ਇਤਿਹਾਸ – ਗੁਰਦੁਆਰਾ ਛੱਲਾ ਸਾਹਿਬ ( ਮੋਹੀ)

ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਚਮਕੌਰ ਦੀ ਗੜ੍ਹੀ ਚੋ ਏਨੇ ਤੀਰ ਚਲਾਏ ਸੀ ਕਿ ਗੁਰੂ ਸਾਹਿਬ ਦੀ ਉਂਗਲ ਸੁੱਜ ਗਈ ਸੀ , ਉਂਗਲ ਚ ਗੁਲਸ਼ਤ੍ਰਾਣ ਪਾਇਆ ਸੀ ਜੋ ਛੱਲੇ ਵਰਗਾ ਹੁੰਦਾ ਹੈ ਇਸ ਨਾਲ ਤੀਰ ਚਲਾਉਣਾ ਸੌਖਾ ਰਹਿੰਦਾ ਹੁੰਦਾ। ਸੋਝ ਕਰਕੇ ਗੁਲਸ਼ਤ੍ਰਾਣ ਉਗਲ ਚ ਫਸ ਗਿਆ ਤੇ ਉਤਰਦਾ ਨਹੀਂ ਸੀ।
ਕਲਗੀਧਰ ਪਿਤਾ ਜੀ ਮਾਛੀਵਾੜੇ ਤੋ ਚਲਦਿਆ ਚਲਦਿਆ ਜਦੋ ਮੋਹੀ ਪਿੰਡ (ਜਿਲ੍ਹਾ ਲੁਧਿਆਣਾ )ਪਹੁੰਚੇ ਤਾਂ ਪਿੰਡ ਦੇ ਬਾਹਰ ਸੰਘਣੀ ਝਿੱੜੀ ਦੇ ਕੋਲ ਰੁਕੇ , ਇੱਥੇ ਨਾਲ ਹੀ ਪਾਣੀ ਦੀ ਢਾਬ ਸੀ ਪਿੰਡ ਵਾਸੀਆਂ ਨੂੰ ਪਤਾ ਲੱਗਾ ਤਾਂ ਉਹ ਦਰਸ਼ਨ ਕਰਨ ਆਏ , ਦੁੱਧ ਪਾਣੀ ਛਕਾਇਆ , ਫਿਰ ਪੁੱਛਿਆ ਮਹਾਰਾਜ ਸਾਡੇ ਲਾਇਕ ਕੋਈ ਹੋਰ ਸੇਵਾ ? ਪਾਤਸ਼ਾਹ ਨੇ ਕਿਹਾ ਕੋਈ ਲੁਹਾਰ ਬੁਲਾਉ ਅਸੀ ਆ ਛੱਲਾ ਕਟਾਉਣਾ , ਉਸੇ ਵੇਲੇ ਭਾਈ ਜੁਵਾਲਾ ਜੀ ਜੋ ਲੁਹਾਰ ਸੀ ਨੂੰ ਬੁਲਾਇਆ।
ਭਾਈ ਜੁਵਾਲੇ ਨੇ ਰੇਤੀ ਨਾਲ ਰਗੜ ਰਗੜ ਕੇ ਬੜੇ ਪਿਆਰ ਤੇ ਸਾਵਧਾਨੀ ਨਾਲ ਛੱਲਾ ਕੱਟਿਆ, ਜ਼ਰਾ ਜਿੰਨੀ ਤਕਲੀਫ਼ ਨਹੀਂ ਹੋਣ ਦਿੱਤੀ , ਸਤਿਗੁਰੂ ਭਾਈ ਜਵਾਲਾ ਤੇ ਬੜੇ ਪ੍ਰਸੰਨ ਹੋਏ ਉਹ ਸਰਬਲੋਹ ਦਾ ਛੱਲਾ ਨਿਸ਼ਾਨੀ ਦੇ ਤੌਰ ਤੇ ਭਾਈ ਜਵਾਲੇ ਨੂੰ ਦੇ ਦਿੱਤਾ , ਨਾਮ ਦੀ ਅਸੀਸ ਦਿੱਤੀ ਤੇ ਬਚਨ ਕਹੇ “ਤੁਹਾਡੀ ਕੁਲ ਵਧੇ ਫੁੱਲੇਗੀ ” . ਜਿੱਥੇ ਸਤਿਗੁਰੂ ਰੁਕੇ ਤੇ ਛੱਲਾ ਕਟਾਇਆ ਸੀ ਉਥੇ ਸਥਾਨ ਬਣਿਆ ਹੋਇਆ ਹੈ ਗੁ: ਛੱਲਾ ਸਾਹਿਬ ਪਾ:ਦਸਵੀਂ ਪਿੰਡ ਮੋਹੀ। ਪਾਣੀ ਦੀ ਢਾਬ ਨੂੰ ਸਰੋਵਰ ਵਿੱਚ ਬਦਲ ਦਿੱਤਾ ਗਿਆ।
ਸਤਿਗੁਰਾਂ ਦਾ ਉਹ ਕੱਟਿਆ ਹੋਇਆ ਛੱਲਾ ਤੇ ਜਿਸ ਰੇਤੀ ਨਾਲ ਛੱਲਾ ਕੱਟਿਆ ਸੀ ਉਹ ਰੇਤੀ ਅੱਜ ਵੀ ਭਾਈ ਜੁਵਾਲਾ ਜੀ ਦੇ ਪਰਿਵਾਰ ਕੋਲ ਹੈ ਜੋ ਭਾਮੀਪੁਰਾ ਪਿੰਡ ਨੇੜੇ ਜਗਰਾਉ ਰਹਿੰਦੇ ਨੇ ਤੇ ਆਏ ਗਏ ਨੂੰ ਪਿਆਰ ਨਾਲ ਦਰਸ਼ਨ ਕਰਵਾਉਂਦੇ ਨੇ।
ਨੋਟ ਕਲਗੀਧਰ ਪਿਤਾ ਜੀ ਦੇ ਇਸ ਪਿੰਡ ਅਉਣ ਦੀ ਯਾਦ ਚ ਹਰ ਸਾਲ 31 ਜਨਵਰੀ ਨੂੰ ਨਗਰ ਕੀਰਤਨ ਨਿਕਲਦਾ ਹੈ
ਮੇਜਰ ਸਿੰਘ
ਗੁਰੂ ਕਿਰਪਾ ਕਰੇ


Related Posts

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top