ਸ਼ਹੀਦੀ ਦਿਹਾੜਿਆ ਬਾਰੇ
(ਪ੍ਰਚਾਰਕ ਜਰੂਰ ਪੜਣ)
ਪੋਹ ਚੜਿਆ ਸ਼ਹੀਦੀ ਦਿਹਾੜੇ ਸ਼ੂਰੂ ਹੋਗੇ ਥਾਂ ਥਾਂ ਸ਼ਹੀਦਾਂ ਦੀ ਯਾਦ ਚ ਸਮਾਗਮ ਹੋਣੇ ਪਰ ਪਿਛਲੇ ਕੁੱਝ ਸਾਲਾਂ ਤੋ ਵੇਖੀਦਾ ਪ੍ਰਚਾਰਕ ਕਥਾਕਾਰ ਰਾਗੀ ਸਿੰਘ ਸ਼ਹਾਦਤ ਦੇ ਪ੍ਰਸੰਗ ਨੂੰ ਅਐ ਬਿਆਨ ਦੇ ਜਿਵੇ ਏਨਾ ਦਿਨਾਂ ਚ ਪੰਥ ਨੂੰ ਬੜਾ ਘਾਟਾ ਪੈ ਗਿਆ ਕੌਮ ਦਾ ਬੜਾ ਭਾਰੀ ਨੁਕਸਾਨ ਹੋ ਗਿਆ ਸਟੇਜਾਂ ਤੇ ਪ੍ਰਚਾਰਕ ਰੋਣ ਡਏ ਹੁੰਦੇ ਤੇ ਥਲੇ ਸੰਗਤ ਹੌਕੇ ਭਰਣ ਡਈ ਹੁੰਦੀ ਏਹੀ ਸ਼ੈਦ ਬੁਲਾਰੇ ਭੁਲ ਜਾਂਦੇ ਆ ਕੇ ਸ਼ਹਾਦਤਾਂ ਨੁਕਸਾਨ ਨਹੀ ਕੌਮ ਦਾ ਸਰਮਾਇਆ ਹੁੰਦੀਆ ਸ਼ਹਾਦਤਾਂ ਨਾਲ ਕੌਮਾਂ ਨੂੰ ਨਵੀ ਜਿਂਦਗੀ ਮਿਲਦੀ
ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਹੋਈ ਕਿੰਨਾ ਜੁਲਮ ਹੋਇਆ ਪਰ ਛੇਵੇਂ ਪਾਤਸ਼ਾਹ ਸਿਰ ਸੁਟ ਕੇ ਨੀ ਬੈਹ ਜਾਂਦੇ ਰੋਏ ਨੀ ਸਗੋਂ ਤਖਤ ਉਸਾਰਿਆ ਕੌਮ ਨੂੰ ਹਥਿਆਰਬੰਦ ਕੀਤਾ ਢਾਡੀ ਕਲਾ ਸ਼ੁਰੂ ਕੀਤੀ ਚੜੜੀ ਕਲਾ ਆਲਾ ਨਵਾ ਰੂਪ ਦਿੱਤਾ ਨੌਵੇਂ ਪਾਤਸ਼ਾਹ ਦੀ ਸ਼ਹੀਦੀ ਹੋਈ ਕਲਗੀਧਰ ਪਿਤਾ ਨੇ ਨਵੀ ਰੂਹ ਫੂਕ ਤੀ ਸਿਖਾਂ ਚ
