ਕੜਾਹ ਪ੍ਰਸ਼ਾਦ ਦੀ ਪਰਚੀ ਕਦੋਂ ਤੇ ਕਿਵੇਂ ਸ਼ੁਰੂ ਹੋਈ – ਜਾਣੋ ਇਤਿਹਾਸ
ਮਹਾਂਰਾਜਾ ਰਣਜੀਤ ਸਿੰਘ ਦੇ ਰਾਜ ਭਾਗ ਸਮੇਂ ਅਕਾਲ ਤਖਤ ਦਾ ਜਥੇਦਾਰ ਅਕਾਲੀ_ਫੂਲਾ_ਸਿੰਘ ਸੀ।
ਜਦੋਂ ਸਾਰੇ ਲੋਕ ਸ਼ੇਰ-ਏ-ਪੰਜਾਬ ਮਹਾਂਰਾਜਾ ਰਣਜੀਤ ਸਿੰਘ ਨੂੰ ਸਿਰ ਝੁਕਾ ਕੇ “ਮਹਾਂਰਾਜਾ” ਕਹਿ ਕੇ ਪੁਕਾਰਦੇ ਸਨ, ਤਾਂ ਉਸ ਸਮੇਂ ਕੇਵਲ ਅਕਾਲ ਤਖਤ ਦਾ ਜਥੇਦਾਰ ਅਕਾਲੀ ਫੂਲਾ ਸਿੰਘ ਹੀ ਮਹਾਂਰਾਜਾ ਰਣਜੀਤ ਸਿੰਘ ਨੂੰ ਬਿਨਾਂ ਝੁਕੇ ਭਾਈ_ਸਾਬ ਕਹਿ ਕੇ ਬਲਾਉਂਦਾ ਸੀ। ਕਿਉਂਕਿ ਅਕਾਲ ਤਖਤ ਦਾ ਦਰਜਾ ਰਾਜਿਆਂ ਰਾਣਿਆਂ ਤੋਂ ਕਿਤੇ ਉੱਚਾ ਹੈ।
ਮਹਾਂਰਾਜਾ ਰਣਜੀਤ ਸਿੰਘ ਵੇਲੇ ਕੜਾਹ ਪ੍ਰਸ਼ਾਦਿ ਲਈ ਮਾਇਆ ਮਹਾਂਰਾਜਾ ਰਣਜੀਤ ਸਿੰਘ ਦੇ ਸ਼ਾਹੀ ਖਜਾਨੇ ਚੋਂ ਆਉਂਦੀ ਸੀ ਅਤੇ ਅਰਦਾਸ ਵਿੱਚ ਇਹ ਵੀ ਬੋਲਿਆ ਜਾਂਦਾ ਸੀ ਕਿ ਮਹਾਂਰਾਜਾ ਰਣਜੀਤ ਸਿੰਘ ਦਾ ਰਾਜ-ਭਾਗ ਸਦਾ ਸਲਾਮਤ ਰਹੇ।
ਜਦੋਂ ਜਥੇਦਾਰ ਅਕਾਲੀ ਫੂਲਾ ਸਿੰਘ ਕੋਲ ਸਿੱਖਾਂ ਦੀਆਂ ਸ਼ਕਾਇਤਾਂ ਆਈਆਂ ਕਿ ਸਿੱਖ ਕੌਮ ਦਾ ਸਿਰਮੌਰ ਸ਼ੇਰ-ਏ-ਪੰਜਾਬ ਕੰਜਰੀ ਮੌਰਾਂ ਦੇ ਇਸ਼ਕ ਵਿੱਚ ਪੈ ਗਿਆ ਹੈ ਅਤੇ ਹੁਣ ਮਹਾਂਰਾਜਾ ਦਾੜੀ ਵੀ ਰੰਗਣ ਲੱਗ ਪਿਆ ਹੈ ਅਤੇ ਸ਼ਰਾਬ ਦਾ ਸੇਵਨ ਵੀ ਕਰਦਾ ਹੈ, ਜੋ ਜਿਮੇਂਵਾਰ ਸਿੱਖ ਨੂੰ ਸ਼ੋਭਾ ਨਹੀਂ ਦਿਦਾਂ। ਇਸ ਲਈ ਸਿੱਖਾਂ ਨੇ ਜਥੇਦਾਰ ਨੂੰ ਕਿਹਾ ਕਿ ਤੁਸੀਂ ਉਸ ਨੂੰ ਵਰਜੋ।
ਅਕਾਲੀ ਫੂਲਾ ਸਿੰਘ ਨੇ ਮਹਾਂਰਾਜਾ ਰਣਜੀਤ ਸਿੰਘ ਨੂੰ ਸਨੇਹਾ ਭੇਜਿਆ ਅਤੇ ਇਸ ਬਾਬਾਤ ਸਫਾਈ ਦੇਣ ਨੂੰ ਕਿਹਾ। ਪਰ ਮਾੜੇ ਕਰਮੀਂ ਮਹਾਂਰਾਜਾ ਰਣਜੀਤ ਸਿੰਘ ਨੇ ਇਸ ਸੁਨੇਹੇ ਨੂੰ ਅਣ-ਗੌਲਿਆਂ ਕਰ ਦਿਤਾ।
ਇੰਤਜਾਰ ਕਰਨ ਤੋਂ ਬਾਅਦ ਜਦੋਂ ਮਹਾਂਰਾਜਾ ਰਣਜੀਤ ਸਿੰਘ ਸਫਾਈ ਦੇਣ ਲਈ ਨਹੀਂ ਆਇਆ ਤਾਂ ਆਕਾਲੀ ਫੂਲਾ ਸਿੰਘ ਨੇ ਅਕਾਲ ਤਖਤ ਤੋਂ ਦੋ ਹੁਕਮਨਾਮੇ ਜਾਰੀ ਕੀਤੇ।
1) ਕੜਾਹ ਪ੍ਰਸ਼ਾਦਿ ਲਈ ਸ਼ਾਹੀ ਖਜਾਨੇ ਚੋਂ ਮਾਇਆ ਦੀ ਪ੍ਰਵਾਨਗੀ ਬੰਦ ਕਰ ਦਿੱਤੀ ਅਤੇ ਅੱਜ ਤੋਂ ਸੰਗਤ ਹੀ ਆਪਣੀ ਹੈਸੀਅਤ ਮੁਤਬਕ ਮਾਇਆ ਭੇਟ ਕਰੇਗੀ ਅਤੇ ਲਿਖਤੀ ਰਸੀਦ ਲਵੇਗੀ। ਸੰਗਤ ਦੀ ਮਾਇਆ ਨਾਲ ਕੜਾਹ ਪ੍ਰਸਾਦਿ ਦੀਆਂ ਦੇਗਾਂ ਤਿਆਰ ਹੋਣਗੀਆਂ। /> 2) ਰੋਜਾਨਾ ਦੀ ਅਰਦਾਸ ਵਿੱਚੋਂ ਮਹਾਂਰਾਜਾ ਰਣਜੀਤ ਸਿੰਘ ਦੇ ਸਦਾ ਸਲਾਮਤੀ ਵਾਲੀ ਲਾਇਨ ਕੱਟ ਦਿਓ।
ਜਦੋਂ ਇਸ ਗੱਲ ਦਾ ਮਹਾਂਰਾਜਾ ਰਣਜੀਤ ਸਿੰਘ ਨੂੰ ਪਤਾ ਲੱਗਾ ਤਾਂ ੳਸ ਨੇ ਅਕਾਲੀ ਫੂਲਾ ਸਿੰਘ ਨਾਲ ਰਾਬਤਾ ਕਾਇਮ ਕੀਤਾ ਅਤੇ ਆਕਾਲੀ ਫੂਲਾ ਸਿੰਘ ਨੇ ਕਿਹਾ ਭਾਈ ਸਾਬ ਹੁਣ ਇਹ ਮਸਲਾ ਮੇਰਾ ਅਤੇ ਤੇਰਾ ਨਹੀ ਰਿਹਾ। ਤੇਰੇ ਅਤੇ ਅਕਾਲ-ਤਖਤ ਦਰਮਿਆਨ ਹੈ ਇਸ ਲਈ ਉੱਥੇ ਪੇਸ਼ ਹੋ ਕੇ ਗੱਲ ਕਰ।
