ਬਾਬਕ ਰਬਾਬੀ – ਜਾਣੋ ਇਤਿਹਾਸ
ਸਿੱਖ ਇਤਿਹਾਸ ਵਿਚ ਰਾਗ ਦਾ ਬਹੁਤ ਮਹੱਤਵ ਹੈ । ਸਿਵਾਏ ਜਪੁ ਸਹਿਬ ਸਵਈਆ , ਚਉਬੋਲਿਆਂ , ਫੁਨੇਹ ਤੇ ਸਲੋਕਾਂ ਤੋਂ ਸਾਰੀ ਬਾਣੀ ਰਾਗਾਂ ਹੇਠ ਦਰਜ ਹੈ । ਸ਼ਬਦ ਮਿਲਾਵਾ ਰਾਗ ਨਾਲ ਹੋਣਾ ਹੈ । ਰਾਗ ਦੇ ਅਰਥ ਹਨ ਪਿਆਰ । ਬਾਣੀ ਪਿਆਰ ਵਿਚ ਭਿੱਜ ਕੇ ਪ੍ਰਭੂ ਦੇ ਰੰਗ ਵਿਚ ਰੰਗ ਕੇ ਗਾਈ ਜਾਂਦੀ ਹੈ । ਤਾਂ ਹੀ ਸਾਡੇ ਇਤਿਹਾਸ ਵਿਚ ਰਬਾਬੀ ਦਾ ਬੜਾ ਆਦਰ ਮਾਣ ਰਿਹਾ ਹੈ । ਉਹ ਗੁਰੂ ਦੀ ਕਥਾ ਵੀ ਕਰਦੇ ਤੇ ਸ਼ਬਦ ਨੂੰ ਵੀ ਰਾਗ ਵਿਚ ਰੋਸ ਸੰਗਤਾਂ ਸਾਹਮਣੇ ਰੱਖਦੇ । ਬਹੁਤਿਆਂ ਨੂੰ ਨਹੀਂ ਪਤਾ ਕਿ ਭਾਈ ਚਾਂਦ ਦੇ ਪਿਤਾ ਭਾਈ ਬੁੱਢੇ ਨੂੰ ਸਾਰਾ ਸੂਰਜ ਪ੍ਰਕਾਸ਼ ਜ਼ਬਾਨੀ ਯਾਦ ਸੀ । ਸ਼ਬਦ ਤਨ ਮਨ ਹਰਿਆ ਕਿਵੇਂ ਕਰਦਾ ਹੈ ਉਸ ਦੀ ਮਿਸਾਲ ਭਾਈ ਰਾਗੀ ਮੱਖਣ ਸਿੰਘ ਜੀ ਜਿਨ੍ਹਾਂ ਦਰਬਾਰ ਸਾਹਿਬ 35 ਸਾਲ ਦੀ ਸੇਵਾ ਵਿਚ ਨਾ ਨਾਗਾ ਪਾਇਆ ਤੇ ਨਾ ਕਦੇ ਜ਼ਰਾ ਵੀ ਬੀਮਾਰ ਹੋਏ । ਭਾਈ ਮਰਦਾਨਾ ਤੋਂ ਬਾਅਦ ਭਾਈ ਬਾਬਕ ਹੀ ਸਨ ਐਸੇ ਰਬਾਬੀ ਜਿਨ੍ਹਾਂ ਗੁਰੂ ਨਾਲ ਪਿਆਰ ਦਰਸਾਉਣ ਵਿਚ ਹੱਦ ਹੀ ਕਰ ਦਿੱਤੀ । ਉਹ ਗੁਰੂ ਦੇ ਹਰ ਹੁਕਮ ਨੂੰ ਆਪਣੀ ਜਾਨ ਤੋਂ ਵੀ ਵੱਧ ਪੂਰਾ ਕਰਦੇ । ਜਿੱਥੇ ਵੀ ਗੁਰੂ ਹਰਿਗੋਬਿੰਦ ਜੀ ਹੁੰਦੇ ਉਹ ਰੋਜ਼ ਸਵੇਰੇ ਆਸਾ ਦੀ ਵਾਰ ਦਾ ਕੀਰਤਨ ਕਰਦੇ । ਯੁੱਧ ਦੇ ਮੈਦਾਨਾਂ ਵਿਚ ਵੀ ਆਪ ਨਾਲ ਰਹੇ । ਅੰਮ੍ਰਿਤਸਰ ਦੀ ਜੰਗ ਵਿਚ ਭਾਗ ਵੀ ਲਿਆ ( ਜ਼ਰਾ ਵੀ ਲਾਲਚ ਵਾਲਾ ਉਨ੍ਹਾਂ ਦਾ ਸੁਭਾਅ ਨਹੀਂ ਸੀ । ਹਰ ਵਕਤ ਰੱਬੀ ਪ੍ਰੇਮ ਵਿਚ ਰੰਗੇ ਰਹਿੰਦੇ । ਜਦ ਕੀਰਤਨ ਕਰਦੇ ਤਾਂ ਉਨ੍ਹਾਂ ਦਾ ਗੁਰੂ ਨਾਲ ਪ੍ਰੇਮ ਦੇਖਣ ਵਾਲਾ ਹੁੰਦਾ ਸੀ । ਲੋਕਾਂ ਦੇ ਅੰਦਰ ਸਿੱਧਾ ਅਸਰ ਕਰਦਾ । “ ਏਕ ਪ੍ਰੇਮ ਰਸ ਲੋਭ ਨੇ ਦਾਗ ” ( ਗੁਰ ਬਿਲਾਸ ਪਾਤਸ਼ਾਹੀ ਛੇਵੀਂ ਨੇ ਲਿਖਿਆ ਹੈ । ਬਾਬਕ ਦੇ ਚਾਰ ਪੁੱਤਰ ਸਨ । ਉਹ ਵੀ ਗੁਰੂ ਚਰਨਾਂ ਨਾਲ ਉੱਨਾ ਹੀ ਪਿਆਰ ਕਰਦੇ ਸਨ । ਰਬਾਬੀ ਨੂੰ ਸਿੱਖ ਇਤਿਹਾਸ ਵਿਚ ਬੜਾ ਮਾਣ ਮਿਲਿਆ ਹੈ । ਕੀਰਤਨ ਨੂੰ ਵੀ ਬੜੀ ਮਹੱਤਤਾ ਦਿੱਤੀ ਹੈ ! ਸਤੇ ਬਲਵੰਡ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕਰਨਾ ਰਬਾਬੀਆਂ ਪ੍ਰਤੀ ਮਾਣ ਹੀ ਦਰਸਾਉਂਦਾ ਹੈ । ਮਰਦਾਨੇ ਨੂੰ ਇਹ ਹੱਕ ਦੇ ਦੇਣਾ ਕਿ ਉਹ ਨਾਨਕ ਛਾਪ ਵਰਤ ਸਕਦੇ ਹਨ । ਗੁਰੂ ਜੀ ਦਾ ਰਾਗੀ ਨੂੰ ਕਿਤਨਾ ਆਦਰ ਮਾਣ ਦੇਣਾ ਹੀ ਦਿਸਦਾ ਹੈ । ਰਬਾਬੀ ਨੂੰ ਬੜਾ ਸਤਿਕਾਰ ਮਿਲਿਆ ਹੈ । ਗੁਰੂ ਹਰਿਗੋਬਿੰਦ ਜੀ ਨੇ ਵੀ ਰਬਾਬੀਆਂ ਨੂੰ ਬੜਾ ਸਤਿਕਾਰ ਦਿੱਤਾ । ਗੁਰੂ ਜੀ ਜਿੱਥੇ ਤੇਗ ਦੇ ਧਨੀ ਸਨ ਉੱਥੇ ਸੰਗੀਤ ਜਿਹੇ ਕੋਮਲ ਸੁਰਾਂ ਨੂੰ ਚੰਗੀ ਤਰ੍ਹਾਂ ਜਾਣਦੇ ਸਨ । ਉਨ੍ਹਾਂ ਨੇ ਹੀ ਨੌਂ ਵਾਰਾਂ ਦੀਆਂ ਧੁਨੀਆਂ ਦਰਜ ਕੀਤੀਆਂ । ਬਾਬਕ ਗੁਰੂ ਜੀ ਦਾ ਸੱਚਾ ਅਤੇ ਸਮਰੱਥ ਸਿੱਖ ਸੀ । ਉਸ ਦੇ ਕੀਰਤਨ ਦੇ ਖਿੱਚੇ ਹੋਏ ਵੀ ਕਈ ਸਿੱਖ ਹਰਿਮੰਦਰ ਸਾਹਿਬ ਆਉਂਦੇ ਸਨ । ਭਾਈ ਬਾਬਕ ਜੀ ਨੇ ਆਪਣਾ ਅੰਤਮ ਸਮਾਂ ਨੇੜੇ ਜਾਣ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਦੇ ਚਾਰੇ ਪੁੱਤਰਾਂ ’ ਤੇ ਉਵੇਂ ਹੀ ਹੱਥ ਰੱਖਣ ਜਿਵੇਂ ਉਸ ਉੱਤੇ ਸਾਰੀ ਉਮਰ ਰੱਖਿਆ ਹੈ । ਗੁਰੂ ਜੀ ਨੇ ਬਾਬਕ ਨੂੰ ਧੀਰਜ ਦਿੱਤਾ ਤੇ ਕਿਹਾ ਕਿ ਇਹ ਵਾਰੀ ਹਰ ਇਕ ਦੀ ਆਉਣੀ ਹੈ । ਇੱਥੇ ਕਿਸੇ ਨਹੀਂ ਰਹਿਣਾ । ਨਾਮ ਦੀ ਸ਼ਕਤੀ ਨਾਲ ਹੀ ਤੇਰੇ ਪਿਤਾ ਨੂੰ ਅਨੰਦ ਪ੍ਰਾਪਤ ਹੋਇਆ । ਤੂੰ ਵੀ ਸੁੱਖ ਪਾਇਆ , ਤੇਰੇ ਪੁੱਤਰ ਵੀ ਜੇ ਵਾਹਿਗੁਰੂ ਦਾ ਆਸਰਾਂ ਲੈਣਗੇ ਸੁੱਖ ਪਾਉਣਗੇ । ਜਿਨ੍ਹਾਂ ਪਾਸ ਗੁਰੂ ਦਾ ਸ਼ਬਦ ਹੈ ਉਨ੍ਹਾਂ ਨੂੰ ਕੋਈ ਕਮੀ ਨਹੀਂ । ਜਿਹੜਾ ਕੋਈ ਸ਼ਬਦ ਦਾ ਪਾਠ ਕਰੇਗਾ ਅਤੇ ਮਾਇਆ ਦਾ ਮੋਹ ਤਿਆਗੇਗਾ ਤਾਂ ਚਾਰ ਪਦਾਰਥ ਉਸ ਦੇ ਸੇਵਕ ਹੋਣਗੇ । ਗੁਰੂ ਚਰਨਾਂ ਵਿਚ ਹੀ ਬਾਬਕ ਨੇ ਪ੍ਰਾਣ ਤਿਆਗੇ । ਬਾਬਕ ਨੂੰ ਬਿਆਸ ਕਿਨਾਰੇ ਹੀ ਦਫ਼ਨਾਇਆ ਗਿਆ । ਚਾਰ ਪੁੱਤਰ ਤੇਰੀ ਸੇਵਾ ਲਈ ਰੱਖ ਗਿਆ ਹਾਂ । ਇਹ ਚਾਰੇ ਹੀ ਆਗਿਆਕਾਰੀ ਹਨ । ਮਿਲਣਾ ਵਿਛੜਨਾ ਪ੍ਰਭੂ ਦੀ ਖੇਡ ਹੈ । ਜਿਵੇਂ ਨਦੀ ਵਿਚ ਕਈ ਵਾਰੀ ਵਹਿੰਦਿਆਂ ਕੁਝ ਗੇਲੀਆਂ ਆ ਮਿਲਦੀਆਂ ਹਨ ਤੇ ਫਿਰ ਵੱਖ ਹੋ ਜਾਂਦੀਆਂ ਹਨ ਮਿਲ ਬਿਛਰਨ ਜਗ ਮੈ ਬਨਾ , ਨਦੀ ਕਾਠ ਸਮ ਜਾਨ । ਐਸੇ ਕਥਾ ਅਨੰਤ ਕਹਿ , ਧੀਰਜ ਦੀਓ ਮਹਾਨ ।
🙏🙏ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ🙏🙏
ਵਾਹਿਗੁਰੂ ਜੀ🙏