ਇਤਿਹਾਸ – ਗੁਰੂ ਗੋਬਿੰਦ ਸਿੰਘ ਜੀ ਦੀ ਕਲਗੀ
ਆਓ ਇਤਿਹਾਸ ਦੀ ਇਕ ਹੋਰ ਘਟਨਾ ਤੇ ਝਾਤ ਪਾਉਂਦੇ ਹਾਂ, ਜਿਸ ਬਾਰੇ ਬਹੁਤ ਘੱਟ ਜਿਕਰ ਹੋਇਆ ਹੈ,
ਪੰਜ ਪਿਆਰਿਆਂ ਦੇ ਹੁਕਮ ਮੁਤਾਬਕ ਜਦੋ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਗੜ੍ਹੀ ਛੱਡਣ ਲੱਗੇ ਤਾਂ ਉਹਨਾਂ ਨੇ ਮੁਗਲ ਫੌਜ ਨੂੰ ਭਰਮਾਉਣ ਲਈ ਆਪਣੀ ਕਲਗੀ ਭਾਈ ਸੰਗਤ ਸਿੰਘ ਜੀ ਦੇ ਸਿਰ ਤੇ ਸਜਾ ਦਿੱਤੀ, ਤੇ ਆਪ ਆਪਣੇ ਨੀਲੇ ਘੋੜੇ ਤੇ ਸਵਾਰ ਹੋ ਕੇ ਬੋਲੇ ਸੋ ਨਿਹਾਲ ਦੇ ਜੈਕਾਰੇ ਛੱਡਦੇ ਹੋਏ, ਗੜ੍ਹੀ ਚੋ ਪਾਰ ਹੋ ਗਏ, ਤੇ ਫੌਜ ਵੱਲ ਨੂੰ ਇਕ ਤਾੜੀ ਮਾਰ ਕੇ ਹੋਕਾ ਦਿੱਤਾ ਕਿ ਹਿੰਦ ਦਾ ਪੀਰ ਜ਼ਾ ਰਿਹਾ ਹੈ, ਜੇ ਕਿਸੇ ਚ ਹਿੰਮਤ ਹੈ ਤਾਂ ਰੋਕ ਲਓ,, ਪਰ ਫਿਰ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਗੜ੍ਹੀ ਚੋ ਜਾਣ ਦੀ ਮੁਗ਼ਲ ਫੌਜ ਨੂੰ ਭਣਕ ਤੱਕ ਨਾ ਲੱਗੀ, ਤੇ ਉਹ ਏਹੀ ਸਮਝਦੇ ਰਹੇ ਕਿ ਸਿੱਖਾਂ ਦਾ ਗੁਰੂ ਚਮਕੌਰ ਦੇ ਕਿਲ੍ਹੇ ਅੰਦਰ ਹੀ ਹੈ,,
ਆਖਰ ਮੁਗ਼ਲ ਫੌਜ ਨੇ ਕਿਲ੍ਹੇ ਅੰਦਰ ਚੜਾਈ ਕਰ ਦਿੱਤੀ, ਭਾਈ ਸੰਗਤ ਸਿੰਘ ਜੀ ਸ਼ਹੀਦ ਹੋ ਗਏ, ਤੇ ਮੁਗ਼ਲ ਫੌਜ ਖੁਸ਼ੀ ਵਿਚ ਝੂਮਣ ਲੱਗੀ ਕਿ ਸਿੱਖਾਂ ਦਾ ਗੁਰੂ ਮਾਰਿਆ ਗਿਆ, ਭਾਈ ਜੀ ਦਾ ਸਿਰ ਵੱਢ ਕੇ ਮੁਗ਼ਲ ਦਰਬਾਰ ਦਿੱਲੀ ਚ ਪੇਸ਼ ਕੀਤਾ ਗਿਆ, ਜਿਥੋਂ ਪਤਾ ਲੱਗਾ ਕਿ ਇਹ ਗੁਰੂ ਗੋਬਿੰਦ ਸਿੰਘ ਨਹੀਂ, ਓਹਨਾ ਦਾ ਕੋਈ ਸਿੱਖ ਹੈ, ਗੁਰੂ ਗੋਬਿੰਦ ਸਿੰਘ ਨਿਕਲ ਚੁਕੇ ਨੇ।। ਦਿੱਲੀ ਦਰਬਾਰ ਚੋ ਹੁਕਮ ਹੋਇਆ ਕਿ ਇਸ ਸਿੱਖ ਦਾ ਸਿਰ ਇਹਦੇ ਪਰਿਵਾਰ ਨੂੰ ਦੇ ਦਵੇਂ, ਇਹ ਸਾਡੇ ਕਿਸੇ ਕੰਮ ਦਾ ਨਹੀਂ, । ਭਾਈ ਸੰਗਤ ਸਿੰਘ ਜੀ ਦਾ ਸਿਰ ਓਹਨਾ ਦੇ ਪਰਿਵਾਰ ਨੂੰ ਦੇ ਦਿੱਤਾ ਗਿਆ, ਭਾਈ ਜੀ ਦੇ ਸਿਰ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਕਲਗੀ ਵੀ ਉਸੇ ਤਰਾਂ ਸਜੀ ਹੋਈ ਸੀ, ਪਰਿਵਾਰ ਨੇ ਭਾਈ ਜੀ ਦੇ ਸਿਰ ਦਾ ਸੰਸਕਾਰ ਕੀਤਾ ਤੇ ਉਹ ਕਲਗੀ ਆਪਣੇ ਕੋਲ ਸੰਭਾਲ ਲਈ ।।
ਫਿਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ, ਮਹਾਰਾਜਾ ਨੂੰ ਪਤਾ ਲੱਗਾ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਉਹ ਕਲਗੀ, ਭਾਈ ਸੰਗਤ ਸਿੰਘ ਜੀ ਦੇ ਪੜਪੋਤੇ ਭਾਈ ਭਾਰਾ ਸਿੰਘ ਕੋਲ ਹੈ।। ਤਾਂ ਭਾਈ ਭਾਰਾ ਸਿੰਘ ਨੂੰ ਸ਼ੇਰ ਏ ਪੰਜਾਬ ਨੇ ਆਪਣੇ ਦਰਬਾਰ ਵਿਚ ਬੁਲਾਇਆ,, ਤੇ ਬਹੁਤ ਹਿ ਸਤਿਕਾਰ ਨਾਲ ਪੁੱਛਿਆ ਕਿ ਭਾਈ ਜੀ, ਗੁਰੂ ਗੋਬਿੰਦ ਸਿੰਘ ਦੀ ਕਲਗੀ ਜੋ ਖੁਦ ਗੁਰੂ ਸਾਬ ਨੇ ਤੁਹਾਡੇ ਪੜਦਾਦਾ ਭਾਈ ਸੰਗਤ ਸਿੰਘ ਦੇ ਸਿਰ ਤੇ ਸਜਾਈ ਸੀ, ਉਹ ਤੁਹਾਡੇ ਕੋਲ ਹੈ.?
ਭਾਈ ਭਾਰਾ ਸਿੰਘ ਨੇ ਕਿਹਾ ਜੀ ਮਹਾਰਾਜ ਗੁਰੂ ਸਾਹਿਬ ਦੀ ਉਹ ਕਲਗੀ ਮੇਰੇ ਕੋਲ ਬਿਲਕੁਲ ਮਹਿਫੂਜ ਓਸੇ ਤਰ੍ਹਾਂ ਪਈ ਹੈ,,
ਤਾਂ ਸ਼ੇਰ ਏ ਪੰਜਾਬ ਨੇ ਕਿਹਾ ਕਿ ਭਾਈ ਸਾਬ ਮੇਰੇ ਕੋਲ ਉਸ ਕਲਗੀ ਦਾ ਜਿੰਨਾ ਮੁੱਲ, ਜਿੰਨੀ ਦੌਲਤ ਲੈਣੀ ਹੈ, ਲੈ ਲਓ, ਉਹ ਕਲਗੀ ਮੈਨੂੰ ਦੇਦੋ,
ਤਾਂ ਉਸ ਵਕਤ ਭਾਰਾ ਸਿੰਘ ਨੇ ਸੋਚਿਆ ਕਿ ਮਹਾਰਾਜਾ ਰਣਜੀਤ ਸਿੰਘ ਕਦੀ ਆਪਣੀ ਜ਼ੁਬਾਨ ਤੋਂ ਮੁਕਰਦਾ ਨਹੀਂ, ਕਿਉਂ ਨਾ ਇਸ ਦਾ ਸਾਰਾ ਖਜ਼ਾਨਾ ਹਿ ਮੰਗ ਲਵਾ,