ਹੁਣ ਕਈ ਕਹਿਣ ਗੇ ਉ ਤੇ ਗੁਰੂ ਸੀ ਚਲੋ ਹੋਰ ਝਾਤ ਮਾਰਲੋ ਆ ਕਲ ਦੀਆ ਗਲਾਂ ਸਰਦਾਰ ਸੁੱਖੇ ਤੇ ਜਿੰਦੇ ਨੂੰ ਫਾਂਸੀ ਦੀ ਸਜਾ ਹੋਈ ਜੱਜ ਨੂੰ ਬਰਫੀ ਖਵਾਈ ਯੋਧਿਆ ਜੇਲ੍ਹ ਚ ਪਾਲਟੀ ਕੀਤੀ ਫਾਂਸੀ ਆਲੇ ਦਿਨ ਜਲਾਦ ਦਾ ਮੂੰਹ ਮਿੱਠਾ ਕਰਾਇਆ ਸੋ ਆਮ ਮੌਤ ਤੇ ਸ਼ਹਾਦਤ ਦਾ ਫਰਕ ਸਮਝੋ ਸ਼ਹਾਦਤਾਂ ਤੇ ਰੋਣਾ ਪਿਟਣਾ ਸਹੀ ਨੀ ਏ ਤੇ ਕੌਮ ਦੀ ਤਕਦੀਰ ਬਦਲਦੀਆਂ
ਜਦ ਡੁੱਲ੍ਹਦਾ ਖ਼ੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ
ਪ੍ਰਚਾਰਕ ਅਕਸਰ ਸਾਹਿਬਜ਼ਾਦਿਆਂ ਬਾਰੇ ਖ਼ਾਸ ਕਰਕੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਜੀ ਦੀ ਸ਼ਹਾਦਤ ਸਣਉਣ ਲੱਗੇ ਏਨਾ ਭਾਵਕ ਹੁੰਦੇ ਆ ਕੇ ਕੀ ਕਹਿਣਾ ਵਾਰ ਵਾਰ ਏਹੀ ਬੋਲ ਹੁੰਦੇ “ਬਾਲ ਨਿਆਣੇ ਠਰਦੇ ਆ” ਬੱਚੇ ਕੰਭਦੇ ਅ ਬੁਢੜੀ ਮਾਤ ਅ ਨੇਰੀ ਰਾਤ ਕੋਈ ਪਤਾ ਨੀ ਲਗਦਾ ਜੰਗਲ ਆ ਆਦਿ ਆਦਿ …
ਹਲਾਤ ਦੱਸਣੇ ਗਲਤ ਨੀ ਪਰ ਸਾਰਾ ਜੋਰ ਏਸੇ ਤੇ ਹੁੰਦਾ
ਅਹੀ ਭੁਲ ਜਾੱਦੇ ਕੇ ਪੋਹ ਦੇ ਮੀਨੇ ਚ ਪੰਜਵੇ ਪਾਤਸ਼ਾਹ ਦੇ ਬਚਨ ਆ ਜਿਸ ਦੇ ਗੱਲੇ ਚ ਨਾਮ ਵਸਿਆ ਉਨ੍ਹਾਂ ਨੂੰ ਪਾਲਾ ਨੀ ਲਗਦਾ
ਪੋਖਿ ਤੁਖਾਰੁ ਨ ਵਿਆਪਈ
ਕੰਠਿ ਮਿਲਿਆ ਹਰਿ ਨਾਹੁ ॥
ਭਗਤ ਕਬੀਰ ਜੀ ਆਂਦੇ “ਸੰਤ” ਦੀ ਮੌਤ ਤੇ ਕਾਹਦਾ ਰੋਣਾ….
