ਮਾਛੀਵਾੜਾ ਭਾਗ 7
ਮਾਛੀਵਾੜਾ ਭਾਗ 7
ਮਸੰਦ ਪੂਰਨ ਦੀ ਪਤਨੀ ਦੁਰਗੀ ਨੂੰ ਵਾਹਿਗੁਰੂ ਨੇ ਇਕ ਵਾਰ ਬਚਾ ਦਿੱਤਾ । ਉਸ ਨੇ ਘਰ ਦੇ ਬੂਹੇ ਬੰਦ ਕਰ ਲਏ ਤੇ ਮਰਾਸੀ ਮੇਹਰੂ ਨੂੰ ਹਜ਼ਾਰ ਹਜ਼ਾਰ ਗਾਲ੍ਹ ਕੱਢੀ । ਉਹ ਵੀ ਚਲਿਆ ਗਿਆ । ਦੁਰਗੀ ਨੂੰ ਜੋਸ਼ ਆ ਗਿਆ । ਉਸ ਦੇ ਅੰਦਰ ਅਣਖ ਤੇ ਧਰਮ ਮਿਲ ਕੇ ਜਾਗੇ । ਉਹ ਦੁਰਗਾ ਦਾ ਰੂਪ ਬਣਨ ਲੱਗੀ । ਕ੍ਰੋਧ ਦਾ ਕਾਂਬਾ ਉਸ ਦੇ ਸਰੀਰ ਨੂੰ ਆਇਆ । ਉਸ ਨੇ ਹੇਠਾਂ ਆ ਕੇ ਸਦਰ ਦਰਵਾਜ਼ਾ ਵੀ ਬੰਦ ਕਰ ਦਿੱਤਾ । ਬੰਦ ਕਰ ਕੇ ਪੌੜੀਆਂ ਦਾ ਬੂਹਾ ਮਾਰਦੀ ਹੋਈ ਉਪਰ ਚਲੀ ਗਈ ਤੇ ਉਸ ਨੇ ਲੱਕੜਾਂ ਪਾੜਨ ਵਾਲਾ ਕੁਹਾੜਾ ਕੋਲ ਰੱਖ ਲਿਆ , “ ਜੋ ਆਏਗਾ , ਉਸ ਦਾ ਸਿਰ ਪਾੜ ਦਿਆਂਗੀ । ” ਪਰ ਜਦੋਂ ਉਸ ਨੇ ਆਪਣੇ ਪਤੀ ਪੂਰਨ ਤੇ ਬੱਚਿਆਂ ਵੱਲ ਧਿਆਨ ਕੀਤਾ ਤਾਂ ਘਬਰਾ ਗਈ , ਉਸ ਨੂੰ ਮਾਰ ਦੇਣਗੇ । ” ਉਸ ਨੇ ਪੂਰਨ ਬਾਬਤ ਸੋਚਿਆ । “ ਗੁਰੂ ਤੋਂ ਬੇਮੁਖ ਹੋਇਆ …. ਐਸਾ ਹੋਣਾ ਹੀ ਸੀ । ” ਉਸ ਦੇ ਮਨ ਦੀ ਆਵਾਜ਼ ਸੀ । “ ਉਸ ਨੂੰ ਕੈਦ ਤੋ ਛੁਡਾ ? ” ਉਹ ਦੀ ਆਤਮਾ ਬੋਲੀ । “ ਨਹੀਂ ਛੁਡਾ ਸਕਦੀ – ਐਨੀ ਕੀਮਤ ਨਹੀਂ ਦੇ ਸਕਦੀ , ਵੈਰੀ ਮੇਰੇ ਧਰਮ ਦੇ ਭੁੱਖੇ ਹਨ — ਮੈਂ ਧਰਮ ਨਹੀਂ ਛੱਡ ਸਕਦੀ । ” । ਉਹ ਆਪਣੇ ਮਨ ਨਾਲ ਹੀ ਝੇੜੇ ਕਰਦੀ ਰਹੀ । ਉਸ ਨੂੰ ਬੱਚੇ ਯਾਦ ਆਏ । ਇਕ ਔਰਤ ਜੇ ਪਤੀ ਦਾ ਖ਼ਿਆਲ ਛੱਡ ਵੀ ਦੇਵੇ ਤਾਂ ਬੱਚਿਆਂ ਦਾ ਖ਼ਿਆਲ ਨਹੀਂ ਛੱਡ ਸਕਦੀ । ਮਮਤਾ ਇਕ ਵਲਵਲਾ ਬਣ ਕੇ ਉਸ ਦੇ ਮੂੰਹ ਨੂੰ ਆ ਜਾਂਦੀ ਹੈ । “ ਮੇਰੇ ਬੱਚੇ ! ” ਉਸ ਦੇ ਦੋ ਬੱਚੇ ਸਨ । ਇਕ ਕੁੜੀ ਤੇ ਇਕ ਮੁੰਡਾ । ਦੋਵੇਂ ਸੱਤ ਤੇ ਨੌਂ ਸਾਲਾਂ ਦੇ ਸਨ । ਉਹ ਛੱਡ ਤਾਂ ਚੰਗੀ ਥਾਂ ਆਈ , ਫਿਰ ਵੀ ਦਿਲ ਧੜਕਦਾ ਰਿਹਾ । ਉਹ ਗਲੀ ਵਾਲੇ ਪਾਸੇ ਆ ਗਈ । ਉਪਰੋਂ ਹੇਠਾਂ ਦੇਖਣ ਲੱਗੀ । ਹੇਠਾਂ ਨਜ਼ਰ ਮਾਰਦੇ ਸਾਰ ਇਕ ਦਮ ਪਿੱਛੇ ਹਟ ਗਈ , ਕਿਉਂਕਿ ਗਲੀ ਵਿਚ ਮੁਗ਼ਲ ਹੀ ਮੁਗ਼ਲ ਸਨ । ਨੰਗੀਆਂ ਤਲਵਾਰਾਂ ….. ਉਹ ਪਿੰਡ ਵਿਚ ਵੜ ਕੇ ਫਿਰ ਰਹੇ ਸਨ । ਨੰਗੀਆਂ ਤਲਵਾਰਾਂ ਦੇਖ ਕੇ ਉਸ ਨੂੰ ਪੂਰਨ ਚੇਤੇ ਆਇਆ , ਇਕ ਪਲ ਵਿਚ ਮੁੜ ਯਾਦ ਆਏ ਬੱਚੇ । “ ਜੇ ਦੁਸ਼ਟਾਂ ਨੇ ਮੇਰੇ ਬੱਚੇ ਮਾਰ ਦਿੱਤੇ ਤਾਂ ਕੀ ਬਣੇਗਾ ? ” “ ਮੈਂ ਜਾਵਾਂ । ” ਉਹ ਸੋਚਣ ਲੱਗੀ । ਉਸ ਨੇ ਗਲੀ ਵਿਚ ਮੁੜ ਝਾਤ ਮਾਰੀ । ਉਸ ਵੇਲੇ ਮੁਗ਼ਲ ਪਠਾਣ ਅੱਗੇ ਲੰਘ ਗਏ ਸੀ ਤੇ ਬੁੱਢੇ ਸ਼ੰਕਰ ਨੂੰ ਤੱਕਿਆ । ਉਹ ਹੌਲੀ ਹੌਲੀ ਪੈਰ ਪੁੱਟਦਾ ਜਾ ਰਿਹਾ ਸੀ ਤੇ ਰੁਕ ਕੇ ਉਸ ਨੇ ਪੂਰਨ ਦੇ ਮਕਾਨ ਵੱਲ ਤੱਕਿਆ । “ ਚਾਚਾ ਜੀ ! ” ਦੁਰਗੀ ਨੇ ਆਵਾਜ਼ ਦਿੱਤੀ । ਆਏ । ਸ਼ੰਕਰ ਨੇ ਉਪਰ ਦੇਖਿਆ ਤੇ ਦੁਰਗੀ ਨੂੰ ਇਸ਼ਾਰਾ ਕੀਤਾ ਕਿ ਉਹ ਹੇਠਾਂ ਦੁਰਗੀ ਕਾਹਲੀ ਕਾਹਲੀ ਹੇਠਾਂ ਆ ਗਈ । ਦਰਵਾਜ਼ਾ ਖੋਲ੍ਹਿਆ ਤੇ ਸ਼ੰਕਰ ਨੂੰ ਅੰਦਰ ਵਾੜ ਕੇ ਬੂਹਾ ਬੰਦ ਕਰ ਦਿੱਤਾ । “ ਬੇਟੀ ! ” ਸ਼ੰਕਰ ਬੋਲਿਆ । “ ਦੱਸੋ ! ” ਦੁਰਗੀ ਨੇ ਧਿਆਨ ਕੀਤਾ । “ ਮੈਂ ਪੂਰਨ ਕੋਲੋਂ ਆਇਆ ਹਾਂ । ” “ ਉਹਨਾਂ ਦਾ ਕੀ ਹਾਲ ਹੈ ? ” “ ਹਾਲ ਕੁਝ ਨਾ ਪੁੱਛੋ ਬੁਰਾ ਹਾਲ ਹੈ ਪਰ ” ਪਰ ਕੀ “ ਕੋਈ ਚਾਰਾ ਵੀ ਨਹੀਂ , ਉਸ ਨੂੰ ਬਾਹਰ ਕੱਢਣ ਦਾ । “ ਕਿਸੇ ਨਾਲ ਗੱਲ ਕਰਨੀ ਸੀ । ” ‘ ਗੱਲ ਤਾਂ ਕੀਤੀ ਹੈ ।…
” “ ਫਿਰ ? ” “ ਰੁਪਿਆ ਮੰਗਦੇ ਹਨ , ਜੱਲਾਦ । ” “ ਕਿੰਨਾ ? ” “ ਹਜ਼ਾਰ — ਚਾਂਦੀ ਦਾ ਹਜ਼ਾਰ ਰੁਪਿਆ । ” “ ਕੌਣ ਲਵੇਗਾ ? ” “ ਬੰਦੀਖ਼ਾਨੇ ਦੇ ਰਾਖੇ । “ ਦਿਲਾਵਰ ਖ਼ਾਨ ? ‘ ‘ “ ਉਸ ਦੀ ਚਿੰਤਾ ਨਹੀਂ ” —ਉਸ ਨੂੰ ਫ਼ੌਜਦਾਰ ਨਾਲ ਲੈ ਕੇ ਬਾਹਰ ਚਲੇ ਗਏ ਹਨ । “ ਪਰ ਜਦੋਂ ਆਇਆ ਤਾਂ ਬਦਲਾ ਲਵੇਗਾ । ” “ ਪਹਿਲਾਂ ਪੂਰਨ ਨੂੰ ਛੁਡਾਈਏ ।“ਦਸੋ ? ” “ ਰੁਪਿਆ ਦਿਉ । ” “ ਕਿੰਨਾ ? ” ‘ ਹਜ਼ਾਰ ….. ਹੁਣੇ ਆ ਜਾਏਗਾ , ਫਿਰ ਕਿਧਰੇ ਨੱਸ ਜਾਣਾ ਚਾਰ ਦਿਨ ਲਈ । ” ਸ਼ੰਕਰ ਉੱਤੇ ਦੁਰਗੀ ਨੂੰ ਭਰੋਸਾ ਸੀ , ਕਿਉਂਕਿ ਉਹ ਉਸ ਦਾ ਚਾਚਾ ਲੱਗਦਾ ਸੀ ਤੇ ਰਿਸ਼ਤੇਦਾਰ ਸੀ । “ ਠਹਿਰੋ ! ” ਆਖ ਕੇ ਦੁਰਗੀ ਅੰਦਰ ਗਈ । ਉਸ ਨੇ ਹਜ਼ਾਰ ਰੁਪੈ ਦੀ ਥੈਲੀ ਲਿਆ ਕੇ ਸ਼ੰਕਰ ਨੂੰ ਦਿੱਤੀ ਤੇ ਆਖਿਆ , “ ਚਾਚਾ ਜੀ । ਉਹ ਆ ਜ਼ਰੂਰ ਜਾਣ । ਜੇ ਹੋਰ ਰੁਪੈ ਦੀ ਲੋੜ ਹੋਈ ਤਾਂ ਲੈ ਜਾਣਾ । “ ਤੂੰ ਇਕੱਲੀ ਹੈਂ ? ” ‘ ਹੋਰ ਕੀ ਕਰਾਂ ….. ਮੈਨੂੰ ਧੋਖੇ ਨਾਲ ਘਰ ਲਿਆਂਦਾ ਗਿਆ । ਗੁਰੂ ਮਹਾਰਾਜ ਮਿਹਰ ਕੀਤੀ ਨਹੀਂ ਤੇ …..। ’ ’ ਸ਼ੰਕਰ ਚੱਲ ਪਿਆ । ਉਸ ਨੂੰ ਪੂਰਨ ਨੇ ਭੇਜਿਆ ਸੀ । ਪੂਰਨ ਮਸੰਦ ਨੂੰ ਬੰਦੀਖ਼ਾਨੇ ਵਿਚ ਪੁੱਜਦਿਆਂ ਹੀ — ਕੁਝ ਗਿਆਨ ਹੋਇਆ ਕਿ ਅਕ੍ਰਿਤਘਣ ਬਣਨ ਵਾਲੇ ਨਾਲ ਕੀ ਬੀਤਦੀ ਹੈ । ਗੱਦਾਰ ਤੇ ਅਧਰਮੀ ਪਾਪੀ ਪੁਰਸ਼ਾਂ ਨੂੰ ਕਿਵੇਂ ਅਕਾਲ ਪੁਰਖ ਕਸ਼ਟ ਦਿੰਦਾ ਹੈ ਤੇ ਉਹਨਾਂ ਨੂੰ ਸਿੱਖਿਆ ਦਿੰਦਾ ਹੈ । ਬੰਦੀਖ਼ਾਨਾ ਗੰਦਾ ਸੀ । ਹਨੇਰਾ , ਇਹ ਵੀ ਨਹੀਂ ਸੀ ਪਤਾ ਲੱਗਦਾ ਕਿ ਕੀ ਕੁਝ ਅੰਦਰ ਸੀ । ਤਿੰਨ ਚਾਰ ਘੰਟੇ ਕੱਟਣ ਪਿੱਛੋਂ ਉਸ ਨੇ ਰੋਣਾ ਤੇ ਚੀਕਣਾ ਸ਼ੁਰੂ ਕੀਤਾ । ਉਸ ਦੀ ਆਵਾਜ਼ ਸੁਣ ਕੇ ਇਕ ਬੰਦਾ ਆਇਆ । ਉਸ ਨੇ ਉੱਚੀ ਕਿਹਾ , “ ਕਿਉਂ ਰੋਂਦਾ ਹੈਂ ? ” “ ਮੇਰੇ ਕੋਲੋਂ ਜੋ ਕੁਝ ਲੈਣਾ ਹੈ ਲੈ ਲਉ । ” “ ਰੁਪਿਆ । ” “ ਦੇਵਾਂਗਾ ….. ਬੋਲੋ ਜਿੰਨਾ ਲੈਣਾ ਹੈ । ” ਉਸ ਦੀ ਗੱਲ ਸੀ । “ ਹਜ਼ਾਰ ….. ! ” ਉਸ ਦੇ ਮੂੰਹੋਂ ਨਿਕਲ ਗਿਆ । ਉਹ ਜੈਸਾ ਬੰਦਾ ਸੀ , ਵੈਸੀ “ ਜਾਹ , ਸ਼ੰਕਰ ਨੂੰ ਸੱਦ ਕੇ ਲਿਆ ? ‘ ‘ ਪੂਰਨ ਨੇ ਚਾਚੇ ਸ਼ੰਕਰ ਦਾ ਪਤਾ ਦਿੱਤਾ । ਉਹ ਉਸ ਨੂੰ ਸੱਦ ਲਿਆਇਆ ਤੇ ਸ਼ੰਕਰ ਨੂੰ ਪੂਰਨ ਨੇ ਆਖਿਆ “ ਚਾਚਾ ! ਘਰ ਜਾਹ ਤੇ ਦੁਰਗੀ ਕੋਲੋਂ ਹਜ਼ਾਰ ਰੁਪਿਆ ਲਿਆ ਕੇ ਇਸ ਨੂੰ ਦੇਹ । .. …… .ਮੈਂ ਬਹੁਤ ਤੰਗ ਹਾਂ । ਮਰ ਜਾਵਾਂਗਾ । ” ਸ਼ੰਕਰ ਘਰ ਨੂੰ ਆ ਗਿਆ । ਰੁਪਿਆ ਲੈ ਕੇ ਬੰਦੀਖ਼ਾਨੇ ਦੇ ਬੂਹੇ ਅੱਗੇ ਗਿਆ ਤੇ ਉਸ ਨੇ ਦੱਸੇ ਬੰਦੇ ਨੂੰ ਰੁਪਿਆ ਫੜਾ ਦਿੱਤਾ । ਉਸ ਨੇ ਕੁੰਜੀ ਲਾ ਕੇ ਬੰਦੀਖ਼ਾਨਾ ਖੋਲ੍ਹ ਦਿੱਤਾ । ਪੂਰਨ ਬਾਹਰ ਆਇਆ । ਉਸ ਨੂੰ ਇਉਂ ਲੱਗਾ ਜਿਵੇਂ ਉਸ ਦਾ ਨਵਾਂ ਜਨਮ ਹੋਇਆ ਹੈ । ਉਹ ਮੌਤ ਦੇ ਖੂਹ ਵਿਚ ਡਿੱਗਾ ਸੀ — ਪਰ ਜਾਨ ਬਚ ਗਈ ਜਦੋਂ ਕਿ ਉਸ ਨੂੰ ਜੀਵਨ ਦੀ ਆਸ ਨਹੀਂ ਸੀ । ਪੂਰਨ ਕਾਹਲੀ ਨਾਲ ਬੰਦੀਖ਼ਾਨਿਓਂ ਨਿਕਲ ਗਿਆ । ਉਸ ਦੇ ਨਾਲ ਚਾਚਾ ਸ਼ੰਕਰ ਵੀ ਘਰ ਵੱਲ ਮੁੜ ਆਇਆ । ਪੂਰਨ ਜਦੋਂ ਘਰ ਨੂੰ ਤੁਰਿਆ ਆਉਂਦਾ ਸੀ ਤਾਂ ਉਸ ਨੂੰ ਗੁਰੂ ਮਹਾਰਾਜ ਯਾਦ ਆਏ । ਉਸ ਨੇ ਬੰਦੀਖ਼ਾਨੇ ਵਿਚ ਵੀ ਬੜਾ ਪਛਤਾਵਾ ਕੀਤਾ । ਪਛਤਾਵਾ ਕਰਦਾ ਹੋਇਆ ਆਪਣੇ ਘਰ ਦੇ ਬੂਹੇ ਅੱਗੇ ਆ ਗਿਆ ।
( ਚਲਦਾ )