ਇਤਿਹਾਸ – ਗੁਰਦੁਆਰਾ ਦਾਤਣਸਰ ਪਾਤਸ਼ਾਹੀ ਨੌਵੀਂ ਪਿੰਡ ਭਗਤਪੁਰਾ
ਬਰਨਾਲਾ ਦੇ ਪਿੰਡ ਭਗਤਪੁਰਾ ਮੌੜ ਤੋਂ ਇਕ ਕਿਲੋਮੀਟਰ ਦੀ ਦੂਰੀ ‘ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਦਾਤਣਸਰ ਲਗਭਗ 55 ਸਾਲ ਪਹਿਲਾਂ ਹੋਂਦ ‘ਚ ਆਇਆ | ਇਤਿਹਾਸ ਅਨੁਸਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਜਦ ਪਿੰਡ ਢਿੱਲਵਾਂ ਵਿਖੇ 9 ਮਹੀਨੇ ਠਹਿਰੇ ਸਨ ਤਾਂ ਆਪ ਸਰੀਰਕ ਕਿਰਿਆ ਕਰਨ ਲਈ ਅਜੋਕੇ ਗੁਰਦੁਆਰਾ ਸਾਹਿਬ ਵਾਲੇ ਸਥਾਨ ‘ਤੇ ਜੋ ਉਸ ਸਮੇਂ ਇਕ ਛੱਪੜੀ ਜੰਡ ਕਰੀਰਾਂ ਨਾਲ ਘਿਰੀ ਹੋਈ ਸੀ, ਆਉਂਦੇ ਸਨ ਅਤੇ ਆਪਣਾ ਘੋੜਾ ਇਕ ਕਰੀਰ ਦੇ ਰੱੁਖ ਨਾਲ ਬੰਨ੍ਹਣ ਉਪਰੰਤ ਦਾਤਣ ਆਦਿ ਕਰਿਆ ਕਰਦੇ ਸਨ | ਇੱਥੇ ਹੀ ਦਲਪਤ ਨਾਂਅ ਦਾ ਜੱਟ ਜੋ ਗਾਵਾਂ ਚਾਰਦਾ ਸੀ ਅਤੇ ਗਾਵਾਂ ਦਾ ਦੱੁਧ ਚੋਅ ਕੇ ਰੋਜ਼ਾਨਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਛਕਾਉਂਦਾ ਸੀ, ਜਿਸ ਤੋਂ ਖੁਸ਼ ਹੋ ਕੇ ਗੁਰੂ ਜੀ ਨੇ ਉਸ ਨੂੰ ਆਪਣੀ ਦਸਤਾਰ ਭੇਟ ਕੀਤੀ | ਦੁੱਧ ਪਿਲਾਉਣ ਕਰਕੇ ਘਰ ਜਾਣ ‘ਤੇ ਦਲਪਤ ਦੀ ਪਤਨੀ ਨੇ ਉਸ ਨਾਲ ਝਗੜਾ ਕੀਤਾ ਅਤੇ ਉਸ ਨੇ ਦਸਤਾਰ ਇਕ ਨੂੰ ਮਰਾਸੀ ਦੇ ਦਿੱਤੀ | ਦੂਸਰੇ ਦਿਨ ਦਸਤਾਰ ਨਾਂਅ ਬੱਝੀ ਹੋਣ ‘ਤੇ ਜਦ ਗੁਰੂ ਸਾਹਿਬ ਨੇ ਉਸ ਨੂੰ ਇਸ ਦਾ ਕਾਰਨ ਪੱੁਛਿਆਂ ਤਾਂ ਦਲਪਤ ਨੇ ਆਪਣੇ ਨਾਲ ਹੋਈ ਕਹਾਣੀ ਬਿਆਨ ਕੀਤੀ | ਇਸ ‘ਤੇ ਸ੍ਰੀ ਜੀ ਨੇ ਕਿਹਾ ਕਿ ਦਲਪਤ ਅਸੀਂ ਤੈਨੂੰ ਦਲਾਂ ਦਾ ਮੁਖੀ ਬਣਾਉਣਾ ਚਾਹੁੰਦੇ ਸਨ ਪਰ ਤੂੰ ਆਪਣੀ ਪਤਨੀ ਦਾ ਹੀ ਗੁਲਾਮ ਹੈ | ਗੁਰੂ ਸਾਹਿਬ ਦੇ ਇੱਥੇ ਆ ਕੇ ਦਾਤਣ ਆਦਿ ਕਰਨ ‘ਤੇ ਹੀ ਇਸ ਅਸਥਾਨ ਦਾ ਨਾਂਅ ਗੁਰਦੁਆਰਾ ਦਾਤਣਸਰ ਪਿਆ | 1964 ਵਿਚ ਪੂਰਨ ਸਿੰਘ ਨਾਂਅ ਦੇ ਕਿਸਾਨ ਨੇ ਉਪਰੋਕਤ ਢਾਬ ਵਾਲੀ ਥਾਂ ‘ਤੇ ਗੁਰਦੁਆਰਾ ਸਾਹਿਬ ਦੀ ਇਮਾਰਤ ਬਣਾਉਣੀ ਸ਼ੁਰੂ ਕੀਤੀ ਸੀ | 2004 ‘ਚ ਬਾਬਾ ਹਰਬੰਸ ਸਿੰਘ ਪੰਥ ਰਤਨ ਦਿੱਲੀ ਵਾਲਿਆਂ ਨੇ ਨਵੇਂ ਸਿਰੇ ਤੋਂ ਗੁਰਦੁਆਰਾ ਸਾਹਿਬ ਦੀ ਕਾਰ ਸੇਵਾ ਸ਼ੁਰੂ ਕਰਵਾਈ | ਮੱੁਖ ਸੇਵਾਦਾਰ ਬਾਬਾ ਮੇਜਰ ਸਿੰਘ ਦੀ ਅਗਵਾਈ ਵਿਚ ਦਰਬਾਰ ਹਾਲ, ਸਰੋਵਰ, ਲੰਗਰ ਹਾਲ, ਰਿਹਾਇਸ਼ੀ ਕਮਰੇ ਆਦਿ ਬਣਾਏ ਗਏ | ਇੱਥੇ ਹਰ ਸਾਲ ਮਾਘੀ ਦੇ ਮੌਕੇ ਵੱਡਾ ਜੋੜ ਮੇਲਾ ਮਨਾਇਆ ਜਾਂਦਾ ਹੈ |
Waheguru ji