ਰੋਣਾ ਤੇ ਮਨਮੁਖ ਸਾਕਤ ਦੀ ਮੌਤ ਤੇ ਚਾਹੀਦਾ ਜੋ ਜੀਵਨ ਬਿਰਥਾ ਗਵਾ ਗਿਆ ਜੋ ਓ ਵਾਰ-ਵਾਰ ਜੰਮਦਾ ਮਰਦਾ ਰਹੂ ਹੁਣ ਦਸੋ ਸਾਹਿਬਜ਼ਾਦਿਆਂ ਤੋ ਧੰਨ ਮਾਤਾ ਗੁਜਰੀ ਜੀ ਤੋ ਵੱਡਾ ਸੰਤ ਮਹਾਤਮਾ ਕੇੜਾ ?? ਬਾਕੀ ਭਗਤ ਜੀ ਦੇ ਏਨਾ ਬੋਲਾ ਅਨੁਸਾਰ ਰੋ ਰੋ ਕੇ ਅਹੀ ਸਾਹਿਬਜ਼ਾਦਿਆਂ ਨੂੰ ਕਿਸੇ ਥਾਂ ਲਿਉਣ ਡਏ ਆਪੇ ਸਮਝ ਲੋ
ਵੇਖੋ ਸਰਕਾਰ ਨੇ “ਵੀਰ ਬਾਲ ਦਿਵਸ” ਦਾ ਨਾਮ ਦਿੱਤਾ ਅਹੀ ਵਿਰੋਧ ਕੀਤਾ ਕੇ ਉ “ਬਾਲ” ਨਹੀ ਹਾਡੇ “ਬਾਬੇ” ਆ
ਤੇ ਜੇ ਹਾਡੇ ਪ੍ਰਚਾਰਕ ਹੀ ਨਿਆਣੇ ਮੰਨਣ ਆਮ ਬੱਚਿਆ ਵਾਂਗ ਉਨ੍ਹਾਂ ਬ੍ਰਹਮ ਗਿਆਨੀ ਆ ਨੂੰ ਬਿਆਨ ਕਰਨ ਤੇ ਲਗੇ ਹੋਣਾ ਫੇ ਕਿੰਨੂ ਸਮਝਾਈਏ……
ਏਨਾ ਦਿਨਾਂ ਦੇ ਸ਼ਹੀਦ ਸੰਤ ਦੇ ਨਾਲ ਸਿਪਾਹੀ ਵੀ ਆ ਸੰਤ ਸਿਪਾਹੀ ਉਨ੍ਹਾਂ ਦੇ ਦਿਹਾੜੇ ਚੜ੍ਹਦੀ ਕਲਾ ਨਾਲ ਮਨਾਉਣੇ ਚਾਹੀਦੇ ਭਾਈ ਉਦੇ ਸਿੰਘ ਭਾਈ ਜੀਵਨ ਸਿੰਘ ਭਾਈ ਬਚਿੱਤਰ ਸਿੰਘ ਹਾਥੀਆਂ ਦੇ ਮੱਥੇ ਪਾੜਣ ਆਲੇ ਯੋਧੇ ਆ
ਛੋਟੇ ਸਾਹਿਬਜ਼ਾਦਿਆਂ ਦੀ ਅਣਖ ਦਾ ,ਗੈਰਤ ਦਾ , ਨਿਰਭੈਤਾ ਨਿਡਰਤਾ ਦਾ, ਗੁਰੂ ਪਿਆਰ ਦਾ, ਦ੍ਰਿੜਤਾ ਦਾ ,ਜਿਕਰ ਕਰੋ ਕਿਵੇ ਭਰੀ ਕਚਹਿਰੀ ਚ ਖੜ ਜ਼ਾਲਮ ਨੂੰ ਲਲਕਾਰਿਆ, ਸੱਚ ਤੇ ਪੈਹਰਾ ਦਿੱਤਾ, ਸਿਰ ਦੇ ਕੇ ਸਿੱਖੀ ਸਿਦਕ ਨਿਭਾਇਆ ਦਾਦੇ ਗੁਰੂ ਦੇ ਬੋਲਾਂ ਤੇ ਮੋਹਰ ਲਾ ਜਾਲਮ ਨੂੰ ਦਸ ਦਿੱਤਾ ਕੇ ਅਹੀ ਉਸ ਬਾਬੇ ਦੇ ਪੋਤੇ ਆ ਜਿੰਨੇ ਕਿਆ ਨ ਭੈ ਦਈ ਦਾ ਨ ਭੈ ਮੰਨੀਦਾ
ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥
ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ ॥੧੬॥
ਏਨਾ ਦਿਨਾ ਚ ਕਿਵੇ ਖਾਲਸਾ ਅੱਗ ਚੋ ਨਿਕਲ ਕੁੰਦਨ ਬਣ ਸੋਨੇ ਵਾੰਗ ਚਮਕਿਆ ਉਸ ਦਾ ਚੜਦੀ ਕਲਾ ਆਲੇ ਪੱਖ ਤੋ ਜਿਕਰ ਕਰੋ ਜਿਸ ਦੀ ਐਹ ਵੇਲੇ ਬੜੀ ਲੋੜ ਆ ਵੇਖੋ ਬਾਬਾ ਬੰਦਾ ਸਿੰਘ ਬਹਾਦਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਸੁਣਦਾ ਏਨਾ ਖੂਨ ਖੌਲ੍ਹਿਆ ਕੇ ਸਰਹੰਦ ਸਮਾਣੇ ਦੀ ਇੱਟ ਨਾ ਇੱਟ ਖੜਕਾ ਤੀ ਤੇ ਦੇ ਓ ਵੀ ਰੋਣ ਬੈ ਜਾਂਦਾ ਫੇ….
