ਇਤਿਹਾਸ – ਸਿੱਖ ਧਰਮ ਦੇ ਪਹਿਲੇ ਸ਼ਹੀਦ ਬਾਰੇ ਜਾਣਕਾਰੀ
ਅੱਜ ਮੈ ਸਿੱਖ ਧਰਮ ਦੇ ਪਹਿਲੇ ਸਿੱਖ ਸ਼ਹੀਦ ਦਾ ਜਿਕਰ ਕਰਨ ਲੱਗਾ ਜੋ ਗੁਰੂ ਨਾਨਕ ਸਾਹਿਬ ਜੀ ਵੇਲੇ ਸ਼ਹੀਦ ਹੋਇਆ ਤੇ ਸਿੱਖ ਧਰਮ ਵਿੱਚ ਪਹਿਲੇ ਸ਼ਹੀਦ ਹੋਣ ਦਾ ਮਾਨ ਹਾਸਿਲ ਕੀਤਾ । ਇਸ ਸਿੱਖ ਬਾਰੇ ਬਹੁਤ ਘੱਟ ਸੰਗਤ ਨੂੰ ਪਤਾ ਹੋਵੇਗਾ ਕਿਉਕਿ ਇਤਿਹਾਸ ਵਿੱਚ ਇਸ ਸਿੱਖ ਦਾ ਜਿਕਰ ਬਹੁਤ ਘੱਟ ਆਇਆ ਪਰ ਭਾਈ ਗੁਰਦਾਸ ਜੀ ਨੇ ਇਸ ਸਿੱਖ ਭਾਈ ਤਾਰੂ ਪੋਪਟ ਜੀ ਬਾਰੇ ਲਿਖਿਆ ਹੈ । ਤਾਰੂ ਭਾਈ ਜੀ ਦਾ ਨਾਮ ਸੀ ਤੇ ਪੋਪਟ ਇਹਨਾ ਦੀ ਗੋਤ ਸੀ । ਇਸ ਕਰਕੇ ਇਹਨਾ ਦਾ ਇਤਿਹਾਸ ਵਿੱਚ ਭਾਈ ਤਾਰੂ ਪੋਪਟ ਜੀ ਕਰਕੇ ਹੀ ਆਇਆ ਹੈ । ਆਉ ਇਕ ਝਾਤ ਮਾਰੀਏ ਭਾਈ ਗੁਰਦਾਸ ਜੀ ਦੀ ਵਾਰ ਤੇ ਜਿਸ ਵਿੱਚ ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਦੇ ਸਿੱਖਾਂ ਦਾ ਜਿਕਰ ਕੀਤਾ ਹੈ । ਤੇ ਬਾਅਦ ਫੇਰ ਭਾਈ ਤਾਰੂ ਪੋਪਟ ਜੀ ਦੇ ਜੀਵਨ ਕਾਲ ਤੇ ਇਕ ਝਾਤ ਮਾਰਾਗੇ ਜੀ ।
ਤਾਰੂ ਪੋਪਟ ਤਾਰਿਆ ਗੁਰਮੁਖ ਬਾਲ ਸੁਭਾਇ ਉਦਾਸੀ।
ਮੂਲਾ ਕੀੜ ਵਖਾਣੀਏ ਚਲਿਤ ਅਚਰਜ ਲੁਭਤ ਗੁਰਦਾਸੀ
ਪਿਰਥਾ ਖੇਡਾ ਸੋਇਰੀ ਚਰਣ ਸਰਣ ਸੁਖ ਸਹਿਜ ਨਿਵਾਸੀ
ਭਲਾ ਰਬਾਬ ਵਜਾਇੰਦਾ ਮਜਲਸ ‘ਮਰਦਾਨਾ’ ਮੀਰਾਸੀ
ਪਿਰਥੀ ਮਲ ਸਹਿਗਲ ਭਲਾ ਰਾਮਾ ਡਿਡੀ ਭਗਤ ਅਭਿਆਸੀ।
ਦੌਲਤ ਖਾਂ ਲੋਦੀ ਭਲਾ ਹੋਆ ਜਿੰਦ ਪੀਰ ਅਬਿਨਾਸੀ
ਮਾਲੋ ਮਾਂਗਾ ਸਿਖ ਦੁਇ ਗੁਰਬਾਣੀ ਰਸ ਰਸਿਕ ਬਿਲਾਸੀ
ਸਨਮੁਖ ਕਾਲੂ ਆਸ ਧਾਰ ਗੁਰਬਾਣੀ ਦਰਗਹਿ ਸਾਬਾਸੀ
ਗੁਰਮਤਿ ਭਾਉ ਭਗਤਿ ਪ੍ਰਗਾਸੀ॥ ੧੩॥
