ਸਰਸਾ ਤੋ ਚਮਕੌਰ ਤੱਕ (ਭਾਗ-3)

ਸਰਸਾ ਤੋ ਚਮਕੌਰ ਤੱਕ (ਭਾਗ-3)
ਸ਼ਾਹੀ ਟਿੱਬੀ ਤੋ ਲੰਘ ਹਿੰਦੂ ਪਹਾੜੀ ਤੇ ਮੁਗਲ ਫ਼ੌਜ ਸਰਸਾ ਦੇ ਕੰਢੇ ਚੜ੍ਹ ਆਈ ਅੱਗੋਂ ਸਾਹਿਬਜ਼ਾਦਾ ਅਜੀਤ ਸਿੰਘ ਦੇ ਜਥੇ ਨੇ ਵੈਰੀਆਂ ਦੇ ਮੂੰਹ ਮੋੜ ਦਿੱਤੇ। ਸਰਸਾ ਦੇ ਕੰਢੇ ਤੇ ਬੜਾ ਤੱਕੜਾ ਯੁਧ ਹੋਇਆ। ਸਰਸਾ ਦੇ ਕੰਢੇ ਹੀ ਸਤਿਗੁਰੂ ਦਾ ਸਾਰਾ ਪਰਿਵਾਰ ਵਿੱਛੜਿਆ ਬਾਬਾ ਸੂਰਜ ਮੱਲ ਜੀ ਦੇ ਪੁੱਤਰ ਗੁਲਾਬ ਮੱਲ ਤੇ ਸ਼ਿਆਮ ਮੱਲ ਨੂੰ ਗੁਰੂ ਸਾਹਿਬ ਨੇ ਇਕ ਚਿੱਠੀ ਲਿਖ ਕੇ ਰਾਜੇ ਨਾਹਨ ਵੱਲ ਤੋਰ ਦਿੱਤਾ। ਸਤਿਗੁਰਾਂ ਦੇ ਕਹੇ ਅਨੁਸਾਰ ਰਾਜੇ ਨੇ ਗਿਰਵੀ ਨਾਮ ਦਾ ਪਿੰਡ ਦੇ ਦਿੱਤਾ ਉਹ ਦੋਵੇ ਉਥੇ ਰਹੇ।
ਮਾਤਾ ਸੁੰਦਰ ਕੌਰ ਤੇ ਮਾਤਾ ਸਾਹਿਬ ਕੌਰ ਜੀ ਨੂੰ ਭਾਈ ਮਨੀ ਸਿੰਘ ਜੀ ਨਾਲ ਭਾਈ ਜਵਾਹਰ ਸਿੰਘ ਦੇ ਘਰ ਭੇਜ ਦਿੱਤਾ। ਉੱਥੋਂ ਅੱਗੇ ਚਲੇ ਗਏ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਇਸ ਵਹੀਰ ਨਾਲੋਂ ਬਿਲਕੁਲ ਹੀ ਵਿੱਛੜ ਗਏ ਪਰਿਵਾਰ ਵਿਛੋੜਾ ਅਸਥਾਨ ਹੈ( ਫੋਟੋ ਨਾਲ ਐਡ ਹੈ) .
ਹੋਰ ਕੋਈ ਰਾਹ ਨਾ ਦੇਖ ਹੜ੍ਹ ਤੇ ਆਈ ਛੱਲਾਂ ਮਾਰਦੀ ਸਰਸਾ ਨੂੰ ਪਾਰ ਕਰਨ ਦਾ ਹੁਕਮ ਫੈਸਲਾ ਕੀਤਾ ਬਹੁਤ ਸਾਰੇ ਘੋੜੇ , ਸਿੰਘ, ਬਜ਼ੁਰਗ ਬੱਚੇ ਤੇ ਹੋਰ ਸਾਜੋ ਸਮਾਨ ਸਰਸਾ ਚ ਰੁੜ੍ਹ ਗਿਆ , ਕਈ ਏਧਰ ਉਧਰ ਖਿੰਡ ਗਏ , ਕਈ ਵੈਰੀਆ ਸ਼ਹੀਦ ਕਰਤੇ। ਬੀਬੀ ਭਿੱਖਾ ਵੀ ਏਥੇ ਸ਼ਹੀਦ ਹੋਈ ਕਈ ਸਾਲਾਂ ਦੀ ਮਿਹਨਤ ਨਾਲ ਦਰਬਾਰੀ ਕਵੀਆਂ ਵੱਲੋਂ ਤਿਆਰ ਕੀਤਾ ਮਹਾਨ ਗ੍ਰੰਥ ਵਿੱਦਿਆ ਸਾਗਰ ਜਿਸ ਦਾ ਵਚਨ ਹੀ 9 ਮਣ ਲਿਖਿਆ ਮਿਲਦਾ ਹੈ। ਉਹ ਵੀ ਰੁੜ੍ਹ ਗਿਆ। ਸਰਸਾ ਕੱਢੇ ਹੀ ਸਾਹਿਬਜ਼ਾਦਾ ਅਜੀਤ ਸਿੰਘ ਘੇਰੇ ਵਿਚ ਆ ਗਏ। ਭਾਈ ਜੀਵਨ ਸਿੰਘ ਜੀ (ਜੋ ਦਿੱਲੀ ਤੋ ਨੌਵੇ ਪਾਤਸ਼ਾਹ ਦਾ ਸ਼ੀਸ ਲਿਆਏ ਸੀ ) ਨੂੰ 100 ਸਿੰਘਾਂ ਦਾ ਜਥਾ ਦੇ ਦਸਮੇਸ਼ਜੀ ਨੇ ਭੇਜਿਆ ਉਨ੍ਹਾਂ ਸਾਹਿਬਜ਼ਾਦੇ ਨੂੰ ਘੇਰੇ ਚੋ ਕੱਢ ਕੇ ਅੱਗੇ ਭੇਜ ਦਿੱਤਾ ਤੇ ਬਾਬਾ ਜੀਵਨ ਸਿੰਘ ਜੀ ਆਪ ਉੱਥੇ ਹਿੱਕ ਡਾਹ ਕੇ ਖੜ ਗਏ ਦਸ ਘੜੀਆਂ( 4 ਘੰਟੇ ) ਤੋਂ ਵੱਧ ਸਮਾਂ ਭਾਈ ਜੀਵਨ ਸਿੰਘ ਲੜਦੇ ਰਹੇ ਸਾਰਾ ਜਥਾ ਸ਼ਹੀਦ ਹੋ ਗਿਆ ਭਾਈ ਜੀਵਨ ਸਿੰਘ ਜੀ ਦਾ ਅੰਗ ਅੰਗ ਵਿੰਨਿਆ ਗਿਆ ਪਰ ਦੁਸ਼ਮਣ ਨੂੰ ਅੱਗੇ ਨੂੰ ਵਧਣ ਦਿੱਤਾ ਆਖੀਰ ਜਦੋ ਮੱਥੇ ਚ ਗੋਲੀ ਵੱਜੀ ਨਾਲ ਉ ਵੀ ਸ਼ਹੀਦੀ ਪਾ ਗਏ ਸਰਸਾ ਪਾਣੀ ਚ ਖਲੋ ਕੇ ਸਤਿਗੁਰੂ ਜੀ ਨੇ ਮਗਰ ਨੂੰ ਕਈ ਤੀਰ ਮਾਰੇ ਜਿਸ ਨਾਲ ਕਈ ਨਾਮੀ ਜਰਨੈਲ ਜਮਪੁਰੀ ਨੂੰ ਭੇਜ ਦਿੱਤੇ
ਜੋਗੀ ਜੀ ਕਹਿੰਦੇ ਆ
ਸਤਿਗੁਰੂ ਨੇ ਰਾਜਪੂਤੋਂ ਕੇ ਛੱਕੇ ਛੁੜਾ ਦੀਏ ।
ਮੁਗ਼ਲੋਂ ਕੇ ਵਲਵਲੇ ਭੀ ਜੋ ਥੇ ਸਬ ਮਿਟਾ ਦੀਏ ।
