ਸ੍ਰੀ ਦਰਬਾਰ ਸਾਹਿਬ ਪਰਿਕਰਮਾ ਵਿੱਚ ਬਣੇ ਚੱਕਰ ਦਾ ਇਤਿਹਾਸ
ਸੱਚਖੰਡ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿੱਚ ਬਾਬਾ ਬੁੱਢਾ ਜੀ ਦੀ ਬੇਰੀ ਦੇ ਕੋਲ ਨੁੱਕਰ ਵਿੱਚ ਜੋ ਛਬੀਲ ਹੈ ਉਸਦੇ ਬਿਲਕੁਲ ਸਾਹਮਣੇ ਪ੍ਰਕਰਮਾ ਵਿੱਚ ਜ਼ਮੀਨ ’ਤੇ ਜੋ ਚੱਕਰ ਬਣਿਆ ਹੈ ਇਹ ਮਹਿਜ ਇੱਕ ਮਾਰਬਲ ਦਾ ਡਿਜ਼ਾਇਨ ਨਹੀਂ ਹੈ ਬਲਕਿ ਇਸ ਚੱਕਰ ਨਾਲ ਇਤਿਹਾਸ ਦੀ ਇੱਕ ਵੱਡੀ ਘਟਨਾ ਜੁੜੀ ਹੋਈ ਹੈ। ਇਹ ਚੱਕਰ ਭਾਈ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਦੀ ਯਾਦ ਵਿੱਚ ਹੈ ਜਿਨ੍ਹਾਂ ਨੇ ਦੁਸ਼ਟ ਮੱਸੇ ਰੰਘੜ ਦਾ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਕਰਨ ’ਤੇ ਸੋਧਾ ਲਗਾਇਆ ਸੀ।
ਜਦੋਂ ਸਿੱਖ ਪੰਥ ਦੇ ਮਹਾਨ ਸੂਰਮੇ ਭਾਈ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਮੱਸੇ ਰੰਘੜ ਦਾ ਸਿਰ ਵੱਢ ਕੇ ਦਰਬਾਰ ਸਾਹਿਬ ਤੋਂ ਰਵਾਨਾ ਹੋ ਰਹੇ ਸਨ ਤਾਂ ਇਸ ਥਾਂ ’ਤੇ ਆ ਕੇ ਯੋਧਿਆਂ ਨੇ ਆਪਣੇ ਘੋੜਿਆਂ ਨੂੰ ਘੁਮਾਉਂਦੇ ਹੋਏ ਦੁਸ਼ਟਾਂ ਨੂੰ ਲਲਕਾਰਾ ਮਾਰਿਆ ਤੇ ਗੁਰੂ ਦਾ ਜੈਕਾਰਾ ਗਜਾਇਆ ਸੀ। ਭਾਈ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਦਾ ਮੰਨਣਾ ਸੀ ਕਿ ਕਿਤੇ ਦੁਸ਼ਮਣ ਇਹ ਨਾ ਸਮਝ ਲਵੇ ਕਿ ਸਿੰਘ ਮੱਸੇ ਨੂੰ ਉਸਦੀ ਕਰਣੀ ਦਾ ਫਲ ਦੇ ਕੇ ਡਰ ਦੇ ਮਾਰੇ ਚੋਰੀ ਭੱਜ ਗਏ ਹਨ, ਸੋ ਉਨ੍ਹਾਂ ਨੇ ਇਸ ਥਾਂ `ਤੇ ਘੋੜਿਆਂ ਨੂੰ ਘੁੰਮਾ ਕੇ ਵੈਰੀਆਂ ਨੂੰ ਲਲਕਾਰਿਆ ਸੀ। ਸਿੰਘਾਂ ਦੇ ਘੋੜਿਆਂ ਨੂੰ ਘੁਮਾਉਣ ਵਾਲੀ ਥਾਂ ’ਤੇ ਉਸ ਘਟਨਾ ਨੂੰ ਯਾਦ ਰੱਖਣ ਲਈ ਪਰਕਰਮਾ ਵਿੱਚ ਇਹ ਚੱਕਰ ਬਣਾਇਆ ਗਿਆ ਹੈ। ਪਰਕਰਮਾਂ ਦੀਆਂ ਬਾਕੀ ਦੀਆਂ ਤਿੰਨ ਨੁਕਰਾਂ `ਤੇ ਅਜਿਹਾ ਚੱਕਰ ਨਹੀਂ ਹੈ।
ਵੱਧ ਤੋਂ ਵੱਧ ਸ਼ੇਅਰ ਕਰੋ ਜੀ
ਵਾਹਿਗੁਰੂ ਜੀ🙏