਰੁ ਦੇ ਸਹਾਰੇ ਜਿਉਂਦੇ ਹਨ ? ਕੀ ਗੁਰੁ ਤੋਂ ਬਿਨਾਂ ਉਨ੍ਹਾਂ ਦਾ ਜੀਵਨ ਬਸਰ ਨਹੀਂ ਹੁੰਦਾ ।
ਕਹਾ ਦਮਾਦ ਦੀਨ ਤੁਮ ਖੋਯੋ। ਹਿੰਦੂ ਗੁਰ ਕਾ ਸੇਵਕ ਹੋਯੋ।
ਕੋਲ ਖੜੀ ਪੈਂਦੇ ਖਾਨ ਦੀ ਸੱਸ ਵੀ ਪੈਂਦੇ ਖਾਨ ਨੂੰ ਵਰਜਦੀ ਹੋਈ ਕਹਿਣ ਲੱਗ ਪੈਂਦੀ – ਖਬਰਦਾਰ !ਜੇ ਤੂੰ ਗੁਰੁ ਕੋਲ ਬਾਜ ਬਾਰੇ ਗੱਲ ਕੀਤੀ । ਜੇ ਜਵਾਈ ਦਾ ਜੀਵਨ ਚਾਂਹਦਾ ਹੈਂ ਤਾਂ ਤੂੰ ਗੁਰੁ ਨੂੰ ਕੁਝ ਨਹੀਂ ਦੱਸਣਾ ।ਕੋਈ ਘਰੇ ਆ ਕੇ ਪੁੱਛੇ ਤਾਂ ਵੀ ਬਿਲਕੁਲ ਨਹੀਂ ਦੱਸਣਾ ਕਿ ਸਾਡੇ ਘਰ ਵਿਚ ਬਾਜ ਹੈ -॥
ਅਸਲ ਵਿਚ ਮਾਂ ਪਿਉ ਤੋਂ ਮਹਿਰੂਮ ਪੈਂਦੇ ਖਾਨ ਜਦ ਗੁਰੁ ਦੀ ਸ਼ਰਨ ਵਿਚ ਆਇਆ ਹੁੰਦਾ ; ਉਸ ਦੇ ਘਰੇਲੂ ਹਾਲਾਤ ਬਹੁਤ ਹੀ ਅਣਸੁਖਾਵੇਂ ਹੁੰਦੇ ; ਦੀਨ ਤੋਂ ਹਟ ਕੇ ਉਸ ਨੂੰ ਉਪਜੀਵਕਾ ਦੀ ਲੋੜ ਹੁੰਦੀ ਹੈ ।ਪਰ ਜਦ ਉਸ ਦੇ ਜਵਾਈ ਅਸਮਾਨ ਖਾਨ ਦਾ ਸਮਾਂ ਹੁੰਦਾ ਉਸ ਨੂੰ ਵੇਲੇ ਹਾਲਾਤ ਹੋਰ ਹੁੰਦੇ ਉਹ ਇਕ ਮਕਬੂਲ ਘਰਾਣੇ ਨਾਲ ਸਬੰਧਤ ਹੁੰਦਾ ਉਸ ਨੂੰ ਪੈਂਦੇ ਖਾਨ ਦੇ ਪਿਛਲੇਰੇ ਦੁਖਾਂ ਸੁੱਖਾ ਦਾ ਕੋਈ ਅਹਿਸਾਸ ਨਹੀਂ ਹੁੰਦਾ । ਜਵਾਈ ਅਸਮਾਨ ਖਾਨ ਦਾ ਪਿਤਾ ਲਾਹੌਰ ਦਰਬਾਰ ਵਿਚ ਅਹਿਲਕਾਰ ਲੱਗਿਆ ਹੁੰਦਾ ।ਅਹਿਲਕਾਰ ਦਾ ਰੁਤਬਾ ਸ਼ਾਹੀ ਨਿਜ਼ਾਮ ਵਿਚ ਕਾਫੀ ਮਹੱਤਵਪੂਰਨ ਹੁੰਦਾ । ਉਹ ਆਪਣੇ ਵਰਤਮਾਨ ਵਿਚ ਇਸਲਾਮੀ ਬਿਬੇਕ ਵਿਚ ਜਿਉਂਦਾ ਹੁੰਦਾ : ਮਾਜ਼ੀ (ਅਤੀਤ )ਵਿਚ ਗੁਰੁ ਪਾਤਸ਼ਾਹ ਦੀਆਂ ਪੈਂਦੇ ਖਾਨ ਉਪਰ ਕੀਤੀਆਂ ਬਖਸ਼ਸ਼ਾ ਉਸ ਦੇ ਦਿਲ-ਓ ਦਿਮਾਗ ਤੇ ਬੇਅਸਰਾਤ ਹੁੰਦੀਆਂ। ਉਸ ਦੇ ਜ਼ਿਹਨ ਵਿਚ ਦੀਨੀ ਗੈਰਤ ਦਾ ਮੁੱਦਾ ਪ੍ਰ੍ਰਬਲ ਹੋ ਚੁੱਕਿਆ ਹੁੰਦਾ ;ਉਸ ਨੂੰ ਉਸ ਵੇਲੇ ਇਕ ਪਠਾਣ ਦਾ ਹਿੰਦੂਆਂ ਦੇ ਗੁਰੁ ਦੀ ਸ਼ਰਨ ਵਿੱਚ ਰਹਿਣਾ ਚੁਭ ਰਿਹਾ ਹੁੰਦਾ ।ਉਸ ਨੂੰ ਪੈਂਦੇ ਖਾਨ ਦਾ ਗੁਰੁ ਪਾਤਸ਼ਾਹ ਦੀ ਆਗਿਆ ‘ਚ ਰਹਿਣਾ ਮੂਲ ਨਹੀਂ ਭਾਅ ਰਿਹਾ ਹੁੰਦਾ .
ਉਧਰ ਬਾਬਾ ਗੁਰਦਿਤਾ ਜੀ ਦੇ ਸਾਥੀ ਗੁਆਚੇ ਹੋਏ ਬਾਜ਼ ਦੀ ਖੋਜ ਕਰਦੇ ਹੋਏ ਪੈਂਦੇ ਖਾਨ ਦੇ ਪਿੰਡ ਕੋਲ ਬਾਗ ਵਿਚ ਆ ਜਾਂਦੇ ਤਾਂ ਉਨ੍ਹਾਂ ਨੂੰ ਲੱਗਦਾ; ਬਾਜ਼ ਨਿਸ਼ਚੇ ਤੌਰ ‘ਤੇ ਇਸ ਛੋਟੇ ਮੀਰ ਪਿੰਡ ਵਿਚ ਹੀ ਹੈ ਹੋਰ ਕਿਧਰੇ ਨਹੀਂ ਜਾ ਸਕਦਾ ।ਇਹ ਛੋਟੇ ਮੀਰ ਪੈਂਦੇ ਖਾਨ ਦਾ ਪਿੰਡ ਹੁੰਦਾ ; ਉਹ ਚੱਲ ਕੇ ਪੈਂਦੇ ਖਾਨ ਦੇ ਘਰ ਆ ਜਾਂਦੇ ਅਤੇ ਜਦ ਬਾਜ ਬਾਰੇ ਪੁੱਛਦੇ ਹਨ ਤਾਂ ਪੈਂਦੇ ਖਾਨ ਸਾਫ ਮੁੱਕਰ ਜਾਂਦਾ – ਸਾਡੇ ਕੋਲ ਕੋਈ ਬਾਜ਼ ਨਹੀਂ ਪਿੰਡ ‘ਚ ਕਿਸੇ ਹੋਰ ਦੇ ਘਰ ਹੋ ਸਕਦਾ -। ਉਹ ਸੱਚਾ ਹੋਣ ਲਈ ਪਿੰਡ ਵਿਚ ਢੰਡੋਰ ਫਿਰਾਂਉਂਦਾ ਤੇ ਪਿੰਡ ਚੋਂ ਪੁਛਗਿੱਛ ਵੀ ਕਰਾਂਉਂਦਾ ।ਜਦ ਬਾਜ਼ ਨਹੀਂ ਮਿਲਦਾ ਤਾਂ ਬਾਬਾ ਗੁਰਦਿਤਾ ਦੇ ਸ਼ਿਕਾਰੀ ਸਾਥੀ ਖਾਲੀ ਵਾਪਸ ਚਲੇ ਜਾਂਦੇ ਹਨ ਅਤੇ ਜਾ ਬਾਬਾ ਗੁਰਦਿਤਾ ਜੀ ਨੂੰ ਦਸਦੇ ਹਨ ਕਿ ਸਾਰੀ ਗੱਲ ਇੰਝ ਹੋਈ ਹੈ ਸਾਨੂੰ ਜਾਪਦਾ ਹੈ ਕਿ ਬਾਜ਼ ਪੈਂਦੇ ਖਾਨ ਦੇ ਘਰ ਵਿਚ ਹੀ ਹੈ । ਬਾਬਾ ਗੁਰਦਿਤਾ ਸੋਚ ਵਿਚਾਰ ਕਰਕੇ ਕੁਝ ਚਿਰ ਬਾਅਦ ਗੁਰੁ ਸਾਹਿਬ ਕੋਲ ਜਾਂਦਾ ਤੇ ਜਾ ਕੇ ਦੱਸਦਾ – ਚਿੱਟਾ ਬਾਜ ਬਹੁਤ ਆਹਲਾ ਨਸਲ ਦਾ ਹੈ ਅਸੀਂ ਉਸ ਨਾਲ ਬਹੁਤ ਸ਼ਿਕਾਰ ਕੀਤਾ ।ਬੜੀ ਤੇਜ਼ ਝਪਟ ਮਾਰ ਕੇ ਸ਼ਿਕਾਰ ਕਰਦਾ ਹੈ ।ਪਰ ਮਾੜੀ ਗੱਲ ਇਹ ਹੋਈ ਕਿ ਜਦ ਅਸੀਂ ਵਾਪਸ ਮੁੜੇ ਤਾ ਸਾਡੇ ਸਾਮ੍ਹਣਿਉਂ ਇਕ ਸੁਖਰਾਬ ਪੰਛੀ ਉਡਿਆ ਸੀ ਅਸੀਂ ਉਸ ਪਿਛੇ ਬਾਜ਼ ਛੱਡ ਦਿਤਾ ।ਬਾਜ਼ ਰੱਜਿਆ ਹੋਣ ਕਰਕੇ ਸ਼ਿਕਾਰ ਕਰਨ ਦੀ ਬਜਾਏ ਇਕ ਬਾਗ ਵਿਚ ਉਤਰ ਗਿਆ ਅਤੇ ਉਹ ਉਥੋਂ ਚੋਰੀ ਹੋ ਗਿਆ ।ਉਸ ਦੀ ਬਹੁਤ ਖੋਜ ਕੀਤੀ ਪਰ ਮਿਲਿਆ ਨਹੀਂ ।ਸ਼ਿਕਾਰੀਆਂ ਨੂੰ ਯਕੀਨ ਹੈ ਕਿ ਬਾਜ਼ ਪੈਂਦੇ ਖਾਨ ਦੇ ਘਰ ਹੈ ਤੇ ਉਹ ਦੇਣ ਤੋਂ ਟਾਲ ਮਟੋਲ ਕਰ ਗਿਆ ਹੈ -.
ਉਨ੍ਹੀ ਦਿਨੀ ਗੁਰੁ ਪਾਤਸ਼ਾਹ ਜਦ ਕਰਤਾਰਪੁਰ ਰਹਿ ਰਹੇ ਹੁੰਦੇ ਤਾਂ ਇਕ ਖਾਸ ਦਿਹਾੜਾ ਹੋਣ ਕਰਕੇ ਸੰਗਤਾਂ ਦੂਰ ਦੂਰ ਤੋਂ ਆਈਆਂ ਹੁੰਦੀਆਂ । ਫਿਰ ਪੰਜ ਕੁ ਦਿਨ ਉਥੇ ਰਹਿ ਕੇ ਵਾਪਸ ਆਪੋ ਆਪਣੇ ਦੇਸ਼ਾ ਇਲਾਕਿਆ ਵਲ ਮੁੜ ਜਾਂਦੀਆਂ ।ਉਥੇ ਬਦਖਸਾਂ ਇਲਾਕੇ ਦਾ ਵਪਾਰੀ ਚਤੁਰਸੈਨ ਜੋ ਉਪਰੋਕਤ ਦੱਸਿਆ ਬਹੁਤ ਬਹੁਮੁਲਾ ਘੋੜਾ ,ਚਿਟਾ ਬਾਜ਼ ਤੇ ਹੋਰ ਕੀਮਤੀ ਵਸਤਰ ਭੇਟ ਕਰਨ ਆਇਆ ਸੀ ਉਹ ਵੀ ਚਲਾ ਜਾਂਦਾ ਹੈ ਅਤੇ ਸਭ ਕਾਸੇ ਤੋਂ ਵੇਹਲੇ ਹੋ ਕੇ ਗੁਰੁ ਪਾਤਸ਼ਾਹ ਇਕ ਦਿਨ ਸਿੱਖਾਂ ਨੁੰ ਪੁਛਦੇ -ਜਿਸ ਦਿਨ ਦਾ ਪੈਂਦੇ ਖਾਨ ਕੀਮਤੀ ਘੋੜਾ ਅਤੇ ਵਸਤਰ ਲੈ ਕੇ ਗਿਆ ਉਸ ਦਿਨ ਤੋਂ ਬਾਅਦ ਉਹ ਇਥੇ ਆਇਆ ਹੀ ਨਹੀਂ ; ਕੀ ਗੱਲ ਹੋ ਗਈ ਉਹ ਆਇਆ ਕਿਉਂ ਨਹੀਂ ? ਗੁਰੁ ਪਾਤਸ਼ਾਹ , ਇਕ ਸੇਵਕ ਦੀ ਡਿਉਟੀ ਲਾਉਂਦੇ ਅਤੇ ਉਸ ਨੂੰ ਪੈਂਦੇ ਖਾਨ ਨੂੰ ਲਿਆਉਣ ਲਈ ਉਸ ਦੇ ਪਿੰਡ ਵੱਲ ਭੇਜ ਦਿੰਦਾ । ਸੇਵਕ ਚਲਾ ਜਾਂਦਾ ਤੇ ਪੈਂਦੇ ਖਾਨ ਨੂੰ ਗੁਰੂ ਦਾ ਸੁਨੇਹਾ ਜਾ ਦਿੰਦਾ । ਪੈਂਦੇ ਖਾਨ ਜਿਸ ਹਾਲਤ ‘ਚ ਬੈਠਾ ਹੁੰਦਾ ਸੁਨੇਹਾ ਸੁਣ ਕੇ ਉਵੇਂ ਹੀ ਮੈਲੇ ਕੁਚੈਲੇ ਜੇਹੇ ਕੱਪੜਿਆਂ ਵਿਚ ਚੱਲ ਕੇ ਗੁਰੁ ਪਾਤਸ਼ਾਹ ਕੋਲ ਆ ਜਾਂਦਾ । ਉਸ ਦਾ ਘਟੀਆ ਜੇਹਾ ਲਿਬਾਸ ਵੇਖ ਕੇ ਬਹੁਤ ਹੀ ਹੈਰਾਨ ਹੋ ਗੁਰੂ ਪਾਤਸ਼ਾਹ ਪੁੱਛਦੇ – ਪੈਂਦੇ ਖਾਨ ਮੈਂ ਕੀ ਵੇਖ ਰਿਹਾਂ ;ਤੈਨੂੰ ਅਜ਼ੀਜ਼ ਸਮਝ ਕੇ ਆਗਿਆ ਕੀਤੀ ਸੀ ਕਿ ਤੂੰ ਅੱਗੇ ਤੋਂ ਸਾਡੇ ਕੋਲ ਜਦ ਵੀ ਆਏਂਗਾ ਤੈਨੂੰ ਦਿੱਤਾ ਹੋਇਆ ਕੀਮਤੀ ਪੁਸ਼ਾਕਾ ਅਤੇ ਸਿਰ ‘ਤੇ ਸੁੰਦਰ ਚੀਰਾ ਬੰਨ੍ਹਿਆ ਹੋਵੇਗਾ ਅਤੇ ਤੇਰੇ ਹੇਠ ਵਰੋਲਾ ਘੋੜਾ ਹੋਇਆ ਕਰੇਗਾ ; ਤੂੰ ਇਹ ਕੀ ਉਦਾਸ ਬੀਮਾਰਾਂ ਵਰਗੇ ਹੁਲੀਏ ਵਿਚ ਆ ਹਾਜ਼ਰ ਹੋਇਆਂ -। ਤਾਂ ਸੁਣ ਕੇ ਪੈਂਦੇ ਖਾਨ ਬਹਾਨਾ ਜੇਹਾ ਲਾਉਂਦਾ ਹੋਇਆ ਬੋਲਦਾ – ਜੀ ਮੈਂ ਛੇਤੀ ਨਾਲ ਜਿਵੇਂ ਬੈਠਾ ਸੀ ਉਵੇਂ ਹੀ ਉਠ ਕੇ ਬਿਨਾ ਤਿਆਰੀ ਦੇ ਤੁਰ ਪਿਆ ਸਾਂ , ਐਸੀ ਕੋਈ ਗੱਲ ਨਹੀਂ ਹੈ-। ਗੁਰੁ ਪਾਤਸ਼ਾਹ ਫੇਰ ਪੁਛਦੇ – ਸਾਨੂੰ ਪਤਾ ਲੱਗਾ ਹੈ ਕਿ ਚਿੱਟਾ ਬਾਜ਼ ਤੇਰੇ ਘਰ ਵਿਚ ਹੈ ਤੂੰ ਦੇਣ ਤੋਂ ਇਨਕਾਰ ਕਰ ਦਿਤਾ ਹੈ -। ਤਾਂ ਪੈਂਦੇ ਖਾਨ ਝੂਠ ਮਾਰਦਾ ਹੋਇਆ ਆਖਦਾ – ਨਹੀਂ ਜੀ ਤੁਹਾਡੇ ਕੋਲ ਕਿਸੇ ਨੇ ਝੂਠ ਮਾਰਿਆ ਜਾਪਦਾ ਹੈ ਸਾਡੇ ਘਰ ਬਾਜ਼ ਨਹੀਂ ਹੈ- । ਗੁਰੁ ਫੇਰ ਆਖਦੇ -ਪੈਂਦੇ ਖਾਨ ਤੁੂੰ ਮੇਰਾ ਖਾਸ ਸੂਰਮਾ ਹੈਂ ; ਸੱਚੋ ਸਚ ਦੱਸ ਦੇਵੋ -। ਪੈਂਦੇ ਖਾਨ ਫਿਰ ਉਹੀ ਗੱਲ ਦੁਹਰਾਉਂਦਾ – ਤੁਹਾਨੂੰ ਕਿਸੇ ਨੇ ਗਲਤ ਦੱਸ ਦਿਤਾ ;ਬਾਜ਼ ਸਾਡੇ ਕੋਲ ਨਹੀਂ ;ਇਹ ਸਾਡਾ ਕੰਮ ਨਹੀਂ ਅਸੀਂ ਇਹੋ ਜੇਹਾ ਕੰਮ ਹੀ ਨਹੀਂ ਕਰਦੇ । ਹੋਰ ਕਿਸੇ ਨੇ ਚੋਰੀ ਕੀਤਾ ਹੋਵੇਗਾ -। ਤਾਂ ਗੁਰੁ ਪਾਤਸ਼ਾਹ ਪਾਸੇ ਖੜੇ ਬਿਧੀਚੰਦ ਨੁੰ ਕੋਲ ਬੁਲਾਉਂਦੇ ਅਤੇ ਉਸ ਦੇ ਕੰਨ ਵਿਚ ਪਰਦੇ ਨਾਲ ਆਖਦੇ – ਬਿਧੀ ਚੰਦ ! ਸਵਾਰ ਹੋ ਕੇ ਛੇਤੀ ਦੇਣੇ ਇਸ ਪੈਂਦੇ ਖਾਨ ਦੇ ਘਰ ਜਾਉ ਤੇ ਸਾਵਧਾਨੀ ਨਾਲ ਸਾਰਾ ਸਮਾਨ ਲਿਆ ਕੇ ਆਪਣੇ ਕੋਲ ਰੱਖ ਲਵੋ-.।
ਸ੍ਰੀ ਗੁਰ ਬਿਧੀਆ ਨਿਕਟਿ ਬੁਲਾਯੋ। ਸ੍ਰਵਨ ਲਾਗਿ ਤਿਹ ਐਸ ਸੁਨਾਯੋ।ਛੋਟੇ ਮੀਰ ਜਾਇ ਅਸ ਕੀਜੈ।ਚੀਰਾ ਬਾਜ ਤਹਾਂ ਤੇ ਲੀਜੈ। 20/333
ਬਿਧੀ ਚੰਦ ਘੋੜੇ ਨੂੰ ਅੱਡੀ ਲਾਉਂਦਾ ਅਤੇ ਫੁਰਤੀ ਨਾਲ ਅਛੋਪਲੇ ਜੇਹੇ ਪੈਂਦੇ ਖਾਨ ਦੇ ਘਰ ਅੰਦਰ ਪ੍ਰਵੇਸ਼ ਹੋ ਜਾਂਦਾ । ਪੈਂਦੇ ਖਾਨ ਦਾ ਜਵਾਈ ਸੁਸਤਾਇਆ ਹੋਇਆ ਘਰੇ ਅਰਾਮ ਕਰ ਰਿਹਾ ਹੁੰਦਾ ਅਤੇ ਘਰ ਵਿਚ ਹੋਰ ਕੋਈ ਨਹੀਂ ਹੁੰਦਾ । ਸਾਰਾ ਸਮਾਨ ਪੁਸ਼ਾਕਾ, ਸੁੰਦਰ ਚੀਰਾ ਅਤੇ ਚਿਟਾ ਬਾਜ਼ ਉਸ ਦੇ ਕਮਰੇ ਵਿਚ ਪਏ ਹੁੰਦੇ । ਬਿਧੀਚੰਦ ਬਾਜ਼ ਫੜ ਲੈਂਦਾ ਅਤੇ ਸਾਰੇ ਵਸਤਰ ਲੈਕੇ ਵਾਪਸ ਪਹੁੰਚ ਕਰਤਾਰਪੁਰ ਪਹੁੰਚ ਜਾਂਦਾ । ਸਾਰਾ ਸਮਾਨ ਇਕ ਪਾਸੇ ਟਿਕਾ ਕੇ ਉਹ ਗੁਰੂ ਪਾਤਸ਼ਾਹ ਕੋਲ ਚਲਾ ਜਾਂਦਾ । ਗੁਰੁ ਪਾਤਸ਼ਾਹ ਫਿਰ ਪੈਂਦੇ ਖਾਨ ਨੂੰ ਆਖਦੇ – ਪੈਂਦੇ ਖਾਨ ਸੱਚੋ ਸੱਚ ਦੱਸ ਦੇਵੋ ਅਜੇ ਕੁਝ ਨਹੀਂ ਵਿਗੜਿਆ ।ਝੂਠ ਨਾ ਮਾਰੋ ਸੱਚੋ ਸੱਚ ਦਸ ਦੇਵੋ-।