ਮਹਾਂਰਾਜ ਰਣਜੀਤ ਸਿੰਘ ਤਖਤ ਤੋਂ ਤਨਖਾਹੀਆ ਕਰਾਰ ਦੇ ਦਿੱਤਾ ਗਿਆ ਸੀ। ਇਸ ਦੇ ਬਾਵਜੂਦ ਮਹਾਂਰਾਜਾ ਰਣਜੀਤ ਸਿੰਘ ਦਰਬਾਰ ਵਿੱਚ ਦਰਸ਼ਨ ਕਰਨ ਲਈ ਅੰਦਰ ਆਉਂਣ ਲੱਗਿਆ ਤਾਂ ਦਰਸ਼ਨੀ ਦਰਵਾਜੇ ਅੱਗੇ ਨੰਗੀ ਤਲਵਾਰ ਲੈ ਅਕਾਲੀ ਫੂਲਾ ਸਿੰਘ ਆਪ ਅੱਗੇ ਜਾ ਡੱਟਿਆ ਤੇ ਪਹਿਲਾਂ ਅਕਾਲ ਤਖਤ ਅੱਗੇ ਪੇਸ਼ ਹੋ ਕੇ ਭੁੱਲ ਬਖਸ਼ਾਉਂਣ ਦਾ ਹੁਕਮ ਦਿੱਤਾ। ਅਤੇ ਤਨਖਾਈਏ ਮਹਾਂਰਾਜੇ ਨੂੰ ਦਰਬਾਰ ਸਾਹਿਬ ਦੇ ਦਰਸ਼ਨ ਨਹੀ ਕਰਨ ਦਿੱਤੇ।
ਸ਼ੇਰ-ਏ-ਪੰਜਾਬ ਮਹਾਂਰਾਜਾ ਰਣਜੀਤ ਸਿੰਘ ਅਕਾਲ ਤਖਤ ਅੱਗੇ ਪੇਸ਼ ਹੋਇਆ ਅਤੇ ਅਕਾਲੀ ਫੂਲਾ ਸਿੰਘ ਦੇ ਕਹਿਣ ਤੇ ਮਹਾਂਰਾਜਾ ਰਣਜੀਤ ਸਿੰਘ ਨੂੰ ਕੋੜੇ ਮਾਰਨ ਵਾਸਤੇ ਇਮਲੀ ਦੇ ਦਰਖਤ ਨਾਲ ਬੰਨ ਦਿੱਤਾ ਗਿਆ। ਕੇਵਲ ਕਸ਼ਹਿਰਾ ਅਤੇ ਦਸਤਾਰ ਛੱਡ ਸਾਰੇ ਕਪੜੇ ਵੀ ਉਤਾਰ ਦਿੱਤੇ ਗਏ। ਮਹਾਰਾਜਾ ਰਣਜੀਤ ਸਿੰਘ ਇਮਲੀ ਦੇ ਦਰਖਤ ਨਾਲ ਬੰਨਿਆਂ ਸਿਰ ਝੁਕਾਈ ਖੱੜਾ ਸੀ। ਸੰਗਤਾ ਦੀਆਂ ਵੈਰਾਗ ਨਾਲ ਅੱਖਾਂ ਛਲਕ ਪਈਆਂ ਅਤੇ ਸੰਗਤਾਂ ਦੀ ਬੇਨਤੀ ਕਰਨ ਤੇ ਕੋੜੇ ਨਹੀਂ ਮਾਰੇ ਗਏ।
ਪਰ ਜਦੋਂ ਸ਼ਾਹੀ ਮਾਇਆ ਵਿਚੋਂ ਕੜਾਹ ਪ੍ਰਸਾਦਿ ਲਈ ਅਤੇ ਸਦਾ ਸਲਾਮਤੀ ਦੀ ਅਰਦਾਸ ਲਈ ਮਹਾਂਰਾਜਾ ਰਣਜੀਤ ਸਿੰਘ ਨੇ ਅਕਾਲੀ ਫੂਲਾ ਸਿੰਘ ਨੂੰ ਬੇਨਤੀ ਕੀਤੀ ਤਾੰ ਅਕਾਲੀ ਫੂਲਾ ਸਿੰਘ ਨੇ ਕਿਹਾ:- ਅਕਾਲ_ਤਖਤ_ਦੇ_ਹੁਕਮਨਾਮੇ_ਕਦੇ_ਵਾਪਸ_ਨਹੀ_ਲਏ_ਜਾਂਦੇ ਇਸ ਲਈ ਹੁਣ ਸੰਗਤਾ ਹੀ ਸ਼ਰਧਾ ਅਤੇ ਹੈਸੀਅਤ ਮੁਤਾਿਬਕ ਮਾਇਆ ਦੇਣਗੀਆਂ ਤੇ ਪਰਚੀ ਲੈਣਗੀਆਂ।
ਇਸ ਜਾਣਕਾਰੀ ਨੂੰ ਅੱਗੇ ਸ਼ੇਅਰ ਕਰੋ ਜੀ।
waheguru waheguru