ਅਰਦਾਸ ਦੀ ਤਾਕਤ
ਹੱਡ ਬੀਤੀ ਫੌਜੀ ਤਰਸੇਮ ਸਿੰਘ ਦੀ ।
ਪਿੰਡ ਵਿੱਚੋ ਉਠਿਆ ਇਕ ਨੌਜਵਾਨ ਤਰਸੇਮ ਸਿੰਘ ਫੌਜ ਵਿੱਚ ਭਰਤੀ ਹੋ ਜਾਦਾ ਹੈ । ਟਰੇਨਿੰਗ ਕਰਕੇ ਵੱਖ ਵੱਖ ਬਾਡਰਾ ਉਤੇ ਆਪਣੀ ਡਿਉਟੀ ਨਿਭਾਉਦਾ ਹੈ , ਸ਼ਰਾਬ ਪੀਣ ਤੇ ਮਾਸ ਖਾਣ ਦੀ ਆਦਤ ਬਣ ਗਈ । ਇਹ ਆਦਤ ਹੌਲੀ ਹੌਲੀ ਵਧਦੀ ਗਈ ਪਿਛੇ ਘਰ ਵਿੱਚ ਸਰੀਕਾਂ ਨਾਲ ਘਰਦਿਆਂ ਦਾ ਝਗੜਾ ਹੋ ਗਿਆ । ਮਾੜੀ ਕਿਸਮਤ ਤਰਸੇਮ ਸਿੰਘ ਘਰ ਆਇਆ ਹੋਇਆ ਸੀ ਝਗੜੇ ਦੇ ਕੇਸ ਵਿੱਚ ਤਰਸੇਮ ਸਿੰਘ ਦਾ ਨਾਮ ਵੀ ਲਿਖ ਦਿੱਤਾ ਤਰੀਕਾ ਪੈਣ ਲਗ ਪਈਆ ਅਦਾਲਤ ਵਿੱਚ । ਤਰੱਕੀ ਰੁਕ ਗਈ ਕਿਉਕਿ ਤਰੱਕੀ ਵਾਸਤੇ ਹੋਰ ਟਰੇਨਿੰਗ ਤੇ ਜਾਣਾ ਪੈਣਾ ਸੀ ਟੈਸਟ ਦੇਣੇ ਪੈਣੇ ਸਨ । ਕੇਸ ਦੇ ਚਲਦਿਆ ਨਾ ਤੇ ਟਰੇਨਿੰਗ ਤੇ ਜਾ ਸਕਦਾ ਸੀ ਕਿਉਕਿ ਪਤਾ ਨਹੀ ਅਦਾਲਤ ਨੇ ਕੀ ਫੈਸਲਾ ਸੁਣਾ ਦੇਣਾ ਹੈ ਤੇ ਕਦੋ ਕਿਹੜੇ ਦਿਨ ਤਰੀਕ ਪਾ ਦੇਣੀ ਹੈ । ਉਧਰ ਸਰਵਿਸ ਵੀ ਲਗਪਗ 20 ਸਾਲ ਦੇ ਨਜ਼ਦੀਕ ਹੋ ਗਈ ਸੀ । ਤੇ ਤਰਸੇਮ ਸਿੰਘ ਦੀ ਬਦਲੀ ਫਾਜਲਿਕਾ ਵਿੱਚ ਨਿਰਮਲ ਚੌਕੀ ਵਿੱਚ ਹੋ ਗਈ। ਨਿਰਮਲ ਚੌਕੀ ਦੇ ਨਜ਼ਦੀਕ ਹੀ ਇਕ ਝੀਲ ਪੈਂਦੀ ਸੀ ਇਕ ਦਿਨ ਅਫਸਰਾਂ ਨੇ ਤਰਸੇਮ ਸਿੰਘ ਨੂੰ ਆਖਿਆ ਲਾਗਲੇ ਪਿੰਡ ਤੋ ਕੁਝ ਮਛੇੜੇ ਲਿਆ ਕੇ ਮੱਛੀਆ ਫੜ ਕੇ ਲਿਆਉਣੀਆਂ ਹਨ । ਤਰਸੇਮ ਸਿੰਘ ਨੇ ਲਾਗਲੇ ਪਿੰਡ ਤੋ ਮਛੇੜੇ ਲਿਆਦੇ ਤੇ ਝੀਲ ਵਿੱਚ ਜਾਲ ਛੁੱਟ ਕੇ ਮੱਛੀਆ ਫੜਨ ਲਈ ਆਖਿਆ ਮਛੇੜਿਆ ਨੇ ਜਾਲ ਵਿਛਾ ਦਿਤਾ । ਤਰਸੇਮ ਸਿੰਘ ਦਸਦਾ ਸੀ ਕਿ ਉਸ ਦਿਨ ਕੁਵਾਟਿਲ ਤੋ ਵੱਧ ਮੱਛੀਆ ਫੜੀਆ ਤੇ ਸਾਰੇ ਅਫਸਰਾ ਨੂੰ ਦਿਤੀਆ ਤੇ ਨਾਲੇ ਆਪ ਕੋਲ ਰੱਖੀਆਂ। ਅਫਸਰ ਮੱਛੀਆ ਦੇਖ ਖੁਸ਼ ਹੋਏ ਤੇ ਰੋਜ ਹੀ ਮੱਛੀਆਂ ਫੜਨ ਲਈ ਮੁਛੇੜਿਆ ਉਤੇ ਮੇਰੀ ਡਿਉਟੀ ਲਾ ਦਿਤੀ । ਸਾਰੇ ਅਫਸਰ ਵੀ ਵਾਕਫ ਹੋ ਗਏ ਤੇ ਇਕ ਦਿਨ ਮਛੇੜੇ ਕਹਿਣ ਲਗੇ ਤਰਸੇਮ ਸਿੰਘ ਕਿਉ ਨਾ ਝੀਲ ਦੇ ਕੰਡੇ ਦਬ ਵਿੱਚ ਇਕ ਡਰੰਮ ਗੁੜ ਦਾ ਪਾ ਲਈਏ ਸ਼ਰਾਬ ਵਾਸਤੇ ਤੇਰੇ ਸਾਰੇ ਅਫਸਰ ਵਾਕਿਫ ਹਨ । ਕਿਸੇ ਨੇ ਕੁਝ ਨਹੀ ਆਖਣਾ ਨਾ ਤੇ ਏਧਰ ਪੁਲਿਸ ਹੀ ਆਉਣਾ ਹੈ ਤਰਸੇਮ ਸਿੰਘ ਕਹਿੰਦਾ ਠੀਕ ਹੈ ਪਾ ਲਿਆ ਕਰੋ । ਮਛੇੜੇ ਪਹਿਲਾ ਇਕ ਡਰੰਮ ਬਾਅਦ ਵਿੱਚ ਤਿਨ ਡਰੰਮ ਫੇਰ ਟਰਾਲੀ ਹੀ ਗੁੜ ਦੀ ਭਰ ਕੇ ਉਥੇ ਕਵਰ ਕਰ ਕੇ ਲੈ ਆਏ ਤੇ ਗੁੜ ਪਾਉਣ ਲਗ ਪਏ। ਤਰਸੇਮ ਸਿੰਘ ਕਹਿੰਦਾ ਮੇਰੇ ਕੋਲ ਸ਼ਰਾਬ ਦੀਆ ਵੱਡੀਆ ਕੈਨੀਆਂ ਭਰੀਆ ਰਹਿਦੀਆਂ ਦੂਜਿਆ ਨੂੰ ਵੀ ਪਿਆਉਣੀ ਤੇ ਆਪ ਵੀ ਰਜ ਕੇ ਪੀਣੀ ਤੇ ਨਾਲ ਮੱਛੀ ਵੀ ਬਹੁਤ ਖਾਣੀ । ਏਧਰ ਜੋ ਪਿੰਡ ਪਰਿਵਾਰ ਵਿੱਚ ਕੇਸ ਚਲਦਾ ਸੀ ਉਸ ਵਿਚ ਇਕ ਸਾਲ ਦੀ ਸਜਾ ਹੋ ਗਈ ਪਰ ਉਸੇ ਸਮੇ ਪੰਜ ਹਜਾਰ ਰੁਪਇਆ ਭਰ ਕੇ ਆਪਣੀ ਤੇ ਪਰਿਵਾਰ ਦੀ ਜਮਾਨਤ ਕਰਵਾ ਲਈ। ਅਫਸਰਾਂ ਨੂੰ ਦਸਿਆ ਏਦਾ ਹੋਇਆ ਅਦਾਲਤ ਵਲੋ , ਉਹ ਕਹਿਣ ਲਗੇ ਜਦੋ ਤਕ ਕੇਸ ਵਿੱਚ ਤੂੰ ਅੰਦਰ ਜੇਲ ਜਾ ਕੇ ਏਥੋ ਗੈਰਹਾਜਰ ਨਹੀ ਹੁੰਦਾ ਉਨਾ ਚਿਰ ਤਕ ਨੌਕਰੀ ਕਰੀ ਜਾ ਕੋਈ ਗਲ ਨਹੀ ਕਿਉਕਿ ਅਫਸਰਾ ਨਾਲ ਚੰਗੀ ਬਣੀ ਹੋਈ ਸੀ । ਸ਼ਰਾਬ ਹੋਰ ਜਿਆਦਾ ਪੀਣੀ ਚਾਲੂ ਕਰ ਦਿਤੀ ਏਥੋ ਤਕ ਨੌਬਤ ਆ ਗਈ ਪਤਾ ਨਹੀ ਕਦੋ ਪੀ ਕੇ ਮਰ ਜਾਣਾ ਇਕ ਦਿਨ ਰਾਤ ਨੂੰ ਤਰਸੇਮ ਸਿੰਘ ਨੇ ਰੋ ਕੇ ਗੁਰੂ ਗੋਬਿੰਦ ਸਿੰਘ ਜੀ ਅਗੇ ਅਰਦਾਸ ਕੀਤੀ ਮੇਰੇ ਸਤਿਗੁਰੂ ਜੀ ਮੈ ਬਹੁਤ ਮਾੜਾ ਇਨਸਾਨ ਹਾ ਨਸ਼ਿਆ ਵਿੱਚ ਫਸਿਆ ਹੋਇਆ ਹਾ ਮੇਰੇ ਕੋਲੋ ਇਹ ਸ਼ਰਾਬ ਨਹੀ ਛੁੱਟਦੀ ਤੂੰ ਹੀ ਮਿਹਰ ਕਰ ਕੇ ਇਹਨਾਂ ਮਾੜੀਆਂ ਆਦਤਾ ਤੋ ਬਚਾ ਲੈ ਵਾਹਿਗੁਰੂ ਜੀ । ਅਰਦਾਸ ਦਿਲ ਤੋ ਨਿਕਲੀ ਗੁਰੂ ਦਿਆਂ ਚਰਨਾਂ ਵਿੱਚ ਅਰਦਾਸ ਪਰਵਾਨ ਹੋ ਗਈ ਹੁਣ ਗੁਰੂ ਦੀ ਮਿਹਰ ਤਰਸੇਮ ਸਿੰਘ ਤੇ ਹੋ ਗਈ। ਸਵੇਰੇ ਉਠਿਆ ਤੇ ਆਪਣੇ ਸੀਨੀਅਰ ਅਫਸਰ ਨੂੰ ਕਹਿਣ ਲਗਾ ਜਨਾਬ ਮੈਨੂੰ ਛੁੱਟੀ ਚਾਹੀਦੀ ਹੈ । ਅਫਸਰ ਕਹਿਣ ਲਗਾ ਕਿਉ ਤਰਸੇਮ ਸਿੰਘ ਕੀ ਕੰਮ ਪੈ ਗਿਆ ਕਹਿਣ ਲਗਾ ਸਾਬ…
