ਜੈਕਾਰਾ ਕੀ ਹੈ ?
ਜੈਕਾਰਾ ਕੋਈ ਰਸਮੀ ਬੋਲਾ ਨਹੀਂ ਜੋ ਆਮ ਸਮਝ ਲੈਂਦੇ ਨੇ
ਜੈਕਾਰਾ ਸੱਚ ਦੀ ਆਵਾਜ਼ ਹੈ ਏ ਸਦਾ ਸਤਿ ਤੇ ਅਕਾਲੀ ਬੋਲਾ ਹੈ ਜਿਸ ਉਪਰ ਕਾਲ ਦਾ ਪ੍ਰਭਾਵ ਨਹੀ ਹਾਂ ਜੈਕਾਰੇ ਦਾ ਅਸਰ ਕਾਲ ਤੇ ਹਲਾਤ ਉਪਰ ਜਰੂਰ ਹੈ ਇਕ ਥੱਕਿਆ ਹਾਰਿਆ ਸ਼ਕਤੀਹੀਣ ਹੋਇਆ ਸਿੱਖ ਜਦੋ ਉੱਚੀ ਆਵਾਜ਼ ਚ ਜੈਕਾਰਾ ਗਜਉਦਾ ਹੈ ਜਾਂ ਕੰਨੀ ਸੁਣਦਾ ਹੈ ਤਾਂ ਸਾਰੀ ਖਿੰਡੀ ਹੋਈ ਤਾਕਤ ਐ ਇਕੱਠੀ ਹੋ ਕੇ ਸਿੱਖ ਦੇ ਅੰਦਰ ਨੂੰ ਭਰ ਦਿੰਦੀ ਹੈ ਜਿਵੇਂ ਸੂਰਜ ਦੀਆਂ ਕਿਰਨਾਂ ਲੈਨਜ਼ ਤੇ ਕੇੰਦਰ ਹੋ ਅੱਗ ਲਾ ਦਿੰਦੀਆ ਨੇ
ਜੈਕਾਰਾ ਇਕ ਪ੍ਰਣ ਹੈ ਕੇ ਖ਼ਾਲਸਾ ਜ਼ੁਲਮ ਤੇ ਜ਼ਾਲਮ ਦੇ ਵਿਰੁੱਧ ਡਟ ਕੇ ਲੜੇਗਾ ਪੁਰਜਾ ਪੁਰਜਾ…
ਕੱਟ ਮਰੂ ਪਰ ਹਾਰੇਗਾ ਨਹੀਂ ਸਗੋਂ ਨਿਹਾਲ ਹੋਵੇਗਾ ਅਕਾਲ ਚ ਲੀਨ ਹੋਵੇਗਾ
ਜੈਕਾਰਾ ਸੱਚ ਤੇ ਧਰਮ ਦੀ ਬੁਲੰਦ ਆਵਾਜ਼ ਹੈ ਬੁਜ਼ਦਿਲ ਕਾਇਰ ਤੇ ਅਧਰਮੀ ਨੂੰ ਤਾਂ ਜੈਕਾਰੇ ਤੋ ਵੈਸੇ ਡਰ ਲਗਦਾ
ਜੈਕਾਰਾ ਜਿੱਤਦਾ ਦੂਜਾ ਨਾਮ ਹੈ
ਗੁਰੂ ਬੋਲ ਨੇ
ਜੈਕਾਰੁ ਕੀਓ ਧਰਮੀਆ ਕਾ
ਪਾਪੀ ਕਉ ਡੰਡੁ ਦੀਓਇ ॥੧੬॥
ਜੈ ਜੈ ਜਗ ਕਾਰਣ ਸ੍ਰਿਸਟ ੳਬਾਰਣ
ਮਮ ਪ੍ਰਤਿਪਾਰਣ ਜੈ ਤੇਗੰ ॥
ਜੈਕਾਰਾ ਗਜਾਵੈ
ਨਿਹਾਲ ਹੋ ਜਾਵੈ
ਬੋਲੇ…… ਸੋ…… ਨਿਹਾਲ ……..
ਸਤਿ…… ਸ੍ਰੀ……ਅਕਾਲ………
ਮੇਜਰ ਸਿੰਘ
ਗੁਰੂ ਕਿਰਪਾ ਕਰੇ
Waheguru Ji