ਗੁਰੁ ਪਾਤਸ਼ਾਹ ਇਹੀ ਗੱਲ ਜਦ ਤੀਜੀ ਵਾਰ ਆਖਦਾ ਹੈ ਤਾਂ ਪੈਂਦੇ ਖਾਨ ਝੂਠੀ ਸਹੁੰ ਖਾਂਦਾ ਹੋਇਆ ਬੋਲਦਾ – ਮੈਨੂੰ ਤੁਹਾਡੇ ਚਰਨਾਂ ਦੀ ਕਸਮ ਜੇ ਮੈਂ ਬਾਜ਼ ਵੇਖਿਆ ਹੋਵੇ-। ਤਾਂ ਉਸ ਵੇਲੇ ਗੁਰੁ ਪਾਤਸ਼ਾਹ ਬਿਧੀ ਚੰਦ ਨੂੰ ਆਖਦਾ -ਜਾਉ ਸਾਰਾ ਕੁਝ ਲਿਆਵੋ ਤੇ ਇਸ ਨੂੰ ਵਿਖਾ ਦੇਵੋ ਜੋ ਇਸ ਦੇ ਘਰੋਂ ਲਿਆਏ ਹੋ -। ਬਿਧੀ ਚੰਦ ਸਾਰੇ ਵਸਤਰ ਅਤੇ ਉਹ ਚਿਟਾ ਬਾਜ਼ ਉਨ੍ਹਾ ਦੇ ਅੱਗੇ ਰੱਖ ਦਿੰਦਾ । ਪੈਂਦੇ ਖਾਨ ਲਜ਼ਿਤ ਹੋਣ ਦੀ ਬਜਾਏ ਬਾਜ਼ ਨੂੰ ਵੇਖ ਕੇ ਕਰੋਧਤ ਹੋ ਕੇ ਬੋਲਣ ਲੱਗਦਾ – ਮੈਨੂੰ ਬਦਨਾਮ ਕਰਨ ਲਈ ਇਹ ਬਿਧੀ ਚੰਦ ਨੇ ਸਾਰਾ ਛਲ ਕਪਟ ਰਚਿਆ ਹੈ -।ਗੁਰੁ ਪਾਤਸ਼ਾਹ ਫਿਰ ਪਿਆਰ ਨਾਲ ਪੁੱਛਦੇ -ਪੈਦੇ ਖਾਨ ! ਸੱਚੋ ਸੱਚ ਦੱਸ ਦੇਵੋ ਮਾਫੀ ਹੋ ਜਾਏਗੀ ਜੇ ਤੈਨੂੰ ਬਾਜ਼ ਚਾਹੀਦਾ ਹੈ ਤਾਂ ਦੇ ਦਿਤਾ ਜਾਏਗਾ -। ਪੈਂਦੇ ਖਾਨ ਗੁੱਸੇ ‘ਚ ਬਹੁਤ ਹੀ ਪੁੱਠਾ ਬੋਲਦਾ ਤੇ ਉਹ ਗੁਰੁ ਘਰ ਪ੍ਰਤੀ ਬਹੁਤ ਹੀ ਬੋਲ ਕਬੋਲ ਕਰਨ ਲੱਗ ਪੈਂਦਾ । ਸਿੱਖ ਪੈਂਦੇ ਖਾਨ ਦੇ ਮੰਦੇ ਬੋਲਾਂ ਨੂੰ ਬਰਦਾਸ਼ਤ ਨਹੀਂ ਕਰਦੇ ਅਤੇ ਉੁਹ ਪੈਂਦੇ ਖਾਨ ਨੂੰ ਫੜ੍ਹ ਲੈਂਦੇ ਤੇ ਉਸ ਦੀ ਬਹੁਤ ਲਾਹ-ਪਾਹ ਕੀਤੀ ਜਾਂਦੀ । ਕੁੱਟ ਮਾਰ ਕਰਕੇ ਉਸ ਦਾ ਬੁਰਾ ਹਾਲ ਕਰ ਦਿਤਾ ਜਾਂਦਾ ।ਉਹ ਉਥੌਂ ਚੱਲ ਪੈਂਦਾ ਤੇ ਬੁਰੇ ਹਾਲੀਂ ਅੰਦਰੇ ਅੰਦਰੀ ਰਿਝਦਾ ਹੋਇਆ ਆਪਣੇ ਪਿੰਡ ਆਪਣੇ ਘਰ ਚਲਾ ਜਾਂਦਾ .।
ਦੁਖੀ ਹੋਇ ਘਰ ਜਾਇ, ਹਾਲ ਸਭ ਹੀ ਸੁਨਾਇ, ਕਹਯੋ ਸ਼ਾਹੀ ਫੌਜ ਲਯਾਇ, ਗੁਰੂ ਕੋ ਗਹਾਇ ਹੈ॥56
ਪੈਂਦੇ ਖਾਨ ਨੂੰ ਬਹੁਤ ਹੀ ਲਜ਼ਿਤ ਤੇ ਉਦਾਸ ਚਿਤ ਹੋਇਆ ਵੇਖ ਕੇ ਉਸ ਦਾ ਜਵਾਈ ਅਸਮਾਨ ਖਾਨ ਉਸ ਨੂੰ ਹੌਸਲਾ ਦਿੰਦਾ ਹੋਇਆ ਆਖਦਾ – ਖਾਨ ਸਾਹਬ ! ਢੇਰੀ ਨਾ ਢਾਹੋ ਤੁਸੀਂ ਪਠਾਣ ਹੋ ।ਗੈਰਤਮੰਦ ਪਠਾਣ ਇਸ ਤਰਾਂ ਨਹੀਂ ਕਰਿਆ ਕਰਦੇ ।ਤੁਹਾਡੇ ਵਿਚ ਬਲ ਸ਼ਕਤੀ ਅਜੇ ਵੀ ਕਾਇਮ ਹੈ ।ਚਿੰਤਾ ਨਾ ਕਰੋ ਆਪਾਂ ਬਾਦਸ਼ਾਹ ਕੋਲ ਚੱਲਾਂਗੇ ਇਸ ਬੇਇਜ਼ਤੀ ਦਾ ਹਰ ਹਾਲਤ ਵਿਚ ਬਦਲਾ ਲਵਾਂਗੇ -.
ਉਨਾਂ ਦੇ ਆਲੇ ਦੁਆਲੇ ਪਠਾਣਾਂ ਦਾ ਇਲਾਕਾ ਹੁੰਦਾ ਉਹ ਉਨ੍ਹਾਂ ਕੋਲ ਜਾਂਦੇ ਹਨ ।ਉਨ੍ਹਾ ਨਾਲ ਮੇਲ-ਜੋੜ ਕਰਕੇ ਉਨਾਂ ਨੂੰ ਆਪਣੇ ਨਾਲ ਜੋੜ ਲੈਂਦੇ ਹਨ ਅਤੇ ਇਕ ਦਿਨ ਉਹ ਜਲੰਧਰ ਦੇ ਸੁਬੇਦਾਰ ਕੋਲ ਪਹੁੰਚ ਜਾਂਦੇ ਹਨ । ਜਲੰਧਰ ਦਾ ਸੂਬੇਦਾਰ ਕੁਤਬਖਾਨ ਪੈਂਦੇ ਖਾਨ ਦਾ ਚਚੇਰਾ ਭਰਾ ਲਗਦਾ ਹੁੰਦਾ ਜੋ ਹੁਣੇ ਹੁਣੇ ਇਸ ਅਹੁਦੇ ‘ਤੇ ਲਾਇਆ ਗਿਆ ਹੁੰਦਾ ।ਪੈਂਦੇ ਖਾਨ ਉਸ ਕੋਲ ਜਾ ਕੇ ਆਪਣੀ ਸਾਰੀ ਵਿਥਿਆ ਸੁਣਾਉਂਦਾ ਹੋਇਆ ਅਰਜ਼ ਕਰਦਾ- ਆਪ ਪਠਾਣ ਹੋਣ ਦੇ ਨਾਤੇ ਮੇਰੀ ਮਦਦ ਕਰੋ । ਅਸੀਂ ਆਪ ਦਾ ਸਹਾਰਾ ਤਕਿਆ ਹੈ । ਆਪ ਵਿਚ ਪੈ ਕੇ ਮੇਰੀ ਪੁਕਾਰ ਬਾਦਸ਼ਾਹ ਤਕ ਪਹੁੰਚਾਉ ਮੈਂ ਗੁਰੁ ਵੱਲੋਂ ਕੀਤੀ ਬੇਇਜ਼ਤੀ ਦਾ ਬਦਲਾ ਲੈਣਾ ਹੈ -॥(
ਕੁਤਬਖਾਨ ਉਸ ਦੀ ਗਲ ਸਵੀਕਾਰ ਕਰ ਲੈਂਦਾ ਹੈ ਤੇ ਇਕ ਦਿਨ ਉਸ ਦੀ ਬਾਦਸ਼ਾਹ ਸ਼ਾਹਜਹਾਨ ਨਾਲ ਮੁਲਾਕਾਤ ਕਰਾ ਦਿੰਦਾ । ਬਾਦਸ਼ਾਹ ਪੈਂਦੇ ਖਾਨ ਦੀ ਗੱਲ ਬੜੇ ਧਿਆਨ ਨਾਲ ਸੁਣਦਾ ਅਤੇ ਮਨ ਵਿਚ ਲੰਮੀ ਸੋਚ ਵਿਚਾਰ ਕਰਦਾ ਹੋਇਆ ਇਸ ਨਤੀਜੇ ‘ਤੇ ਪਹੁੰਚਦਾ ਕਿ ਪੈਂਦੇ ਖਾਨ ਬਹੁਤ ਪ੍ਰਸਿੱਧ ਸੂਰਮਾ ਪਰਗਟ ਹੋ ਚੁਕਿਆ । ਇਹ ਲੰਮਾ ਸਮਾਂ ਗੁਰੁ ਨਾਲ ਰਿਹਾ ।ਇਹ ਗੁਰੁ ਦੀਆਂ ਸਾਰੀਆਂ ਗਤਵਿਧੀਆਂ ਨੂੰ ਭਲੀ ਪ੍ਰਕਾਰ ਜਾਣਦਾ ਹੈ । ਉਸ ਦੇ ਸੈਨਿਕ ਪਰਬੰਧ ਤੋਂ ਪੂਰੀ ਤਰਾਂ ਵਾਕਫ ਹੈ । ਇਹ ਗੁਰੂ ਦੇ ਖਾਸ ਸੂਰਮੇ ਵਜੋਂ ਅੰਮਿਤਸਰ ਦੀ ਲੜ੍ਹਾਈ ਵਿਚ ਅਗੇ ਹੋ ਕੇ ਲੜਿਆ ਹੈ ।ਇਹ ਗੁਰੂ ਦੀ ਜੰਗ ਕਲਾ ਤੋਂ ਭਲੀ ਭਾਂਤ ਜਾਣੂ ਹੈ। ਗੁਰੁ ਨੇ ਸਾਡੀ ਸ਼ਾਹੀ ਸੈਨਾ ਦਾ ਲੋਹਗੜ੍ਹ ਦੀ ਲੜਾਈ ਵਿਚ, ਰੁਹੇਲਾ ਦੀ ਲੜਾਈ ਵਿਚ , ਅਤੇ ਮਹਿਰਾਜ਼ ਮਾਲਵੇ ਦੀ ਲੜਾਈ ਵਿਚ , ਭਾਰੀ ਜਾਨੀ ‘ਤੇ ਮਾਲੀ ਬਹੁਤ ਨੁਕਸਾਨ ਪਹੁੰਚਾਇਆ ਹੈ । ਸਾਡੇ ਵੱਡੇ ਵੱਡੇ ਜਰਨੈਲ ਮੁਖਲਿਸ ਕਾਨ , ਅਬਦੁੱਲਾ ਖਾਨ ਅਤੇ ਲੱਲਾ ਬੇਗ ਵਰਗੇ ਚੋਟੀ ਦੇ ਸਰਦਾਰ ਜੰਗ ਵਿਚ ਮਾਰ ਮੁਕਾਏ ਹਨ ; ਸਾਨੂੰ ਇਸ ਪੈਂਦੇ ਖਾਨ ਦਾ ਗੁਰੂ ਦੇ ਭੇਤੀ ਹੋਣ ਦਾ ਫਾਇਦਾ ਉਠਾਉਣਾ ਚਾਹੀਦਾ .
ਸੁਨਤ ਸ਼ਾਹ ਮਨ ਮੈ ਹਰਖਾਯੋ।ਘਰ ਫੂਟਯੋ ਨਿਹਚੈ ਅਰਿ ਘਾਯੋ।ਸੁੰਦਰ ਡੀਲ ਬਲੀ ਇਹ ਭਾਰੀ। ਆਯੋ ਫੂਟ ਨ ਬਨੈ ਆਵਾਰੀ।ਅਬ ਬਦਲਾ ਹੈ ਮਮ ਕਰ ਆਵੈ। ਨਿਸਚੈ ਪਕਰਿ ਗੁਰੁ ਕੋ ਲਯੱਵੈ.।
ਪੈਂਦੇ ਖਾਨ ਪ੍ਰਣ ਕਰਦਾ ਹੋਇਆ ਆਖਦਾ – ਹਜ਼ੂਰ ਬਾਦਸ਼ਾਹ ! ਮੈਂ ਗੁਰੂ ਨੂੰ ਜਿਉਂਦੇ ਫੜਾਂਗਾ ਮੇਰੇ ਬਲ ਅੱਗੇ ਉਹ ਟਿਕ ਨਹੀਂ ਸਕੇਗਾ; ਉਸ ਉਤੇ ਹੱਲਾ ਕੀਤਾ ਜਾਵੇ । ਗੁਰੁ ਮੇਰੇ ਅੱਗੇ ਕੁਝ ਵੀ ਨਹੀਂ -।ਬਾਦਸ਼ਾਹ ਸੋਚ ਵਿਚਾਰ ਕੇ ਪੈਂਦੇ ਖਾਨ ਦੀ ਅਰਜ਼ ਮੰਨ ਲੈਂਦਾ ਅਤੇ ਦਰਬਾਰ ਲਗਾਉਂਦਾ ਅਤੇ ਸਾਰੇ ਤੁਰਕ ਜਰਨੈਲਾਂ ਨੂੰ ਦਰਬਾਰ ਵਿਚ ਹਾਜ਼ਰ ਹੋਣ ਦਾ ਹੁਕਮ ਦਿੰਦਾ ।ਗੁਰੁ ‘ਤੇ ਚੜ੍ਹਾਈ ਕਰਨ ਦਾ ਮਤਾ ਰਖਿਆ ਜਾਂਦਾ । ਪਿਸ਼ੌਰ ਦਾ ਸੂਬੇਦਾਰ ਕਾਲੇ ਖਾਨ ਜਰਨੈਲ ਹਾਜ਼ਰ ਹੁੰਦਾ ;ਗੁਰੁ ਪਾਤਸ਼ਾਹ ਨੇ ਉਸ ਦੇ ਭਾਈ ਮੁਖਲਿਸ ਖਾਨ ਨੂੰ ਲੋਹਗੜ੍ਹ ਦੀ ਲੜਾਈ ਵਿਚ ਮਾਰ ਮੁਕਾਇਆ ਹੁੰਦਾ ।ਕਾਲੇ ਖਾਨ ਦੇ ਦਿਲ ਵਿਚ ਆਪਣੇ ਸਕੇ ਭਾਈ ਦੀ ਮੌਤ ਦੀ ਗੁਰੂ ਪਾਤਸ਼ਾਹ ਦੇ ਵਿਰੁੱਧ ਬਦਲਾ ਲੈਣ ਦੀ ਭਾਵਨਾ ਪਰਬਲ ਹੁੰਦੀ । ਉਹ ਗੁਰੂ ਪਾਤਸ਼ਾਹ ਨਾਲ ਜੰਗ ਕਰਨ ਲਈ ਤਿਆਰ ਹੋ ਜਾਂਦਾ ॥ ਦਰਬਾਰ ਵਿਚ ਕਿਰਪਾਨ ਅਤੇ ਪਾਨਾਂ ਦਾ ਬੀੜਾ ਮੰਗਵਾਇਆ ਜਾਂਦਾ ।ਕਾਲੇ ਖਾਨ ਉਠਦਾ ‘ਤੇ ਕਿਰਪਾਨ ਅਤੇ ਬੀੜਾ ਚੁੱਕ ਲੈਂਦਾ ।ਬਾਦਸ਼ਾਹ ਵਲੋਂ ਉਸ ਨੂੰ ਤੋਹਫੇ ਸਿਰੋਪੇ ਦਿਤੇ ਜਾਂਦੇ ;ਭਾਰੀ ਫੌਜ ਨਿਯੁਕਤ ਕਰ ਦਿਤੀ ਜਾਂਦੀ ॥ ਉਸ ਨੂੰ ਕਰਤਾਰਪੁਰ ਰਹਿ ਰਹੇ ਗੁਰੁ ਪਾਤਸ਼ਾਹ ‘ਤੇ ਚੜ੍ਹਾਈ ਕਰਨ ਲਈ ਸ਼ਾਹੀ ਸੈਨਾ ਦੀ ਕਮਾਂਡ ਸੰਭਾਲ ਦਿਤੀ ਜਾਂਦੀ ਹੈ।ਲਾਹੌਰ ਤੋਂ ਕਰਤਾਰਪੁਰ ਵੱਲ ਸੈਨਾ ਚੜ੍ਹ ਪੈਂਦੀ ਹੈ । ਜਲੰਧਰ ਦਾ ਸੂਬੇਦਾਰ ਕੁਤਬਖਾਨ ਕਾਲੇ ਖਾਨ ਦੇ ਨਾਲ ਲਾ ਦਿਤਾ ਜਾਂਦਾ ; ਉਹ ਲਾਹੌਰ ਤੋਂ ਚੱਲ ਪੈਂਦੇ ਹਨ ਅਤੇ ਕਰਤਾਰਪੁਰ ਗੁਰੁ ਪਾਤਸ਼ਾਹ ਦੀ ਸੈਨਾ ਤੇ ਹਮਲਾ ਕਰ ਦਿਤਾ ਜਾਂਦਾ .।
ਭਟ ਵਹੀਆਂ ਅਨੁਸਾਰ 26, 27, 28 ਵਿਸਾਖ ਨੂੰ ਤਿੰਨ ਦਿਨ ਕਰਤਾਰਪੁਰ ਦੇ ਸਥਾਨ ਤੇ ਲਗਾਤਾਰ ਭਿਆਨਕ ਗਹਿਗੱਡ ਜੰਗ ਹੁੰਦੀ ।ਦੋਨਾਂ ਧਿਰਾਂ ਦਾ ਬਹੁਤ ਨੁਕਸਾਨ ਹੁੰਦਾ ।ਸੈਨਿਕਾਂ ਸੂਰਮਿਆਂ ਘੋੜਿਆਂ ਦੀਆਂ ਲਾਸ਼ਾਂ ਦੇ ਢੇਰ ਲਗ ਜਾਂਦੇ;ਜੰਗਲੀ ਜਾਨਵਰ ਲਾਸ਼ਾਂ ਨੂੰ ਨੋਚ ਨੋਚ ਕੇ ਖਾ ਰਹੇ ਹੁੰਦੇ ਧਰਤੀ ਖੂਨ ਨਾਲ ਲੱਥ-ਪੱਥ ਹੋ ਜਾਂਦੀ ਹੈ
ਤੀਜੇ ਦਿਨ ਜਦ ਸ਼ਾਹੀ ਸੈਨਾ ਦੇ ਵੱਡੇ ਵੱਡੇ ਸਰਦਾਰ ਅਨਵਰ ਖਾਨ , ਸੈਦ ਖਾਨ ਅਤੇ ਅਬਦੁੱਲ ਬੇਗ ਵਰਗੇ ਤੁਰਕ ਸੈਨਾ ਸਮੇਤ ਮਾਰੇ ਜਾਂਦੇ ਅਤੇ ਪੈਂਦੇ ਖਾਨ ਦਾ ਜਵਾਈ ਅਸਮਾਨ ਖਾਨ ਬਾਬਾ ਗੁਰਦਿਤਾ ਜੀ ਦੇ ਹੱਥੋਂ ਮਾਰਿਆ ਜਾਦਾ ਹੈ ਤਾਂ ਸੈਨਾ ਮੁਖੀ ਕਾਲੇ ਖਾਨ ਦਾ ਦਿਲ ਡੋਲ ਜਾਂਦਾ । ਉਹ ਸਾਰੀ ਸੈਨਾ ਨੂੰ ਇਕ ਥਾਂ ਇਕੱਤਰ ਕਰ ਲੈਂਦਾ ਅਤੇ ਹੁਕਮ ਝਾੜਦਾ ; ਸੈਨਾ ਅਲੱਗ ਅਲੱਗ ਫਰੰਟਾਂ ਤੇ ਲੜਨ ਦੀ ਬਜਾਏ ਇਕੱਠੀ ਹੋ ਕੇ ਹਮਲਾ ਕਰ ਦੇਵੇ ; ਹੁਣ ਵਕਤ ਨਹੀਂ ਰਿਹਾ ਮਰੋ ਜਾਂ ਮਰ ਜਾਵੋ ਦੀ ਲੜਾਈ ਲੜੀ ਜਾਵੇ ।ਉਹ ਹੁਕਮ ਕਰਦਾ ; ਕੁਤਬ ਖਾਨ ,ਪੈਂਦੇ ਖਾਨ ਦੋਨੋਂ , ਗੁਰੂ ਤੇ ਸਿੱਧਾ ਹਮਲਾ ਕਰ ਦੇਣ।ਲੋਹੇ ਨਾਲ ਲੋਹਾ ਖੜਕਦਾ ; ਜਲੰਧਰ ਦਾ ਸੂਬੇਦਾਰ ਕੁਤਬ ਖਾਨ ਵੀ ਜੰਗ ਦੀ ਭੇਟ ਹੋ ਜਾਂਦਾ ; ਹਾਰ ਦੀ ਜਾਂਦੀ ਬਾਜੀ ਵੇਖ ਕਾਲੇ ਖਾਨ ਬਲੰਦ ਅਵਾਜ਼ ਵਿਚ ਪੈਂਦੇ ਖਾਨ ਨੂੰ ਵੰਗਾਰਦਾ ਹੋਇਆ ਆਖਦਾ – ਪੈਂਦੇ ਖਾਨ ਤੂੰ ਬਾਦਸ਼ਾਹ ਅੱਗੇ ਪ੍ਰਣ ਕੀਤਾ ਸੀ ਮੇਰੇ ਬਲ ਅੱਗੇ ਗੁਰੂ ਟਿਕ ਨਹੀਂ ਸਕੇਗਾ ਮੈਂ ਗੁਰੂ ਨੂੰ ਫੜ ਕੇ ਤੁਹਾਡੇ ਪੇਸ਼ ਕਰਾਂਗਾ ।ਸਾਰੇ ਚੋਟੀ ਦੇ ਸਰਦਾਰ ਮਰ ਗਏ ਹਨ ਸੈਨਾ ਦਾ ਖਾਤਮਾ ਹੋ ਚੁਕਿਆ ਹੈ; ਤੂੰ ਆਪਣੀ ਤਾਕਤ ਦਾ ਜੌਹਰ ਕਦ ਦਿਖਾਏਂਗਾ ਆਪਣੇ ਵਾਅਦੇ ਨੂੰ ਪੂਰਾ ਕਰ ਵਕਤ ਆ ਗਿਆ ਹੈ ?