ਭਗਰ ਜੋ ਭਗਤਾ ਓਹਰੀ, ਜਾਪੂ ਵੰਸੀ ਸੇਵ ਕਮਾਵੈ
ਸੀਹਾਂ ਉਪਲ ਜਾਣੀਏ ਗਜਨ ਉਪਲ ਸਤਿਗੁਰ ਭਾਵੈ
ਮੈਲਸੀਆਂ ਵਿਚ ਆਖੀਏ ਭਾਗੀਰਥ ਕਾਲੀ ਗੁਨ ਗਾਵੈ
ਜਿਤਾ ਰੰਧਾਵਾਂ ਭਲਾ ਬੂੜਾ ਬੁਢਾ ਇਕ ਮਨ ਧਿਆਵੈ। (ਵਾਰ ੧੧)
ਭਾਈ ਤਾਰੂ ਪੋਪਟ ਜੀ ਲਾਹੌਰ ਦੇ ਰਹਿਣ ਵਾਲਾ ਸੀ ਇਕ ਵਾਰ ਛੋਟੇ ਹੁੰਦਿਆਂ ਆਪਣੀ ਮਾਂ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨਾਂ ਨੂੰ ਆਇਆ। ਤੇ ਜਦ ਗੁਰੂ ਜੀ ਦੇ ਸਾਹਮਣੇ ਆਇਆ ਤਾ ਗੁਰੂ ਜੀ ਦੇ ਚਰਨਾਂ ਉਤੇ ਸਿਰ ਰੱਖ ਕੇ ਗੁਰੂ ਜੀ ਨੂੰ ਅਕਾਲ ਪੁਰਖ ਤਕ ਪਹੁੰਚਣ ਦਾ ਤਰੀਕਾ ਪੁਛਿਆ । ਗੁਰੂ ਜੀ ਨੇ ਆਖਿਆ ਤੂੰ ਏਡੀ ਛੋਟੀ ਉਮਰ ਵਿੱਚ ਏਨੀਆਂ ਸਿਆਣਪ ਭਰੀਆਂ ਗਲਾ ਕਰ ਰਿਹਾ ਇਸ ਦੀ ਵਜਾ ਦਸੋ । ਤਾ ਭਾਈ ਤਾਰੂ ਪੋਪਟ ਜੀ ਕਹਿਣ ਲਗੇ ਸਤਿਗੁਰੂ ਜੀ ਮੌਤ ਜਰੂਰੀ ਨਹੀ ਬਜੁਰਗ ਹੋ ਕੇ ਹੀ ਆਵੇ ਕਈ ਵਾਰ ਛੋਟੇ ਹੁੰਦਿਆਂ ਵੀ ਆ ਸਕਦੀ ਹੈ । ਤੁਸੀ ਮਿਹਰ ਕਰੋ ਇਸ ਮੌਤ ਤੋ ਪਹਿਲਾ ਉਸ ਰੱਬ ਤਕ ਮਨ ਪਹੁੰਚ ਜਾਵੇ । ਇਹ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਬਹੁਤ ਖੁਸ਼ ਹੋਏ ਤੇ ਭਾਈ ਤਾਰੂ ਪੋਪਟ ਜੀ ਨੂੰ ਆਪਣਾ ਸਿੱਖ ਬਣਾ ਲਿਆ ਤੇ ਉਪਦੇਸ਼ ਦਿੱਤਾ ਉਸ ਵਾਹਿਗੁਰੂ ਨੂੰ ਕਦੇ ਵੀ ਨਹੀ ਵਿਸਾਰਨਾ । ਹੱਕ ਸੱਚ ਦੀ ਕਮਾਈ ਕਰਨੀ ਕਿਤੇ ਵੀ ਅੱਗ ਲਗ ਜਾਵੇ ਉਸ ਨੂੰ ਪਾਣੀ ਨਾਲ ਬਝੌਣ ਦੀ ਕੋਸ਼ਿਸ਼ ਕਰਨੀ ਕਿਸੇ ਦਾ ਦਿਲ ਨਹੀ ਦਖੌਣਾ ਹਰ ਇਕ ਦੀ ਮੱਦਦ ਕਰਨੀ । ਇਹਨਾਂ ਸਾਰੇ ਗੁਰੂ ਜੀ ਦੇ ਬਚਨਾ ਤੇ ਭਾਈ ਤਾਰੂ ਪੋਪਟ ਜੀ ਨੇ ਡਟ ਕੇ ਪਹਿਰਾ ਦਿੱਤਾ । ਜਦੋ ਬਾਬਰ ਨੇ ਲਾਹੌਰ ਤੇ ਹਮਲਾ ਕੀਤਾ ਤਾ ਉਸ ਨੇ ਸ਼ਹਿਰ ਲੁੱਟ ਕੇ ਬਾਅਦ ਵਿੱਚ ਅੱਗ ਲਗਾ ਦਿੱਤੀ । ਜਦੋ ਭਾਈ ਤਾਰੂ ਪੋਪਟ ਜੀ ਨੇ ਅੱਗ ਲਗੀ ਦੇਖੀ ਤਾ ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਅਨੁਸਾਰ ਘਰ ਜਾ ਕੇ ਖੂਹੀ ਤੋ ਪਾਣੀ ਦੀ ਬਾਲਟੀ ਭਰ ਕੇ ਉਸ ਅੱਗ ਤੇ ਪਾਉਣ ਲਈ ਗਿਆ । ਜਦੋ ਸਿਪਾਹੀਆਂ ਦੇ ਭਾਈ ਤਾਰੂ ਪੋਪਟ ਜੀ ਨੂੰ ਬਾਲਟੀ ਨਾਲ ਪਾਣੀ ਪਾਉਦਿਆ ਦੇਖਿਆ ਤਾ ਹੱਸ ਕੇ ਕਹਿਣ ਲਗੇ ਤੇਰੀ ਬਾਲਟੀ ਪਾਣੀ ਨਾਲ ਕਿਤੇ ਅੱਗ ਬੁਝ ਜਾਵੇਗੀ । ਤਾ ਭਾਈ ਤਾਰੂ ਪੋਪਟ ਜੀ ਨੇ ਆਖਿਆ ਮੈ ਆਪਣੇ ਗੁਰੂ ਦਾ ਹੁਕਮ ਮੰਨ ਕੇ ਬਲਦੀ ਅੱਗ ਤੇ ਪਾਣੀ ਪਾ ਰਿਹਾ । ਅੱਗ ਬੁਝੇ ਚਾਹੇ ਨਾ ਬੁਝੇ ਮੈ ਆਪਣੇ ਗੁਰੂ ਦਾ ਹੁਕਮ ਮੰਨ ਰਿਹਾ ਇਹ ਕਹਿ ਕੇ ਭਾਈ ਤਾਰੂ ਪੋਪਟ ਜੀ ਨੇ ਦੂਸਰੀ ਬਾਲਟੀ ਵੀ ਪਾਣੀ ਦੀ ਪਾ ਕੇ ਆਏ । ਜਦੋ ਤੀਸਰੀ ਬਾਲਟੀ ਪਾਣੀ ਦੀ ਲੈ ਕੇ ਭਾਈ ਜੀ ਆਏ ਤਾ ਸਿਪਾਹੀਆਂ ਨੇ ਸਲਾਹ ਕੀਤੀ ਕਦੇ ਇਸ ਨੂੰ ਵੇਖ ਸਾਰੇ ਨਗਰ ਦੇ ਪਾਣੀ ਪਾ ਕੇ ਅੱਗ ਨਾ ਬੁਝਾ ਦੇਣ । ਇਹ ਸਲਾਹ ਕਰਕੇ ਸਿਪਾਹੀਆਂ ਨੇ ਭਾਈ ਤਾਰੂ ਪੋਪਟ ਜੀ ਨੂੰ ਜਿਉਦਿਆਂ ਹੀ ਬਲਦੀ ਅੱਗ ਵਿੱਚ ਸੁੱਟ ਕੇ ਸ਼ਹੀਦ ਕਰ ਦਿੱਤਾ । ਭਾਈ ਤਾਰੂ ਪੋਪਟ ਜੀ ਗੁਰੂ ਨਾਨਕ ਸਾਹਿਬ ਜੀ ਦਾ ਹੁਕਮ ਮੰਨਦਿਆਂ ਸ਼ਹਾਦਤ ਪ੍ਰਾਪਤ ਕੀਤੀ ਤੇ ਗੁਰੂ ਜੀ ਦੇ ਸਿੱਖਾਂ ਵਿੱਚੋ ਪਹਿਲੇ ਸ਼ਹੀਦ ਹੋਣ ਦਾ ਮਾਂਨ ਪ੍ਰਾਪਤ ਕੀਤਾ ।
ਜੋਰਾਵਰ ਸਿੰਘ ਤਰਸਿੱਕਾ ।
ਵਾਹਿਗੁਰੂ ਜੀ🙏