ਹਾਂ ਬੋਲਦਿਆ ਕਿਸੇ ਪਿਆਰ ਆਲੇ ਦਾ ਗੱਚ ਭਰ ਅਉਣਾ ਹੋਰ ਗੱਲ ਪਰ ਹਰ ਸਟੇਜ ਤੇ ਬਹਿ ਬਹਿ ਰੋਣਾ ਤੇ ਸੰਗਤ ਨੂੰ ਰਵਉਣਾ ਵਰਲਾਪ ਕਰਨਾ ਸਹੀ ਨੀ
ਗੁਰੂ ਹੁਕਮ ਆ
ਮਤ ਮੈ ਪਿਛੈ ਕੋਈ ਰੋਵਸੀ
ਸੋ ਮੈ ਮੂਲਿ ਨ ਭਾਇਆ ॥
ਉਨ੍ਹਾਂ ਯੋਧਿਆ ਨੇ ਚਾਅ ਨਾਲ ਲਾੜੀ ਮੌਤ ਵਿਆਹੀ ਜਿਵੇ ਭਗਤ ਜੀ ਦੇ ਅੰਮ੍ਰਿਤ ਬਚਨ ਆ
ਕਬੀਰ ਮੁਹਿ ਮਰਨੇ ਕਾ ਚਾਉ ਹੈ
ਮਰਉ ਤ ਹਰਿ ਕੈ ਦੁਆਰ ॥
ਮਤ ਹਰਿ ਪੂਛੈ ਕਉਨੁ ਹੈ ਪਰਾ ਹਮਾਰੈ ਬਾਰ ॥੬੧॥
ਮੌਤ ਉਨ੍ਹਾਂ ਮਰਦਾਂ ਦਾ ਯੋਧਿਆ ਦਾ ਹੱਕ ਆ
ਮਰਣੁ ਮੁਣਸਾ ਸੂਰਿਆ ਹਕੁ ਹੈ
ਜੋ ਹੋਇ ਮਰਨਿ ਪਰਵਾਣੋ ॥
ਸੋ ਬੇਨਤੀ ਆ ਰਾਗੀ ਸਿੰਘ ਬਾਣੀ ਚੋ ਵੈਰਾਗ ਮਈ ਬੀਰ ਰਸੀ ਸ਼ਬਦ ਪੜਣ ਰਾਜਸੀ ਜੁਲਮ ਦਾ ਬਿਆਨ ਕਰਦੇ ਸ਼ਬਦ ਪੜਣ ਪ੍ਰਚਾਰਕ ਸ਼ਹਾਦਤ ਦਾ ਇਤਿਹਾਸਕ ਤੇ ਅਧਿਆਤਮਕ ਪੱਖ ਬਿਆਨ ਕਰਨ ਢਾਡੀ ਕਵਿਸ਼ਰ ਇਤਿਹਾਸ ਦਾ ਜੁਝਾਰੂ ਰੂਪ ਬਿਆਨਣ ਜਿਸ ਨੂੰ ਸੁਣ ਸੰਗਤ ਚੜਦੀ ਕਲਾ ਗੁਰੂ ਪਿਆਰ ਚ ਭਿਜੇ ਮੌਤ ਮਖੌਲਾ ਕਰੇ ਨ ਕੇ ਮਾਊਸ ਹੋਵੇ ਤੇ ਹੌਕੇ ਭਰਦੀ ਫਿਰੇ
ਗੁਰੂ ਕਿਰਪਾ ਕਰੇ