ਅਰਦਾਸ ਦਾ ਸੰਪੂਰਨ ਇਤਿਹਾਸ (ਭਾਗ 2)- ਜਰੂਰ ਪੜ੍ਹੋ
ਬਾਬਾ ਬੰਦਾ ਸਿੰਘ ਜੀ ਜਥੇ ਵਿੱਚ ਕੁੱਝ ਆਪਸੀ ਫੁੱਟ ਪੈ ਗਈ ਸੀ ਅਤੇ ਕੁੱਝ ਸਿੰਘ ਉਹਨਾਂ ਤੋਂ ਬਾਗੀ ਹੋ ਕੇ ਚੱਲ ਰਹੇ ਸੀ,ਉਹਨਾਂ ਨੂੰ ਆਪਸੀ ਫੁੱਟ ਕਰਕੇ ਬਹੁਤ ਸੱਟ ਪਹੁੰਚੀ ਅਤੇ ਉਹਨਾਂ ਨੇ ਫੇਰ ਭਾਵੁਕ ਹੋ ਕੇ ਇਹ ਦੋਹਰਾ ਦਰਜ ਕੀਤਾ”ਰਾਜ ਕਰੇਗਾ ਖਾਲਸਾ ਆਕੀ(ਬਾਗੀ)ਰਹੈ ਨਾ ਕੋਇ ਭਾਵ ਗੁਰੂ ਦੇ ਪੰਥ ਵਿੱਚ ਪੰਥ ਤੋਂ ਇੱਕ ਦਿਨ ਕੋਈ ਵੀ ਬਾਗੀ ਨਹੀਂ ਰਹੇਗਾ,ਬਾਬਾ ਬੰਦਾ ਸਿੰਘ ਜੀ ਨੂੰ ਪੰਜ ਪਿਆਰਿਆਂ ਤੇ ਪਿੱਛੇ ਹੋਈਆਂ ਸ਼ਹੀਦੀਆਂ ਦੀ ਪੂਰੀ ਖਬਰ ਸੀ ਇਸੇ ਲਈ ਉਹਨਾਂ ਨੇ ਹੀ ਪੰਜਾਂ ਪਿਆਰਿਆਂ,ਚਾਰ ਸਾਹਿਬਜ਼ਾਦਿਆਂ,ਚਾਲੀਆਂ ਮੁਕਤਿਆਂ ਤੋਂ ਲੈ ਕੇ ਤੋਂ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਤੱਕ ਦੋਹਰਾ ਦਰਜ ਕੀਤਾ,ਦਸ਼ਮੇਸ਼ ਪਿਤਾ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਸਾਰੀ ਸੰਗਤ ਅੰਦਰੋਂ ਟੁੱਟ ਚੁੱਕੀ ਸੀ ਇਸੇ ਕਰਕੇ ਇੱਕ ਹੋਰ ਦੋਹਰਾ ਦਰਜ ਕੀਤਾ ਗਿਆ,”ਖੰਡਾ ਜਾ ਕੇ ਹਾਥ ਮੈ ਕਲਗੀ ਸੋਹੇ ਸੀਸ ਸੋ ਹਮਰੀ ਰੱਛਾ ਕਰੇ ਕਲਗੀਧਰ ਜਗਦੀਸ਼,ਇਸ ਦੋਹੇ ਨੂੰ ਪੜ੍ਹ ਸੁਣ ਕੇ ਸਾਰੀ ਸਿੱਖ ਸੰਗਤ ਚੜ੍ਹਦੀਕਲਾ ਵਿੱਚ ਹੋ ਜਾਂਦੀ ਸੀ,ਮੁਗਲ ਹਕੂਮਤ ਸਿੱਖਾਂ ਦੀ ਅਰਦਾਸ ਵਿੱਚ ਬੋਲੇ ਜਾਂਦੇ ਦੋਹਰੇ ਰਾਜ ਕਰੇਗਾ ਖਾਲਸਾ ਅਤੇ ਸੋ ਹਮਰੀ ਰੱਛਾ ਕਰੇ ਕਲਗੀਧਰ ਜਗਦੀਸ਼ ਤੇ ਬਾਕੀ ਸਾਰੇ ਸਿੰਘਾਂ ਸਿੰਘਣੀਆਂ ਦੇ ਨਾਮਾਂ ਨੂੰ ਸੁਣ ਕੇ ਅੰਦਰੋਂ ਕੰਬਣ ਲੱਗ ਜਾਂਦੀ ਸੀ,ਬਾਬਾ ਬੰਦਾ ਸਿੰਘ ਜੀ ਦੀ ਸ਼ਹੀਦੀ ਹੋ ਗਈ ਤੇ ਮੁਗਲਾਂ ਨੇ ਸਿੱਖਾਂ ਦੇ ਸਿਰਾਂ ਦੇ ਮੁੱਲ ਪਾ ਦਿੱਤੇ ਪਰ ਸਿੱਖਾਂ ਨੇ ਬਾਣੀ ਦਾ ਲੜ ਨਹੀਂ ਛੱਡਿਆ ਨਾ ਰਾਜ ਦਾ ਸੰਕਲਪ ਤੇ ਜੰਗਲਾਂ ਵਿੱਚ ਚਲੇ ਗਏ,ਮੁਗਲਾਂ ਨੇ ਮੀਟਿੰਗ ਕਰਕੇ ਵਿਚਾਰ ਕੀਤੀ ਕਿ ਕਿੱਦਾਂ ਇਹ ਥੋੜ੍ਹੇ ਜਿਹੇ ਸਿੱਖ ਹਕੂਮਤ ਨੂੰ ਵਾਰ ਵਾਰ ਧੂਲ ਚਟਾ ਜਾਂਦੇ ਹਨ ਅਤੇ ਇੱਕ ਦੋ ਸਿੱਖ ਹੀ ਕਈ ਵਾਰ ਵੱਡੇ ਵੱਡੇ ਮੁਗਲੀਆ ਯੋਧਿਆਂ ਨੂੰ ਖਤਮ ਕਰਕੇ ਗਾਇਬ ਹੋ ਜਾਂਦੇ ਹਨ,ਇਹਨਾਂ ਦੀ ਸ਼ਕਤੀ ਦਾ ਸਰੋਤ ਕੀ ਹੈ ਤੇ ਇੰਨੇ ਜ਼ੋਰ ਲਾਉਣ ਦੇ ਬਾਵਜੂਦ ਵੀ ਖਤਮ ਕਿਉਂ ਨਹੀਂ ਹੋ ਰਹੇ ਤੇ ਇਹਨਾਂ ਨੇ ਸਿੱਟਾ ਕੱਢਿਆ ਕੇ ਪਾਣੀ ਅਤੇ ਬਾਣੀ ਇਹਨਾਂ ਦੀ ਮੁੱਖ ਸ਼ਕਤੀ ਹੈ,ਪਾਣੀ ਭਾਵ ਦਰਬਾਰ ਸਾਹਿਬ ਦਾ ਸਰੋਵਰ ਅਤੇ ਬਾਣੀ ਨੂੰ ਉਸ ਵੇਲੇ ਪੋਥੀ ਦੇ ਨਾਮ ਨਾਲ ਸੰਬੋਧਿਤ ਕੀਤਾ ਜਾਂਦਾ ਸੀ ਇਸ ਕਰਕੇ ਪੋਥੀ ਸ਼ਬਦ ਨੂੰ ਬੋਲਣ ਤੋਂ ਵੀ ਬੈਨ ਲਾ ਦਿੱਤਾ ਗਿਆ, ਸਿੱਖਾਂ ਨੂੰ ਦਰਬਾਰ ਸਾਹਿਬ ਚ ਵੜਨ ਤੇ ਰੋਕ ਲਗਾ ਦਿੱਤੀ ਗਈ ਤੇ ਇੱਥੇ ਫੇਰ ਆਪਣੇ ਕੇਂਦਰੀ ਗੁਰੂ ਘਰ ਦੇ ਦਰਸ਼ਨਾਂ ਨੂੰ ਲੋਚਦੇ ਸਿੱਖ ਯੋਧਿਆਂ ਨੇ ਜੰਗਲਾਂ ਵਿੱਚ ਰਹਿੰਦੇ ਹੋਏ ਇੱਕ ਹੋਰ ਦੋਹਾ ਦਰਜ ਕੀਤਾ ਸ਼੍ਰੀ ਅਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੱਗ ਅਟੱਲ ਧਰਮ ਦਾ ਜੈਕਾਰ,ਸਿੱਖ ਬਾਣੀ ਦੇ ਲੜ ਲੱਗੇ ਹੋਏ ਸਾਲੋ ਸਾਲ ਜੂਝਦੇ ਰਹੇ ਤੇ ਸੰਘਰਸ਼ ਰੰਗ ਲਿਆਇਆ ਜੰਗਲਾਂ ਚੋਂ ਨਿੱਕਲ ਕੇ ਸਿੱਖ ਪੂਰੇ ਪੰਜਾਬ ਚ ਫੈਲਣੇ ਸ਼ੁਰੂ ਹੋ ਗਏ ਤੇ 1765 ਵਿੱਚ ਸਿੱਖਾਂ ਨੇ ਲਾਹੌਰ ਦੇ ਕਿਲੇ ਤੇ ਕਬਜਾ ਕੀਤਾ,56 ਜਥੇ ਸਨ ਜਿਨ੍ਹਾਂ ਤੋਂ 11 ਮਿਸਲਾਂ ਬਣਾਈਆਂ ਗਈਆਂ ਅਤੇ ਹਰ ਮਿਸਲ ਦਾ ਇੱਕ ਮੁਖੀ ਬਣਾਇਆ ਗਿਆ,11 ਮਿਸਲਾਂ ਦੇ ਸਮੂਹ ਨੂੰ ਦਲ ਖਾਲਸਾ ਦਾ ਨਾਮ ਦਿੱਤਾ ਗਿਆ ਤੇ ਇਸਦਾ ਮੁਖੀ ਜੱਸਾ ਸਿੰਘ ਆਹਲੂਵਾਲੀਆ ਜੀ ਨੂੰ ਲਗਾਇਆ ਗਿਆ ਤੇ ਨਾਲ ਹੀ ਉਹਨਾਂ ਨੂੰ ਅਕਾਲ ਤਖਤ ਸਾਹਿਬ ਦਾ ਜਥੇਦਾਰ ਲਗਾਇਆ ਗਿਆ—–ਬਾਕੀ ਭਾਗ 3 ਵਿੱਚ,ਵੱਡੀ ਪੋਸਟ ਕੋਈ ਪੜ੍ਹਦਾ ਨਹੀਂ ਹੈ ਜੀ ———ਦਾਸ ਪ੍ਰਿਤਪਾਲ ਸਿੰਘ ਖਾਲਸਾ(ਸਿੱਖੀ ਰਿਸਰਚਰ AND ARTIST)