ਦੁਸ਼ਮਨ ਕੋ ਅਪਨੀ ਤੇਗ਼ ਕੇ ਜੌਹਰ ਦਿਖਾ ਦੀਏ ।
ਕੁਸ਼ਤੋਂ ਕੇ ਏਕ ਆਨ ਮੇਂ ਪੁਸ਼ਤੇ ਲਗਾ ਦੀਏ ।
ਰਾਜਾ ਜੋ ਚੜ੍ਹ ਕੇ ਆਯੇ ਥੇ ਬਾਹਰ ਪਹਾੜ ਸੇ ।
ਪਛਤਾ ਰਹੇ ਥੇ ਜੀ ਮੇਂ ਗੁਰੂ ਕੀ ਲਤਾੜ ਸੇ ।
ਸਰਸਾ ਪਾਰ ਕਰਕੇ ਸਤਿਗੁਰੂ ਜੀ ਦੋਨੋਂ ਵੱਡੇ ਸਾਹਿਬਜ਼ਾਦੇ, ਪੰਜ ਪਿਆਰੇ ਤੇ ਕੁਝ ਹੋਰ ਸਿੰਘ ਜੋ ਬੱਚ ਗਏ ਸੀ ਪਿੰਡ ਘਨੌਲੇ ਤੋ ਹੋ ਲੋਧੀ ਮਾਜਰਾ ਦੇ ਰਸਤੇ ਹੁੰਦੇ ਰੋਪੜ ਵੱਲ ਤੁਰ ਪਏ ਅੱਗੋਂ ਰੋਪੜ ਦੇ ਰੰਗੜ ਪਠਾਣਾਂ ਨੇ ਅਚਾਨਕ ਹਮਲਾ ਕਰ ਦਿੱਤਾ ਏ ਰੋਪੜੀਏ ਵੀ ਕਿਸੇ ਸਮੇਂ ਗੁਰੂ ਘਰ ਦੇ ਸੇਵਾਦਾਰ ਸੀ ਪਰ ਅੱਜ ਏਵੀ ਨਮਕ ਹਰਾਮ ਹੋ ਗਏ
ਪਠਾਣਾਂ ਦੇ ਨਾਲ ਚੰਗੀ ਝੜਪ ਹੋਈ ਕਈ ਮਾਰੇ ਗਏ ਕੁਝ ਭੱਜ ਗਏ ਸਤਿਗੁਰੂ ਉੱਥੋਂ ਫਿਰ ਕੋਟਲੇ ਨੂੰ ਮੁੜੇ ਇੱਥੇ ਨਿਹੰਗ ਖਾਂ ਸਤਿਗੁਰਾਂ ਦਾ ਸ਼ਰਧਾਲੂ ਰਹਿੰਦਾ ਸੀ ਜਿਸ ਦੇ ਵੱਡੇ ਵੀ ਗੁਰੂ ਘਰ ਨਾਲ ਪਿਆਰ ਕਰਦੇ ਸੀ ਏਸ ਘਰ ਪਹਿਲਾਂ ਛੇਵੇਂ ਪਾਤਸ਼ਾਹ ਤੇ ਸੱਤਵੇਂ ਪਾਤਸ਼ਾਹ ਨੇ ਵੀ ਚਰਨ ਪਾਏ ਸੀ ਇੱਕ ਵਾਰ ਕਲਗੀਧਰ ਪਿਤਾ ਵੀ ਆਏ ਸੀ ਅੱਜ ਵੀ ਨਿਹੰਗ ਖਾਂ ਨੇ ਸਤਿਗੁਰਾਂ ਨੂੰ ਆਪਣੇ ਘਰ ਟਿਕਾਇਆ ਬੜੀ ਸੇਵਾ ਕੀਤੀ ਜਦੋਂ ਨਿਹੰਗ ਖਾਂ ਨੂੰ ਕਿਲਾ ਛੱਡਣ ਸਰਸਾ ਦੇ ਜੰਗ ਪਰਿਵਾਰ ਵਿਛੋੜੇ ਦਾ ਮੁਗਲਾਂ ਤੇ ਹਿੰਦੂਆਂ ਦੇ ਵੱਲੋਂ ਕਸਮਾਂ ਤੋੜਣ ਦਾ ਪਤਾ ਲੱਗਾ ਤਾਂ ਬੜੀਆਂ ਲਾਹਨਤਾਂ ਪਾਈਆਂ ਮਹਾਰਾਜ ਦੀ ਪਿਆਰ ਨਾਲ ਸੇਵਾ ਕੀਤੀ ਪਿਛਲੇ ਕਮਰੇ ਵਿੱਚ ਆਸਣ ਲਾਇਆ ਏ ਔਖੇ ਵੇਲੇ ਵੀ ਪਿਆਰ ਦੀ ਤੰਦ ਨਾ ਟੁੱਟਣ ਦਿੱਤੀ