ਪੈਂਦੇ ਖਾਨ ਆਖਦਾ – ਕਾਲੇ ਖਾਨ! ਤੁਸੀਂ ਸੈਨਕਾਂ ਨੂੰ ਹੁਕਮ ਦੇਵੋ ਉਹ ਸਿੱਖਾਂ ਨੂੰ ਰੋਕ ਕੇ ਰੱਖਣ ਅੱਗੇ ਨਾ ਆਉਣ ਦੇਣ ; ਮੈਂ ਸਿੱਧਾ ਜਾਵਾਂਗਾ ਤੇ ਗੁਰੂ ਨੂੰ ਫੜ ਲਵਾਂਗਾ -।ਉਹ ਗੁੱਸਾ ਧਾਰ ਕੇ ਵਰੋਲੇ ਘੋੜੇ ਨੂੰ ਦੁੜਾਉਂਦਾ ਹੋਇਆ ਛੋਟੀ ਜੇਹੀ ਕੰਧ ਟਪਾ ਕੇ ਵਧਦਾ ਹੋਇਆ ਗੁਰੂ ਪਾਤਸ਼ਾਹ ਦੇ ਕੋਲ ਜਾ ਪਹੁੰਚਦਾ ।ਦੋਨੋ ਆਹਮੋ ਸਾਮ੍ਹਣੇ ਹੋ ਜਾਂਦੇ ਹਨ । ਘੋੜੇ ‘ਤੇ ਸਵਾਰ ਗੁਰੂ ਪਾਤਸ਼ਾਹ ਰੋਹ ਵਿਚ ਆ ਕੇ ਆਖਦੇ – ਪੈਂਦੇ ਖਾਨ ! ਜੰਗ ਜੰਗ ਹੀ ਹੁੰਦੀ ਹੈ ਜੰਗ ਵਿਚ ਲਿਹਾਜ਼ ਤਰਸ ਦੀ ਕੋਈ ਚੀਜ਼ ਨਹੀਂ ਹੁੰਦੀ ।ਫਿਰ ਵੀ ਪਹਿਲਾਂ ਤੈਨੂੰ ਵਾਰ ਦਿਤਾ ਤੂੰ ਵਾਰ ਕਰ ; ਕਿਧਰੇ ਤੇਰੇ ਦਿਲ ਵਿਚ ਕੋਈ ਅਰਮਾਨ ਨਾ ਰਹਿ ਜੱਵੇ-.
ਕਰਿ ਬਾਰ ਨਿਮਕ ਹਰਾਮਿ।ਨਹਿ ਹੌਸ ਰਹੇ ਤੁਵ ਖੱਮਿ ।
ਪੈਂਦੇ ਖਾਨ ਖੰਡਾ ਕੱਢਦਾ ‘ਤੇ ਗੁਰੂ ਪਾਤਸ਼ਾਹ ਤੇ ਸਿੱਧਾ ਵਾਰ ਕਰਦਾ । ਗੁਰੁ ਪਾਤਸ਼ਾਹ ਖੰਡੇ ਅੱਗੇ ਰਕਾਬ ਕਰ ਦਿੰਦੇ ਤੇ ਵਾਰ ਰੋਕ ਲੈਂਦਾ । ਪੈਂਦੇ ਖਾਨ ਦਾ ਵਾਰ ਖਾਲੀ ਚਲਾ ਜਾਂਦਾ ਤਾਂ ਉਹ ਫਿਰ ਵਾਰ ਕਰਦਾ । ਗੁਰੁ ਪਾਤਸ਼ਾਹ ਇਸ ਵਾਰ ਖੰਡੇ ਅੱਗੇ ਢਾਲ ਕਰ ਦਿੰਦੇ । ਉਸ ਦਾ ਦੂਜਾ ਵਾਰ ਵੀ ਖਾਲੀ ਨਿਕਲ ਜਾਂਦਾ । ਪੈਂਦੇ ਖਾਨ ਫਿਰ ਬਹੁਤ ਹੀ ਰੋਹ ਵਿਚ ਆ ਕੇ ਪੂਰੇ ਜ਼ੋਰ ਨਾਲ ਤੀਜੀ ਵਾਰ ਖੰਡਾ ਚਲਾਂਉਂਦਾ ਤਾਂ ਖੰਡਾ ਗੁਰੁ ਪਾਤਸ਼ਾਹ ਦੀ ਢਾਲ ਦੇ ਲੋਹੇ ਦੇ ਫੁੱਲ ਤੇ ਜਾ ਵੱਜਦਾ ; ਖੰਡਾ ਟੁੱਟ ਕੇ ਦੋ ਟੁਕੜੇ ਹੋ ਜਾਂਦਾ । ਪੈਂਦੇ ਖਾਨ ਸੋਚਦਾ ; ਗੁਰੁ ਕਿਤੇ ਦੌੜ ਨਾ ਜਾਵੇ । ਉਹ ਬਲ ਲਾ ਕੇ ਗੁਰੁ ਪਾਤਸ਼ਾਹ ਦੇ ਘੋੜੇ ਨੂੰ ਜੱਫਾ ਮਾਰ ਲੈਂਦਾ ; ਉਹ ਗੁਰ ਪਾਤਸ਼ਾਹ ਨੂੰ ਅਤੇ ਘੋੜੇ ਨੂੰ ਹੇਠਾਂ ਸੁੱਟ ਲੈਣਾ ਚਾਹੁੰਦਾ । ਗੁਰੁ ਪਾਤਸ਼ਾਹ ਫੁਰਤੀ ਨਾਲ ਆਪਣੀ ਢਾਲ ਸੰਭਾਲਦਾ ਅਤੇ ਉਪਰੋਂ ਹੀ ਪੂਰੇ ਬਲ ਨਾਲ ਪੈਂਦੇ ਖਾਨ ਦੇ ਸਿਰ ‘ਤੇ ਮਾਰਦਾ । ਪੈਂਦੇ ਖਾਨ ਚੱਕਰ ਖਾ ਕੇ ਥੱਲੇ ਡਿਗ ਪੈਂਦਾ । ਗੁਰੂ ਪਾਤਸ਼ਾਹ ਵੀ ਘੋੜੇ ਤੋਂ ਉਤਰ ਕੇ ਧਰਤੀ ਤੇ ਆ ਜਾਂਦੇ ।ਅਧਮੋਇਆ ਜੇਹਾ ਹੋਣ ਕਰਕੇ ਗੁਰੁ ਪਾਤਸ਼ਾਹ ਪੈਂਦੇ ਖਾਨ ‘ਤੇ ਵਾਰ ਨਹੀਂ ਕਰਦੇ।ਦੋਨੋਂ ਧਿਰਾਂ ਦੇ ਸੈਨਿਕ ਅਚੰਭਤ ਹੋਏ ਅਸਚਰਜ ਨਜ਼ਾਰੇ ਨੂੰ ਵੇਖ ਰਹੇ ਹੁੰਦੇ ।ਆਸੇ ਪਾਸੇ ਜੰਗ ਰੁਕ ਗਿਆ ਹੁੰਦਾ ।ਕੁਝ ਪਲ ਬਾਅਦ ਪੈਂਦੇ ਖਾਨ ਨੂੰ ਹੋਸ਼ ਆਉਂਦੀ ਹੈ; ਉਹ ਇਕ ਦਮ ਉਠਦਾ ਤੇ ਗੁਰੁ ਪਾਤਸ਼ਾਹ ‘ਤੇ ਵਾਰ ਕਰਨ ਲਈ ਅਹੁਲਦਾ ।ਤਾ ਉਸ ਵੇਲੇ ਗੁਰੁ ਪਾਤਸ਼ਾਹ ਦੇ ਮੁੱਖ ਤੋਂ ਆਵਾਜ਼ ਬਲੰਦ ਹੁੰਦੀ – ਪੈਂਦੇ ਖਾਨ ! ਨਹੀਂ ਹੁਣ ਨਹੀਂ ! ਹੁਣ ਸਾਡਾ ਵਾਰ ਹੈ ਤੁੰ ਸਾਡਾ ਵਾਰ ਲੈ ਅਤੇ ਸਾਵਧਾਨ ਹੋ ਜਾ ।
ਸੁਨ ਰੇ ਪਠਾਨ ! ਮਮ ਵਾਰ ਦੇਹੁ ਬਨਿ ਸੱਵਧੱਨੱ.
ਕਰਿ ਲੀਨ ਤੀਨ ਤੈ ਬਲ ਲਗੱਇ.।
ਗੁਰੁ ਕਿਰਪਾਨ ਖਿਚਦਾ ਤੇ ਵਾਰ ਕਰਦਾ ਹੋਏ ਆਖਦੇ – ਪੈਦੇ ਖਾਨ ਤੇਰਾ ਆਖਰੀ ਸਮਾਂ ਆ ਗਿਆ ਹੈ ।ਤੇਰਾ ਮੁਸਲਮਾਨ ਘਰ ਦਾ ਜਨਮ ਹੈ – ਕਲਮਾ ਪੜ੍ਹ ਲੈ – ਸਾਡਾ ਵਾਰ ਆਇਆ ।
ਤੂ ਤੋ ਮਿਤ੍ਰ ਹਮਾਰਾ ਅਹਾ, ਪੜ੍ਹ ਕਲਮਾ ਮੁਖ ਨਬੀ ਰਸੂਲ.
ਪੈਂਦੇ ਖਾਨ ਗੁਰ ਪਾਤਸ਼ਾਹੁ ਵੱਲ ਤੱਕਦਾ ; ਉਸ ਦੇ ਮਨ-ਮਸਤਕ ਅੰਦਰ ਗੁਰੁ ਪਾਤਸ਼ਾਹ ਦੀਆਂ ਸੱਭੇ ਮੇਹਰਾਂ-ਬਖਸ਼ਸ਼ਾਂ ਦ੍ਰਿਸਟੀਗੋਚਰ ਹੋ ਜਾਂਦੀਆਂ ;ਉਸ ਦੇ ਮੁਰਝਾਏ ਹੋਏ ਮੁੱਖ ਤੋਂ , ਜੁੜੇ ਹੋਏ ਬੁੱਲਾਂ ਚੋਂ ਬਹੁਤ ਹੀ ਧੀਮੀ ਜੇਹੀ ਅਵਾਜ਼ ‘ਚ ਅੰਤਿਮ ਸ਼ਬਦ ਨਿਕਲਦੇ – ਗੁਰੂ ਜੀ ! ਆਪ ਦੀ ਤਲਵਾਰ ਹੀ ਕਲਮਾ ਹੈ ।ਦਇਆ ਕਰੋ ਮੇਰਾ ਪਾਰ ਉਤਾਰਾ ਕਰ ਦਿਉ –.
