ਗੁ: ਕਿਲ੍ਹਾ ਤਾਰਾਗੜ੍ਹ ਸਾਹਿਬ ਦਾ ਇਤਿਹਾਸ
ਗੁ: ਕਿਲ੍ਹਾ ਤਾਰਾਗੜ੍ਹ ਸਾਹਿਬ ਦਾ ਇਤਿਹਾਸ
ਇਹ ਪਾਵਨ ਅਸਥਾਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੰਜਾ ਕਿਲਿਆਂ ਵਿਚੋਂ ਇੱਕ ਹੈ। ਇਸ ਅਸਥਾਨ ਦਾ ਨਿਰਮਾਣ ਬਿਲਾਸਪੁਰ ਦੇ ਪਹਾੜੀ ਰਾਜਿਆਂ ਦੇ ਹਮਲਿਆਂ ਨੂੰ ਮੁੱਖ ਰੱਖ ਕੇ ਕੀਤਾ। ਇਸ ਅਸਥਾਨ ਤੇ ਭਾਈ ਘਨਈਆ ਜੀ ਦੇ ਨਾਲ ਪੰਜ ਸੌ ਦੇ ਕਰੀਬ (ਬ੍ਰਹਮ ਗਿਆਨੀ) ਸਿੰਘਾਂ ਨੇ ਤਪ ਕੀਤਾ। ਪਹਿਲਾ ਹਮਲਾ ਇਸ ਅਸਥਾਨ ਤੇ ਸੰਨ 1700 ਵਿੱਚ ਹੋਇਆ। ਸਤਿਗੁਰ ਜੀ ਆਪ ਉਹਨਾਂ ਪੰਜ ਸੌ ਬ੍ਰਹਮ ਗਿਆਨੀ ਸਿੰਘਾਂ ਨੂੰ ਲੰਗਰ ਪਾਣੀ ਛਕਾਉਣ ਲਈ ਇੱਥੇ ਆਉਂਦੇ ਰਹੇ ਸਨ।