ਤਾਂ ਉਸ ਵਕਤ ਸ਼ੇਰ ਏ ਪੰਜਾਬ ਦੇ ਖਜ਼ਾਨੇ ਚ 1 ਲੱਖ 25 ਹਜ਼ਾਰ ਮੋਹਰਾ ਸੀ, ਮਹਾਰਾਜੇ ਨੇ 1 ਲੱਖ 25 ਹਜ਼ਾਰ ਮੋਹਰਾਂ ਦਾ ਸਾਰਾ ਖਜ਼ਾਨਾ ਭਾਰਾ ਸਿੰਘ ਨੂੰ ਦੇਕੇ, ਗੁਰੂ ਸਾਹਿਬ ਦੀ ਉਹ ਕਲਗੀ ਉਸ ਤੋਂ ਲੈ ਲਈ,, ਤੇ ਉਸ ਵਕਤ ਪੂਰੀ ਦੁਨੀਆਂ ਚ ਸਭ ਤੋਂ ਵੱਧ ਕੀਮਤੀ ਚੀਜ਼ ਮਹਾਰਾਜਾ ਰਣਜੀਤ ਸਿੰਘ ਨੇ ਖਰੀਦੀ ਸੀ, ਗੁਰੂ ਗੋਬਿੰਦ ਸਿੰਘ ਜੀ ਦੀ ਕਲਗੀ,, ਅੱਜ ਦੇ ਹਿਸਾਬ ਨਾਲ ਉਹ ਕੀਮਤ ਕਰੋੜਾਂ ਅਰਬਾਂ ਰੁਪਏ ਬਣਦੀ ਹੈ।।
ਸ਼ੇਰ ਏ ਪੰਜਾਬ ਨੇ ਆਪਣੇ ਮਹਿਲ ਦੇ ਸਭ ਤੋਂ ਉੱਪਰ ਜਿਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਸੀ, ਓਥੇ ਉਸ ਕਲਗੀ ਨੂੰ ਸ਼ੁਸ਼ੋਭਿਤ ਕੀਤਾ, ਤੇ ਸਵੇਰੇ ਉਠਕੇ ਜਦੋ ਮਹਾਰਾਜਾ ਰਣਜੀਤ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਜਾਂਦੇ ਸਨ, ਤਾਂ ਗੁਰੂ ਸਾਹਿਬ ਦੀ ਉਸ ਕਲਗੀ ਨੂੰ ਆਪਣੀਆਂ ਅੱਖਾਂ ਨਾਲ ਲਾਉਂਦੇ ਅਤੇ ਚੁੰਮਦੇ ਸਨ,।।
ਅੱਜ ਸਾਡੇ ਲਈ ਬੜੇ ਅਫ਼ਸੋਸ ਦੀ ਗੱਲ ਹੈ ਕਿ ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਮੌਤ ਤੋਂ ਬਾਅਦ , ਕੋਹਿਨੂਰ ਦੇ ਨਾਲ ਨਾਲ ਅੰਗਰੇਜ਼ ਉਸ ਕਲਗੀ ਨੂੰ ਵੀ ਬ੍ਰਿਟੇਨ ਲੈ ਗਏ, ਅੱਜ ਵੀ ਉਹ ਕਲਗੀ ਬ੍ਰਿਟੇਨ ਕੋਲ ਹੈ।।
ਅੱਜ ਵੀ ਜੇ ਸਿੱਖ ਬ੍ਰਿਟੇਨ ਕੋਲੋ ਉਸ ਕਲਗੀ ਦੀ ਮੰਗ ਕਰਨ, ਜ਼ਾ ਬਿਰਦੀ ਵਰਗੇ ਵੱਡੇ ਬਿਜ਼ਨਸਮੈਨ ਅਮੀਰ ਸਿੱਖ ਬ੍ਰਿਟੇਨ ਕੋਲੋ ਉਹ ਕਲਗੀ ਖਰੀਦ ਲੈਣ ਤਾਂ ਉਹ ਸਿੱਖਾਂ ਨੂੰ ਵਾਪਸ ਮਿਲ ਸਕਦੀ ਹੈ,, ਪਰ ਅਫ਼ਸੋਸ ਕਿ ਗੁਰੂ ਸਾਹਿਬ ਦੀ ਉਸ ਕਲਗੀ ਦਾ ਜ਼ਿਕਰ ਕੋਈ ਨਹੀਂ ਕਰਦਾ।।
🙏ਬੇਨਤੀ ਹੈ ਕਿ ਇਸ ਘਟਨਾ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, 🙏
🙏ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ।।🙏 ਦਾਸ : ਗੁਰਵਿੰਦਰ ਸਿੰਘ ਸੰਧੂ ।।🙏
Submitted By:- ਰਵਿੰਦਰ ਸਿੰਘ