ਗੁਰੁ ਤੁਮਰੀ ਤਲਵਾਰ ਕਲਮਾ ਹੋਇ ਲੱਗੀ.
ਤਲਵਾਰ ਪਾਰ ਹੋ ਜਾਂਦੀ ਹੈ ;ਪੈਂਦੇ ਖਾਨ ਦੇ ਆਖਰੀ ਸਵਾਸ ਚਲ ਰਹੇ ਹੁੰਦੇ ; ਸਾਹ ਮੁੱਕ ਰਹੇ ਹੁੰਦੇ ।ਕੋਲ ਖੜੇ ਗੁਰੁ ਪਾਤਸ਼ਾਹ ਤੋਂ ਆਪਣੇ ਹੱਥੀਂ ਬੜੀ ਰੀਝ ਨਾਲ ਪਾਲ ਪੋਸ ਕੇ ਜੁਝਾਰੂ ਕੀਤੇ ਸੂਰਮੇ ਦੀ ਧੁੱਪ ‘ਚ ਪਏ ਦੀ ਹਾਲਤ ਜਰੀ ਨਹੀਂ ਜਾਂਦੀ ।ਗੁਰੁ ਪਾਤਸ਼ਾਹ ਬੜਾ ਮੇਹਰਬਾਨ ; ਉਸ ਦੇ ਸਾਰੇ ਔਗੁਣ ਭੁਲਾ ਦਿੰਦਾ । ਗੁਰੂ ਪਾਤਸ਼ਾਹ ਆਪਣੀ ਢਾਲ ਨਾਲ ਪੈਂਦੇ ਖਾਨ ਦੇ ਮੁੱਖ ‘ਤੇ ਛਾਂ ਕਰ ਦਿੰਦੇ । ਪੈਂਦੇ ਖਾਨ ਦੀਆ ਅੱਖਾਂ ਮਿਟ ਰਹੀਆਂ ਹੁੰਦੀਆਂ ਤੇ ਪਲਾਂ ‘ਚ ਮਿਟਦੀਆਂ ਮਿਟਦੀਆਂ ਗੁਰੁ ਪਾਤਸ਼ਾਹ ਦੇ ਸਨਮੁਖ ਸਦਾ ਲਈ ਮਿਟ ਜਾਂਦੀਆਂ । ਸਾਰੇ ਬੋਲੋ ਧੰਨ ਗੁਰੂ ਹਰਿਗੋਬਿੰਦ ਸਾਹਿਬ ਜੀ।
ਜੋਰਾਵਰ ਸਿੰਘ ਤਰਸਿੱਕਾ ।
(ਪ੍ਰਕਾਸ਼ ਉਤਸਵ ਤੇ ਵਿਸ਼ੇਸ਼) (ਇਕ ਵਾਰ ਸਾਰਾ ਲੇਖ ਜ਼ਰੂਰ ਪੜ੍ਹੋ ਨਾਸਤਿਕਾਂ ਵੱਲੋਂ ਪਾਏ ਸ਼ੰਕੇ ਜ਼ਰੂਰ ਨਵਿਰਤ ਹੋਣਗੇ।)
ਸ਼੍ਰਿਸ਼ਟੀ ਦੀ ਹੋਂਦ ਤੋਂ ਪਹਿਲਾਂ ਪਰਮਾਤਮਾ ਅਫੁਰ ਅਵਸਥਾ ਵਿੱਚ ਸੀ ਉਦੋਂ ਨਾ ਕੋਈ ਚੰਦ ਨਾ ਸੂਰਜ ਨਾ ਆਕਾਸ਼ ਨਾ ਧਰਤੀ ਕੁਝ ਵੀ ਨਹੀਂ ਸੀ। ਤਦ ਪਰਮਾਤਮਾ ਦੇ ਨੇ ਇਕ ਸੰਕਲਪ ਨਾਲ ਮੂੰਹ ਵਿਚੋਂ ਆਵਾਜ਼ ਕੱਢੀ ਜਿਸ ਤੋਂ ਇਹ ਸਾਰੀ ਸ੍ਰਿਸਟੀ ਹੋਂਦ ਵਿੱਚ ਆਈ ਇਸ ਆਵਾਜ਼ ਨੂੰ ਹੀ ਨਾਮ ਬਾਣੀ ਸ਼ਬਦ ਓਅੰਕਾਰ ਕਿਹਾ ਜਾਂਦਾ ਹੈ। ਇਸ ਤੋਂ ਹੀ ਸਾਰੀ ਸ਼੍ਰਿਸ਼ਟੀ ਹੋਂਦ ਵਿੱਚ ਆਈ। ਇਸ ਤੋਂ ਬਾਅਦ ਗੈਸਾਂ ਬਣੀਆਂ ਗੈਸਾਂ ਤੋਂ ਪਾਣੀ ਤੇ ਫਿਰ ਹੌਲੀ ਹੌਲੀ ਸਾਰਾ ਆਕਾਰ ਬਣਿਆ।
ਇਸ ਨੂੰ ਜਪੁਜੀ ਸਾਹਿਬ ਵਿੱਚ ਗੁਰੂ ਸਾਹਿਬ ਇਸ ਤਰ੍ਹਾਂ ਬਿਆਨ ਕਰਦੇ ਹਨ।
ਕੀਤਾ ਪਸਾਓ ਏਕੋ ਕਵਾਉ ਤਿਸ ਤੇ ਹੋਇ ਲਖ ਦਰਿਆਉ।।
ਭਾਵ ਕੀ ਇਕ ਕਵਾਉ ਭਾਵ ਇਕ ਬੋਲ ਨਾਲ ਸਾਰਾ ਪਸਾਰਾ ਕੀਤਾ ਤੇ ਲੱਖਾਂ ਦਰਿਆ ਬਣਾ ਦਿੱਤੇ।
ਨਾਨਕ ਸਬਦੁ ਅਪਾਰੁ ਤਿਨਿ ਸਭੁ ਕਿਛੁ ਸਾਜਿਆ।।
ਭਾਵ ਕਿ ਸ਼ਬਦ ਦੁਆਰਾ ਹੀ ਸਾਰਾ ਕੁਝ ਸਾਜਿਆ ਗਿਆ ਹੈ।
ਨਿਰਮਲ ਸਬਦ ਨਿਰਮਲ ਹੈ ਬਾਣੀ।। ਨਿਰਮਲ ਜੋਤਿ ਸਭ ਮਾਹਿ ਸਮਾਣੀ।।
ਇਸ ਆਵਾਜ਼ ਨੂੰ ਗੁਰੂ ਨਾਨਕ ਦੇਵ ਜੀ ਨੇ ਓਅੰਕਾਰ ਕਰਕੇ ਲਿਖਿਆ ਹੈ। ਹਿੰਦੂ ਧਰਮ ਵਿੱਚ ਇਸ ਨੂੰ ਓਮ ਲਿਖਿਆ ਹੈ ਤੇ ਈਸਲਾਮ ਵਿੱਚ ਕੁਨ ਕਰਕੇ ਲਿਖਿਆ ਹੈ। ਇਸੇ ਨੂੰ ਹੀ ਵਿਗਿਆਨ ਨੇ ਬਿਗ ਬੈਂਗ ਥਿਊਰੀ ਦਾ ਨਾਮ ਦਿੱਤਾ ਹੈ। ਭਾਵ ਸਾਰਿਆਂ ਦਾ ਇਕ ਹੀ ਹੈ।
ਓਅੰਕਾਰ ਉਹ ਸ਼ਬਦ ਜਾਂ ਧਵਨੀ ਕਹਿ ਲਵੋ ਜਾਂ ਰਾਗ ਕਹਿ ਲਵੋ ਜਿਸ ਤੋਂ ਸਾਰੀ ਸ਼੍ਰਿਸ਼ਟੀ ਹੋਂਦ ਵਿੱਚ ਆਈ।
ਦੇਖੋ ਹੋਰ ਗੁਰ ਪ੍ਰਮਾਣ
ਓਅੰਕਾਰ ਬ੍ਰਹਮਾ ਉਤਪਤ।। ਉਅੰਕਾਰ ਕੀਆ ਜਿਨਿ ਚਿਤਿ।। ਉਅੰਕਾਰ ਸੈਲ ਗਿਰਿ ਪਏ।। ਉਅੰਕਾਰ ਬੇਦ ਨਿਰਮਏ।।
ਇਨ੍ਹਾਂ ਤੋਂ ਸਪਸ਼ਟ ਹੈ ਕਿ ਇਕ ਸ਼ਬਦ ਦੁਆਰਾ ਹੀ ਸਾਰੀ ਸ਼੍ਰਿਸ਼ਟੀ ਹੋਂਦ ਵਿੱਚ ਆਈ ਤੇ ਇਸ ਸ਼ਬਦ ਦੇ ਅਧਾਰ ਤੇ ਹੀ ਸਾਰੀ ਸ਼ਿਸ਼ਟੀ ਟਿਕੀ ਹੋਈ ਹੈ। ਜਿਸ ਨੂੰ ਕਹਿੰਦੇ ਹਨ
ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਮੰਡ।।
ਇਹ ਸ਼ਬਦ ਹੀ ਸੀ ਜਿਸ ਦੁਆਰਾ ਸਾਰੀ ਸ਼ਿਸ਼ਟੀ ਹੋਂਦ ਵਿੱਚ ਆਈ। ਸ਼ਬਦ ਦੁਆਰਾ ਹੀ ਪਰਮਾਤਮਾ ਨੇ ਆਪਣੇ ਆਪ ਨੂੰ ਪ੍ਰਗਟ ਕੀਤਾ। ਜਦ ਸਿੱਧਾਂ ਨੂੰ ਗੁਰੂ ਨਾਨਕ ਦੇਵ ਜੀ ਨੂੰ ਪੁੱਛਿਆ ਸੀ ਕਿ ਤੁਹਾਡਾ ਗੁਰੂ ਕੌਣ ਹੈ ਤਾਂ ਸਿੱਧਾਂ ਨੇ ਇਕ ਹੀ ਜਵਾਬ ਦਿੱਤਾ ਸੀ ਕਿ
ਸ਼ਬਦ ਗੁਰੂ ਸੁਰਤ ਧੁਨ ਚੇਲਾ।।
ਇਸੇ ਸ਼ਬਦ ਨੂੰ ਹੀ ਸਤਿਨਾਮ ਕਰਕੇ ਪ੍ਰਗਟ ਕੀਤਾ ਹੈ।
ਇਸ ਸਾਰੇ ਗੁਰ ਪ੍ਰਮਾਣਾਂ ਤੋਂ ਸਾਫ ਸਿੱਧ ਹੁੰਦਾ ਹੈ ਕਿ ਸ਼ਬਦ ਦੁਆਰਾ ਹੀ ਸਾਰੀ ਸ਼੍ਰਿਸ਼ਟੀ ਹੋਂਦ ਵਿੱਚ ਆਈ ਬਾਕੀ ਸਭ ਕੁਝ ਬਾਅਦ ਵਿੱਚ ਬਣਿਆ।
ਹੁਣ ਗੱਲ ਕਰੀਏ ਗੁਰੂ ਗ੍ਰੰਥ ਸਾਹਿਬ ਦੀ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਸ਼ਬਦ ਗੁਰੂ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਨਾਮ ਦਿੱਤਾ ਗਿਆ ਹੈ।
