ਨਿਹੰਗ ਸਿੰਘ ਦਾ ਕਮਾਲ ਦਾ ਜਜ਼ਬਾ
ਆਹ ਨਿਹੰਗ ਸਿੰਘ ਵੱਲੋਂ ਨੇਜ਼ਾ ਲੈ ਕੇ ਟੈਂਕ ਮੋਹਰੇ ਡੱਟਣ ਦੀ ਵਾਰਤਾ (ਜੇ ਮੈਨੂੰ ਭੁਲੇਖਾ ਨਾਂ ਲੱਗਦਾ ਹੋਵੇ ਤਾਂ) ਸ਼ਾਇਦ Bhagwan Singh Kar Sewa ਵਾਲ਼ਿਆਂ ਦੀ ਇੰਟਰਵਿਊ ਵਿੱਚ ਸੁਣੀ ਸੀ (ਜੋ ਕਿ ਉਹਨਾਂ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਆਪਣੀ ਅੱਖੀ ਡਿੱਠੀ ਸੀ) ਜਿਸ ਵਿੱਚ ਉਹਨਾਂ ਨੇ ਦੱਸਿਆ ਸੀ ਕਿ ਜਦੋਂ 6 ਜੂਨ ਸਵੇਰੇ ਲੰਗਰ ਹਾਲ ਦੇ ਸਾਹਮਣਿਓ ਇਕ ਟੈਂਕ ਦਰਬਾਰ ਸਾਹਿਬ ਦੀ ਪ੍ਰਕਰਮਾਂ ਵੱਲ ਨੂੰ ਵੱਧ ਰਿਹਾ ਸੀ ਤਾਂ ਲੰਗਰ ਹਾਲ ਦੀ ਬਿਲਡਿੰਗ ਵੱਲੋਂ ਇਕ ਨਿਹੰਗ ਸਿੰਘ ਨੇ ਬਿਜਲੀ ਦੀ ਫ਼ੁਰਤੀ ਵਾਂਗ ਇਕਦਮ ਟੈਂਕ ਦੇ ਮੋਹਰੇ ਆ ਕੇ ਉਸ ਉੱਤੇ ਆਪਣੇ ਨੇਜ਼ੇ ਨਾਲ਼ ਹਮਲਾ ਕਰ ਦਿੱਤਾ ਤਾਂ ਧਾੜਵੀ ਫ਼ੌਜ ਇਕਦਮ ਹੱਕੀ-ਬੱਕੀ ਰਹਿ ਗਈ ਹਾਲਾਂਕਿ ਇਸ ਗੁਰੂ ਦੇ ਸਿੰਘ ਨੂੰ ਛੇਤੀ ਹੀ ਭਾਰਤੀ ਦੁਸ਼ਟਾਂ ਨੇ ਸ਼ਹੀਦ ਕਰ ਦਿੱਤਾ ਪਰ ਇਹ ਉਸਦਾ ਜਜ਼ਬਾ ਕਮਾਲ ਦਾ ਸੀ ਕਿਉਂਕਿ ਉਸਨੂੰ ਪਤਾ ਸੀ ਕਿ ਉਹ ਟੈਂਕ ਨੂੰ ਰੋਕ ਨਹੀਂ ਸਕੇਗਾ ਤੇ ਛੇਤੀ ਹੀ ਸ਼ਹੀਦ ਹੋ ਜਾਵੇਗਾ ਪਰ ਇਹ ਜਜ਼ਬਾ ਦੁਸ਼ਮਣ ਦੇ ਮੰਨ ਵਿੱਚ ਦਹਿਲ ਪਾਉਣ ਲਈ ਕਾਫ਼ੀ ਸੀ ਕਿ ਸਿੰਘ ਕਿਸ ਕਦਰ ਆਪਣੇ ਗੁਰੂ-ਘਰ ਦੀ ਰਾਖੀ ਲਈ ਸਮਰਪਿਤ ਸਨ।