ਨਵੇਂ ਸਾਲ ਦੀਆਂ ਮੁਬਾਰਕਾਂ
1 ਚੇਤ 555 (14 ਮਾਰਚ )
ਚੇਤੁ ਬਸੰਤੁ ਭਲਾ ਭਵਰ ਸੁਹਾਵੜੇ ॥ ਅੰਗ ੪੫੨(452)
ਧਰਤੀ ਤੇ ਸਮੇਂ ਦੀ ਵੰਡ ਦੋ ਰੂਪਾਂ ਚ ਇਕ ਕੁਦਰਤੀ ਤੇ ਦੂਸਰਾ ਮਨੁੱਖ ਦੀ ਸਿਆਣਪ ਨਾਲ ਕੁਦਰਤੀ ਵੰਡ ਸੂਰਜ ਤੇ ਚੰਦ ਕਰਕੇ ਹੈ। ਦਿਨ ਰਾਤ ਗਰਮੀ ਸਰਦੀ ਆਦਿਕ ਬਾਕੀ ਸਾਰੇ ਜੀਵ ਤਾਂ ਇਹਦੇ ਚ ਖੁਸ਼ ਨੇ ਪਰ ਇੰਨੀ ਕੁ ਵੰਡ ਤੇ ਬਦਲ ਨਾਲ ਮਨੁੱਖ ਦਾ ਨਹੀ ਸਰਦਾ। ਉਹਨੇ ਫਿਰ ਆਪਣੀ ਸਹੂਲਤ ਵਾਸਤੇ ਕੁਦਰਤ ਨੂੰ ਸਮਝ ਕੇ ਹੋਰ ਵੰਡ ਕੀਤੀ , ਜਿਵੇ ਚਾਰ ਜੁਗ , ਸਦੀਆਂ ,ਸਾਲ ,ਮਹੀਨੇ ,ਹਫ਼ਤੇ , ਥਿਤਾਂ ,ਵਾਰ ,ਪਹਿਰ, ਮਹੂਰਤ ,ਘੜੀਆਂ ,ਪਲ ,ਵਿਸਵੇ ਘੰਟੇ ਮਿੰਟ ਸਕਿੰਟ ਆਦਿਕ ਚ ਸਮੇ ਨੂੰ ਵੰਡਿਆ।
ਵੈਸੇ ਤਾਂ ਹਰ ਪਲ ਛਿਣ ਨਵਾਂ ਹੈ ਪਰ ਫਿਰ ਵੀ 31 ਦਸੰਬਰ ਤੋਂ ਬਾਅਦ 1 ਜਨਵਰੀ ਨੂੰ ਆਮ ਤੌਰ ਤੇ ਨਵਾਂ ਸਾਲ ਸਮਝਿਆ ਤੇ ਮਨਾਇਆ ਜਾਂਦਾ ਇਹ ਅਸਲ ਚ ਈਸਾ ਦੇ ਜਨਮ ਤੇ ਸੁੰਨਤ ਨਾਲ ਸਬੰਧਕ ਦਿਨ ਹੈ ਈਸਾ ਤੋਂ ਚੱਲੇ ਈਸਵੀ ਸੰਮਤ ਸਾਲ ਦਾ ਪਹਿਲਾ ਦਿਨ 1ਜਨਵਰੀ ਹੈ ਅੰਗਰੇਜ ਰਾਜ ਕਰਕੇ ਏ ਬਹੁਤ ਪ੍ਰਚਲਤ ਹੈ ਵੈਸੇ ਇਹਦਾ ਨ ਕੁਦਰਤ ਨਾਲ ਖਾਸ ਸਬੰਧ ਹੈ ਤੇ ਨ ਗੁਰਮਤਿ ਹੈ
ਬਾਰਾਂ ਮਾਹ ਬਾਣੀ ਅਨੁਸਾਰ ਨਵੇਂ ਸਾਲ ਦੀ ਸ਼ੁਰੂਆਤ ਚੇਤ ਮਹੀਨੇ ਤੋ ਅਜ ਤੋ ਹੁੰਦੀ ਹੈ
ਚੜਿ ਚੇਤੁ ਬਸੰਤੁ ਮੇਰੇ ਪਿਆਰੇ ਭਲੀਅ ਰੁਤੇ ॥
ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ 2 ਬਾਰਾਂ ਮਾਹ ਨੇ ਇਕ ਧੰਨ ਗੁਰੂ ਨਾਨਕ ਦੇਵ ਜੀ ਦੀ ਬਾਣੀ ਤੁਖਾਰੀ ਰਾਗ ਚ ਦੂਸਰੀ ਮਾਝ ਰਾਗ ਚ ਧੰਨ ਗੁਰੂ ਅਰਜਨ ਦੇਵ ਜੀ ਦੀ ਦਸਮ ਗ੍ਰੰਥ ਚ ਵੀ ਬਾਰਾਂ ਮਾਹ ਹੈ ਕ੍ਰਿਸ਼ਨਾ ਅਵਤਾਰ ਚ ਕਿਉਕਿ ਬਾਰਹ ਮਾਹ ਇਕ ਕਾਵਿ ਸ਼ੈਲੀ ਹੈ ਸਰਦਾਰ ਪਿਆਰਾ ਸਿੰਘ ਪਦਮ ਨੇ 300 ਬਾਰਾਂ ਮਾਹ ਦਾ ਜ਼ਿਕਰ ਕੀਤਾ ਹੈ ਖੈਰ …
ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰਲੇ ਦੋਵੇ ਦੋ ਬਾਰਾਂ ਮਾਹ ਚੇਤ ਮਹੀਨੇ ਤੋ ਅਜ ਤੋਂ ਅਰੰਭ ਹੁੰਦੇ ਨੇ ਅਤੇ ਫੱਗਣ ਤੇ ਸਮਾਪਤ ਉ ਬਾਰਵਾਂ ਮਹੀਨਾ ਹੈ ਭਾਵ ਸਾਲ ਪੂਰਾ
ਦੂਸਰੇ ਪਾਸੇ ਦੇਖੀਏ ਤਾਂ ਕੁਦਰਤ-ਤੀ ਬਦਲਾਹਟ ਉਹ ਵੀ ਚੇਤ ਮਹੀਨੇ ਹੁੰਦੀ ਹੈ ਰੁੱਖਾਂ ਦੇ ਪੁਰਾਣੇ ਪੱਤੇ ਫਲ ਫੁਲ ਜੋ ਝੜ੍ਹ ਗਏ ਸੀ ਚੇਤ ਮਹੀਨੇ ਚ ਨਵੇ ਪੁੰਨਗਰ ਦੇ ਆ ਰੁੱਖਾਂ ਤੇ ਨਵੀ ਬਹਾਰ ਅਉਦੀ ਹੈ ਬਸੰਤ ਚੜਦਾ ਹੈ
ਬਸੰਤ ਰੁਤਿ ਆਈ ॥
ਪਰਫੂਲਤਾ ਰਹੇ ॥੧॥
ਗੁਰੂ ਅਰਜਨ ਦੇਵ ਜੀ ਦੀ ਇਕ ਰੁੱਤੀ ਬਾਣੀ ਰਾਮਕਲੀ ਰਾਗ ਚ ਹੈ ਜਿਸ ਵਿੱਚ ਪੂਰੀਆ 6 ਰੁੱਤਾਂ 12 ਮਹੀਨਿਆ ਦਾ ਜਿਕਰ ਆ ਪਹਿਲੀ ਰੁੱਤ ਬਸੰਤ ਹੈ ਇਹ ਰੁੱਤ ਵੀ ਚੇਤ ਤੋ ਅਰੰਭ ਹੁੰਦੀ ਹੈ
ਚੇਤੁ ਬਸੰਤੁ ਭਲਾ ਭਵਰ ਸੁਹਾਵੜੇ ॥
ਆਮ ਨਿਗਾ ਮਾਰੀਏ ਤਾਂ ਸਕੂਲਾਂ ਚ ਬੱਚਿਆਂ ਦੀਆਂ ਕਲਾਸਾਂ ਇਸੇ ਸਮੇਂ ਬਦਲੀਆਂ ਜਾਂਦੀਆਂ ਨੇ ਸਰਕਾਰੀ ਬਜਟ ਮਾਰਚ ਅਖੀਰ ਭਾਵ ਏਸ ਸਮੇ ਪਾਸ ਹੁੰਦੇ ਨੇ ਹੋਰ ਬਹੁਤ ਕੁਝ ਐਹੋ ਜਿਹਾ ਹੈ ਹੋ ਨਵਾ ਹੈ ਮੁਕਦੀ ਗੱਲ ਕੁਦਰਤ ਅਨੁਸਾਰ ਬਾਣੀ ਅਨੁਸਾਰ ਨਵਾਂ ਸਾਲ ਚੇਤ ਤੋ ਹੈ
ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜੇ ਦੇ ਨਾਮ ਅਤੇ ਪ੍ਰਕਾਸ਼ ਪੁਰਬ ਸਾਲ ਤੋ ਆਰੰਭ ਕੀਤਾ ਸੰਮਤ ਨਾਨਕਸ਼ਾਹੀ ਦਾ ਅਜ ੫੫੫(555) ਸਾਲ ਅਰੰਭ ਹੁੰਦਾ ਹੈ ਸਮੂਹ ਸੰਗਤ ਨੂੰ ਨਾਨਕਸ਼ਾਹੀ ਨਵੇਂ ਸਾਲ ਲਈ ਲੱਖ ਲੱਖ ਮੁਬਾਰਕਾਂ ਸਤਿਗੁਰੂ ਮਹਾਰਾਜ ਕ੍ਰਿਪਾ ਕਰਨ ਇਹ ਨਵਾਂ ਸਾਲ ਗੁਰੂ ਚਰਨਾਂ ਦੇ ਪਿਆਰ ਨਾਮ ਬਾਣੀ ਚ ਬਤੀਤੇ
ਕਿਉਂਕਿ ਗੁਰੂ ਬਚਨ ਨੇ
ਸਾ ਵੇਲਾ ਸੋ ਮੂਰਤੁ ਸਾ ਘੜੀ ਸੋ ਮੁਹਤੁ ਸਫਲੁ ਹੈ
ਮੇਰੀ ਜਿੰਦੁੜੀਏ
ਜਿਤੁ ਹਰਿ ਮੇਰਾ ਚਿਤਿ ਆਵੈ ਰਾਮ ॥
ਕਲਗੀਧਰ ਪਿਤਾ ਕ੍ਰਿਪਾ ਕਰਨ ਪੰਥ ਨੂੰ ਚੜ੍ਹਦੀ ਕਲਾ ਬਖ਼ਸ਼ਣ ਨਾਮ ਦਾਨ ਗੁਰਸਿੱਖੀ ਸਿਦਕ ਭਰੋਸੇ ਦੀ ਦਾਤ ਬਖ਼ਸ਼ਣ
ਮਿਹਰ ਕਰਨ ਖ਼ਾਲਸੇ ਨੂੰ ਰਾਜ ਭਾਗ ਨਾਲ ਨਿਵਾਜਣ
ਮੇਜਰ ਸਿੰਘ
ਗੁਰੂ ਕਿਰਪਾ ਕਰੇ