ਆਦਿ ਨਾਮ ਕਿਉਂ ਦਿੱਤਾ ਗਿਆ । ਆਦਿ ਤਾਂ ਉਹ ਹੈ ਜੋ ਸ਼ੁਰੂ ਤੋਂ ਸੀ ਪਰ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਤਾਂ ਬਾਅਦ ਵਿੱਚ ਹੋਈ। ਫਿਰ ਗੁਰੂ ਗ੍ਰੰਥ ਸਾਹਿਬ ਜੀ ਆਦਿ ਕਿਵੇਂ ਹੋਏ।
ਭਾਵੇਂ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਕਾਫੀ ਸਮਾਂ ਬਾਅਦ ਵਿੱਚ ਹੁੰਦੀ ਹੈ ਪਰ ਗੁਰੂ ਗ੍ਰੰਥ ਸਾਹਿਬ ਵਿਚਲੇ ਸ਼ਬਦ ਤਾਂ ਗਿਆਰਵੀਂ ਸਦੀ ਵਿੱਚ ਬਾਬਾ ਫਰੀਦ ਦੇ ਅੰਦਰ ਪਹਿਲਾਂ ਹੀ ਬੋਲ ਰਹੇ ਹਨ। ਬਾਬਾ ਫਰੀਦ ਜੀ ਨੇ ਆਪਣੇ ਜੀਵਣ ਕਾਲ ਵਿੱਚ ਹੀ ਬਾਣੀ ਦੀ ਰਚਨਾ ਕੀਤੀ। ਇਸ ਤੋਂ ਇਹੀ ਸਿੱਧ ਹੁੰਦਾ ਹੈ ਕਿ ਬਾਣੀ ਤਾਂ ਗੁਰੂ ਗ੍ਰੰਥ ਸਾਹਿਬ ਤੋਂ ਪਹਿਲਾਂ ਵੀ ਮੌਜੂਦ ਸੀ ਗੁਰੂ ਅਰਜਨ ਦੇਵ ਜੀ ਨੇ ਸਾਰੀ ਬਾਣੀ ਨੂੰ ਇਕੱਤਰ ਕੀਤਾ ਹੈ।
ਜਿਵੇਂ ਆਤਮਾ ਤਾਂ ਸਾਡੇ ਜਨਮ ਤੋਂ ਪਹਿਲਾਂ ਵੀ ਮੌਜੂਦ ਸੀ ਪਰ ਜੇ ਸਾਡੇ ਸਰੀਰ ਦਾ ਜਨਮ ਵੀਹਵੀਂ ਸਦੀ ਵਿੱਚ ਹੋਇਆ ਤਾਂ ਇਹ ਨਹੀਂ ਕਿਹਾ ਜਾ ਸਕਦਾ ਕਿ ਮੈਂ ਪਹਿਲਾਂ ਹੈ ਹੀ ਨਹੀਂ ਸੀ। ਆਤਮਾ ਤਾਂ ਪਹਿਲਾਂ ਵੀ ਸੀ ਜਿਸ ਕਰਕੇ ਇਹ ਪੰਜ ਭੂਤਕ ਸਰੀਰ ਵਿੱਚ ਸਤ੍ਹਾ ਹੈ।
ਇਸ ਤਰ੍ਹਾਂ ਸ਼ਬਦ ਤਾਂ ਆਦਿ ਕਾਲ ਤੋਂ ਹੀ ਮੌਜੂਦ ਸੀ ਇਸ ਕਰਕੇ ਹੀ ਸ੍ਰਿਸ਼ਟੀ ਉਤਪੰਨ ਹੋਈ ਹੈ। ਇਹ ਤਾਂ ਗੁਰੂ ਸਾਹਿਬ ਨੇ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਲਈ ਉਸ ਸ਼ਬਦ ਨੂੰ ਉਸ ਬਾਣੀ ਨੂੰ ਨਾਮ ਨੂੰ ਅੱਖਰਾਂ ਵਿੱਚ ਪਾਕੇ ਸਾਡੀ ਕਲਿਆਣ ਲਈ ਤਿਆਰ ਕੀਤਾ ਹੈ।
ਅਖਰੀ ਨਾਮ ਅਖਰੀ ਸਾਲਾਹ।।
ਗ੍ਰੰਥ ਤਾਂ ਤਾਂ ਗੁਰੂ ਦਾ ਇਕ ਸਰੀਰ ਹੈ ਜਿਸ ਤਰ੍ਹਾਂ ਪਹਿਲਾਂ ਗੁਰੂ ਮਨੁੱਖੀ ਜਾਮੇਂ ਵਿੱਚ ਆਕੇ ਉਧਾਰ ਕਰਦਾ ਸੀ ਹੁਣ ਗ੍ਰੰਥ ਰੂਪ ਵਿੱਚ ਉਧਾਰ ਕਰ ਰਿਹਾ ਹੈ। ਜੋਤ ਓਹੀ ਹੈ।
ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ।।
ਪਹਿਲਾਂ ਜੋਤ ਮਨੁੱਖੀ ਸਰੀਰਾਂ ਵਿੱਚ ਸੀ ਹੁਣ ਗ੍ਰੰਥ ਵਿਚ ਹੈ।
ਜਦ ਮਨਸੁਖ ਨੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ ਤਾਂ ਉਸਦਾ ਗੁਰੂ ਸਾਹਿਬ ਨੂੰ ਛੱਡਕੇ ਜਾਣ ਨੂੰ ਜੀਅ ਨਾ ਕਰੇ ਜਾਇਆ ਕਰੇ ਫਿਰ ਵਾਪਸ ਆ ਜਾਇਆ ਕਰੇ ਤਾਂ ਗੁਰੂ ਸਾਹਿਬ ਨੇ ਉਸ ਨੂੰ ਦੋ ਸ਼ਬਦ ਦਿੱਤੇ ਸਨ ਤੇ ਸਮਝਾਇਆ ਸੀ ਕਿ ਸਾਡਾ ਸਰੀਰ ਹਮੇਸ਼ਾ ਤੁਹਾਡੇ ਨਾਲ ਨਹੀਂ ਰਹਿ ਸਕਦਾ ਇਸ ਲਈ ਸਾਡਾ ਅਸਲ ਰੂਪ ਜੋ ਸੂਖਮ ਹੈ ਉਹ ਸ਼ਬਦ ਹੀ ਹੈ ਇਨ੍ਹਾਂ ਸ਼ਬਦਾਂ ਨੂੰ ਸਦਾ ਹਿਰਦੇ ਵਿੱਚ ਧਾਰਕੇ ਰੱਖੋ।
ਆਦਿ ਤੋਂ ਲੈਕੇ ਅੱਜ ਤੱਕ ਜੇ ਕੋਈ ਵੀ ਰੱਬ ਨੂੰ ਮਿਲਿਆ ਹੈ ਤਾਂ ਕਿਰਤਮ ਨਾਮ ਜਪਕੇ ਸਤਿਨਾਮ ਦੀ ਪ੍ਰਾਪਤੀ ਕਰਕੇ ਹੀ ਪਹੁੰਚਿਆ ਹੈ। ਇਸ ਲਈ ਇਹ ਕਹਿ ਦੇਣਾ ਕਿ ਹੋਰ ਧਰਮਾਂ ਵਾਲੇ ਕਿਵੇਂ ਤਰਦੇ ਹੋਣਗੇ ਜਾਂ ਉਹ ਕਿਵੇਂ ਰੱਬ ਨੂੰ ਮਿਲਣਗੇ ਉਨ੍ਹਾਂ ਕੋਲ ਤਾਂ ਗੁਰੂ ਗ੍ਰੰਥ ਸਾਹਿਬ ਹੈ ਹੀ ਨਹੀਂ।
ਗ੍ਰੰਥ ਗੁਰੂ ਦਾ ਸਥੂਲ ਰੂਪ ਹੈ ਦਿਬ ਰੂਪ ਤੇ ਸੂਖਮ ਰੂਪ ਸ਼ਬਦ ਹੀ ਹੈ। ਇਹ ਸ਼ਬਦ ਓਹੀ ਹੈ ਜਿਸਨੇ ਸਾਰੀ ਸ਼੍ਰਿਸ਼ਟੀ ਦੀ ਰਚਨਾ ਕੀਤੀ ਜੋ ਰੱਬ ਵਿੱਚ ਅਭੇਦ ਹੈ। ਉਹ ਤੇ ਉਸ ਦਾ ਸ਼ਬਦ ਇਕ ਹੀ ਹਨ ਨਾਮ ਭਾਵੇਂ ਦੋ ਹਨ ਪਰ ਹੈਨ ਇਕ ਹੀ।
ਗੁਰੂ ਗ੍ਰੰਥ ਸਾਹਿਬ ਤਾਂ ਬਾਹਰੀ ਸਰੀਰ ਹੈ ਪਰ ਸੂਖਮ ਰੂਪ ਵਿੱਚ ਪਰਮਾਤਮਾ ਹੀ ਹੈ।
ਇਸੇ ਲਈ ਗੁਰਬਾਣੀ ਵਿੱਚ ਕਿਹਾ ਹੈ ਕਿ
ਪੋਥੀ ਪਰਮੇਸ਼ਰ ਕਾ ਥਾਨ।।
ਪਰਮਾਤਮਾ ਦੇ ਤਿੰਨ ਰੂਪ ਨਿਰਗੁਣ, ਸਰਗੁਣ ,ਸ਼ਬਦ
ਨਿਰਗੁਣ ਉਹ ਜਦੋਂ ਪਰਮਾਤਾ ਅਫੁਰ ਅਵਸਥਾ ਵਿੱਚ ਸੀ ਜਦੋਂ ਖੰਡ ਮੰਡਲ ਦੀਪ ਲੋਅ ਪਾਤਾਲ ਕੁਝ ਵੀ ਹੋਂਦ ਵਿੱਚ ਨਹੀਂ ਸੀ ਆਇਆ ਪਰਮਾਤਮਾ ਆਪ ਹੀ ਆਪ ਸੀ।
ਸਰਗੁਣ ਜੋ ਹੁਣ ਸਾਰਾ ਕੁਝ ਦਿਸ ਰਿਹਾ ਹੈ ਇਸ ਸਾਰੇ ਵਿੱਚ ਜਰੇ ਜਰੇ ਵਿੱਚ ਉਹ ਆਪ ਸਮਾਇਆ ਹੋਇਆ ਹੈ ਇਹ ਉਸ ਦਾ ਸਰਗੁਣ ਸਰੂਪ ਹੈ।
ਤੇ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਸਾਡੇ ਪਾਸ ਸੁਭਾਇਮਾਨ ਹੈ।
ਬੇਸ਼ੱਕ ਬਾਣੀ ਪੜ੍ਹਨ ਤੇ ਸੁਣਨ ਵਾਲਾ ਹੀ ਬਾਣੀ ਦੇ ਗੁਰੂ ਗ੍ਰੰਥ ਸਾਹਿਬ ਦੇ ਦਿਬ ਰੂਪ ਤੱਕ ਪਹੁੰਚ ਸਕਦਾ ਹੈ ਪਰ ਗੁਰੂ ਦੇ ਸਰੀਰ ਦੀ ਪੂਜਾ ਕਰਨ ਵਾਲਾ ਹੀ ਨਰਕਾਂ ਵਿੱਚ ਨਹੀਂ ਜਾਂਦਾ ਗੁਰੂ ਦੀ ਸੇਵਾ ਸਦਕਾ ਵੀ ਸਾਰੇ ਪਦਾਰਥ ਪ੍ਰਾਪਤ ਹੁੰਦੇ ਹਨ।
