ਵਿਆਹ ਆਲੇ ਕਪੜੇ (ਭਾਗ -1)
ਵਿਆਹ ਆਲੇ ਕਪੜੇ (ਭਾਗ -1)
ਗੁਰੂ ਬਾਬੇ ਦਾ ਵਿਆਹ ਹੋਇਆ 3 ਦਿਨਾਂ ਬਾਦ ਬਰਾਤ ਵਾਪਸ ਆਈ , ਬਾਬੇ ਕਾਲੂ ਨੇ ਹੋਲੀ ਹੋਲੀ ਸਾਰੇ ਪ੍ਰੋਹਣਿਆਂ ਨੂੰ ਭਾਜੀ (ਮਠਿਆਈ) ਦੇ ਦੇ ਕੇ ਸਤਿਕਾਰ ਨਾਲ ਤੋਰਿਆ। ਗੁਰੂ ਮਹਾਰਾਜੇ ਨੇ ਭਾਈ ਬਾਲੇ ਤੇ ਮਰਦਾਨੇ ਦਾ ਵੀ ਵਿਸ਼ੇਸ਼ ਸਨਮਾਨ ਕੀਤਾ। ਭਾਈ ਮਰਦਾਨਾ ਜੀ ਨੇ ਵਿਆਹ ਤੇ ਬਾਣੀ ਦਾ ਕੀਰਤਨ ਕੀਤਾ ਸੀ , ਗੁਰਦੇਵ ਜੀ ਨੇ ਵਿਆਹ ਆਲੇ ਦਿਨ ਦਾ ਆਪਣਾ ਕੀਮਤੀ ਲਿਬਾਸ ਭਾਈ ਮਰਦਾਨੇ ਨੂੰ ਬਖਸ਼ ਦਿੱਤਾ। ਭਾਈ ਜੀ ਲੈ ਕੇ ਬੜੇ ਖੁਸ਼ ਹੋਏ ਏ , ਬੜਾ ਵੱਡਾ ਸਨਮਾਨ ਸਤਿਕਾਰ ਸੀ। ਏ ਕੋਈ ਛੋਟੀ ਜਿਹੀ ਗੱਲ ਨਹੀਂ ਸੀ , ਪਿੰਡਾਂ ਚ ਅਜ ਵੀ ਵਿਆਹ ਆਲੇ ਕਪੜਿਆ ਨਾਲ ਕਈ ਖਿਆਲ ਜੁੜੇ ਆ। ਘਰ ਚ ਕੁਝ ਰੌਲਾ ਵੀ ਪਿਆ ਕੇ ਸ਼ਗਨਾਂ ਆਲਾ ਕਪੜਾ ਸੀ। ਕੀਮਤੀ ਵੀ ਕਿੰਨਾਂ…. ਚਲੋ ਦੇਣ ਸੀ ਹੋਰ ਕੁਝ ਦੇ ਦਿੰਦੇ , ਪਰ ਗੁਰੂ ਬਾਬੇ ਨੇ ਕਿਸੇ ਦੀ ਕੋਈ ਪ੍ਰਵਾਹ ਨਹੀਂ ਕੀਤੀ। ਸਤਿਗੁਰਾਂ ਦੀ ਮਾਸੀ ਲੱਖੋ ਜੀ ਨੇ ਇੱਥੋਂ ਤੱਕ ਕਹਿ ਦਿੱਤਾ ਨੀਂ ਭੈਣ ਤ੍ਰਿਪਤਾਂ, ਆ ਤੇਰਾ ਪੁੱਤ ਨਾਨਕ ਤੇ ਅੱਧਾ ਕਮਲਾ , ਬਾਬਾ ਦੇ ਕੰਨੀਂ ਵਾਜ ਪਈ ਤੇ ਸੁਭਾਵਿਕ ਬਚਨ ਕਹੇ , ਮਾਸੀ ਮੈਂ ਤੇ ਅੱਧਾ ਕਮਲਾਂ ਆ ਤੇਰਾ ਪੁੱਤ ਰਾਮ ਥੰਮਣ ਪੂਰਾ ਕਮਲਾ ਹੋਊ ( ਬਾਬਾ ਰਾਮ ਥੰਮਨ ਜੀ ਕੋਲ ਈ ਖੜੇ ਸੀ) ਗੁਰੂ ਬਚਨਾ ਦੀ ਕਲਾ ਦੇਖੋ ਬਾਬਾ ਰਾਮ ਥੰਮਣ ਜੀ ਬੜਾ ਵੱਡਾ ਮਸਤ ਫ਼ਕੀਰ ਹੋਇਆ। ਮਾਝੇ ਚ ਉਨ੍ਹਾਂ ਦੇ ਕਈ ਸਥਾਨ ਆ।
ਮੇਜਰ ਸਿੰਘ
ਗੁਰੂ ਕਿਰਪਾ ਕਰੇ
ਨੋਟ 28 ਤਰੀਕ ਨੂੰ ਭਾਈ ਮਰਦਾਨਾ ਜੀ ਦਾ ਅਕਾਲ ਚਲਾਣੇ ਦਾ ਦਿਨ ਆ ਓਸ ਗੁਰੂ ਕੇ ਲਾਲ ਮਹਾਂਪੁਰਖ ਦੇ ਪਵਿੱਤਰ ਚਰਨ ਨੂੰ ਪ੍ਰਣਾਮ ਕਰਦਿਆ ਪਹਿਲੀ ਪੋਸਟ