ਜੀ ਮੈ ਅੰਮ੍ਰਿਤ ਛਕ ਕੇ ਗੁਰੂ ਵਾਲਾ ਬਣਨਾ ਚਾਹੁੰਦਾ ਹਾ । ਇਹ ਸ਼ਰਾਬ ਤੇ ਮਾਸ ਨੂੰ ਹਮੇਸ਼ਾ ਲਈ ਗਲੋ ਲਾਹ ਦੇਣਾ ਚਾਹੁੰਦਾ ਹਾ। ਅਫਸਰ ਤੇ ਉਸ ਦੇ ਸਾਰੇ ਸਾਥੀ ਉੱਚੀ ਉੱਚੀ ਹੱਸਣ ਲਗੇ ਤਰਸੇਮ ਸਿੰਘ ਤੂੰ ਸ਼ਰਾਬ ਤੇ ਮਾਸ ਛੱਡ ਕੇ ਅੰਮ੍ਰਿਤ ਛਕ ਲੈਣਾ ਗਲ ਹਜਮ ਨਹੀ ਹੁੰਦੀ । ਫੇਰ ਵੀ ਤਰਸੇਮ ਸਿੰਘ ਦੇ ਜੋਰ ਪਾਉਣ ਤੇ ਤਰਸੇਮ ਸਿੰਘ ਨੂੰ ਕੁਝ ਦਿਨਾ ਦੀ ਛੁੱਟੀ ਮਿਲ ਗਈ। ਘਰ ਆਣ ਕੇ ਆਪਣੀ ਘਰਵਾਲੀ ਨੂੰ ਨਾਲ ਲੈ ਕੇ ਸਿਰ ਪਿੰਡੇ ਇਸ਼ਨਾਨ ਕਰ ਮਹਿਤੇ ਪਹੁੰਚ ਗਿਆ ਕਕਾਰ ਲਏ ਤੇ ਪੰਜਾਂ ਪਿਆਰਿਆਂ ਦੇ ਸਨਮੁਖ ਪੇਸ਼ ਹੋਇਆ ਪੰਜਾਂ ਪਿਆਰਿਆਂ ਨੇ ਤਰਸੇਮ ਸਿੰਘ ਨੂੰ ਦੇਖ ਕੇ ਅਵਾਜ ਮਾਰੀ ਤੂੰ ਅੰਮ੍ਰਿਤ ਛੱਕ ਕੇ ਨਿਭਾ ਵੀ ਲਵੇਗਾ । ਤਰਸੇਮ ਸਿੰਘ ਕਹਿਣ ਲਗਾ ਜੀ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਏਥੋ ਤਕ ਲੈ ਆਏ ਮੈਨੂ ਆਸ ਹੈ ਉਹ ਨਿਭਾ ਵੀ ਦੇਣਗੇ । ਪੰਜਾ ਪਿਆਰਿਆਂ ਨੇ ਪੁੱਛਿਆ ਤੂੰ ਸ਼ਰਾਬ ਕਦੋ ਦੀ ਪੀਤੀ ਹੈ ਤਰਸੇਮ ਸਿੰਘ ਕਹਿਣ ਲਗਾ ਖਾਲਸਾ ਜੀ ਰਾਤ ਹੀ ਪੀਤੀ ਸੀ । ਪੰਜ ਪਿਆਰੇ ਕਹਿਣ ਲੱਗੇ ਰਾਤ ਸ਼ਰਾਬ ਪੀ ਕੇ ਸਵੇਰੇ ਅੰਮ੍ਰਿਤ ਛੱਕਣ ਆ ਗਿਆ ਜਿਵੇ ਰਾਤ ਦੇ ਜੂਠੇ ਭਾਡਿਆਂ ਵਿੱਚ ਕੋਈ ਕੀਮਤੀ ਵਸਤੂ ਨਹੀ ਨਾ ਪਾਈ ਜਾਦੀ । ਇਸੇ ਤਰਾ ਰਾਤ ਦੀ ਪੀਤੀ ਸ਼ਰਾਬ ਤੇ ਅਸੀ ਦਿਨੇ ਅੰਮ੍ਰਿਤ ਕਿਵੇ ਛਕਾ ਦੇਈਏ । ਤੂੰ ਇਉ ਕਰ ਅਗਲੇ ਐਤਵਾਰ ਆਵੀ ਤੇ ਆਪਣੇ ਸਰੀਰ ਦੀ ਸੁਚਮਤਾ ਰੱਖੀ ਜਾ ਹੁਣ ਚਲਿਆ ਜਾ । ਪਰ ਤਰਸੇਮ ਸਿੰਘ ਨੇ ਦੋਵੇ ਹੱਥ ਜੋੜ ਕੇ ਆਖਿਆ ਖਾਲਸਾ ਜੀ ਮੈ ਫੌਜ ਵਿੱਚ ਡਿਉਟੀ ਕਰਦਾ ਹਾ ਮੇਰੇ ਕੋਲ ਸ਼ੁਕਰਵਾਰ ਤਕ ਦੀ ਹੀ ਛੁੱਟੀ ਹੈ । ਜੇ ਮੈ ਚਲਿਆ ਗਿਆ ਫੇਰ ਪਤਾ ਨਹੀ ਕਦੋ ਛੁੱਟੀ ਮਿਲੇ ਤੁਸੀ ਮੈਨੂੰ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰੋ ਮੈ ਆਪਣਾ ਪੂਰਾ ਮਨ ਬਣਾ ਕੇ ਆਇਆ ਹਾ ਮੈ ਹੁਣ ਕਦੇ ਵੀ ਨਸ਼ਿਆਂ ਨੂੰ ਹਥ ਨਹੀ ਲਾਵਾਗਾ । ਪੰਜਾ ਪਿਆਰਿਆ ਇਕ ਪਾਸੇ ਜਾ ਕੇ ਗੁਰਮਤਾ ਕੀਤਾ , ਤੇ ਮੈਨੂੰ ਆ ਕੇ ਆਖਿਆ ਤੂੰ ਕਿਸੇ ਦੇ ਦਬਾਅ ਵਿੱਚ ਆਣ ਕੇ ਤੇ ਨਹੀ ਅੰਮ੍ਰਿਤ ਛੱਕਣ ਆਇਆ । ਤਰਸੇਮ ਸਿੰਘ ਕਹਿੰਦਾ ਨਹੀ ਖਾਲਸਾ ਜੀ ਮੈ ਆਪਣਾ ਮਨ ਬਣਾ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਅਗੇ ਅਰਦਾਸ ਕਰਕੇ ਆਇਆ ਹਾ । ਪੰਜ ਪਿਆਰੇ ਕਹਿਣ ਲਗੇ ਜਾ ਬਾਹਰ ਜਾ ਕੇ ਅੱਧਾ ਘੰਟਾਂ ਚੰਗੀ ਤਰਾਂ ਦੇ ਨਾਲ ਦਾਤਨ ਕਰ ਕੇ ਤੇ ਫੇਰ ਕੇਸ਼ੀ ਇਸ਼ਨਾਨ ਕਰਕੇ ਆ । ਤਰਸੇਮ ਸਿੰਘ ਜਦੋ ਇਹ ਕਿਰਿਆ ਕਰ ਕੇ ਪੰਜਾ ਪਿਆਰਿਆ ਦੇ ਪੇਸ਼ ਹੋਇਆ ਤਾ ਪੰਜਾ ਪਿਆਰਿਆ ਨੇ ਦੇਖਿਆ ਇਹ ਵਾਕਿਆ ਹੀ ਮਨ ਬਣਾ ਕੇ ਆਇਆ ਹੈ ਜੇ ਕੋਈ ਉਸ ਤਰਾਂ ਆਇਆ ਹੁੰਦਾ ਉਹ ਸਾਇਦ ਬਾਹਰੋ ਬਾਹਰ ਹੀ ਚਲਿਆ ਜਾਦਾ । ਤਰਸੇਮ ਸਿੰਘ ਤੇ ਉਸ ਦੀ ਪਤਨੀ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਤੇ ਨਿਤਨੇਮ ਕਰਨਾ ਸੁਰੂ ਕਰ ਦਿਤਾ । ਕਲਗੀਆਂ ਵਾਲੇ ਪਿਤਾ ਦੀ ਐਸੀ ਬਖਸ਼ਿਸ਼ ਹੋਈ ਜਦੋ ਉਹ ਵਾਪਸ ਫੌਜ ਵਿੱਚ ਫਾਜਲਿਕੇ ਗਿਆ ਤਾ ਹੁਣ ਉਹ ਸ਼ਰਾਬੀ ਤਰਸੇਮ ਸਿੰਘ ਨਹੀ ਗੁਰੂ ਗੋਬਿੰਦ ਸਿੰਘ ਜੀ ਦਾ ਅੰਮ੍ਰਿਤਧਾਰੀ ਤਰਸੇਮ ਸਿੰਘ ਸੀ । ਜਿਸਨੇ ਨਾ ਕਿਸੇ ਨਸ਼ੇ ਨੂੰ ਤੇ ਨਾ ਹੀ ਕਦੇ ਮਾਸ ਮੱਛੀ ਨੂੰ ਹੱਥ ਲਾਇਆ ਗ੍ਰੰਥੀ ਸਿੰਘ ਕੋਲੋ ਗੁਰਬਾਣੀ ਦੀ ਸੰਥਿਆ ਲਈ ਤੇ ਹਰ ਰੋਜ ਆਪਣਾ ਨਿਤਨੇਮ ਕਰ ਫੇਰ ਅੰਨ ਪਾਣੀ ਨੂੰ ਮੂੰਹ ਲਾਉਦਾ । ਅੰਮ੍ਰਿਤ ਦੀ ਐਸੀ ਬਰਕਤ ਪਰਿਵਾਰ ਵਾਲਾ ਕੇਸ਼ ਵੀ ਖਤਮ ਹੋ ਗਿਆ । ਤਰੱਕੀ ਹੋ ਗਈ ਨਾਇਕ , ਹੌਲਦਾਰ ਤੇ ਫੇਰ BSF ਵਿੱਚ ਥਾਨੇਦਾਰ ਰਿੰਕ ਤੇ ਪੈਨਸਨ ਆਇਆ । ਤੇ ਅੱਜ ਵੀ ਬਜੁਰਗ ਹੋਣ ਦੇ ਬਾਵਜੂਦ ਤਰਸੇਮ ਸਿੰਘ ਨਿਤਨੇਮ ਤੋ ਬਗੈਰ ਕਦੇ ਵੀ ਅੰਨਪਾਣੀ ਨਹੀ ਛੱਕਦਾ ਤੇ ਦੋਵੇ ਟਾਇਮ ਗੁਰਦੁਵਾਰੇ ਜਰੂਰ ਹਾਜਰੀ ਭਰਦਾ ਹੈ ਇਹ ਹੈ ਅਰਦਾਸ ਦੀ ਤਾਕਤ ਜੋ ਗੁਰੂ ਨਾਨਕ ਦੇ ਘਰ ਵਿੱਚ ਕੀਤੀ ਸੀ । ਬਿਰਥੀ ਕਦੇ ਨ ਹੋਵਈ ਜਨ ਕੀ ਅਰਦਾਸਿ ॥
ਸਾਰੇ ਬੋਲੋ ਧੰਨ ਗੁਰੂ ਗੋਬਿੰਦ ਸਿੰਘ ਜੀ ।
ਜੋਰਾਵਰ ਸਿੰਘ ਤਰਸੱਕਾ ।
ਬਹੁਤ ਸੋਹਣੀ ਜਾਣਕਾਰੀ ਬਹੁਤ ਸਮੇ ਤੋਂ ਨਮਾਜ ਚ ਕੀ ਪੜ੍ਹਦੇ ਜਾਣਨ ਦਾ ਇਛੁੱਕ ਸੀ