ਗੁਰੂ ਗ੍ਰੰਥ ਸਾਹਿਬ ਦੀ ਸੇਵਾ ਤੋਂ ਮੁਨਕਰ ਹੋਣਾ ਇਉਂ ਹੈ ਜਿਵੇਂ ਕੋਈ ਕਹੇ ਕਿ ਮੈਂ ਤੇਰੀ ਆਤਮਾ ਨੂੰ ਤਾਂ ਪਿਆਰ ਕਰਦਾ ਹਾਂ ਉਹ ਤਾਂ ਮੈਨੂੰ ਚੰਗੀ ਲੱਗਦੀ ਹੈ ਉਸ ਦਾ ਮੈਂ ਸਤਿਕਾਰ ਵੀ ਕਰਦਾ ਹਾਂ ਪਰ ਤੇਰੇ ਸਰੀਰ ਦਾ ਮੈਨੂੰ ਕੋਈ ਭਾਅ ਨਹੀਂ । ਇਹ ਕਦੇ ਨਹੀਂ ਹੋ ਸਕਦਾ ਕਿ ਅਸੀਂ ਕਿਸੇ ਦੇ ਗੁਣਾਂ ਦਾ ਸਤਿਕਾਰ ਕਰੀਏ ਪਰ ਉਸਦੇ ਸਰੀਰ ਦਾ ਨਾ ਕਰੀਏ। ਕਦੇ ਕਿਸੇ ਨੇ ਆਪਣੇ ਅਧਿਆਪਕ ਨੂੰ ਨਹੀਂ ਕਿਹਾ ਕਿ ਮੈਨੂੰ ਤੇਰੇ ਵਿਚਾਰ ਚੰਗੇ ਲੱਗਦੇ ਹਨ ਉਨ੍ਹਾਂ ਤੇ ਚਲਕੇ ਮੈਂ ਆਪਣਾ ਆਪ ਸਵਾਰਣ ਦੀ ਕੋਸ਼ਿਸ਼ ਕਰਦਾ ਹਾਂ ਤੇਰੇ ਦੱਸੇ ਮਾਰਗ ਤੇ ਮੈਂ ਚਲਦਾ ਹਾਂ ਤੇ ਨਾਲ ਹੀ ਕਹੇ ਕਿ ਤੇਰੇ ਸਰੀਰ ਦਾ ਮੈਨੂੰ ਕੋਈ ਭਾਅ ਨਹੀਂ ਇਹ ਜਿੱਥੇ ਮਰਜ਼ੀ ਰੁਲੇ ਕਪੜੇ ਪਾਵੇ ਭਾਵੇਂ ਨਾ ਸਰੀਰ ਨਾਲ ਸਾਡਾ ਕੋਈ ਮਤਲਬ ਨਹੀਂ।
ਇਕ ਅਫਸਰ ਦਾ ਸਰੀਰ ਭਾਵੇਂ ਉਹ ਕੋਈ ਜੱਜ ਹੈ ਜਾਂ ਕਿਸੇ ਹੋਰ ਅਹੁਦੇ ਤੇ ਬੈਠਾ ਹੋਇਆ ਉਸ ਦਾ ਸਤਿਕਾਰ ਉਸ ਦੇ ਗੁਣਾਂ ਕਰਕੇ ਹੈ ਕਿਉਂ ਕਿ ਉਹ ਆਪਣੀ ਜੋਗਤਾ ਕਰਕੇ ਉਸ ਅਹੁਦੇ ਤੱਕ ਪਹੁੰਚਿਆ ਹੈ। ਸਰੀਰ ਉਸ ਦਾ ਵੀ ਬਾਕੀਆਂ ਵਰਗਾ ਹੈ। ਭਾਵੇਂ ਆਮ ਆਦਮੀਆਂ ਨਾਲੋਂ ਵਿੰਗਾ ਟੇਡਾ ਹੀ ਉਸ ਦਾ ਸਰੀਰ ਹੋਵੇ ਪਰ ਉਸ ਦੀ ਕਦਰ ਉਸ ਦੇ ਗੁਣਾਂ ਕਰਕੇ ਹੈ। ਪਰ ਇਹ ਕਦੇ ਨਹੀ ਹੋਇਆ ਕਿ ਉਸ ਦੇ ਗੁਣਾਂ ਦੀ ਤਾਂ ਕਦਰ ਕੀਤੀ ਜਾਵੇ ਪਰ ਉਸ ਦੇ ਸਰੀਰ ਦੀ ਕੋਈ ਕਦਰ ਨਾ ਹੋਵੇ।
ਜਿਸ ਤਰ੍ਹਾਂ ਕਿਸੇ ਖਾਸ ਆਦਮੀ ਦੇ ਗੁਣ ਤੇ ਉਸ ਦਾ ਸਰੀਰ ਦੋਨੋਂ ਅਭੇਦ ਚੀਜ਼ਾਂ ਹਨ ਇਸ ਤਰ੍ਹਾਂ ਪਰਮਾਤਮਾ ਤੇ ਗੁਰੂ ਗ੍ਰੰਥ ਸਾਹਿਬ ਦੋਨੋਂ ਅਭੇਦ ਹਨ। ਇਨ੍ਹਾਂ ਵਿੱਚ ਫਰਕ ਨਹੀਂ ਕੀਤਾ ਜਾ ਸਕਦਾ ।
ਅੰਗ : 683-684
ਧਨਾਸਰੀ ਮਹਲਾ ੫ ਘਰੁ ੧੨ ੴ ਸਤਿਗੁਰ ਪ੍ਰਸਾਦਿ ॥ ਬੰਦਨਾ ਹਰਿ ਬੰਦਨਾ ਗੁਣ ਗਾਵਹੁ ਗੋਪਾਲ ਰਾਇ ॥ ਰਹਾਉ ॥ ਵਡੈ ਭਾਗਿ ਭੇਟੇ ਗੁਰਦੇਵਾ ॥ ਕੋਟਿ ਪਰਾਧ ਮਿਟੇ ਹਰਿ ਸੇਵਾ ॥੧॥ ਚਰਨ ਕਮਲ ਜਾ ਕਾ ਮਨੁ ਰਾਪੈ ॥ ਸੋਗ ਅਗਨਿ ਤਿਸੁ ਜਨ ਨ ਬਿਆਪੈ ॥੨॥ ਸਾਗਰੁ ਤਰਿਆ ਸਾਧੂ ਸੰਗੇ ॥ ਨਿਰਭਉ ਨਾਮੁ ਜਪਹੁ ਹਰਿ ਰੰਗੇ ॥੩॥ ਪਰ ਧਨ ਦੋਖ ਕਿਛੁ ਪਾਪ ਨ ਫੇੜੇ ॥ ਜਮ ਜੰਦਾਰੁ ਨ ਆਵੈ ਨੇੜੇ ॥੪॥ ਤ੍ਰਿਸਨਾ ਅਗਨਿ ਪ੍ਰਭਿ ਆਪਿ ਬੁਝਾਈ ॥ ਨਾਨਕ ਉਧਰੇ ਪ੍ਰਭ ਸਰਣਾਈ ॥੫॥੧॥੫੫॥
ਅਰਥ: ਰਾਗ ਧਨਾਸਰੀ, ਘਰ ੧੨ ਵਿੱਚ ਗੁਰੂ ਅਰਜਨ ਦੇਵ ਜੀ ਦੀ ਬਾਣੀ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਭਾਈ! ਪਰਮਾਤਮਾ ਨੂੰ ਸਦਾ ਨਮਸਕਾਰ ਕਰਿਆ ਕਰੋ, ਪ੍ਰਭੂ ਪਾਤਿਸ਼ਾਹ ਦੇ ਗੁਣ ਗਾਂਦੇ ਰਹੋ ॥ ਰਹਾਉ ॥ ਹੇ ਭਾਈ! ਜਿਸ ਮਨੁੱਖ ਨੂੰ ਵੱਡੀ ਕਿਸਮਤ ਨਾਲ ਗੁਰੂ ਮਿਲ ਪੈਂਦਾ ਹੈ, (ਗੁਰੂ ਦੀ ਰਾਹੀਂ) ਪਰਮਾਤਮਾ ਦੀ ਸੇਵਾ-ਭਗਤੀ ਕਰਨ ਨਾਲ ਉਸ ਦੇ ਕ੍ਰੋੜਾਂ ਪਾਪ ਮਿਟ ਜਾਂਦੇ ਹਨ ॥੧॥ ਹੇ ਭਾਈ! ਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਸੋਹਣੇ ਚਰਨਾਂ (ਦੇ ਪ੍ਰੇਮ-ਰੰਗ) ਵਿਚ ਰੰਗਿਆ ਜਾਂਦਾ ਹੈ, ਉਸ ਮਨੁੱਖ ਉਤੇ ਚਿੰਤਾ ਦੀ ਅੱਗ ਜ਼ੋਰ ਨਹੀਂ ਪਾ ਸਕਦੀ ॥੨॥ ਹੇ ਭਾਈ! ਗੁਰੂ ਦੀ ਸੰਗਤਿ ਵਿਚ (ਨਾਮ ਜਪਣ ਦੀ ਬਰਕਤਿ ਨਾਲ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ। ਪ੍ਰੇਮ ਨਾਲ ਨਿਰਭਉ ਪ੍ਰਭੂ ਦਾ ਨਾਮ ਜਪਿਆ ਕਰੋ ॥੩॥ ਹੇ ਭਾਈ! (ਸਿਮਰਨ ਦਾ ਸਦਕਾ) ਪਰਾਏ ਧਨ (ਆਦਿਕ) ਦੇ ਕੋਈ ਐਬ ਪਾਪ ਮੰਦੇ ਕਰਮ ਨਹੀਂ ਹੁੰਦੇ, ਭਿਆਨਕ ਜਮ ਭੀ ਨੇੜੇ ਨਹੀਂ ਢੁਕਦਾ (ਮੌਤ ਦਾ ਡਰ ਨਹੀਂ ਵਿਆਪਦਾ, ਆਤਮਕ ਮੌਤ ਨੇੜੇ ਨਹੀਂ ਆਉਂਦੀ) ॥੪॥ ਹੇ ਭਾਈ! (ਜੇਹੜੇ ਮਨੁੱਖ ਪ੍ਰਭੂ ਦੇ ਗੁਣ ਗਾਂਦੇ ਹਨ) ਉਹਨਾਂ ਦੀ ਤ੍ਰਿਸ਼ਨਾ ਦੀ ਅੱਗ ਪ੍ਰਭੂ ਨੇ ਆਪ ਬੁਝਾ ਦਿੱਤੀ ਹੈ। ਹੇ ਨਾਨਕ ਜੀ! ਪ੍ਰਭੂ ਦੀ ਸਰਨ ਪੈ ਕੇ (ਅਨੇਕਾਂ ਜੀਵ ਤ੍ਰਿਸ਼ਨਾ ਦੀ ਅੱਗ ਵਿਚੋਂ) ਬਚ ਨਿਕਲਦੇ ਹਨ ॥੫॥੧॥੫੫॥