ਸਾਖੀ – ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ – ਦਿੱਲੀ ਯਾਤਰਾ
ਸੰਗਤ ਦੇ ਬੁਲਾਵੇ ਨੂੰ ਧਿਆਨ ਵਿਚ ਰਖਦੇ ਹੋਏ ਗੁਰੂ ਜੀ ਨੇ ਦਿੱਲੀ ਜਾਣ ਦਾ ਇਰਾਦਾ ਕਰ ਲਿਆ ਤੇ ਇਕ ਦੋ ਦਿਨਾਂ ਦੀ ਤਿਆਰੀ ਮਗਰੋਂ ਪਰਿਵਾਰ ਨੂੰ ਨਾਲ ਲੈ ਕੇ ਆਪ ਰਾਜਧਾਨੀ ਵਲ ਚਲ ਪਏ।
ਬਹੁਤ ਸਾਰੇ ਸਿੱਖ ਵੀ ਆਪ ਦੇ ਨਾਲ ਹੋ ਤੁਰੇ। ਰਸਤੇ ਵਿਚ ਆਪ ਨਗਰਾਂ ਤੇ ਗਿਰਾਵਾਂ ਵਿਚ ਠਹਿਰਦੇ ਤੇ ਨਾਮ ਦੀ ਬਰਖਾ ਕਰਦੇ ਗਏ। ਜਿਥੇ ਵੀ ਆਪ ਪੜਾਵ ਕਰਦੇ, ਉਥੋਂ ਦੀ ਸੰਗਤ ਆਪ ਦੇ ਨਾਲ ਹੋ ਤੁਰਦੀ।
ਇਸ ਤਰ੍ਹਾਂ ਕਰਨ ਨਾਲ ਸੰਗਤ ਦੀ ਗਿਣਤੀ ਲਗਾਤਾਰ ਵੱਧਦੀ ਗਈ ਤੇ ਥੋੜੇ ਥੋੜੇ ਫ਼ਾਸਲੇ ਤੇ ਪੜਾਅ ਪਾਉਣੇ ਪਏ।
ਤਦ ਅੰਬਾਲੇ ਲਾਗੇ ਪਿੰਡ ਪੰਜੋਖਰੇ ਪੁਜ ਕੇ ਆਪ ਨੇ ਸੰਗਤਾਂ ਨੂੰ ਵਾਪਸ ਮੁੜ ਜਾਣ ਦੀ ਆਗਿਆ ਕਤਿੀ ਅਤੇ ਧਰਤੀ ਉੱਤੇ ਇਕ ਲਕੀਰ ਖਿੱਚ ਕੇ ਹੁਕਮ ਕੀਤਾ ਕਿ ਕੋਈ ਗੁਰਸਿੱਖ ਇਸ ਲਕੀਰ ਨੂੰ ਪਾਰ ਕਾ ਕਰੇ।
ਇਸ ਪ੍ਰਕਾਰ ਆਪ ਨੇ ਆਪਣੇ ਪਰਿਵਾਰ ਤੇ ਕੁਝ ਹਜ਼ੂਰੀ ਸਿੱਖਾਂ ਨੂੰ ਛੱਡ ਕੇ ਬਾਕੀ ਸਾਰੀ ਸੰਗਤ ਨੂੰ ਪਿਛਾਂਹ ਮੋੜ ਦਿੱਤਾ।