ਸ਼ਹਾਦਤ ਦਾ ਸਮਾਂ
ਸ਼ਹਾਦਤ ਦਾ ਸਮਾਂ
ਜਦੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਲੌਰ ਚ ਜਾਲਮ ਉਬਲਦੀ ਦੇਗ ਚ ਬਿਠਾਉਣ ਲੱਗੇ ਤਾਂ ਸਤਿਗੁਰੂ ਜੀ ਆਪ ਚੱਲ ਕੇ ਦੇਗ ਕੋਲ ਗਏ ਤੇ ਆਪ ਦੇਗ ਚ ਬੈਠੇ।
ਪੰਜਵੇ ਪਾਤਸ਼ਾਹ ਦੇ ਪੋਤਰੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਜਦੋ ਚਾਂਦਨੀ ਚੌਕ ਚ ਸ਼ਹੀਦ ਕਰਨ ਲੱਗੇ ਤਾਂ ਉਨ੍ਹਾਂ ਨੇ ਵੀ ਜਪੁਜੀ ਸਾਹਿਬ ਦਾ ਪਾਠ ਕਰਕੇ ਆਪ ਧੌਣ ਝੁਕਾਈ, ਸ਼ਹਾਦਤ ਲਈ।
ਨੌੰਵੇ ਪਾਤਸ਼ਾਹ ਦੇ ਪੋਤਰੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਨੂੰ ਜਦੋਂ ਨੀਹਾਂ ਚ ਚਿਨਣ ਲੱਗੇ , ਸਾਰੀ ਤਿਆਰੀ ਹੋ ਗਈ , ਕੋਲ ਖੜ੍ਹੇ ਵਜ਼ੀਰ ਖਾਂ ਨੇ ਸਿਪਾਹੀਆਂ ਨੂੰ ਕਿਹਾ , ਬੱਚਿਆ ਨੂੰ ਫੜਕੇ ਏਧਰ ਖੜੇ ਕਰੋ। ਸਿਪਾਹੀ ਅੱਗੇ ਹੋਏ ਤਾਂ ਦੋਵਾਂ ਗੁਰੂ ਕੇ ਲਾਲਾਂ ਨੇ ਇਕਦਮ ਕਿਹਾ ਹੱਥ ਨ ਲਾਇਉ ਛੂਹਣਾ ਨਹੀਂ ਸਾਨੂੰ।
ਅਸੀਂ ਆਪ ਖੜ੍ਹੇ ਹੋਵਾਂਗੇ ਪੂਰੀ ਖ਼ੁਸ਼ੀ ਦੇ ਨਾਲ ਏ ਤੇ ਸਿੱਖੀ ਦਾ ਮਹਿਲ ਖੜਾ ਹੋਣ ਲੱਗਾ ਹੈ।
ਸਤਿਗੁਰੂ ਕੇ ਲਾਲ ਬੋਲੇ ਨ ਛੂਨਾ ਹਮਰਾ ਹਾਥ।
ਗੜਨੇ ਆਜ ਹਮ ਜਿੰਦਾ ਚਲੇਗੇ ਖੁਸ਼ੀ ਕੇ ਸਾਥ।
(ਯੋਗੀ ਅੱਲਾ ਯਾਰ ਖਾਂ)
ਸਵਾ ਪਹਿਰ ਦਿਨ ਚੜ੍ਹੇ (ਸਵੇਰੇ 10 ਕ ਵਜੇ ) ਦੋਨਾਂ ਲਾਲਾਂ ਨੂੰ ਨੀਹਾਂ ਚ ਚਿਣਨਾ ਸ਼ੁਰੂ ਕੀਤਾ। ਹਰਿੰਦਰ ਸਿੰਘ ਮਹਿਬੂਬ ਲਿਖਦੇ ਨੇ ਹਰ ਇੱਟ ਦੇ ਨਾਲ ਉਨ੍ਹਾਂ ਨੂੰ ਸਿੱਖੀ ਛੱਡਣ ਦੇ ਲਈ ਕਿਹਾ ਗਿਆ। ਪਰ ਉਹ ਅਡੋਲ ਰਹੇ ਫਿਰ ਜਦੋਂ ਨ੍ਹੀਂਹਾ ਚ ਚਿਣ ਦਿੱਤੇ। ਕੁਝ ਸਮੇਂ ਚ ਕੰਧ ਵੀ ਡਿਗ ਪਈ। ਉਵੀ ਏਡਾ ਪਾਪ ਨ ਝੱਲ ਸਕੀ। ਵਜੀਦੇ ਦੇ ਹੁਕਮ ਨਾਲ ਸਮਾਣੇ ਦੇ ਰਹਿਣ ਆਲੇ ਬਾਸ਼ਲ ਬੇਗ ਤੇ ਸ਼ਾਸ਼ਲ ਬੇਗ ਨੇ ਦੋਨਾਂ ਗੁਰੂ ਲਾਲਾਂ ਦੀ ਛਾਤੀ ਤੇ ਗੋਡੇ ਰੱਖ ਕੇ ਧੌਣਾ(ਗਰਦਨਾਂ) ਉੱਪਰ ਛੁਰੀਆ ਚਲਾਈਆ। ਸਾਹ ਰਗਾਂ ਵੱਢ ਦਿੱਤੀਆਂ ਤਾਂ ਬਾਬਾ ਜ਼ੋਰਾਵਰ ਸਿੰਘ ਜੀ ਛੇਤੀ ਹੀ ਸ਼ਹੀਦੀ ਪਾ ਗਏ , ਪਰ ਬਾਬਾ ਫ਼ਤਿਹ ਸਿੰਘ ਅੱਧੀ ਘੜੀ (11/12 ਮਿੰਟ) ਪੈਰ ਹਿਲਾਉਂਦੇ ਰਹੇ।
ਅੱਧੀ ਘਰੀ ਫਤੇ ਸਿੰਘ ਜੀ ਚਰਨ ਮਾਰਤ ਭਏ। (ਬੰਸਾਵਲੀਨਾਮਾ)
ਪੈਰ ਹਿਲਾਉਣ ਦਾ ਮਤਲਬ ਤੜਫ਼ਣਾ ਨਹੀਂ ਇਸ ਦਾ ਮਤਲਬ ਹੈ ਕਿ ਸਰੀਰ ਹਰਕਤ ਚ ਰਿਹਾ। ਫਿਰ ਅੱਧੀ ਘੜੀ ਬਾਅਦ ਬਾਬਾ ਫਤਿਹ ਸਿੰਘ ਜੀ ਦਾ ਸਰੀਰ ਵੀ ਸ਼ਾਂਤ ਹੋ ਗਿਆ।
ਭਾਈ ਸੰਤੋਖ ਸਿੰਘ ਤੇ ਭਾਈ ਵੀਰ ਸਿੰਘ ਜੀ ਲਿਖਦੇ ਨੇ ਜਦੋਂ ਏ ਕਹਿਰ ਢਾਇਆ ਗਿਆ। ਉਸ ਵੇਲੇ ਇਕਦਮ ਬੜੀ ਤੇਜ਼ ਹਨ੍ਹੇਰੀ ਤੇ ਤੂਫਾਨ ਚੱਲਿਆ। ਜਿਸ ਨਾਲ ਵੱਡੇ ਵੱਡੇ ਦਰੱਖਤ ਵੀ ਜੜੋਂ ਪੁੱਟੇ ਗਏ ਸੀ।
ਕੰਪਤ ਧਰਤ ਆਏ ਭੂਚਾਲਾ ….
(ਸੂਰਜ ਪ੍ਰਕਾਸ਼)
ਨੋਟ ਨੌਵੇਂ ਪਾਤਸ਼ਾਹ ਦੀ ਸ਼ਹੀਦੇ ਵੇਲੇ ਵੀ ਚਾਂਦਨੀ ਚੌਕ ਚ ਬੜਾ ਤੁਫ਼ਾਨ ਆਇਆ ਸੀ
ਕੋਟਾਨਿ ਕੋਟਿ ਪ੍ਰਣਾਮ
ਕੋਟਾਨਿ ਕੋਟਿ ਪ੍ਰਣਾਮ
ਮੇਜਰ ਸਿੰਘ
ਗੁਰੂ ਕਿਰਪਾ ਕਰੇ