ਸੌਖਾ ਤਰੀਕਾ (ਗੁਰੂ ਨਾਨਕ ਦੇਵ ਜੀ)
ਇੱਕ ਦਿਨ ਦੀ ਗੱਲ ਸੀ ਇੱਕ ਦਿਨ ਇੱਕ ਡਾਕੂ ਗੁਰੂ ਨਾਨਕ ਦੇਵ ਜੀ ਕੋਲ ਆਇਆ ਅਤੇ ਚਰਨਾਂ ਚ ਸਿਰ ਰੱਖਦੇ ਹੋਏ ਬੋਲਿਆ ,” ਮੈ ਡਾਕੂ ਹਾਂ,”ਆਪਣੇ ਜੀਵਨ ਤੋ ਬਹੁਤ ਤੰਗ ਹਾਂ।ਮੈ ਸੁਧਰਨਾ ਚਾਹੁੰਦਾ ਹਾਂ,ਮੈਨੂੰ ਕੁਝ ਦੱਸੋ,ਮੇਰਾ ਮਾਰਗ ਦਰਸ਼ਨ ਕਰੋ, ਏਸ ਹਨੇਰੇ ਚੋਂ ਮੈਨੂੰ ਬਾਹਰ ਕੱਢੋ…..
ਗੁਰੂ ਨਾਨਕ ਦੇਵ ਜੀ ਨੇ ਕਿਹਾ,”ਤੂੰ ਅੱਜ ਤੋ ਲੋਕਾਂ ਨੂੰ ਲੁੱਟਣਾ ਬੰਦ ਕਰਦੇ ਅਤੇ ਝੂਠ ਬੋਲਣਾ ਛੱਡਦੇ,ਸਭ ਕੁਝ ਠੀਕ ਹੋ ਜਾਵੇਗਾ।”
ਡਾਕੂ ਨਮਸਕਾਰ ਕਰਕੇ ਚਲਾ ਗਿਆ,ਕੁਝ ਦਿਨਾਂ ਬਾਅਦ ਫੇਰ ਆਇਆ ਅਤੇ ਕਹਿਣ ਲਗਿਆ, ” ਮੈ ਚੋਰੀ, ਡਾਕੇ ਅਤੇ ਝੂਠ ਬੋਲਣ ਤੋਂ ਮੁਕਤ ਹੋਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਮੇਰੇ ਤੋ ਅਜਿਹਾ ਨਹੀਂ ਹੋ ਸਕਿਆ, ਤੇ ਕਿਹਾ ਕਿ ਤੁਸੀ ਮੈਨੂੰ ਕੋਈ ਤਰੀਕਾ ਜ਼ਰੂਰ ਦੱਸੋ ਗੁਰੂ ਨਾਨਕ ਦੇਵ ਜੀ ਨੇ ਸੋਚਿਆ ਅਤੇ ਅੰਤ ਵਿੱਚ ਕਿਹਾ ,” ਜੋਂ ਤੇਰੇ ਮਨ ਚ ਆਵੇ ਉਹ ਕਰ,ਪਰ ਦਿਨ ਭਰ ਝੂਠ ਬੋਲਣ,ਡਾਕੇ ਅਤੇ ਚੋਰੀ ਤੋਂ ਬਾਅਦ ਸ਼ਾਮ ਨੂੰ ਲੋਕਾ ਸਾਹਮਣੇ ਕੀਤੇ ਹੋਏ ਕੰਮਾਂ ਦਾ ਜਿਕਰ ਜਰੂਰ ਕਰਿਆ ਕਰ…।
ਡਾਕੂ ਨੂੰ ਇਹ ਤਰੀਕਾ ਸੋਖਾ ਲੱਗਿਆ ਉਹ ਨਮਸਕਾਰ ਕਰਕੇ ਚਲਾ ਗਿਆ। ਇਸ ਵਾਰ ਡਾਕੂ ਪਲਟ ਕੇ ਗੁਰੂ ਨਾਨਕ ਦੇਵ ਜੀ ਕੋਲ ਨਹੀਂ ਆਇਆ। ਦਿਨ, ਹਫ਼ਤੇ ਅਤੇ ਮਹੀਨੇ ਬੀਤ ਗਏ।
ਇੱਕ ਦਿਨ ਅਚਾਨਕ ਓਹੀ ਡਾਕੂ ਗੁਰੂ ਨਾਨਕ ਦੇਵ ਜੀ ਦੇ ਸਾਹਮਣੇ ਆਇਆ…. ਹੁਣ ਤੱਕ ਨਾ ਆਉਣ ਦਾ ਕਾਰਨ ਦਸਦੇ ਹੋਏ ਉਸਨੇ ਕਿਹਾ, ” ਮੈ ਤਾਂ ਉਸ ਤਰੀਕੇ ਨੂੰ ਬਹੁਤ ਸੋਖਾ ਸਮਝਿਆ ਸੀ ਪਰ ਉਹ ਤਾਂ ਬਹੁਤ ਔਖਾ ਨਿਕਲਿਆ ਲੋਕਾਂ ਦੇ ਸਾਹਮਣੇ ਆਪਣੀਆ ਬੁਰਾਈਆਂ ਦੱਸਣ ਵਿਚ ਸ਼ਰਮ ਆਉਂਦੀ ਹੈ, ਆਖਿਰ ਚ ਮੈਂ ਖੁਦ ਨੂੰ ਹੀ ਬਦਲ ਲਿਆ।”
ਕਹਾਣੀਕਾਰ ਦਾ ਨਾਮ
ਦਲਜੀਤ ਸਿੰਘ
nice
waheguru