ਕੁਝ ਸਮੇਂ ਬਾਅਦ ਸਾਹਿਬਜ਼ਾਦਾ ਅਜੀਤ ਸਿੰਘ ਭਾਈ ਬਚਿੱਤਰ ਸਿੰਘ ਜੀ ਨੂੰ ਲੈ ਕੇ ਆਏ ਜੋ ਰੋਪੜ ਦੇ ਪਠਾਣਾਂ ਨਾਲ ਲੜਦਿਆਂ ਗੰਭੀਰ ਜ਼ਖ਼ਮੀ ਹੋ ਗਿਆ ਸੀ ਗੁਰੂ ਪਾਤਸ਼ਾਹ ਦਾ ਪਿਆਰ ਦੇਖੋ ਆਪ ਉੱਠ ਕੇ ਪਾਸੇ ਹੋ ਗਏ ਭਾਈ ਬਚਿੱਤਰ ਸਿੰਘ ਜੀ ਨੂੰ ਉਸ ਆਸਣ ਤੇ ਲਿਟਾਇਆ ਇਹ ਉਹੀ ਬਚਿੱਤਰ ਸਿੰਘ ਨੇ ਜਿਨ੍ਹਾਂ ਨੇ ਕਿਸੇ ਵੇਲੇ ਗੁਰੂ ਥਾਪੜਾ ਲੈ ਕੇ ਨਾਗਣੀ ਨਾਲ ਹਾਥੀ ਦਾ ਸਿਰ ਪਾੜਿਆ ਸੀ ਭਾਈ ਸਾਹਿਬ ਜੀ ਦੇ ਜ਼ਖ਼ਮਾਂ ਤੇ ਮੱਲ੍ਹਮ ਪੱਟੀ ਕੀਤੀ ਸਤਿਗੁਰੂ ਮਹਾਰਾਜੇ ਨੇ ਇਸ ਥਾਂ ਨੂੰ ਸੁਰੱਖਿਅਤ ਨਾ ਜਾਣਦਿਆਂ ਹੋਇਆਂ ਅੱਗੇ ਚੱਲਣ ਦਾ ਫ਼ੈਸਲਾ ਕੀਤਾ ਨਿਹੰਗ ਖਾਂ ਪੁੱਤਰ ਆਲਮ ਖਾਂ ਸਤਿਗੁਰਾਂ ਨੂੰ ਰਾਹ ਦੱਸਣ ਲਈ ਨਾਲ ਚਲ ਪਿਆ ਭਾਈ ਬਚਿੱਤਰ ਸਿੰਘ ਨੂੰ ਉੱਥੇ ਰਹਿਣ ਦਿੱਤਾ ਉਹ ਚੱਲਣ ਦੀ ਹਾਲਤ ਚ ਨਹੀਂ ਸਨ ਮਹਾਰਾਜ ਦੇ ਜਾਣ ਤੋਂ ਬਾਅਦ ਸੂਹ ਮਿਲਣ ਤੇ ਕੁਝ ਸਿਪਾਹੀ ਨਿਹੰਗ ਖਾਂ ਦੇ ਘਰ ਆਏ ਘਰ ਦੀ ਤਲਾਸ਼ੀ ਲਈ ਇੱਕ ਕਮਰਾ ਬੰਦ ਸੀ ਖੋਲ੍ਹਣ ਦੇ ਲਈ ਕਿਹਾ ਤਾਂ ਨਿਹੰਗ ਖਾਂ ਜੀ ਨੇ ਕਿਹਾ ਇਸ ਕਮਰੇ ਵਿੱਚ ਮੇਰੀ ਧੀ ਮੁਮਤਾਜ ਤੇ ਦਾਮਾਦ ਹੈ ਕਹੋ ਤਾਂ ਖੋਲ੍ਹ ਦੇਵਾਂ… ਤਲਾਸ਼ੀ ਵਾਲੇ ਨੇ ਕਿਹਾ ਨਹੀਂ ਕੋਈ ਲੋੜ ਨਹੀਂ ਖਬਰ ਗਲਤ ਮਿਲੀ ਹੋਊ
ਨਿਹੰਗ ਖਾਂ ਦੀ ਧੀ ਬੀਬੀ ਮੁਮਤਾਜ ਨੇ ਜਦੋ ਪਿਤਾ ਦੇ ਮੁੰਹੋ ਦਾਮਾਦ ਸ਼ਬਦ ਸੁਣਿਆ ਤਾਂ ਜ਼ਖ਼ਮੀ ਲੇਟੇ ਭਾਈ ਬਚਿੱਤਰ ਸਿੰਘ ਦੇ ਕਦਮਾਂ ਤੇ ਸਿਰ ਰੱਖ ਕੇ ਪਤੀ ਮੰਨ ਲਿਆ ਅਗਲੇ ਦਿਨ ਭਾਈ ਬਚਿੱਤਰ ਸਿੰਘ ਸ਼ਹੀਦੀ ਪਾ ਗਏ ਉਨ੍ਹਾਂ ਦਾ ਸਸਕਾਰ ਆਪਣੇ ਘਰ ਦੇ ਪਿਛਲੇ ਪਾਸੇ ਖੂਹ ਕੋਲ ਕੀਤਾ ਉਹ ਖੂਹ ਅੱਜ ਵੀ ਮੌਜੂਦ ਹੈ ਬੀਬੀ ਮੁਮਤਾਜ ਜੀ ਨੇ 135 ਸਾਲ ਉਮਰ ਭੋਗੀ ਪਰ ਨਿਕਾਹ ਨਹੀਂ ਕਰਵਾਇਆ ਭਾਈ ਬਚਿਤਰ ਸਿੰਘ ਨੂੰ ਹੀ ਪਤੀ ਮੰਨਿਆ (ਬੀਬੀ ਮੁਮਤਾਜ ਜੀ ਲਈ ਵੱਖਰੀ ਪੋਸਟ ਲਿਖਾਂਗਾ ਬਾਅਦ ਵਿੱਚ) ਸਤਿਗੁਰੂ ਜੀ ਨੇ ਚਲਣ ਤੋ ਪਹਿਲਾ ਬਾਬਾ ਨਿਹੰਗ ਖਾਂ ਨੂੰ ਪਿਆਰ ਨਾਲ ਇੱਕ ਕਟਾਰ ਇੱਕ ਢਾਲ ਨਿਸ਼ਾਨੀ ਦਿੱਤੀ ਸੀ ਜੋ ਅੱਜ ਵੀ ਨਿਹੰਗ ਖਾਂ ਜੀ ਦੇ ਘਰ ਕੋਟਲੇ ਮੌਜੂਦ ਹੈ ਭਾਈ ਬਚਿਤਰ ਸਿੰਘ ਦੇ ਸਸਤਰ ਵੀ ਨੇ ਕਮਰੇ ਘਰ ਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਪਰ ਘਰ ਦੀ ਹਾਲਤ ਬੜੀ ਖਸਤਾ ਸੀ
ਓਧਰ ਨਿਹੰਗ ਖ਼ਾਨ ਦਾ ਪੁੱਤਰ ਲਖਮੀਪੁਰ ਤੱਕ ਗੁਰੂ ਸਾਹਿਬ ਨੂੰ ਛੱਡ ਕੇ ਆਇਆ ਲਖਮੀਪੁਰ ਥੋੜ੍ਹਾ ਸਮਾਂ ਰੁਕ ਕੇ ਸਤਿਗੁਰੂ ਬੂਰ ਮਾਜਰਾ ਪਹੁੰਚ ਉੱਥੇ ਇੱਕ ਖੂਹ ਤੋਂ ਗੁਰੂ ਸਾਹਿਬ ਤੇ ਸਿੰਘਾਂ ਨੇ ਪਾਣੀ ਪੀਤਾ ਹੱਥ ਮੁੰਹ ਧੋਤਾ ਫਿਰ ਅੱਗੇ ਚੱਲ ਪਏ ਪਿੰਡ ਦੁੱਗਰੀ ਹੋ ਕੇ ਤਾਲਪੁਰਾ ਦਾ ਟਿੱਬਾ ਲੰਘ 7 ਪੋਹ ਦੀ ਸ਼ਾਮ ਨੂੰ ਚਮਕੌਰ ਦੇ ਬਾਹਰਵਾਰ ਇਕ ਬਾਗ ਦੇ ਵਿਚ ਜਾ …..
……ਚਲਦਾ…..
ਮੇਜਰ ਸਿੰਘ
ਗੁਰੂ ਕਿਰਪਾ ਕਰੇ
ਸਰਬੰਸ ਦਾਨੀ ਪਿਤਾ ਦੇ ਸਮੂਹ ਪਰਿਵਾਰ ਚਾਰੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਪਿਆਰੇ ਗੁਰਸਿੱਖੀ ਸਿੰਘਾਂ ਮਾਤਾਂਵਾਂ ਦੀ ਸ਼ਹਾਦਤ ਨੂੰ ਮੁਖ ਰੱਖਿਆ ਤੀਜੀ ਪੋਸਟ


Related Posts

One thought on “ਇਤਿਹਾਸ – ਗੁਰਦੁਆਰਾ ਵਿਆਹ ਅਸਥਾਨ ਸਾਹਿਬ, ਕਰਤਾਰਪੁਰ (ਜਲੰਧਰ)

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top